Class 9 | PHYSICS |
Chapter | ਬਲ ਅਤੇ ਗਤੀ ਦੇ ਨਿਯਮ |
PSEB (PUNJABI MEDIUM) | Exercise |
Number Of Questions | 30 |
Academic Year | 2023-24 |
ਕੋਈ ਵਸਤੂ ਬਾਹਰੀ ਅਸੰਤੁਲਿਤ ਬਲ ਸਿਫ਼ਰ ਮਹਿਸੂਸ ਕਰਦਾ ਹੈ। ਕੀ ਕਿਸੇ ਵਸਤੂ ਦੇ ਅਸਿਫ਼ਰ ਵੇਗ ਨਾਲ ਗਤੀ ਕਰਨਾ ਸੰਭਵ ਹੈ ? ਜੇਕਰ ਹਾਂ, ਤਾਂ ਵਸਤੂ ਦੇ ਵੇਗ ਦੇ ਪਰਿਮਾਣ ਅਤੇ ਦਿਸ਼ਾ ਤੋਂ ਲੱਗਣ ਵਾਲੀਆਂ ਸ਼ਰਤਾਂ ਦਾ ਬਿਆਨ ਕਰੋ। ਜੇਕਰ ਨਹੀਂ ਤਾਂ ਕਾਰਨ ਸਪੱਸ਼ਟ ਕਰੋ।
ਜਦੋਂ ਕਿਸੇ ਛੜੀ ਨਾਲ ਇੱਕ ਦਰੀ (ਗਲੀਚੇ) ਨੂੰ ਕੁੱਟਿਆਂ ਜਾਂਦਾ ਹੈ ਤਾਂ ਧੂੜ ਦੇ ਕਣ ਬਾਹਰ ਨਿਕਲ ਆਉਂਦੇ ਹਨ। ਸਪੱਸ਼ਟ ਕਰੋ।
ਬੱਸ ਦੀ ਛੱਤ ਤੇ ਰੱਖੇ ਹੋਏ ਸਮਾਨ ਨੂੰ ਰੱਸੀ ਨਾਲ ਕਿਉਂ ਬੰਨਿਆ ਜਾਂਦਾ ਹੈ ?
ਇੱਕ ਬੱਲੇਬਾਜ਼ (Batsman) ਦੁਆਰਾ ਕ੍ਰਿਕੇਟ ਦੀ ਗੇਂਦ ਨੂੰ ਜ਼ੋਰ ਦੀ ਮਾਰਨ ਨਾਲ ਉਹ ਜ਼ਮੀਨ ਤੇ ਲੜਕਦੀ ਹੈ। ਕੁਝ ਦੂਰੀ ਚਲਣ ਦੇ ਬਾਅਦ ਗੇਂਦ ਰੁਕ ਜਾਂਦੀ ਹੈ। ਗੇਂਦ ਰੁਕਣ ਲਈ ਹੌਲੀ ਹੁੰਦੀ ਹੈ ਕਿਉਂਕਿ - ਬੱਲੇਬਾਜ਼ ਨੇ ਗੇਂਦ ਪੂਰੇ ਜ਼ੋਰ ਨਾਲ (ਕੋਸ਼ਿਸ਼ ਨਾਲ) ਹਿੱਟ ਨਹੀਂ ਕੀਤਾ ਹੈ।
ਇੱਕ ਬੱਲੇਬਾਜ਼ (Batsman) ਦੁਆਰਾ ਕ੍ਰਿਕੇਟ ਦੀ ਗੇਂਦ ਨੂੰ ਜ਼ੋਰ ਦੀ ਮਾਰਨ ਨਾਲ ਉਹ ਜ਼ਮੀਨ ਤੇ ਲੜਕਦੀ ਹੈ। ਕੁਝ ਦੂਰੀ ਚਲਣ ਦੇ ਬਾਅਦ ਗੇਂਦ ਰੁਕ ਜਾਂਦੀ ਹੈ। ਗੇਂਦ ਰੁਕਣ ਲਈ ਹੌਲੀ ਹੁੰਦੀ ਹੈ ਕਿਉਂਕਿ - ਵੇਗ ਗੇਂਦ ਤੇ ਲਗਾਏ ਗਏ ਬਲ ਦੇ ਸਮਾਨੁਪਾਤੀ ਹੈ।
ਇੱਕ ਬੱਲੇਬਾਜ਼ (Batsman) ਦੁਆਰਾ ਕ੍ਰਿਕੇਟ ਦੀ ਗੇਂਦ ਨੂੰ ਜ਼ੋਰ ਦੀ ਮਾਰਨ ਨਾਲ ਉਹ ਜ਼ਮੀਨ ਤੇ ਲੜਕਦੀ ਹੈ। ਕੁਝ ਦੂਰੀ ਚਲਣ ਦੇ ਬਾਅਦ ਗੇਂਦ ਰੁਕ ਜਾਂਦੀ ਹੈ। ਗੇਂਦ ਰੁਕਣ ਲਈ ਹੌਲੀ ਹੁੰਦੀ ਹੈ ਕਿਉਂਕਿ - ਗੇਂਦ ਦੇ ਗਤੀ ਦੀ ਦਿਸ਼ਾ ਦੇ ਉਲਟਇੱਕ ਬਲ ਕਾਰਜ ਕਰ ਰਿਹਾ ਹੈ।
ਇੱਕ ਬੱਲੇਬਾਜ਼ (Batsman) ਦੁਆਰਾ ਕ੍ਰਿਕੇਟ ਦੀ ਗੇਂਦ ਨੂੰ ਜ਼ੋਰ ਦੀ ਮਾਰਨ ਨਾਲ ਉਹ ਜ਼ਮੀਨ ਤੇ ਲੜਕਦੀ ਹੈ। ਕੁਝ ਦੂਰੀ ਚਲਣ ਦੇ ਬਾਅਦ ਗੇਂਦ ਰੁਕ ਜਾਂਦੀ ਹੈ। ਗੇਂਦ ਰੁਕਣ ਲਈ ਹੌਲੀ ਹੁੰਦੀ ਹੈ ਕਿਉਂਕਿ - ਗੇਂਦ ਤੇ ਕੋਈ ਅਸੰਤੁਲਿਤ ਬਲ ਕੰਮ ਨਹੀਂ ਕਰ ਰਿਹਾ । ਇਸ ਲਈ ਗੇਂਦ ਵਿਰਾਮ ਅਵਸਥਾ ਵਿੱਚ ਆ ਜਾਵੇਗੀ।
ਇੱਕ ਟਰੱਕ ਵਿਰਾਮ ਅਵਸਥਾ ਤੋਂ ਕਿਸੇ ਪਹਾੜੀ ਤੋਂ ਥੱਲੇ ਵੱਲ ਸਥਿਰ ਪ੍ਰਵੇਗ ਨਾਲ ਲੁੜਕਣਾ ਸ਼ੁਰੂ ਕਰਦਾ ਹੈ। ਇਹ 20s ਵਿੱਚ 400m ਦੀ ਦੂਰੀ ਤੈਅ ਕਰਦਾ ਹੈ। ਇਸਦਾ ਪ੍ਰਵੇਗ ਪਤਾ ਕਰੋ । ਜੇਕਰ ਇਸ ਦਾ ਪੁੰਜ 7 ਟਨ ਹੈ ਤਾਂ ਇਸ ਤੇ ਲੱਗਣ ਵਾਲੇ ਬਲ ਦਾ ਪਤਾ ਕਰੋ । (1 ਟਨ = 1000kg)
ਇੱਕ kg ਪੁੰਜ ਦੇ ਇੱਕ ਪੱਥਰ ਨੂੰ `20ms^-1` ਦੇ ਵੇਗੇ ਨਾਲ ਜੰਮੀ ਹੋਈ ਝੀਲ ਸਤ੍ਹਾ ਤੇ ਸੁੱਟਿਆ ਜਾਂਦਾ ਹੈ। ਪੱਥੜ 50m ਦੀ ਦੂਰੀ ਤੈਅ ਕਰਨ ਤੋਂ ਬਾਅਦ ਰੁੱਕ ਜਾਂਦਾ ਹੈ। ਪੱਥਰ ਅਤੇ ਬਰਫ਼ ਦੇ ਵਿੱਚ ਲੱਗਣ ਵਾਲੇ ਰਗੜ ਬਲ ਦਾ ਪਤਾ ਕਰੋ ।
ਇੱਕ 8000kg ਪੁੰਜ ਵਾਲਾ ਰੇਲ ਇੰਜਣ ਪ੍ਰਤੀ 2000kg ਪੁੰਜ ਵਾਲੇ 5 ਡੱਬਿਆਂ ਨੂੰ ਸਿੱਧੀ ਪਟਰੀ ਤੇ ਖਿੱਚਦਾ ਹੈ। ਇੱਖ ਇੰਜਣ 40000N ਦਾ ਬਲ ਲਗਾਉਂਦਾ ਹੈ ਅਤੇ ਪਟਰੀ 5000N ਦਾ ਬਲ ਲਗਾਉਂਦੀ ਹੈ ਪਤਾ ਕਰੋ - ਪ੍ਰਵੇਗਿਤ ਕਰਨ ਵਾਲਾ ਬਲ
ਇੱਕ 8000kg ਪੁੰਜ ਵਾਲਾ ਰੇਲ ਇੰਜਣ ਪ੍ਰਤੀ 2000kg ਪੁੰਜ ਵਾਲੇ 5 ਡੱਬਿਆਂ ਨੂੰ ਸਿੱਧੀ ਪਟਰੀ ਤੇ ਖਿੱਚਦਾ ਹੈ। ਇੱਖ ਇੰਜਣ 40000N ਦਾ ਬਲ ਲਗਾਉਂਦਾ ਹੈ ਅਤੇ ਪਟਰੀ 5000N ਦਾ ਬਲ ਲਗਾਉਂਦੀ ਹੈ ਪਤਾ ਕਰੋ - ਰੇਲ ਦਾ ਪ੍ਰਵੇਗ
ਇੱਕ 8000kg ਪੁੰਜ ਵਾਲਾ ਰੇਲ ਇੰਜਣ ਪ੍ਰਤੀ 2000kg ਪੁੰਜ ਵਾਲੇ 5 ਡੱਬਿਆਂ ਨੂੰ ਸਿੱਧੀ ਪਟਰੀ ਤੇ ਖਿੱਚਦਾ ਹੈ। ਇੱਖ ਇੰਜਣ 40000N ਦਾ ਬਲ ਲਗਾਉਂਦਾ ਹੈ ਅਤੇ ਪਟਰੀ 5000N ਦਾ ਬਲ ਲਗਾਉਂਦੀ ਹੈ ਪਤਾ ਕਰੋ - ਪਹਿਲੇ ਡੱਬੇ ਦੁਆਰਾ ਦੂਜੇ ਡੱਬੇ ਤੇ ਲਗਾਇਆ ਗਿਆ ਬਲ
ਇੱਕ ਗੱਡੀ ਦਾ ਪੁੰਜ 1500kg ਹੈ। ਇੱਕ ਗੱਡੀ ਨੂੰ `1.7ms^-1` ਦੇ ਰਿਣਾਤਮਕ ਪ੍ਰਵੇਗ ਦੇ ਨਾਲ ਵਿਰਾਮ ਅਵਸਥਾ ਵਿੱਚ ਲਿਆਂਦਾ ਹੈ। ਗੱਡੀ ਅਤੇ ਸੜਕ ਵਿੱਚ ਲੱਗਣ ਵਾਲਾ ਰਗੜ ਬਲ ਕਿੰਨਾ ਹੋਵੇਗਾ ?
ਕਿਸੀ m ਪੁੰਜ ਵਾਲੀ ਵਸਤੂ ਜਿਸਦਾ ਵੇਗ, v ਹੈ ਦਾ ਸੰਵੇਗ ਕਿੰਨਾ ਹੋਵੇਗਾ (ਇਹਨਾਂ ਵਿੱਚੋਂ ਸਹੀ ਦੀ ਚੋਣ ਕਰੋ ।)
ਅਸੀਂ ਇੱਕ ਲੱਕੜ ਦੇ ਬਕਸੇ ਨੂੰ 200 N ਦਾ ਬਲ ਲਗਾ ਕੇ ਉਸਨੂੰ ਸਥਿਰ ਵੇਗ ਨਾਲ ਫਰਸ਼ ਤੇ ਧਕੇਲਦੇ ਹਾਂ। ਬਕਸੇ ਤੇ ਲੱਗਣ ਵਾਲਾ ਰਗੜ ਬਲ ਕਿੰਨਾ ਹੋਵੇਗਾ ?
ਦੋ ਵਸਤੂਆਂ, ਹਰੇਕ ਦਾ ਪੁੰਜ 1.5kg ਹੈ, ਇੱਕ ਹੀ ਸਿੱਧੀ ਰੇਖਾ ਵਿੱਚ ਇੱਕ-ਦੂਜੇ ਦੇ ਉਲਟ ਦਿਸ਼ਾ ਵਿੱਚ ਗਤੀ ਕਰ ਰਹੀਆਂ ਹਨ। ਟਕਰਾਉਣ ਤੋਂ ਪਹਿਲਾਂ ਹਰੇਕ ਦਾ ਵੇਗ `2.5ms^-1` ਹੈ। ਟਕਰਾਉਣ ਤੋਂ ਬਾਅਦ ਇਹ ਦੋਨੋਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਹਨ ਤਾਂ ਇਹਨਾਂ ਵਸਤੂਆਂ ਦਾ ਟਕਰਾਉਣ ਤੋਂ ਬਾਅਦ ਜੁੜ ਜਾਣ ਤੇ ਕਿੰਨਾ ਵੇਗ ਹੋਵੇਗਾ ?
ਗਤੀ ਦੇ ਤੀਜੇ ਨਿਯਮ ਅਨੁਸਾਰ ਜਦੋਂ ਅਸੀਂ ਕਿਸੀ ਵਸਤੂ ਨੂੰ ਧੱਕਾ ਮਾਰਦੇ ਹਾਂ ਤਾਂ ਵਸਤੂ ਵੀ ਸਾਨੂੰ ਉਨੇ ਹੀ ਬਲ ਨਾਲ ਉਲਟ ਦਿਸ਼ਾ ਵਿੱਚ ਧੱਕਾ ਦਿੰਦੀ ਹੈ। ਜੇ ਉਹ ਵਸਤੂ ਇਕ ਟਰੱਕ ਹੈ ਜੋ ਕਿ ਸੜਕ ਦੇ ਕਿਨਾਰੇ ਸੜਕ ਤੇ ਖੜਾ ਹੈ, ਸੰਭਵ ਹੇ ਕਿ ਸਾਡੇ ਦੁਆਰਾ ਬਲ ਲਗਾਉਣ ਤੇ ਵੀ ਉਹ ਗਤੀਮਾਨ ਨਹੀਂ ਹੋ ਪਾਵੇਗਾ। ਇਕ ਵਿਦਿਆਰਥੀ ਇਸ ਨੂੰ ਸਹੀ ਸਿੱਧ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਦੋਨੇਂ ਬਲ ਉਲਟ ਅਤੇ ਬਰਾਬਰ ਹਨ ਅਤੇ ਇਸੇ ਕਰਕੇ ਦੋਨੇਂ ਇੱਕ ਦੂਜੇ ਨੂੰ ਖ਼ਤਮ ਕਰ ਦਿੰਦੇ ਹਨ। ਇਸ ਤਰਕ ਤੇ ਆਪਣੇ ਵਿਚਾਰ ਦਿਓ ਅਤੇ ਵਿਆਖਿਆ ਕਰੋ ਕਿ ਟਰੱਕ ਕਿਉਂ ਨਹੀਂ ਗਤੀ ਕਰਦਾ ।
ਇੱਕ ਹਾਕੀ ਦੀ ਗੇਂਦ ਜਿਸਦਾ ਪੁੰਜ 200g ਹੈ `10ms^-1` ਦੇ ਵੇਗ ਨਾਲ ਸਿੱਧੀ ਰੇਖਾ ਵਿੱਚ ਚੱਲਦੀਆਂ ਹੋਇਆਂ 5kg ਪੁੰਜ ਵਾਲੀ ਲੱਕੜੀ ਦੀ ਹਾਕੀ ਦੀ ਛੜ ਨਾਲ ਟਕਰਾਉਂਦੀ ਹੈ ਅਤੇ `5ms^-1` ਦੇ ਵੇਗ ਨਾਲ ਆਪਣੇ ਅਸਲੀ ਮਾਰਗ ਤੇ ਵਾਪਸ ਆ ਜਾਂਦੀ ਹੈ। ਹਾਕੀ ਦੀ ਛੜ ਦੁਆਰਾ ਬਲ ਲਗਾਉਣ ਕਾਰਨ ਹਾਕੀ ਦੀ ਗੇਂਦ ਦੀ ਗਤੀ ਵਿੱਚ ਸੰਵੇਗ ਵਿੱਚ ਪਰਿਵਰਤਨ ਦੀ ਦਰ ਪਤਾ ਕਰੋ।
10g ਪੁੰਜ ਵਾਲ਼ੀ ਬੰਦੂਕ ਦੀ ਇੱਕ ਗੋਲ਼ੀ ਜੋ ਕਿ `150ms^-1` ਗਤੀ ਨਾਲ ਸਿੱਧੀ ਰੇਖਾ ਵਿੱਚ ਚੱਲਦੀ ਹੋਈ ਇੱਕ ਲੱਕੜ ਦੇ ਗੁਟਕੇ ਨਾਲ ਟਕਰਾਉਣਦੀ ਹੈ ਅਤੇ 0.035 ਵਿੱਚ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ। ਗੁਟਕੇ ਵਿੱਚ ਗੋਲ਼ੀ ਦੁਆਰਾ ਭੇਜੀ ਗਈ ਦੂਰੀ ਪਤਾ ਕਰੋ ਅਤੇ ਲੱਕੜੀ ਦੇ ਗੁਟਕੇ ਦੁਆਰਾ ਗੋਲ਼ੀ ਤੇ ਲਗਾਏ ਬਲ ਦੀ ਮਾਤਰਾ ਪਤਾ ਕਰੋ।
ਇੱਕ ਵਸਤੂ ਜਿਸ ਦਾ ਪੁੰਜ 1Kg ਹੈ, `10ms^-1` ਦੇ ਵੇਗ ਨਾਲ ਇੱਕ ਸਿੱਧੀ ਰੇਖਾ ਨਾਲ ਚੱਲਦੇ ਹੋਏ ਵਿਰਾਮ ਅਵਸਥਾ ਵਿੱਚ ਰੱਖੇ ਹੋਏ 5kg ਪੁੰਜ ਵਾਲ਼ੇ ਇੱਕ ਲੱਕੜੀ ਦੇ ਗੁਟਕੇ ਨਾਲ ਟਕਰਾਉਂਦੀ ਹੈ ਅਤੇ ਟਕਰਾਉਣ ਤੋਂ ਬਾਅਦ ਉਸ ਨਾਲ ਹੀ ਜੁੜ ਜਾਂਦੀ ਹੈ ਉਸਦੇ ਬਾਅਦ ਦੋਨੋਂ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦੇ ਹਨ। ਟੱਕਰ ਤੋਂ ਪਹਿਲਾਂ ਅਤੇ ਟੱਕਰ ਤੋਂ ਬਾਅਦ ਦਾ ਕੁੱਲ ਸੰਵੇਗ ਪਤਾ ਕਰੋ। ਆਪਸ ਵਿੱਚ ਜੁੜੀਆਂ ਹੋਈਆਂ ਦੋਨਾਂ ਵਸਤੂਆਂ ਦਾ ਵੇਗ ਵੀ ਪਤਾ ਕਰੋ ।
100kg ਪੁੰਜ ਵਾਲ਼ੀ ਇੱਕ ਵਸਤੂ 6 ਸੈਕਿੰਡਾਂ ਵਿੱਚ `5ms^-1` ਤੋ `8ms^-1` ਦੇ ਵੇਗ ਨਾਲ ਚਲਦੇ ਹੋਏ ਇੱਕ ਸਮਾਨ ਪ੍ਰਵੇਗਿਤ ਹੁੰਦੀ ਹੈ। ਵਸਤੂ ਦਾ ਪਹਿਲਾ ਅਤੇ ਅੰਤਿਮ ਸੰਵੇਗ ਪਤਾ ਕਰੋ । ਵਸਤੂ ਉੱਤੇ ਲੱਗੇ ਬਲ ਦਾ ਮਾਨ ਵੀ ਪਤਾ ਕਰੋ।
ਅਖਤਰ, ਕਿਰਨ ਅਤੇ ਰਾਹੁਲ ਕਿਸੀ ਰਾਜਮਾਰਗ ਤੇ ਬਹੁਤ ਤੇਜ਼ ਗਤੀ ਨਾਲ ਚੱਲਦੀ ਹੋਈ ਕਾਰ ਤੇ ਸਵਾਰ ਹਨ- ਅਚਾਨਕ ਇੱਕ ਕੀੜਾ ਉੱਡਦਾ ਹੋਇਆ ਕਾਰ ਦੇ ਸਾਹਮਣੇ ਵਾਲੇ ਸ਼ੀਸ਼ੇ ਵਿੱਚ ਆ ਟਕਰਾਇਆ ਅਤੇ ਸ਼ੀਸ਼ੇ ਨਾਲ ਚਿਪਕ ਗਿਆ। ਅਖਤਰਤ ਅਤੇ ਕਿਰਨ ਇਸ ਸਥਿਤੀ ਵਿੱਚ ਵਿਚਾਰ ਕਰਦੇ ਹਨ। ਕਿਰਨ ਦਾ ਮੰਨਣਾ ਹੈ ਕਿ ਕਾਰ ਵਿੱਚ ਸੰਵੇਗ ਦੇ ਪਰਿਵਰਤਨ ਨਾਲੋਂ ਕੀੜੇ ਵਿੱਚ ਆਏ ਸੰਵੇਗ ਵਿੱਚ ਪਰਿਵਰਤਨ ਬਹੁਤ ਜ਼ਿਆਦਾ ਹੈ ਅਖਤਰ ਨੇ ਕਿਹਾ ਕਿਉਂਕਿ ਕਾਰ ਬਹੁਤ ਜ਼ਿਆਦਾ ਵੇਗ ਨਾਲ ਚਲ ਰਹੀ ਸੀ। ਇਸ ਕਰਕੇ ਇਸਨੇ ਕੀੜੇ ਉੱਪਰ ਬਹੁਤ ਜ਼ਿਆਦਾ ਵੇਗ ਨਾਲ ਚਲ ਰਹੀ ਸੀ। ਇਸ ਕਰਕੇ ਇਸਨੇ ਕੀੜੇ ਉੱਪਰਕ ਬਹੁਤ ਜ਼ਿਆਦਾ ਬਲ ਲਗਾਇਆ ਅਤੇ ਇਸ ਕਾਰਨ ਕੀੜਾ ਮਰ ਗਿਆ। ਰਾਹੁਲ ਨੇ ਇੱਕ ਬਿਲਕੁਲ ਨਵਾਂ ਤਰਕ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਦੋਨੋਂ ਮੋਟਰਕਾਰ ਅਤੇ ਕੀੜੇ ਨੇ ਬਰਾਬਰ ਬਲ ਮਹਿਸੂਸ ਕੀਤਾ ਅਤੇ ਦੋਨਾਂ ਵਿੱਚ ਸੰਵੇਗ ਦਾ ਪਰਿਵਰਤਨ ਵੀ ਬਰਾਬਰ ਹੋਇਆ ਇਹਨਆਂ ਵਿਚਾਰਾਂ ਤੇ ਆਪਣੀ ਪ੍ਰਤੀਕਿਰਿਆ ਦਿਓ।
10 ਕਿਲੋਗ੍ਰਾਮ ਪੁੰਜ ਵਾਲੀ ਇੱਕ ਘੰਟੀ ਫ਼ਰਸ਼ ਨੂੰ ਕਿੰਨਾ ਸੰਵੇਗ ਸਥਾਂਤਰਿਤ ਕਰੇਗੀ? ਜਦੋਂ ਇਹ 80cm ਦੀ ਉੱਚਾਈ ਤੋਂ ਹੇਠਾ ਵੱਲ ਨੂੰ ਡਿੱਗਦੀ ਹੈ। ਇਸ ਦਾ ਹੇਠਾਂ ਵੱਲ ਡਿੱਗਦੀਆਂ ਹੋਇਆਂ ਪ੍ਰਵੇਗ ਦਾ ਮਾਨ `10ms^-2` ਲੈ ਲਓ।
1200kg ਪੁੰਜ ਵਾਲੀ ਕਾਰ ਨੂੰ ਇੱਕ ਸਮਤਲ ਸੜਕ ਤੇ ਦੋ ਵਿਅਕਤੀ ਸਮਾਨ ਵੇਗ ਨਾਲ ਧੱਕਾ ਦਿੰਦੇ ਹਨ। ਉਸੇ ਕਾਰ ਨੂੰ ਤਿੰਨ ਵਿਅਕਤੀਆਂ ਦੁਆਰਾ ਧੱਕਾ ਦੇ ਕੇ `0.2ms^-1` ਦਾ ਪ੍ਰਵੇਗ ਪੈਦਾ ਕੀਤਾ ਜਾਂਦਾ ਹੈ। (ਹਰੇਕ ਵਿਅਕਤੀ ਕਾਰ ਤੇ ਲੱਗਣ ਵਾਲਾ ਬਲ) ਹਰੇਕ ਵਿਅਕਤੀ ਕਾਰ ਨੂੰ ਕਿੰਨੇ ਬਲ ਨਾਲ ਧੱਕਾ ਲਗਾਉਂਦਾ ਹੈ ? (ਮੰਨ ਲਉ ਕਿ ਸਾਰੇ ਵਿਅਕਤੀ ਸਮਾਨ ਪੇਸ਼ੀ ਬਲ ਨਾਲ ਕਾਰ ਨੂੰ ਧੱਕਾ ਦਿੰਦੇ ਹਨ।)
500g ਪੁੰਜ ਵਾਲਾ ਇੱਕ ਹਥੌੜਾ, `50ms^-1` ਦੇ ਵੇਗ ਨਾਲ ਗਤੀਮਾਨ ਹੋ ਕੇ, ਇੱਕ ਕਿੱਲ ਤੇ ਮਾਰਿਆ ਜਾਂਦਾ ਹੈ। ਕਿੱਲ ਹਥੌੜੇ ਨੂੰ ਬਹੁਤ ਥੋੜ੍ਹੇ ਸਮੇਂ 0.015 ਵਿੱਚ ਰੋਕ ਦਿੰਦਾ ਹੈ । ਕਿੱਲ ਦੁਆਰਾ ਹਥੌੜੇ ਤੇ ਲਗਾਇਆ ਗਿਆ ਬਲ ਪਤਾ ਕਰੋ।
ਇੱਕ 1200kg ਪੁੰਜ ਵਾਲੀ ਕਾਰ 90km/h ਦੇ ਵੇਗ ਨਾਲ ਇੱਕ ਸਰਲ ਰੇਖਾ ਵਿੱਚ ਚੱਲ ਰਹੀ ਹੈ। ਉਸਦਾ ਵੇਗ ਬਾਹਰੀ ਅਸੰਤੁਲਿਤ ਬਲ ਲੱਗਣ ਕਾਰਨ 4s ਵਿੱਚ ਘੱਟ ਕੇ 18/h ਹੋ ਜਾਂਦਾ ਹੈ। ਪ੍ਰਵੇਗ ਅਤੇ ਸੰਵੇਗ ਵਿੱਚ ਪਰਿਵਰਤਨ ਪਤਾ ਕਰੋ। ਲੱਗਣ ਵਾਲ਼ੇ ਬਲ ਦੀ ਮਾਤਰੀ ਵੀ ਪਤਾ ਕਰੋ।
ਇੱਕ ਟਰੱਕ ਅਤੇ ਇੱਕ ਕਾਰ v ਵੇਗ ਨਾਲ ਗਤੀਸ਼ੀਲ ਹਨ। ਦੋਨੋਂ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਟਕਰਾਉਂਦੇ ਹਨ ਅਤੇ ਕੁੱਝ ਸਮੇਂ ਬਾਅਦ ਦੋਨੋਂ ਰੁੱਕ ਜਾਂਦੇ ਹਨ। ਜੇਕਰ ਟੱਕਰ ਦਾ ਸਮਾਂ 1s ਹੈ, ਤਾਂ ਕਿਸ ਗੱਡੀ ਦਾ ਪ੍ਰਵੇਗ ਸਭ ਤੋਂ ਜ਼ਿਆਦਾ ਹੋਵੇਗਾ ?
ਇੱਕ ਟਰੱਕ ਅਤੇ ਇੱਕ ਕਾਰ v ਵੇਗ ਨਾਲ ਗਤੀਸ਼ੀਲ ਹਨ। ਦੋਨੋਂ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਟਕਰਾਉਂਦੇ ਹਨ ਅਤੇ ਕੁੱਝ ਸਮੇਂ ਬਾਅਦ ਦੋਨੋਂ ਰੁੱਕ ਜਾਂਦੇ ਹਨ। ਜੇਕਰ ਟੱਕਰ ਦਾ ਸਮਾਂ 1s ਹੈ, ਤਾਂ ਕਿਹੜੀ ਗੱਡੀ ਦੇ ਸੰਵੇਗ ਵਿੱਚ ਪਰਿਵਰਤਨ ਸਭ ਤੋਂ ਜ਼ਿਆਦਾ ਹੋਵੇਗਾ ?
ਇੱਕ ਟਰੱਕ ਅਤੇ ਇੱਕ ਕਾਰ v ਵੇਗ ਨਾਲ ਗਤੀਸ਼ੀਲ ਹਨ। ਦੋਨੋਂ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਟਕਰਾਉਂਦੇ ਹਨ ਅਤੇ ਕੁੱਝ ਸਮੇਂ ਬਾਅਦ ਦੋਨੋਂ ਰੁੱਕ ਜਾਂਦੇ ਹਨ। ਜੇਕਰ ਟੱਕਰ ਦਾ ਸਮਾਂ 1s ਹੈ, ਤਾਂ ਕਿਸ ਗੱਡੀ ਦਾ ਪ੍ਰਵੇਗ ਸਭ ਤੋਂ ਜ਼ਿਆਦਾ ਹੋਵੇਗਾ ?
ਇੱਕ ਟਰੱਕ ਅਤੇ ਇੱਕ ਕਾਰ v ਵੇਗ ਨਾਲ ਗਤੀਸ਼ੀਲ ਹਨ। ਦੋਨੋਂ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਟਕਰਾਉਂਦੇ ਹਨ ਅਤੇ ਕੁੱਝ ਸਮੇਂ ਬਾਅਦ ਦੋਨੋਂ ਰੁੱਕ ਜਾਂਦੇ ਹਨ। ਜੇਕਰ ਟੱਕਰ ਦਾ ਸਮਾਂ 1s ਹੈ, ਤਾਂ ਟਰੱਕ ਦੀ ਬਜਾਏ ਕਾਰ ਨੂੰ ਜ਼ਿਆਦਾ ਨੁਕਸਾਨ ਕਿਉਂ ਹੋਵੇਗਾ ?
Exercise questions and complete solutions for chapter ਬਲ ਅਤੇ ਗਤੀ ਦੇ ਨਿਯਮ of PSEB (PUNJABI MEDIUM) of Class 9