Class 10 | MATHS |
Chapter | ਨਿਰਦੇਸ਼ ਅੰਕ ਜਿਮਾਇਤੀ |
PSEB (PUNJABI MEDIUM) | EXAMPLE |
Number Of Questions | 12 |
Academic Year | 2023-24 |
x ਅਤੇ y ਵਿੱਚ ਇੱਕ ਸੰਬੰਧ ਪਤਾ ਕਰੋ ਕਿ ਬਿੰਦੂ(x,y) ਬਿੰਦੂਆਂ (7,1) ਅਤੇ (3,5) ਤੋਂ ਬਰਾਬਰ ਦੂਰੀ 'ਤੇ ਹੋਵੇ।
y-ਧੁਰੇ 'ਤੇ ਇੱਕ ਅਜਿਹਾ ਬਿੰਦੂ ਪਤਾ ਕਰੋ ਜੋ ਬਿੰਦੂਆਂ A(6,5) ਅਤੇ B(-4,3) ਤੋਂ ਬਰਾਬਰ ਦੂਰੀ 'ਤੇ ਹੋਵੇ।
ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ (4,-3) ਅਤੇ (8,5) ਨੂੰ ਜੋੜਣ ਵਾਲੇ ਰੇਖਾਖੰਡ ਨੂੰ ਅੰਦਰੂਨੀ ਤੌਰ 'ਤੇ 3:1 ਦੇ ਅਨੁਪਾਤ ਵਿੱਚ ਵੰਡਦਾ ਹੈ।
ਬਿੰਦੂ (-4,6) ਬਿੰਦੂਆਂ A(-6,10) ਅਤੇ B(3,-8) ਨੂੰ ਮਿਲਾਉਣ ਵਾਲੇ ਰੇਖਾ ਖੰਡ ਨੂੰ ਕਿਸ ਅਨੁਪਾਤ ਵਿੱਚ ਵੰਡਦਾ ਹੈ।
ਬਿੰਦੂਆਂ A(2,-2) ਅਤੇ B(-7,4) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਤਿੰਨ ਸਮਾਨ ਭਾਗ ਕਰਨ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ।
ਬਿੰਦੂਆਂ (5,-6) ਅਤੇ (-1,-4) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ y-ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ।ਇਸ ਕਾਟ ਬਿੰਦੂ ਦੇ ਨਿਰਦੇਸ਼ ਅੰਕ ਵੀ ਪਤਾ ਕਰੋ।
ਜੇਕਰ ਬਿੰਦੂ A(6,1), B(8,2), C(9,4) ਅਤੇ D(p ,3) ਇਕ ਸਮਾਂਤਰ ਚਤੁਰਭੁਜ ਦੇ ਸਿਖ਼ਰ ਇਸੇ ਹੀ ਕ੍ਰਮ ਵਿਚ ਹੋਣ ਤਾਂ p ਦਾ ਮੁੱਲ ਪਤਾ ਕਰੋ।
ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਸਿਖਰ (1,-1),(-4,6) ਅਤੇ (-3,-5) ਹਨ।
ਬਿੰਦੂਆਂ A(5,2),B (4,7) ਅਤੇ C(7,-4) ਨਾਲ ਬਣਨ ਵਾਲੇ `Delta ABC` ਦਾ ਖੇਤਰਫਲ ਪਤਾ ਕਰੋ।
ਬਿੰਦੂਆਂ P(-1.5,3),Q (6,-2) ਅਤੇ R(-3,4) ਨਾਲ ਬਣਨ ਵਾਲੇ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ।
k ਦਾ ਮੁੱਲ ਪਤਾ ਕਰੋ, ਜੇਕਰ ਬਿੰਦੂ A(2,3),B (4,k ) ਅਤੇ C(6,-3) ਸਮਰੇਖੀ ਹੋਣ।
ਜੇਕਰ A(-5,7), B(-4,-5 ),C(-1,-6) ਅਤੇ D(4,5) ਇੱਕ ਚਤੁਰਭੁਜ ਦੇ ਸਿਖਰ ਹਨ ਤਾਂ ਇਸ ਚਤੁਰਭੁਜ ABCD ਦਾ ਖੇਤਰਫਲ ਪਤਾ ਕਰੋ।
EXAMPLE questions and complete solutions for chapter ਨਿਰਦੇਸ਼ ਅੰਕ ਜਿਮਾਇਤੀ of PSEB (PUNJABI MEDIUM) of Class 10