Class 10 | MATHS |
Chapter | ਸੰਭਾਵਨਾ |
PSEB (PUNJABI MEDIUM) | EXAMPLE |
Number Of Questions | 21 |
Academic Year | 2023-24 |
ਇੱਕ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ, ਜਦੋਂ ਇੱਕ ਸਿੱਕੇ ਨੂੰ ਇਕ ਵਾਰ ਉਛਾਲਿਆ ਜਾਂਦਾ ਹੈ।ਨਾਲ ਹੀ, ਇਕ ਪਟ ਪ੍ਰਾਪਤ ਕਰਨ ਦੀ ਸੰਭਾਵਨਾ ਵੀ ਪਤਾ ਕਰੋ।
ਇੱਕ ਥੈਲੇ ਵਿੱਚ ਇੱਕ ਲਾਲ ਗੇਂਦ ਇੱਕ ਨੀਲੀ ਗੇਂਦ ਅਤੇ ਇੱਕ ਪੀਲੀ ਗੇਂਦ ਹੈ ਅਤੇ ਸਾਰੀਆਂ ਗੇਂਦਾਂ ਇੱਕ ਹੀ ਆਕਾਰ ਦੀਆਂ ਹਨ। ਕ੍ਰਿਤਕਾ ਬਿਨਾ ਥੈਲੇ ਦੇ ਅੰਦਰ ਵੇਖੇ, ਇਸ ਵਿੱਚੋਂ ਇੱਕ ਗੇਂਦ ਬਾਹਰ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਇਹ ਗੇਂਦ ਪੀਲੀ ਹੋਵੇਗੀ?
ਇੱਕ ਥੈਲੇ ਵਿੱਚ ਇੱਕ ਲਾਲ ਗੇਂਦ ਇੱਕ ਨੀਲੀ ਗੇਂਦ ਅਤੇ ਇੱਕ ਪੀਲੀ ਗੇਂਦ ਹੈ ਅਤੇ ਸਾਰੀਆਂ ਗੇਂਦਾਂ ਇੱਕ ਹੀ ਆਕਾਰ ਦੀਆਂ ਹਨ। ਕ੍ਰਿਤਕਾ ਬਿਨਾ ਥੈਲੇ ਦੇ ਅੰਦਰ ਵੇਖੇ, ਇਸ ਵਿੱਚੋਂ ਇੱਕ ਗੇਂਦ ਬਾਹਰ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਇਹ ਗੇਂਦ ਲਾਲ ਹੋਵੇਗੀ?
ਇੱਕ ਥੈਲੇ ਵਿੱਚ ਇੱਕ ਲਾਲ ਗੇਂਦ ਇੱਕ ਨੀਲੀ ਗੇਂਦ ਅਤੇ ਇੱਕ ਪੀਲੀ ਗੇਂਦ ਹੈ ਅਤੇ ਸਾਰੀਆਂ ਗੇਂਦਾਂ ਇੱਕ ਹੀ ਆਕਾਰ ਦੀਆਂ ਹਨ। ਕ੍ਰਿਤਕਾ ਬਿਨਾ ਥੈਲੇ ਦੇ ਅੰਦਰ ਵੇਖੇ, ਇਸ ਵਿੱਚੋਂ ਇੱਕ ਗੇਂਦ ਬਾਹਰ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਇਹ ਗੇਂਦ ਨੀਲੀ ਹੋਵੇਗੀ?
ਮੰਨ ਲਓ ਅਸੀਂ ਇੱਕ ਪਾਸੇ ਨੂੰ ਇੱਕ ਵਾਰ ਸੁੱਟਦੇ ਹਾਂ। 4 ਤੋਂ ਵੱਡੀ ਸੰਖਿਆ ਦੇ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ?
ਮੰਨ ਲਓ ਅਸੀਂ ਇੱਕ ਪਾਸੇ ਨੂੰ ਇੱਕ ਵਾਰ ਸੁੱਟਦੇ ਹਾਂ। 4 ਤੋਂ ਛੋਟੀ ਜਾਂ ਇਸਦੇ ਬਰਾਬਰ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ?
ਚੰਗੀ ਤਰ੍ਹਾਂ ਫੈਂਟੀ ਗਈ 52 ਪੱਤਿਆਂ ਦੀ ਇਕ ਗੁੱਟੀ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ।ਇਸਦੀ ਸੰਭਾਵਨਾ ਪਤਾ ਕਰੋ ਜੇਕਰ ਇਹ ਪੱਤਾ: ਇੱਕ ਇੱਕਾ (ਯੱਕਾ) ਹੋਵੇਗਾ।
ਚੰਗੀ ਤਰ੍ਹਾਂ ਫੈਂਟੀ ਗਈ 52 ਪੱਤਿਆਂ ਦੀ ਇਕ ਗੁੱਟੀ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ।ਇਸਦੀ ਸੰਭਾਵਨਾ ਪਤਾ ਕਰੋ ਜੇਕਰ ਇਹ ਪੱਤਾ: ਇੱਕ ਇੱਕਾ (ਯੱਕਾ) ਨਹੀਂ ਹੋਵੇਗਾ।
ਦੋ ਖਿਡਾਰੀ ਸੰਗੀਤਾ ਅਤੇ ਰੇਸ਼ਮਾ ਟੈਨਿਸ ਦਾ ਇਕ ਮੈਚ ਖੇਡਦੇ ਹਨ। ਇਹ ਪਤਾ ਹੈ ਕਿ ਸੰਗੀਤਾ ਦੁਆਰਾ ਮੈਚ ਜਿੱਤਣ ਦੀ ਸੰਭਾਵਨਾ 0.62 ਹੈ। ਰੇਸ਼ਮਾ ਦੇ ਜਿੱਤਣ ਦੀ ਸੰਭਾਵਨਾ ਕੀ ਹੈ?
ਸਵਿਤਾ ਅਤੇ ਹਮੀਦਾ ਦੋ ਸਹੇਲੀਆਂ ਹਨ। ਇਸਦੀ ਕੀ ਸੰਭਾਵਨਾ ਹੈ ਕਿ ਦੋਵਾਂ (1) ਦੇ ਜਨਮ ਦਿਨ ਭਿੰਨ-ਭਿੰਨ ਹੋਣ?(2) ਦਾ ਜਨਮ ਦਿਨ ਇੱਕ ਹੀ ਹੋਵੇ? (ਲੀਪ ਦੇ ਸਾਲ ਨੂੰ ਛੱਡਦੇ ਹੋਏ)
ਕਿਸੇ ਸਕੂਲ ਦੀ ਜਮਾਤ X ਵਿੱਚ 40 ਵਿਦਿਆਰਥੀ ਹਨ ਜਿਹਨਾਂ ਵਿੱਚ 25 ਲੜਕੀਆਂ ਹਨ ਅਤੇ 15 ਲੜਕੇ ਹਨ। ਜਮਾਤ ਦੇ ਅਧਿਆਪਕ ਨੇ ਇਕ ਵਿਦਿਆਰਥੀ ਜਮਾਤ ਮੋਨੀਟਰ ਦੇ ਰੂਪ ਵਿਚ ਚੁਣਨਾ ਹੈ।ਉਹ ਹਰੇਕ ਵਿਦਿਆਰਥੀ ਦਾ ਨਾਮ ਅਲੱਗ ਕਾਰਡ ਉੱਤੇ ਲਿਖਦੀ ਹੈ,ਜਦੋਂ ਕਿ ਕਾਰਡ ਇੱਕੋ ਵਰਗੇ ਹੀ ਹਨ।ਫਿਰ ਉਹ ਇਹਨਾਂ ਕਾਰਡਾਂ ਨੂੰ ਇਕ ਥੈਲੇ ਵਿੱਚ ਪਾ ਕੇ ਚੰਗੀ ਤਰਾਂ ਹਿਲਾ ਦਿੰਦੀ ਹੈ।ਇਸ ਤੋਂ ਬਾਅਦ ਉਹ ਇਸ ਥੈਲੇ ਵਿੱਚੋਂ ਇਕ ਕਾਰਡ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਕਾਰਡ ਉੱਤੇ ਲਿਖਿਆ ਨਾਮ (1) ਲੜਕੀ ਦਾ ਹੈ? (ੑ2) ਲੜਕੇ ਦਾ ਹੈ?
ਇਕ ਬਕਸੇ ਵਿੱਚ 3 ਨੀਲੇ, 2 ਚਿੱਟੇ ਅਤੇ 4 ਲਾਲ ਬੰਟੇ ਹਨ। ਜੇਕਰ ਇਸ ਬਕਸੇ ਵਿਚੋਂ ਇਕ ਬੰਟਾ ਅਚਾਨਕ ਕੱਢਿਆ ਜਾਂਦਾ ਹੈ ਤਾਂ ਇਸਦੀ ਕੀ ਸੰਭਾਵਨਾ ਹੈ ਇਹ ਬੰਟਾ ਚਿੱਟਾ ਹੈ?
ਇਕ ਬਕਸੇ ਵਿੱਚ 3 ਨੀਲੇ, 2 ਚਿੱਟੇ ਅਤੇ 4 ਲਾਲ ਬੰਟੇ ਹਨ। ਜੇਕਰ ਇਸ ਬਕਸੇ ਵਿਚੋਂ ਇਕ ਬੰਟਾ ਅਚਾਨਕ ਕੱਢਿਆ ਜਾਂਦਾ ਹੈ ਤਾਂ ਇਸਦੀ ਕੀ ਸੰਭਾਵਨਾ ਹੈ ਇਹ ਬੰਟਾ ਨੀਲਾ ਹੈ?
ਇਕ ਬਕਸੇ ਵਿੱਚ 3 ਨੀਲੇ, 2 ਚਿੱਟੇ ਅਤੇ 4 ਲਾਲ ਬੰਟੇ ਹਨ। ਜੇਕਰ ਇਸ ਬਕਸੇ ਵਿਚੋਂ ਇਕ ਬੰਟਾ ਅਚਾਨਕ ਕੱਢਿਆ ਜਾਂਦਾ ਹੈ ਤਾਂ ਇਸਦੀ ਕੀ ਸੰਭਾਵਨਾ ਹੈ ਇਹ ਬੰਟਾ ਲਾਲ ਹੈ?
ਹਰਪ੍ਰੀਤ ਦੋ ਭਿੰਨ-ਭਿੰਨ ਸਿੱਕਿਆ ਨੂੰ ਇਕੱਠੇ ਉਛਾਲਦੀ ਹੈ (ਮੰਨ ਲਓ ਇਕ ਸਿੱਕਾ ₹ 1 ਦਾ ਹੈ ਅਤੇ ਦੂਸਰਾ ਸਿੱਕਾ ₹ 2 ਦਾ ਹੈ)। ਇਸਦੀ ਕੀ ਸੰਭਾਵਨਾ ਹੈ ਕਿ ਉਹ ਘੱਟੋ-ਘੱਟ ਇੱਕ ਚਿੱਤ ਪ੍ਰਾਪਤ ਕਰੇਗੀ?
ਇੱਕ ਹੈਲੀਕਾਪਟਰ ਦੇ ਗੁੰਮ ਹੋਣ ਬਾਰੇ ਵਿਚ ਸੂਚਨਾ ਮਿਲਦੀ ਹੈ ਕਿ ਉਹ ਚਿੱਤਰ 15.2 ਵਿੱਚ ਦਰਸਾਏ ਆਇਤਾਕਾਰ ਖੇਤਰਫਲ ਵਿੱਚ ਕਿਤੇ ਡਿੱਗ ਪਿਆ ਹੈ। ਇਸਦੀ ਕੀ ਸੰਭਾਵਨਾ ਹੈ ਕਿ ਉਹ ਚਿੱਤਰ ਵਿਚ ਦਰਸਾਈ ਗਈ ਝੀਲ ਵਿੱਚ ਡਿੱਗਾ ਹੈ?
ਇੱਕ ਡੱਬੇ ਵਿੱਚ 100 ਕਮੀਜਾਂ ਹਨ, ਜਿਹਨਾਂ ਵਿਚੋਂ 88 ਠੀਕ ਹਨ ਅਤੇ 8 ਵਿਚ ਥੋੜੀ ਜਿਹੀ ਖਰਾਬੀ ਹੈ ਅਤੇ 4 ਵਿਚ ਜ਼ਿਆਦਾ ਖਰਾਬੀ ਹੈ। ਇੱਕ ਵਪਾਰੀ ਜਿੰਮੀ ਉਹ ਕਮੀਜ਼ਾਂ ਹੀ ਸਵੀਕਾਰ ਕਰਦਾ ਹੈ ਜੋ ਠੀਕ ਹਨ, ਜਦਕਿ ਇਕ ਹੋਰ ਵਪਾਰੀ ਸੁਜਾਤਾ ਉਹਨਾਂ ਕਮੀਜਾਂ ਨੂੰ ਹੀ ਨਕਾਰਦੀ ਹੈ ਜਿੰਨਾ ਵਿਚ ਜ਼ਿਆਦਾ ਖਰਾਬੀ ਹੈ।ਇਸ ਡੱਬੇ ਵਿੱਚੋਂ ਇਕ ਕਮੀਜ਼ ਅਚਾਨਕ ਬਾਹਰ ਕੱਢੀ ਜਾਂਦੀ ਹੈ। ਇਸਦੀ ਕੀ ਸੰਭਾਵਨਾ ਹੈ ਕਿ ਇਹ ਕਮੀਜ਼ ਜਿੰਮੀ ਨੂੰ ਸਵੀਕਾਰ ਹੋਵੇ?
ਇੱਕ ਡੱਬੇ ਵਿੱਚ 100 ਕਮੀਜਾਂ ਹਨ, ਜਿਹਨਾਂ ਵਿਚੋਂ 88 ਠੀਕ ਹਨ ਅਤੇ 8 ਵਿਚ ਥੋੜੀ ਜਿਹੀ ਖਰਾਬੀ ਹੈ ਅਤੇ 4 ਵਿਚ ਜ਼ਿਆਦਾ ਖਰਾਬੀ ਹੈ। ਇੱਕ ਵਪਾਰੀ ਜਿੰਮੀ ਉਹ ਕਮੀਜ਼ਾਂ ਹੀ ਸਵੀਕਾਰ ਕਰਦਾ ਹੈ ਜੋ ਠੀਕ ਹਨ, ਜਦਕਿ ਇਕ ਹੋਰ ਵਪਾਰੀ ਸੁਜਾਤਾ ਉਹਨਾਂ ਕਮੀਜਾਂ ਨੂੰ ਹੀ ਨਕਾਰਦੀ ਹੈ ਜਿੰਨਾ ਵਿਚ ਜ਼ਿਆਦਾ ਖਰਾਬੀ ਹੈ।ਇਸ ਡੱਬੇ ਵਿੱਚੋਂ ਇਕ ਕਮੀਜ਼ ਅਚਾਨਕ ਬਾਹਰ ਕੱਢੀ ਜਾਂਦੀ ਹੈ। ਇਸਦੀ ਕੀ ਸੰਭਾਵਨਾ ਹੈ ਕਿ ਇਹ ਕਮੀਜ਼ ਸੁਜਾਤਾ ਨੂੰ ਸਵੀਕਾਰ ਹੋਵੇ?
ਇਕ ਸਲੇਟੀ ਪਾਸੇ ਅਤੇ ਇਕ ਲਾਲ ਪਾਸੇ ਨੂੰ ਇਕੱਠਾ ਸੁੱਟਿਆ ਜਾਂਦਾ ਹੈ।ਸਾਰੇ ਸੰਭਾਵਿਤ ਪਰਿਣਾਮਾਂ ਨੂੰ ਲਿਖੋ।ਇਸਦੀ ਕੀ ਸੰਭਾਵਨਾ ਹੈ ਕਿ ਦੋਨੋਂ ਪਾਸਿਆਂ ਦੀਆਂ ਸੰਖਿਆਵਾਂ ਦਾ ਜੋੜ 8 ਹੈ।
ਇਕ ਸਲੇਟੀ ਪਾਸੇ ਅਤੇ ਇਕ ਲਾਲ ਪਾਸੇ ਨੂੰ ਇਕੱਠਾ ਸੁੱਟਿਆ ਜਾਂਦਾ ਹੈ।ਸਾਰੇ ਸੰਭਾਵਿਤ ਪਰਿਣਾਮਾਂ ਨੂੰ ਲਿਖੋ।ਇਸਦੀ ਕੀ ਸੰਭਾਵਨਾ ਹੈ ਕਿ ਦੋਨੋਂ ਪਾਸਿਆਂ ਦੀਆਂ ਸੰਖਿਆਵਾਂ ਦਾ ਜੋੜ 13 ਹੈ।
ਇਕ ਸਲੇਟੀ ਪਾਸੇ ਅਤੇ ਇਕ ਲਾਲ ਪਾਸੇ ਨੂੰ ਇਕੱਠਾ ਸੁੱਟਿਆ ਜਾਂਦਾ ਹੈ।ਸਾਰੇ ਸੰਭਾਵਿਤ ਪਰਿਣਾਮਾਂ ਨੂੰ ਲਿਖੋ।ਇਸਦੀ ਕੀ ਸੰਭਾਵਨਾ ਹੈ ਕਿ ਦੋਨੋਂ ਪਾਸਿਆਂ ਦੀਆਂ ਸੰਖਿਆਵਾਂ ਦਾ ਜੋੜ 12 ਤੋਂ ਛੋਟੀ ਜਾਂ ਉਸਦੇ ਬਰਾਬਰ ਹੈ।
EXAMPLE questions and complete solutions for chapter ਸੰਭਾਵਨਾ of PSEB (PUNJABI MEDIUM) of Class 10