Class 9 | MATHS |
Chapter | ਚੱਕਰ |
PSEB (PUNJABI MEDIUM) | EXERCISE |
Number Of Questions | 30 |
Academic Year | 2023-24 |
ਖਾਲੀ ਥਾਂ ਭਰੋ:- ਚੱਕਰ ਦਾ ਕੇਂਦਰ ਚੱਕਰ ਦੇ_______ਵਿਚ ਸਥਿਤ ਹੈ।(ਬਾਹਰੀ ਭਾਗ/ਅੰਦਰਲੇ ਭਾਗ)।
ਖਾਲੀ ਥਾਂ ਭਰੋ:- ਇੱਕ ਬਿੰਦੂ, ਜਿਸਦੀ ਚੱਕਰ ਦੇ ਕੇਂਦਰ ਤੋਂ ਦੂਰੀ ਅਰਧ ਵਿਆਸ ਨਾਲੋਂ ਵੱਧ ਹੋਵੇ, ਚੱਕਰ ਦੇ_________ਵਿੱਚ ਸਥਿਤ ਹੁੰਦਾ ਹੈ।(ਬਾਹਰੀ ਭਾਗ/ਅੰਦਰਲੇ ਭਾਗ)।
ਖਾਲੀ ਥਾਂ ਭਰੋ:- ਚੱਕਰ ਦੀ ਸਭ ਤੋਂ ਵੱਡੀ ਜੀਵਾ ਚੱਕਰ ਦਾ_______ਹੁੰਦਾ ਹੈ।
ਖਾਲੀ ਥਾਂ ਭਰੋ:- ਇੱਕ ਚਾਪ______ਹੁੰਦਾ ਹੈ,ਜਦੋਂ ਇਸ ਦੇ ਸਿਰੇ, ਇੱਕ ਵਿਆਸ ਦੇ ਸਿਰੇ ਹੋਣ।
ਖਾਲੀ ਥਾਂ ਭਰੋ:- ਚੱਕਰ ਖੰਡ ਇੱਕ ਚਾਪ ਅਤੇ______ਦੇ ਵਿਚਲਾ ਭਾਗ ਹੁੰਦਾ ਹੈ।
ਖਾਲੀ ਥਾਂ ਭਰੋ:- ਇੱਕ ਚੱਕਰ, ਜਿਸ ਤਲ ਵਿੱਚ ਸਥਿਤ ਹੈ, ਉਸਨੂੰ_______ਭਾਗਾਂ ਵਿੱਚ ਵੰਡਦਾ ਹੈ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਕੇਂਦਰ ਨੂੰ ਚੱਕਰ ਉੱਤੇ ਕਿਸੇ ਬਿੰਦੂ ਨਾਲ ਮਿਲਾਉਣ ਵਾਲਾ ਰੇਖਾਖੰਡ ਚੱਕਰ ਦਾ ਅਰਧ ਵਿਆਸ ਹੁੰਦਾ ਹੈ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਇੱਕ ਚੱਕਰ ਵਿੱਚ ਸਮਾਨ ਲੰਬਾਈ ਦੀਆਂ ਸੀਮਿਤ ਜੀਵਾਵਾਂ ਹੁੰਦੀਆਂ ਹਨ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਜੇਕਰ ਇੱਕ ਚੱਕਰ ਨੂੰ ਤਿੰਨ ਬਰਾਬਰ ਚਾਪਾਂ ਵਿੱਚ ਵੰਡ ਦਿੱਤਾ ਜਾਵੇ, ਤਾਂ ਹਰੇਕ ਭਾਗ ਦੀਰਘ ਚਾਪ ਹੁੰਦੀ ਹੈ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਚੱਕਰ ਦੀ ਇੱਕ ਜੀਵਾ, ਜਿਸਦੀ ਲੰਬਾਈ ਅਰਧ ਵਿਆਸ ਤੋਂ ਦੁਗਣੀ ਹੋਵੇ, ਚੱਕਰ ਦਾ ਵਿਆਸ ਹੁੰਦੀ ਹੈ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਅਰਧ ਵਿਆਸੀ ਖੰਡ, ਜੀਵਾ ਅਤੇ ਸੰਗਤ ਚਾਪ ਦੇ ਵਿੱਚ ਦਾ ਖੇਤਰ ਹੁੰਦਾ ਹੈ।
ਲਿਖੋ ਸੱਚ ਜਾਂ ਝੂਠ। ਆਪਣੇ ਉੱਤਰ ਦੇ ਕਾਰਣ ਵੀ ਦੱਸੋ:- ਚੱਕਰ ਇੱਕ ਸਮਤਲ ਆਕ੍ਰਿਤੀ ਹੈ।
ਯਾਦ ਕਰੋ ਕਿ ਦੋ ਚੱਕਰ ਸਰਬੰਗਸਮ ਹੁੰਦੇ ਹਨ ਜੇਕਰ ਉਹਨਾਂ ਦੇ ਅਰਧ ਵਿਆਸ ਬਰਾਬਰ ਹੋਣ। ਸਿੱਧ ਕਰੋ ਕਿ ਸਰਬੰਗਸਮ ਚੱਕਰਾਂ ਦੀਆਂ ਬਰਾਬਰ ਜੀਵਾਵਾਂ ਉਹਨਾਂ ਦੇ ਕੇਂਦਰਾਂ ਉੱਤੇ ਬਰਾਬਰ ਕੋਣ ਬਣਾਉਂਦੀਆਂ ਹਨ।
ਸਿੱਧ ਕਰੋ ਕਿ, ਜੇਕਰ ਸਰਬੰਗਸਮ ਚੱਕਰਾਂ ਦੀਆਂ ਜੀਵਾਵਾਂ ਉਹਨਾਂ ਦੇ ਕੇਂਦਰਾਂ 'ਤੇ ਬਰਾਬਰ ਕੋਣ ਬਣਾਉਂਦੀਆਂ ਹੋਣ ਤਾਂ ਜੀਵਾਵਾਂ ਬਰਾਬਰ ਹੁੰਦੀਆਂ ਹਨ।
ਚੱਕਰਾਂ ਦੇ ਕਈ ਜੋੜੇ ਖਿੱਚੋ। ਹਰੇਕ ਜੋੜੇ ਵਿਚ ਕਿੰਨੇ ਬਿੰਦੂ ਸਾਂਝੇ ਹਨ? ਸਾਂਝੇ ਬਿੰਦੂਆਂ ਦੀ ਅਧਿਕਤਮ ਸੰਖਿਆ ਕੀ ਹੈ?
ਜੇਕਰ ਦੋ ਚੱਕਰ ਆਪਸ ਵਿਚ ਦੋ ਬਿੰਦੂਆਂ 'ਤੇ ਕੱਟਦੇ ਹੋਣ ਤਾਂ ਸਿੱਧ ਕਰੋ ਕਿ ਉਹਨਾਂ ਦੇ ਕੇਂਦਰ ਸਾਂਝੀ ਜੀਵਾ ਦੇ ਲੰਬ ਸਮਦੁਭਾਜਕ ਉੱਤੇ ਸਥਿਤ ਹਨ।
5 ਸਮ ਅਤੇ 3 ਸਮ ਅਰਧ ਵਿਆਸ ਵਾਲੇ ਦੋ ਚੱਕਰ ਦੋ ਬਿੰਦੂਆਂ 'ਤੇ ਕੱਟਦੇ ਹਨ ਅਤੇ ਉਹਨਾਂ ਦੇ ਕੇਂਦਰਾਂ ਵਿੱਚ ਦੀ ਦੂਰੀ 4 ਸਮ ਹੈ। ਸਾਂਝੀ ਜੀਵਾ ਦੀ ਲੰਬਾਈ ਪਤਾ ਕਰੋ।
ਜੇਕਰ ਇੱਕ ਚੱਕਰ ਦੀਆਂ ਦੋ ਸਮਾਨ ਜੀਵਾਵਾਂ ਚੱਕਰ ਦੇ ਅੰਦਰ ਕੱਟਦੀਆਂ ਹੋਣ, ਤਾਂ ਸਿੱਧ ਕਰੋ ਕਿ ਇੱਕ ਜੀਵਾ ਦੇ ਖੰਡ ਦੂਜੀ ਜੀਵਾ ਦੇ ਸੰਗਤ ਖੰਡਾਂ ਦੇ ਬਰਾਬਰ ਹਨ।
ਜੇਕਰ ਇੱਕ ਚੱਕਰ ਦੀਆਂ ਦੋ ਸਮਾਨ ਜੀਵਾਵਾਂ ਚੱਕਰ ਦੇ ਅੰਦਰ ਕੱਟਦੀਆਂ ਹੋਣ, ਤਾਂ ਸਿੱਧ ਕਰੋ ਕਿ ਕਾਟ ਬਿੰਦੂ ਨੂੰ ਕੇਂਦਰ ਨਾਲ ਮਿਲਾਉਣ ਵਾਲੀ ਰੇਖਾ ਜੀਵਾਵਾਂ ਨਾਲ ਬਰਾਬਰ ਕੋਣ ਬਣਾਉਂਦੀ ਹੈ।
ਇੱਕ ਪਾਰਕ ਵਿਚ ਬਣੇ 5 ਮੀਟਰ ਅਰਧ ਵਿਆਸ ਵਾਲੇ ਚੱਕਰ ਉੱਤੇ ਖੜੀਆਂ ਤਿੰਨ ਲੜਕੀਆਂ ਰੇਸ਼ਮਾ, ਸਲਮਾ ਅਤੇ ਮਨਦੀਪ ਖੇਡ ਰਹੀਆਂ ਹਨ।ਰੇਸ਼ਮਾ ਇੱਕ ਗੇਂਦ ਨੂੰ ਸਲਮਾਂ ਦੇ ਕੋਲ, ਸਲਮਾਂ ਮਨਦੀਪ ਦੇ ਕੋਲ ਅਤੇ ਮਨਦੀਪ ਰੇਸ਼ਮਾ ਦੇ ਕੋਲ ਸੁੱਟਦੀ ਹੈ। ਜੇਕਰ ਰੇਸ਼ਮਾ ਤੇ ਸਲਮਾ ਦੇ ਵਿੱਚ ਅਤੇ ਸਲਮਾ ਤੇ ਮਨਦੀਪ ਦੇ ਵਿਚ ਦੀ ਹਰੇਕ ਦੂਰੀ 6 ਮੀਟਰ ਹੋਵੇ ਤਾਂ ਰੇਸ਼ਮਾ ਅਤੇ ਮਨਦੀਪ ਦੇ ਵਿਚ ਦੀ ਦੂਰੀ ਕੀ ਹੈ?
ਚਿੱਤਰ 10.36 ਵਿੱਚ, ਕੇਂਦਰ O ਵਾਲੇ ਇੱਕ ਚੱਕਰ ਉੱਤੇ ਤਿੰਨ ਬਿੰਦੂ A,B ਅਤੇ C ਇਸ ਤਰ੍ਹਾਂ ਹਨ ਕਿ `angle BOC = 30^@` ਅਤੇ `angle AOB = 60^@` ਹੈ। ਜੇਕਰ ਚਾਪ ABC ਦੇ ਇਲਾਵਾ ਚੱਕਰ 'ਤੇ D ਇੱਕ ਬਿੰਦੂ ਹੈ, ਤਾਂ `angle ADC` ਪਤਾ ਕਰੋ।
ਕਿਸੇ ਚੱਕਰ ਦੀ ਇੱਕ ਜੀਵਾ, ਚੱਕਰ ਦੇ ਅਰਧ ਵਿਆਸ ਦੇ ਬਰਾਬਰ ਹੈ।ਜੀਵਾ ਦੁਆਰਾ ਲਘੂ ਚਾਪ ਦੇ ਕਿਸੇ ਬਿੰਦੂ 'ਤੇ ਬਣਾਇਆ ਕੋਣ ਪਤਾ ਕਰੋ ਅਤੇ ਦੀਰਘ ਚਾਪ ਦੇ ਕਿਸੇ ਬਿੰਦੂ 'ਤੇ ਬਣਾਇਆ ਕੋਣ ਪਤਾ ਕਰੋ।
ਚਿੱਤਰ 10.38 ਵਿੱਚ, `angle ABC = 69^@`, ਅਤੇ `angle ACB = 31^@` ਹੋਵੇ ਤਾਂ, `angle BDC` ਪਤਾ ਕਰੋ।
ABCD ਇੱਕ ਚੱਕਰੀ ਚਤੁਰਭੁਜ ਹੈ ਜਿਸਦੇ ਵਿਕਰਣ ਇੱਕ ਬਿੰਦੂ E ਉੱਤੇ ਕੱਟਦੇ ਹਨ। ਜੇਕਰ `angle DBC = 70^@` ਅਤੇ `angle BAC` is `30^@` ਹੋਣ ਤਾਂ, `angle BCD`ਪਤਾ ਕਰੋ। ਫਿਰ ਜੇਕਰ AB=BC ਹੋਵੇ ਤਾਂ `angle ECD` ਪਤਾ ਕਰੋ।
ਜੇਕਰ ਇੱਕ ਚੱਕਰੀ ਚਤੁਰਭੁਜ ਦੇ ਵਿਕਰਣ ਉਸਦੇ ਸਿਖਰਾਂ ਵਿਚੋਂ ਹੋ ਕੇ ਜਾਣ ਵਾਲੇ ਚੱਕਰ ਦੇ ਵਿਆਸ ਹੋਣ, ਤਾਂ ਸਿੱਧ ਕਰੋ ਕਿ ਉਹ ਇੱਕ ਆਇਤ ਹੈ।
ਜੇਕਰ ਇੱਕ ਸਮਲੰਬ ਚਤੁਰਭੁਜ ਦੀਆਂ ਅਸਮਾਂਤਰ ਭੁਜਾਵਾਂ ਬਰਾਬਰ ਹੋਣ, ਤਾਂ ਸਿੱਧ ਕਰੋ ਕਿ ਇਹ ਚੱਕਰੀ ਹੈ।
ਸਿੱਧ ਕਰੋ ਕਿ ਚੱਕਰੀ ਸਮਾਂਤਰ ਚਤੁਰਭੁਜ ਇੱਕ ਆਇਤ ਹੁੰਦਾ ਹੈ।
ਇੱਕ ਚੱਕਰ ਦੀਆਂ 5 ਸਮ ਅਤੇ 11 ਸਮ ਲੰਬੀਆਂ ਦੋ ਜੀਵਾਵਾਂ AB ਅਤੇ CD ਸਮਾਂਤਰ ਹਨ ਅਤੇ ਕੇਂਦਰ ਤੋਂ ਉਲਟੀ ਦਿਸ਼ਾ ਵਿੱਚ ਸਥਿਤ ਹਨ। ਜੇਕਰ AB ਅਤੇ CD ਦੀ ਵਿਚਕਾਰਲੀ ਦੂਰੀ 6 ਸਮ ਹੋਵੇ ਤਾਂ ਚੱਕਰ ਦਾ ਅਰਧ ਵਿਆਸ ਪਤਾ ਕਰੋ।
ਕਿਸੇ ਚੱਕਰ ਦੀਆਂ ਦੋ ਸਮਾਂਤਰ ਜੀਵਾਵਾਂ ਦੀਆਂ ਲੰਬਾਈਆਂ 6 ਸਮ ਅਤੇ 8 ਸਮ ਹਨ। ਜੇਕਰ ਛੋਟੀ ਜੀਵਾ ਕੇਂਦਰ ਤੋਂ 4 ਸਮ ਦੂਰੀ 'ਤੇ ਸਥਿਤ ਹੋਵੇ ਤਾਂ ਦੂਜੀ ਜੀਵਾ ਕੇਂਦਰ ਤੋਂ ਕਿੰਨੀ ਦੂਰ ਹੈ?
ਦੋ ਸਰਬੰਗਸਮ ਚੱਕਰ ਇੱਕ ਦੂਜੇ ਨੂੰ ਬਿੰਦੂਆਂ A ਅਤੇ B 'ਤੇ ਕੱਟਦੇ ਹਨ। A ਵਿੱਚੋਂ ਹੋ ਕੇ ਜਾਣ ਵਾਲਾ ਕੋਈ ਰੇਖਾਖੰਡ PAQ ਇਸ ਤਰ੍ਹਾਂ ਖਿਚਿਆ ਗਿਆ ਹੈ ਕਿ P ਅਤੇ Q ਦੋਨੋਂ ਚੱਕਰਾਂ 'ਤੇ ਸਥਿਤ ਹਨ। ਸਿੱਧ ਕਰੋ ਕਿ BP=BQ ਹੈ।
EXERCISE questions and complete solutions for chapter ਚੱਕਰ of PSEB (PUNJABI MEDIUM) of Class 9