Class 10 | MATHS |
Chapter | ਅੰਕ ਗਣਿਤਕ ਲੜਕੀਆਂ |
PSEB (PUNJABI MEDIUM) | EXERCISE |
Number Of Questions | 85 |
Academic Year | 2023-24 |
ਹੇਠਾਂ ਲਿਖੀਆਂ ਸਥਿਤੀਆਂ ਵਿਚੋਂ ਕਿਹੜੀਆਂ ਸਥਿਤੀਆਂ ਵਿੱਚ ਸਬੰਧਿਤ ਸੰਖਿਆਵਾ ਦੀ ਸੂਚੀ A.P. ਹੈ ਅਤੇ ਕਿਉਂ : ਹਰੇਕ ਕਿਲੋਮੀਟਰ ਦੇ ਬਾਅਦ ਟੈਕਸੀ ਦਾ ਕਿਰਾਇਆ, ਜਦੋ ਕਿ ਪਹਿਲੇ ਕਿਲੋਮੀਟਰ ਲਈ ਕਿਰਾਇਆ Rs15 ਹੈ ਅਤੇ ਹਰੇਕ ਵਾਧੂ ਕਿਲੋਮੀਟਰ ਦਾ ਕਿਰਾਇਆ Rs 8 ਹੈ।
ਹੇਠਾਂ ਲਿਖੀਆਂ ਸਥਿਤੀਆਂ ਵਿਚੋਂ ਕਿਹੜੀਆਂ ਸਥਿਤੀਆਂ ਵਿੱਚ ਸਬੰਧਿਤ ਸੰਖਿਆਵਾ ਦੀ ਸੂਚੀ A.P. ਹੈ ਅਤੇ ਕਿਉਂ : ਕਿਸੇ ਬੇਲਨ ਵਿੱਚ ਹਵਾ ਦੀ ਮਾਤਰਾ, ਜਦੋਂ ਕਿ ਹਵਾ ਕੱਢਣ ਵਾਲਾ ਪੰਪ ਹਰੇਕ ਵਾਰ ਬੇਲਨ ਵਿੱਚ ਬਾਕੀ ਹਵਾ ਦਾ `1/4` ਹਿੱਸਾ ਬਾਹਰ ਕੱਢ ਦਿੰਦਾ ਹੈ।
ਹੇਠਾਂ ਲਿਖੀਆਂ ਸਥਿਤੀਆਂ ਵਿਚੋਂ ਕਿਹੜੀਆਂ ਸਥਿਤੀਆਂ ਵਿੱਚ ਸਬੰਧਿਤ ਸੰਖਿਆਵਾ ਦੀ ਸੂਚੀ A.P. ਹੈ ਅਤੇ ਕਿਉਂ : ਹਰੇਕ ਮੀਟਰ ਦੀ ਖੁਦਾਈ ਤੋਂ ਬਾਅਦ, ਇੱਕ ਖੂਹ ਪੁੱਟਣ ਦੀ ਲਾਗਤ, ਜਦੋਂ ਕਿ ਪਹਿਲੇ ਮੀਟਰ ਖੁਦਾਈ ਦੀ ਲਾਗਤ Rs 150 ਹੈ ਅਤੇ ਬਾਅਦ ਵਿੱਚ ਪ੍ਰਤਿ ਮੀਟਰ ਖੁਦਾਈ ਦੀ ਲਾਗਤ Rs 50 ਵੱਧ ਜਾਂਦੀ ਹੈ।
ਹੇਠਾਂ ਲਿਖੀਆਂ ਸਥਿਤੀਆਂ ਵਿਚੋਂ ਕਿਹੜੀਆਂ ਸਥਿਤੀਆਂ ਵਿੱਚ ਸਬੰਧਿਤ ਸੰਖਿਆਵਾ ਦੀ ਸੂਚੀ A.P. ਹੈ ਅਤੇ ਕਿਉਂ : ਖਾਤੇ ਵਿੱਚ ਹਰੇਕ ਸਾਲ ਦਾ ਮਿਸ਼ਰਧਨ, ਜਦੋਂ ਕਿ Rs 10000 ਦੀ ਰਕਮ 8% ਸਾਲਾਨਾ ਦਰ ਤੇ ਮਿਸ਼ਰਿਤ ਵਿਆਜ ਤੇ ਜਮਾਂ ਕਰਵਾਈ ਜਾਂਦੀ ਹੈ।
ਦਿੱਤੀ ਹੋਈ A.P. ਦੇ ਪਹਿਲੇ ਚਾਰ ਪਦ ਲਿਖੋ, ਜਦੋਂ ਕਿ ਪਹਿਲਾ ਪਦ a ਅਤੇ ਸਾਝਾ ਅੰਤਰ d ਹੇਠ ਅਨੁਸਾਰ ਹਨ : a=10, d=10
ਦਿੱਤੀ ਹੋਈ A.P. ਦੇ ਪਹਿਲੇ ਚਾਰ ਪਦ ਲਿਖੋ, ਜਦੋਂ ਕਿ ਪਹਿਲਾ ਪਦ a ਅਤੇ ਸਾਝਾ ਅੰਤਰ d ਹੇਠ ਅਨੁਸਾਰ ਹਨ : a=-2, d=0
ਦਿੱਤੀ ਹੋਈ A.P. ਦੇ ਪਹਿਲੇ ਚਾਰ ਪਦ ਲਿਖੋ, ਜਦੋਂ ਕਿ ਪਹਿਲਾ ਪਦ a ਅਤੇ ਸਾਝਾ ਅੰਤਰ d ਹੇਠ ਅਨੁਸਾਰ ਹਨ : a=4, d=-3
ਦਿੱਤੀ ਹੋਈ A.P. ਦੇ ਪਹਿਲੇ ਚਾਰ ਪਦ ਲਿਖੋ, ਜਦੋਂ ਕਿ ਪਹਿਲਾ ਪਦ a ਅਤੇ ਸਾਝਾ ਅੰਤਰ d ਹੇਠ ਅਨੁਸਾਰ ਹਨ : a=-1, `d=1/2`
ਦਿੱਤੀ ਹੋਈ A.P. ਦੇ ਪਹਿਲੇ ਚਾਰ ਪਦ ਲਿਖੋ, ਜਦੋਂ ਕਿ ਪਹਿਲਾ ਪਦ a ਅਤੇ ਸਾਝਾ ਅੰਤਰ d ਹੇਠ ਅਨੁਸਾਰ ਹਨ : a=1.25, d=0.25
ਹੇਠਾਂ ਹਰੇਕ A.P. ਦੇ ਲਈ ਪਹਿਲਾ ਪਦ ਅਤੇ ਸਾਝਾ ਅੰਤਰ ਪਤਾ ਕਰੋ : 3, 1, -1, -3, ......
ਹੇਠਾਂ ਹਰੇਕ A.P. ਦੇ ਲਈ ਪਹਿਲਾ ਪਦ ਅਤੇ ਸਾਝਾ ਅੰਤਰ ਪਤਾ ਕਰੋ : -5, -1, 3, 7, ......
ਹੇਠਾਂ ਹਰੇਕ A.P. ਦੇ ਲਈ ਪਹਿਲਾ ਪਦ ਅਤੇ ਸਾਝਾ ਅੰਤਰ ਪਤਾ ਕਰੋ : `1/3, 5/3, 9/3, 13/3, ......
ਹੇਠਾਂ ਹਰੇਕ A.P. ਦੇ ਲਈ ਪਹਿਲਾ ਪਦ ਅਤੇ ਸਾਝਾ ਅੰਤਰ ਪਤਾ ਕਰੋ : 0.6, 1.7, 2.8, 3.9, ......
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : 2, 4, 8, 16, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `2, 5/2, 3, 7/2, .... `
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : -1.2, -3.2, -5.2, -7.2, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : -10, -6, -2, 2, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `3.3+sqrt2, 3+2sqrt2, 3+2sqrt2, 3+3sqrt2`, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : 0.2, 0.22, 0.222, 0.2222, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : 0, -4, -8, -12, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `-1/2, -1/2, -1/2, -1/2`, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : 1, 3, 9, 27, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : a, 2a, 3a, 4a, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `a, a^2, a^3, a^4`, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `sqrt2, sqrt8, sqrt(18), sqrt(32), ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `sqrt3, sqrt6, sqrt9, sqrt(12), ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `1^1, 3^2, 5^3, 7^4`, ....
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ A.P. ਹਨ? ਜੇਕਰ ਕੋਈ A.P. ਹੈ ਤਾਂ ਉਸ ਦਾ ਸਾਝਾਂ ਅੰਤਰ ਪਤਾ ਕਰੋ : `1^2, 5^2, 7^3, 73`, ....
ਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. `3, -1/2, 2, ....... ਦਾ 11ਵਾਂ ਪਦ ਹੈ ?
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਵਿੱਚ ਖਾਲੀ ਖਾਨਿਆਂ ਦੇ ਪਦਾ ਨੂੰ ਪਤਾ ਕਰੋ : `square`, 13, `square`, 3
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਵਿੱਚ ਖਾਲੀ ਖਾਨਿਆਂ ਦੇ ਪਦਾ ਨੂੰ ਪਤਾ ਕਰੋ : -4, `square`, `square`, `square`, `square`, 6
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਵਿੱਚ ਖਾਲੀ ਖਾਨਿਆਂ ਦੇ ਪਦਾ ਨੂੰ ਪਤਾ ਕਰੋ : `square`, 38, `square`, `square`, `square`, -22
A.P. 3, 8, 13, 18 ...... ਦਾ ਕਿੰਨਵਾਂ ਪਦ 78 ਹੈ?
ਹੇਠਾਂ ਦਿੱਤੀ ਅੰਕਗਣਿਤਕ ਲੜੀ ਵਿੱਚ ਹਰੇਕ ਵਿੱਚ ਕਿੰਨੇ ਪਦ ਹਨ : 13, 19, .....,..., 205
ਹੇਠਾਂ ਦਿੱਤੀ ਅੰਕਗਣਿਤਕ ਲੜੀ ਵਿੱਚ ਹਰੇਕ ਵਿੱਚ ਕਿੰਨੇ ਪਦ ਹਨ : 18, `15(1)/2, 13, ........., -47
ਕੀ A.P., 11, 8, 5, 2, .... ਦਾ ਇੱਕ ਪਦ -150 ਹੈ? ਕਿਉਂ ?
ਉਸ A.P. ਦਾ 31ਵਾਂ ਪਦ ਪਤਾ ਕਰੋ ਜਿਸਦਾ 11ਵਾਂ ਪਦ 38 ਅਤੇ 16 ਵਾਂ ਪਦ 73 ਹੈ।
ਇੱਕ A.P. ਵਿੱਚ 50 ਪਦ ਹਨ, ਜਿਸ ਦਾ ਤੀਸਰਾ ਪਦ 12 ਹੈ ਅਤੇ ਅੰਤਿਮ ਪਦ 106 ਹੈ। ਇਸ ਦਾ 29ਵਾਂ ਪਦ ਪਤਾ ਕਰੋ।
ਜੇਕਰ ਕਿਸੇ A.P. ਦਾ ਤੀਸਰਾ ਅਤੇ 9ਵਾਂ ਪਦ ਕ੍ਰਮਵਾਰ 4 ਅਤੇ -8 ਹੋਵੇ ਤਾਂ ਇਸ ਦਾ ਕਿੰਨਵਾਂ ਪਦ ਸਿਫ਼ਰ ਹੋਵੇਗਾ?
ਕਿਸੇ A.P. ਦਾ 17ਵਾਂ ਪਦ ਉਸਦੇ 10ਵੇਂ ਪਦ ਤੋਂ 7 ਵੱਧ ਹੈ। ਇਸ ਦਾ ਸਾਂਝਾ ਅੰਤਰ ਪਤਾ ਕਰੋ।
A.P. : 3, 15, 27, 39,..... ਦਾ ਕਿੰਨਵਾਂ ਪਦ ਉਸਦੇ 54 ਵੇਂ ਪਦ ਤੋਂ 132 ਵੱਧ ਹੋਵੇਗਾ?
ਦੋ ਅੰਕਗਣਿਤਕ ਲੜੀਆਂ ਦਾ ਸਾਂਝਾ ਅੰਤਰ ਬਰਾਬਰ ਹੈ। ਜੇਕਰ ਇਹਨਾਂ ਦੇ 100ਵੇਂ ਪਦਾਂ ਦਾ ਅੰਤਰ 100 ਹੈ ਤਾਂ ਇਹਨਾਂ ਦੇ 1000ਵੇਂ ਪਦਾ ਦਾ ਅੰਤਰ ਕੀ ਹੋਵੇਗਾ?
ਤਿੰਨ ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 7 ਨਾਲ ਭਾਜਯੋਗ ਹਨ।
10 ਅਤੇ 250 ਦੇ ਵਿਚਕਾਰ 4 ਕਿੰਨੇ ਗੁਣਜ ਹਨ?
n ਦੇ ਕਿਹਰੇ ਮੁੱਲ ਦੇ ਲਈ, ਦੋਵੇਂ ਅੰਕ ਗਣਿਤਕ ਲੜੀਆਂ 63, 65, 67, .... ਅਤੇ 3, 10, 17, .... ਦੇ nਵੇਂ ਪਦ ਬਰਾਬਰ ਹੋਣਗੇ?
ਉਹ A.P. ਪਤਾ ਕਰੋ ਜਿਸ ਦਾ ਤੀਜਾ ਪਦ 16 ਹੈ ਅਤੇ 7ਵਾਂ ਪਦ 5ਵੇਂ ਪਦ ਨਾਲੋਂ 12 ਵੱਧ ਹੈ।
A.P. : 3, 8, 13, .... 253 ਵਿੱਚ ਅੰਤਿਮ ਪਦ ਤੋਂ 20ਵਾਂ ਪਦ ਪਤਾ ਕਰੋ।
ਕਿਸੇ A.P. ਦੇ ਚੌਥੇ ਅਤੇ 8ਵੇਂ ਪਦਾਂ ਦਾ ਜੋੜ 24 ਹੈ ਅਤੇ 6ਵੇਂ ਅਤੇ 10ਵੇਂ ਪਦਾ ਦਾ ਜੋੜ 44 ਹੈ। ਇਸ A.P. ਦੇ ਪਹਿਲੇ ਤਿੰਨ ਪਦ ਪਤਾ ਕਰੋ।
ਸੂਬਾ ਰਾਓ ਨੇ 1995 ਵਿੱਚ Rs5000 ਪ੍ਰਤਿ ਮਹੀਨਾ ਤਨਖਾਹ ਤੇ ਕੰਮ ਸ਼ੁਰੂ ਕੀਤਾ ਅਤੇ ਹਰੇਕ ਸਾਲ Rs 200 ਦਾ ਸਾਲਾਨਾ ਵਾਧਾ ਪ੍ਰਾਪਤ ਕੀਤਾ। ਕਿਹੜੇ ਸਾਲ ਉਸਦੀ ਤਨਖਾਹ Rs7000 ਹੋ ਜਾਵੇਗੀ?
ਰਾਮ ਕਲੀ ਨੇ ਕਿਸੇ ਸਾਲ ਦੇ ਪਹਿਲੇ ਹਫ਼ਤੇ Rs 5 ਦੀ ਬੱਚਤ ਕੀਤੀ ਅਤੇ ਫਿਰ ਆਪਣੀ ਹਫਤਾਵਾਰੀ ਬੱਚਤ Rs 1.75 ਵਧਾਉਦੀ ਗਈ। ਜੇਕਰ nਵੇਂ ਹਫਤੇ ਵਿੱਚ ਉਸਦੀ ਹਫਤਾਵਾਰੀ ਬੱਚਤ Rs 20.75 ਹੋਵੇ ਤਾਂ n ਪਤਾ ਕਰੋ।
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਦਾ ਜੋੜਫਲ ਪਤਾ ਕਰੋ : 2, 7, 12, ....., 10 ਪਦਾਂ ਤੱਕ
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਦਾ ਜੋੜਫਲ ਪਤਾ ਕਰੋ : -37, -33, -29, ....., 12 ਪਦਾਂ ਤੱਕ
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਦਾ ਜੋੜਫਲ ਪਤਾ ਕਰੋ : 0.6, 1.7, 2.8, ....., 100 ਪਦਾਂ ਤੱਕ
ਹੇਠ ਦਿੱਤੀਆਂ ਅੰਕਗਣਿਤਕ ਲੜੀਆਂ ਦਾ ਜੋੜਫਲ ਪਤਾ ਕਰੋ : `1/15, 1/12, 1/10, ....., 11` ਪਦਾਂ ਤੱਕ
ਹੇਠ ਦਿੱਤੀਆਂ ਦਾ ਜੋੜਫਲ ਪਤਾ ਕਰੋ : `7+10(1)/2+14+......+84`
ਹੇਠ ਦਿੱਤੀਆਂ ਦਾ ਜੋੜਫਲ ਪਤਾ ਕਰੋ : 34+32+30+.....+10
ਹੇਠ ਦਿੱਤੀਆਂ ਦਾ ਜੋੜਫਲ ਪਤਾ ਕਰੋ : -5+(-8)+(-11)+.........+(-230)
ਇੱਕ A.P. ਵਿੱਚ a=5, d=3 ਅਤੇ `a_n=50` ਦਿੱਤਾ ਹੈ। n ਅਤੇ `S_n` ਪਤਾ ਕਰੋ।
ਇੱਕ A.P. ਵਿੱਚ a=7 ਅਤੇ `a_13=35` ਦਿੱਤਾ ਹੈ। d ਅਤੇ `S_13` ਪਤਾ ਕਰੋ।
ਇੱਕ A.P. ਵਿੱਚ `a_12=37` ਅਤੇ d=3 ਦਿੱਤਾ ਹੈ। a ਅਤੇ `S_12` ਪਤਾ ਕਰੋ।
ਇੱਕ A.P. ਵਿੱਚ `a_3=15` ਅਤੇ `S_10=125` ਦਿੱਤਾ ਹੈ। d ਅਤੇ `a_10` ਪਤਾ ਕਰੋ।
ਇੱਕ A.P. ਵਿੱਚ d=5 ਅਤੇ `S_4=75` ਦਿੱਤਾ ਹੈ। a ਅਤੇ `a_9` ਪਤਾ ਕਰੋ।
ਇੱਕ A.P. ਵਿੱਚ a=2, d=8 ਅਤੇ `S_n=90` ਦਿੱਤਾ ਹੈ। n ਅਤੇ `a_11` ਪਤਾ ਕਰੋ।
ਇੱਕ A.P. ਵਿੱਚ a=8, `a_n=62` ਅਤੇ `S_n=210` ਦਿੱਤਾ ਹੈ। n ਅਤੇ d ਪਤਾ ਕਰੋ।
ਇੱਕ A.P. ਵਿੱਚ `a_n=4`, d=2 ਅਤੇ `S_n=14` ਦਿੱਤਾ ਹੈ। n ਅਤੇ a ਪਤਾ ਕਰੋ।
ਇੱਕ A.P. ਵਿੱਚ a=3, n=8 ਅਤੇ S=192 ਦਿੱਤਾ ਹੈ। d ਪਤਾ ਕਰੋ।
ਇੱਕ A.P. ਵਿੱਚ l=28, S=144 ਅਤੇ ਕੁੱਲ 9 ਪਦ ਹਨ। a ਪਤਾ ਕਰੋ।
636 ਜੋਰ ਪ੍ਰਾਪਤ ਕਰਨ ਲਈ A.P. : 9, 17, 25, ..... ਦੇ ਕਿੰਨੇ ਪਦ ਲੈਣੇ ਚਾਹੀਦੇ ਹਨ?
ਕਿਸੇ A.P. ਦਾ ਪਹਿਲਾ ਪਦ 5 ਅੰਤਿਮ ਪਦ 45 ਅਤੇ ਜੋੜਫਲ 400 ਹਨ। ਪਦਾਂ ਦੀ ਸੰਖਿਆ ਅਤੇ ਸਾਝਾ ਅੰਤਰ ਪਤਾ ਕਰੋ।
ਕਿਸੇ A.P. ਦਾ ਪਹਿਲਾ ਅਤੇ ਅੰਤਿਮ ਪਦ ਕ੍ਰਮਵਾਰ 17 ਅਤੇ 350 ਹਨ। ਜੇਕਰ ਸਾਂਝਾ ਅੰਤਰ 9 ਹੋਵੇ ਤਾਂ ਇਸ ਵਿੱਚ ਕਿੰਨੇ ਪਦ ਹੋਣਗੇ ਅਤੇ ਇਨ੍ਹਾਂ ਜੋੜਫਲ ਕਿੰਨਾ ਹੋਵੇਗਾ?
ਉਸ A.P. ਦੇ ਪਹਿਲੇ 22 ਪਦਾ ਜੋੜਫਲ ਪਤਾ ਕਰੋ ਜਿਸ ਵਿੱਚ d=7 ਹੈ ਅਤੇ 22ਵਾਂ ਪਦ 149 ਹੈ।
ਉਸ A.P. ਦੇ ਪਹਿਲੇ 51 ਪਦਾ ਦਾ ਜੋੜਫਲ ਪਤਾ ਕਰੋ, ਜਿਸਦੇ ਦੂਸਰੇ ਅਤੇ ਤੀਸਰੇ ਪਦ ਕ੍ਰਮਵਾਰ 14 ਅਤੇ 18 ਹਨ।
ਜੇਕਰ ਕਿਸੇ A.P. ਦੇ ਪਹਿਲੇ 7 ਪਦਾ ਦਾ ਜੋੜਫਲ 49 ਹੈ ਅਤੇ ਪਹਿਲੇ 17 ਪਦਾ ਦਾ ਜੋੜ 289 ਹੈ : ਤਾਂ ਇਸ ਦੇ ਪਹਿਲੇ n ਦਾ ਜੋੜ ਪਤਾ ਕਰੋ।
ਦਿਖਾਉ ਕਿ `a_1, a_2, ......., a_n,.......` ਤੋਂ ਇੱਕ A.P.ਬਣਦੀ ਹੈ, ਜੇਕਰ `a_n` ਹੇਠ ਦਿੱਤੇ ਅਨੁਸਾਰ ਪ੍ਰਭਾਸ਼ਿਤ ਹੋਵੇ : `a_n=3+4n` ਨਾਲ ਹੀ, ਹਰੇਕ ਸਥਿਤੀ ਵਿੱਚ, ਪਹਿਲੇ 15 ਪਦਾ ਦਾ ਜੋੜਫਲ ਪਤਾ ਕਰੋ।
ਦਿਖਾਉ ਕਿ `a_1, a_2, ......., a_n,.......` ਤੋਂ ਇੱਕ A.P.ਬਣਦੀ ਹੈ, ਜੇਕਰ `a_n` ਹੇਠ ਦਿੱਤੇ ਅਨੁਸਾਰ ਪ੍ਰਭਾਸ਼ਿਤ ਹੋਵੇ : `a_n=9-5n` ਨਾਲ ਹੀ, ਹਰੇਕ ਸਥਿਤੀ ਵਿੱਚ, ਪਹਿਲੇ 15 ਪਦਾ ਦਾ ਜੋੜਫਲ ਪਤਾ ਕਰੋ।
ਜੇਕਰ ਕਿਸੇ A.P. ਦੇ ਪਹਿਲੇ n ਪਦਾ ਦਾ ਜੋੜਫਲ `4n-n^2` ਹੋਵੇ ਤਾਂ ਇਸ ਦਾ ਪਹਿਲਾ ਪਦ ਕੀ ਹੈ? ਪਹਿਲੇ ਦੇ ਪਦਾ ਦਾ ਜੋੜਫਲ ਕੀ ਹੈ? ਦੂਜਾ ਪਦ ਕੀ ਹੈ? ਇਸੇ ਤਰ੍ਹਾਂ ਤੀਸਰਾ, 10ਵਾਂ ਅਤੇ n ਵਾਂ ਪਦ ਪਤਾ ਕਰੋ।
ਅਜਿਹੀਆਂ ਪਹਿਲੀਆਂ 40 ਧਨ ਸੰਪੂਰਨ ਸੰਖਿਆਵਾ ਦਾ ਜੋੜਫਲ ਪਤਾ ਕਰੋ ਜੋ 6 ਨਾਲ ਭਾਜਯੋਗ ਹੋਣ।
8 ਦੇ ਪਹਿਲੇ 15 ਗੁਣਜਾਂ ਦਾ ਜੋੜਫਲ ਪਤਾ ਕਰੋ।
0 ਅਤੇ 50 ਦੇ ਵਿਚਕਾਰ ਟਾਕ ਸੰਖਿਆਵਾ ਦਾ ਜੋੜਫਲ ਪਤਾ ਕਰੋ।
ਨਿਰਮਾਣ ਕਾਰਜ ਨਾਲ ਸਬੰਧਤ ਕਿਸੇ ਠੇਕੇ ਵਿੱਚ ਕਿਸੇ ਨਿਸ਼ਚਿਤ ਮਿਤੀ ਤੋਂ ਬਾਅਦ ਕੰਮ ਦੇਰੀ ਨਾਲ ਪੂਰਾ ਕਰਨ ਲਈ, ਜੂਰਮਾਨਾ ਲਗਾਉਣ ਦੀ ਵਿਵਸਥਾ ਇਸ ਪ੍ਰਕਾਰ ਹੈ ਪਹਿਲੇ ਦਿਨ ਦੇ ਲਈ Rs 200 ਦੂਸਰੇ ਦਿਨ ਲਈ Rs 250 ਤੀਸਰੇ ਦਿਨ ਲਈ Rs 300 ਆਦਿ ਭਾਵ ਹਰੇਕ ਅਗਲੇ ਦਿਨ ਦਾ ਜੁਰਮਾਨਾ ਆਪਣੇ ਤੋਂ ਠੀਕ ਪਹਿਲੇ ਦਿਨ ਦੇ ਜੁਰਮਾਨੇ ਨਾਲੋਂ Rs 50 ਵੱਧ ਹੈ। ਇੱਕ ਠੇਕੇਦਾਰ ਨੂੰ ਜੁਰਮਾਨੇ ਦੇ ਰੂਪ ਵਿੱਚ ਕਿੰਨੀ ਰਕਮ ਦੇਣੀ ਪਵੇਗੀ, ਜੇਕਰ ਉਹ ਇਸ ਕੰਮ ਵਿੱਚ 30 ਦਿਨ ਦੀ ਦੇਰੀ ਕਰ ਦਿੰਦਾ ਹੈ?
ਕਿਸੇ ਸਕੂਲ ਦੇ ਵਿਦਿਆਰਥੀਆਂ ਨੂੰ ਉਨਾਂ ਦੇ ਸਮੁੱਚੇ ਵਿਦਿਅਕ ਪ੍ਰਦਰਸ਼ਨ ਲਈ 7 ਨਕਦ ਇਨਾਮ ਦੇਣ ਲਈ Rs 700ਦੀ ਰਾਸ਼ੀ ਰੱਖੀ ਗਈ ਹੈ। ਜੇਕਰ ਹਰੇਕ ਇਨਾਮ ਆਪਣੇ ਤੋਂ ਠੀਕ ਪਹਿਲੇ ਇਨਾਮ ਤੋਂ Rs 20 ਘੱਟ ਹੋਵੇ ਤਾਂ ਹਰੇਕ ਇਨਾਮ ਦਾ ਮੁੱਲ ਪਤਾ ਕਰੋ।
ਇੱਕ ਸਕੂਲ ਦੇ ਵਿਦਿਆਰਥੀਆਂ ਨੇ ਹਵਾ ਪ੍ਰਦੂਸ਼ਣ ਘਟਾਉਣ ਲਈ ਸਕੂਲ ਦੇ ਅੰਦਰ ਅਤੇ ਬਾਹਰ ਪੌਦੇ ਲਗਾਉਣ ਬਾਰੇ ਸੋਚਿਆ। ਇਹ ਫੈਸ਼ਲਾਂ ਲਿਆ ਗਿਆ ਕਿ ਹਰੇਕ ਸ਼੍ਰੇਣੀ ਦਾ ਹਰੇਕ ਸੈਕਸ਼ਨ ਆਪਣੀ ਸ਼੍ਰੇਣੀ ਦੀ ਸੰਖਿਆ ਦੇ ਬਰਾਬਰ ਪੌਦੇ ਲਗਾਵੇਗਾ। ਉਦਾਹਰਣ ਦੇ ਲਈ ਪਹਿਲੀ ਸ਼੍ਰੇਣੀ ਦਾ ਇੱਕ ਸੈਕਸ਼ਨ I ਪੌਦਾ ਲਗਾਵੇਗਾ, ਸ਼੍ਰੇਣੀ II ਦਾ ਇੱਕ ਸੈਕਸ਼ਨ 2 ਪੌਦੇ ਲਗਾਵੇਗਾ, ਸ਼੍ਰੇਣੀ III ਦਾ ਇੱਕ ਸੈਕਸ਼ਨ 3 ਪੌਦੇ ਲਗਾਵੇਗਾ, ਆਦਿ, ਅਤੇ ਅਜਿਹਾ ਸ਼੍ਰੇਣੀ XIII ਤਕ ਚਲਦਾ ਰਹੇਗਾ। ਹਰੇਕ ਸ਼੍ਰੇਣੀ ਦੇ 3 ਸੈਕਸ਼ਨ ਹਨ। ਇਸ ਸਕੂਲ ਦੇ ਵਿਦਿਆਰਥੀਆਂ ਦੁਆਰਾ ਲਗਾਏ ਗਏ ਪੌਦਿਆ ਦੀ ਕੁੱਲ ਸੰਖਿਆ ਕਿੰਨੀ ਹੋਵੇਗੀ?
200 ਮੋਟੀਆਂ ਲੱਕੜਾ ਦੀ ਢੇਰੀ ਨੂੰ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਸਭ ਤੋਂ ਹੇਠਾਂ ਵਾਲੀ ਕਤਾਰ ਵਿੱਚ 20 ਮੋਟੀਆਂ ਲੱਕੜਾਂ ਉਸਤੋਂ ਅਗਲੀ ਕਰਤਾਰ ਵਿੱਚ 19 ਮੋਟੀਆਂ ਲੱਕੜਾਂ ਉਸ ਤੋਂ ਅਗਲੀ ਕਤਾਰ ਵਿੱਚ 18 ਮੋਟੀਆਂ ਲੱਕੜਾਂ ਆਦਿ (ਦੇਖੋ ਚਿੱਤਰ 5.5)। ਇਹ 200 ਮੋ਼ਟੀਆਂ ਲੱਕੜਾਂ ਕਿੰਨੀਆਂ ਕਤਾਰਾ ਵਿੱਚ ਰੱਖੀਆਂ ਗਈਆ ਹਨ ਅਤੇ ਸਭ ਤੋਂ ਉਪਰਲੀ ਕਤਾਰ ਵਿੱਚ ਕਿੰਨੀਆਂ ਮੋਟੀਆਂ ਲੱਕੜਾਂ ਹਨ?
A.P. : 121, 117, 113, ....... ਦਾ ਕਿਹੜਾ ਪਦ ਸਭ ਤੋਂ ਪਹਿਲਾ ਰਿਣਾਤਮਕ ਪਦ ਹੋਵੇਗਾ ?
ਕਿਸੇ A.P. ਦੇ ਤੀਸਰੇ ਅਤੇ ਸੱਤਵੇਂ ਪਦਾਂ ਦਾ ਜੋੜ 6 ਹੈ ਅਤੇ ਉਨ੍ਹਾਂ ਦਾ ਗੁਣਨਫਲ 8 ਹੈ। ਇਸ A.P. ਦੇ ਪਹਿਲੇ 16 ਪਦਾਂ ਦਾ ਜੋੜਫਲ ਪਤਾ ਕਰੋ।
EXERCISE questions and complete solutions for chapter ਅੰਕ ਗਣਿਤਕ ਲੜਕੀਆਂ of PSEB (PUNJABI MEDIUM) of Class 10