Class 11 | MATHS |
Chapter | ਕਾਨਿਕ ਕਾਟਾਂ |
PSEB (PUNJABI MEDIUM) | EXAMPLE |
Number Of Questions | 20 |
Academic Year | 2023-24 |
ਕੇਂਦਰ (0,0) ਅਤੇ ਅਰਧ ਵਿਆਸ r ਵਾਲੇ ਚੱਕਰ ਦਾ ਸਮੀਕਰਣ ਪਤਾ ਕਰੋ।
ਕੇਂਦਰ (-3,2) ਅਤੇ ਅਰਧ ਵਿਆਸ 4 ਇਕਾਈ ਚੱਕਰ ਦਾ ਸਮੀਕਰਣ ਪਤਾ ਕਰੋ।
ਚੱਕਰ `x^2+ y^2+ 8x + 10y -8 = 0` ਦਾ ਕੇਂਦਰ ਅਤੇ ਅਰਧ ਵਿਆਸ ਪਤਾ ਕਰੋ।
ਬਿੰਦੂਆਂ (2, - 2) ਅਤੇ (3,4) ਤੋਂ ਜਾਣ ਵਾਲੇ ਉਸ ਚੱਕਰ ਦਾ ਸਮੀਕਰਣ ਪਤਾ ਕਰੋ ਜਿਸਦਾ ਕੇਂਦਰ ਰੇਖਾ `x+y=2` ਤੇ ਸਥਿਤ ਹੈ।
ਜੇਕਰ ਇੱਕ ਪੈਰਾਬੋਲਾ ਦੀ ਸਮੀਕਰਣ `y^2 = 8x` ਹੈ ਤਾਂ ਫ਼ੋਕਸ ਦੇ ਨਿਰਦੇਸ਼ ਅੰਕ, ਧੁਰਾ, ਨਿਯਾਮਕ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ।
ਫੋਕਸ (2,0) ਅਤੇ ਨਿਯਾਮਕ ਰੇਖਾ x = - 2 ਵਾਲੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ।
ਇੱਕ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਸਦਾ ਸ਼ਿਖਰ (0, 0) ਅਤੇ ਫ਼ੋਕਸ (0, 2) ਹੈ।
ਉਸ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜੋ y-ਧੁਰੇ ਦੀ ਦਿਸ਼ਾ ਵਿੱਚ ਸਮਮਿਤ ਹੋਵੇ ਅਤੇ ਬਿੰਦੂ (2,-3) ਤੋਂ ਲੰਘਦਾ ਹੋਏ ।
ਇਲਿਪਸ `x^2/25+y^2/9=1` ਦੇ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੁ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀਆਂ ਲੰਬਾਈ ਪਤਾ ਕਰੋ।
ਇਲਿਪਸ `9x^2+4y^2= 36` ਦੇ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ,ਦੀਰਘ ਅਤੇ ਲਘੁ ਧੁਰੇ ਦੀ ਲੰਬਾਈਆਂ ਅਤੇ ਅਸਮਕੇਂਦਰਤਾ ਪਤਾ ਕਰੋ ।
ਉਸ ਇਲਿਪਸ ਦਾ ਸਮੀਕਰਣ ਪਤਾ ਕਰੋ, ਜਿਸਦੇ ਫੋਕਸਾਂ ਦੇ ਨਿਰਦੇਸ਼ ਅੰਕ `(+-5, 0)` ਅਤੇ ਸਿਖਰਾਂ ਦੇ ਨਿਰਦੇਸ਼ ਅੰਕ `(+-13, 0)` ਹਨ।
ਉਸ ਇਲਿਪਸ ਦਾ ਸਮੀਕਰਣ ਪਤਾ ਕਰੋ ਜਿਸਦੇ ਦੀਰਘ ਧੁਰੇ ਦੀ ਲੰਬਾਈ 20 ਹੈ ਅਤੇ ਫੋਕਸਾਂ ਦੇ ਨਿਰਦੇਸ਼ ਅੰਕ `(0,+-5)` ਹੈ।
ਉਸ ਇਲਿਪਸ ਦਾ ਸਮੀਕਰਣ ਪਤਾ ਕਰੋ ਜਿਸਦਾ ਦੀਰਘ ਧੁਰਾ x-ਧੁਰੇ ਦੀ ਦਿਸ਼ਾ ਵਿੱਚ ਹੈ ਅਤੇ ਬਿੰਦੂ (4, 3) ਅਤੇ (-1,4) ਇਲਿਪਸ ਦੇ ਸਥਿਤ ਹਨ।
ਹੇਠ ਲਿਖੇ ਹਾਈਪਰਬੋਲਾ ਦੇ ਸਿਖਰ ਅਤੇ ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ :- `x^2/9-y^2/16=1`
ਹੇਠ ਲਿਖੇ ਹਾਈਪਰਬੋਲਾ ਦੇ ਸਿਖਰ ਅਤੇ ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ :- `y^2 -16x^2= 16`
ਫੋਕਸਾਂ `(0, +-3)` ਅਤੇ ਸਿਖਰਾਂ `(0,+-sqrt11/2)` ਵਾਲੇ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ ।
ਉਸ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ ਜਿਸਦੇ ਫੋਕਸ `(0,+-12)` ਅਤੇ ਲੇਟਸ ਰੈਕਟਮ ਦੀ ਲੰਬਾਈ 36 ਹੈ।
ਇੱਕ ਪੈਰਾਬੋਲਿਕ ਦਰਪਣ ਦਾ ਫ਼ੋਕਸ, ਇਸਦੇ ਸ਼ਿਖਰ ਕੇਂਦਰ ਤੋਂ 5 ਸੈ. ਮੀ. ਦੀ ਦੂਰੀ ਤੇ ਹਨ ਜਿਵੇਂ ਕੀ ਚਿੱਤਰ 11.33 ਵਿੱਚ ਦਰਸਾਇਆ ਹੋਇਆ ਹੈ। ਜੇਕਰ ਦਰਪਣ 45 ਸੈ. ਮੀ. ਡੂੰਘਾ ਹੈ, ਤਾਂ ਚਿੱਤਰ 11.33 ਵਿੱਚ ਦੂਰੀ AB ਪਤਾ ਕਰੋ (ਚਿੱਤਰ 11.33)।
ਇੱਕ ਲੱਠ ਦੇ ਸਿਰੇ, 12 ਮੀਟਰ ਦੂਰ ਰਖੇ ਹੋਏ ਅਧਾਰਾਂ ਤੇ ਟਿਕੇ ਹਨ। ਕਿਉਂਕਿ ਲੱਠ ਦਾ ਭਾਰ ਕੇਂਦਰ 'ਤੇ ਕੇਂਦਰਿਤ ਹੋਣ ਕਾਰਣ ਲੱਠ ਵਿੱਚ ਕੇਂਦਰ ਤੇ 3 ਸੈ. ਮੀ. ਦਾ ਝੁਕਾਵ ਪੈ ਜਾਂਦਾ ਹੈ ਅਤੇ ਝੁਕਿਆ ਹੋਇਆ ਲੱਠ ਇੱਕ ਪੈਰਾਬੋਲਾ ਦੀ ਸ਼ਕਲ ਦਾ ਹੈ। ਕੇਂਦਰ ਤੋਂ ਕਿੰਨੀ ਦੂਰੀ ਤੇ ਝੁਕਾਵ 1 ਸੈ.ਮੀ. ਹੈ?
15 ਸੈ. ਮੀ. ਲੰਬੀ ਇੱਕ ਛੜ,.AB ਦੋਵੇਂ ਨਿਰਦੇਸ਼ ਅੰਕ ਧੁਰਾਂ ਦੇ ਵਿਚਕਾਰ ਇਸ ਪ੍ਰਕਾਰ ਰੱਖੀ ਹੋਈ ਹੈ ਕਿ ਉਸਦਾ ਇੱਕ ਸਿਰਾ A, x-ਧੁਰੇ ਤੇ ਅਤੇ ਦੂਜਾ ਸਿਰਾ B, y-ਧੁਰੇ ਤੇ ਰਹਿੰਦਾ ਹੈ ਪਰੋਤੂ ਇੱਕ ਬਿੰਦੂ P(x, y) ਇਸ ਪ੍ਰਕਾਰ ਲਿਆ ਗਿਆ ਹੈ ਕਿ AP = 6 ਸੈ. ਮੀ. ਹੈ। ਦਰਸਾਉ ਕਿ P ਦਾ ਬਿੰਦੂ ਪਥ ਇੱਕ ਇਲਿਪਸ ਹੈ।
EXAMPLE questions and complete solutions for chapter ਕਾਨਿਕ ਕਾਟਾਂ of PSEB (PUNJABI MEDIUM) of Class 11