Class 11 | MATHS |
Chapter | ਕ੍ਰਮ ਸੰਚਣ ਅਤੇ ਸੰਯੋਜਨ |
PSEB (PUNJABI MEDIUM) | EXAMPLE |
Number Of Questions | 35 |
Academic Year | 2023-24 |
ਸ਼ਬਦ ROSE ਦੇ ਅੱਖਰਾਂ ਤੋਂ ਬਨਣ ਵਾਲੇ 4 ਅੱਖਰਾਂ ਦੇ, ਅਰਥਪੂਰਨ ਜਾਂ ਅਰਥਹੀਨ ਸ਼ਬਦਾਂ ਦੀ ਗਿਣਤੀ ਪਤਾ ਕਰੋ, ਜਦੋਂ ਕਿ ਕੋਈ ਵੀ ਅੱਖਰ ਦੁਬਾਰਾ ਨਹੀਂ ਲਿਆ ਜਾ ਸਕਦਾ ?
ਅਲੱਗ-ਅਲੱਗ ਰੋਗਾਂ ਦੇ 4 ਝੰਡਿਆਂ ਨਾਲ, ਕਿੰਨੇ ਅਲੱਗ-ਅਲੱਗ ਸੰਕੇਤ ਬਣਾਏ ਜਾ ਸਕਦੇ ਹਨ, ਜੇਕਰ ਇੱਕ ਸੰਕੇਤ ਵਿੱਚ, ਇੱਕ ਦੂਸਰੇ ਦੇ ਥੱਲੇ, ਦੋ ਝੰਡਿਆਂ ਦੀ ਜ਼ਰੂਰਤ ਹੋਵੇ ?
ਅੰਕਾਂ 1, 2, 3, 4, 5 ਦੀ ਵਰਤੋਂ ਕਰਕੇ, ਕਿੰਨੀਆਂ ਦੋ ਅਕਾਂ ਵਾਲੀਆਂ ਜਿਸਤ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ, ਜੇਕਰ ਅੰਕਾਂ ਦੀ ਵਰਤੋਂ ਵਾਰ-ਵਾਰ ਕੀਤੀ ਜਾ ਸਕਦੀ ਹੋਵੇ ?
ਪੰਜ ਅਲੱਗ-ਅਲੱਗ ਤਰ੍ਹਾਂ ਦੇ ਝੰਡਿਆਂ ਤੋਂ ਬਣਾਏ ਜਾਣ ਵਾਲੇ ਸੈਕੇਤਾਂ ਦੀ ਗਿਣਤੀ ਪਤਾ ਕਰੇ, ਜਿਸ ਨੂੰ ਘੱਟ ਤੋਂ ਘੱਟ ਦੋ ਝੰਡਿਆਂ ਨਾਲ (ਇੱਕ ਦੇ ਥੱਲੇ ਦੂਸਰਾ ਰੱਖ ਕੇ) ਤਿਆਰ ਕੀਤਾ ਜਾ ਸਕਦਾ ਹੋਵੇ।
ਮੁੱਲ ਪਤਾ ਕਰੋ :- 5!
ਮੁੱਲ ਪਤਾ ਕਰੋ :- 7!
ਮੁੱਲ ਪਤਾ ਕਰੋ :- 7 !-5!
ਪਤਾ ਕਰੋ:- `(7!)/(5!)`
ਪਤਾ ਕਰੋ:- `(12!)/((10!)(2!))`
ਮੁੱਲ ਪਤਾ ਕਰੋ `(n!)/(r!(n-r)!)` ਜਦੋਂ n = 5, r = 2.
ਜੇਕਰ `1/(8!)+1/(9!)=x/(10!)`, x ਦਾ ਮੁੱਲ ਪਤਾ ਕਰੋ।
ALLAHABAD ਸ਼ਬਦ ਦੇ ਅੱਖਰਾਂ ਤੋਂ ਬਣਨ ਵਾਲੇ ਕ੍ਰਮ ਸੰਚਣ ਦੀ ਗਿਣਤੀ ਪਤਾ ਕਰੋ ।
1 ਤੋਂ 9 ਤੱਕ ਦੇ ਅੰਕਾਂ ਦੀ ਵਰਤੋ ਕਰਕੇ, 4 ਅੰਕਾਂ ਦੀਆਂ ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ, ਜੇਕਰ ਅੰਕਾਂ ਨੂੰ ਦੁਹਰਾਉਣ ਦੀ ਇਜਾਜਤ ਨਾ ਹੋਵੇ।
100 ਤੋਂ 1000 ਤੱਕ ਦੇ ਵਿਚਕਾਰ, ਅੰਕਾਂ 0, 1, 2, 3, 4, 5, ਨੂੰ ਲੈ ਕੇ ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ, ਜੇਕਰ ਅੰਕਾਂ ਨੂੰ ਵਾਰ-ਵਾਰ ਲੈਣ ਦੀ ਇਜਾਜਤ ਨਾ ਹੋਵੇ ।
n ਦਾ ਮੁੱਲ ਪਤਾ ਕਰੋ ਜੇਕਰ : `"^nP_5=42` `"^nP_3,n>4`
r ਦਾ ਮੁੱਲ ਪਤਾ ਕਰੋ ਜੇਕਰ `5 "^4P_r` = 6 `"^5P_(r-1)`
DAUGHTER ਸ਼ਬਦ ਦੇ ਅੱਖਰਾਂ ਤੋਂ 8 ਅੱਖਰਾਂ ਵਾਲੇ ਅਲੱਗ-ਅਲੱਗ ਤਰਤੀਬਾਂ ਦੀ ਗਿਣਤੀ ਪਤਾ ਕਰੋ, ਜੇਕਰ ਸਾਰੇ ਸਵਰ ਇਕੱਠੇ ਹੋਣ
DAUGHTER ਸ਼ਬਦ ਦੇ ਅੱਖਰਾਂ ਤੋਂ 8 ਅੱਖਰਾਂ ਵਾਲੇ ਅਲੱਗ-ਅਲੱਗ ਤਰਤੀਬਾਂ ਦੀ ਗਿਣਤੀ ਪਤਾ ਕਰੋ, ਜੇਕਰ ਸਾਰੇ ਸਵਰ ਇਕੱਠੇ ਨਾ ਹੋਣ
4 ਲਾਲ, 3 ਪੀਲੀਆਂ ਅਤੇ 2 ਹਰੀਆਂ ਡਿਸਕਾਂ ਨੂੰ ਇੱਕ ਪੰਗਤੀ ਵਿੱਚ ਕਿੰਨੇ ਤਰ੍ਹਾਂ ਨਾਲ ਤਰਤੀਬ ਕੀਤਾ ਜਾ ਸਕਦਾ ਹੈ, ਜੇਕਰ ਇੱਕ ਹੀ ਰੋਗ ਦੀਆਂ ਡਿਸਕਾਂ ਵਿੱਚ ਕੋਈ ਅੰਤਰ ਨਾ ਹੋਵੇ ?
INDEPENDENCE ਸ਼ਬਦ ਦੇ ਅੱਖਰਾਂ ਤੋਂ ਬਨਣ ਵਾਲੇ ਤਰਤੀਬਾਂ ਦੀ ਗਿਣਤੀ ਪਤਾ ਕਰੋ । ਇਹਨਾਂ ਤਰਤੀਬਾਂ ਵਿੱਚ : ਕਿੰਨੇ ਸ਼ਬਦ P ਨਾਲ ਸ਼ੁਰੂ ਹੁੰਦੇ ਹਨ ?
INDEPENDENCE ਸ਼ਬਦ ਦੇ ਅੱਖਰਾਂ ਤੋਂ ਬਨਣ ਵਾਲੇ ਤਰਤੀਬਾਂ ਦੀ ਗਿਣਤੀ ਪਤਾ ਕਰੋ । ਇਹਨਾਂ ਤਰਤੀਬਾਂ ਵਿੱਚ : ਕਿੰਨਿਆਂ ਵਿੱਚ ਸਾਰੇ ਸਵਰ ਹਮੇਸ਼ਾ ਇਕੱਠੇ ਰਹਿੰਦੇ ਹਨ ?
INDEPENDENCE ਸ਼ਬਦ ਦੇ ਅੱਖਰਾਂ ਤੋਂ ਬਨਣ ਵਾਲੇ ਤਰਤੀਬਾਂ ਦੀ ਗਿਣਤੀ ਪਤਾ ਕਰੋ । ਇਹਨਾਂ ਤਰਤੀਬਾਂ ਵਿੱਚ : ਕਿੰਨਿਆਂ ਵਿੱਚ ਸਵਰ ਕਦੇ ਵੀ ਇਕੱਠੇ ਨਹੀਂ ਰਹਿੰਦੇ ?
INDEPENDENCE ਸ਼ਬਦ ਦੇ ਅੱਖਰਾਂ ਤੋਂ ਬਨਣ ਵਾਲੇ ਤਰਤੀਬਾਂ ਦੀ ਗਿਣਤੀ ਪਤਾ ਕਰੋ । ਇਹਨਾਂ ਤਰਤੀਬਾਂ ਵਿੱਚ : ਕਿੰਨੇ ਸ਼ਬਦ I ਨਾਲ ਸ਼ੁਰੂ ਅਤੇ P ਨਾਲ ਖ਼ਤਮ ਹੁੰਦੇ ਹਨ ?
ਜੇਕਰ `"^nC_9` = `"^nC_8`,ਹੋਵੇ ਤਾਂ `"^nC_17` ਪਤਾ ਕਰੋ ।
2 ਆਦਮੀਆਂ ਅਤੇ 3 ਔਰਤਾਂ ਦੇ ਸਮੂਹ ਵਿੱਚੋਂ 3 ਵਿਅਕਤੀਆਂ ਦੀ ਇੱਕ ਸਮਿਤੀ ਬਣਾਈ ਜਾਣੀ ਹੈ। ਇਹ ਕਿੰਨੇ ਤਰ੍ਹਾਂ ਨਾਲ ਹੋ ਸਕਦੀ ਹੈ ? ਇਹਨਾਂ ਵਿੱਚੋਂ ਕਿੰਨੀਆਂ ਸਮਿਤੀਆਂ ਇਸ ਤਰ੍ਹਾਂ ਦੀਆਂ ਹਨ, ਜਿਸ ਵਿੱਚ ਇੱਕ ਮਰਦ ਅਤੇ 2 ਔਰਤਾਂ ਹੋਣ ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿੱਚੋਂ 4 ਪੱਤਿਆਂ ਦੀ ਚੋਣ ਕਿੰਨੇ ਤਰੀਕਿਆਂ ਨਾਲ ਹੋ ਸਕਦੀ ਹੈ ? ਇਹਨਾਂ ਤਰੀਕਿਆਂ ਵਿੱਚੋਂ, ਕਿੰਨੇ ਵਿੱਚ : ਚਾਰੇ ਪੱਤੇ ਇੱਕ ਹੀ ਸੂਟ ਦੇ ਹਨ ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿੱਚੋਂ 4 ਪੱਤਿਆਂ ਦੀ ਚੋਣ ਕਿੰਨੇ ਤਰੀਕਿਆਂ ਨਾਲ ਹੋ ਸਕਦੀ ਹੈ ? ਇਹਨਾਂ ਤਰੀਕਿਆਂ ਵਿੱਚੋਂ, ਕਿੰਨੇ ਵਿੱਚ : ਚਾਰੇ ਪੱਤੇ ਚਾਰ ਅਲੱਗ-ਅਲੱਗ ਤਰ੍ਹਾਂ ਦੇ ਸੂਟਾਂ ਦੇ ਹਨ।
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿੱਚੋਂ 4 ਪੱਤਿਆਂ ਦੀ ਚੋਣ ਕਿੰਨੇ ਤਰੀਕਿਆਂ ਨਾਲ ਹੋ ਸਕਦੀ ਹੈ ? ਇਹਨਾਂ ਤਰੀਕਿਆਂ ਵਿੱਚੋਂ, ਕਿੰਨੇ ਵਿੱਚ : ਤਸਵੀਰਾਂ ਹਨ ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿੱਚੋਂ 4 ਪੱਤਿਆਂ ਦੀ ਚੋਣ ਕਿੰਨੇ ਤਰੀਕਿਆਂ ਨਾਲ ਹੋ ਸਕਦੀ ਹੈ ? ਇਹਨਾਂ ਤਰੀਕਿਆਂ ਵਿੱਚੋਂ, ਕਿੰਨੇ ਵਿੱਚ : ਦੋ ਪੱਤੇ ਲਾਲ ਰੰਗ ਦੇ ਅਤੇ ਦੋ ਪੱਤੇ ਕਾਲੇ ਰੰਗ ਦੇ ਹਨ ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿੱਚੋਂ 4 ਪੱਤਿਆਂ ਦੀ ਚੋਣ ਕਿੰਨੇ ਤਰੀਕਿਆਂ ਨਾਲ ਹੋ ਸਕਦੀ ਹੈ ? ਇਹਨਾਂ ਤਰੀਕਿਆਂ ਵਿੱਚੋਂ, ਕਿੰਨੇ ਵਿੱਚ : ਸਾਰੇ ਪੱਤੇ ਇੱਕ ਹੀ ਰੰਗ ਦੇ ਹਨ।
ਸ਼ਬਦ INVOLUTE ਦੇ ਅੱਖਰਾਂ ਤੋਂ 3 ਸਵਰਾਂ ਅਤੇ 2 ਵਿਅੰਜਨਾਂ ਵਾਲੇ ਅਰਥਪੂਰਨ ਜਾਂ ਅਰਥਹੀਣ ਕਿੰਨੇ ਸ਼ਬਦ ਬਣਾਏ ਜਾ ਸਕਦੇ ਹਨ।
ਕਿਸੇ ਸਮੂਹ ਵਿੱਚ 4 ਲੜਕੀਆਂ ਅਤੇ 7 ਲੜਕੇ ਹਨ। ਇਹਨਾਂ ਵਿੱਚ 5 ਮੈਂਬਰਾਂ ਦੀ ਇੱਕ ਟੀਮ ਦੀ ਚੋਣ ਕਿੰਨੇ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਜੇਕਰ ਟੀਮ ਵਿੱਚ (1) ਇੱਕ ਵੀ ਲੜਕੀ ਨਹੀਂ ਹੈ (2) ਘੱਟ ਤੋਂ ਘੱਟ ਇੱਕ ਲੜਕਾ ਅਤੇ ਇੱਕ ਲੜਕੀ ਹੈ। (3) ਘੱਟ ਤੋਂ ਘੱਟ 3 ਲੜਕੀਆਂ ਹਨ ।
AGAIN ਸ਼ਬਦ ਦੇ ਸਾਰੇ ਅੱਖਰਾਂ ਦੀ ਵਰਤੋ ਤੋਂ ਅਰਥਪੂਰਣ ਜਾਂ ਅਰਥਹੀਣ ਬਣਾਏ ਜਾ ਸਕਣ ਵਾਲੇ ਸ਼ਬਦਾਂ ਦੀ ਗਿਣਤੀ ਪਤਾ ਕਰੋ । ਜੇਕਰ ਇਹਨਾਂ ਸ਼ਬਦਾਂ ਨੂੰ ਇਸ ਤਰ੍ਹਾਂ ਲਿਖਿਆ ਜਾਵੇ ਜਿਸ ਤਰ੍ਹਾਂ ਸ਼ਬਦਕੋਸ਼ ਵਿੱਚ ਲਿਖਦੇ ਹਾਂ, ਤਾਂ 50 ਵਾਂ ਸ਼ਬਦ ਕੀ ਹੈ ?
ਅੰਕਾਂ 1, 2, 0, 2, 4, 2, 4 ਦੀ ਵਰਤੋ ਨਾਲ 1000000 ਤੋਂ ਵੱਧ ਦੀਆਂ (ਵੱਡੀਆਂ) ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ ।
5 ਲੜਕੀਆਂ ਅਤੇ 3 ਲੜਕਿਆਂ ਨੂੰ ਇੱਕ ਪੰਗਤੀ ਵਿੱਚ ਕਿੰਨੇ ਤਰ੍ਹਾਂ ਨਾਲ ਬਠਾਇਆ ਜਾ ਸਕਦਾ ਹੈ ਕਿ ਕੋਈ ਵੀ ਦੋ ਲੜਕੇ ਨਾਲ-ਨਾਲ ਨਾ ਬੈਠਣ (ਬਹਿਣ)।
EXAMPLE questions and complete solutions for chapter ਕ੍ਰਮ ਸੰਚਣ ਅਤੇ ਸੰਯੋਜਨ of PSEB (PUNJABI MEDIUM) of Class 11