Class 7 | MATHS |
Chapter | ਸੰਪੂਰਨ ਸੰਖਿਆਵਾਂ |
PSEB (PUNJABI MEDIUM) | EXERCISE |
Number Of Questions | 71 |
Academic Year | 2023-24 |
ਇੱਕ ਹਵਾਈ ਜਹਾਜ ਸਮੁੰਦਰ ਤਲ ਤੋਂ 5000 ਮੀਟਰ ਦੀ ਉੱਚਾਈ 'ਤੇ ਉਡ ਰਿਹਾ ਹੈ। ਇੱਕ ਵਿਸ਼ੇਸ਼ ਬਿੰਦੂ 'ਤੇ ਇਹ ਹਵਾਈ ਜਹਾਜ ਸਮੁੰਦਰ ਤਲ ਤੋਂ 1200 ਮੀਟਰ ਥੱਲੇ ਤੈਰਦੀ ਹੋਈ ਪਨਡੁੱਬੀ ਦੇ ਠੀਕ ਉੱਪਰ ਹੈ।ਪਨਡੁੱਬੀ ਅਤੇ ਹਵਾਈ ਜਹਾਜ ਦੇ ਵਿਚ ਸਿੱਧੀ ਦੂਰੀ ਕਿੰਨੀ ਹੈ?
ਮੋਹਨ ਆਪਣੇ ਬੈਂਕ ਖਾਤੇ ਵਿਚ ₹2000 ਜਮ੍ਹਾਂ ਕਰਦਾ ਹੈ ਅਤੇ ਅਗਲੇ ਦਿਨ ਇਸ ਵਿਚੋਂ ₹1642 ਕੱਢਵਾ ਲੈਂਦਾ ਹੈ।ਜੇਕਰ ਕਢਾਈ ਗਈ ਰਾਸ਼ੀ ਨੂੰ ਰਿਣਾਤਮਕ ਸੰਖਿਆ ਨਾਲ ਦਰਸਾਇਆ ਜਾਵੇ ਤਾਂ ਜਮ੍ਹਾ ਕੀਤੀ ਰਾਸ਼ੀ ਨੂੰ ਤੁਸੀਂ ਕਿਸ ਤਰ੍ਹਾਂ ਦਰਸਾਓਗੇ? ਕਢਾਉਣ ਤੋਂ ਬਾਅਦ ਮੋਹਨ ਦੇ ਖਾਤੇ ਵਿਚ ਬਕਾਇਆ ਰਾਸ਼ੀ ਪਤਾ ਕਰੋ।
ਰੀਤਾ ਬਿੰਦੂ A ਤੋਂ ਪੂਰਬ ਵੱਲ ਬਿੰਦੂ B ਤੱਕ 20 ਕਿਲੋਮੀਟਰ ਦੂਰੀ ਤੈਅ ਕਰਦੀ ਹੈ। ਉਸੇ ਸੜਕ 'ਤੇ ਬਿੰਦੂ B ਤੋਂ ਉਹ 30 ਕਿਲੋਮੀਟਰ ਦੀ ਦੂਰੀ ਪੱਛਮ ਵੱਲ ਤੈਅ ਕਰਦੀ ਹੈ। ਜੇਕਰ ਪੂਰਬ ਵੱਲ ਤੈਅ ਕੀਤੀ ਦੂਰੀ ਨੂੰ ਧਨਾਤਮਕ ਸੰਪੂਰਨ ਸੰਖਿਆ ਨਾਲ ਦਰਸਾਇਆ ਜਾਵੇ ਤਾਂ ਪੱਛਮ ਵੱਲ ਤੈਅ ਕੀਤੀ ਦੂਰੀ ਨੂੰ ਤੁਸੀਂ ਕਿਸ ਤਰ੍ਹਾਂ ਦਰਸਾਓਗੇ? ਬਿੰਦੂ A ਤੋਂ ਉਸਦੀ ਆਖਰੀ ਸਥਿਤੀ ਨੂੰ ਕਿਹੜੀ ਸੰਪੂਰਨ ਸੰਖਿਆ ਨਾਲ ਦਰਸਾਓਗੇ?
ਹੇਠ ਲਿਖੇ ਕਥਨਾਂ ਨੂੰ ਸੱਚ ਕਰਨ ਲਈ ਖਾਨੇ ਵਿਚ ਸੰਕੇਤ >, < ਜਾਂ = ਦਾ ਪ੍ਰਯੋਗ ਕਰੋ: (d) `39+ (-24) - (15)` `square` `36+ (-52) - (-36)`
ਹੇਠ ਲਿਖੇ ਕਥਨਾਂ ਨੂੰ ਸੱਚ ਕਰਨ ਲਈ ਖਾਨੇ ਵਿਚ ਸੰਕੇਤ >, < ਜਾਂ = ਦਾ ਪ੍ਰਯੋਗ ਕਰੋ: (e) ` -231+ 79+ 51` `square` `-399+ 159 +81`
ਇਹੋ ਜਿਹੇ ਸੰਪੂਰਨ ਸੰਖਿਆਵਾਂ ਦਾ ਜੋੜਾ ਲਿਖੋ ਜਿਨ੍ਹਾਂ ਦਾ :- ਜੋੜ- 7 ਹੋਵੇ
ਇਹੋ ਜਿਹੇ ਸੰਪੂਰਨ ਸੰਖਿਆਵਾਂ ਦਾ ਜੋੜਾ ਲਿਖੋ ਜਿਨ੍ਹਾਂ ਦਾ :- ਅੰਤਰ - 10 ਹੋਵੇ
ਇਹੋ ਜਿਹੇ ਸੰਪੂਰਨ ਸੰਖਿਆਵਾਂ ਦਾ ਜੋੜਾ ਲਿਖੋ ਜਿਨ੍ਹਾਂ ਦਾ :- ਜੋੜ 0 ਹੋਵੇ
ਇਕ ਇਹੋ ਜਿਹਾ ਰਿਣਾਤਮਕ ਸੰਪੂਰਨ ਸੰਖਿਆਵਾਂ ਦਾ ਜੋੜਾ ਲਿਖੋ ਜਿਨਾਂ ਦਾ ਅੰਤਰ 8 ਹੋਵੇ।
ਇਕ ਰਿਣਾਤਮਕ ਸੰਪੂਰਨ ਸੰਖਿਆ ਅਤੇ ਇਕ ਧਨਾਤਮਕ ਸੰਪੂਰਨ ਸੰਖਿਆ ਲਿਖੋ ਜਿਹਨਾਂ ਦਾ ਜੋੜ (-5) ਹੋਵੇ।
ਇਕ ਰਿਣਾਤਮਕ ਸੰਪੂਰਨ ਸੰਖਿਆ ਅਤੇ ਇਕ ਧਨਾਤਮਕ ਸੰਪੂਰਨ ਸੰਖਿਆ ਲਿਖੋ ਜਿਹਨਾਂ ਦਾ ਅੰਤਰ -3 ਹੋਵੇ।
ਹੇਠ ਲਿਖੇ ਕਥਨ ਨੂੰ ਸੱਚ ਕਰਨ ਲਈ ਖਾਲ਼ੀ ਸਥਾਨ ਭਰੋ:- `(-5) + (-8) =(-8)+ (........)`
ਹੇਠ ਲਿਖੇ ਕਥਨ ਨੂੰ ਸੱਚ ਕਰਨ ਲਈ ਖਾਲ਼ੀ ਸਥਾਨ ਭਰੋ:- ` -53 + ..........= -53`
ਹੇਠ ਲਿਖੇ ਕਥਨ ਨੂੰ ਸੱਚ ਕਰਨ ਲਈ ਖਾਲ਼ੀ ਸਥਾਨ ਭਰੋ:- `17+ ...........= 0`
ਹੇਠ ਲਿਖੇ ਕਥਨ ਨੂੰ ਸੱਚ ਕਰਨ ਲਈ ਖਾਲ਼ੀ ਸਥਾਨ ਭਰੋ:- `[13+ (-12)] + (..........)= 13+ [(-12) + (-7)]`
ਹੇਠ ਲਿਖੇ ਕਥਨ ਨੂੰ ਸੱਚ ਕਰਨ ਲਈ ਖਾਲ਼ੀ ਸਥਾਨ ਭਰੋ:- `(-4) + [15+ (-3)] = [-4 +15] +.............`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `3xx (-1)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- ` (-1) xx 225`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-21) xx (-30)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-316) xx (-1)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-15) xx 0 xx (-18)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-12) xx (-11) xx (10)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `9xx (-3) xx (-6)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-18) xx (-5) xx (-4)`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-1)xx (-2) xx (-3) xx4`
ਹੇਠ ਲਿਖੇ ਗੁਣਨਫਲ ਨੂੰ ਪਤਾ ਕਰੋ:- `(-3) xx (-6) xx (-2) xx (-1)`
ਹੇਠ ਲਿਖੇ ਦੀ ਸੱਚਾਈ ਦੀ ਜਾਂਚ ਕਰੋ:- `18 xx[7+ (-3)]= [18xx7]+ [18xx(-3)]`
ਹੇਠ ਲਿਖੇ ਦੀ ਸੱਚਾਈ ਦੀ ਜਾਂਚ ਕਰੋ:- `(-21) xx [(-4)+ (-6)]= [(-21) xx (-4)]+ [(-21)xx (-6)]`
ਕਿਸੇ ਸੰਪੂਰਨ ਸੰਖਿਆ `a` ਲਈ `(-1)xx a` ਕਿਸਦੇ ਬਰਾਬਰ ਹੈ?
ਉਹ ਸੰਪੂਰਨ ਸੰਖਿਆ ਪਤਾ ਕਰੋ ਜਿਸਦਾ (-1) ਨਾਲ ਗੁਣਨਫਲ 0 ਹੈ:- (a) -22 (b) 37 (c) 0
`(-1)xx 5` ਤੋਂ ਸ਼ੁਰੂ ਕਰਕੇ ਵੱਖ ਵੱਖ ਗੁਣਨਫਲਾਂ ਦੁਆਰਾ ਕੋਈ ਨਮੂਨਾ ਦਰਸਾਉਂਦੇ ਹੋਏ `(-1) xx (-1)= 1` ਨੂੰ ਦਰਸਾਓ।
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `26xx (-48) + (-48) xx (-36)`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `8 xx 53 xx (-125)`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `15 xx(-25) xx(-4)xx (-10)`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `(-41) xx 102`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `625 xx (-35) +(-625)xx 65`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `7 xx (50-2)`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `(-17) xx (-29)`
ਉਚਿਤ ਗੁਣ ਦਾ ਪ੍ਰਯੋਗ ਕਰਦੇ ਹੋਏ, ਗੁਣਨਫਲ ਪਤਾ ਕਰੋ:- `(-57) xx (-19)+ 57`
ਦਸ ਪ੍ਰਸ਼ਨਾਂ ਵਾਲੇ ਇਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਲਈ 5 ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਕੋਸ਼ਿਸ਼ ਕਰਨ ਵਾਲੇ ਪ੍ਰਸ਼ਨਾਂ ਲਈ ਸਿਫ਼ਰ ਦਿੱਤਾ ਜਾਂਦਾ ਹੈ। (i) ਮੋਹਨ ਨੇ ਪੰਜ ਉੱਤਰ ਸਹੀ ਅਤੇ ਛੇ ਉੱਤਰ ਗਲਤ ਦਿੱਤੇ। ਉਸਨੇ ਕਿੰਨ੍ਹੇ ਅੰਕ ਪ੍ਰਾਪਤ ਕੀਤੇ?
ਦਸ ਪ੍ਰਸ਼ਨਾਂ ਵਾਲੇ ਇਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਲਈ 5 ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਕੋਸ਼ਿਸ਼ ਕਰਨ ਵਾਲੇ ਪ੍ਰਸ਼ਨਾਂ ਲਈ ਸਿਫ਼ਰ ਦਿੱਤਾ ਜਾਂਦਾ ਹੈ। (ii) ਰੇਸ਼ਮਾਂ ਦੇ ਪੰਜ ਉੱਤਰ ਸਹੀ ਅਤੇ ਪੰਜ ਉੱਤਰ ਗਲਤ ਹਨ। ਉਨ੍ਹੇ ਕਿੰਨੇ ਅੰਕ ਪ੍ਰਾਪਤ ਕੀਤੇ?
ਦਸ ਪ੍ਰਸ਼ਨਾਂ ਵਾਲੇ ਇਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਲਈ 5 ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਕੋਸ਼ਿਸ਼ ਕਰਨ ਵਾਲੇ ਪ੍ਰਸ਼ਨਾਂ ਲਈ ਸਿਫ਼ਰ ਦਿੱਤਾ ਜਾਂਦਾ ਹੈ। (iii) ਹਿਨਾ ਨੇ ਕੁੱਲ ਸੱਤ ਪ੍ਰਸ਼ਨ ਕੀਤੇ, ਉਨ੍ਹਾਂ ਵਿਚੋਂ ਪੰਜ ਗਲਤ ਤੇ ਦੋ ਠੀਕ ਤਾਂ ਉਸਨੇ ਕਿੰਨੇ ਅੰਕ ਪ੍ਰਾਪਤ ਕੀਤੇ?
ਇੱਕ ਸੀਮੈਂਟ ਕੰਪਨੀ ਨੂੰ ਚਿੱਟਾ ਸੀਮੈਂਟ ਵੇਚਣ 'ਤੇ ₹8 ਪ੍ਰਤੀ ਬੋਰੀ ਦੀ ਦਰ ਨਾਲ ਲਾਭ ਹੁੰਦਾ ਹੈ ਅਤੇ ਸਲੇਟੀ ਰੰਗ ਦਾ ਸੀਮੈਂਟ ਵੇਚਣ 'ਤੇ ₹5 ਪ੍ਰਤੀ ਬੋਰੀ ਦੀ ਦਰ ਨਾਲ ਹਾਨੀ ਹੁੰਦੀ ਹੈ। (a) ਕਿਸੇ ਮਹੀਨੇ ਕੰਪਨੀ 3000 ਬੋਰੀਆਂ ਚਿੱਟਾ ਅਤੇ 5000 ਬੋਰੀਆਂ ਸਲੇਟੀ ਸੀਮੈਂਟ ਵੇਚਦੀ ਹੈ। ਉਸਦਾ ਲਾਭ ਜਾਂ ਹਾਨੀ ਕਿੰਨਾ ਹੋਵੇਗਾ?
ਇੱਕ ਸੀਮੈਂਟ ਕੰਪਨੀ ਨੂੰ ਚਿੱਟਾ ਸੀਮੈਂਟ ਵੇਚਣ 'ਤੇ ₹8 ਪ੍ਰਤੀ ਬੋਰੀ ਦੀ ਦਰ ਨਾਲ ਲਾਭ ਹੁੰਦਾ ਹੈ ਅਤੇ ਸਲੇਟੀ ਰੰਗ ਦਾ ਸੀਮੈਂਟ ਵੇਚਣ 'ਤੇ ₹5 ਪ੍ਰਤੀ ਬੋਰੀ ਦੀ ਦਰ ਨਾਲ ਹਾਨੀ ਹੁੰਦੀ ਹੈ। (b) ਜੇਕਰ 6400 ਬੋਰੀਆਂ ਸਲੇਟੀ ਸੀਮੈਂਟ ਦੀਆਂ ਵੇਚਦੀ ਹੈ ਤਾਂ ਕੰਪਨੀ ਕਿੰਨੀਆਂ ਬੋਰੀਆਂ ਚਿੱਟੇ ਸੀਮੈਂਟ ਦੀਆਂ ਵੇਚੇ ਕਿ ਉਸਨੂੰ ਨਾ ਲਾਭ ਅਤੇ ਨਾ ਹਾਨੀ ਹੋਵੇ?
ਖਾਲੀ ਥਾਂ ਨੂੰ ਕਿਹੜੀਆਂ ਸੰਪੂਰਨ ਸੰਖਿਆਵਾਂ ਨਾਲ ਭਰੀਏ ਕਿ ਕਥਨ ਸੱਚ ਹੋ ਜਾਵੇ:- `(-3) xx _____= 27`
ਖਾਲੀ ਥਾਂ ਨੂੰ ਕਿਹੜੀਆਂ ਸੰਪੂਰਨ ਸੰਖਿਆਵਾਂ ਨਾਲ ਭਰੀਏ ਕਿ ਕਥਨ ਸੱਚ ਹੋ ਜਾਵੇ:- `5 xx_____= -35`
ਖਾਲੀ ਥਾਂ ਨੂੰ ਕਿਹੜੀਆਂ ਸੰਪੂਰਨ ਸੰਖਿਆਵਾਂ ਨਾਲ ਭਰੀਏ ਕਿ ਕਥਨ ਸੱਚ ਹੋ ਜਾਵੇ:- `______xx(-8) = -56`
ਖਾਲੀ ਥਾਂ ਨੂੰ ਕਿਹੜੀਆਂ ਸੰਪੂਰਨ ਸੰਖਿਆਵਾਂ ਨਾਲ ਭਰੀਏ ਕਿ ਕਥਨ ਸੱਚ ਹੋ ਜਾਵੇ:- `______xx(-12) = 132`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `(-30) div 10`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `50 div (-5)`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `(-36) div (-9)`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `(-49) div (49)`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `13 div [(-2) + 1]`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `0 div (-12)`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `(-31) div [(-30) + (-1)]`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `[(-36) div 12] div 3`
ਹੇਠ ਲਿਖੇ ਵਿਚ ਹਰੇਕ ਦਾ ਮੁੱਲ ਪਤਾ ਕਰੋ: `[(-6) + 5)] div [(-2) + 1]`
a, b ਅਤੇ c ਦੇ ਹੇਠ ਲਿਖੇ ਹਰੇਕ ਮੁੱਲਾਂ ਵਿਚੋਂ ਹਰੇਕ ਦੇ ਲਈ `a div (b+c) ne (a div b) + (a div c)` ਦੀ ਸੱਚਾਈ ਪਤਾ ਕਰੋ:- a=12, b= -4 , c =2
a, b ਅਤੇ c ਦੇ ਹੇਠ ਲਿਖੇ ਹਰੇਕ ਮੁੱਲਾਂ ਵਿਚੋਂ ਹਰੇਕ ਦੇ ਲਈ `a div (b+c) ne (a div b) + (a div c)` ਦੀ ਸੱਚਾਈ ਪਤਾ ਕਰੋ:- a= (-10), b= 1, c= 1
ਖਾਲੀ ਸਥਾਨ ਨੂੰ ਭਰੋ: `369 div ______= 369`
ਖਾਲੀ ਸਥਾਨ ਨੂੰ ਭਰੋ: `(-75) div ______= -1`
ਖਾਲੀ ਸਥਾਨ ਨੂੰ ਭਰੋ: `(-206) div ______= 1`
ਖਾਲੀ ਸਥਾਨ ਨੂੰ ਭਰੋ: `-87 div ______= 87`
ਖਾਲੀ ਸਥਾਨ ਨੂੰ ਭਰੋ: `______div 1= -87`
ਖਾਲੀ ਸਥਾਨ ਨੂੰ ਭਰੋ: `______div 48 = -1`
ਖਾਲੀ ਸਥਾਨ ਨੂੰ ਭਰੋ: `20 div ______= -2`
ਖਾਲੀ ਸਥਾਨ ਨੂੰ ਭਰੋ: `_______div (4) = -3`
ਪੰਜ ਇਹੋ ਜਿਹੀਆਂ ਸੰਪੂਰਨ ਸੰਖਿਆਵਾਂ (a, b) ਦੇ ਜੋੜੇ ਲਿਖੋ ਤਾਂ ਕਿ `a div b= -3` ਹੈ। ਇਸ ਤਰ੍ਹਾਂ ਦਾ ਇਕ ਜੋੜਾ `(6, -2)` ਹੈ, ਕਿਉਂਕਿ `6 div (-2)= (-3)` ਹੈ।
ਦੁਪਹਿਰ 12 ਵਜੇ ਤਾਪਮਾਨ ਸਿਫ਼ਰ ਤੋਂ `10^@ C` ਜ਼ਿਆਦਾ ਸੀ। ਜੇਕਰ ਤਾਪਮਾਨ ਅੱਧੀ ਰਾਤ ਤੱਕ `2^@ C` ਪ੍ਰਤੀ ਘੰਟੇ ਦੀ ਦਰ ਨਾਲ ਘੱਟਦਾ ਹੋਵੇ ਤਾਂ ਕਿਹੜੇ ਸਮੇਂ ਤਾਪਮਾਨ ਸਿਫ਼ਰ ਤੋਂ `8^@ C` ਥੱਲੇ ਹੋਵੇਗਾ? ਅੱਧੀ ਰਾਤ ਨੂੰ ਤਾਪਮਾਨ ਕਿੰਨ੍ਹਾਂ ਹੋਵੇਗਾ।
ਇੱਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਦੇ (+3) ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਹੱਲ ਕਰਨ ਵਾਲੇ ਪ੍ਰਸ਼ਨ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। (i) ਰਾਧਿਕਾ ਨੇ 20 ਅੰਕ ਪ੍ਰਾਪਤ ਕੀਤੇ। ਜੇਕਰ ਉਸਦੇ 12 ਉਤਰ ਸਹੀ ਹੋਣ ਤਾਂ ਉਸਨੇ ਕਿੰਨ੍ਹੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ? (ii) ਮੋਹਿਨੀ ਟੈਸਟ ਵਿਚ (-5) ਅੰਕ ਪ੍ਰਾਪਤ ਕਰਦੀ ਹੈ ਜਦੋਂਕਿ ਉਸਦੇ 7 ਉੱਤਰ ਸਹੀ ਸਨ। ਉਸਨੇ ਕਿੰਨੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ?
ਇੱਕ ਐਲੀਵੇਟਰ ਕਿਸੇ ਖਾਨ ਸ਼ਾਫਟ 6 ਮੀਟਰ ਪ੍ਰਤੀ ਮਿੰਟ ਦੀ ਦਰ ਨਾਲ ਥੱਲੇ ਜਾਂਦਾ ਹੈ। ਜੇਕਰ ਥੱਲੇ ਜਾਣਾ ਧਰਤੀ ਦੇ ਤਲ ਤੋਂ 10 ਮੀਟਰ ਉੱਪਰ ਤੋਂ ਸ਼ੁਰੂ ਹੋਵੇ ਤਾਂ `- 350` ਮੀਟਰ ਪਹੁੰਚਣ 'ਤੇ ਕਿੰਨਾ ਸਮਾਂ ਲੱਗੇਗਾ?
EXERCISE questions and complete solutions for chapter ਸੰਪੂਰਨ ਸੰਖਿਆਵਾਂ of PSEB (PUNJABI MEDIUM) of Class 7