Class 7 | MATHS |
Chapter | ਪਰਿਮਾਪ ਅਤੇ ਖੇਤਰਫਲ |
PSEB (PUNJABI MEDIUM) | EXERCISE |
Number Of Questions | 57 |
Academic Year | 2023-24 |
ਇੱਕ ਆਇਤਾਕਾਰ (ਖੇਤ) ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ : 500 ਮੀ. ਅਤੇ 300 ਮੀ. ਹੈ। ਪਤਾ ਕਰੋ:- (i) ਖੇਤ ਦਾ ਖੇਤਰਫਲ (ii) ਖੇਤ ਜਾਂ ਜਮੀਨ ਦਾ ਮੁੱਲ, ਜੇਕਰ 1 `ਮੀ^2` . ਜਮੀਨ ਦਾ ਮੁੱਲ ₹10,000 ਰੁ. ਹੋਵੇ।
ਇੱਕ ਵਰਗਾਕਾਰ ਪਾਰਕ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 320 ਮੀ. ਹੈ।
ਇੱਕ ਜਮੀਨ ਦੇ ਆਇਤਕਾਰ ਪਲਾਟ ਦੀ ਚੌੜਾਈ ਪਤਾ ਕਰੋ, ਜੇਕਰ ਇਸਦਾ ਖੇਤਰਫਲ 440 `ਮੀ^2`. ਅਤੇ ਲੰਬਾਈ 20 ਮੀ. ਹੈ। ਇਸਦਾ ਘੇਰਾ ਵੀ ਪਤਾ ਕਰੋ।
ਇੱਕ ਆਇਤਾਕਾਰ ਸ਼ੀਟ ਦਾ ਪਰਿਮਾਪ 100 ਸਮ ਹੈ।ਜੇ ਲੰਬਾਈ 35 ਸਮ ਹੋਵੇ ਤਾਂ ਚੌੜਾਈ ਪਤਾ ਕਰੋ। ਖੇਤਰਫਲ ਵੀ ਪਤਾ ਕਰੋ।
ਇੱਕ ਵਰਗਾਕਾਰ ਪਾਰਕ ਦਾ ਖੇਤਰਫਲ ਆਇਤਾਕਾਰ ਪਾਰਕ ਦੇ ਬਰਾਬਰ ਹੈ। ਜੇਕਰ ਵਰਗਾਕਾਰ ਪਾਰਕ ਦੀ ਭੁਜਾ 60 ਮੀ. ਅਤੇ ਆਇਤਾਕਾਰ ਪਾਰਕ ਦੀ ਲੰਬਾਈ 90 ਮੀ. ਤਾ ਆਇਤਾਕਾਰ ਪਾਰਕ ਦੀ ਚੌੜਾਈ ਪਤਾ ਕਰੋ।
ਇੱਕ ਤਾਰ ਆਇਤ ਦੇ ਆਕਾਰ ਦੀ ਹੈ। ਇਸਦੀ ਲੰਬਾਈ 40 ਸਮ ਅਤੇ ਚੌੜਾਈ 22 ਸਮ ਹੈ।ਜੇਕਰ ਇਸੀ ਤਾਰ ਨੂੰ ਵਰਗ ਦੇ ਰੂਪ ਵਿੱਚ ਮੋੜਿਆ ਜਾਵੇ, ਤਾਂ ਇਸ ਵਰਗ ਦੀ ਹਰੇਕ ਭੁਜਾ ਦਾ ਮਾਪ ਕੀ ਹੋਵੇਗਾ। ਇਹ ਵੀ ਪਤਾ ਕਰੋ ਕਿਸ ਆਕਾਰ ਦਾ ਖੇਤਰਫਲ ਵੱਧ ਹੋਵੇਗਾ?
ਇੱਕ ਆਇਤ ਦਾ ਪਰਿਮਾਪ 130 ਸਮ ਹੈ। ਜੇਕਰ ਆਇਤ ਦੀ ਚੌੜਾਈ 30 ਸਮ ਹੋਵੇ ਤਾਂ ਆਇਤ ਦੀ ਲੰਬਾਈ ਪਤਾ ਕਰੋ।
2 ਮੀ. ਲੰਬਾਈ ਅਤੇ 1 ਮੀ. ਚੌੜਾਈ ਵਾਲਾ ਇੱਕ ਦਰਵਾਜਾ ਕੰਧ ਵਿੱਚ ਲਗਾਇਆ ਜਾਂਦਾ ਹੈ। ਦੀਵਾਰ ਦੀ ਲੰਬਾਈ 4.5 ਮੀ. ਚੌੜਾਈ 3.6 ਮੀ. ਹੈ (ਚਿੱਤਰ 11.6)। ₹20 ਪ੍ਰਤੀ `1 m^2` ਦੀ ਦਰ ਨਾਲ ਦੀਵਾਰ 'ਤੇ ਸਫੈਦੀ ਕਰਵਾਉਣ ਦਾ ਖਰਚਾ ਪਤਾ ਕਰੋ।
ਹੇਠ ਦਿੱਤੀ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ:-
ਹੇਠ ਦਿੱਤੀ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ:-
ਖਾਲੀ ਥਾਂ ਦਾ ਮੁੱਲ ਪਤਾ ਕਰੋ।
ਖਾਲੀ ਥਾਂ ਦਾ ਮੁੱਲ ਪਤਾ ਕਰੋ:-
PQRS ਇੱਕ ਸਮਾਂਤਰ ਚਤੁਰਭੁਜ ਹੈ (ਚਿੱਤਰ 11.23)। QM ਸਿਖ਼ਰ Q ਤੋਂ ਭੁਜਾ SR ਤੱਕ ਦੀ ਉਚਾਈ ਅਤੇ QN ਸਿਖਰ Q ਤੋਂ PS ਤੱਕ ਦੀ ਉਚਾਈ ਹੈ। ਜੇਕਰ SR= 12 ਸਮ ਅਤੇ QM= 7.6 ਸਮ ਤਾਂ ਪਤਾ ਕਰੋ:- (a) ਸਮਾਂਤਰ ਚਤੁਰਭੁਜ PQRS ਦਾ ਖੇਤਰਫਲ (b) QN, ਜੇਕਰ PS=8 ਸਮ
DL ਅਤੇ BM ਸਮਾਂਤਰ ਚਤੁਰਭੁਜ ABCD ਦੀ ਕ੍ਰਮਵਾਰ ਭੁਜਾਵਾਂ AB ਅਤੇ AD 'ਤੇ ਲੰਬ ਹਨ (ਚਿੱਤਰ 11.24)। ਜੇਕਰ ਸਮਾਂਤਰ ਚਤੁਰਭੁਜ ਦਾ ਖੇਤਰਫਲ 1470 `ਸਮ^2` ਹੈ, AB=35 ਸਮ ਅਤੇ AD=49 ਸਮ ਹੈ ਤਾਂ BM ਅਤੇ DL ਦੀ ਲੰਬਾਈ ਪਤਾ ਕਰੋ।
ਤ੍ਰਿਭੁਜ ABC, A 'ਤੇ ਸਮਕੋਣ ਹੈ (ਚਿੱਤਰ 11.25) ਅਤੇ AD ਭੁਜਾ BC 'ਤੇ ਲੰਬ ਹੈ। ਜੇਕਰ AB=5 ਸਮ, BC=13 ਸਮ ਅਤੇ AC=12 ਸਮ ਹੈ ਤਾਂ `triangle ABC` ਦਾ ਖੇਤਰਫਲ ਪਤਾ ਕਰੋ। AD ਦੀ ਲੰਬਾਈ ਵੀ ਪਤਾ ਕਰੋ।
`triangle ABC` ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿੱਚ AB=AC=7.5 ਸਮ ਅਤੇ BC =9 ਸਮ ਹੈ(ਚਿੱਤਰ 11.26)। A ਤੋਂ BC ਤੱਕ ਦੀ ਉਚਾਈ AD, 6 ਸਮ ਹੈ। `triangle ABC` ਦਾ ਖੇਤਰਫਲ ਪਤਾ ਕਰੋ। C ਤੋਂ AB ਤੱਕ ਦੀ ਉਚਾਈ, ਭਾਵ CE ਕੀ ਹੋਵੇਗੀ?
ਹੇਠ ਦਿੱਤੇ ਗਏ ਅਰਧ ਵਿਆਸ ਅਨੁਸਾਰ ਚੱਕਰਾਂ ਦਾ ਘੇਰਾ ਪਤਾ ਕਰੋ (`pi = 22/7` ਲਓ) :- 14 ਸਮ
ਹੇਠ ਦਿੱਤੇ ਗਏ ਅਰਧ ਵਿਆਸ ਅਨੁਸਾਰ ਚੱਕਰਾਂ ਦਾ ਘੇਰਾ ਪਤਾ ਕਰੋ (`pi = 22/7` ਲਓ) :- 28 ਮਿਮੀ.
ਹੇਠ ਦਿੱਤੇ ਗਏ ਅਰਧ ਵਿਆਸ ਅਨੁਸਾਰ ਚੱਕਰਾਂ ਦਾ ਘੇਰਾ ਪਤਾ ਕਰੋ (`pi = 22/7` ਲਓ) :- 21 ਸਮ
ਹੇਠ ਦਿੱਤੇ ਚੱਕਰ ਦਾ ਖੇਤਰਫਲ ਪਤਾ ਕਰੋ। ਦਿੱਤਾ ਗਿਆ ਹੈ:- ਅਰਧ ਵਿਆਸ = 14 ਮਿ.ਮੀ. ( `D=22/7` ਲਓ)
ਹੇਠ ਦਿੱਤੇ ਚੱਕਰ ਦਾ ਖੇਤਰਫਲ ਪਤਾ ਕਰੋ। ਦਿੱਤਾ ਗਿਆ ਹੈ:- ਵਿਆਸ = 49 ਮੀ.
ਹੇਠ ਦਿੱਤੇ ਚੱਕਰ ਦਾ ਖੇਤਰਫਲ ਪਤਾ ਕਰੋ। ਦਿੱਤਾ ਗਿਆ ਹੈ:- ਅਰਧ ਵਿਆਸ = 5 ਸਮ
ਜੇਕਰ ਚੱਕਰਾਕਾਰ ਸ਼ੀਟ ਦਾ ਘੇਰਾ 154 ਮੀ. ਹੋਵੇ ਤਾਂ ਇਸਦਾ ਅਰਧ ਵਿਆਸ ਪਤਾ ਕਰੋ। ਸ਼ੀਟ ਦਾ ਵੀ ਖੇਤਰਫਲ ਪਤਾ ਕਰੋ (`pi=22/7` ਲਓ)।
21 ਮੀ. ਵਿਆਸ ਵਾਲੇ ਇੱਕ ਚੱਕਰਾਕਾਰ ਬਗੀਚੇ ਦੇ ਚਾਰੇ ਪਾਸੇ ਮਾਲੀ ਵਾੜ ਲਗਾਉਣਾ ਚਾਹੁੰਦਾ ਹੈ।ਰੱਸੇ ਦੀ ਲੰਬਾਈ ਪਤਾ ਕਰੋ ਜੋ ਖਰੀਦਿਆ ਜਾਣਾ, ਜੇਕਰ ਉਹ ਪੂਰੇ 2 ਚੱਕਰ ਦੀ ਵਾੜ ਬਣਾਉਣਾ ਚਾਹੁੰਦਾ ਹੋਵੇ। ₹4 ਪ੍ਰਤੀ ਮੀਟਰ ਦੀ ਦਰ ਨਾਲ ਰੱਸੇ ਦਾ ਖਰਚ ਪਤਾ ਕਰੋ। (`pi=22/7` ਲਓ)।
4 ਸਮ ਅਰਧ ਵਿਆਸ ਦੀ ਚੱਕਰਾਕਾਰ ਸ਼ੀਟ ਵਿੱਚੋਂ ਇਕ 3 ਸਮ ਅਰਧ ਵਿਆਸ ਵਾਲਾ ਚੱਕਰ ਕੱਢਿਆ ਜਾਣਾ ਹੈ। ਬਾਕੀ ਬਚੀ ਸ਼ੀਟ ਦਾ ਖੇਤਰਫਲ ਪਤਾ ਕਰੋ। ( `pi=3.14`)
ਸਾਇਮਾ 1.5 ਮੀ. ਵਿਆਸ ਵਾਲੇ ਇੱਕ ਚੱਕਰਾਕਾਰ ਟੇਬਲ ਕਵਰ ਦੇ ਆਲੇ-ਦੁਆਲੇ ਲੈਸ ਲਗਾਉਣਾ ਚਾਹੁੰਦੀ ਹੈ।ਉਸਨੂੰ ਜਿੰਨੀ ਲੈਸ ਖਰੀਦਣ ਦੀ ਜਰੂਰਤ ਹੈ, ਉਸਦੀ ਲੰਬਾਈ ਪਤਾ ਕਰੋ। 15 ਰੁਪਏ ਪ੍ਰਤੀ ਮੀਟਰ ਦੀ ਲੈਸ ਲਗਾਉਣ ਦਾ ਖਰਚਾ ਵੀ ਪਤਾ ਕਰੋ। (`pi=3.14` ਲਓ)।
ਦਿੱਤੇ ਹੋਏ ਚਿੱਤਰ ਵਿੱਚ, ਵਿਆਸ ਦੇ ਨਾਲ ਇੱਕ ਅਰਧ ਚੱਕਰ ਹੈ। ਉਸਦਾ ਪਰਿਮਾਪ ਪਤਾ ਕਰੋ।
₹15 ਪ੍ਰਤੀ `ਮੀ^2.` ਦੀ ਦਰ ਨਾਲ 1.6 ਮੀਟਰ ਵਿਆਸ ਵਾਲੇ ਇੱਕ ਚੱਕਰਾਕਾਰ ਮੇਜ਼ ਦੇ ਉਪਰਲੀ ਸਤ੍ਹਾ ਨੂੰ ਪਾਲਿਸ਼ ਕਰਵਾਉਣ ਦਾ ਖਰਚਾ ਪਤਾ ਕਰੋ। (`pi=3.14` ਲਓ)।
ਸੁਨੀਤਾ 44 ਸਮ ਲੰਬੀ ਇੱਕ ਤਾਰ ਲੈਂਦੀ ਹੈ ਅਤੇ ਉਸਨੂੰ ਇੱਕ ਚੱਕਰ ਦੇ ਆਕਾਰ ਵਿੱਚ ਮੋੜ ਦਿੰਦੀ ਹੈ। ਉਸ ਚੱਕਰ ਦਾ ਅਰਧ ਵਿਆਸ ਪਤਾ ਕਰੋ। ਇਸਦਾ ਖੇਤਰਫਲ ਵੀ ਪਤਾ ਕਰੋ। ਜੇਕਰ ਇਸੇ ਤਾਰ ਨੂੰ ਦੁਬਾਰਾ ਇਕ ਵਰਗ ਦੇ ਆਕਾਰ ਵਿੱਚ ਮੋੜਿਆ ਜਾਂਦਾ ਹੈ, ਤਾਂ ਹਰੇਕ ਭੁਜਾ ਦੀ ਲੰਬਾਈ ਕੀ ਹੋਵੇਗੀ? ਕਿਹੜੀ ਆਕ੍ਰਿਤੀ ਜ਼ਿਆਦਾ ਖੇਤਰਫਲ ਘੇਰਦੀ ਹੈ, ਚੱਕਰ ਜਾਂ ਵਰਗ? (`pi=22/7` ਲਓ)।
14 ਸਮ ਅਰਧ ਵਿਆਸ ਵਾਲੀ ਇੱਕ ਚੱਕਰਾਕਾਰ ਗੱਤੇ ਦੀ ਸ਼ੀਟ ਵਿਚੋਂ, 3.5 ਸਮ ਅਰਧ ਵਿਆਸ ਵਾਲੇ ਦੋ ਚੱਕਰਾਂ ਨੂੰ ਅਤੇ 3 ਸਮ ਲੰਬਾਈ ਤੇ 1 ਸਮ ਚੌੜਾਈ ਵਾਲੀ ਇੱਕ ਆਇਤ ਨੂੰ ਕੱਢ ਦਿੱਤਾ ਜਾਂਦਾ ਹੈ(ਜਿਵੇਂ ਚਿੱਤਰ ਵਿਚ ਦਿਖਾਇਆ ਹੈ)। ਸ਼ੀਟ ਦੇ ਬਾਕੀ ਭਾਗ ਦਾ ਖੇਤਰਫਲ ਪਤਾ ਕਰੋ। (`pi=22/7` ਲਓ)।
6 ਸਮ ਭੁਜਾ ਵਾਲੀ ਇੱਕ ਐਲੂਮੀਨੀਅਮ ਵਰਗਕਾਰ ਸ਼ੀਟ ਵਿੱਚੋਂ 2 ਸਮ ਅਰਧ ਵਿਆਸ ਵਾਲੇ ਇੱਕ ਚੱਕਰ ਨੂੰ ਕੱਟ ਦਿੱਤਾ ਜਾਂਦਾ ਹੈ। ਸ਼ੀਟ ਦੇ ਬਾਕੀ ਭਾਗ ਦਾ ਖੇਤਰਫਲ ਕਿੰਨਾ ਹੋਵੇਗਾ? (`pi=3.14` ਲਓ)।
ਇੱਕ ਚੱਕਰ ਦਾ ਪਰਿਮਾਪ 31.4 ਸਮ ਹੈ। ਚੱਕਰ ਦਾ ਅਰਧ ਵਿਆਸ ਅਤੇ ਖੇਤਰਫਲ ਪਤਾ ਕਰੋ। (`pi=3.14` ਲਓ)।
ਇੱਕ ਚੱਕਰਾਕਾਰ ਫੁੱਲਾਂ ਦੀ ਕਿਆਰੀ ਦੇ ਚਾਰੇ ਪਾਸੇ 4 ਮੀਟਰ ਚੌੜਾ ਰਸਤਾ ਹੈ ਅਤੇ ਫੁੱਲਾਂ ਦੀ ਕਿਆਰੀ ਦਾ ਵਿਆਸ 66 ਮੀ. ਹੈ। ਇਸ ਰਸਤੇ ਦਾ ਖੇਤਰਫਲ ਪਤਾ ਕਰੋ। (`pi=3.14` ਲਓ)।
ਇੱਕ ਚੱਕਰਾਕਾਰ ਫੁੱਲਾਂ ਦੇ ਬਗੀਚੇ ਦਾ ਖੇਤਰਫਲ 314 `ਮੀ.^2` ਹੈ। ਇਸਦੇ ਕੇਂਦਰ ਵਿਚ ਇੱਕ ਘੁੰਮਣਵਾਲਾ ਫ਼ੁਹਾਰਾ ਲਗਾਇਆ ਜਾਂਦਾ ਹੈ। ਜੋ ਆਪਣੇ ਚਾਰੇ ਪਾਸੇ 12 ਮੀ. ਅਰਧ ਵਿਆਸ ਦੇ ਖੇਤਰਫਲ ਵਿਚ ਪਾਣੀ ਦਾ ਛਿੜਕਾਅ ਕਰਦਾ ਹੈ।ਕੀ ਫੁਹਾਰਾ ਪੂਰੇ ਬਗੀਚੇ ਵਿੱਚ ਪਾਣੀ ਦਾ ਛਿੜਕਾਅ ਕਰ ਸਕੇਗਾ?
ਦਿੱਤੇ ਚਿੱਤਰ ਵਿਚ, ਬਾਹਰੀ ਅਤੇ ਅੰਦਰੂਨੀ ਚੱਕਰਾਂ ਦਾ ਪਰਿਮਾਪ ਪਤਾ ਕਰੋ। (`pi=3.14` ਲਓ)।
28 ਮੀਟਰ ਅਰਧ ਵਿਆਸ ਵਾਲੇ ਇੱਕ ਪਹੀਏ ਨੂੰ 352 ਮੀ. ਦੂਰੀ ਤੈਅ ਕਰਨ ਦੇ ਲਈ ਕਿੰਨੀ ਵਾਰ ਘੁਮਾਉਣਾ ਪਵੇਗਾ? (`pi=22/7` ਲਓ)।
ਇੱਕ ਚੱਕਰਾਕਾਰ ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ 15 ਸਮ ਹੈ। ਮਿੰਟ ਦੀ ਸੂਈ ਦੀ ਨੋਕ 1 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰਦੀ ਹੈ। (`pi=3.14` ਲਓ)।
ਇੱਕ ਬਾਗ 90 ਮੀ. ਲੰਬਾ ਅਤੇ 75 ਮੀ. ਚੌੜਾ ਹੈ।ਇਸਦੇ ਬਾਹਰ ਚਾਰੇ ਪਾਸੇ 5 ਮੀ. ਚੌੜਾ ਰਸਤਾ ਬਣਾਉਣਾ ਹੈ। ਰਸਤੇ ਦਾ ਖੇਤਰਫਲ ਪਤਾ ਕਰੋ। ਬਾਗ ਦਾ ਖੇਤਰਫਲ ਹੈਕਟੇਅਰ ਵਿੱਚ ਵੀ ਪਤਾ ਕਰੋ।
125 ਮੀ. ਲੰਬਾਈ ਅਤੇ 65 ਮੀ. ਚੌੜਾਈ ਵਾਲੇ ਆਇਤਕਾਰ ਪਾਰਕ ਦੇ ਬਾਹਰਵਾਰ ਚਾਰੇ ਪਾਸੇ ਇੱਕ 3 ਮੀ. ਚੌੜਾ ਰਸਤਾ ਬਣਿਆ ਹੋਇਆ ਹੈ।ਰਸਤੇ ਦਾ ਖੇਤਰਫਲ ਪਤਾ ਕਰੋ।
8 ਸਮ ਲੰਬਾਈ ਅਤੇ 5 ਸਮ ਚੌੜਾਈ ਵਾਲਾ ਇੱਕ ਗੱਤੇ 'ਤੇ ਇੱਕ ਪੇਟਿੰਗ ਇਸ ਤਰ੍ਹਾਂ ਬਣਾਈ ਗਈ ਹੈ ਕ ਇਸਦੀਆਂ ਹਰੇਕ ਭੁਜਾਵਾਂ ਦੇ ਅਨੁਸਾਰ 1.5 ਸਮ ਚੌੜਾ ਹਾਸ਼ੀਆਂ ਛੱਡਿਆ ਗਿਆ ਹੈ। ਹਾਸ਼ੀਏ ਦਾ ਕੁੱਲ ਖੇਤਰਫਲ ਪਤਾ ਕਰੋ।
5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2` ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
30 ਮੀ. ਭੁਜਾ ਵਾਲੇ ਇੱਕ ਵਰਗਾਕਾਰ ਬਗੀਚੇ ਦੀ ਸੀਮਾ ਦੇ ਅੰਦਰਵਾਲੇ ਪਾਸੇ 1 ਮੀ. ਚੌੜਾ ਰਸਤਾ ਬਣਿਆ ਹੋਇਆ ਹੈ। ਪਤਾ ਕਰੋ:- (i) ਰਸਤੇ ਦਾ ਖੇਤਰਫਲ (ii) ₹40 ਪ੍ਰਤੀ ਮੀ^2 ਦੀ ਦਰ ਨਾਲ ਬਗੀਚੇ ਦੇ ਬਾਕੀ ਭਾਗ ਵਿਚ ਘਾਹ ਲਗਾਉਣ ਦਾ ਖਰਚ।
700 ਮੀ. ਲੰਬੇ ਅਤੇ 300 ਮੀ. ਚੌੜੇ ਇੱਕ ਆਇਤਕਾਰ ਪਾਰਕ ਦੇ ਕੇਂਦਰ ਵਿੱਚੋਂ ਹੁੰਦੇ ਹੋਏ 10 ਮੀ. ਚੌੜੇ ਦੋ ਰਸਤੇ ਬਣੇ ਹੋਏ ਹਨ ਜੋ ਇੱਕ ਦੂਜੇ 'ਤੇ ਲੰਬ ਅਤੇ ਚੌਪੜ ਦੇ ਆਕਾਰ ਦੇ ਹਨ ਅਤੇ ਭੁਜਾਵਾਂ ਦੇ ਸਮਾਂਤਰ ਵੀ ਹਨ। ਹਰੇਕ ਰਸਤੇ ਦਾ ਖੇਤਰਫਲ ਪਤਾ ਕਰੋ ਅਤੇ ਪਾਰਕ ਦੀਆਂ ਭੁਜਾਵਾਂ ਦੇ ਨੂੰ ਛੱਡ ਕੇ ਪਾਰਕ ਦੇ ਬਾਕੀ ਭਾਗ ਦਾ ਵੀ ਖੇਤਰਫਲ ਪਤਾ ਕਰੋ। ਉੱਤਰ ਹੈਕਟੇਅਰ ਵਿਚ ਦਿਉ।
90 ਮੀ. ਲੰਬਾਈ ਅਤੇ 60 ਮੀ. ਚੌੜਾਈ ਵਾਲੇ ਇੱਕ ਆਇਤਕਾਰ ਮੈਦਾਨ ਵਿੱਚ 2 ਰਸਤੇ ਬਣਾਏ ਗਏ ਹਨ, ਜੋ ਭੁਜਾਵਾਂ ਦੇ ਸਮਾਂਤਰ ਹਨ ਇੱਕ ਦੂਜੇ ਨੂੰ ਲੰਬ 'ਤੇ ਕੱਟਦੇ ਹਨ ਅਤੇ ਮੈਦਾਨ ਦੇ ਕੇਂਦਰ ਵਿਚ ਹੁੰਦੇ ਹੋਏ ਨਿਕਲਦੇ ਹਨ। ਜੇਕਰ ਹਰੇਕ ਰਸਤੇ ਦੀ ਚੌੜਾਈ 3 ਮੀ. ਹੋਵੇ ਤਾਂ ਪਤਾ ਕਰੋ:-(i) ਰਸਤਿਆਂ ਦੁਆਰਾ ਘਿਰਿਆ ਖੇਤਰ। (ii) ₹110 ਪ੍ਰਤੀ ਮੀ^2 ਦਰ ਨਾਲ ਰਸਤਿਆਂ ਨੂੰ ਬਣਾਉਣ ਦਾ ਖਰਚਾ।
ਜਿਵੇਂ ਚਿਤਰ ਵਿਚ ਵਿਖਾਇਆ ਗਿਆ ਹੈ, ਇੱਕ ਆਇਤਕਾਰ ਪਾਰਕ ਦੇ ਕੇਂਦਰ ਵਿੱਚ ਇਕ ਚੱਕਰਾਕਾਰ ਫੁੱਲਾਂ ਦੀ ਕਿਆਰੀ ਹੈ। ਪਤਾ ਕਰੋ:- ਪੂਰੇ ਪਾਰਕ ਦਾ ਖੇਤਰਫਲ
ਜਿਵੇਂ ਚਿਤਰ ਵਿਚ ਵਿਖਾਇਆ ਗਿਆ ਹੈ, ਇੱਕ ਆਇਤਕਾਰ ਪਾਰਕ ਦੇ ਕੇਂਦਰ ਵਿੱਚ ਇਕ ਚੱਕਰਾਕਾਰ ਫੁੱਲਾਂ ਦੀ ਕਿਆਰੀ ਹੈ। ਪਤਾ ਕਰੋ:- ਫੁੱਲਾ ਦੀ ਕਿਆਰੀ ਦਾ ਖੇਤਰਫਲ
ਜਿਵੇਂ ਚਿਤਰ ਵਿਚ ਵਿਖਾਇਆ ਗਿਆ ਹੈ, ਇੱਕ ਆਇਤਕਾਰ ਪਾਰਕ ਦੇ ਕੇਂਦਰ ਵਿੱਚ ਇਕ ਚੱਕਰਾਕਾਰ ਫੁੱਲਾਂ ਦੀ ਕਿਆਰੀ ਹੈ। ਪਤਾ ਕਰੋ:- ਫੁੱਲਾਂ ਦੀ ਕਿਆਰੀ ਨੂੰ ਛੱਡ ਕੇ, ਪਾਰਕ ਦੇ ਬਾਕੀ ਭਾਗ ਦਾ ਖੇਤਰਫਲ
ਜਿਵੇਂ ਚਿਤਰ ਵਿਚ ਵਿਖਾਇਆ ਗਿਆ ਹੈ, ਇੱਕ ਆਇਤਕਾਰ ਪਾਰਕ ਦੇ ਕੇਂਦਰ ਵਿੱਚ ਇਕ ਚੱਕਰਾਕਾਰ ਫੁੱਲਾਂ ਦੀ ਕਿਆਰੀ ਹੈ। ਪਤਾ ਕਰੋ:- ਕਿਆਰੀ ਦਾ ਘੇਰਾ
ਦਿੱਤੇ ਹੋਏ ਚਿੱਤਰ ਵਿਚ ਛਾਇਆ ਅੰਕਿਤ ਭਾਗ ਦਾ ਖੇਤਰਫਲ ਪਤਾ ਕਰੋ।
ਚਤੁਰਭੁਜ ABCD ਦਾ ਖੇਤਰਫਲ ਪਤਾ ਕਰੋ। ਇੱਥੇ AC =22 ਸਮ, BM=3 ਸਮ, DN = 3 ਸਮ ਅਤੇ `BM bot AC`, `DN bot AC`
EXERCISE questions and complete solutions for chapter ਪਰਿਮਾਪ ਅਤੇ ਖੇਤਰਫਲ of PSEB (PUNJABI MEDIUM) of Class 7