Class 11 | MATHS |
Chapter | ਸਿੱਧੀਆਂ ਰੇਖਾਵਾਂ |
PSEB (PUNJABI MEDIUM) | EXAMPLE |
Number Of Questions | 28 |
Academic Year | 2023-24 |
ਰੇਖਾਵਾਂ ਦੀ ਢਲਾਣ ਪਤਾ ਕਰੋ ਜੋ ਬਿੰਦੂਆਂ (3,-2) ਅਤੇ (-1,4) ਵਿੱਚੋਂ ਲੰਘਦੀ ਹੈ।
ਰੇਖਾਵਾਂ ਦੀ ਢਲਾਣ ਪਤਾ ਕਰੋ ਜੋ ਬਿੰਦੂਆਂ (3, - 2) ਅਤੇ (7, - 2) ਵਿੱਚੋਂ ਲੰਘਦੀ ਹੈ।
ਰੇਖਾਵਾਂ ਦੀ ਢਲਾਣ ਪਤਾ ਕਰੋ ਜੋ ਬਿੰਦੂਆਂ (3, - 2) ਅਤੇ (3, 4) ਵਿੱਚੋਂ ਲੰਘਦੀ ਹੈ।
ਰੇਖਾਵਾਂ ਦੀ ਢਲਾਣ ਪਤਾ ਕਰੋ ਜੋ ਧਨਾਤਮਕ x-ਧੁਰੇ ਨਾਲ `60^@` ਦਾ ਕੋਣ ਬਣਾਉਂਦੀ ਹੈ
ਦੋ ਰੇਖਾਵਾਂ ਦੇ ਵਿਚਕਾਰ ਕੋਣ `pi/4` ਹੈ ਅਤੇ ਇੱਕ ਰੇਖਾ ਦੀ ਢਲਾਣ `1/2` ਹੈ ਦੂਜੀ ਰੇਖਾ ਦੀ ਢਲਾਣ ਪਤਾ ਕਰੋ ।
(-2, 6) ਅਤੇ (4, 8) ਬਿੰਦੂਆਂ ਵਿੱਚੋਂ ਲੰਘਣ ਵਾਲੀ ਰੇਖਾ (8, 12) ਅਤੇ (x, 24) ਬਿੰਦੂਆਂ ਵਿੱਚੋਂ ਲੰਘਣ ਵਾਲੀ ਰੇਖਾ ਤੇ ਲੰਬ ਹੈ। x ਦਾ ਮੁੱਲ ਪਤਾ ਕਰੋ।
ਤਿੰਨ ਬਿੰਦੂ P (h, k), Q `(x_1, y_1)` ਅਤੇ R `(x_2, y_2)` ਇੱਕ ਹੀ ਰੇਖਾ ਤੇ ਬਿੰਦੂ ਹਨ। ਦਿਖਾਉ ਕਿ `(h - x_1) (y_2- y_1) = (k - y_1) (x_2- x_1)`.
ਚਿੱਤਰ 10.9 ਵਿੱਚ, ਰੇਖੀ ਗਤੀ ਦਾ ਸਮੇਂ ਅਤੇ ਦੂਰੀ ਦਾ ਆਲੇਖ ਦਿੱਤਾ ਹੈ। ਸਮੇਂ ਅਤੇ ਦੂਰੀ ਦੇ ਦੋ ਸਥਾਨ ਜਦੋਂ T= 0,D = 2 ਅਤੇ ਜਦੋਂ T=3, D =8 ਹੈ ਦਰਜ ਕੀਤੇ ਗਏ ਹਨ। ਢਲਾਣ ਦੀ ਧਾਰਣਾ ਦਾ ਪ੍ਰਯੋਗ ਕਰਦੇ ਹੋਏ, ਗਤੀ ਦਾ ਨਿਯਮ ਪਤਾ ਕਰੋ ਅਰਥਾਤ ਕਿਸ ਪ੍ਰਕਾਰ ਦੂਰੀ, ਸਮੇਂ ਤੇ ਨਿਰਭਰ ਕਰਦੀ ਹੈ।
ਧੁਰਿਆਂ ਦੇ ਸਮਾਂਤਰ ਅਤੇ ਬਿੰਦੂ (- 2, 3) ਵਿੱਚੋਂ ਲੰਘਦੀਆਂ ਰੇਖਾਵਾਂ ਦੀਆਂ ਸਮੀਕਰਣਾਂ ਲਿਖੋ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ (- 2, 3) ਵਿੱਚ ਲੰਘਦੀ ਹੈ ਅਤੇ ਜਿਸਦੀ ਢਲਾਣ - 4 ਹੈ।
ਰੇਖਾ ਦੀ ਸਮੀਕਰਣ ਲਿਖੋ ਜੋ ਬਿੰਦੂਆਂ (1, -1) ਅਤੇ (3, 5) ਵਿਚੋਂ ਲੰਘਦੀ ਹੈ।
ਉਹਨਾਂ ਰੇਖਾਵਾਂ ਦੀ ਸਮੀਕਰਣ ਲਿਖੋ ਜਿਸ ਲਈ `tan theta=1/2`, ਜਿੱਥੇ `theta` ਰੇਖਾ ਦਾ ਝੁਕਾਅ ਹੈ ਅਤੇ (i) y- ਅੰਤਰਖੰਡ `-3/2` ਹੈ। (ii) x- ਅੰਤਰਖੰਡ 4 ਹੈ।
ਉਸ ਰੇਖਾ ਦਾ ਸਮੀਕਰਣ ਪਤਾ ਕਰੋ ਜੋ x-ਧੁਰੇ ਅਤੇ y-ਧੁਰੇ 'ਤੇ ਕਰਮਵਾਰ ਅੰਤਰਖੰਡ -3 ਅਤੇ 2 ਬਣਾਉਂਦੀ ਹੈ।
ਇਕ ਰੇਖਾ ਦੀ ਸਮੀਕਰਣ ਪਤਾ ਕਰੋ, ਜਿਸਦੀ ਮੂਲ ਬਿੰਦੂ ਤੋਂ ਦੂਰੀ 4 ਇਕਾਈ ਅਤੇ ਧਨਾਤਮਕ x-ਧੁਰੇ ਅਤੇ ਲੰਬ ਦੇ ਵਿਚਕਾਰ ਦਾ ਕੋਣ `15^@` ਹੈ।
ਫਾਰਨਹੀਟ ਤਾਪਮਾਨ F ਅਤੇ ਨਿਸਚਿਤ ਤਾਪਮਾਨ K ਇੱਕ ਰੇਖੀ ਸਮੀਕਰਣ ਨੂੰ ਸੰਤੁਸ਼ਟ ਕਰਦੇ ਹਨ। ਦਿੱਤਾ ਹੈ ਕਿ K= 273 ਜਦੋਂ F= 32 ਅਤੇ K= 373 ਜਦੋਂ F= 212 ਹੈ। K ਨੂੰ F ਦੇ ਪਦਾਂ ਵਿੱਚ ਲਿਖੇ ਅਤੇ F ਦਾ ਮਾਨ ਪਤਾ ਕਰੋ ਜਦੋਂ K =0 ਹੈ।
ਇੱਕ ਰੇਖਾ ਦੀ ਸਮੀਕਰਣ `3x - 4y +10=0` ਹੈ। ਇਸ ਦੀ (1) ਢਲਾਣ (2) x ਅਤੇ y-ਅੰਤਰਖੰਡ ਪਤਾ ਕਰੋ ।
ਸਮੀਕਰਣ `sqrt3x + y -8 =0` ਨੂੰ ਲੰਬ ਰੂਪ ਵਿੱਚ ਬਦਲੋ। p ਅਤੇ `omega` ਦਾ ਮੁੱਲ ਪਤਾ ਕਰੋ।
ਰੇਖਾਵਾਂ `y -sqrt3x -5 = 0` ਅਤੇ `sqrt3y - x+6 = 0` ਵਿਚਕਾਰ ਕੋਣ ਪਤਾ ਕਰੋ।
ਦਿਖਾਉ ਕਿ ਦੋ ਰੇਖਾਵਾਂ `a_1x+b_1y+c_1=0` ਅਤੇ `a_2x+b_2y+c_2=0`, ਜਿੱਥੇ `b_1,b_2 ne 0` (1) ਸਮਾਂਤਰ ਹਨ ਜੇਕਰ `a_1/b_1=a_2/b_2` ਅਤੇ (2) ਇੱਕ-ਦੂਜੇ 'ਤੇ ਲੰਬ ਹਨ ਜੇਕਰ `a_1a_2 + b_1b_2 = 0`
ਇੱਕ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ `x - 2y +3 =0` ਤੇ ਲੰਬ ਹੈ ਅਤੇ ਬਿੰਦੂ (1, - 2) ਵਿੱਚੋਂ ਲੰਘ ਰਹੀ ਹੈ।
ਬਿੰਦੂ (3, - 5) ਦੀ ਰੇਖਾ `3x- 4y -26 =0` ਤੋਂ ਦੂਰੀ ਪਤਾ ਕਰੋ ।
ਸਮਾਂਤਰ ਰੇਖਾਵਾਂ `3x - 4y+7 = 0` ਅਤੇ `3x-4y+5 =0` ਦੇ ਵਿਚਕਾਰ ਦੂਰੀ ਪਤਾ ਕਰੋ ।
ਜੇਕਰ ਰੇਖਾਵਾਂ `2x + y -3= 0`, `5x + ky -3 = 0` ਅਤੇ `3x -y -2 = 0` ਸੰਗਾਮੀ ਹਨ ਤਾਂ ਮੁੱਲ ਪਤਾ ਕਰੋ।
ਬਿੰਦੂ (4, 1) ਤੋਂ ਰੇਖਾ `4x-y = 0` ਦੀ ਦੂਰੀ ਉਸ ਰੇਖਾ ਦੀ ਦਿਸ਼ਾ ਵਿੱਚ ਪਤਾ ਕਰੋ ਜੋ ਧਨਾਤਮਕ x-ਧੁਰੇ ਨਾਲ `135^@` ਦਾ ਕੋਣ ਬਣਾਉਂਦੀ ਹੈ।
ਇਹ ਮੰਨਦੇ ਹੋਏ ਕਿ ਸਰਲ ਰੇਖਾਵਾਂ ਇੱਕ ਬਿੰਦੂ ਲਈ ਦਰਪਣ ਦਾ ਕੰਮ ਕਰਦੀਆਂ ਹਨ, ਬਿੰਦੂ (1, 2) ਦਾ ਰੇਖਾ `x-3y+4 =0` ਵਿੱਚ ਪ੍ਰਤਿਬਿੰਬ ਪਤਾ ਕਰੇ।
ਦਿਖਾਉ ਕਿ ਰੇਖਾਵਾਂ `y = m_1 x + c_1 , y = m_2 x + c_2` ਅਤੇ x=0 ਦੁਆਰਾ ਬਣੀ ਤ੍ਰਿਭੁਜ ਦਾ ਖੇਤਰਫਲ `((c_1-c_2)^2)/(2|m_1-m_2|)` ਹੈ।
ਇੱਕ ਰੇਖਾ ਇਸ ਤਰ੍ਹਾਂ ਹੈ ਕਿ ਇਸ ਦੇ ਰੇਖਾਵਾਂ `5x- y+ 4 =0` ਅਤੇ `3x+4y -4=0` ਦੇ ਵਿਚਕਾਰ ਦੇ ਰੇਖਾ ਖੰਡ ਨੂੰ ਬਿੰਦੂ (1, 5) ਸਮਦੁਭਾਜਿਤ ਕਰਦਾ ਹੈ। ਇਸ ਰੇਖਾ ਦੀ ਸਮੀਕਰਣ ਪਤਾ ਕਰੋ।
ਦਿਖਾਉ ਕਿ ਇੱਕ ਗਤੀਸ਼ੀਲ ਬਿੰਦੂ ਦਾ ਬਿੰਦੂਪਥ ਜਿਸ ਦੀਆਂ ਦੋ ਰੇਖਾਵਾਂ `3x- 2y = 5` ਅਤੇ `3x+ 2y =5` ਤੋਂ ਦੂਰੀ ਸਮਾਨ ਹੈ ਇੱਕ ਰੇਖਾ ਹੈ।
EXAMPLE questions and complete solutions for chapter ਸਿੱਧੀਆਂ ਰੇਖਾਵਾਂ of PSEB (PUNJABI MEDIUM) of Class 11