Class 8 | MATHS |
Chapter | ਖੇਤਰਮਿਤੀ |
PSEB (PUNJABI MEDIUM) | EXAMPLE |
Number Of Questions | 10 |
Academic Year | 2023-24 |
ਚਿੱਤਰ 11.11 ਵਿੱਚ ਦਰਸਾਏ ਗਏ ਚਤੁਰਭੁਜ PQRS ਦਾ ਖੇਤਰਫਲ ਪਤਾ ਕਰੋ।
ਸਮਲੰਬ ਦੇ ਆਕਾਰ ਦੇ ਇੱਕ ਖੇਤ ਦਾ ਖੇਤਰਫਲ `480 m^2` ਹੈ, ਦੋ ਸਮਾਂਤਰ ਭੁਜਾਵਾਂ ਦੇ ਵਿੱਚ ਦੀ ਦੂਰੀ 15m ਹੈ ਅਤੇ ਉਸ ਵਿੱਚ ਇੱਕ ਸਮਾਂਤਰ ਭੁਜਾ ਦੀ ਲੰਬਾਈ 20 m ਹੈ। ਦੂਸਰੀ ਸਮਾਂਤਰ ਭੁਜਾ ਦੀ ਲੰਬਾਈ ਪਤਾ ਕਰੋ।
MNOPQR (ਚਿੱਤਰ 11.20) ਇੱਕ ਛੇਭੁਜ ਹੈ ਜਿਸਦੀ ਹਰੇਕ ਭੁਜਾ 5cm ਹੈ। ਅਮਨ ਅਤੇ ਰਿਧਿਮਾ ਨੇ ਇਸ ਨੂੰ ਵੱਖ-ਵੱਖ ਤਰ੍ਹਾਂ ਨਾਲ ਵੰਡਿਆ (ਚਿੱਤਰ 11.21)। ਦੋਨਾਂ ਤਰ੍ਹਾਂ ਦੀ ਵੰਡ ਦਾ ਉਪਯੋਗ ਕਰਦੇ ਹੋਏ ਇਸ ਛੇਭੁਜ ਦਾ ਖੇਤਰਫਲ ਪਤਾ ਕਰੋ
ਇੱਕ ਮੱਛੀ ਘਰ ਘਣਾਵ ਦੇ ਆਕਾਰ ਦਾ ਹੈ ਜਿਸਦੀਆਂ ਬਾਹਰੀ ਭੁਜਾਵਾਂ `80cmxx30cmxx40cm` ਹਨ। ਇਸਦੇ ਤਲ, ਸਾਹਮਣੇ ਵਾਲੇ ਫਲਕ ਅਤੇ ਪਿੱਛੇ ਵਾਲੇ ਫਲਕ ਨੂੰ ਰੰਗੀਨ ਕਾਗਜ਼ ਨਾਲ ਢਕਣਾ ਹੈ। ਜ਼ਰੂਰੀ ਕਾਗਜ਼ ਦਾ ਖੇਤਰਫਲ ਪਤਾ ਕਰੋ।
ਇੱਕ ਘਣਾਵਕਾਰ ਕਮਰੇ ਦਾ ਅੰਦਰਲਾ ਮਾਪ `12mxx8mxx4m` ਹੈ। ਜੇ ਸਫੇਦੀ ਕਰਾਉਣ ਦਾ ਖਰਚ Rs 5 ਪ੍ਰਤੀ ਵਰਗ ਮੀਟਰ ਹੈ ਤਾਂ ਉਸ ਕਮਰੇ ਦੀਆਂ ਚਾਰ ਦੀਵਾਰਾਂ ‘ਤੇ ਸਫਾਈ ਕਰਾਉਣ ਦਾ ਖਰਚ ਪਤਾ ਕਰੋ। ਜੇ ਉਸ ਕਮਰੇ ਦੀ ਛੱਤ ਦੀ ਵੀ ਸਫੇਦੀ ਕਰਵਾਈ ਜਾਵੇ ਤਾਂ ਸਫੇਦੀ ਕਰਾਉਣ ਦਾ ਖਰਚ ਕਿੰਨਾ ਹੋਵੇਗਾ ?
ਇੱਕ ਭਵਨ ਵਿੱਚ 24 ਵੇਲਣਾਕਾਰ ਖੰਬੇ ਹਨ। ਹਰੇਕ ਖੰਬੇ ਦਾ ਅਰਧ ਵਿਆਸ 28 ਸੈਂਟੀਮੀਟਰ ਅਤੇ ਉਚਾਈ 4 ਮੀਟਰ ਹੈ। 8 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਸਾਰੇ ਖੰਬੇ ਦੀ ਪਾਸਵੀਂ ਸਤ੍ਹਾ ਦੇ ਖੇਤਰਫਲ ‘ਤੇ ਪੇਂਟ ਕਰਾਉਣ ਦਾ ਖਰਚ ਪਤਾ ਕਰੋ।
ਇੱਕ ਸਿਲੰਡਰ ਦੀ ਉਚਾਈ ਲੱਭੋ ਜਿਸਦਾ ਘੇਰਾ `7cm` ਹੈ ਅਤੇ ਕੁੱਲ ਸਤਹ ਖੇਤਰ `968cm^2` ਹੈ |
ਇੱਕ ਘਣਾਵਕਾਰ ਗੋਦਾਮ, ਜਿਸਦਾ ਮਾਪ `60mxx40mxx30m` ਹੈ, ਦੇ ਅੰਦਰ ਕਿੰਨੇ ਘਣਾਵਕਾਰ ਡੱਬੇ ਰੱਖੇ ਜਾ ਸਕਦੇ ਹਨ, ਜੇਕਰ ਇੱਕ ਡੱਬੇ ਦਾ ਆਇਤਨ `0.8m^3` ਹੈ ?
14 cm ਚੌੜਾਈ ਵਾਲੀ ਇੱਕ ਆਇਤਾਕਾਰ ਕਾਗਜ਼ ਨੂੰ ਚੋੜਾਈ ਦੇ ਅਨੁਸਾਰ ਮੋੜ ਕੇ 20cm ਅਰਧ ਵਿਆਸ ਵਾਲਾ ਇੱਕ ਵੇਲਣ ਬਣਾਇਆ ਜਾਂਦਾ ਹੈ। ਵੇਲਣ ਦਾ ਆਇਤਨ ਪਤਾ ਕਰੋ। (ਚਿੱਤਰ 11.45) । (`pi` ਦੇ ਲਈ `22/7` ਲਵੋ
`11cmxx4cm` ਮਾਪਣ ਵਾਲੇ ਆਇਤਾਕਾਰ ਕਾਗਜ਼ ਦੇ ਟੁਕੜੇ ਤੋਂ ਇੱਕ ਦੂਜੇ ਉੱਤੇ ਢੱਕੇ ਬਿਨਾਂ, ਮੋੜ ਕੇ ਇੱਕ 4cm ਉੱਚਾਈ ਦਾ ਵੇਲਣ ਬਣਾਇਆ ਜਾਂਦਾ ਹੈ। ਵੇਲਣ ਦਾ ਆਇਤਨ ਪਤਾ ਕਰੋ।
EXAMPLE questions and complete solutions for chapter ਖੇਤਰਮਿਤੀ of PSEB (PUNJABI MEDIUM) of Class 8