Class 8 | PHYSICS |
Chapter | ਧੁਨੀ |
PSEB (PUNJABI MEDIUM) | Exercise |
Number Of Questions | 20 |
Academic Year | 2023-24 |
ਧੁਨੀ ਸੰਚਾਰਿਤ ਹੋ ਸਕਦੀ ਹੈ
ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਵ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ
ਧੁਨੀ ਖਲਾ ਵਿੱਚ ਸੰਚਾਰਿਤ ਨਹੀਂ ਹੋ ਸਕਦੀ । (ਠੀਕ/ਗਲਤ)
ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀ ਸੰਖਿਆ ਨੂੰ ਇਸ ਦਾ ਆਵਰਤਕਾਲ ਕਹਿੰਦੇ ਹਨ । (ਠੀਕ/ਗਲਤ)
ਜੇ ਕੰਪਨ ਦਾ ਆਯਾਮ ਵੱਧ ਹੈ ਤਾਂ ਧੁਨੀ ਹੌਲੀ ਹੁੰਦੀ ਹੈ । (ਠੀਕ/ਗਲਤ)
ਮਨੁੱਖੀ ਕੰਨ ਦੇ ਲਈ ਸੁਣੀਨਯੌਗ ਸੀਮਾ 20 Hz ਤੋਂ 20000 Hz ਹੈ। (ਠੀਕ/ਗਲਤ)
ਕੰਪਨ ਦੀ ਆਵ੍ਰਿਤੀ ਜਿੰਨੀ ਘੱਟ ਹੋਵੇਗੀ ਪਿੱਚ ਉੰਨੀ ਹੀ ਜਿਆਦਾ ਹੋਵੇਗੀ। (ਠੀਕ/ਗਲਤ)
ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਨੂੰ ਸੰਗੀਤ ਕਹਿੰਦੇ ਹਨ। (ਠੀਕ/ਗਲਤ)
ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਨ ਪੈਦਾ ਕਰ ਸਕਦਾ ਹੈ। (ਠੀਕ/ਗਲਤ)
ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਦੇ ਲਈ ਲਏ ਗਏ ਸਮੇਂ ਨੂੰ ---------------- ਕਹਿੰਦੇ ਹਨ।
ਪ੍ਰਬਲਤਾ ਕੰਪਨ ਦੇ ----------------------- ਨਾਲ ਨਿਰਧਾਰਿਤ ਕੀਤੀ ਜਾਂਦੀ ਹੈ।
ਆਵ੍ਰਿਤੀ ਦਾ ਮਾਤ੍ਰਕ -------------------- ਹੈ।
ਅਣਚਾਹੀ ਧੁਨੀ ਨੂੰ ---------------------- ਕਹਿੰਦੇ ਹਨ।
ਧੁਨੀ ਦਾ ਤਿੱਖਾਪਣ ਕੰਪਨਾਂ ਦੀ ------------------------ ਤੋਂ ਨਿਰਧਾਰਿਤ ਕੀਤਾ ਜਾਂਦਾ ਹੈ।
ਇੱਕ ਪੈਂਡੂਲਮ 4 ਸੈਕਿੰਡ ਵਿੱਚ 49 ਵਾਰ ਡੋਲਨ ਕਰਦਾ ਹੈ। ਇਸ ਦਾ ਆਵਰਤਕਾਲ ਅਤੇ ਆਵ੍ਰਿਤੀ ਪਤਾ ਕਰੋ।
ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਦਰ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ। ਕੰਪਨ ਦਾ ਆਵਰਤਕਾਲ ਕਿੰਨਾ ਹੈ ?
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ - ਢੋਲ
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ - ਸਿਤਾਰ
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ - ਬੰਸਰੀ
ਆਪਣੇ ਵਾਤਾਵਰਣ ਵਿੱਚੋਂ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਉ ।
Exercise questions and complete solutions for chapter ਧੁਨੀ of PSEB (PUNJABI MEDIUM) of Class 8