Class 11 | MATHS |
Chapter | ਅਨੁਕ੍ਰਮ ਅਤੇ ਲੜੀਆਂ |
PSEB (PUNJABI MEDIUM) | EXAMPLE |
Number Of Questions | 25 |
Academic Year | 2023-24 |
ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਅਨੁਕ੍ਰਮ ਦੇ ਪਹਿਲੇ ਤਿੰਨ ਪਦ ਲਿਖੋ:- `a_n= 2n + 5`
ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਅਨੁਕ੍ਰਮ ਦੇ ਪਹਿਲੇ ਤਿੰਨ ਪਦ ਲਿਖੋ:- `a_n=(n-3)/4`
`a_n= (n- 1) (2-n)(3+n)` ਦੁਆਰਾ ਦਰਸਾਏ ਅਨੁਕ੍ਰਮ ਦਾ 20ਵਾਂ ਪਦ ਪਤਾ ਕਰੋ।
ਮੰਨ ਲਉ ਅਨੁਕ੍ਰਮ `a_n` ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਹੈ `a_1=1,a_n=a_(n-1)+2` ਲਈ `nge2` ਅਨੁਕ੍ਰਮ ਦੇ ਪਹਿਲੇ ਪੰਜ ਪਦ ਪਤਾ ਕਰੋ ਅਤੇ ਸੰਗਤ ਸ਼੍ਰੇਣੀ ਲਿਖੋ।
ਜੇਕਰ ਕਿਸੇ ਅੰਕਗਣਿਤਿਕ ਲੜੀ ਦਾ mਵਾਂ ਪਦ n ਅਤੇ nਵਾਂ ਪਦ m ਹੈ, ਜਿੱਥੇ `m ne n` ਹੈ ਤਾਂ pਵਾਂ ਪਦ ਪਤਾ ਕਰੋ।
ਜੇਕਰ ਇੱਕ AP ਦੇ n ਪਦਾਂ ਦਾ ਜੋੜ `nP+1/2n(n-1)Q` ਜਿੱਥੇ P ਅਤੇ Q ਸਥਿਰ ਅੰਕ ਹਨ, ਤਾਂ ਸਾਂਝਾ ਅੰਤਰ ਪਤਾ ਕਰੋ।
ਦੋ ਅੰਕਗਣਿਤਿਕ ਲੜੀਆਂ ਦੇ n ਪਦਾਂ ਦੇ ਜੋੜਾ ਦਾ ਅਨੁਪਾਤ (3n + 8): (7n + 15) ਹੈ।ਉਹਨਾਂ ਦੇ 12ਵੇਂ ਪਦਾਂ ਦਾ ਅਨੁਪਾਤ ਪਤਾ ਕਰੋ।
ਇੱਕ ਵਿਅਕਤੀ ਦੀ ਪਹਿਲੇ ਸਾਲ ਦੀ ਆਮਦਨ 3.00,000 ਰੁਪਏ ਅਤੇ ਉਸ ਦੀ ਆਮਦਨ 10,000 ਰੁਪਏ ਹਰ ਸਾਲ ਅਗਲੇ 19 ਸਾਲਾਂ ਤੱਕ ਵੱਧਦੀ ਹੈ ਤਾਂ ਉਸ ਦੁਆਰਾ 20 ਸਾਲਾਂ ਵਿੱਚ ਪ੍ਰਾਪਤ ਕੀਤੀ ਕੁੱਲ ਆਮਦਨ ਦੀ ਰਾਸ਼ੀ ਪਤਾ ਕਰੋ ।
6 ਸੰਖਿਆਵਾਂ ਪਤਾ ਕਰੇ ਜਿਨ੍ਹਾਂ ਨੂੰ 3 ਅਤੇ 24 ਵਿਚਕਾਰ ਰੱਖਣ 'ਤੇ ਅਨੁਕ੍ਰਮ ਇਕ ਅੰਕਗਣਿਤਿਕ ਲੜੀ ਬਣ ਜਾਵੇ।
G.P. 5, 25, 125 ਦਾ 10ਵਾਂ ਅਤੇ ਵਾਂ ਪਦ ਪਤਾ ਕਰੋ ।
G.P., 2,8,32, ...ਦਾ ਕਿਹੜਾ ਪਦ 131072 ਹੈ ?
G.P. ਦਾ ਤੀਸਰਾ ਪਦ 24 ਅਤੇ 6ਵਾਂ ਪਦ 192 ਹੈ। ਇਸ ਦਾ 10ਵਾਂ ਪਦ ਪਤਾ ਕਰੋ ।
G.P.`1+2/3+4/9+.....`ਦੇ ਪਹਿਲੇ n ਪਦਾਂ ਦਾ ਜੋੜ ਅਤੇ ਪਹਿਲੇ 5 ਪਦਾਂ ਦਾ ਜੋੜ ਪਤਾ ਕਰੋ।
G.P. `3,3/2,3/4`,...ਦੇ ਕਿਨੇਂ ਪਦਾਂ ਦੀ ਲੋੜ ਹੈ ਤਾਂ ਜੋ ਇਹਨਾਂ ਦਾ ਜੋੜ `3069/512` ਹੋ ਜਾਵੇ ?
G.P. ਦੇ ਪਹਿਲੇ ਤਿਨ ਪਦਾਂ ਦਾ ਜੋੜ `13/12` ਹੈ ਅਤੇ ਗੁਣਾ - 1 ਹੈ। ਸਾਂਝਾ ਅਨੁਪਾਤ ਅਤੇ ਪਦ ਪਤਾ ਕਰੋ ।
ਅਨੁਕ੍ਰਮ 7, 77, 777, 7777, ...ਦੇ n ਪਦਾਂ ਦਾ ਜੋੜ ਪਤਾ ਕਰੋ ।
ਇੱਕ ਵਿਅਕਤੀ ਦੇ 2 ਮਾਤਾ-ਪਿਤਾ, 4 ਦਾਦਾ-ਦਾਦੀ, 8 ਪੜਦਾਦਾ-ਪੜਦਾਦੀ ਆਦਿ ਹਨ। ਉਸਦੀ ਦਸਵੀਂ ਪੀੜ੍ਹੀ ਤੱਕ ਪੂਰਵਜਾਂ ਦੀ ਗਿਣਤੀ ਪਤਾ ਕਰੋ ।
ਇਹੋ ਜਿਹੀਆਂ ਤਿੰਨ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਨੂੰ 1 ਅਤੇ 256 ਦੇ ਵਿਚਕਾਰ ਰੱਖਣ ਤੇ ਅਨੁਕ੍ਰਮ ਇੱਕ G.P. ਹੋਵੇ ।
ਜੇਕਰ ਦੋ ਧਨਾਤਮਕ ਸੰਖਿਆਵਾਂ a ਅਤੇ b ਦਾ A.M. ਅਤੇ G.M. ਕੁਮਵਾਰ 10 ਅਤੇ 8 ਹੈ ਤਾਂ ਸੰਖਿਆ ਪਤਾ ਕਰੋ ।
ਲੜੀ `5+11+19+29+41`... ਦੇ n ਪਦਾਂ ਦਾ ਜੋੜ ਪਤਾ ਕਰੋ।
ਉਸ ਲੜੀ ਦੇ n ਪਦਾਂ ਦਾ ਜੋੜ ਕਰੋ ਜਿਸ ਦਾ nਵਾਂ ਪਦ n(n+ 3) ਹੈ।
ਜੇਕਰ ਕਿਸੇ ਅੰਕਗਣਿਤਿਕ ਲੜੀ (AP) ਦਾ pਵਾਂ, qਵਾਂ, rਵਾਂ ਅਤੇ sਵਾਂ ਪਦ ਜਿਮਾਇਤੀ ਲੜੀ (G.P.) ਵਿੱਚ ਹੈ ਤਾਂ ਦਿਖਾਉਂ ਕਿ (p -q), ( q -r),(r -s) ਵੀ G.P. ਵਿੱਚ ਹਨ।
ਜੇਕਰ a,b ,c, G.P. ਵਿੱਚ ਹਨ ਅਤੇ `a^(1/x)=b^(1/y)=c^(1/z)` ਤਾਂ ਸਿੱਧ ਕਰੋ ਕਿ x, y, z, A.P.ਵਿੱਚ ਹਨ।
ਜੇਕਰ a, b, c, d ਅਤੇ p ਵੱਖ-ਵੱਖ ਵਾਸਤਵਿਕ ਸੰਖਿਆਵਾਂ ਇਸ ਤਰ੍ਹਾਂ ਹਨ ਕਿ `(a^2 + b^2 + c^2)p^2 -2(ab + bc + cd) p + (b^2+ c^2+ d^2) le 0`, ਤਾਂ ਦਿਖਾਉ ਕਿ a,b,c ਅਤੇ d G.P. ਵਿੱਚ ਹਨ
ਜੇਕਰ p,q,r, G.P. ਵਿੱਚ ਹਨ ਅਤੇ ਸਮੀਕਰਣ `px^2 + 2qx + r = 0` ਅਤੇ `dx^2 + 2ex +f= 0` ਦੇ ਸਾਂਝੇ ਮੂਲ ਹਨ ਤਾਂ ਦਿਖਾਉ `d/p,e/q,f/r` ,A.P. ਵਿੱਚ ਹਨ।
EXAMPLE questions and complete solutions for chapter ਅਨੁਕ੍ਰਮ ਅਤੇ ਲੜੀਆਂ of PSEB (PUNJABI MEDIUM) of Class 11