Class 10 | MATHS |
Chapter | ਗਣਿਤ ਵਿਚ ਸਬੂਤ |
PSEB (PUNJABI MEDIUM) | EXERCISE |
Number Of Questions | 52 |
Academic Year | 2023-24 |
ਹੇਠ ਦਿੱਤਾ ਵਾਕ ਕਥਨ ਹੈ ਜਾਂ ਨਹੀਂ।ਜੇਕਰ ਕਥਨ ਹੈ ਤਾਂ ਦੱਸੋ ਕਿ ਉਹ ਸੱਚ ਹੈ ਜਾਂ ਝੂਠ।ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਗਣਿਤ ਦੀਆਂ ਸਾਰੀਆਂ ਪਾਠ ਪੁਸਤਕਾਂ ਰੋਚਿਕ ਹੁੰਦੀਆਂ ਹਨ।
ਹੇਠ ਦਿੱਤਾ ਵਾਕ ਕਥਨ ਹੈ ਜਾਂ ਨਹੀਂ।ਜੇਕਰ ਕਥਨ ਹੈ ਤਾਂ ਦੱਸੋ ਕਿ ਉਹ ਸੱਚ ਹੈ ਜਾਂ ਝੂਠ।ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਧਰਤੀ ਤੋਂ ਸੂਰਜ ਦੀ ਦੂਰੀ ਲਗਭਗ `1.5xx10^8` km ਹੈ।
ਹੇਠ ਦਿੱਤਾ ਵਾਕ ਕਥਨ ਹੈ ਜਾਂ ਨਹੀਂ।ਜੇਕਰ ਕਥਨ ਹੈ ਤਾਂ ਦੱਸੋ ਕਿ ਉਹ ਸੱਚ ਹੈ ਜਾਂ ਝੂਠ।ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਸਾਰੇ ਮਨੁੱਖ ਬੁੱਢੇ ਹੋ ਜਾਂਦੇ ਹਨ।
ਹੇਠ ਦਿੱਤਾ ਵਾਕ ਕਥਨ ਹੈ ਜਾਂ ਨਹੀਂ।ਜੇਕਰ ਕਥਨ ਹੈ ਤਾਂ ਦੱਸੋ ਕਿ ਉਹ ਸੱਚ ਹੈ ਜਾਂ ਝੂਠ।ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਉੱਤਰਕਾਸ਼ੀ ਤੋਂ ਹਰਸਿਲ ਤੱਕ ਕੀਤੀ ਗਈ ਯਾਤਰਾ ਥੱਕਾਵਟ ਦੇਣ ਵਾਲੀ ਸੀ।
ਹੇਠ ਦਿੱਤਾ ਵਾਕ ਕਥਨ ਹੈ ਜਾਂ ਨਹੀਂ।ਜੇਕਰ ਕਥਨ ਹੈ ਤਾਂ ਦੱਸੋ ਕਿ ਉਹ ਸੱਚ ਹੈ ਜਾਂ ਝੂਠ।ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਇਸਤਰੀ ਨੇ ਬਾਇਨੈਕੂਲਰ ਜੋੜੇ (ਦੂਰਬੀਨ) ਨਾਲ ਇੱਕ ਹਾਥੀ ਦੇਖਿਆ।
ਦੱਸੋ ਕਿ ਹੇਠ ਦਿੱਤਾ ਕਥਨ ਸੱਚ ਹੈ ਜਾਂ ਝੂਠ। ਆਪਣੇ ਉੱਤਰ ਨੂੰ ਸਪਸ਼ਟ ਕਰੋ।:- ਸਾਰੇ ਛੇ ਭੁਜ, ਬਹੁਭੁਜ ਹੁੰਦੇ ਹਨ।
ਦੱਸੋ ਕਿ ਹੇਠ ਦਿੱਤਾ ਕਥਨ ਸੱਚ ਹੈ ਜਾਂ ਝੂਠ। ਆਪਣੇ ਉੱਤਰ ਨੂੰ ਸਪਸ਼ਟ ਕਰੋ।:-ਕੁਝ ਵਾਸਤਵਿਕ ਸੰਖਿਆਵਾਂ ਅਪਰਿਮੇਯ ਹੁੰਦੀਆਂ ਹਨ।
ਮੰਨ ਲਉ a ਅਤੇ b ਵਾਸਤਵਿਕ ਸੰਖਿਆਵਾਂ ਹਨ, ਜਿਥੇ `ab ne 0` ਹੈ, ਤਾਂ ਦੱਸੋ ਕਿ ਹੇਠਾਂ ਦਿੱਤਾ ਕਥਨ ਸੱਚ ਹੈ? ਆਪਣੇ ਉੱਤਰ ਨੂੰ ਸਪਸ਼ਟ ਕਰੋ। a ਅਤੇ b ਜ਼ਰੂਰੀ ਤੋਰ ਤੇ ਸਿਫਰ ਹੋਣੇ ਚਾਹੀਦੇ ਹਨ।
ਮੰਨ ਲਉ a ਅਤੇ b ਵਾਸਤਵਿਕ ਸੰਖਿਆਵਾਂ ਹਨ, ਜਿਥੇ `ab ne 0` ਹੈ, ਤਾਂ ਦੱਸੋ ਕਿ ਹੇਠਾਂ ਦਿੱਤਾ ਕਥਨ ਸੱਚ ਹੈ? ਆਪਣੇ ਉੱਤਰ ਨੂੰ ਸਪਸ਼ਟ ਕਰੋ। a ਅਤੇ b ਲਾਜ਼ਮੀ ਸਿਫਰ ਨਾ ਹੋਣ।
ਮੰਨ ਲਉ a ਅਤੇ b ਵਾਸਤਵਿਕ ਸੰਖਿਆਵਾਂ ਹਨ, ਜਿਥੇ `ab ne 0` ਹੈ, ਤਾਂ ਦੱਸੋ ਕਿ ਹੇਠਾਂ ਦਿੱਤਾ ਕਥਨ ਸੱਚ ਹੈ? ਆਪਣੇ ਉੱਤਰ ਨੂੰ ਸਪਸ਼ਟ ਕਰੋ। ਜਾਂ ਤਾਂ a ਅਤੇ ਜਾਂ b ਗੈਰ ਸਿਫਰ ਹੋਵੇ।
ਲੋੜੀਂਦੀਆਂ ਸ਼ਰਤਾਂ ਨਾਲ ਹੇਠ ਦਿੱਤੇ ਕਥਨ ਨੂੰ ਦੁਬਾਰਾ ਇਸ ਤਰਾਂ ਪਰਿਭਾਸ਼ਿਤ ਕਰੋ ਕਿ ਉਹ ਸੱਚ ਹੋ ਜਾਣ:- ਜੇਕਰ `a^2 > b^2`, ਤਾਂ a > b
ਲੋੜੀਂਦੀਆਂ ਸ਼ਰਤਾਂ ਨਾਲ ਹੇਠ ਦਿੱਤੇ ਕਥਨ ਨੂੰ ਦੁਬਾਰਾ ਇਸ ਤਰਾਂ ਪਰਿਭਾਸ਼ਿਤ ਕਰੋ ਕਿ ਉਹ ਸੱਚ ਹੋ ਜਾਣ:- ਜੇਕਰ `x^2=y^2` , ਤਾਂ x=y.
ਲੋੜੀਂਦੀਆਂ ਸ਼ਰਤਾਂ ਨਾਲ ਹੇਠ ਦਿੱਤੇ ਕਥਨ ਨੂੰ ਦੁਬਾਰਾ ਇਸ ਤਰਾਂ ਪਰਿਭਾਸ਼ਿਤ ਕਰੋ ਕਿ ਉਹ ਸੱਚ ਹੋ ਜਾਣ:- ਜੇਕਰ `(x +y)^2=x^2 + y^2`, ਤਾਂ x= 0
ਲੋੜੀਂਦੀਆਂ ਸ਼ਰਤਾਂ ਨਾਲ ਹੇਠ ਦਿੱਤੇ ਕਥਨ ਨੂੰ ਦੁਬਾਰਾ ਇਸ ਤਰਾਂ ਪਰਿਭਾਸ਼ਿਤ ਕਰੋ ਕਿ ਉਹ ਸੱਚ ਹੋ ਜਾਣ:- ਚਤੁਰਭੁਜ ਦੇ ਵਿਕਰਣ ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੇ ਹਨ।
ਦਿੱਤਾ ਹੋਇਆ ਹੈ ਕਿ ਸਾਰੀਆਂ ਔਰਤਾਂ ਨਾਸ਼ਵਾਨ ਹਨ ਅਤੇ ਮੰਨ ਲਉ A ਇੱਕ ਔਰਤ ਹੈ। A ਦੇ ਬਾਰੇ ਵਿੱਚ ਤੁਸੀਂ ਕੀ ਸਿੱਟਾ ਕਢ ਸਕਦੇ ਹੋ?
ਦਿੱਤਾ ਹੋਇਆ ਹੈ ਕਿ ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ ਪਰਿਮੇਯ ਹੈ ਅਤੇ ਮੰਨ ਲਉ a ਅਤੇ bਪਰਿਮੇਯ ਹਨ ਤਾਂ ab ਦੇ ਬਾਰੇ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਦਿੱਤਾ ਹੋਇਆ ਹੈ ਕਿ ਅਪਰਿਮੇਯ ਸੰਖਿਆਵਾਂ ਦਾ ਦਸ਼ਮਲਵ ਰੂਪ (ਪ੍ਰਸਾਰ) ਅਸਾਂਤ ਅਤੇ `sqrt17`ਅਣਆਵਰਤੀ ਹੈ ਅਤੇ ਇਕ ਅਪਰਿਮੇਯ ਸੰਖਿਆ ਹੈ। `sqrt17` ਦੇ ਦਸ਼ਮਲਵ ਪ੍ਰਸਾਰ ਬਾਰੇ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ।
ਦਿੱਤਾ ਹੋਇਆ ਹੈ ਕਿ `y =x^2 + 6` ਅਤੇ x =-1 ਤਾਂ ਦੇ ਮੁੱਲ ਦੇ ਬਾਰੇ ਵਿੱਚ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ?
ਦਿੱਤਾ ਹੋਇਆ ਹੈ ਕਿ ABCD ਇੱਕ ਸਮਾਂਤਰ ਚਤੁਰਭੁਜ ਹੈ ਅਤੇ `angle B =80^@` ਤਾਂ ਸਮਾਂਤਰ ਚਤੁਰਭੁਜ ਦੇ ਬਾਕੀ ਕੋਣਾਂ ਦੇ ਬਾਰੇ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਦਿੱਤਾ ਹੋਇਆ ਹੈ ਕਿ PQRS ਇੱਕ ਚੱਕਰੀ ਚਤੁਰਭੁਜ ਹੈ ਅਤੇ ਇਸਦੇ ਵਿਕਰਣ ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੇ ਹਨ। ਚਤੁਰਭੁਜ ਦੇ ਬਾਰੇ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਦਿੱਤਾ ਹੋਇਆ ਹੈ ਕਿ ਸਾਰੀਆਂ ਅਭਾਜ ਸੰਖਿਆਵਾਂ pਦੇ ਲਈ `sqrt p` ਅਪਰਿਮੇਯ ਹੈ ਅਤੇ ਇਹ ਵੀ ਮੰਨ ਲਉ ਕਿ 3721 ਇੱਕ ਅਭਾਜ ਸੰਖਿਆ ਹੈ।ਕੀ ਤੁਸੀਂ ਇਹ ਸਿੱਟਾ ਕੱਢ ਸਕਦੇ ਹੋ ਕਿ `sqrt 3721` ਇਕ ਅਪਰਿਮੇਯ ਸੰਖਿਆ ਹੈ? ਕਿਉਂ ਜਾਂ ਕਿਉਂ ਨਹੀਂ?
ਹੇਠ ਦਿੱਤੇ ਗਏ ਇੱਕ ਪ੍ਰਸ਼ਨ ਵਿਚ ਤੁਹਾਨੂੰ ਇੱਕ ਕਥਨ ਸਿੱਧ ਕਰਨ ਦੇ ਲਈ ਕਿਹਾ ਗਿਆ ਹੈ। ਸਬੂਤ ਵਿਚ ਪ੍ਰਯੋਗ ਕੀਤੇ ਗਏ ਸਾਰੇ ਪੱਗ ਦੱਸੋ ਅਤੇ ਪਗ ਦਾ ਕਾਰਣ ਵੀ ਦੱਸੋ:-ਸਿੱਧ ਕਰੋ ਕਿ ਦੋ ਕ੍ਰਮਵਾਰ ਟਾਂਕ ਸੰਖਿਆਵਾਂ ਦਾ ਜੋੜ, 4ਨਾਲ ਭਾਗ ਹੁੰਦਾ ਹੈ।
ਹੇਠ ਦਿੱਤੇ ਗਏ ਇੱਕ ਪ੍ਰਸ਼ਨ ਵਿਚ ਤੁਹਾਨੂੰ ਇੱਕ ਕਥਨ ਸਿੱਧ ਕਰਨ ਦੇ ਲਈ ਕਿਹਾ ਗਿਆ ਹੈ। ਸਬੂਤ ਵਿਚ ਪ੍ਰਯੋਗ ਕੀਤੇ ਗਏ ਸਾਰੇ ਪੱਗ ਦੱਸੋ ਅਤੇ ਪਗ ਦਾ ਕਾਰਣ ਵੀ ਦੱਸੋ:-ਦੋ ਲਗਾਤਾਰ ਟਾਂਕ ਸੰਖਿਆਵਾਂ ਲਉ। ਉਹਨਾਂ ਦੇ ਵਰਗਾਂ ਦਾ ਜੋੜਫਲ ਪਤਾ ਕਰੋ ਅਤੇ ਫਿਰ ਪਰਿਣਾਮ ਵਿਚ 6 ਜੋੜ ਦਿਉ। ਸਿੱਧ ਕਰੋ ਕਿ ਇਸ ਤਰ੍ਹਾਂ ਪ੍ਰਾਪਤ ਕੀਤੀ ਗਈ ਸੰਖਿਆ ਸਦਾ ਹੀ 8 ਨਾਲ ਭਾਗ ਹੁੰਦੀ ਹੈ।
ਹੇਠ ਦਿੱਤੇ ਗਏ ਇੱਕ ਪ੍ਰਸ਼ਨ ਵਿਚ ਤੁਹਾਨੂੰ ਇੱਕ ਕਥਨ ਸਿੱਧ ਕਰਨ ਦੇ ਲਈ ਕਿਹਾ ਗਿਆ ਹੈ। ਸਬੂਤ ਵਿਚ ਪ੍ਰਯੋਗ ਕੀਤੇ ਗਏ ਸਾਰੇ ਪੱਗ ਦੱਸੋ ਅਤੇ ਪਗ ਦਾ ਕਾਰਣ ਵੀ ਦੱਸੋ:-ਜੇਕਰ `pge5` ਇਕ ਅਭਾਜ ਸੰਖਿਆ ਹੈ ਤਾਂ ਦਿਖਾਉ ਕਿ `p^2+2` ਸੰਖਿਆ 3 ਨਾਲ ਭਾਗ ਹੁੰਦੀ ਹੈ। (ਸੰਕੇਤ: ਉਦਾਹਰਣ 11 ਦੀ ਵਰਤੋਂ ਕਰੋ।)
ਹੇਠ ਦਿੱਤੇ ਗਏ ਇੱਕ ਪ੍ਰਸ਼ਨ ਵਿਚ ਤੁਹਾਨੂੰ ਇੱਕ ਕਥਨ ਸਿੱਧ ਕਰਨ ਦੇ ਲਈ ਕਿਹਾ ਗਿਆ ਹੈ। ਸਬੂਤ ਵਿਚ ਪ੍ਰਯੋਗ ਕੀਤੇ ਗਏ ਸਾਰੇ ਪੱਗ ਦੱਸੋ ਅਤੇ ਪਗ ਦਾ ਕਾਰਣ ਵੀ ਦੱਸੋ:-ਮੰਨ ਲਉ x ਅਤੇ y ਪਰਿਮੇਯ ਸੰਖਿਆਵਾਂ ਹਨ।ਦਿਖਾਉ ਕਿ xy ਇਕ ਪਰਿਮੇਯ ਸੰਖਿਆਵਾਂ ਹੈ।
ਹੇਠ ਦਿੱਤੇ ਗਏ ਇੱਕ ਪ੍ਰਸ਼ਨ ਵਿਚ ਤੁਹਾਨੂੰ ਇੱਕ ਕਥਨ ਸਿੱਧ ਕਰਨ ਦੇ ਲਈ ਕਿਹਾ ਗਿਆ ਹੈ। ਸਬੂਤ ਵਿਚ ਪ੍ਰਯੋਗ ਕੀਤੇ ਗਏ ਸਾਰੇ ਪੱਗ ਦੱਸੋ ਅਤੇ ਪਗ ਦਾ ਕਾਰਣ ਵੀ ਦੱਸੋ:-ਤ੍ਰਿਭੁਜ ABC ਦੀ ਭੁਜਾ BC ਦੇ ਸਮਾਂਤਰ ਇੱਕ ਰੇਖਾ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ D ਅਤੇ E 'ਤੇ ਕੱਟਦੀ ਹੈ।ਸਿੱਧ ਕਰੋ ਕਿ `(AD)/(DB)=(AE)/(EC)`
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਕੁਝ ਅਭਾਜ ਸੰਖਿਆਵਾਂ ਟਾਂਕ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਕੋਈ ਵਿਦਿਆਰਥੀ ਆਲਸੀ ਨਹੀਂ ਹੈ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਕੁਝ ਬਿੱਲੀਆਂ ਕਾਲੀਆਂ ਨਹੀਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਇਸ ਤਰ੍ਹਾਂ ਦੀ ਕੋਈ ਸੰਖਿਆ x ਨਹੀਂ ਹੈ ਜਿਸ ਨਾਲ ਕਿ `sqrt x=-1`
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਸੰਖਿਆ 2 ਧਨ ਸੰਪੂਰਨ ਸੰਖਿਆ a ਨੂੰ ਭਾਗ ਕਰਦੀ ਹੈ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਸੰਪੂਰਨ ਸੰਖਿਆ a ਅਤੇ b ਸਹਿ ਅਭਾਜ ਹਨ।
ਹੇਠਾਂ ਦਿੱਤੇ ਗਏ ਪ੍ਰਸ਼ਨ ਵਿੱਚ ਦੋ ਕਥਨ ਹਨ।ਦੱਸੋ ਕਿ ਦੂਸਰਾ ਕਥਨ ਪਹਿਲੇ ਦਾ ਖੰਡਣ ਹੈ ਜਾਂ ਨਹੀਂ:-ਮੁਮਤਾਜ ਭੁੱਖੀ ਹੈ, ਮੁਮਤਾਜ ਭੁੱਖੀ ਨਹੀਂ ਹੈ ।
ਹੇਠਾਂ ਦਿੱਤੇ ਗਏ ਪ੍ਰਸ਼ਨ ਵਿੱਚ ਦੋ ਕਥਨ ਹਨ।ਦੱਸੋ ਕਿ ਦੂਸਰਾ ਕਥਨ ਪਹਿਲੇ ਦਾ ਖੰਡਣ ਹੈ ਜਾਂ ਨਹੀਂ:- ਕੁਝ ਬਿੱਲੀਆਂ ਕਾਲੀਆਂ ਹਨ, ਕੁਝ ਬਿੱਲੀਆਂ ਭੂਰੀਆਂ ਹਨ।
ਹੇਠਾਂ ਦਿੱਤੇ ਗਏ ਪ੍ਰਸ਼ਨ ਵਿੱਚ ਦੋ ਕਥਨ ਹਨ।ਦੱਸੋ ਕਿ ਦੂਸਰਾ ਕਥਨ ਪਹਿਲੇ ਦਾ ਖੰਡਣ ਹੈ ਜਾਂ ਨਹੀਂ:- ਸਾਰੇ ਹਾਥੀ ਵਿਸ਼ਾਲ ਹਨ। ਇੱਕ ਹਾਥੀ ਵਿਸ਼ਾਲ ਨਹੀਂ ਹੈ।
ਹੇਠਾਂ ਦਿੱਤੇ ਗਏ ਪ੍ਰਸ਼ਨ ਵਿੱਚ ਦੋ ਕਥਨ ਹਨ।ਦੱਸੋ ਕਿ ਦੂਸਰਾ ਕਥਨ ਪਹਿਲੇ ਦਾ ਖੰਡਣ ਹੈ ਜਾਂ ਨਹੀਂ:- ਸਾਰੇ ਅੱਗ ਬੁਝਾਓ ਯੰਤਰ ਲਾਲ ਹਨ, ਸਾਰੇ ਅੱਗ ਬੁਝਾਓ ਯੰਤਰ ਲਾਲ ਨਹੀਂ ਹਨ।
ਹੇਠਾਂ ਦਿੱਤੇ ਗਏ ਪ੍ਰਸ਼ਨ ਵਿੱਚ ਦੋ ਕਥਨ ਹਨ।ਦੱਸੋ ਕਿ ਦੂਸਰਾ ਕਥਨ ਪਹਿਲੇ ਦਾ ਖੰਡਣ ਹੈ ਜਾਂ ਨਹੀਂ:-ਕੁਝ ਆਦਮੀ ਗਾਂ ਨਹੀਂ ਹਨ। ਕੁਝ ਆਦਮੀ ਗਾਂ ਹਨ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ:-ਜੇਕਰ ਸਾਲੀਨੀ ਭੁੱਖੀ ਹੋਵੇ, ਤਾਂ ਉਸਦਾ ਢਿੱਡ ਕੁੜਕੜਾਉਣ ਲੱਗਦਾ ਹੈ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ:- ਜੇਕਰ ਯਸ਼ਵੰਤ ਨੂੰ ਵਜੀਫਾ ਮਿਲਦਾ ਹੋਵੇ ਤਾਂ ਉਸਨੂੰ ਡਿਗਰੀ ਮਿਲ ਸਕਦੀ ਹੈ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ:-ਜੇਕਰ ਪੌਦੇ ਵਿਚ ਫੁੱਲ ਲਗੇ ਹੋਣ ਤਾਂ ਉਹ ਜਿਉਂਦਾ ਹੁੰਦਾ ਹੈ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:- ਜੇਕਰ ਤ੍ਰਿਭੁਜ ABC ਸਮਦੋਭੁਜੀ ਹੋਵੇ ਤਾਂ ਉਸਦੇ ਅਧਾਰ ਕੋਣ ਬਰਾਬਰ ਹੁੰਦੇ ਹਨ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:-ਜੇਕਰ ਇਕ ਸੰਪੂਰਨ ਸੰਖਿਆ ਟਾਂਕ ਹੋਵੇ ਤਾਂ ਉਸਦਾ ਵਰਗ ਇੱਕ ਟਾਂਕ ਸੰਪੂਰਨ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:- ਜੇਕਰ `x^2=1`, ਤਾਂ x=1
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:-ਜੇਕਰ ABCD ਇਕ ਸਮਾਂਤਰ ਚਤੁਰਭੁਜ ਹੋਵੇ ਤਾਂ AC ਅਤੇ BD ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੇ ਹਨ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:-ਜੇਕਰ a, b ਅਤੇ c ਪੂਰਨ ਸੰਖਿਆਵਾਂ ਹਨ ਤਾਂ `a + (b+c)=(a +b)+c`
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:- ਜੇਕਰ x ਅਤੇ y ਦੋ ਟਾਂਕ ਸੰਖਿਆਵਾਂ ਹਨ ਤਾਂ x+y ਇੱਕ ਜਿਸਤ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਕਥਨ ਦੇ (ਵਿਲੇਮ) ਉੱਲਟ ਲਿਖੋ।ਇਸ ਵਿਚ ਦੱਸੋ ਕਿ ਵਿਲੇਮ ਸੱਚ ਹੈ ਜਾਂ ਸੱਚ ਨਹੀਂ ਹੈ:-ਜੇਕਰ ਇਕ ਸਮਾਂਤਰ ਚਤੁਰਭੁਜ PQRS ਦੇ ਸਿਖਰ ਬਿੰਦੂ ਇੱਕ ਚੱਕਰ ਤੇ ਸਥਿਤ ਹੋਣ ਤਾਂ ਉਹ ਇੱਕ ਆਇਤ ਹੁੰਦੀ ਹੈ।
ਸਵੈ -ਵਿਰੋਧ ਦੁਆਰਾ ਸਬੂਤ ਦਾ ਪ੍ਰਯੋਗ ਕਰਕੇ ਇਹ ਸਿੱਧ ਕਰੋ ਕਿ ਜੇਕਰ ਕਿਸੇ ਸੰਪੂਰਨ ਸੰਖਿਆ a ਦੇ ਲਈ `a^2` ਜਿਸਤ ਹੈ ਤਾਂ a ਵੀ ਜਿਸਤ ਹੁੰਦਾ ਹੈ। (ਸੰਕੇਤ: ਮੰਨ ਲਉ a ਜਿਸਤ ਨਹੀਂ ਹੈ,ਭਾਵ ਇਹ 2n+1 ਦੇ ਰੂਪ ਦਾ ਹੈ ਜਿਥੇ n ਇੱਕ ਸੰਪੂਰਨ ਸੰਖਿਆ ਹੈ ਅਤੇ ਫਿਰ ਅਗੇ ਵਧੋ।)
ਸਵੈ -ਵਿਰੋਧ ਦੁਆਰਾ ਸਬੂਤ ਦਾ ਪ੍ਰਯੋਗ ਕਰਕੇ ਇਹ ਸਿੱਧ ਕਰੋ ਕਿ ਜੇਕਰ a ਕਿਸੇ ਸੰਪੂਰਨ ਸੰਖਿਆ ਦੇ ਲਈ `a^2`,3 ਨਾਲ ਭਾਗਯੋਗ ਹੋਵੇ, ਤਾਂ a ਵੀ 3ਨਾਲ ਭਾਗਯੋਗ ਹੋਵੇਗਾ।
ਸਵੈ -ਵਿਰੋਧ ਦੁਆਰਾ ਸਬੂਤ ਦਾ ਪ੍ਰਯੋਗ ਕਰਕੇ ਇਹ ਦਿਖਾਉ ਕਿ n ਦਾ ਇਸ ਤਰਾਂ ਦਾ ਕੋਈ ਮੁੱਲ ਨਹੀਂ ਹੁੰਦਾ ਜਿਸਦੇ ਲਈ `6^n` ਦਾ ਅਖੀਰਲਾ ਅੰਕ ਸਿਫ਼ਰ ਹੋਵੇ।
ਸਵੈ -ਵਿਰੋਧ ਦਾ ਪ੍ਰਯੋਗ ਕਰਕੇ ਇਹ ਸਿੱਧ ਕਰੋ ਕਿ ਸਮਤਲ ਵਿੱਚ ਦੋ ਰੇਖਾਵਾਂ ਇਕ ਤੋਂ ਵੱਧ ਬਿੰਦੂ ਤੇ ਕਟ ਨਹੀਂ ਸਕਦੀਆਂ ਹਨ।
EXERCISE questions and complete solutions for chapter ਗਣਿਤ ਵਿਚ ਸਬੂਤ of PSEB (PUNJABI MEDIUM) of Class 10