Class 9 | MATHS |
Chapter | ਸਤ੍ਹਈ ਖੇਤਰਫਲ ਅਤੇ ਆਇਤਨ |
PSEB (PUNJABI MEDIUM) | EXERCISE |
Number Of Questions | 46 |
Academic Year | 2023-24 |
ਇੱਕ ਕਮਰੇ ਦੀ ਲੰਬਾਈ, ਚੌੜਾਈ ਅਤੇ ਉਚਾਈ 5 ਮੀ., 4 ਮੀ. ਅਤੇ 3 ਮੀ. ਹੈ। ₹ 7.50 ਪ੍ਰਤੀ `ਮੀ^2`. ਦੀ ਦਰ ਨਾਲ ਇਸ ਕਮਰੇ ਦੀਆਂ ਦੀਵਾਰਾਂ ਅਤੇ ਛੱਤ ਨੂੰ ਸਫੇਦੀ ਕਰਵਾਉਣ ਦਾ ਖਰਚ ਪਤਾ ਕਰੋ।
ਪਰਵੀਨ ਆਪਣੀ ਕਾਰ ਖੜ੍ਹੀ ਕਰਨ ਲਈ, ਇਕ ਸੰਦੂਕ ਵਰਗੇ ਢਾਂਚੇ ਜਿਹਾ ਇਕ ਅਸਥਾਈ ਸਥਾਨ, ਤਰਪਾਲ ਦੀ ਸਹਾਇਤਾ ਨਾਲ ਬਨਾਉਣੀ ਚਾਹੁੰਦੀ ਹੈ ਜਿਹੜਾ ਕਾਰ ਨੂੰ ਚਾਰੇ ਪਾਸੇ ਤੋਂ ਅਤੇ ਉਪਰ ਤੋਂ ਢੱਕ ਲਵੇ (ਸਾਹਮਣੇ ਵਾਲਾ ਫਲਕ ਲਟਕਦਾ ਹੋਵੇਗਾ ਜਿਸਨੂੰ ਘੁਮਾ ਕੇ ਉਪਰ ਕੀਤਾ ਜਾ ਸਕਦਾ ਹੈ)। ਇਹ ਮੰਨਦੇ ਹੋਏ ਕਿ ਸਿਲਾਈ ਵੇਲੇ ਲੱਗੇ ਤਰਪਾਲ ਦਾ ਵਾਧੂ ਕੱਪੜਾ ਨਾ ਮਾਤਰ ਹੈ, ਆਧਾਰ ਦੇ ਪਸਾਰ 4ਮੀਟਰ x 3ਮੀਟਰ ਅਤੇ ਉਚਾਈ 2.5 ਮੀਟਰ ਵਾਲੇ ਇਸ ਢਾਂਚੇ ਨੂੰ ਬਨਾਉਣ ਲਈ ਕਿੰਨੀ ਤਰਪਾਲ ਦੀ ਲੋੜ ਹੋਵੇਗੀ?
ਉਚਾਈ 14 ਸਮ ਵਾਲੇ ਇੱਕ ਲੰਬ ਚਕਰੀ ਬੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ 88 `ਸਮ^2` ਹੈ। ਬੇਲਣ ਦੇ ਆਧਾਰ ਦਾ ਵਿਆਸ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਧਾਤੂ ਦੀ ਇਕ ਚਾਦਰ ਨਾਲ 1 ਮੀ. ਉੱਚੀ ਅਤੇ 140 ਸਮ ਵਿਆਸ ਦੇ ਆਧਾਰ ਵਾਲੀ ਇੱਕ ਬੰਦ ਬੇਲਣਾਕਾਰ ਟੈਂਕੀ ਬਣਾਈ ਜਾਣੀ ਹੈ। ਇਸ ਕੰਮ ਦੇ ਲਈ ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਹੈ? (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਰੋਲਰ ਦਾ ਵਿਆਸ 84 ਸਮ ਹੈ ਅਤੇ ਉਚਾਈ 120 ਸਮ ਹੈ। ਇੱਕ ਖੇਡ ਦੇ ਮੈਦਾਨ ਨੂੰ ਇੱਕ ਵਾਰ ਸਮਤਲ ਕਰਨ ਲਈ 500 ਚੱਕਰ ਲਗਾਉਣੇ ਪੈਂਦੇ ਹਨ। ਖੇਡ ਦੇ ਮੈਦਾਨ ਦ `ਮੀ^2`. ਵਿਚ ਖੇਤਰਫਲ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਕਿਸੇ ਬੇਲਣਾਕਾਰ ਥੰਮ੍ਹ ਦਾ ਵਿਆਸ 50 ਸਮ ਹੈ ਅਤੇ ਉਚਾਈ 3.5 ਮੀ. ਹੈ। 12.50 ਰੁਪਏ ਪ੍ਰਤੀ `ਮੀ^2`. ਦੀ ਦਰ ਨਾਲ ਥੰਮ੍ਹ ਦੀ ਵਕਰ ਸਤ੍ਹਾ ਨੂੰ ਰੰਗ ਕਰਵਾਉਣ ਦਾ ਖਰਚ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਲੰਬ ਚੱਕਰੀ ਬੇਲਣ ਦੀ ਵਕਰੀ ਸਤ੍ਹਾ ਦਾ ਖੇਤਰਫਲ 4.4 `ਮੀ.^2` ਹੈ। ਜੇਕਰ ਬੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀ. ਹੋਵੇ ਤਾਂ ਉਸਦੀ ਉਚਾਈ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਕਿਸੇ ਚੱਕਰਾਕਾਰ ਖੂਹ ਦਾ ਅੰਦਰੂਨੀ ਵਿਆਸ 3.5 ਮੀ. ਹੈ ਅਤੇ ਇਹ 10 ਮੀ. ਡੂੰਗਾ ਹੈ। ਪਤਾ ਕਰੋ:-(1) ਅੰਦਰੂਨੀ ਵਕਰ ਸਤ੍ਹਾ ਦਾ ਖੇਤਰਫਲ (2) ₹40 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਵਕਰ ਸਤ੍ਹਾ ਤੇ ਪਲੱਸਤਰ ਕਰਨ ਦਾ ਖਰਚ । (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਗਰਮ ਪਾਣੀ ਦੁਆਰਾ ਗਰਮ ਰੱਖਣ ਲਈ ਇਕ ਯੰਤਰ ਵਿੱਚ 28 ਮੀ. ਲੰਬਾਈ ਅਤੇ 5 ਸਮ ਵਿਆਸ ਵਾਲਾ ਇਕ ਪਾਇਪ ਹੈ। ਇਸ ਯੰਤਰ ਵਿਚ ਗਰਮੀ ਦੇਣ ਵਾਲੀ ਕੁੱਲ ਕਿੰਨੀ ਸਤ੍ਹਾ ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਪਤਾ ਕਰੋ:- ਇੱਕ ਬੇਲਣਾਕਾਰ ਪੈਟ੍ਰੋਲ ਦੀ ਬੰਦ ਟੈਂਕੀ ਦਾ ਪਾਸਵੀਂ ਜਾਂ ਵਰਕ ਸਤ੍ਹਾ ਦਾ ਖੇਤਰਫਲ, ਜਿਸਦਾ ਵਿਆਸ 4.2 ਮੀ. ਹੈ ਅਤੇ ਉਚਾਈ 4.5 ਮੀ. ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਕਿਸੇ ਸਕੂਲ ਦੇ ਵਿਦਿਆਰਥੀਆਂ ਨੂੰ ਇਕ ਆਧਾਰ ਵਾਲੇ ਬੇਲਣਾਕਾਰ ਕਲਮਦਾਨਾਂ ਨੂੰ ਗੱਤੇ ਨਾਲ ਬਨਾਉਣ ਲਈ ਅਤੇ ਸਜਾਵਟ ਦੀ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਕਿਹਾ ਗਿਆ ।ਹਰੇਕ ਕਲਮਦਾਨ 3 ਸਮ ਅਰਧ ਵਿਆਸ ਅਤੇ 10.5 ਸਮ ਉੱਚਾ ਹੋਣਾ ਚਾਹੀਦਾ ਹੈ। ਸਕੂਲ ਨੇ ਪ੍ਰਤੀਯੋਗੀਆਂ ਨੂੰ ਗੱਤਾ ਦੇਣਾ ਸੀ। ਇਸ ਵਿਚ ਕੁੱਲ 35 ਵਿਦਿਆਰਥੀ ਸਨ ਤਾਂ ਸਕੂਲ ਨੂੰ ਕੁੱਲ ਕਿੰਨਾ ਗੱਤਾ ਖਰੀਦਣਾ ਪਵੇਗਾ? (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਸ਼ੰਕੂ ਦੇ ਆਧਾਰ ਦਾ ਵਿਆਸ 10.5 ਸਮ ਹੈ ਅਤੇ ਤਿਰਛੀ ਉਚਾਈ 10 ਸਮ ਹੈ। ਇਸਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਸ਼ੰਕੂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ, ਜਿਸਦੀ ਤਿਰਛੀ ਉਚਾਈ 21 ਮੀ. ਹੈ ਅਤੇ ਆਧਾਰ ਦਾ ਵਿਆਸ 24 ਮੀ. ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ 308 `ਸਮ^2` ਹੈ, ਇਸਦੀ ਤਿਰਛੀ ਉਚਾਈ 14 ਸਮ ਹੈ। ਪਤਾ ਕਰੋ:-(1) ਆਧਾਰ ਦਾ ਅਰਧ ਵਿਆਸ (2) ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਸ਼ੰਕੂ ਦੇ ਆਕਾਰ ਦਾ ਇਕ ਤੰਬੂ 10 ਮੀ. ਉੱਚਾ ਹੈ ਅਤੇ ਇਸਦੇ ਆਧਾਰ ਦਾ ਅਰਧ ਵਿਆਸ 24 ਮੀ. ਹੈ। ਪਤਾ ਕਰੋ:- (1) ਤੰਬੂ ਦੀ ਤਿਰਛੀ ਉਚਾਈ (2) ਤੰਬੂ ਵਿਚ ਲੱਗੇ ਤਰਪਾਲ ਦੀ ਲਾਗਤ, ਜੇਕਰ 1 `ਮੀ.^2` ਤਰਪਾਲ ਦੀ ਕੀਮਤ 70 ਰੁਪਏ ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਸ਼ੰਕੂ ਦੇ ਆਕਾਰ ਦੀ ਇਕ ਮਕਬਰੇ ਦੀ ਤਿਰਛੀ ਉਚਾਈ ਅਤੇ ਆਧਾਰ ਦਾ ਅਰਧ ਵਿਆਸ ਕ੍ਰਮਵਾਰ 25 ਮੀ. ਅਤੇ 14 ਮੀ. ਹੈ। ਇਸਦੀ ਵਕਰ ਸਤ੍ਹਾ 'ਤੇ ₹210 ਪ੍ਰਤੀ 100 `ਮੀ.^2` ਦੀ ਦਰ ਨਾਲ ਸਫੇਦੀ ਕਰਵਾਉਣ ਦਾ ਖਰਚ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਜੋਕਰ ਦੀ ਟੋਪੀ ਇੱਕ ਸ਼ੰਕੂ ਦੇ ਆਕਾਰ ਦੀ ਹੈ। ਜਿਸਦੇ ਆਧਾਰ ਦੀ ਅਰਧ ਵਿਆਸ 7 ਸਮ ਅਤੇ ਉੱਚਾਈ 24 ਸਮ ਹੈ।ਇਸ ਤਰ੍ਹਾਂ ਦੀਆਂ 10 ਟੋਪੀਆਂ ਬਨਾਉਣ ਦੇ ਲਈ ਲੋੜੀਂਦੇ ਗੱਤੇ ਦਾ ਖੇਤਰਫਲ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਹੇਠ ਲਿਖੇ ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 10.5 ਸਮ
ਹੇਠ ਲਿਖੇ ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 5.6 ਸਮ
ਹੇਠ ਲਿਖੇ ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 14 ਸਮ
ਹੇਠ ਲਿਖੇ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 14ਸਮ
ਹੇਠ ਲਿਖੇ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 21 ਸਮ
ਹੇਠ ਲਿਖੇ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ:- 3.5 ਮੀ.
10 ਸਮ ਅਰਧ ਵਿਆਸ ਵਾਲੇ ਇਕ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ (`pi` =3.14।)
ਇੱਕ ਗੋਲਾਕਾਰ ਗੁਬਾਰੇ ਵਿਚ ਹਵਾ ਭਰਨ 'ਤੇ ਇਸਦਾ ਅਰਧ ਵਿਆਸ 7 ਸਮ ਤੋਂ 14 ਸਮ ਹੋ ਜਾਂਦਾ ਹੈ। ਇਹਨਾਂ ਦੋਨਾਂ ਸਥਿਤੀਆਂ ਵਿਚ ਗੁਬਾਰੇ ਦੀ ਵਕਰ ਸਤ੍ਹਾ ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਪਿੱਤਲ ਦੇ ਬਣੇ ਇਕ ਅਰਧ ਗੋਲਾਕਾਰ ਕਟੋਰੇ ਦਾ ਅੰਦਰੂਨੀ ਵਿਆਸ 10.5 ਸਮ ਹੈ। 16 ਰੁਪਦੇ ਪ੍ਰਤੀ 100 `ਸਮ^2` ਦੀ ਦਰ ਨਾਲ ਇਸਦੇ ਅੰਦਰੂਨੀ ਸਤ੍ਹਾ 'ਤੇ ਕਲੱਈ ਕਰਵਾਉਣ ਦਾ ਖਰਚ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਉਸ ਗੋਲੇ ਦਾ ਅਰਧ ਵਿਆਸ ਪਤਾ ਕਰੋ ਜਿਸਦੀ ਸਤ੍ਹਾ ਦਾ ਖੇਤਰਫਲ 154 `ਸਮ^2` ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਚੰਦ ਦਾ ਵਿਆਸ ਧਰਤੀ ਦੇ ਵਿਆਸ ਦਾ ਇੱਕ ਚੌਥਾਈ ਹੈ। ਇਹਨਾਂ ਦੋਨਾਂ ਦੇ ਸਤ੍ਹਈ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਅਰਧ ਗੋਲਾਕਾਰ ਕਟੋਰਾ 0.25 ਸਮ ਮੋਟੀ ਸਟੀਲ ਦਾ ਬਣਿਆ ਹੈ। ਇਸ ਕਟੋਰੇ ਦਾ ਅੰਦਰੂਨੀ ਅਰਧ ਵਿਆਸ 5 ਸਮ ਹੈ। ਕਟੋਰੇ ਦੀ ਬਾਹਰੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਮਾਚਿਸ ਦੀ ਡੱਬੀ ਦਾ ਮਾਪ 4ਸਮ x 2.5 ਸਮ x 1.5 ਸਮ ਹੈ। ਅਜਿਹੀਆਂ 12 ਡੱਬੀਆਂ ਦੇ ਪੈਕਟ ਦਾ ਆਇਤਨ ਪਤਾ ਕਰੋ।
ਇਕ ਘਣਾਵਕਾਰ ਪਾਣੀ ਦੀ ਟੈਂਕੀ 6 ਲੰਬੀ,5 ਮੀ. ਚੌੜੀ ਅਤੇ 4.5 ਮੀ. ਡੂੰਘੀ ਹੈ। ਇਸ ਵਿਚ ਕਿੰਨੇ ਲਿਟਰ ਪਾਣੀ ਆ ਸਕਦਾ ਹੈ? (1`ਮੀ.^3`= 1000 l )
ਇੱਕ ਘਣਾਵਕਾਰ ਬਰਤਨ 10 ਮੀ. ਲੰਬਾ ਅਤੇ 8 ਮੀ. ਚੌੜਾ ਹੈ। ਇਸਨੂੰ ਕਿੰਨਾ ਉੱਚਾ ਬਣਾਇਆ ਜਾਵੇ ਕਿ ਇਸ ਵਿਚ 380 ਘਣ ਮੀਟਰ ਤਰਲ ਆ ਸਕੇ?
8 ਮੀ. ਲੰਬਾ, 6 ਮੀ. ਚੌੜਾ ਅਤੇ 3 ਮੀ. ਡੂੰਘਾ ਇਕ ਘਣਾਵ ਆਕਾਰ ਦਾ ਟੋਆ ਪੁੱਟਣ ਲਈ ₹30 ਪ੍ਰਤੀ `ਮੀ^3` ਦੀ ਦਰ ਨਾਲ ਖਰਚ ਪਤਾ ਕਰੋ।
ਇਕ ਘਣਾਵਕਾਰ ਟੈਂਕੀ ਦੀ ਸਮਰਥਾ 50000 ਲਿਟਰ ਪਾਣੀ ਦੀ ਹੈ। ਜੇਕਰ ਟੈਂਕੀ ਦੀ ਲੰਬਾਈ ਅਤੇ ਡੂੰਘਾਈ ਕ੍ਰਮਵਾਰ 2.5 ਮੀ. ਅਤੇ 10 ਮੀ. ਹੋਵੇ ਤਾਂ ਚੌੜਾਈ ਪਤਾ ਕਰੋ।
ਕਿਸੇ ਗੁਦਾਮ ਦਾ ਮਾਪ 40ਮੀ. x 25 ਮੀ. x 15 ਮੀ. ਹੈ। ਇਸ ਗੁਦਾਮ ਵਿਚ 1.5 ਮੀ. x 1.25ਮੀ. x 0.5 ਮੀ. ਦੇ ਮਾਪ ਦੇ ਲੱਕੜੀ ਦੇ ਕਿੰਨੇ ਡਾਲੇ ਰੱਖੇ ਜਾ ਸਕਦੇ ਹਨ?
ਇੱਕ ਬੇਲਣਾਕਾਰ ਬਰਤਨ ਦੇ ਆਧਾਰ ਦਾ ਪਰਿਮਾਪ 132 ਸਮ ਅਤੇ ਉਸਦੀ ਉਚਾਈ 25 ਸਮ ਹੈ। ਇਸ ਬਰਤਨ ਵਿਚ ਕਿੰਨੇ ਲਿਟਰ ਪਾਣੀ ਆ ਸਕਦਾ ਹੈ? (1000 `ਸਮ^3`= 1ਲਿਟਰ)
ਉਸ ਲੰਬ ਚੱਕਰੀ ਸ਼ੰਕੂ ਦਾ ਆਇਤਨ ਪਤਾ ਕਰੋ, ਜਿਸਦਾ ਅਰਧ ਵਿਆਸ 6 ਸਮ ਅਤੇ ਉਚਾਈ 7 ਸਮ ਹੈ।
ਉਸ ਲੰਬ ਚੱਕਰੀ ਸ਼ੰਕੂ ਦਾ ਆਇਤਨ ਪਤਾ ਕਰੋ, ਜਿਸਦਾ ਅਰਧ ਵਿਆਸ 3.5 ਸਮ ਅਤੇ ਉਚਾਈ 12 ਸਮ ਹੈ।
ਸ਼ੰਕੂ ਦੇ ਆਕਾਰ ਦੇ ਉਸ ਬਰਤਨ ਦੀ ਲਿਟਰਾਂ ਵਿਚ ਸਮਰਥਾ ਪਤਾ ਕਰੋ ਜਿਸਦਾ/ ਦੀ ਅਰਧ ਵਿਆਸ 7 ਸਮ ਅਤੇ ਤਿਰਛੀ ਉਚਾਈ 25 ਸਮ ਹੈ। ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਸ਼ੰਕੂ ਦੇ ਆਕਾਰ ਦੇ ਉਸ ਬਰਤਨ ਦੀ ਲਿਟਰਾਂ ਵਿਚ ਸਮਰਥਾ ਪਤਾ ਕਰੋ ਜਿਸਦੀ ਉਚਾਈ 12 ਸਮ ਅਤੇ ਤਿਰਛੀ ਉਚਾਈ 13 ਸਮ ਹੈ। ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਇੱਕ ਸ਼ੰਕੂ ਦੀ ਉਚਾਈ 15 ਸਮ ਹੈ।ਜੇਕਰ ਇਸਦਾ ਆਇਤਨ 1570 `ਸਮ^3` ਹੈ, ਤਾਂ ਇਸਦੇ ਆਧਾਰ ਦਾ ਅਰਧ ਵਿਆਸ ਪਤਾ ਕਰੋ ( `pi`=3.14 ਲਵੋ)।
ਜੇਕਰ 9 ਸਮ ਉਚਾਈ ਵਾਲੇ ਇਕ ਲੰਬ ਚੱਕਰੀ ਸ਼ੰਕੂ ਦਾ ਆਇਤਨ `48 pi ਸਮ^3` ਹੈ, ਤਾਂ ਇਸਦੇ ਆਧਾਰ ਦਾ ਵਿਆਸ ਪਤਾ ਕਰੋ। ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਉਸ ਗੋਲੇ ਦਾ ਆਇਤਨ ਪਤਾ ਕਰੋ ਜਿਸਦਾ ਅਰਧ ਵਿਆਸ ਹੇਠ ਲਿਖੇ ਅਨੁਸਾਰ ਹੈ:- 7ਸਮ
ਉਸ ਗੋਲੇ ਦਾ ਆਇਤਨ ਪਤਾ ਕਰੋ ਜਿਸਦਾ ਅਰਧ ਵਿਆਸ ਹੇਠ ਲਿਖੇ ਅਨੁਸਾਰ ਹੈ:- 0.63 ਮੀ.
ਉਸ ਠੋਸ ਗੋਲਾਕਾਰ ਗੇਂਦ ਦੁਆਰਾ ਹਟਾਏ ਗਏ ਪਾਣੀ ਦਾ ਆਇਤਨ ਪਤਾ ਕਰੋ ਜਿਸਦਾ ਵਿਆਸ 28 ਸਮ ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
ਉਸ ਠੋਸ ਗੋਲਾਕਾਰ ਗੇਂਦ ਦੁਆਰਾ ਹਟਾਏ ਗਏ ਪਾਣੀ ਦਾ ਆਇਤਨ ਪਤਾ ਕਰੋ ਜਿਸਦਾ ਵਿਆਸ 0.21 ਮੀ. ਹੈ। (ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ, `pi = 22/7` ਲਓ।)
EXERCISE questions and complete solutions for chapter ਸਤ੍ਹਈ ਖੇਤਰਫਲ ਅਤੇ ਆਇਤਨ of PSEB (PUNJABI MEDIUM) of Class 9