Class 11 | MATHS |
Chapter | ਤ੍ਰੈ- ਵਿਮਾਈ ਜਿਆਮਿਤੀ ਦਾ ਅਸਥਾਪਨ |
PSEB (PUNJABI MEDIUM) | EXERCISE |
Number Of Questions | 27 |
Academic Year | 2023-24 |
ਇੱਕ ਬਿੰਦੂ x-ਧੁਰੇ ਤੇ ਸਥਿਤ ਹੈ। ਇਸਦੇ y-ਨਿਰਦੇਸ਼ ਅੰਕ ਅਤੇ z-ਨਿਰਦੇਸ਼ ਅੰਕ ਕੀ ਹਨ?
ਇੱਕ ਬਿੰਦੂ XZ-ਤਲ ਵਿੱਚ ਹੈ ਇਸਦੇ y-ਨਿਰਦੇਸ਼ ਅੰਕ ਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ?
ਉਹਨਾਂ ਅੱਠਵੇਂ ਹਿੱਸਿਆਂ ਦਾ ਨਾਂ ਦੱਸੋ ਜਿਹਨਾਂ ਵਿਚ ਹੇਠ ਲਿਖੇ ਬਿੰਦੂ ਹਨ: (1, 2, 3),(4, -2, 3), (4, -2,-5), (4, 2, -5), (- 4, 2, -5), (- 4, 2, 5), (-3,-1, 6) (-2,-4, -7)
ਖ਼ਾਲੀ ਸਥਾਨ ਭਰੋ:- x-ਧੁਰਾ ਅਤੇ y-ਧੁਰਾ ਦੋਵੇਂ ਮਿਲਕੇ ਇੱਕ ਤਲ ਬਣਾਉਂਦੇ ਹਨ, ਉਸ ਤਲ ਨੂੰ_______ਕਹਿੰਦੇ ਹਨ।
ਖ਼ਾਲੀ ਸਥਾਨ ਭਰੋ:- XY-ਤੱਲ ਵਿੱਚ ਇੱਕ ਬਿੰਦੂ ਦੇ ਨਿਰਦੇਸ਼ ਅੰਕ_______ਰੂਪ ਵਿਚ ਹੁੰਦੇ ਹਨ।
ਖ਼ਾਲੀ ਸਥਾਨ ਭਰੋ:- ਨਿਰਦੇਸ਼ ਅੰਕ ਤੱਲ ਅਕਾਸ਼ ਨੂੰ______ਹਿੱਸਿਆਂ ਵਿੱਚ ਵੰਡਦੇ ਹਨ।
ਹੇਠ ਲਿਖੇ ਬਿੰਦੂ ਦੇ ਜੋੜਿਆਂ ਦੇ ਵਿਚਕਾਰ ਦੂਰੀ ਪਤਾ ਕਰੋ:- (2, 3, 5) ਅਤੇ (4, 3, 1)
ਹੇਠ ਲਿਖੇ ਬਿੰਦੂ ਦੇ ਜੋੜਿਆਂ ਦੇ ਵਿਚਕਾਰ ਦੂਰੀ ਪਤਾ ਕਰੋ:- (-3, 7, 2) ਅਤੇ (2, 4, -1)
ਹੇਠ ਲਿਖੇ ਬਿੰਦੂ ਦੇ ਜੋੜਿਆਂ ਦੇ ਵਿਚਕਾਰ ਦੂਰੀ ਪਤਾ ਕਰੋ:- (-1,3,-4) ਅਤੇ (1,-3, 4)
ਹੇਠ ਲਿਖੇ ਬਿੰਦੂ ਦੇ ਜੋੜਿਆਂ ਦੇ ਵਿਚਕਾਰ ਦੂਰੀ ਪਤਾ ਕਰੋ:- (2, -1, 3) ਅਤੇ (-2, 1, 3)
ਦਰਸਾਉ ਕਿ ਬਿੰਦੂ (-2, 3, 5), (1, 2, 3) ਅਤੇ (7, 0, -1)ਸਮਰੇਖੀ ਹਨ।
ਹੇਠ ਲਿਖੇ ਬਿੰਦੂਆਂ ਲਈ ਪੜਤਾਲ ਕਰੋ:- (0, 7, -10), (1, 6, -6) ਅਤੇ (4, 9,-6) ਇਕ ਸਮਦੋਭੁਜੀ ਤ੍ਰਿਭੁਜ ਦੇ ਸਿਖਰ ਹਨ।
ਹੇਠ ਲਿਖੇ ਬਿੰਦੂਆਂ ਲਈ ਪੜਤਾਲ ਕਰੋ:- (0, 7, 10), (-1,6, 6) ਅਤੇ (- 4, 9, 6) ਇਕ ਸਮਕੋਣੀ ਤ੍ਰਿਭੁਜ ਦੇ ਸਿਖਰ ਹਨ।
ਹੇਠ ਲਿਖੇ ਬਿੰਦੂਆਂ ਲਈ ਪੜਤਾਲ ਕਰੋ:- (-1, 2, 1), (1, -2, 5), (4, -7, 8) ਅਤੇ (2, -3, 4) ਇਕ ਸਮਾਂਤਰ ਚਤੁਰਭੁਜ ਦੇ ਸਿਖਰ ਹਨ।
ਉਹਨਾਂ ਬਿੰਦੂਆਂ ਦੇ ਸਮੂਹ ਦੀ ਸਮੀਕਰਣ ਪਤਾ ਕਰੋ ਜਿਹੜੇ ਬਿੰਦੂਆਂ (1,2,3) ਅਤੇ (3, 2, -1) ਤੋਂ ਸਮਦੂਰੀ ਤੇ ਹਨ।
ਬਿੰਦੂਆਂ P ਤੋਂ ਬਣੇ ਸਮੂਹ ਦੀ ਸਮੀਕਰਣ ਪਤਾ ਕਰੋ ਜਿਹਨਾਂ ਬਿੰਦੂਆਂ A (4, 0, 0) ਅਤੇ B (- 4, 0, 0) ਤੋਂ ਦੂਰੀਆਂ ਦਾ ਜੋੜਫਲ਼ 10 ਹੈ।
ਬਿੰਦੂਆਂ (- 2, 3, 5) ਅਤੇ (1,-4, 6) ਮਿਲਾਉਣ ਵਾਲੇ ਰੇਖਾ ਖੰਡ ਅਨੁਪਾਤ 2:3 ਵਿੱਚ (1)ਅੰਦਰੋਂ (2) ਬਾਹਰੋਂ ਵੰਡ ਕਰਨ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ।
ਦਿੱਤਾ ਗਿਆ ਹੈ ਕਿ ਬਿੰਦੂ P (3, 2,-4), Q (5, 4,-6) ਅਤੇ R (9, 8, -10) ਸਮਰੇਖੀ ਹਨ। ਉਹ ਅਨੁਪਾਤ ਪਤਾ ਕਰੋ ਜਿਸ ਵਿੱਚ Q, PR ਨੂੰ ਵੰਡਦਾ ਹੈ।
ਬਿੰਦੂਆਂ (-2, 4, 7) ਅਤੇ (3,-5, 8) ਨੂੰ ਮਿਲਾਉਣ ਵਾਲੀ ਰੇਖਾ ਖੰਡ YZ-ਤਲ ਰਾਹੀਂ ਜਿਸ ਅਨੁਪਾਤ ਵਿੱਚ ਵੰਡਦਾ ਹੈ, ਉਸਨੂੰ ਪਤਾ ਕਰੋ।
ਕਾਟ ਸੂਤਰ ਦਾ ਇਸਤੇਮਾਲ ਕਰਕੇ ਦਰਸਾਉ ਕਿ ਬਿੰਦੂ A (2, -3, 4), B (-1, 2, 1) ਅਤੇ C (0,`1/3`,2) ਸਮਰੇਖੀ ਹਨ।
P (4, 2,-6) ਅਤੇ Q (10,-16, 6) ਨੂੰ ਮਿਲਾਉਣ ਵਾਲੇ ਰੇਖਾ ਖੰਡ PQ ਨੂੰ ਸਮ-ਤ੍ਰੈ ਭਾਜੀ ਕਰਨ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ।
ਸਮਾਂਤਰ ਚਤੁਰਭੁਜ ਦੇ ਤਿੰਨ ਸਿਖਰ A(3, - 1, 2), B (1, 2, - 4) ਅਤੇ C (- 1, 1, 2) ਹਨ। ਚੌਥੇ ਸਿਖਰ D ਦੇ ਨਿਰਦੇਸ਼ ਅੰਕ ਪਤਾ ਕਰੋ।
ਇੱਕ ਤ੍ਰਿਭੁਜ ਦੇ ਸਿਖਰਾਂ ਦੇ ਨਿਰਦੇਸ਼ ਅੰਕ ਕ੍ਰਮਵਾਰ A (0, 0, 6), B (0,4, 0) ਅਤੇ (6, 0, 0) ਹਨ। ਤ੍ਰਿਭੁਜ ਦੀਆਂ ਮੱਧਿਕਾਵਾਂ ਦੀ ਲੰਬਾਈ ਪਤਾ ਕਰੋ।
ਜੇਕਰ ਤ੍ਰਿਭੁਜ PQR ਦਾ ਕੇਂਦਰਕ ਮੂਲ ਬਿੰਦੂ ਹੈ ਅਤੇ ਸਿਖਰ P (2a, 2, 6), Q (- 4, 3b,-10) ਅਤੇ R(8, 14, 2c) ਹਨ ਤਾਂ a,b ਅਤੇ c ਦਾ ਮਾਨ ਪਤਾ ਕਰੋ।
y-ਧੁਰੇ ਤੇ ਉਸ ਬਿੰਦੂ ਦਾ ਨਿਰਦੇਸ਼ ਅੰਕ ਪਤਾ ਕਰੋ ਜਿਸਦੀ ਬਿੰਦੂ P (3, -2, 5) ਤੋਂ ਦੂਰੀ `5sqrt2` ਹੈ।
P(2, -3, 4) ਅਤੇ Q (8, 0, 10) ਨੂੰ ਮਿਲਾਉਣ ਵਾਲੇ ਰੇਖਾ ਖੰਡ ਤੇ ਸਥਿਤ ਇੱਕ ਬਿੰਦੂ R ਦਾ x-ਨਿਰਦੇਸ਼ ਅੰਕ 4 ਹੈ।ਬਿੰਦੂ R ਦੇ ਨਿਰਦੇਸ਼ ਅੰਕ ਪਤਾ ਕਰੋ। (ਸੰਕੇਤ: ਮੰਨ ਲਉ R,PQ ਨੂੰ k:1 ਵਿਚ ਵੰਡਦਾ ਹੈ। ਬਿੰਦੂ R ਦੇ ਨਿਰਦੇਸ਼ ਅੰਕ `((8k+2)/(k+1), (-3)/(k+1), (10k+4)/(k+1))` ਹਨ।)
ਜੇਕਰ ਬਿੰਦੂ A ਅਤੇ B ਕ੍ਰਮਵਾਰ (3, 4, 5) ਅਤੇ (-1,3, -7) ਹਨ। ਚਲ ਬਿੰਦੂ ਰਾਹੀਂ ਨਿਰਮਿਤ ਸਮੂਹ ਤੋਂ ਸੰਬੰਧਿਤ ਸਮੀਕਰਣ ਪਤਾ ਕਰੋ, ਜਿੱਥੇ `PA^2 + PB^2 = k^2`, ਜਿੱਥੇ k ਅਚੱਲ ਹੈ।
EXERCISE questions and complete solutions for chapter ਤ੍ਰੈ- ਵਿਮਾਈ ਜਿਆਮਿਤੀ ਦਾ ਅਸਥਾਪਨ of PSEB (PUNJABI MEDIUM) of Class 11