Class 11 | MATHS |
Chapter | ਸਿੱਧੀਆਂ ਰੇਖਾਵਾਂ |
PSEB (PUNJABI MEDIUM) | EXERCISE |
Number Of Questions | 80 |
Academic Year | 2023-24 |
ਕਾਰਟੀਜੀਅਨ ਤਲ ਵਿੱਚ ਇੱਕ ਚਤੁਰਭੁਜ ਖਿੱਚੋ, ਜਿਸਦੇ ਸਿਖਰ (- 4, 5), (0, 7), (5,-5) ਅਤੇ (- 4, -2) ਹਨ। ਇਸਦਾ ਖੇਤਰਫਲ ਵੀ ਪਤਾ ਕਰੋ।
ਇੱਕ ਸਮਭੁਜੀ ਤ੍ਰਿਭੁਜ ਜਿਸਦੀ ਭੁਜਾ 2a ਹੈ, ਦਾ ਆਧਾਰ y-ਧੁਰੇ ਨਾਲ ਇਸ ਤਰ੍ਹਾਂ ਸੰਪਾਤੀ ਹੈ ਕਿ ਇਸ ਅਧਾਰ ਦਾ ਮੱਧ ਮੂਲ ਬਿੰਦੂ ਹੈ।ਤ੍ਰਿਭੁਜ ਦੇ ਸਿਖਰ ਪਤਾ ਕਰੋ।
P `(x_1, y_1)` ਅਤੇ Q `(x_2, y_2)` ਦੇ ਵਿਚਕਾਰਲੀ ਦੂਰੀ ਪਤਾ ਕਰੋ ਜਦੋਂ: -(i) PQ y-ਧੁਰੇ ਦੇ ਸਮਾਂਤਰ ਹੈ। (ii) PQ x-ਧੁਰੇ ਦੇ ਸਮਾਂਤਰ ਹੈ।
x-ਧੁਰੇ ਤੇ ਉਹ ਬਿੰਦੂ ਪਤਾ ਕਰੋ ਜੋ ਬਿੰਦੂਆਂ (7, 6) ਅਤੇ (3, 4) ਤੋਂ ਬਰਾਬਰ ਦੂਰੀ ਤੇ ਹੈ।
ਇੱਕ ਰੇਖਾ ਦੀ ਢਲਾਣ ਪਤਾ ਕਰੋ ਜੋ ਮੂਲ ਬਿੰਦੂ ਅਤੇ ਬਿੰਦੂਆਂ P (0,-4) ਅਤੇ B (8, 0) ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਵਿੱਚੋਂ ਲੰਘਦੀ ਹੈ।
ਪਾਇਥਾਗੋਰਸ ਥਿਊਰਮ ਦੀ ਵਰਤੋਂ ਕੀਤੇ ਬਿਨਾਂ ਦਿਖਾਉ ਕਿ ਬਿੰਦੂ (4, 4), (3, 5) ਅਤੇ (-1,-1) ਸਮਕੋਣੀ ਤ੍ਰਿਭੁਜ ਦੇ ਸਿਖ਼ਰ ਹਨ।
x ਦਾ ਮੁੱਲ ਪਤਾ ਕਰੋ ਜਿਸ ਲਈ ਬਿੰਦੂ (x, -1), (2, 1) ਅਤੇ (4, 5) ਸਮਰੇਖੀ ਹੋਣ।
ਦੂਰੀ ਸੂਤਰ ਦੀ ਵਰਤੋਂ ਕੀਤੇ ਬਿਨਾਂ ਦਿਖਾਉ ਕਿ ਬਿੰਦੂ (- 2,-1), (4, 0), (3, 3) ਅਤੇ (-3, 2) ਸਮਾਂਤਰ ਚਤੁਰਭੁਜ ਦੇ ਸਿਖ਼ਰ ਹਨ।
x-ਧੁਰੇ ਅਤੇ ਬਿੰਦੂਆਂ (3,-1) ,(4,-2) ਨੂੰ ਮਿਲਾਉਣ 'ਤੇ ਬਣੀ ਰੇਖਾ ਦੇ ਵਿਚਕਾਰ ਕੋਣ ਪਤਾ ਕਰੋ।
ਕਿਸੇ ਰੇਖਾ ਦੀ ਢਲਾਣ, ਕਿਸੇ ਹੋਰ ਰੇਖਾ ਦੀ ਢਲਾਣ ਤੋਂ ਦੁੱਗਣੀ ਹੈ। ਜੇਕਰ ਦੋਨਾਂ ਦੇ ਵਿਚਕਾਰ ਦੇ ਕੋਣ ਦਾ ਟੇਂਜੈਂਟ 1/3 ਹੈ ਤਾਂ ਰੇਖਾਵਾਂ ਦੀਆਂ ਢਲਾਣਾਂ ਪਤਾ ਕਰੋ।
ਇੱਕ ਰੇਖਾ `(x_1, y_1)` ਅਤੇ (h, k) ਵਿੱਚੋਂ ਲੰਘਦੀ ਹੈ। ਜੇਕਰ ਰੇਖਾ ਦੀ ਢਲਾਣ m ਹੈ ਤਾਂ ਦਿਖਾਉ ਕਿ `k-y_1 = m (h -x_1 )`
ਜੇਕਰ ਤਿੰਨ ਬਿੰਦੂ (h, 0), (a, b) ਅਤੇ (0, k) ਇੱਕ ਰੇਖਾ 'ਤੇ ਹੋਣ ਤਾਂ ਦਿਖਾਉ ਕਿ `a/h+b/k=1`
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:- ਢਲਾਣ 1/2 ਨਾਲ ਜੋ ਬਿੰਦੂ (-4,3) ਵਿੱਚੋਂ ਲੰਘਦੀ ਹੈ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:-ਢਲਾਣ m ਨਾਲ ਜੋ ਬਿੰਦੂ (0, 0) ਵਿੱਚੋਂ ਲੰਘਦੀ ਹੈ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:-ਬਿੰਦੂ `(2,2 sqrt3)` ਵਿੱਚੋਂ ਲੰਘਣ ਵਾਲੀ ਅਤੇ x-ਧੁਰੇ ਨਾਲ `75^@` ਕੋਣ ਤੇ ਝੁਕੀ ਹੋਈ ਹੈ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:- x-ਧੁਰੇ ਨੂੰ ਮੂਲ ਬਿੰਦੂ ਤੋਂ ਖੱਬੇ ਪਾਸੇ 3 ਇਕਾਈ ਦੂਰੀ 'ਤੇ ਕੱਟਣ ਵਾਲੀ ਅਤੇ ਢਲਾਣ -2 ਵਾਲੀ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:- y-ਧੁਰੇ ਨੂੰ ਮੂਲ ਬਿੰਦੂ ਤੋਂ 2 ਇਕਾਈ ਉਪਰ ਅਤੇ ਧਨਾਤਮਕ x-ਧੁਰੇ ਨਾਲ `30^@` ਦਾ ਕੋਣ ਬਣਾਉਂਦੀ ਹੋਵੇ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:-ਬਿੰਦੂਆਂ (-1, 1) ਅਤੇ (2,-4) ਵਿਚੋਂ ਲੰਘਦੀ ਹੋਵੇ।
ਹੇਠ ਲਿਖੇ ਦੀ ਸਮੀਕਰਣ ਪਤਾ ਕਰੋ ਜੋ ਲਿਖੀ ਸ਼ਰਤਾਂ ਨੂੰ ਸੰਤੁਸ਼ਟ ਕਰਦੀ ਹੈ:-ਮੂਲ ਬਿੰਦੂ ਤੋਂ ਲੰਬਾਤਮਕ ਦੂਰੀ 5 ਇਕਾਈ ਅਤੇ ਲੰਬ ਦੁਆਰਾ ਧਨਾਤਮਕ x-ਧੁਰੇ ਨਾਲ `30^@` ਦਾ ਕੋਣ ਬਣਦਾ ਹੋਵੇ।
`triangle PQR` ਦੇ ਸਿਖ਼ਰ P (2, 1), Q (-2, 3) ਅਤੇ R (4, 5) ਹਨ। ਸਿਖ਼ਰ R ਵਿੱਚੋਂ ਲੰਘਦੀ ਮੱਧਿਕਾ ਦੀ ਸਮੀਕਰਣ ਪਤਾ ਕਰੋ।
ਉਸ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਬਿੰਦੂ (-3,5) ਵਿਚੋਂ ਲੰਘ ਰਹੀ ਹੈ ਅਤੇ ਬਿੰਦੂਆਂ (2, 5) ਅਤੇ (-3, 6) ਵਿੱਚੋਂ ਲੰਘਣ ਵਾਲੀ ਰੇਖਾ ਤੇ ਲੰਬ ਹੈ।
ਇੱਕ ਰੇਖਾ ਬਿੰਦੂਆਂ (1,0) ਅਤੇ (2,3) ਨੂੰ ਮਿਲਾਉਣ 'ਤੇ ਬਣੇ ਰੇਖਾ ਖੰਡ ਤੇ ਲੰਬ ਅਤੇ ਇਸਨੂੰ 1 : n ਵਿਚ ਵੰਡਦੀ ਹੈ।ਰੇਖਾ ਦੀ ਸਮੀਕਰਣ ਪਤਾ ਕਰੋ।
ਇੱਕ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਨਿਰਦੇਸ਼ ਅੰਕ ਧੁਰਿਆਂ ਨੂੰ ਬਰਾਬਰ ਅੰਤਰਖੰਡ 'ਤੇ ਕੱਟਦੀ ਹੈ ਅਤੇ ਬਿੰਦੂ (2,3) ਵਿਚੋਂ ਲੰਘਦੀ ਹੈ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ ਬਿੰਦੂ (2,2) ਵਿਚੋਂ ਲੰਘ ਰਹੀ ਹੈ ਅਤੇ ਧੁਰਿਆਂ 'ਤੇ ਅੰਤਰਖੰਡ ਕੱਟ ਰਹੀ ਹੈ ਜਿਨ੍ਹਾਂ ਦਾ ਜੋੜ 9 ਹੈ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ ਬਿੰਦੂ (0,2) ਵਿੱਚੋਂ ਲੰਘਦੀ ਹੈ ਅਤੇ ਧਨਾਤਮਕ x-ਧੁਰੇ ਨਾਲ `(2pi)/3` ਕੋਣ ਬਣਾਉਂਦੀ ਹੈ। ਇਸਦੇ ਸਮਾਂਤਰ ਅਤੇ y-ਧੁਰੇ ਨੂੰ ਮੂਲ ਬਿੰਦੂ ਤੋਂ ਹੇਠਾਂ ਵੱਲ 2 ਇਕਾਈ ਦੂਰੀ ਤੇ ਕੱਟਦੀ ਹੋਵੇ ਰੇਖਾ ਦੀ ਸਮੀਕਰਣ ਵੀ ਪਤਾ ਕਰੋ।
ਇੱਕ ਰੇਖਾ ਤੇ ਮੂਲ ਬਿੰਦੂ ਤੋਂ ਲੰਬ ਇਸਨੂੰ ਬਿੰਦੂ (-2,9) ਤੇ ਮਿਲਦਾ ਹੈ। ਇਸ ਰੇਖਾ ਦੀ ਸਮੀਕਰਣ ਪਤਾ ਕਰੋ।
ਤਾਂਬੇ ਦੀ ਛੜ ਦੀ ਲੰਬਾਈ L (ਸੈਂਟੀਮੀਟਰ ਵਿਚ) ਸੇਲਸੀਅਸ ਤਾਪ C ਦਾ ਰੇਖਿਕ ਫਲਨ ਹੈ। ਇਸ ਪ੍ਰਯੋਗ ਵਿਚ, ਜੇਕਰ L= 124.942 ਤਾਂ C=20 ਅਤੇ L= 125.134 ਤਾਂ C=110 ਹੈ। L ਨੂੰ C ਦੇ ਪਦਾਂ ਵਿੱਚ ਲਿਖੋ।
ਇੱਕ ਦੁੱਧ ਭੰਡਾਰ ਦਾ ਮਾਲਿਕ ਹਰ ਹਫ਼ਤੇ 980 ਲਿਟਰ ਦੁੱਧ 14 ਰੁਪਏ ਪ੍ਰਤੀ ਲਿਟਰ ਅਤੇ 1220 ਲਿਟਰ ਦੁੱਧ 16 ਰੁਪਏ ਪ੍ਰਤੀ ਲਿਟਰ ਵੇਚ ਸਕਦਾ ਹੈ। ਵੇਚਮੁੱਲ ਅਤੇ ਮੰਗ ਵਿੱਚ ਰੇਖਿਕ ਸੰਬੰਧ ਮੰਨਦੇ ਹੋਏ ਪਤਾ ਕਰੋ ਕਿ ਉਹ ਹਰ ਹਫ਼ਤੇ 17 ਰੁਪਏ ਪ੍ਰਤੀ ਲਿਟਰ ਨਾਲ ਕਿੰਨਾ ਦੁੱਧ ਵੇਚ ਸਕਦਾ ਹੈ।
P (a, b) ਧੁਰਿਆਂ ਦੇ ਵਿਚਕਾਰ ਇੱਕ ਰੇਖਾ-ਖੰਡ ਦਾ ਮੱਧ-ਬਿੰਦੂ ਹੈ। ਦਿਖਾਓ ਕਿ ਰੇਖਾ ਦੀ ਸਮੀਕਰਣ `x/a+y/b=2` ਹੈ।
ਬਿੰਦੂ R (h, k) ਧੁਰਿਆਂ ਦੇ ਵਿਚਕਾਰ ਇੱਕ ਰੇਖਾ ਖੰਡ ਨੂੰ 1:2 ਵਿੱਚ ਵੰਡਦਾ ਹੈ। ਰੇਖਾ ਦੀ ਸਮੀਕਰਣ ਪਤਾ ਕਰੋ।
ਰੇਖਾ ਦੀ ਸਮੀਕਰਣ ਦੀ ਧਾਰਨਾ ਦੀ ਵਰਤੋਂ ਕਰਦੇ ਹੋਏ ਸਿੱਧ ਕਰੋ ਕਿ ਤਿੰਨ ਬਿੰਦੂ (3, 0), (- 2, -2) ਅਤੇ (8, 2) ਸਮਰੇਖੀ ਹਨ।
ਹੇਠ ਲਿਖੀ ਸਮੀਕਰਣ ਨੂੰ ਢਲਾਣ-ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੀ ਢਲਾਣ ਅਤੇ y-ਅੰਤਰਖੰਡ ਪਤਾ ਕਰੋ। `x + 7y = 0`
ਹੇਠ ਲਿਖੀ ਸਮੀਕਰਣ ਨੂੰ ਢਲਾਣ-ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੀ ਢਲਾਣ ਅਤੇ y-ਅੰਤਰਖੰਡ ਪਤਾ ਕਰੋ। `6x + 3y -5 = 0`
ਹੇਠ ਲਿਖੀ ਸਮੀਕਰਣ ਨੂੰ ਢਲਾਣ-ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੀ ਢਲਾਣ ਅਤੇ y-ਅੰਤਰਖੰਡ ਪਤਾ ਕਰੋ। - `y =0.`
ਹੇਠ ਲਿਖੀ ਸਮੀਕਰਣ ਨੂੰ ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੇ ਧੁਰਿਆਂ ਤੇ ਅੰਤਰਖੰਡ ਪਤਾ ਕਰੋ। `3x + 2y -12 = 0`
ਹੇਠ ਲਿਖੀ ਸਮੀਕਰਣ ਨੂੰ ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੇ ਧੁਰਿਆਂ ਤੇ ਅੰਤਰਖੰਡ ਪਤਾ ਕਰੋ। `4x -3y = 6`
ਹੇਠ ਲਿਖੀ ਸਮੀਕਰਣ ਨੂੰ ਅੰਤਰਖੰਡ ਰੂਪ ਵਿੱਚ ਬਦਲੋ ਅਤੇ ਇਹਨਾਂ ਦੇ ਧੁਰਿਆਂ ਤੇ ਅੰਤਰਖੰਡ ਪਤਾ ਕਰੋ। `3y + 2 = 0.`
ਹੇਠ ਲਿਖੀ ਸਮੀਕਰਣ ਨੂੰ ਲੰਬ ਰੂਪ ਵਿੱਚ ਬਦਲੋ। ਇਹਨਾਂ ਦੀ ਮੂਲ ਬਿੰਦੂ ਤੋਂ ਦੂਰੀ ਅਤੇ ਇਸ ਤੇ ਲੰਬ ਅਤੇ ਧਨਾਤਮਕ x-ਧੁਰੇ ਵਿਚਕਾਰ ਕੋਣ ਪਤਾ ਕਰੋ:- `x-sqrt3 y+8=0`
ਹੇਠ ਲਿਖੀ ਸਮੀਕਰਣ ਨੂੰ ਲੰਬ ਰੂਪ ਵਿੱਚ ਬਦਲੋ। ਇਹਨਾਂ ਦੀ ਮੂਲ ਬਿੰਦੂ ਤੋਂ ਦੂਰੀ ਅਤੇ ਇਸ ਤੇ ਲੰਬ ਅਤੇ ਧਨਾਤਮਕ x-ਧੁਰੇ ਵਿਚਕਾਰ ਕੋਣ ਪਤਾ ਕਰੋ:- `y- 2 = 0`
ਹੇਠ ਲਿਖੀ ਸਮੀਕਰਣ ਨੂੰ ਲੰਬ ਰੂਪ ਵਿੱਚ ਬਦਲੋ। ਇਹਨਾਂ ਦੀ ਮੂਲ ਬਿੰਦੂ ਤੋਂ ਦੂਰੀ ਅਤੇ ਇਸ ਤੇ ਲੰਬ ਅਤੇ ਧਨਾਤਮਕ x-ਧੁਰੇ ਵਿਚਕਾਰ ਕੋਣ ਪਤਾ ਕਰੋ:- `x-y= 4.`
ਬਿੰਦੂ (-1,1) ਦੀ ਰੇਖਾ `12(x + 6) = 5(y -2)` ਤੋਂ ਦੂਰੀ ਪਤਾ ਕਰੋ।
x-ਧੁਰੇ ਤੇ ਉਹ ਬਿੰਦੂ ਪਤਾ ਕਰੋ ਜਿਨ੍ਹਾਂ ਦੀ ਰੇਖਾ `x/3+y/4=1` ਤੋਂ ਦੂਰੀ 4 ਇਕਾਈ ਹੈ।
ਸਮਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਪਤਾ ਕਰੋ:- `15x + 8y- 34 = 0` ਅਤੇ `15x + 8y + 31 = 0`
ਸਮਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਪਤਾ ਕਰੋ:- `l(x+y)+p=0` ਅਤੇ `l(x+y) -r =0.`
ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ `3x-4y+ 2=0` ਦੇ ਸਮਾਂਤਰ ਹੈ ਅਤੇ ਬਿੰਦੂ (-2,3) ਵਿੱਚੋਂ ਲੰਘ ਰਹੀ ਹੈ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ ` x - 7y + 5 = 0` ਤੇ ਲੰਬ ਹੈ ਅਤੇ ਬਿੰਦੂ (-2,3) ਵਿੱਚੋਂ ਲੰਘ ਰਹੀ ਹੈ।
ਰੇਖਾਵਾਂ `sqrt3 x+ y = 1` ਅਤੇ `x + sqrt3y = 1.` ਦੇ ਵਿਚਕਾਰ ਕੋਣ ਪਤਾ ਕਰੋ।
ਬਿੰਦੂਆਂ (h,3) ਅਤੇ (4, 1) ਵਿੱਚੋਂ ਲੰਘਣ ਵਾਲੀ ਰੇਖਾ, ਰੇਖਾ `7x-9y -19 = 0` ਨੂੰ ਸਮਕੋਣ ਕੋਣ ਤੇ ਕੱਟਦੀ ਹੈ। h ਦਾ ਮੁੱਲ ਪਤਾ ਕਰੋ।
ਸਿੱਧ ਕਰੋ ਕਿ ਬਿੰਦੂ `(x_1,y_1)` ਵਿੱਚੋਂ ਲੰਘਣ ਵਾਲੀ ਅਤੇ `Ax + By + C = 0` ਦੇ ਸਮਾਂਤਰ ਰੇਖਾ `A (x- x_1) + B (y -y_1) = 0` ਹੈ।
ਬਿੰਦੂ (2,3) ਵਿਚੋਂ ਲੰਘ ਰਹੀਆਂ ਦੋ ਰੇਖਾਵਾਂ ਇਕ ਦੂਜੇ ਨੂੰ `60^@` 'ਤੇ ਕੱਟਦੀਆਂ ਹਨ। ਜੇਕਰ ਇੱਕ ਰੇਖਾ ਦੀ ਢਲਾਣ 2 ਹੈ, ਤਾਂ ਦੂਜੀ ਰੇਖਾ ਦੀ ਸਮੀਕਰਣ ਪਤਾ ਕਰੋ।
ਬਿੰਦੂਆਂ (3,4) ਅਤੇ (-1,2) ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਲੰਬ ਸਮਦੁਭਾਜਕ ਦੀ ਸਮੀਕਰਣ ਪਤਾ ਕਰੋ।
ਬਿੰਦੂ (-1,3) ਤੋਂ ਰੇਖਾ `3x -4y -16 = 0` ਤੋਂ ਸੁੱਟੇ ਗਏ ਲੰਬ ਦੇ ਅਧਾਰ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ।
ਮੂਲ ਬਿੰਦੂ ਦੇ ਰੇਖਾ `y = mx + c` ਤੇ ਲੰਬ ਇਸ ਨੂੰ ਬਿੰਦੂ (-1,2) ਤੇ ਮਿਲਦਾ ਹੈ। m ਅਤੇ c ਦੇ ਮੁੱਲ ਪਤਾ ਕਰੋ।
ਜੇਕਰ p ਅਤੇ q ਮੂਲ ਬਿੰਦੂ ਤੋਂ ਕ੍ਰਮਵਾਰ ਰੇਖਾਵਾਂ `xcos theta -ysin theta = k cos 2 theta` ਅਤੇ `x sec theta + y cosec theta= k`, ਤੇ ਲੰਬ ਦੀਆਂ ਲੰਬਾਈਆਂ ਹਨ, ਤਾਂ ਸਿੱਧ ਕਰੋ ਕਿ `p^2 + 4q^2 = k^2`.
` triangleABC` ਦੇ ਸਿਖਰ A (2, 3), B (4,-1) ਅਤੇ C (1, 2), ਹਨ, ਸਿਖ਼ਰ ਤੋਂ ਸਾਹਮਣੇ ਵਾਲੀ ਭੁਜਾ ਤੇ ਸੁੱਟੇ ਲੰਬ ਦੀ ਸਮੀਕਰਣ ਅਤੇ ਲੰਬਾਈ ਪਤਾ ਕਰੋ।
ਜੇਕਰ p ਮੂਲ ਬਿੰਦੂ ਤੋਂ ਉਸ ਰੇਖਾ ਦੇ ਸੁੱਟੇ ਗਏ ਲੰਬ ਦੀ ਲੰਬਾਈ ਹੋਵੇ,ਜਿਸਦੇ ਧੁਰਿਆਂ ਤੇ ਅੰਤਰਖੰਡ a ਅਤੇ b, ਤਾਂ ਦਿਖਾਉ ਕਿ `1/p^2=1/a^2+1/b^2` .
k ਦਾ ਮੁੱਲ ਪਤਾ ਕਰੋ ਜਿਸ ਲਈ ਰੇਖਾ `(k-3) x -(4 - k^2)y + k^2 -7k + 6 = 0` ਹੈ x-ਧੁਰੇ ਦੇ ਸਮਾਂਤਰ
k ਦਾ ਮੁੱਲ ਪਤਾ ਕਰੋ ਜਿਸ ਲਈ ਰੇਖਾ `(k-3) x -(4 - k^2)y + k^2 -7k + 6 = 0` ਹੈ y-ਧੁਰੇ ਦੇ ਸਮਾਂਤਰ
k ਦਾ ਮੁੱਲ ਪਤਾ ਕਰੋ ਜਿਸ ਲਈ ਰੇਖਾ `(k-3) x -(4 - k^2)y + k^2 -7k + 6 = 0` ਹੈ - ਮੂਲ ਬਿੰਦੂ ਵਿੱਚੋਂ ਲੰਘਦੀ ਹੈ।
`theta` ਅਤੇ p ਦਾ ਮੁੱਲ ਪਤਾ ਕਰੋ, ਜੇਕਰ ਸਮੀਕਰਣ `x cos theta + y sin theta = p` ਰੇਖਾ `sqrt3 x+y + 2 = 0` ਦਾ ਲੰਬ ਰੂਪ ਹੋਵੇ।
ਰੇਖਾਵਾਂ ਦੀਆਂ ਸਮੀਕਰਣਾਂ ਪਤਾ ਕਰੋ ਜਿਨ੍ਹਾਂ, ਦੇ ਧੁਰਿਆਂ ਤੇ ਬਣੇ ਅੰਤਰਖੰਡਾਂ ਦਾ ਜੋੜ ਅਤੇ ਗੁਣਾ ਕ੍ਰਮਵਾਰ 1 ਅਤੇ -6 ਹੈ।
y-ਧੁਰੇ ਤੇ ਉਹ ਕਿਹੜੇ ਬਿੰਦੂ ਹਨ ਜਿਨ੍ਹਾਂ ਦੀ ਰੇਖਾ `x/3+y/4=1` ਤੋਂ ਦੂਰੀ 4 ਇਕਾਈ ਹੈ?
ਬਿੰਦੂਆਂ `(cos theta, sin theta)` ਅਤੇ `(cos phi, sin phi)` ਨੂੰ ਮਿਲਾਉਣ ਤੇ ਬਣੀ ਰੇਖਾ ਦਾ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ y-ਧੁਰੇ ਦੇ ਸਮਾਂਤਰ ਹੈ ਅਤੇ ਰੇਖਾਵਾਂ `x -7y + 5 = 0` ਅਤੇ `3x + y = 0` ਦੇ ਕਾਟ ਵਿੱਚੋਂ ਖਿੱਚੀ ਗਈ ਹੈ।
ਰੇਖਾ `x/4+y/6=1` 'ਤੇ ਲੰਬ, ਉਸ ਬਿੰਦੂ ਤੋਂ ਖਿੱਚੀ ਰੇਖਾ ਦੀ ਸਮੀਕਰਣ ਪਤਾ ਕਰੋ ਜਿੱਥੇ ਇਹ y-ਧੁਰੇ ਨੂੰ ਮਿਲਦੀ ਹੈ।
ਰੇਖਾਵਾਂ y-x = 0, x + y = 0 ਅਤੇ x-k = 0 ਦੁਆਰਾ ਬਣੀ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ।
p ਦਾ ਮੁੱਲ ਪਤਾ ਕਰੋ ਜਿਸ ਲਈ `3x + y - 2 = 0, px + 2y-3 =0` ਅਤੇ `2x-y -3 =0` ਇੱਕ ਬਿੰਦੂ 'ਤੇ ਕੱਟਦੀਆਂ ਹੋਣ।
ਜੇਕਰ ਤਿੰਨ ਰੇਖਾਵਾਂ ਜਿਨ੍ਹਾਂ ਦੀਆਂ ਸਮੀਕਰਣਾਂ `y = m_1x + c_1`, `y = m_2x + c_2` ਅਤੇ `y = m_3x + c_3`ਸੰਗਾਮੀ ਹਨ ਤਾਂ ਦਿਖਾਓ ਕਿ `m_1(c_2 - c_3) + m_2 (c_3 -c_1) + m_3 (c_1 - c_2) = 0`
ਬਿੰਦੂ (3,2) ਵਿੱਚੋਂ ਲੰਘਦੀ ਅਤੇ ਰੇਖਾ x-2y=3 ਨਾਲ `45^@` ਦਾ ਕੋਣ ਬਣਾਉਣ ਵਾਲੀ ਰੇਖਾ ਦੀ ਸਮੀਕਰਣ ਪਤਾ ਕਰੋ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ `4x + 7y-3 = 0` ਅਤੇ `2x -3y +1=0` ਦੇ ਕਾਟ ਬਿੰਦੂ ਵਿੱਚੋਂ ਲੰਘ ਰਹੀ ਹੈ ਅਤੇ ਜਿਸਦੇ ਧੁਰਿਆਂ 'ਤੇ ਅੰਤਰਖੰਡ ਸਮਾਨ ਹਨ।
ਦਿਖਾਓ ਕਿ ਰੇਖਾ ਦੀ ਸਮੀਕਰਣ ਜੋ ਮੂਲ ਬਿੰਦੂ ਵਿੱਚੋਂ ਲੰਘ ਰਹੀ ਹੈ ਅਤੇ ਰੇਖਾ `y=mx+c` ਨਾਲ ਕੋਣ `theta` ਬਣਾਉਂਦੀ ਹੈ, `y/x = (m+-tan theta)/(1 overset(-)(+)m tan theta)` ਹੈ।
ਬਿੰਦੂਆਂ (-1,1) ਅਤੇ (5,7) ਨੂੰ ਮਿਲਾਉਣ ਵਾਲੇ ਰੇਖਾ ਖੰਡ ਨੂੰ ਰੇਖਾ x+y= 4 ਕਿਸ ਅਨੁਪਾਤ ਵਿੱਚ ਵੰਡਦੀ ਹੈ?
ਰੇਖਾ `4x + 7y + 5 = 0` ਦੀ ਬਿੰਦੂ (1,2) ਤੋਂ ਰੇਖਾ `2x-y = 0` ਦੀ ਦਿਸ਼ਾ ਵਿਚ ਦੂਰੀ ਪਤਾ ਕਰੋ।
ਸਮਕੋਣ ਤ੍ਰਿਭੁਜ ਦੇ ਕਰਣ ਦੇ ਅੰਤ ਬਿੰਦੂ (1,3) ਅਤੇ (-4,1) ਹਨ।ਤ੍ਰਿਭੁਜ ਦੀਆਂ ਲੰਬ ਭੁਜਾਵਾਂ ਦੇ ਸਮੀਕਰਣ ਪਤਾ ਕਰੋ।
ਬਿੰਦੂ (3,8) ਦਾ ਰੇਖਾ x +3y=7 ਨਾਲ ਪ੍ਰਤਿਬਿੰਬ ਇਹ ਮੰਨਦੇ ਹੋਏ ਪਤਾ ਕਰੋ ਕਿ ਰੇਖਾ ਇੱਕ ਸਧਾਰਨ ਦਰਪਣ ਹੈ।
ਜੇਕਰ ਰੇਖਾਵਾਂ `y = 3x +1` ਅਤੇ `2y = x + 3` ਦਾ ਰੇਖਾ y= mx + 4 ਨਾਲ ਝੁਕਾਅ ਬਰਾਬਰ ਹੈ, ਤਾਂ m ਦਾ ਮੁੱਲ ਪਤਾ ਕਰੋ।
ਜੇਕਰ ਰੇਖਾਵਾਂ `x + y -5 = 0` ਅਤੇ `3x -2y +7 = 0`ਤੋਂ ਚਲ ਬਿੰਦੂ P (x, y) ਦੀ ਲੰਬਾਤਮਕ ਦੂਰੀਆਂ ਦਾ ਜੋੜ ਹਮੇਸ਼ਾਂ 10 ਹੈ।ਦਰਸਾਓ ਕਿ P ਪੱਕਾ ਰੇਖਾ ਤੇ ਚੱਲੇਗਾ।
ਰੇਖਾ ਦੀ ਸਮੀਕਰਣ ਪਤਾ ਕਰੋ ਜੋ ਸਮਾਂਤਰ ਰੇਖਾਵਾਂ `9x + 6y -7 = 0` ਅਤੇ `3x + 2y+6 = 0` ਤੋਂ ਸਮਾਨ ਦੂਰੀ 'ਤੇ ਹੈ।
ਦਿਖਾਓ ਕਿ `(sqrt(a^2-b^2), 0)` ਅਤੇ `(-sqrt(a^2-b^2), 0)` ਬਿੰਦੂਆਂ ਵਿੱਚੋਂ ਰੇਖਾ `x/a cos theta+y/b sin theta=1` 'ਤੇ ਖਿੱਚੇ ਗਏ ਲੰਬ ਦੀਆਂ ਲੰਬਾਈਆਂ ਦਾ ਗੁਣਨਫਲ `b^2` ਹੈ।
ਇੱਕ ਵਿਅਕਤੀ ਸਮੀਕਰਣਾਂ `2x -3y + 4 = 0` ਅਤੇ `3x + 4y -5 = 0` ਤੋਂ ਬਣੇ ਸਰਲ ਰੇਖੀ ਪੱਥਾਂ ਦੇ ਕਾਟ ਬਿੰਦੂ ਤੇ ਖੜ੍ਹਾ ਹੈ ਅਤੇ ਸਮੀਕਰਣ `6x -7y + 8 = 0` ਦੇ ਪਥ 'ਤੇ ਘੱਟ ਤੋਂ ਘੱਟ ਸਮੇਂ ਵਿਚ ਪਹੁੰਚਣਾ ਚਾਹੁੰਦਾ ਹੈ।ਉਸ ਦੁਆਰਾ ਅਪਣਾਈ ਗਈ ਪੱਥ ਦੀ ਸਮੀਕਰਣ ਪਤਾ ਕਰੋ।
EXERCISE questions and complete solutions for chapter ਸਿੱਧੀਆਂ ਰੇਖਾਵਾਂ of PSEB (PUNJABI MEDIUM) of Class 11