Class 10 | MATHS |
Chapter | ਗਣਿਤ ਵਿਚ ਸਬੂਤ |
PSEB (PUNJABI MEDIUM) | EXAMPLE |
Number Of Questions | 45 |
Academic Year | 2023-24 |
ਦੱਸੋ ਕਿ ਹੇਠ ਦਿੱਤੇ ਵਾਕ, ਕਥਨ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਸੂਰਜ ਧਰਤੀ ਦੁਆਲੇ ਘੁੰਮਦਾ ਹੈ।
ਦੱਸੋ ਕਿ ਹੇਠ ਦਿੱਤੇ ਵਾਕ, ਕਥਨ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:-ਵਾਹਨ ਦੇ ਚਾਰ ਪਹੀਏ ਹੁੰਦੇ ਹਨ।
ਦੱਸੋ ਕਿ ਹੇਠ ਦਿੱਤੇ ਵਾਕ, ਕਥਨ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਪ੍ਰਕਾਸ਼ ਦੀ ਗਤੀ ਲਗਭਗ `3 xx10^5` km/s ਹੈ।
ਦੱਸੋ ਕਿ ਹੇਠ ਦਿੱਤੇ ਵਾਕ, ਕਥਨ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:-ਸਾਰੇ ਮਨੁੱਖ ਨਾਸ਼ਵਾਨ ਹੁੰਦੇ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:-ਸਾਰੇ ਸਮਭੁਜੀ ਤ੍ਰਿਭੁਜ ਸਮਦੋਭੁਜੀ ਹੁੰਦੇ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਕੁਝ ਸਮਦੋਭੁਜੀ ਤ੍ਰਿਭੁਜ ਸਮਭੁਜੀ ਹੁੰਦੇ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਸਾਰੇ ਸਮਦੋਭੁਜੀ ਤ੍ਰਿਭੁਜ ਸਮਭੁਜੀ ਤ੍ਰਿਭੁਜ ਹੁੰਦੇ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਕੁਝ ਪਰਿਮੇਯ ਸੰਖਿਆਵਾਂ ਸੰਪੂਰਨ ਸੰਖਿਆ ਹੁੰਦੀਆਂ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਕੁਝ ਪਰਿਮੇਯ ਸੰਖਿਆਵਾਂ ਸੰਪੂਰਨ ਸੰਖਿਆ ਨਹੀਂ ਹੁੰਦੀਆਂ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:-ਸਾਰੇ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਨਹੀਂ ਹੁੰਦੇ ਹਨ।
ਦੱਸੋ ਕਿ ਹੇਠ ਲਿਖੇ ਵਾਕ ਸੱਚ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:-ਕਿਸੇ ਦੋ ਪਰਿਮੇਯ ਸੰਖਿਆਵਾਂ ਦੇ ਵਿਚਕਾਰ ਇਕ ਪਰਿਮੇਯ ਸੰਖਿਆ ਨਹੀਂ ਹੁੰਦੀ ਹੈ।
ਜੇਕਰ x<4 ਹੈ ਤਾਂ ਹੇਠ ਦਿੱਤਾ ਕਥਨ ਸੱਚ ਹੈ ਜਾਂ ਨਹੀਂ? ਆਪਣੇ ਉੱਤਰ ਨੂੰ ਸਪੱਸ਼ਟ ਕਰੋ :- 2x > 8
ਜੇਕਰ x<4 ਹੈ ਤਾਂ ਹੇਠ ਦਿੱਤਾ ਕਥਨ ਸੱਚ ਹੈ ਜਾਂ ਨਹੀਂ? ਆਪਣੇ ਉੱਤਰ ਨੂੰ ਸਪੱਸ਼ਟ ਕਰੋ :- 2x < 6
ਜੇਕਰ x<4 ਹੈ ਤਾਂ ਹੇਠ ਦਿੱਤਾ ਕਥਨ ਸੱਚ ਹੈ ਜਾਂ ਨਹੀਂ? ਆਪਣੇ ਉੱਤਰ ਨੂੰ ਸਪੱਸ਼ਟ ਕਰੋ :- 2x< 8
ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ।ਜੇਕਰ ਕਿਸੇ ਚਤੁਰਭੁਜ ਦੇ ਵਿਕਰਣ ਬਰਾਬਰ ਹੋਣ ਤਾਂ ਉਹ ਇੱਕ ਆਇਤ ਹੁੰਦਾ ਹੈ।
ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ।ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਤੀਸਰੀ ਭੁਜਾ ਦੇ ਸਮਾਂਤਰ ਹੁੰਦੀ ਹੈ।
ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ। ਸਾਰੇ ਧਨ ਪੂਰਨ ਅੰਕਾਂ p ਦੇ ਲਈ `sqrtp` ਇਕ ਅਪਰਿਮੇਯ ਹੁੰਦਾ ਹੈ।
ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ।ਸਾਰੀਆਂ ਦੋ-ਘਾਤੀ ਸਮੀਕਰਣਾਂ ਦੇ ਦੋ ਵਾਸਤਵਿਕ ਮੂਲ ਹੁੰਦੇ ਹਨ।
ਦਿੱਤਾ ਹੋਇਆ ਹੈ ਕਿ ਬੀਜਾਪੁਰ ਕਰਨਾਟਕ ਰਾਜ ਵਿਚ ਹੈ, ਅਤੇ ਮੰਨ ਲਉ ਕਿ ਸ਼ਬਾਨਾ ਬੀਜਾਪੁਰ ਵਿੱਚ ਰਹਿੰਦੀ ਹੈ।ਸ਼ਬਾਨਾ ਕਿਸ ਰਾਜ ਵਿੱਚ ਰਹਿੰਦੀ ਹੈ?
ਦਿੱਤਾ ਹੋਇਆ ਹੈ ਕਿ ਗਣਿਤ ਦੀਆਂ ਸਾਰੀਆਂ ਪਾਠ ਪੁਸਤਕਾਂ ਰੌਚਕ ਹੁੰਦੀਆਂ ਹਨ ਅਤੇ ਮੰਨ ਲਉ ਤੁਸੀਂ ਗਣਿਤ ਦੀ ਇੱਕ ਪਾਠ ਪੁਸਤਕ ਪੜ੍ਹ ਰਹੇ ਹੋ।ਜੋ ਪਾਠ ਪੁਸਤਕ ਤੁਸੀਂ ਪੜ੍ਹ ਰਹੇ ਹੋ ਉਸਦੇ ਬਾਰੇ ਅਸੀਂ ਕੀ ਸਿੱਟਾ ਕਢ ਸਕਦੇ ਹਾਂ?
`y =-6x + 5` ਦਿੱਤਾ ਹੋਇਆ ਹੈ ਕਿ ਅਤੇ ਮੰਨ ਲਉ ਕਿ x=3 ਹੈ, y ਦਾ ਮੁੱਲ ਕੀ ਹੈ?
ਦਿੱਤਾ ਹੋਇਆ ਹੈ ਕਿ ਸਾਰੀਆਂ ਅਭਾਜ ਸੰਖਿਆਵਾਂ pਦੇ ਲਈ `sqrtp` ਅਪਰਿਮੇਯ ਹੈ ਅਤੇ ਮੰਨ ਲਉ 19423 ਇਕ ਅਭਾਜ ਸੰਖਿਆ ਹੈ। `sqrt19423` ਦੇ ਸੰਬੰਧ ਵਿਚ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਦੋ ਪਰਿਮੇਯ ਸੰਖਿਆਵਾਂ ਦਾ ਜੋੜ ਇੱਕ ਪਰਿਮੇਯ ਸੰਖਿਆ ਹੁੰਦੀ ਹੈ।
3 ਤੋਂ ਵੱਡੀ ਹਰ ਇਕ ਅਭਾਜ ਸੰਖਿਆ 6k+1 ਜਾਂ 6k+5 ਦੇ ਰੂਪ ਦੀ ਹੁੰਦੀ ਹੈ, ਜਿਥੇ k ਇਕ ਸੰਪੂਰਨ ਸੰਖਿਆ ਹੈ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਸਾਰੀਆਂ ਅਪਰਿਮੇਯ ਸੰਖਿਆਵਾਂ ਵਾਸਤਵਿਕ ਹੁੰਦੀਆਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:- `sqrt2` ਅਪਰਿਮੇਯ ਹੈ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਕੁਝ ਪਰਿਮੇਯ ਸੰਖਿਆਵਾਂ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਸਾਰੇ ਅਧਿਆਪਕ ਪੁਰਸ਼ ਨਹੀਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:-ਕੁਝ ਘੋੜੇ ਭੂਰੇ ਨਹੀਂ ਹਨ।
ਹੇਠ ਦਿੱਤੇ ਕਥਨ ਦੇ ਖੰਡਣ ਲਿਖੋ:- ਇਸ ਤਰਾਂ ਦੀ ਕੋਈ ਵਾਸਤਵਿਕ ਸੰਖਿਆ x ਨਹੀਂ ਹੈ ਜਿਸ ਨਾਲ `x^2=-1`
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਜਮੀਲਾ ਸਾਇਕਲ ਚਲਾ ਰਹੀ ਹੈ, ਤਾਂ 17 ਅਗਸਤ ਨੂੰ ਐਤਵਾਰ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:- ਜੇਕਰ 17 ਅਗਸਤ ਨੂੰ ਐਤਵਾਰ ਹੈ ਤਾਂ ਜਮੀਲਾ ਸਾਇਕਲ ਚਲਾ ਰਹੀ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਰਾਣੀ ਗੁੱਸੇ ਹੁੰਦੀ ਹੈ ਤਾਂ ਉਸਦਾ ਚਿਹਰਾ ਲਾਲ ਹੋ ਜਾਂਦਾ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਇਕ ਵਿਅਕਤੀ ਕੋਲ ਸਿੱਖਿਆ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੈ ਤਾਂ ਉਸਨੂੰ ਪੜਾਉਣ ਦੀ ਇਜਾਜਤ ਹੁੰਦੀ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਇਕ ਵਿਅਕਤੀ ਨੂੰ ਵਾਇਰਲ ਸੰਕਰਮਣ ਹੈ ਤਾਂ ਉਸਨੂੰ ਤੇਜ਼ ਬੁਖਾਰ ਹੁੰਦਾ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਅਹਿਮਦ ਮੁੰਬਈ ਵਿਚ ਹੈ ਤਾਂ ਉਹ ਭਾਰਤ ਵਿਚ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ ਤ੍ਰਿਭੁਜ ABC ਸਮਭੁਜੀ ਹੈ ਤਾਂ ਉਸਦੇ ਸਾਰੇ ਅੰਦਰੂਨੀ ਕੋਣ ਬਰਾਬਰ ਹੁੰਦੇ ਹਨ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:-ਜੇਕਰ x ਇਕ ਅਪਰਿਮੇਯ ਸੰਖਿਆ ਹੈ, ਤਾਂ x ਦਾ ਦਸ਼ਮਲਵ ਪ੍ਰਸਾਰ ਅਸਾਂਤ ਅਣ-ਅਵਰਤੀ ਹੁੰਦਾ ਹੈ।
ਹੇਠ ਦਿੱਤੇ ਕਥਨ ਦੇ ਉਲਟ ਲਿਖੋ:- ਜੇਕਰ x-a ਬਹੁਪਦ p(x) ਦਾ ਗੁਣਨਖੰਡ ਹੈ,ਤਾਂ p(a)=0.
ਹੇਠ ਦਿੱਤੇ ਕਥਨ ਦਾ ਉਲਟ ਦੱਸੋ। ਇਸ ਸਥਿਤੀ ਵਿਚ ਇਹ ਵੀ ਦੱਸੋ ਕਿ ਉਲਟ ਸੱਚ ਹੈ ਜਾਂ ਸੱਚ ਨਹੀਂ।:-ਜੇਕਰ n ਇਕ ਜਿਸਤ ਸੰਪੂਰਨ ਸੰਖਿਆ ਹੈ ਤਾਂ 2n+1 ਇਕ ਟਾਂਕ ਪੂਰਨ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਕਥਨ ਦਾ ਉਲਟ ਦੱਸੋ। ਇਸ ਸਥਿਤੀ ਵਿਚ ਇਹ ਵੀ ਦੱਸੋ ਕਿ ਉਲਟ ਸੱਚ ਹੈ ਜਾਂ ਸੱਚ ਨਹੀਂ।:-ਜੇਕਰ ਇਕ ਵਾਸਤਵਿਕ ਸੰਖਿਆ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੈ ਤਾਂ ਸੰਖਿਆ ਪਰਿਮੇਯ ਹੈ।
ਹੇਠ ਦਿੱਤੇ ਕਥਨ ਦਾ ਉਲਟ ਦੱਸੋ। ਇਸ ਸਥਿਤੀ ਵਿਚ ਇਹ ਵੀ ਦੱਸੋ ਕਿ ਉਲਟ ਸੱਚ ਹੈ ਜਾਂ ਸੱਚ ਨਹੀਂ।:-ਜੇਕਰ ਇਕ ਤਿਰਛੀ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਕੱਟਦੀ ਹੈ ਤਾਂ ਸੰਗਤ ਕੋਣਾਂ ਦਾ ਹਰ ਇਕ ਜੋੜਾ ਬਰਾਬਰ ਹੁੰਦਾ ਹੈ।
ਹੇਠ ਦਿੱਤੇ ਕਥਨ ਦਾ ਉਲਟ ਦੱਸੋ। ਇਸ ਸਥਿਤੀ ਵਿਚ ਇਹ ਵੀ ਦੱਸੋ ਕਿ ਉਲਟ ਸੱਚ ਹੈ ਜਾਂ ਸੱਚ ਨਹੀਂ।:-ਜੇਕਰ ਇਕ ਚਤੁਰਭੁਜ ਦੀਆਂ ਸਨਮੁੱਖ ਭੁਜਾਵਾਂ ਦਾ ਹਰ ਇਕ ਜੋੜਾ ਬਰਾਬਰ ਹੋਵੇ ਤਾਂ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦਾ ਹੈ।
ਹੇਠ ਦਿੱਤੇ ਕਥਨ ਦਾ ਉਲਟ ਦੱਸੋ। ਇਸ ਸਥਿਤੀ ਵਿਚ ਇਹ ਵੀ ਦੱਸੋ ਕਿ ਉਲਟ ਸੱਚ ਹੈ ਜਾਂ ਸੱਚ ਨਹੀਂ।:- ਜੇਕਰ ਦੋ ਤ੍ਰਿਭੁਜਾਂ ਸਰਬੰਗਸਮ ਹਨ ਤਾਂ ਉਹਨਾਂ ਦੇ ਸੰਗਤ ਕੋਣ ਬਰਾਬਰ ਹੁੰਦੇ ਹਨ।
ਇੱਕ ਗੈਰ ਸਿਫ਼ਰ ਪਰਿਮੇਯ ਸੰਖਿਆ ਅਤੇ ਇਕ ਅਪਰਿਮੇਯ ਸੰਖਿਆ ਦਾ ਗੁਣਨਫਲ ਅਪਰਿਮੇਯ ਹੁੰਦਾ ਹੈ।
EXAMPLE questions and complete solutions for chapter ਗਣਿਤ ਵਿਚ ਸਬੂਤ of PSEB (PUNJABI MEDIUM) of Class 10