Class 10 | MATHS |
Chapter | ਸਤ੍ਹਾ ਦਾ ਖੇਤਰਫਲ ਅਤੇ ਆਇਤਨ |
PSEB (PUNJABI MEDIUM) | EXAMPLE |
Number Of Questions | 9 |
Academic Year | 2023-24 |
ਚਿੱਤਰ 13.7 ਵਿੱਚ ਦਰਸਾਇਆ ਗਿਆ ਸਜਾਵਟ ਦੇ ਲਈ ਪ੍ਰਯੇਗ ਹੋਣ ਵਾਲਾ ਬਲਾਕ ਦੋ ਠੋਸਾਂ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਵਿੱਚ ਇੱਕ ਘਣ ਹੈ ਅਤੇ ਦੂਸਰਾ ਅਰਧ ਗੋਲਾ ਹੈ। ਇਸ ਬਲਾਕ ਦਾ ਆਧਾਰ 5cm ਭੁਜਾ ਜਾਂ ਕਿਨਾਰੇ ਵਾਲਾ ਇੱਕ ਘਣ ਹੈ ਅਤੇ ਉਸਦੇ ਉੱਪਰ ਲੱਗੇ ਹੋਏ ਅਰਧ ਗ਼ੋਲੋ ਦਾ ਵਿਆਸ 4.2 cm ਹੈ।
ਇਸ ਬਲਾਕ ਦੀ ਸੰਪੂਰਨ ਸਤ੍ਹਾ ਦਾ ਖੇਤਰਫਲ ਪਤਾ ਕਰੋਂ (`pi=22/7` ਲਓ।)
ਰਾਹੁਲ ਨੇ ਆਪਣੇ ਬਗੀਚੇ ਵਿੱਚ ਇੱਕ ਪੰਛੀ ਇਸ਼ਨਾਨ ਘਰ ਬਣਵਾਇਆ ਜਿਸਦਾ ਆਕਾਰ ਇੱਕ
ਖੋਖਲੇ ਵੇਲਣ ਵਰਗਾ ਹੈ ਜਿਸਦੇ ਇੱਕ ਸਿਰੇ ਤੇ ਅਰਧ ਗੋਲਾਕਾਰ
ਬਰਤਨ ਬਣਿਆ ਹੋਇਆ ਹੈ (ਦੇਖੋ ਚਿੱਤਰ 13.9)। ਵੇਲਣ ਦੀ ,
ਉੱਚਾਈ 1.45 m ਹੈ ਅਤੇ ਉਸ ਦਾ ਅਰਧ ਦਿਆਸ 30 cm ਹੈ। ਇਸ ਪੰਛੀ ਇਸ਼ਨਾਨ ਘਰ ਦੀ ਸੰਪੂਰਨ ਸਤ੍ਹਾ ਦਾ ਖੇਤਰਫਲ ਪਤਾ ਕਰੇ।
ਸ਼ਾਂਤੀ ਕਿਸੇ ਸ਼ੈੱਡ ਵਿੱਚ ਇੱਕ ਉਦਯੋਗ ਚਲਾਉਂਦੀ ਹੈ।ਇਹ ਸ਼ੈੱਡ ਇੱਕ ਘਣਾਵ ਆਕਾਰ ਦਾ ਹੈ ਜਿਸਦੇ ਉਪਰ ਇਕ
ਅਰਧ ਵੇਲਣ ਬਣਿਆ ਹੈ (ਦੇਖੋ ਚਿੱਤਰ
13.12)। ਜੇਕਰ ਇਸ ਸੈੱਡ ਦੇ ਆਧਾਰ ਦੀਆਂ ਪਸਾਰਾਂ 7m x 15 m ਹਨ ਅਤੇ ਘਣਾਵ ਆਕਾਰ ਭਾਗ ਦੀ ਉੱਚਾਈ 8m ਹੈ ਤਾਂ ਸੈੱਡ ਵਿੱਚ ਮੌਜੂਦ ਹਵਾ ਦਾ ਆਇਤਨ ਪਤਾ ਕਰੇ।
ਹੁਣ ਜੇਕਰ ਇਹ ਮੰਨ ਲਈਏ ਕਿ ਸੈੱਡ ਵਿੱਚ ਰੱਖੀ ਮਸ਼ੀਨਰੀ 300 `m^3` ਸਥਾਨ ਘੇਰਦੀ ਹੈ ਅਤੇ ਸ਼ੈੱਡ ਦੇ ਅੰਦਰ 20 ਮਜਦੂਰ ਹਨ ਜਿਨ੍ਹਾਂ ਵਿੱਚੋਂ ਹਰੇਕ 0.08 `m^3` ਦੇ ਔਸਤ ਨਾਲ ਸਥਾਨ ਘੇਰਦਾ ਹੈ ਤਾ ਸੈੱਡ ਵਿੱਚ ਕਿੰਨੀ ਹਵਾ ਹੋਵੇਗੀ? (`pi=22/7` ਲਓ।)
ਇੱਕ ਜੂਸ ਵੇਚਣ ਵਾਲਾ ਆਪਣੇ ਗ੍ਰਾਹਕਾਂ ਨੂੰ ਚਿੱਤਰ
13.13 ਵਿੱਚ ਦਿਖਾਏ ਗਿਲਾਸਾਂ ਨਾਲ ਜੂਸ ਦਿੰਦਾ ਸੀ। ਵੇਲਣਾਕਾਰ ਗਿਲਾਸ ਦਾ ਅੰਦਰੂਨੀ ਵਿਆਸ 5cm ਸੀ, ਪਰੰਤੂ ਗਿਲਾਸ ਦੇ ਹੇਠਲੇ ਆਧਾਰ (ਤਲ) ਵਿੱਚ
ਇੱਕ ਉਭਰਿਆ ਹੋਇਆ ਅਰਧ ਗੋਲਾਂ ਸੀ, ਜਿਸ ਨਾਲ ਗਿਲਾਸ ਦੀ ਧਾਰਣ ਸਮਰੱਥਾ ਘੱਟ ਹੋ ਜਾਂਦੀ ਸੀ। ਜੇਕਰ ਇੱਕ ਗਿਲਾਸ ਦੀ ਉੱਚਾਂਈ 10 cm ਸੀ, ਤਾਂ ਗਿਲਾਸ ਦੀ ਆਭਾਸੀ ਧਾਰਣ ਸਮਰੱਥਾ ਅਤੇ ਉਸਦੀ ਅਸਲ
ਧਾਰਣ ਸਮਰੱਥਾ ਪਤਾ ਕਰੋ (`pi`= 3.14 ਲਓ। )।
ਇੱਕ ਠੋਸ ਖਿਡੌਣਾ ਇੱਕ ਅਰਧ ਗੋਲੇ ਦੇ ਆਕਾਰ ਦਾ ਹੇ ਜਿਸ 'ਤੇ ਇੱਕ ਲੰਬ ਚੱਕਰੀ ਸ਼ੰਕੂ ਬਣਿਆ ਹੈ। ਇਸ ਸ਼ੰਕੂ ਦੀ ਉੱਚਾਈ 2 cm ਹੈ ਅਤੇ ਆਧਾਰ ਦਾ ਵਿਆਸ 4cm ਹੈ । ਇਸ ਖਿਡੋਣੇ ਦਾ ਆਇਤਨ ਪਤਾ ਕਰੇ। ਜੇਕਰ ਇਕ ਲੰਬ ਚੱਕਰੀ ਵੇਲਣ ਇਸ ਖਿਡੋਣੇ ਦੇ ਪੂਰਾ-ਪੂਰਾ ਉੱਪਰ ਹੋਵੇ ਤਾਂ ਵੇਲਣ ਅਤੇ ਖਿਡੌਣੇ ਦੇ ਆਇਤਨਾਂ ਦਾ ਅੰਤਰ ਪਤਾ ਕਰੋ। (`pi` = 3.14 ਲਓ )
ਮਾਡਲ ਬਣਾਉਣ ਵਾਲੀ ਮਿੱਟੀ ਨਾਲ ਉੱਚਾਈ 24cm ਅਤੇ ਅਰਧ ਵਿਆਸ 6cm ਆਧਾਰ ਵਾਲਾ ਇੰਕ ਸੰਕੂ ਬਣਾਇਆ ਗਿਆ ਹੈ। ਇਕ ਬੱਚੇ ਨੇ ਇਸਨੂੰ ਗੋਲੇ ਦੇ ਆਕਾਰ ਵਿੱਚ ਬਦਲ ਦਿੱਤਾ। ਗੋਲੇ ਦਾ ਅਰਧ ਵਿਆਸ ਪਤਾ ਕਰੋ।
1cm ਵਿਆਸ ਵਾਲੀ 8cm ਲੰਬੀ ਤਾਂਬੇ ਦੀ ਇੱਕ ਛੜ ਨੂੰ ਇੱਕ ਸਮਾਨ ਚੌੜਾਈ ਵਾਲੇ 18 m ਲੰਬੇ ਇੱਕ ਤਾਰ ਦੇ ਰੂਪ ਵਿੱਚ ਖਿੱਚਿਆ ਜਾਂਦਾ (ਬਦਲਿਆ) ਹੈ। ਤਾਰ ਦੀ ਮੋਟਾਈ ਪਤਾ ਕਰੋ।
ਪਾਣੀ ਨਾਲ ਪੂਰੀ ਭਰੀ ਹੋਈ ਇੱਕ ਅਰਧ ਗੋਲਾਕਾਰ ਟੈਂਕੀ ਨੂੰ ਇੱਕ ਪਾਇਪ ਦੁਆਰਾ 3 4/7 ਲੀਟਰ ਪ੍ਰਤਿ ਸੈਕਿੰਡ ਦੀ ਦਰ ਨਾਲ ਖਾਲੀ ਕੀਤਾ ਜਾਂਦਾ ਹੈ। ਜੇਕਰ ਟੈਂਕੀ ਦਾ ਵਿਆਸ 3 m ਹੈ, ਤਾਂ ਉਹ ਕਿੰਨੇ ਸਮੇਂ ਵਿੱਚ ਅੱਧੀ ਖਾਲੀ ਹੋ ਜਾਵੇਗੀ? (`pi=22/7` ਲਓ।)
ਧਰਮਿੰਦਰ ਅਤੇ ਉਸਦੀ ਪਤਨੀ ਰੇਖਾ ਗੰਨੇ ਦੇ ਰਸ ਨਾਲ ਗੁੜ ਬਣਾ ਰਹੇ ਹਨ। ਉਹਨਾਂ ਨੇ ਗੰਨੇ ਦੇ ਰਸ ਨੂੰ ਗਰਮ ਕਰਕੇ ਸੀਰਾ ਬਣਾ ਲਿਆ ਹੈ, ਜਿਸ ਨੂੰ ਸ਼ੰਕੂ ਦੇ ਛਿੰਨਕ ਦੇ ਆਕਾਰ ਦੇ
ਸਾਂਚਿਆਂ ਵਿਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿੱਚੋ ਹਰੇਕ ਦੇ ਦੋਨਾਂ
ਚੱਕਰੀ ਫ਼ਲਕਾਂ ਦੇ ਵਿਆਸ ਕ੍ਰਮਵਾਰ 30cm ਅਤੇ 35cm ਹੈ
ਅਤੇ ਸਾਂਚੇ ਦੀ ਸਿੱਧੀ ਉਚਾਈ 14 cm (ਦੇਖੋ ਚਿੱਤਰ 13.22)। ਜੇਕਰ 1 `cm^3` ਸੀਰੇ ਦਾ ਦ੍ਰਵਮਾਨ
ਲਗਭਗ 1.2g ਹੈ ਤਾ ਹਰੇਕ ਸਾਂਚੇ ਵਿੱਚ ਭਰੇ ਜਾ ਸਕਣ ਵਾਲੇ ਸੀਰੇ ਦਾ ਦ੍ਰਵਮਾਨ ਪਤਾ ਕਰੋ। (`pi=22/7` ਲਓ।)
EXAMPLE questions and complete solutions for chapter ਸਤ੍ਹਾ ਦਾ ਖੇਤਰਫਲ ਅਤੇ ਆਇਤਨ of PSEB (PUNJABI MEDIUM) of Class 10