Class 10 | MATHS |
Chapter | ਦੋ ਘਾਤੀ ਸਮੀਕਰਣ |
PSEB (PUNJABI MEDIUM) | EXAMPLE |
Number Of Questions | 20 |
Academic Year | 2023-24 |
ਹੇਠ ਦਿੱਤੀਆਂ ਸਥਿਤੀਆਂ ਨੂੰ ਗਣਿਤਕ ਰੂਪ ਵਿੱਚ ਲਿਖੋ : ਜਾੱਨ ਅਤੇ ਰੇਖਾ ਦੋਹਾਂ ਕੋਲ ਕੁੱਲ 45 ਬੰਟੇ ਹਨ। ਦੋਵੇਂ ਪੰਜ-ਪੰਜ ਬੰਟੇ ਗੁਆ ਦਿੰਦੇ ਹਨ ਅਤੇ ਹੁਣ ਉਹਨਾਂ ਕੋਲ ਬੰਟਿਆਂ ਦੀ ਗਿਣਤੀ ਦਾ ਗੁਣਨਫਲ 124 ਹੈ. ਅਸੀਂ ਜਾਨਣਾ ਚਾਹਾਂਗੇ ਕਿ ਸ਼ੁਰੂ ਵਿੱਚ ਉਹਨਾਂ ਕੋਲ ਕਿੰਨੇ-ਕਿੰਨੇ ਬੰਟੇ ਸਨ।
ਹੇਠ ਦਿੱਤੀਆਂ ਸਥਿਤੀਆਂ ਨੂੰ ਗਣਿਤਕ ਰੂਪ ਵਿੱਚ ਲਿਖੋ : ਇੱਕ ਘਰੇਲੂ ਉਦਯੋਗ ਇੱਕ ਦਿਨ ਖਿਡੋਣੇ ਬਣਾਉਂਦਾ ਹੈ। ਹਰੇਕ ਖਿਡੌਣੇ ਦਾ ਮੁੱਲ 55 ਵਿੱਚੋਂ ਇੱਕ ਦਿਨ ਵਿੱਚ ਬਣਾਏ ਗਏ ਖਿ਼ਡੌਣਿਆਂ ਦੀ ਗਿਣਤੀ ਘਟਾਉਣ ਉਪਰੰਤ ਪ੍ਰਾਪਤ ਸੰਖਿਆ ਦੇ ਬਰਾਬਰ ਹੈ, ਕਿਸੇ ਇੱਕ ਦਿਨ ਖਿਡੌਣੇ ਬਣਾਉਣ ਤੇ ਕੁੱਲ ਖਰਚ Rs 750 ਸੀ। ਅਸੀਂ ਉਸ ਦਿਨ ਬਣਾਏ ਗਏ ਖਿ਼ਡੋਣਿਆਂ ਦੀ ਗਿਣਤੀ ਪਤਾ ਕਰਨਾ ਚਾਹਾਂਗੇ।
ਜਾਂਚ ਕਰੋ ਕਿ ਹੇਠ ਲਿਖੇ ਦੋ ਘਾਤੀ ਸਮੀਕਰਣ ਹਨ ਜਾਂ ਨਹੀਂ : `(x-2)^2+1=2x-3`
ਜਾਂਚ ਕਰੋ ਕਿ ਹੇਠ ਲਿਖੇ ਦੋ ਘਾਤੀ ਸਮੀਕਰਣ ਹਨ ਜਾਂ ਨਹੀਂ : x(x+1)+8=(x+2)(x-2)
ਜਾਂਚ ਕਰੋ ਕਿ ਹੇਠ ਲਿਖੇ ਦੋ ਘਾਤੀ ਸਮੀਕਰਣ ਹਨ ਜਾਂ ਨਹੀਂ : `x(2x+3)=x^2+1`
ਜਾਂਚ ਕਰੋ ਕਿ ਹੇਠ ਲਿਖੇ ਦੋ ਘਾਤੀ ਸਮੀਕਰਣ ਹਨ ਜਾਂ ਨਹੀਂ : `(x+2)^2=x^-4`
ਗੁਣਨਖੰਡਨ ਦੁਆਰਾ ਸਮੀਕਰਣ `2x^2-5x+3=0` ਦੇ ਮੂਲ ਪਤਾ ਕਰੋ।
ਦੋ ਘਾਤੀ ਸਮੀਕਰਣ `6x^2-x-2=0` ਦੇ ਮੂਲ ਪਤਾ ਕਰੋ।
ਦੋ ਘਾਤੀ ਸਮੀਕਰਣ `3x^2-2sqrt(6x)+2=0` ਦੇ ਮੂਲ ਪਤਾ ਕਰੋ।
ਪੂਰਨ ਵਰਗ ਬਣਾਉਣ ਦੀ ਵਿਧੀ ਨਾਲ ਸਮੀਕਰਣ `5x^2-6x-2=0` ਦੇ ਮੂਲ ਪਤਾ ਕਰੋ।
ਪੂਰਨ ਵਰਗ ਬਣਾਉਣ ਦੀ ਵਿਧੀ ਨਾਲ `4x^2+3x+5=0` ਦੇ ਮੂਲ ਪਤਾ ਕਰੋ।
ਦੋ ਅਜਿਹੀਆਂ ਲਗਾਤਾਰ ਟਾਂਕ ਧਨਾਤਮਕ ਸੰਪੂਰਨ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 290 ਹੋਵੇ।
ਇੱਕ ਆਇਤਾਕਾਰ ਪਾਰਕ ਨੂੰ ਬਣਾਉਣਾ ਹੈ ਜਿਸ ਦੀ ਚੌੜਾਈ ਇਸ ਦੀ ਲੰਬਾਈ ਨਾਲੋਂ 3m ਘੱਟ ਹੋਵੇ। ਇਸ ਦਾ ਖੇਤਰਫਲ ਪਹਿਲਾ ਤੋਂ ਬਣੇ ਇੱਕ ਸਮਦੋਭੁਜੀ ਤਿਕੋਣਾਕਾਰ ਪਾਰਕ, ਜਿਸ ਦਾ ਆਧਾਰ ਆਇਤਾਕਾਰ ਪਾਰਕ ਦੀ ਚੌੜਾਈ ਦੇ ਬਰਾਬਰ ਅਤੇ ਉਚਾਈ 12m ਹੈ ਤੋਂ 4 ਵਰਗ ਮੀਟਰ ਵੱਧ ਹੈ। ਇਸ ਆਇਤਾਕਾਰ ਪਾਰਕ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ।
ਦੋ ਘਾਤੀ ਸਮੀਕਰਣਾਂ ਦੇ ਮੂਲ ਜੇਕਰ ਸੰਭਵ ਹੋਣ, ਤਾਂ ਦੋ ਘਾਤੀ ਸੂਤਰ ਦਾ ਪ੍ਰਯੋਗ ਕਰਕੇ ਪਤਾ ਲਗਾਉ : `3x^2-5x+2=0`
ਦੋ ਘਾਤੀ ਸਮੀਕਰਣਾਂ ਦੇ ਮੂਲ ਜੇਕਰ ਸੰਭਵ ਹੋਣ, ਤਾਂ ਦੋ ਘਾਤੀ ਸੂਤਰ ਦਾ ਪ੍ਰਯੋਗ ਕਰਕੇ ਪਤਾ ਲਗਾਉ : `x^2+4x+5=0`
ਦੋ ਘਾਤੀ ਸਮੀਕਰਣਾਂ ਦੇ ਮੂਲ ਜੇਕਰ ਸੰਭਵ ਹੋਣ, ਤਾਂ ਦੋ ਘਾਤੀ ਸੂਤਰ ਦਾ ਪ੍ਰਯੋਗ ਕਰਕੇ ਪਤਾ ਲਗਾਉ : `2x^2-2sqrt2x+1=0`
ਹੇਠਾਂ ਦਿੱਤੀਆਂ ਸਮੀਕਰਣਾਂ ਦੇ ਮੂਲ ਪਤਾ ਕਰੋ : `x+1/x=3.xne0`
ਹੇਠਾਂ ਦਿੱਤੀਆਂ ਸਮੀਕਰਣਾਂ ਦੇ ਮੂਲ ਪਤਾ ਕਰੋ : `1/x-1/(x-2)=3.xne0.2`
ਦੋ ਘਾਤੀ ਸਮਾਕਰਣ `2x^2-4x+3=0` ਦਾ ਡਿਸਕ੍ਰਿਮੀਨੈਂਟ ਪਤਾ ਕਰੋ ਅਤੇ ਫਿਰ ਮੂਲਾਂ ਦੀ ਪ੍ਰਾਕ੍ਰਿਤੀ ਦਾ ਪਤਾ ਲਗਾਉ।
ਸਮੀਕਰਣ `3x^2-2x+1/3=0` ਦਾ ਡਿਸਕ੍ਰਿਮੀਨੈਂਟ ਪਤਾ ਕਰੋ ਅਤੇ ਫਿਰ ਮੂਲਾਂ ਦੀ ਪ੍ਰਾਕ੍ਰਿਤੀ ਬਾਰੇ ਦੱਸੋ। ਜੇਕਰ ਮੂਲ ਵਾਸਤਵਿਕ ਹਨ ਤਾਂ ਉਨ੍ਹਾਂ ਦਾ ਪਤਾ ਲਗਾਉ।
EXAMPLE questions and complete solutions for chapter ਦੋ ਘਾਤੀ ਸਮੀਕਰਣ of PSEB (PUNJABI MEDIUM) of Class 10