Class 7 | MATHS |
Chapter | ਰਾਸ਼ੀਆਂ ਦੀ ਤੁਲਨਾ |
PSEB (PUNJABI MEDIUM) | EXERCISE |
Number Of Questions | 54 |
Academic Year | 2023-24 |
ਅਨੁਪਾਤ ਪਤਾ ਕਰੋ:- ₹5 ਦਾ 50 ਪੈਸੇ ਨਾਲ
ਅਨੁਪਾਤ ਪਤਾ ਕਰੋ:- 15 ਕਿਲੋਗ੍ਰਾਮ ਦਾ 210 ਗ੍ਰਾਮ ਨਾਲ
ਅਨੁਪਾਤ ਪਤਾ ਕਰੋ:- 9 ਮੀਟਰ ਦਾ 27 ਸੈਟੀਂਮੀਟਰ ਨਾਲ
ਅਨੁਪਾਤ ਪਤਾ ਕਰੋ:- 30 ਦਿਨਾਂ ਦਾ 30 ਘੰਟਿਆਂ ਨਾਲ
ਇੱਕ ਕੰਪਿਊਟਰ ਪ੍ਰਯੋਗਸ਼ਾਲਾ ਵਿਚ 6 ਵਿਦਿਆਰਥੀਆਂ ਦੇ ਲਈ 3 ਕੰਪਿਊਟਰ ਹੋਣੇ ਚਾਹੀਦੇ ਹਨ। ਪਤਾ ਕਰੋ ਕਿ 24 ਵਿਦਿਆਰਥੀਆਂ ਦੇ ਲਈ ਕਿੰਨੇ ਕੰਪਿਊਟਰਾਂ ਦੀ ਲੋੜ ਹੋਵੇਗੀ?
ਰਾਜਸਥਾਨ ਦੀ ਜਨਸੰਖਿਆ =570 ਲੱਖ ਅਤੇ ਉੱਤਰ ਪ੍ਰਦੇਸ਼ ਦੀ ਜਨਸੰਖਿਆ= 1660 ਲੱਖ, ਰਾਜਸਥਾਨ ਦਾ ਖੇਤਰਫਲ਼= `3 ਲੱਖ ਕਿ. ਮੀ.^2` ਅਤੇ ਉੱਤਰ ਪ੍ਰਦੇਸ਼ ਦਾ ਖੇਤਰਫਲ= `2 ਲੱਖ ਕਿ. ਮੀ.^2` ਪਤਾ ਕਰੋ:- ਇਹਨਾਂ ਦੋਨਾਂ ਰਾਜਾਂ ਵਿੱਚ ਪ੍ਰਤੀ `ਕਿ.ਮੀ.^2` ਕਿੰਨੇ ਵਿਅਕਤੀ ਹਨ?
ਰਾਜਸਥਾਨ ਦੀ ਜਨਸੰਖਿਆ =570 ਲੱਖ ਅਤੇ ਉੱਤਰ ਪ੍ਰਦੇਸ਼ ਦੀ ਜਨਸੰਖਿਆ= 1660 ਲੱਖ, ਰਾਜਸਥਾਨ ਦਾ ਖੇਤਰਫਲ਼= `3 ਲੱਖ ਕਿ. ਮੀ.^2` ਅਤੇ ਉੱਤਰ ਪ੍ਰਦੇਸ਼ ਦਾ ਖੇਤਰਫਲ= `2 ਲੱਖ ਕਿ . ਮੀ.^2` ਪਤਾ ਕਰੋ:- ਕਿਹੜੇ ਰਾਜ ਦੀ ਜਨਸੰਖਿਆ ਦੀ ਘੱਟ ਸੰਘਣੀ ਹੈ?
ਹੇਠ ਲਿਖੀ ਭਿੰਨ ਨੂੰ ਪ੍ਰਤੀਸ਼ਤ ਵਿੱਚ ਬਦਲੋ :- `1/8`
ਹੇਠ ਲਿਖੀ ਭਿੰਨ ਨੂੰ ਪ੍ਰਤੀਸ਼ਤ ਵਿੱਚ ਬਦਲੋ :- `5/4`
ਹੇਠ ਲਿਖੀ ਭਿੰਨ ਨੂੰ ਪ੍ਰਤੀਸ਼ਤ ਵਿੱਚ ਬਦਲੋ :-`3/40`
ਹੇਠ ਲਿਖੀ ਭਿੰਨ ਨੂੰ ਪ੍ਰਤੀਸ਼ਤ ਵਿੱਚ ਬਦਲੋ :- `2/7`
ਦਿੱਤੀ ਗਈ ਦਸ਼ਮਲਵ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ:- `0.65`
ਦਿੱਤੀ ਗਈ ਦਸ਼ਮਲਵ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ:- `2.1`
ਦਿੱਤੀ ਗਈ ਦਸ਼ਮਲਵ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ:- `0.02`
ਦਿੱਤੀ ਗਈ ਦਸ਼ਮਲਵ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ:- `12.35`
ਅੰਦਾਜ਼ਾ ਲਗਾਓ ਕਿ ਆਕ੍ਰਿਤੀ ਦਾ ਕਿੰਨਾ ਭਾਗ ਰੰਗ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਰੰਗੀਨ ਭਾਗ ਹੈ?
ਅੰਦਾਜ਼ਾ ਲਗਾਓ ਕਿ ਆਕ੍ਰਿਤੀ ਦਾ ਕਿੰਨਾ ਭਾਗ ਰੰਗ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਰੰਗੀਨ ਭਾਗ ਹੈ?
ਅੰਦਾਜ਼ਾ ਲਗਾਓ ਕਿ ਆਕ੍ਰਿਤੀ ਦਾ ਕਿੰਨਾ ਭਾਗ ਰੰਗ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਰੰਗੀਨ ਭਾਗ ਹੈ?
ਪਤਾ ਕਰੋ:- 250 ਦਾ 15%
ਪਤਾ ਕਰੋ:- 1 ਘੰਟੇ ਦਾ 1%
ਪਤਾ ਕਰੋ:- 2500 ਦਾ 20%
ਪਤਾ ਕਰੋ:- 1 ਕਿਲੋਗ੍ਰਾਮ ਦਾ 75%
ਪੂਰਨ ਰਾਸ਼ੀ ਪਤਾ ਕਰੋ। ਇਸਦਾ 5%, 600 ਹੈ।
ਪੂਰਨ ਰਾਸ਼ੀ ਪਤਾ ਕਰੋ। ਇਸਦਾ 12%, 1080 ਹੈ।
ਪੂਰਨ ਰਾਸ਼ੀ ਪਤਾ ਕਰੋ। ਇਸਦਾ 40%, 500 ਕਿ.ਮੀ. ਹੈ।
ਪੂਰਨ ਰਾਸ਼ੀ ਪਤਾ ਕਰੋ। ਇਸਦਾ 70% 14 ਮਿੰਟ ਹੈ।
ਪੂਰਨ ਰਾਸ਼ੀ ਪਤਾ ਕਰੋ। ਇਸਦਾ 8%, 40 ਲਿਟਰ ਹੈ।
ਦਿੱਤੇ ਗਏ ਪ੍ਰਤੀਸ਼ਤ ਨੂੰ ਦਸ਼ਮਲਵ ਭਿੰਨਾਂ ਵਿਚ ਬਦਲੋ ਅਤੇ ਉੱਤਰ ਨੂੰ ਸਰਲ ਰੂਪ ਵਿੱਚ ਲਿਖੋ:- 25%
ਦਿੱਤੇ ਗਏ ਪ੍ਰਤੀਸ਼ਤ ਨੂੰ ਦਸ਼ਮਲਵ ਭਿੰਨਾਂ ਵਿਚ ਬਦਲੋ ਅਤੇ ਉੱਤਰ ਨੂੰ ਸਰਲ ਰੂਪ ਵਿੱਚ ਲਿਖੋ:- 150%
ਦਿੱਤੇ ਗਏ ਪ੍ਰਤੀਸ਼ਤ ਨੂੰ ਦਸ਼ਮਲਵ ਭਿੰਨਾਂ ਵਿਚ ਬਦਲੋ ਅਤੇ ਉੱਤਰ ਨੂੰ ਸਰਲ ਰੂਪ ਵਿੱਚ ਲਿਖੋ:- 20%
ਦਿੱਤੇ ਗਏ ਪ੍ਰਤੀਸ਼ਤ ਨੂੰ ਦਸ਼ਮਲਵ ਭਿੰਨਾਂ ਵਿਚ ਬਦਲੋ ਅਤੇ ਉੱਤਰ ਨੂੰ ਸਰਲ ਰੂਪ ਵਿੱਚ ਲਿਖੋ:- 5%
ਇਕ ਸ਼ਹਿਰ ਵਿਚ 30% ਔਰਤਾਂ, 40% ਮਰਦ ਅਤੇ ਬਾਕੀ ਬੱਚੇ ਹਨ। ਬੱਚਿਆਂ ਦਾ ਪ੍ਰਤੀਸ਼ਤ ਕਿੰਨਾ ਹੋਵੇਗਾ?
ਕਿਸੇ ਹਲਕੇ ਵਿਚ 15,000 ਮਤਦਾਤਾਂ ਵਿੱਚ 60% ਨੇ ਮਤਦਾਨ ਵਿੱਚ ਭਾਗ ਲਿਆ। ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਨੇ ਮਤਦਾਨ ਵਿੱਚ ਭਾਗ ਨਹੀਂ ਲਿਆ। ਕੀ ਹੁਣ ਤੁਸੀਂ ਪਤਾ ਕਰ ਸਕਦੇ ਹੋ ਕਿ ਅਸਲ ਵਿੱਚ ਕਿੰਨੇ ਪ੍ਰਤੀਸ਼ਤ ਮਤਦਾਨਾਂ ਨੇ ਮਤਦਾਨ ਨਹੀਂ ਦਿੱਤਾ?
ਮੀਤਾ ਆਪਣੀ ਤਨਖਾਹ ਵਿੱਚ ₹400 ਬਚਾਉਂਦੀ ਹੈ। ਜੇਕਰ ਇਹ ਉਸਦੀ ਤਨਖਾਹ ਦਾ 10% ਹੈ ਤਾਂ ਉਸਦੀ ਤਨਖਾਹ ਕਿੰਨੀ ਹੈ?
ਇੱਕ ਸਥਾਨਕ ਕ੍ਰਿਕੇਟ ਟੀਮ ਨੇ ਇੱਕ ਸੈਸ਼ਨ ਵਿੱਚ 20 ਮੈਚ ਖੇਡੇ। ਇਨ੍ਹਾਂ ਵਿੱਚੋਂ ਇਸ ਟੀਮ ਨੇ 25% ਮੈਚ ਜਿੱਤੇ। ਜਿੱਤੇ ਗਏ ਮੈਚਾਂ ਦੀ ਸੰਖਿਆ ਕਿੰਨੀ ਹੈ?
ਖ੍ਰੀਦਣ-ਵੇਚਣ ਦੇ ਹੇਠ ਲਿਖੇ ਸੌਦਿਆਂ ਵਿੱਚ ਹਾਨੀ ਜਾਂ ਲਾਭ ਪਤਾ ਕਰੋ। ਹਰੇਕ ਵਿੱਚ ਹਾਨੀ % ਅਤੇ ਲਾਭ % ਵੀ ਪਤਾ ਕਰੋ। ਬਗੀਚੇ ਵਿੱਚ ਕੰਮ ਆਉਣ ਵਾਲੀ ਕੈਂਚੀ ₹250 ਵਿੱਚ ਖਰੀਦੀ ਗਈ ਅਤੇ ₹325 ਵਿੱਚ ਵੇਚੀ ਗਈ।
ਖ੍ਰੀਦਣ-ਵੇਚਣ ਦੇ ਹੇਠ ਲਿਖੇ ਸੌਦਿਆਂ ਵਿੱਚ ਹਾਨੀ ਜਾਂ ਲਾਭ ਪਤਾ ਕਰੋ। ਹਰੇਕ ਵਿੱਚ ਹਾਨੀ % ਅਤੇ ਲਾਭ % ਵੀ ਪਤਾ ਕਰੋ। ਇੱਕ ਫਰਿਜ਼ ₹12000 ਵਿੱਚ ਖ੍ਰੀਦਿਆ ਗਿਆ ਅਤੇ ₹13560 ਵਿੱਚ ਵੇਚਿਆ ਗਿਆ।
ਖ੍ਰੀਦਣ-ਵੇਚਣ ਦੇ ਹੇਠ ਲਿਖੇ ਸੌਦਿਆਂ ਵਿੱਚ ਹਾਨੀ ਜਾਂ ਲਾਭ ਪਤਾ ਕਰੋ। ਹਰੇਕ ਵਿੱਚ ਹਾਨੀ % ਅਤੇ ਲਾਭ % ਵੀ ਪਤਾ ਕਰੋ। ਇੱਕ ਅਲਮਾਰੀ ₹2500 ਵਿੱਚ ਖਰੀਦੀ ਗਈ ਅਤੇ ₹3000 ਵਿੱਚ ਵੇਚੀ ਗਈ।
ਖ੍ਰੀਦਣ-ਵੇਚਣ ਦੇ ਹੇਠ ਲਿਖੇ ਸੌਦਿਆਂ ਵਿੱਚ ਹਾਨੀ ਜਾਂ ਲਾਭ ਪਤਾ ਕਰੋ। ਹਰੇਕ ਵਿੱਚ ਹਾਨੀ % ਅਤੇ ਲਾਭ % ਵੀ ਪਤਾ ਕਰੋ। ਇੱਕ ਸਰਕਟ ₹250 ਵਿੱਚ ਖਰੀਦ ਕੇ ₹150 ਵਿੱਚ ਵੇਚੀ ਗਈ।
ਦਿੱਤੇ ਗਏ ਹਰੇਕ ਅਨੁਪਾਤ ਦੇ ਦੋਵਾਂ ਪਦਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ :-`3 : 1`
ਦਿੱਤੇ ਗਏ ਹਰੇਕ ਅਨੁਪਾਤ ਦੇ ਦੋਵਾਂ ਪਦਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ :- `2: 3: 5`
ਦਿੱਤੇ ਗਏ ਹਰੇਕ ਅਨੁਪਾਤ ਦੇ ਦੋਵਾਂ ਪਦਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ :- `1: 4`
ਦਿੱਤੇ ਗਏ ਹਰੇਕ ਅਨੁਪਾਤ ਦੇ ਦੋਵਾਂ ਪਦਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ :- `1: 2 : 5`
ਇੱਕ ਸ਼ਹਿਰ ਦੀ ਆਬਾਦੀ 25,000 ਤੋਂ ਘੱਟ ਕੇ 24,500 ਰਹਿ ਗਈ। ਘਟਣ ਦਾ ਪ੍ਰਤੀਸ਼ਤ ਪਤਾ ਕਰੋ।
ਅਰੁਣ ਨੇ ਇੱਕ ਕਾਰ ₹3,50,000 ਵਿੱਚ ਖਰੀਦੀ। ਅਗਲੇ ਸਾਲ ਉਸਦਾ ਮੁੱਲ ਵੱਧਕੇ ₹3,70,000 ਹੋ ਗਿਆ। ਕਾਰ ਦੇ ਮੁੱਲ ਦਾ ਪ੍ਰਤੀਸ਼ਤ ਵਾਧਾ ਪਤਾ ਕਰੋ।
ਮੈਂ ਇੱਕ ਟੀ. ਵੀ. ₹10,000 ਵਿੱਚ ਖ੍ਰੀਦ ਕੇ 20 ਪ੍ਰਤੀਸ਼ਤ ਲਾਭ 'ਤੇ ਵੇਚ ਦਿੱਤਾ ਮੈਨੂੰ ਵੇਚਣ 'ਤੇ ਕਿੰਨਾ ਧੰਨ ਪ੍ਰਾਪਤ ਹੋਇਆ?
ਜੂਹੀ ਇੱਕ ਵਾਸ਼ਿੰਗ ਮਸ਼ੀਨ ₹13,500 ਵਿੱਚ ਵੇਚਣ 'ਤੇ 20% ਹਾਨੀ ਉਠਾਂਦੀ ਹੈ ਉਸਨੇ ਉਹ ਮਸ਼ੀਨ ਕਿੰਨੇ ਦੀ ਖਰੀਦੀ ਸੀ?
ਚਾਕ ਪਾਊਡਰ ਵਿੱਚ ਕੈਲਸ਼ਿਅਮ, ਕਾਰਬਨ ਅਤੇ ਆਕਸੀਜਨ ਦਾ ਅਨੁਪਾਤ `10: 3: 12` ਹੁੰਦਾ ਹੈ। ਇਸ ਵਿਚ ਕਾਰਬਨ ਦੀ ਪ੍ਰਤੀਸ਼ਤ ਮਾਤਰਾ ਪਤਾ ਕਰੋ।
ਚਾਕ ਦੀ ਇੱਕ ਡੰਡੀ ਵਿਚ ਜੇਕਰ ਕਾਰਬਨ ਦੀ ਮਾਤਰਾ 3 ਗ੍ਰਾਮ ਹੈ ਤਾਂ ਉਸਦਾ ਕੁੱਲ ਭਾਰ ਕਿੰਨਾ ਹੋਵੇਗਾ?
ਅਮੀਨਾ ਇੱਕ ਕਿਤਾਬ ₹275 ਵਿੱਚ ਖਰੀਦ ਕੇ ਉਸਨੂੰ 15% ਹਾਨੀ 'ਤੇ ਵੇਚਦੀ ਹੈ। ਕਿਤਾਬ ਦਾ ਵੇਚ ਮੁੱਲ ਪਤਾ ਕਰੋ।
ਹੇਠ ਦਿੱਤੇ ਵਿੱਚ 3 ਸਾਲਾਂ ਬਾਅਦ ਕਿੰਨ੍ਹਾਂ ਮਿਸ਼ਰਤਧਨ ਹੋਵੇਗਾ? ਮੂਲਧਨ =₹1200 ਦਰ 12% ਸਾਲਾਨਾ
ਹੇਠ ਦਿੱਤੇ ਵਿੱਚ 3 ਸਾਲਾਂ ਬਾਅਦ ਕਿੰਨ੍ਹਾਂ ਮਿਸ਼ਰਤਧਨ ਹੋਵੇਗਾ? ਮੂਲਧਨ =₹7500 ਦਰ 5% ਸਾਲਾਨਾ
₹56,000 ਤੇ 2 ਸਾਲਾਂ ਬਾਅਦ ਕਿੰਨੀ ਦਰ ਨਾਲ ₹280 ਸਾਧਾਰਣ ਵਿਆਜ਼ ਦੇਣਾ ਹੋਵੇਗਾ?
ਮੀਨਾ ਨੇ 9% ਸਾਲਾਨਾ ਦਰ 'ਤੇ 1 ਸਾਲ ਬਾਅਦ ₹45 ਵਿਆਜ਼ ਦੇ ਰੂਪ ਵਿੱਚ ਦਿੱਤੇ। ਉਸਨੇ ਕਿੰਨਾ ਧਨ ਉਧਾਰ ਲਿਆ ਸੀ?
EXERCISE questions and complete solutions for chapter ਰਾਸ਼ੀਆਂ ਦੀ ਤੁਲਨਾ of PSEB (PUNJABI MEDIUM) of Class 7