Class 11 | MATHS |
Chapter | ਕ੍ਰਮ ਸੰਚਣ ਅਤੇ ਸੰਯੋਜਨ |
PSEB (PUNJABI MEDIUM) | EXERCISE |
Number Of Questions | 53 |
Academic Year | 2023-24 |
ਅੰਕਾਂ 1,2,3,4 ਅਤੇ 5 ਤੋਂ ਤਿੰਨ ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ। ਜੇਕਰ ਅੰਕ ਵਾਰ-ਵਾਰ ਲਏ ਜਾ ਸਕਦੇ ਹੋਣ।
ਅੰਕਾਂ 1,2,3,4 ਅਤੇ 5 ਤੋਂ ਤਿੰਨ ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ। ਜੇਕਰ ਅੰਕ ਵਾਰ-ਵਾਰ ਨਾ ਲਏ ਜਾ ਸਕਦੇ ਹੋਣ।
ਅੰਕਾਂ 1,2,3,4,5,6 ਤੋਂ ਕਿੰਨੀਆਂ ਤਿੰਨ ਅੰਕਾਂ ਵਾਲੀਆਂ ਜਿਸਤ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ, ਜੇਕਰ ਅੰਕ ਦੁਬਾਰਾ ਲਏ ਜਾ ਸਕਦੇ ਹੋਣ।
ਅੰਗਰੇਜ਼ੀ ਵਰਣਮਾਲਾ ਦੇ ਪਹਿਲੇ 10 ਅੱਖਰਾਂ ਨਾਲ 4 ਅੱਖਰਾਂ ਦੇ ਕਿੰਨੇ ਕੋਡ ਬਣਾਏ ਜਾ ਸਕਦੇ ਹਨ, ਜੇਕਰ ਕੋਈ ਵੀ ਅੱਖਰ ਦੁਬਾਰਾ ਨਾ ਲਿਆ ਜਾ ਸਕਦਾ ਹੋਵੇ?
0 ਤੋਂ ਲੈ ਕੇ 9 ਤੱਕ ਦੇ ਅੰਕਾਂ ਦੀ ਵਰਤੋਂ ਕਰਦੇ ਹੋਏ ਕਿੰਨੇ 5 ਅੰਕਾਂ ਦੇ ਟੈਲੀਫੋਨ ਨੰਬਰ ਬਣਾਏ ਜਾ ਸਕਦੇ ਹਨ, ਜੇਕਰ ਹਰ ਇਕ ਨੰਬਰ 67 ਤੋਂ ਸ਼ੁਰੂ ਹੋਵੇ ਅਤੇ ਕੋਈ ਅੰਕ ਇੱਕ ਵਾਰ ਤੋਂ ਵੱਧ ਵਾਰ ਨਾ ਆਉਂਦਾ ਹੋਵੇ?
ਇੱਕ ਸਿੱਕਾ ਤਿੰਨ ਵਾਰ ਉਛਾਲਿਆ ਜਾਂਦਾ ਹੈ ਅਤੇ ਨਤੀਜਿਆਂ ਨੂੰ ਦਰਜ ਕਰ ਲਿਆ ਜਾਂਦਾ ਹੈ। ਨਤੀਜਿਆਂ ਦੀ ਸੰਭਵ ਗਿਣਤੀ ਕੀ ਹੈ?
ਭਿੰਨ- ਭਿੰਨ ਰੰਗਾਂ ਦੇ 5 ਝੰਡੇ ਦਿੱਤੇ ਹੋਏ ਹਨ, ਇਹਨਾਂ ਨਾਲ ਕਿੰਨੇ ਅਲੱਗ-ਅਲੱਗ ਸੰਕੇਤ ਬਣਾਏ ਜਾ ਸਕਦੇ ਹਨ, ਜੇਕਰ ਹਰ ਸੰਕੇਤ ਵਿੱਚ 2 ਝੰਡਿਆਂ, ਇੱਕ ਦੇ ਹੇਠਾਂ ਦੂਸਰਾ,ਦੀ ਜ਼ਰੂਰਤ ਹੋਵੇ।
ਮੁੱਲ ਪਤਾ ਕਰੋ:-`8!`
ਮੁੱਲ ਪਤਾ ਕਰੋ:- `4 ! -3 !`
ਜੇਕਰ `3 ! + 4 ! = 7 !` ?
`(8!)/ (6!xx2!)` ਦਾ ਮੁੱਲ ਪਤਾ ਕਰੋ।
ਜੇਕਰ `1/(6!)+1/(7!)=x/(8!)` ,ਤਾਂ x ਦਾ ਮੁੱਲ ਪਤਾ ਕਰੋ।
`(n!)/((n-r)!)` , ਦਾ ਮੁੱਲ ਪਤਾ ਕਰੋ ਜਦੋਂ:- n= 6, r= 2
`(n!)/((n-r)!)` , ਦਾ ਮੁੱਲ ਪਤਾ ਕਰੋ ਜਦੋਂ:- n= 9,r= 5.
1 ਤੋਂ 9 ਅੰਕਾਂ ਦਾ ਪ੍ਰਯੋਗ ਕਰਕੇ ਤਿੰਨ ਅੰਕਾਂ ਦੀਆਂ ਕਿੰਨੀਆਂ ਸੰਖਿਆਵਾਂ ਬਣ ਸਕਦੀਆਂ ਹਨ, ਜੇਕਰ ਕਿਸੇ ਵੀ ਅੰਕ ਨੂੰ ਦੁਹਰਾਇਆ ਨਾ ਜਾਵੇ।
ਚਾਰ ਅੰਕਾਂ ਦੀਆਂ ਸੰਖਿਆਵਾਂ ਦੀ ਗਿਣਤੀ ਦੱਸੋ ਜਿਸ ਵਿੱਚ ਕੋਈ ਵੀ ਅੰਕ ਦੁਹਰਾਇਆ ਨਾ ਹੋਵੇ।
ਅੰਕਾਂ 1,2,3,4,6,7 ਦੀ ਵਰਤੋਂ ਨਾਲ ਤਿੰਨ ਅੰਕਾਂ ਦੀਆਂ ਕਿੰਨੀਆਂ ਜਿਸਤ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ ਜੇਕਰ ਕੋਈ ਵੀ ਅੰਕ ਦੁਹਰਾਇਆ ਨਾ ਜਾਵੇ।
ਅੰਕਾਂ 1,2,3,4,5 ਦੀ ਵਰਤੋਂ ਨਾਲ ਕਿੰਨੀਆਂ 4 ਅੰਕਾਂ ਦੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ, ਜੇਕਰ ਕੋਈ ਵੀ ਅੰਕ ਦੁਹਰਾਇਆ ਨਾ ਜਾਵੇ। ਇਹਨਾਂ ਵਿੱਚੋਂ ਕਿੰਨੀਆਂ ਜਿਸਤ ਹੋਣਗੀਆਂ?
8 ਵਿਅਕਤੀਆਂ ਦੀ ਇੱਕ ਸੰਮਤੀ ਵਿੱਚੋਂ, ਅਸੀਂ ਕਿੰਨੇ ਤਰ੍ਹਾਂ ਨਾਲ ਇੱਕ ਪ੍ਰਧਾਨ ਅਤੇ ਇੱਕ ਉਪ ਪ੍ਰਧਾਨ ਚੁਣ ਸਕਦੇ ਹਾਂ, ਇਹ ਮੰਨਦੇ ਹੋਏ ਕਿ ਇੱਕ ਵਿਅਕਤੀ ਇੱਕ ਤੋਂ ਵੱਧ ਅਹੁਦੇ ਤੇ ਨਹੀਂ ਰਹਿ ਸਕਦਾ ?
n ਪਤਾ ਕਰੋ ਜੇਕਰ `"^(n-1)P_3 `: `"^nP_4 =1:9`
r ਪਤਾ ਕਰੋ ਜੇਕਰ `"^5P_r =2` `"^6P_(r-1)`
r ਪਤਾ ਕਰੋ ਜੇਕਰ `"^5P_r `= `"^6P_(r-1)`
EQUATION ਸ਼ਬਦ ਦੇ ਸਾਰੇ ਅੱਖਰਾਂ ਦੀ ਵਰਤੋਂ ਨਾਲ ਕਿੰਨੇ ਅਰਥਾਂ ਵਾਲੇ ਜਾਂ ਅਰਥਹੀਣ ਸ਼ਬਦ ਬਣਾਏ ਜਾ ਸਕਦੇ ਹਨ, ਜਦੋਂ ਹਰ ਇਕ ਅੱਖਰ ਦੀ ਵਰਤੋਂ ਕੇਵਲ ਇੱਕ ਵਾਰ ਹੀ ਕੀਤੀ ਜਾਵੇ?
ਬਿਨਾਂ ਕੋਈ ਅੱਖਰ ਦੁਹਰਾਏ, ਸ਼ਬਦ MONDAY ਦੇ ਅੱਖਰਾਂ ਤੋਂ ਅਰਥਾਂ ਵਾਲੇ ਜਾਂ ਬਿਨਾਂ ਅਰਥਾਂ ਵਾਲੇ ਸ਼ਬਦ ਬਣਾਏ ਜਾ ਸਕਦੇ ਹਨ, ਜੇਕਰ ਇੱਕ ਸਮੇਂ ਤੇ 4 ਅੱਖਰ ਲਏ ਜਾਂਦੇ ਹਨ।
ਬਿਨਾਂ ਕੋਈ ਅੱਖਰ ਦੁਹਰਾਏ, ਸ਼ਬਦ MONDAY ਦੇ ਅੱਖਰਾਂ ਤੋਂ ਅਰਥਾਂ ਵਾਲੇ ਜਾਂ ਬਿਨਾਂ ਅਰਥਾਂ ਵਾਲੇ ਸ਼ਬਦ ਬਣਾਏ ਜਾ ਸਕਦੇ ਹਨ, ਜੇਕਰ ਇੱਕ ਸਮੇਂ ਤੇ ਸਾਰੇ ਅੱਖਰ ਲਏ ਜਾਂਦੇ ਹਨ।
ਬਿਨਾਂ ਕੋਈ ਅੱਖਰ ਦੁਹਰਾਏ, ਸ਼ਬਦ MONDAY ਦੇ ਅੱਖਰਾਂ ਤੋਂ ਅਰਥਾਂ ਵਾਲੇ ਜਾਂ ਬਿਨਾਂ ਅਰਥਾਂ ਵਾਲੇ ਸ਼ਬਦ ਬਣਾਏ ਜਾ ਸਕਦੇ ਹਨ, ਜੇਕਰ ਸਾਰੇ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਪਹਿਲਾਂ ਅੱਖਰ ਸਵਰ ਹੈ?
MISSISSIPPI ਸ਼ਬਦ ਦੇ ਅੱਖਰਾਂ ਤੋਂ ਬਣੇ ਅਲੱਗ-ਅਲੱਗ ਕ੍ਰਮ ਸੰਚਣ ਵਿੱਚ, ਕਿੰਨਿਆਂ ਵਿੱਚ ਚਾਰੇ I ਇਕੱਠੇ ਨਹੀਂ ਆਉਂਦੇ ਹਨ?
PERMUTATIONS ਸ਼ਬਦ ਦੇ ਅੱਖਰਾਂ ਨੂੰ ਕਿੰਨੇ ਤਰੀਕਿਆਂ ਨਾਲ ਤਰਤੀਬ ਕੀਤਾ ਜਾ ਸਕਦਾ ਹੈ, ਜੇਕਰ:- ਸ਼ਬਦ P ਨਾਲ ਸ਼ੁਰੂ ਹੋਵੇ ਅਤੇ S ਨਾਲ ਖ਼ਤਮ ਹੋਵੇ?
PERMUTATIONS ਸ਼ਬਦ ਦੇ ਅੱਖਰਾਂ ਨੂੰ ਕਿੰਨੇ ਤਰੀਕਿਆਂ ਨਾਲ ਤਰਤੀਬ ਕੀਤਾ ਜਾ ਸਕਦਾ ਹੈ, ਜੇਕਰ:- ਸਾਰੇ ਸਵਰ ਇਕੱਠੇ ਹੋਣ?
PERMUTATIONS ਸ਼ਬਦ ਦੇ ਅੱਖਰਾਂ ਨੂੰ ਕਿੰਨੇ ਤਰੀਕਿਆਂ ਨਾਲ ਤਰਤੀਬ ਕੀਤਾ ਜਾ ਸਕਦਾ ਹੈ, ਜੇਕਰ:- P ਅਤੇ S ਵਿਚਕਾਰ ਹਮੇਸ਼ਾ 4 ਅੱਖਰ ਹੋਣ?
ਜੇਕਰ `"^nC_8` = `"^nC_2 `, ਤਾਂ `"^nC_2 ` ਪਤਾ ਕਰੋ।
n ਪਤਾ ਕਰੋ ਜੇਕਰ:- `"^(2n)C_3 ` : `"^nC_3 =12:1`
n ਪਤਾ ਕਰੋ ਜੇਕਰ:- `"^(2n)C_3 ` : `"^nC_3 = 11 : 1`
ਇੱਕ ਚੱਕਰ ਤੇ ਸਥਿਤ 21 ਬਿੰਦੂਆਂ ਤੋਂ ਹੋ ਕੇ ਜਾਣ ਵਾਲੀਆਂ ਕਿੰਨੀਆਂ ਵਤਰਾਂ (ਜੀਵਾਵਾਂ) ਖਿੱਚੀਆਂ ਜਾ ਸਕਦੀਆਂ ਹਨ?
5 ਲੜਕੇ ਅਤੇ 4 ਲੜਕੀਆਂ ਵਿੱਚੋਂ 3 ਲੜਕੇ ਅਤੇ 3 ਲੜਕੀਆਂ ਦੀਆਂ ਟੀਮਾਂ ਬਣਾਉਣ ਦੇ ਕਿੰਨੇ ਤਰੀਕੇ ਹਨ।
6 ਲਾਲ ਰੰਗ ਦੀਆਂ, 5 ਸਫੈਦ ਰੰਗ ਦੀਆਂ ਅਤੇ 5 ਨੀਲੇ ਰੰਗ ਦੀਆਂ ਗੇਂਦਾਂ ਵਿੱਚੋਂ 9 ਗੇਂਦਾਂ ਨੂੰ ਚੁਨਣ ਦੇ ਤਰੀਕਿਆਂ ਦੀ ਗਿਣਤੀ ਪਤਾ ਕਰੋ, ਜੇਕਰ ਇੱਕ ਸੰਗ੍ਰਹਿ ਵਿੱਚ ਹਰ ਇੱਕ ਰੰਗ ਦੀਆਂ 3 ਗੇਂਦਾਂ ਹੋਣ।
52 ਪੱਤਿਆਂ ਦੀ ਇੱਕ ਗੱਠੀ ਵਿੱਚੋਂ 5 ਪੱਤੇ ਲੈ ਕੇ ਬਣਨ ਵਾਲੇ ਸੰਯੋਜਨ ਦੀ ਗਿਣਤੀ ਪਤਾ ਕਰੋ ਜੇਕਰ ਹਰ ਇੱਕ ਸੰਯੋਜਨ ਵਿੱਚ ਇੱਕ ਅਤੇ ਸਿਰਫ ਇੱਕ ਇੱਕਾ (ਯੱਕਾ) ਹੋਵੇ।
17 ਖਿਡਾਰੀਆਂ ਵਿੱਚੋਂ ਜਿਸ ਵਿੱਚ ਕੇਵਲ 5 ਖਿਡਾਰੀ ਗੇਂਦਬਾਜੀ ਕਰ ਸਕਦੇ ਹਨ, 11 ਖਿਡਾਰੀਆਂ ਦੀ ਚੋਣ ਕਿੰਨੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਜੇਕਰ ਹਰ ਇੱਕ ਟੀਮ ਵਿੱਚ ਸਿਰਫ ਅਤੇ ਸਿਰਫ 4 ਗੇਂਦਬਾਜ਼ ਸ਼ਾਮਿਲ ਹੋਣ?
ਇੱਕ ਥੈਲੇ ਵਿੱਚ 5 ਕਾਲੀਆਂ ਅਤੇ 6 ਲਾਲ ਗੇਂਦਾਂ ਹਨ, 2 ਕਾਲੀਆਂ ਅਤੇ 3 ਲਾਲ ਗੇਂਦਾਂ ਦੀ ਚੋਣ ਦੇ ਤਰੀਕਿਆਂ ਦੀ ਗਿਣਤੀ ਪਤਾ ਕਰੋ।
9 ਉਪਲਬਧ ਪਾਠਕ੍ਰਮਾਂ ਵਿੱਚੋਂ, ਇੱਕ ਵਿਦਿਆਰਥੀ 5 ਪਾਠਕ੍ਰਮਾਂ ਦੀ ਚੋਣ ਕਿੰਨੇ ਤਰ੍ਹਾਂ ਨਾਲ ਕਰ ਸਕਦਾ ਹੈ, ਜੇਕਰ ਹਰ ਇੱਕ ਵਿਦਿਆਰਥੀ ਲਈ 2 ਵਿਸ਼ੇਸ਼ ਪਾਠਕ੍ਰਮ ਜ਼ਰੂਰੀ ਹੋਣ।
DAUGHTER ਸ਼ਬਦ ਦੇ ਅੱਖਰਾਂ ਤੋਂ ਕਿੰਨੇ ਅਰਥਪੂਰਨ ਜਾਂ ਅਰਥਹੀਣ ਸ਼ਬਦਾਂ ਦੀ ਰਚਨਾ ਕੀਤੀ ਜਾ ਸਕਦੀ ਹੈ, ਜਦਕਿ ਹਰ ਸ਼ਬਦ ਵਿੱਚ 2 ਸਵਰ ਅਤੇ 3 ਵਿਅੰਜਨ ਹੋਣ?
ਸ਼ਬਦ EQUATION ਦੇ ਸਾਰੇ ਅੱਖਰਾਂ ਨੂੰ ਇੱਕੋ ਸਮੇਂ ਲੈ ਕੇ ਕਿੰਨੇ ਅਰਥਪੂਰਨ ਜਾਂ ਅਰਥਹੀਣ ਸ਼ਬਦ ਬਣਾਏ ਜਾ ਸਕਦੇ ਹਨ, ਜਦੋਂ ਸਵਰ ਅਤੇ ਵਿਅੰਜਨ ਇਕੱਠੇ ਆਉਣ?
9 ਲੜਕੇ ਅਤੇ 4 ਲੜਕੀਆਂ ਵਿੱਚੋਂ 7 ਦੀ ਇੱਕ ਸੰਮਤੀ ਬਣਾਈ ਜਾਣੀ ਹੈ। ਇਹ ਕਿੰਨੇ ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ, ਜੇਕਰ ਸੰਮਤੀ ਵਿੱਚ: ਸਿਰਫ਼ 3 ਲੜਕੀਆਂ ਹੋਣ।
9 ਲੜਕੇ ਅਤੇ 4 ਲੜਕੀਆਂ ਵਿੱਚੋਂ 7 ਦੀ ਇੱਕ ਸੰਮਤੀ ਬਣਾਈ ਜਾਣੀ ਹੈ। ਇਹ ਕਿੰਨੇ ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ, ਜੇਕਰ ਸੰਮਤੀ ਵਿੱਚ: ਘੱਟੋ- ਘੱਟ 3 ਲੜਕੀਆਂ ਹੋਣ।
9 ਲੜਕੇ ਅਤੇ 4 ਲੜਕੀਆਂ ਵਿੱਚੋਂ 7 ਦੀ ਇੱਕ ਸੰਮਤੀ ਬਣਾਈ ਜਾਣੀ ਹੈ। ਇਹ ਕਿੰਨੇ ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ, ਜੇਕਰ ਸੰਮਤੀ ਵਿੱਚ: ਵੱਧ ਤੋਂ ਵੱਧ 3 ਲੜਕੀਆਂ ਹੋਣ।
ਜੇਕਰ ਸ਼ਬਦ EXAMINATION ਦੇ ਸਾਰੇ ਅੱਖਰਾਂ ਨਾਲ ਬਣੇ ਅਲੱਗ- ਅਲੱਗ ਕ੍ਰਮ ਸੰਚਣ ਨੂੰ ਸ਼ਬਦਕੋਸ਼ ਦੀ ਤਰ੍ਹਾਂ ਸੂਚੀਬੱਧ ਕੀਤਾ ਜਾਵੇ, ਤਾਂ E ਤੋਂ ਸ਼ੁਰੂ ਹੋਣ ਵਾਲੇ ਪਹਿਲੇ ਸ਼ਬਦ ਤੋਂ ਪਹਿਲਾਂ ਕਿੰਨੇ ਸ਼ਬਦ ਹਨ?
ਅੰਕਾਂ 0,1,3,5,7 ਅਤੇ 9 ਨਾਲ ਅੰਕਾਂ ਨੂੰ ਬਿਨਾਂ ਦੁਹਰਾਏ 6 ਅੰਕਾਂ ਦੀਆਂ 10 ਨਾਲ ਭਾਗ ਹੋਣ ਵਾਲੀਆਂ ਕਿੰਨੀਆਂ ਸੰਖਿਆਵਾਂ ਬਣਾਈਆਂ ਜਾ ਸਕਦੀਆਂ ਹਨ?
ਅੰਗਰੇਜ਼ੀ ਵਰਣਮਾਲਾ ਵਿੱਚ 5 ਸਵਰ ਅਤੇ 21 ਵਿਅੰਜਨ ਹਨ। ਦੋ ਅਲੱਗ- ਅਲੱਗ ਸਵਰਾਂ ਅਤੇ ਦੋ ਅਲੱਗ-ਅਲੱਗ ਵਿਅੰਜਨਾਂ ਨਾਲ, ਇਸ ਵਰਣਮਾਲਾ ਵਿੱਚੋਂ ਕਿੰਨੇ ਸ਼ਬਦ ਬਣਾਏ ਜਾ ਸਕਦੇ ਹਨ?
ਕਿਸੇ ਪ੍ਰੀਖਿਆ ਦੇ ਇੱਕ ਪ੍ਰਸ਼ਨ ਪੱਤਰ ਵਿੱਚ 12 ਪ੍ਰਸ਼ਨ ਹਨ, ਜੋ ਕ੍ਰਮਵਾਰ 5 ਅਤੇ 7 ਪ੍ਰਸ਼ਨਾਂ ਵਾਲੇ ਦੋ ਭਾਗਾਂ ਭਾਵ ਭਾਗ I ਅਤੇ ਭਾਗ II ਵਿੱਚ ਵੰਡਿਆ ਹੈ। ਇੱਕ ਪ੍ਰੀਖਿਆਰਥੀ ਨੂੰ ਹਰ ਇੱਕ ਭਾਗ ਵਿੱਚੋਂ ਘੱਟ ਤੋਂ ਘੱਟ 3 ਪ੍ਰਸ਼ਨਾਂ ਦੀ ਚੋਣ ਕਰਦੇ ਹੋਏ ਕੁੱਲ 8 ਪ੍ਰਸ਼ਨਾਂ ਨੂੰ ਹੱਲ ਕਰਨਾ ਹੈ। ਇੱਕ ਵਿਦਿਆਰਥੀ ਕਿੰਨੇ ਤਰੀਕਿਆਂ ਨਾਲ ਪ੍ਰਸ਼ਨਾਂ ਦੀ ਚੋਣ ਕਰ ਸਕਦਾ ਹੈ?
52 ਪੱਤਿਆਂ ਦੀ ਇੱਕ ਗੱਠੀ ਵਿੱਚੋਂ 5 ਪੱਤਿਆਂ ਦੇ ਸੰਯੋਜਨ ਦੀ ਗਿਣਤੀ ਪਤਾ ਕਰੋ, ਜੇਕਰ 5 ਪੱਤਿਆਂ ਦੀ ਹਰ ਇੱਕ ਚੋਣ ਵਿੱਚ ਸਿਰਫ ਇੱਕ ਬਾਦਸ਼ਾਹ ਹੋਵੇ?
5 ਪੁਰਸ਼ਾਂ ਅਤੇ 4 ਔਰਤਾਂ ਨੂੰ ਇੱਕ ਪੰਗਤੀ ਵਿੱਚ ਇਸ ਤਰ੍ਹਾਂ ਬਿਠਾਇਆ ਜਾਣਾ ਹੈ ਕਿ ਔਰਤਾਂ ਜਿਸਤ ਸਥਾਨਾਂ ਤੇ ਬੈਠਦੀਆਂ ਹਨ। ਇਸ ਤਰ੍ਹਾਂ ਦੀਆਂ ਕਿੰਨੀਆਂ ਤਰਤੀਬਾਂ ਸੰਭਵ ਹਨ?
25 ਵਿਦਿਆਰਥੀਆਂ ਦੀ ਇੱਕ ਜਮਾਤ ਵਿੱਚੋਂ 10 ਦੀ ਚੋਣ ਇੱਕ ਸੈਰ ਸਪਾਟਾ ਪਾਰਟੀ ਦੇ ਲਈ ਕੀਤੀ ਜਾਂਦੀ ਹੈ। 3 ਵਿਦਿਆਰਥੀ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਾਂ ਤਾਂ ਉਹ ਤਿੰਨੇ ਦਲ ਵਿੱਚ ਸ਼ਾਮਿਲ ਹੋਣਗੇ, ਜਾਂ ਤਿੰਨਾਂ ਵਿੱਚੋਂ ਕੋਈ ਵੀ ਦਲ ਵਿੱਚ ਸ਼ਾਮਿਲ ਨਹੀਂ ਹੋਵੇਗਾ। ਸੈਰ ਸਪਾਟਾ ਪਾਰਟੀ ਦਲ ਦੀ ਚੋਣ ਕਿੰਨੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ?
ਸ਼ਬਦ ASSASSINATION ਦੇ ਅੱਖਰਾਂ ਦੇ ਕਿੰਨੀਆਂ ਤਰਤੀਬਾਂ ਬਣਾਏ ਜਾ ਸਕਦੇ ਹਨ, ਜੇਕਰ ਸਾਰੇ S ਇਕੱਠੇ ਰਹਿਣ?
EXERCISE questions and complete solutions for chapter ਕ੍ਰਮ ਸੰਚਣ ਅਤੇ ਸੰਯੋਜਨ of PSEB (PUNJABI MEDIUM) of Class 11