Class 10 | MATHS |
Chapter | ਵਾਸਤਵਿਕ ਸੰਖਿਆਵਾਂ |
PSEB (PUNJABI MEDIUM) | EXAMPLE |
Number Of Questions | 11 |
Academic Year | 2023-24 |
4052 ਅਤੇ 12576 ਦਾ ਮ.ਸ.ਵ. ਯੁਕਲਿਡ ਵੰਡ ਐਲਗੋਰਿਥਮ ਦਾ ਪ੍ਰਯੋਗ ਕਰਕੇ ਪਤਾ ਕਰੋ।
ਦਿਖਾਉ ਕਿ ਹਰ ਇੱਕ ਧਨਾਤਮਕ ਜਿਸਤ ਸੰਪੂਰਨ ਸੰਖਿਆ 2q ਦੇ ਰੂਪ ਦੀ ਹੁੰਦੀ ਹੈ ਅਤੇ ਹਰ ਇੱਕ ਧਨਾਤਮਕ ਟਾਂਕ ਸੰਪੂਰਨ 2q+1 ਦੇ ਰੂਪ ਦੀ ਹੁੰਦੀ ਹੈ, ਜਿੱਥੇ q ਕੋਈ ਸੰਪੂਰਨ ਸੰਖਿਆ ਹੈ।
ਦਿਖਾਉ ਕਿ ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ 4q+1 ਅਤੇ 4q+3 ਦੇ ਰੂਪ ਦੀ ਹੁੰਦੀ ਹੈ, ਜਿੱਥੇ q ਇੱਕ ਸੰਪੂਰਨ ਸੰਖਿਆ ਹੈ।
ਇੱਕ ਮਠਿਆਈ ਵਿਕ੍ਰੇਤਾ ਕੋਲ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ ਹਨ। ਉਹ ਉਹਨਾਂ ਦੀਆਂ ਢੇਰੀਆਂ ਬਣਆਉਣਾ ਚਾਹੁੰਦਾ ਹੈ ਕਿ ਹਰ ਇੱਕ ਢੇਰੀ ਵਿੱਚ ਬਰਫੀਆ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫ਼ੀ ਦੀ ਪਰਾਤ ਵਿੱਚ ਘੱਟ ਤੋਂ ਘੱਟ ਸਥਾਨ ਘੇਰਨ। ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਹਨ?
ਸੰਖਿਆਵਾਂ `4^n` ਤੇ ਵਿਚਾਰ ਕਰੋ, ਜਿੱਥੇ n ਇੱਕ ਪ੍ਰਾਕ੍ਰਿਤਿਕ ਸੰਖਿਆ ਹੈ। ਜਾਂਚ ਕਰੋ ਕਿ ਕੀ n ਦਾ ਕੋਈ ਇਸ ਤਰ੍ਹਾਂ ਦਾ ਮੁੱਲ ਹੈ ਜਿਸ ਨਾਲ `4^n` ਅੰਕ ਸਿਫ਼ਰ (0) ਤੇ ਸਮਾਪਤ ਹੁੰਦਾ ਹੈ।
ਸੰਖਿਆਵਾਂ 6 ਅਤੇ 20 ਦਾ ਅਭਾਜ ਗੁਣਨਖੰਡਣ ਵਿਧੀ ਨਾਲ ਮ.ਸ.ਵ ਅਤੇ ਲ.ਸ.ਵ. ਪਤਾ ਕਰੋ।
ਅਭਾਜ ਗੁਣਨਖੰਡਣ ਵਿਧੀ ਦੁਆਰਾ 96 ਅਤੇ 404 ਦਾ HCF ਪਤਾ ਕਰੋ ਅਤੇ ਫਿਰ ਇਸ ਦਾ LCM ਪਤਾ ਕਰੋ।
ਸੰਖਿਆਵਾਂ 6, 72 ਅਤੇ 120 ਦਾ ਅਭਾਜ ਗੁਣਨਖੰਡ ਵਿਧੀ ਨਾਲ ਮ.ਸ.ਵ. ਅਤੇ ਲ.ਸ.ਵ ਪਤਾ ਕਰੋ।
`sqrt3` ਇੱਕ ਅਪਰਿਮੇਯ ਸੰਖਿਆ ਹੈ।
ਦਿਖਾਉ ਕਿ `5-sqrt3` ਇੱਕ ਅਪਰਿਮੇਯ ਸੰਖਿਆ ਹੈ।
ਦਿਖਾਉ ਕਿ `3sqrt2` ਇੱਕ ਅਪਰਿਮੇਯ ਸੰਖਿਆ ਹੈ।
EXAMPLE questions and complete solutions for chapter ਵਾਸਤਵਿਕ ਸੰਖਿਆਵਾਂ of PSEB (PUNJABI MEDIUM) of Class 10