Doubtnut Promotions Sticky

Complete Solutions to EXERCISE of chapter ਠੋਸਾਂ ਦੇ ਯੰਤਰਿਕ ਗੁਣ of Class 11 book with complete answers and questions

Class 11PHYSICS
Chapterਠੋਸਾਂ ਦੇ ਯੰਤਰਿਕ ਗੁਣ
PSEB (PUNJABI MEDIUM)EXERCISE
Number Of Questions15
Academic Year2023-24
  1. 4.7m ਲੰਬੀ ਅਤੇ `3.0xx10^-5 m^2` ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ `4.0xx10^-5 m^2` ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?


    02:45
    View Solution
  2. ਹੇਠ ਲਿਖੇ ਦੋ ਕਥਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਕਾਰਨ ਸਹਿਤ ਦੱਸੋ ਕਿ ਇਹ ਸੱਚ ਹਨ ਜਾਂ ਝੂਠ :(a) ਸਟੀਲ ਦੇ ਮੁਕਾਬਲੇ ਰਬੜ ਦਾ ਯੰਗ ਮੋਡੂਲਸ ਵੱਧ ਹੈ? (b) ਕਿਸੇ ਕੁੰਡਲ ਦਾ ਖਿੱਚਣਾ, ਉਸਦੇ ਸ਼ੀਅਰ ਮੋਡੂਲਸ ਤੋਂ ਨਿਰਧਾਰਿਤ ਹੁੰਦਾ ਹੈ।


    02:29
    View Solution
  3. ਐਲੂਮੀਨੀਅਮ ਦੇ ਕਿਸੇ ਘਣ ਦੇ ਕਿਨਾਰੇ 10cm ਲੰਬੇ ਹਨ। ਇਸਦੀ ਇਕ ਫਲਕ ਕਿਸੇ ਖੜ੍ਹਵੀ ਦੀਵਾਰ ਨਾਲ ਕੱਸ ਕੇ ਬੱਝੀ ਹੋਈ ਹੈ। ਇਸ ਘਣ ਦੇ ਸਨਮੁੱਖ ਫਲਕ ਨਾਲ 100kg ਦਾ ਇਕ ਪੁੰਜ ਜੋੜ ਦਿਤਾ ਗਿਆ ਹੈ। ਐਲੂਮੀਨੀਅਮ ਦਾ ਸ਼ੀਅਰ ਮੋਡੂਲਸ 25 GPa ਹੈ। ਇਸ ਫਲਕ ਦਾ ਖੜ੍ਹਵਾਂ ਵਿਸਥਾਪਨ ਕਿੰਨਾਂ ਹੋਵੇਗਾ?


    02:51
    View Solution
  4. ਨਰਮ ਸਟੀਲ ਦੇ ਚਾਰ ਸਮਰੂਪ ਖੋਖਲੇ ਵੇਲਣਾਕਾਰ ਸਤੰਭ 50,000kg ਪੁੰਜ ਦੇ ਕਿਸੇ ਵੱਡੇ ਢਾਂਚੇ ਦਾ ਅਧਾਰ ਬਣੇ ਹੋਏ ਹਨ। ਹਰੇਕ ਸਤੰਭ ਦਾ ਅੰਦਰੂਨੀ ਅਤੇ ਬਾਹਰੀ ਅਰਧਵਿਆਸ ਕ੍ਰਮਵਾਰ 30cm ਅਤੇ 60cm ਹੈ। ਭਾਰ ਵੰਡ ਨੂੰ ਇਕ ਸਮਾਨ ਮੰਨਦੇ ਹੋਏ ਹਰੇਕ ਸਤੰਭ ਦੀ ਕੰਪਰੈਸ਼ਨਲ ਸਟਰੇਨ (ਸੰਪੀੜਨ ਸਟਰੇਨ) ਦੀ ਗਣਨਾ ਕਰੋ।


    03:52
    View Solution
  5. ਤਾਂਬੇ ਦਾ ਇਕ ਟੁਕੜਾ, ਜਿਸਦਾ ਆਇਤਾਕਾਰ ਕਰਾੱਸ ਸੈਕਸ਼ਨ `15.2 mmxx19.1 mm` ਹੈ, 44.500 N ਬਲ ਦੇ ਤਣਾਉ ਨਾਲ ਖਿੱਚਿਆ ਜਾਂਦਾ ਹੈ, ਜਿਸ ਨਾਲ ਕੇਵਲ ਇਲਾਸਟਿਕ ਵਿਗਾੜ ਉਤਪੰਨ ਹੋਵੇ। ਪੈਦਾ ਹੋਈ ਸਟਰੇਨ ਦੀ ਗਣਨਾ ਕਰੋ।


    02:39
    View Solution
  6. 1.5cm ਅਰਧ ਵਿਆਸ ਦੀ ਇਕ ਸਟੀਲ ਦੀ ਕੇਬਲ ਭਾਰ ਚੁੱਕਣ ਲਈ ਵਰਤੀ ਜਾਂਦੀ ਹੈ। ਜੇ ਸਟੀਲ ਲਈ ਅਧਿਕਤਮ ਸਟਰੈਸ `10^8Nm^-2` ਹੈ ਤਾਂ ਉਸ ਅਧਿਕਤਮ ਭਾਰ ਦੀ ਗਣਨਾ ਕਰੋ, ਜਿਸਨੂੰ ਇਹ ਕੇਬਲ ਚੁੱਕ ਸਕਦੀ ਹੈ।


    01:58
    View Solution
  7. 15kg ਪੁੰਜ ਦੀ ਇਕ ਦ੍ਰਿੜ ਪੱਟੀ ਨੂੰ ਤਿੰਨ ਤਾਰਾਂ, ਜਿਨ੍ਹਾਂ ਦੀ ਹਰੇਕ ਦੀ ਲੰਬਾਈ 2 m ਹੈ, ਨਾਲ ਬਰਾਬਰੀ ਤੇ ਲਟਕਾਇਆ ਗਿਆ ਹੈ। ਸਿਰੇ ਦੇ ਦੋਵੇਂ ਤਾਰ ਤਾਂਬੇ ਦੇ ਹਨ ਅਤੇ ਵਿਚ ਵਾਲਾ ਲੋਹੇ ਦਾ ਹੈ। ਤਾਰਾਂ ਦੇ ਵਿਆਸ ਦਾ ਅਨੁਪਾਤ ਕਰੋ, ਜੇਕਰ ਹਰੇਕ ਤੇ ਤਣਾਓ ਉਨਾ ਹੀ ਰਹਿਣਾ ਚਾਹੀਦਾ ਹੈ।


    04:15
    View Solution
  8. 1 m ਲੰਬਾਈ ਦੀ ਅਣਖਿੱਚੀ ਸਟੀਲ ਦੀ ਤਾਰ ਦੇ ਇਕ ਸਿਰੇ ਤੇ 14.5 kg ਪੁੰਜ ਬੰਨ੍ਹ ਕੇ ਉਸਨੂੰ ਇਕ ਖੜ੍ਹਵੇਂ ਚੱਕਰ ਵਿਚ ਘੁਮਾਇਆ ਜਾਂਦਾ ਹੈ।ਚੱਕਰ ਦੇ ਤਲ ਤੇ ਉਸਦਾ ਕੋਣੀ ਵੇਗ `2 rev/s` ਹੈ। ਤਾਰ ਦੇ ਕਰਾੱਸ ਸੈਕਸ਼ਨਲ ਖੇਤਰਫਲ `0.065 cm^2` ਹੈ। ਤਾਰ ਵਿਚ ਵਿਸਥਾਰ ਦੀ ਗਣਨਾ ਕਰੋ, ਜਦੋਂ ਪੁੰਜ ਆਪਣੇ ਪੱਥ ਦੇ ਸਭ ਤੋਂ ਹੇਠਲੇ ਬਿੰਦੂ ਤੇ ਹੈ।


    04:30
    View Solution
  9. ਹੇਠਾਂ ਦਿੱਤੇ ਗਏ ਅੰਕੜਿਆਂ ਤੋਂ ਪਾਣੀ ਦੇ ਬਲਕ ਮੋਡੂਲਸ ਦੀ ਗਣਨਾ ਕਰੋ: ਅਰੰਭਿਕ ਆਇਤਨ= 100.0 L, ਦਾਬ ਵਿਚ ਵਾਧਾ = `100.0 atm( 1atm=1.013xx10^5 Pa)`, ਅੰਤਿਮ ਆਇਤਨ = 100.5 L ਨੀਯਤ ਤਾਪ ਤੇ ਪਾਣੀ ਅਤੇ ਹਵਾ ਦੇ ਬਲਕ ਮੋਡੂਲਸ ਦੀ ਤੁਲਨਾ ਕਰੋ। ਸਰਲ ਸ਼ਬਦਾਂ ਵਿਚ ਸਮਝਾਓ ਕਿ ਇਹ ਅਨੁਪਾਤ ਇੰਨਾ ਜ਼ਿਆਦਾ ਕਿਉਂ ਹੈ?


    03:31
    View Solution
  10. ਪਾਣੀ ਦੀ ਘਣਤਾ, ਉਸ ਗਹਿਰਾਈ ਤੇ, ਜਿੱਥੇ ਦਬਾਉੇ 80.0 atm ਹੋਵੇ, ਕਿੰਨਾ ਹੋਵੇਗਾ? ਦਿੱਤਾ ਗਿਆ ਹੈ ਕਿ ਤਲ ਤੇ ਪਾਣੀ ਦੀ ਘਣਤਾ `1.03xx103 kg m^-3` , ਪਾਣੀ ਦੀ ਸੰਪੀੜਤਾ `45.8xx10^11 Pa (1=Pa 1 Nm^-2).


    03:39
    View Solution
  11. ਕੱਚ ਦੀ ਸਲੈਬ ਤੇ 10 atm ਦਾ ਜਲੀ ਦਬਾਓ ਲਗਾਉਣ ਤੇ ਉਸਦੇ ਆਇਤਨ ਵਿਚ ਭਿੰਨਾਤਮਕ ਅੰਤਰ ਦੀ ਗਣਨਾ ਕਰੋ।


    01:38
    View Solution
  12. ਤਾਂਬੇ ਦੇ ਇਕ ਠੋਸ ਘਣ ਦਾ ਇਕ ਕਿਨਾਰਾ 10cm ਦਾ ਹੈ। ਇਸ ਤੇ `7.0xx10^6 Pa` ਦਾ ਜਲੀ ਦਬਾਉ ਲਗਾਉਣ ਤੇ ਇਸਦੇ ਆਇਤਨ ਵਿਚ ਸੰਕੁਚਨ ਪਤਾ ਕਰੋ।


    02:14
    View Solution
  13. ਇੱਕ ਲੀਟਰ ਪਾਣੀ ਤੇ ਦਬਾਉ ਵਿਚ ਕਿੰਨਾਂ ਅੰਤਰ ਕੀਤਾ ਜਾਵੇ ਕਿ ਉਹ 0.10% ਨਾਲ ਸੰਪੀੜਤ ਹੋ ਜਾਵੇ ?


    02:24
    View Solution
  14. ਨਰਮ ਸਟੀਲ ਦੀ ਇਕ ਤਾਰ ਜਿਸਦੀ ਲੰਬਾਈ 1.0m ਅਤੇ ਕਰਾੱਸ ਸੈਕਸ਼ਨ ਖੇਤਰਫਲ `0.50xx10^-2 cm^2` ਹੈ, ਨੂੰ ਦੋ ਖੰਭਿਆਂ ਦੇ ਵਿਚ ਖਿਤਜੀ ਦਿਸ਼ਾ ਵਿਚ ਇਲਾਸਟਿਕ ਸੀਮਾ ਦੇ ਅੰਦਰ ਹੀ ਖਿੱਚਿਆ ਗਿਆ ਹੈ। ਤਾਰ ਦੇ ਮੱਧ ਬਿੰਦੂ ਨਾਲ 100 g ਦਾ ਇੱਕ ਪੁੰਜ ਲਟਕਾ ਦਿੱਤਾ ਜਾਂਦਾ ਹੈ।ਮੱਧ ਬਿੰਦੂ ਤੇ ਡਿਪ੍ਰੈਸ਼ਨ ਪਤਾ ਕਰੋ।


    08:11
    View Solution
  15. ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਮੈਰਿਨਾ ਨਾਮਕ ਖੱਡ ਇੱਕ ਥਾਂ ਤੇ ਪਾਣੀ ਦੀ ਸਤ੍ਹਾ ਤੋਂ 11 km ਹੇਠਾਂ ਚਲੀ ਜਾਂਦੀ ਹੈ।ਉਸ ਖੱਡ ਵਿਚ ਹੇਠਾਂ ਤਕ `0.32 m^3` ਆਇਤਨ ਦਾ ਸਟੀਲ ਦਾ ਗੋਲਾ ਸੁੱਟਿਆ ਜਾਂਦਾ ਹੈ ਤਾਂ ਗੋਲੇ ਦੇ ਆਇਤਨ ਵਿਚ ਪਰਿਵਰਤਨ ਦੀ ਗਣਨਾ ਕਰੋ। ਖੱਡ ਦੇ ਤਲ ਦੇ ਪਾਣੀ ਦਾ ਦਬਾਓ `1.1xx 10^8 Pa` ਹੈ ਅਤੇ ਸਟੀਲ ਦਾ ਬਲਕ ਮੋਡੂਲਸ 160 GPa ਹੈ।


    02:18
    View Solution

EXERCISE questions and complete solutions for chapter ਠੋਸਾਂ ਦੇ ਯੰਤਰਿਕ ਗੁਣ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਠੋਸਾਂ ਦੇ ਯੰਤਰਿਕ ਗੁਣ