Class 11 | MATHS |
Chapter | ਸੰਭਾਵਨਾ |
PSEB (PUNJABI MEDIUM) | EXERCISE |
Number Of Questions | 97 |
Academic Year | 2023-24 |
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ।ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ। ਇਕ ਪਾਸਾ ਦੋ ਵਾਰੀ ਸੁੱਟਿਆ ਗਿਆ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ।ਇੱਕ ਸਿੱਕਾ ਚਾਰ ਵਾਰੀ ਉਛਾਲਿਆ ਗਿਆ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ। ਇੱਕ ਸਿੱਕਾ ਉਛਾਲਿਆ ਗਿਆ ਹੈ ਅਤੇ ਇਕ ਪਾਸਾ ਸੁੱਟਿਆ ਗਿਆ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ। ਇੱਕ ਸਿੱਕਾ ਉਛਾਲਿਆ ਗਿਆ ਹੈ ਅਤੇ ਕੇਵਲ ਉਸ ਦਿਸ਼ਾ ਵਿਚ ਜਦੋਂ ਸਿੱਕੇ ਤੇ ਚਿਤ ਪ੍ਰਗਟ ਹੁੰਦਾ ਹੈ ਇਕ ਪਾਸਾ ਸੁੱਟਿਆ ਜਾਂਦਾ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ। X ਕਮਰੇ ਵਿਚ 2 ਮੁੰਡੇ ਅਤੇ 2 ਕੁੜੀਆਂ ਹਨ ਅਤੇ Y ਕਮਰੇ ਵਿਚ 1 ਮੁੰਡਾ ਅਤੇ 3 ਕੁੜੀਆਂ ਹਨ।ਉਸ ਪ੍ਰਯੋਗ ਦਾ ਵੰਨਗੀ ਸਮੂਹ ਪਤਾ ਕਰੋ ਜਿਸ ਵਿਚ ਪਹਿਲੇ ਇੱਕ ਕਮਰਾ ਚੁਣਿਆ ਜਾਂਦਾ ਹੈ ਫੇਰ ਇੱਕ ਬੱਚਾ ਚੁਣਿਆ ਜਾਂਦਾ ਹੈ।
ਹੇਠ ਲਿਖੇ ਵਿੱਚ ਵੰਨਗੀ ਸਮੂਹ ਪਤਾ ਕਰੋ। ਇੱਕ ਪਾਸਾ ਲਾਲ ਰੰਗ ਦਾ, ਇਕ ਸਫ਼ੇਦ ਰੰਗ ਦਾ ਅਤੇ ਇੱਕ ਹੋਰ ਪਾਸਾ ਨੀਲੇ ਰੰਗ ਦਾ,ਥੈਲੇ ਵਿਚ ਰੱਖੇ ਹੋਏ ਹਨ। ਇੱਕ ਪਾਸਾ ਬੇਤਰਤੀਬੀ ਨਾਲ ਚੁਣਿਆ ਗਿਆ ਅਤੇ ਉਸਨੂੰ ਸੁੱਟਿਆ ਗਿਆ ਹੈ, ਪਾਸੇ ਦਾ ਰੰਗ ਅਤੇ ਇਸਦੇ ਉਪਰਲੇ ਫਲਕ ਤੇ ਪ੍ਰਾਪਤ ਅੰਕ ਨੂੰ ਲਿਖਿਆ ਗਿਆ ਹੈ।ਵੰਨਗੀ ਸਮੂਹ ਦਾ ਵਰਨਣ ਕਰੋ।
ਇੱਕ ਪ੍ਰਯੋਗ ਵਿੱਚ 2 ਬੱਚਿਆਂ ਵਾਲੇ ਪਰਿਵਾਰਾਂ ਵਿਚੋਂ ਹਰੇਕ ਵਿਚ ਲੜਕੇ-ਲੜਕੀਆਂ ਦੀ ਸੰਖਿਆਵਾਂ ਨੂੰ ਲਿਖਿਆ ਜਾਂਦਾ ਹੈ।ਜੇਕਰ ਸਾਡੀ ਰੁਚੀ ਇਸ ਗੱਲ ਨੂੰ ਜਾਨਣ ਵਿਚ ਹੈ ਕਿ ਜਨਮ ਦੇ ਕ੍ਰਮ ਵਿਚ ਬੱਚਾ ਲੜਕਾ ਜਾਂ ਲੜਕੀ ਹੈ ਤਾਂ ਵੰਨਗੀ ਸਮੂਹ ਕੀ ਹੋਵੇਗਾ?
ਇੱਕ ਪ੍ਰਯੋਗ ਵਿੱਚ 2 ਬੱਚਿਆਂ ਵਾਲੇ ਪਰਿਵਾਰਾਂ ਵਿਚੋਂ ਹਰੇਕ ਵਿਚ ਲੜਕੇ-ਲੜਕੀਆਂ ਦੀ ਸੰਖਿਆਵਾਂ ਨੂੰ ਲਿਖਿਆ ਜਾਂਦਾ ਹੈ।ਜੇਕਰ ਸਾਡੀ ਰੁਚੀ ਕਿਸੇ ਪਰਿਵਾਰ ਵਿਚ ਲੜਕੀਆਂ ਦੀ ਸੰਖਿਆ ਜਾਨਣ ਵਿਚ ਹੈ ਤਾਂ ਵੰਨਗੀ ਸਮੂਹ ਕੀ ਹੋਵੇਗਾ ?
ਇੱਕ ਡੱਬੇ ਵਿਚ 1 ਲਾਲ ਅਤੇ ਇੱਕੋ ਜਿਹੀਆਂ 3 ਸਫ਼ੇਦ ਗੇਂਦਾਂ ਰੱਖੀਆਂ ਗਈਆਂ ਹਨ। ਦੋ ਗੇਂਦਾਂ ਇੱਕ ਤੋਂ ਬਾਅਦ ਇੱਕ ਬਿਨਾਂ ਪ੍ਰਤਿ ਸਥਾਪਤ ਕੀਤੇ ਬੇਤਰਤੀਬੀ ਨਾਲ ਕੱਢੀਆਂ ਗਈਆਂ ਹਨ।ਇਸ ਪ੍ਰਯੋਗ ਦਾ ਵੰਨਗੀ ਸਮੂਹ ਪਤਾ ਕਰੋ।
ਇੱਕ ਪ੍ਰਯੋਗ ਵਿਚ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਅਤੇ ਜੇਕਰ ਉਸ ਤੇ ਚਿਤ ਪ੍ਰਗਟ ਹੁੰਦਾ ਹੈ ਤਾਂ ਉਸਨੂੰ ਫੇਰ ਉਛਾਲਿਆ ਜਾਂਦਾ ਹੈ। ਜੇਕਰ ਪਹਿਲੀ ਵਾਰੀ ਵਿਚ ਪਟ ਪ੍ਰਾਪਤ ਹੁੰਦਾ ਹੈ ਤਾਂ ਇੱਕ ਪਾਸਾ ਸੁੱਟਿਆ ਜਾਂਦਾ ਹੈ।ਵੰਨਗੀ ਸਮੂਹ ਪਤਾ ਕਰੋ।
ਮੰਨ ਲਓ ਕਿ ਬਲਬਾਂ ਦੇ ਇੱਕ ਢੇਰ ਵਿਚੋਂ 3 ਬਲਬ ਬੇਤਰਤੀਬੀ ਨਾਲ ਕੱਢੇ ਜਾਂਦੇ ਹਨ। ਹਰੇਕ ਬਲਬ ਨੂੰ ਜਾਂਚਿਆ ਜਾਂਦਾ ਹੈ ਅਤੇ ਉਸਨੂੰ ਖਰਾਬ ਜਾਂ ਠੀਕ ਵਿਚ ਵੰਡਿਆ ਜਾਂਦਾ ਹੈ।ਇਸ ਪ੍ਰਯੋਗ ਦਾ ਵੰਨਗੀ ਸਮੂਹ ਪਤਾ ਕਰੋ।
ਇੱਕ ਸਿੱਕਾ ਉਛਾਲਿਆ ਜਾਂਦਾ ਹੈ। ਜੇਕਰ ਨਤੀਜਾ ਚਿਤ ਹੋਵੇ ਤਾਂ ਇਕ ਪਾਸਾ ਸੁੱਟਿਆ ਜਾਂਦਾ ਹੈ।ਜੇਕਰ ਪਾਸੇ ਤੇ ਇਕ ਜਿਸਤ ਸੰਖਿਆ ਪ੍ਰਗਟ ਹੁੰਦੀ ਹੈ ਤਾਂ ਪਾਸੇ ਨੂੰ ਫੇਰ ਸੁੱਟਿਆ ਜਾਂਦਾ ਹੈ।ਇਸ ਪ੍ਰਯੋਗ ਦੀ ਵੰਨਗੀ ਪਤਾ ਕਰੋ।
ਕਾਗਜ਼ ਦੀਆਂ ਚਾਰ ਪਰਚੀਆਂ ਤੇ ਸੰਖਿਆਵਾਂ 1,2,3 ਅਤੇ 4 ਵੱਖ-ਵੱਖ ਲਿਖੀਆਂ ਗਈਆਂ ਹਨ। ਇਹਨਾਂ ਪਰਚੀਆਂ ਨੂੰ ਇੱਕ ਡਿੱਬੇ ਵਿਚ ਰੱਖ ਕੇ ਚੰਗੀ ਤਰ੍ਹਾਂ ਮਿਲਾਇਆ ਹੋਇਆ ਹੈ। ਇਕ ਵਿਅਕਤੀ ਡੱਬੇ ਵਿਚੋਂ ਦੋ ਪਰਚੀਆਂ ਇੱਕ ਤੋਂ ਬਾਅਦ ਦੂਜੀ ਬਿਨਾ ਬਦਲੇ ਕੱਢਦਾ ਹੈ।ਇਸ ਪ੍ਰਯੋਗ ਦਾ ਵੰਨਗੀ ਸਮੂਹ ਪਤਾ ਕਰੋ।
ਇੱਕ ਪ੍ਰਯੋਗ ਵਿਚ ਇੱਕ ਪਾਸਾ ਸੁੱਟਿਆ ਜਾਂਦਾ ਹੈ, ਜੇਕਰ ਪਾਸੇ ਤੇ ਪ੍ਰਾਪਤ ਸੰਖਿਆ ਜਿਸਤ ਹੈ ਤਾਂ ਇੱਕ ਸਿੱਕਾ ਇੱਕ ਵਾਰ ਉਛਾਲਿਆ ਜਾਂਦਾ ਹੈ।ਜੇਕਰ ਪਾਸੇ ਤੇ ਪ੍ਰਾਪਤ ਸੰਖਿਆ ਟਾਂਕ ਹੈ ਤਾਂ ਸਿੱਕੇ ਨੂੰ ਦੋ ਵਾਰੀ ਉਛਾਲਿਆ ਜਾਂਦਾ ਹੈ।ਵੰਨਗੀ ਸਮੂਹ ਪਤਾ ਕਰੋ।
ਇੱਕ ਸਿੱਕਾ ਉਛਾਲਿਆ ਗਿਆ। ਜੇਕਰ ਉਸ ਤੇ ਪਟ ਪ੍ਰਗਟ ਹੁੰਦਾ ਹੈ ਤਾਂ ਇਕ ਡੱਬੇ ਵਿਚੋਂ ਜਿਸ ਵਿੱਚ 2 ਲਾਲ ਅਤੇ 3 ਕਾਲੀਆਂ ਗੇਂਦਾਂ ਹਨ,ਇੱਕ ਗੇਂਦ ਕੱਢਦੇ ਹਾਂ। ਜੇਕਰ ਸਿੱਕੇ ਤੇ ਚਿਤ ਪ੍ਰਗਟ ਹੁੰਦਾ ਹੈ ਤਾਂ ਇਕ ਪਾਸਾ ਸੁੱਟਿਆ ਜਾਂਦਾ ਹੈ।ਵੰਨਗੀ ਸਮੂਹ ਪਤਾ ਕਰੋ।
ਇੱਕ ਪਾਸੇ ਨੂੰ ਵਾਰ-ਵਾਰ ਤਦ ਤੱਕ ਸੁੱਟਿਆ ਜਾਂਦਾ ਹੈ ਜਦੋਂ ਤੱਕ 6 ਪ੍ਰਗਟ ਨਾ ਹੋ ਜਾਵੇ।ਇਸ ਪ੍ਰਯੋਗ ਦਾ ਵੰਨਗੀ ਸਮੂਹ ਪਤਾ ਕਰੋ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਮੰਨ ਲਉ ਘਟਨਾ E 'ਪਾਸੇ ਤੇ ਸੰਖਿਆ 4 ਦਰਸਾਉਂਦਾ ਹੈ' ਅਤੇ F 'ਪਾਸੇ ਤੇ ਜਿਸਤ ਸੰਖਿਆ ਦਰਸਾਉਂਦਾ' ਹੈ। ਕੀ E ਅਤੇ F ਪਰਸਪਰ ਨਿਵੇਕਲੀ ਘਟਨਾਵਾਂ ਹਨ?
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:- A: ਸੰਖਿਆ 7 ਤੋਂ ਘੱਟ ਹੈ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:- B: ਸੰਖਿਆ 7 ਤੋਂ ਵੱਡੀ ਹੈ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:- C: ਸੰਖਿਆ 3 ਦਾ ਗੁਣਜ ਹੈ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:-D: ਸੰਖਿਆ 4 ਤੋਂ ਘੱਟ ਹੈ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:- E: 4 ਤੋਂ ਵੱਡੀ ਜਿਸਤ ਸੰਖਿਆ ਹੈ।
ਇੱਕ ਪਾਸਾ ਸੁੱਟਿਆ ਜਾਂਦਾ ਹੈ।ਹੇਠ ਲਿਖੀ ਘਟਨਾ ਦਾ ਵਰਨਣ ਕਰੋ:-F: ਸੰਖਿਆ 3 ਤੋਂ ਘੱਟ ਨਹੀਂ ਹੈ।
ਇੱਕ ਪ੍ਰਯੋਗ ਵਿੱਚ ਪਾਸਿਆਂ ਦੇ ਜੋੜੇ ਨੂੰ ਸੁੱਟਿਆ ਹੈ ਅਤੇ ਉਹਨਾਂ ਤੇ ਪ੍ਰਗਟ ਸੰਖਿਆਵਾਂ ਨੂੰ ਲਿਖਦੇ ਹਾਂ। ਹੇਠ ਲਿਖੀਆਂ ਘਟਨਾਵਾਂ ਦਾ ਵਰਨਣ ਕਰੋ:- A: ਪ੍ਰਾਪਤ ਸੰਖਿਆ ਦਾ ਜੋੜ 8 ਤੋਂ ਵੱਧ ਹੈ। B:ਦੋਵੇਂ ਪਾਸਿਆਂ ਤੇ ਸੰਖਿਆ 2 ਪ੍ਰਗਟ ਹੁੰਦੀ ਹੈ। C:ਪ੍ਰਗਟ ਸੰਖਿਆਵਾਂ ਦਾ ਜੋੜ ਘੱਟੋ-ਘੱਟ 7 ਹੈ ਅਤੇ 3 ਦਾ ਗੁਣਜ ਹੈ। ਇਹਨਾਂ ਘਟਨਾਵਾਂ ਦੇ ਕਿਹੜੇ ਜੋੜੇ ਪਰਸਪਰ ਨਿਵੇਕਲੇ ਹਨ?
ਤਿੰਨ ਸਿੱਕਿਆਂ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ।ਮੰਨ ਲਉ ਕਿ ਘਟਨਾ 'ਤਿੰਨ ਚਿੱਤ ਵੇਖਣੀਆਂ' ਨੂੰ A ਨਾਲ, ਘਟਨਾ 'ਦੋ ਚਿੱਤ ਅਤੇ ਇੱਕ ਪਟ ਵੇਖਣਾ' ਨੂੰ B ਨਾਲ, ਘਟਨਾ 'ਤਿੰਨ ਪਟ ਵੇਖਣੇ' ਨੂੰ C ਨਾਲ ਅਤੇ ਘਟਨਾ 'ਪਹਿਲੇ ਸਿੱਕੇ ਤੇ ਚਿਤ ਵੇਖਣਾ' ਨੂੰ D ਨਾਲ, ਨਿਰੂਪਿਤ ਕੀਤਾ ਹੋਇਆ ਹੈ ਦੱਸੋ ਕਿ ਇਹਨਾਂ ਵਿਚੋਂ ਕਿਹੜੀਆਂ ਘਟਨਾਵਾਂ ਪਰਸਪਰ ਨਿਵੇਕਲੀਆਂ ਹਨ?
ਤਿੰਨ ਸਿੱਕਿਆਂ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ।ਮੰਨ ਲਉ ਕਿ ਘਟਨਾ 'ਤਿੰਨ ਚਿੱਤ ਵੇਖਣੀਆਂ' ਨੂੰ A ਨਾਲ, ਘਟਨਾ 'ਦੋ ਚਿੱਤ ਅਤੇ ਇੱਕ ਪਟ ਵੇਖਣਾ' ਨੂੰ B ਨਾਲ, ਘਟਨਾ 'ਤਿੰਨ ਪਟ ਵੇਖਣੇ' ਨੂੰ C ਨਾਲ ਅਤੇ ਘਟਨਾ 'ਪਹਿਲੇ ਸਿੱਕੇ ਤੇ ਚਿਤ ਵੇਖਣਾ' ਨੂੰ D ਨਾਲ, ਨਿਰੂਪਿਤ ਕੀਤਾ ਹੋਇਆ ਹੈ ਦੱਸੋ ਕਿ ਇਹਨਾਂ ਵਿਚੋਂ ਕਿਹੜੀਆਂ ਘਟਨਾਵਾਂਸਰਲ ਹਨ?
ਤਿੰਨ ਸਿੱਕਿਆਂ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ।ਮੰਨ ਲਉ ਕਿ ਘਟਨਾ 'ਤਿੰਨ ਚਿੱਤ ਵੇਖਣੀਆਂ' ਨੂੰ A ਨਾਲ, ਘਟਨਾ 'ਦੋ ਚਿੱਤ ਅਤੇ ਇੱਕ ਪਟ ਵੇਖਣਾ' ਨੂੰ B ਨਾਲ, ਘਟਨਾ 'ਤਿੰਨ ਪਟ ਵੇਖਣੇ' ਨੂੰ C ਨਾਲ ਅਤੇ ਘਟਨਾ 'ਪਹਿਲੇ ਸਿੱਕੇ ਤੇ ਚਿਤ ਵੇਖਣਾ' ਨੂੰ D ਨਾਲ, ਨਿਰੂਪਿਤ ਕੀਤਾ ਹੋਇਆ ਹੈ ਦੱਸੋ ਕਿ ਇਹਨਾਂ ਵਿਚੋਂ ਕਿਹੜੀਆਂ ਘਟਨਾਵਾਂ ਮਿਸ਼ਰਿਤ ਹਨ?
ਤਿੰਨ ਸਿੱਕੇ ਇਕ ਵਾਰੀ ਉਛਾਲੇ ਜਾਂਦੇ ਹਨ। ਵਰਨਣ ਕਰੋ।ਦੋ ਘਟਨਾਵਾਂ ਜੋ ਕਿ ਪਰਸਪਰ ਨਿਵੇਕਲੀਆਂ ਹਨ।
ਤਿੰਨ ਸਿੱਕੇ ਇਕ ਵਾਰੀ ਉਛਾਲੇ ਜਾਂਦੇ ਹਨ। ਵਰਨਣ ਕਰੋ।ਤਿੰਨ ਘਟਨਾਵਾਂ ਜੋ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਹਨ।
ਤਿੰਨ ਸਿੱਕੇ ਇਕ ਵਾਰੀ ਉਛਾਲੇ ਜਾਂਦੇ ਹਨ। ਵਰਨਣ ਕਰੋ।ਦੋ ਘਟਨਾਵਾਂ ਜੋ ਪਰਸਪਰ ਨਿਵੇਕਲੀ ਨਹੀਂ ਹਨ।
ਤਿੰਨ ਸਿੱਕੇ ਇਕ ਵਾਰੀ ਉਛਾਲੇ ਜਾਂਦੇ ਹਨ। ਵਰਨਣ ਕਰੋ।ਦੋ ਘਟਨਾਵਾਂ ਜੋ ਪਰਸਪਰ ਨਿਵੇਕਲੀ ਹਨ ਪਰੰਤੂ ਸਰਵਾਂਗੀ ਨਹੀਂ ਹਨ।
ਤਿੰਨ ਸਿੱਕੇ ਇਕ ਵਾਰੀ ਉਛਾਲੇ ਜਾਂਦੇ ਹਨ। ਵਰਨਣ ਕਰੋ।ਤਿੰਨ ਘਟਨਾਵਾਂ ਜੋ ਪਰਸਪਰ ਨਿਵੇਕਲੀ ਹਨ ਪਰੰਤੂ ਸਰਵਾਂਗੀ ਨਹੀਂ ਹਨ।
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:-A'
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:- B ਨਹੀਂ
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:- A ਜਾਂ B
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:- A ਅਤੇ B
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:- A ਪਰੰਤੂ C ਨਹੀਂ
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:- B ਜਾਂ C
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੀ ਘਟਨਾ ਦਾ ਵਰਣਨ ਕਰੋ:-B ਅਤੇ C
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੇ ਵਿਚੋਂ ਸੱਚ ਜਾਂ ਝੂਠ ਦੱਸੋ(ਆਪਣੇ ਉੱਤਰ ਦਾ ਕਾਰਨ ਦੱਸੋ):-A ਅਤੇ B ਪਰਸਪਰ ਨਿਵੇਕਲੇ ਅਤੇ ਸਰਵਾਂਗੀ ਹਨ।
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੇ ਵਿਚੋਂ ਸੱਚ ਜਾਂ ਝੂਠ ਦੱਸੋ(ਆਪਣੇ ਉੱਤਰ ਦਾ ਕਾਰਨ ਦੱਸੋ):- A=B'
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੇ ਵਿਚੋਂ ਸੱਚ ਜਾਂ ਝੂਠ ਦੱਸੋ(ਆਪਣੇ ਉੱਤਰ ਦਾ ਕਾਰਨ ਦੱਸੋ):-A ਅਤੇ B ਪਰਸਪਰ ਨਿਵੇਕਲੇ ਅਤੇ ਸਰਵਾਂਗੀ ਹਨ।
ਦੋ ਪਾਸੇ ਸੁੱਟੇ ਜਾਂਦੇ ਹਨ।ਘਟਨਾਵਾਂ A,B ਅਤੇ C ਹੇਠ ਲਿਖੀ ਤਰ੍ਹਾਂ ਹਨ: A :ਪਹਿਲੇ ਪਾਸੇ ਤੇ ਜਿਸਤ ਸੰਖਿਆ ਪ੍ਰਾਪਤ ਹੋਣਾ B:ਪਹਿਲੇ ਪਾਸੇ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ C: ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ `le5` ਹੋਣਾ। ਹੇਠ ਲਿਖੇ ਵਿਚੋਂ ਸੱਚ ਜਾਂ ਝੂਠ ਦੱਸੋ(ਆਪਣੇ ਉੱਤਰ ਦਾ ਕਾਰਨ ਦੱਸੋ):-A',B',C ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਹਨ।
ਇੱਕ ਸਿੱਕਾ ਦੋ ਵਾਰੀ ਉਛਾਲਿਆ ਜਾਂਦਾ ਹੈ।ਘੱਟੋ-ਘੱਟ ਇਕ ਪਟ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਹੈ?
ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ।ਹੇਠ ਲਿਖਿਆਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ:-ਇਕ ਅਭਾਜ ਸੰਖਿਆ
ਇਕ ਪਾਸਾ ਸੁੱਟਿਆ ਜਾਂਦਾ ਹੈ। ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ:-3 ਜਾਂ 3 ਤੋਂ ਵੱਡੀ ਸੰਖਿਆ ਪ੍ਰਗਟ ਹੋਣਾ
ਇਕ ਪਾਸਾ ਸੁੱਟਿਆ ਜਾਂਦਾ ਹੈ। ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ:- 1 ਜਾਂ 1 ਤੋਂ ਛੋਟੀ ਸੰਖਿਆ ਪ੍ਰਗਟ ਹੋਣਾ
ਇਕ ਪਾਸਾ ਸੁੱਟਿਆ ਜਾਂਦਾ ਹੈ। ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ:-6 ਤੋਂ ਵੱਡੀ ਸੰਖਿਆ ਪ੍ਰਗਟ ਹੋਣਾ
ਇਕ ਪਾਸਾ ਸੁੱਟਿਆ ਜਾਂਦਾ ਹੈ। ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ:-6 ਤੋਂ ਛੋਟੀ ਸੰਖਿਆ ਪ੍ਰਗਟ ਹੋਣਾ
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿਚੋਂ ਇਕ ਪੱਤਾ ਬੇਤਰਤੀਬੀ ਨਾਲ ਕੱਢਿਆ ਗਿਆ।ਵੰਨਗੀ ਸਮੂਹ ਵਿਚ ਕਿੰਨੇ ਬਿੰਦੂ ਹਨ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿਚੋਂ ਇਕ ਪੱਤਾ ਬੇਤਰਤੀਬੀ ਨਾਲ ਕੱਢਿਆ ਗਿਆ।ਪੱਤੇ ਦਾ ਹੁਕਮ ਦਾ ਇੱਕਾ ਹੋਣ ਦੀ ਸੰਭਾਵਨਾ ਕੀ ਹੈ?
ਤਾਸ਼ ਦੀ ਗੱਠੀ ਦੇ 52 ਪੱਤਿਆਂ ਵਿਚੋਂ ਇਕ ਪੱਤਾ ਬੇਤਰਤੀਬੀ ਨਾਲ ਕੱਢਿਆ ਗਿਆ।ਸੰਭਾਵਨਾ ਪਤਾ ਕਰੋ ਕਿ (1) ਇੱਕਾ ਹੈ (2)ਕਾਲੇ ਰੰਗ ਦਾ ਹੈ।
ਇੱਕ ਨਿਰਪੱਖ ਸਿੱਕਾ ਜਿਸਦੇ ਇੱਕ ਤਲ ਤੇ 1 ਅਤੇ ਦੂਜੇ ਤਲ ਤੇ 6 ਅੰਕਿਤ ਹੈ ਅਤੇ ਇੱਕ ਨਿਰਪੱਖ ਪਾਸੇ ਦੋਹਾਂ ਨੂੰ ਉਛਾਲਿਆ ਜਾਂਦਾ ਹੈ।ਸੰਭਾਵਨਾ ਪਤਾ ਕਰੋਕਿ ਪ੍ਰਗਟ ਸੰਖਿਆਵਾਂ ਦਾ ਜੋੜ (1) 3 ਹੈ। (2) 12 ਹੈ।
ਨਗਰ ਪਰਿਸ਼ਦ ਵਿਚ ਚਾਰ ਪੁਰਖ ਅਤੇ ਛੇ ਔਰਤਾਂ ਹਨ। ਜੇਕਰ ਇੱਕ ਸਮਿਤੀ ਲਈ ਬੇਤਰਤੀਬੀ ਨਾਲ ਇਕ ਪਰਿਸ਼ਦ ਮੈਂਬਰ ਚੁਣਿਆ ਗਿਆ ਹੈ ਤਾਂ ਇਕ ਔਰਤ ਦੇ ਚੁਣੇ ਜਾਣ ਦੀ ਕਿੰਨੀ ਸੰਭਾਵਨਾ ਹੈ?
ਇੱਕ ਨਿਰਪੱਖ ਸਿੱਕੇ ਨੂੰ ਚਾਰ ਵਾਰੀ ਉਛਾਲਿਆ ਜਾਂਦਾ ਹੈ ਅਤੇ ਇਕ ਵਿਅਕਤੀ ਹਰੇਕ ਚਿਤ ਤੇ ਇੱਕ ਰੁਪਿਆ ਜਿੱਤਦਾ ਹੈ ਅਤੇ ਹਰੇਕ ਪਟ ਤੇ 1.50 ਰੁਪਿਆ ਹਾਰਦਾ ਹੈ।ਇਸ ਪ੍ਰਯੋਗ ਦੀ ਵੰਨਗੀ ਸਮੂਹ ਤੋਂ ਪਤਾ ਕਰੋ ਕਿ ਤੁਸੀਂ ਚਾਰ ਉਛਾਲਾਂ ਵਿਚ ਕਿੰਨੀਆਂ ਭਿੰਨ ਰਾਸ਼ੀਆਂ ਪ੍ਰਾਪਤ ਕਰ ਸਕਦੇ ਹੋ। ਨਾਲ ਹੀ ਇਹਨਾਂ ਰਾਸ਼ੀਆਂ ਵਿੱਚੋਂ ਹਰੇਕ ਦੀ ਸੰਭਾਵਨਾ ਵੀ ਪਤਾ ਕਰੋ?
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:-ਤਿੰਨ ਚਿਤ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:- 2 ਚਿਤ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:- ਘੱਟੋ-ਘੱਟ 2 ਚਿਤ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:-ਵੱਧ ਤੋਂ ਵੱਧ 2 ਚਿਤ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:- ਇਕ ਵੀ ਚਿਤ ਪ੍ਰਗਟ ਨਾ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:- 3 ਪਟ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:-ਠੀਕ 2 ਪਟ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:-ਕੋਈ ਵੀ ਪਟ ਨਾ ਪ੍ਰਗਟ ਹੋਣਾ
ਤਿੰਨ ਸਿੱਕੇ ਇੱਕੋ ਵਾਰ ਉਛਾਲੇ ਗਏ ਹਨ। ਹੇਠ ਲਿਖੇ ਦੀ ਸੰਭਾਵਨਾ ਪਤਾ ਕਰੋ:- ਵੱਧ ਤੋਂ ਵੱਧ 2 ਪਟ ਪ੍ਰਗਟ ਹੋਣਾ
ਜੇਕਰ ਕਿਸੇ ਘਟਨਾ A ਦੀ ਸੰਭਾਵਨਾ 2/11 ਹੈ ਤਾਂ ਘਟਨਾ 'A ਨਹੀਂ' ਦੀ ਸੰਭਾਵਨਾ ਪਤਾ ਕਰੋ।
ਸ਼ਬਦ ‘ASSASSINATION’ ਤੋਂ ਇਕ ਅੱਖਰ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ ਸੰਭਾਵਨਾ ਪਤਾ ਕਰੋ ਕਿ ਚੁਣਿਆ ਗਿਆ ਅੱਖਰ (1) ਇੱਕ ਸਵਰ ਹੈ।(2) ਇਕ ਵਿਅੰਜਨ ਹੈ।
ਇੱਕ ਲਾਟਰੀ ਵਿਚ ਇੱਕ ਵਿਅਕਤੀ 1 ਤੋਂ 20 ਤੱਕ ਦੀਆਂ ਸੰਖਿਆਵਾਂ ਵਿੱਚੋਂ ਛੇ ਭਿੰਨ-ਭਿੰਨ ਸੰਖਿਆਵਾਂ ਬੇਤਰਤੀਬੀ ਨਾਲ ਚੁਣਿਆ ਹੈ ਅਤੇ ਜੇਕਰ ਇਹ ਚੁਣੀਆਂ ਗਈਆਂ ਛੇ ਸੰਖਿਆਵਾਂ ਨਾਲ ਮੇਲ ਖਾਂਦੀਆਂ ਹਨ, ਜਿਹੜੀਆਂ ਲਾਟਰੀ ਸਮਿਤੀ ਨੇ ਪਹਿਲਾਂ ਹੀ ਨਿਰਧਾਰਿਤ ਕਰ ਰੱਖੀਆਂ ਹਨ ਤਾਂ ਉਹ ਵਿਅਕਤੀ ਇਨਾਮ ਜਿੱਤ ਜਾਂਦਾ ਹੈ।ਲਾਟਰੀ ਦੇ ਖੇਡ ਵਿਚ ਇਨਾਮ ਜਿੱਤਣ ਦੀ ਸੰਭਾਵਨਾ ਕੀ ਹੈ? (ਸੰਕੇਤ: ਸੰਖਿਆਵਾਂ ਦੇ ਪ੍ਰਾਪਤ ਹੋਣ ਦਾ ਕ੍ਰਮ ਜ਼ਰੂਰੀ ਨਹੀਂ ਹੈ।)
ਜਾਂਚ ਕਰੋ ਕਿ ਹੇਠਲੀ ਸੰਭਾਵਨਾ P(A) ਅਤੇ P(B) ਯੁਕਤੀ ਸੰਗਤ ਪਰਿਭਾਸ਼ਿਤ ਕੀਤੀ ਗਈ ਹੈ:- P(A) = 0.5, P(B) = 0.7, `P(A nn B)` = 0.6
ਜਾਂਚ ਕਰੋ ਕਿ ਹੇਠਲੀ ਸੰਭਾਵਨਾ P(A) ਅਤੇ P(B) ਯੁਕਤੀ ਸੰਗਤ ਪਰਿਭਾਸ਼ਿਤ ਕੀਤੀ ਗਈ ਹੈ:-P(A) = 0.5, P(B) = 0.4, `P(A uu B)` = 0.8
ਹੇਠ ਲਿਖੀ ਸਾਰਣੀ ਵਿਚ ਖਾਲ਼ੀ ਸਥਾਨ ਭਰੋ:
ਹੇਠ ਲਿਖੀ ਸਾਰਣੀ ਵਿਚ ਖਾਲ਼ੀ ਸਥਾਨ ਭਰੋ:
ਹੇਠ ਲਿਖੀ ਸਾਰਣੀ ਵਿਚ ਖਾਲ਼ੀ ਸਥਾਨ ਭਰੋ:-
P(A) =3/5 ਅਤੇ P(B)=1/5 ਦਿੱਤਾ ਗਿਆ ਹੈ। ਜੇਕਰ A ਅਤੇ B, ਪਰਸਪਰ ਨਿਵੇਕਲੀ ਘਟਨਾਵਾਂ ਹਨ ਤਾਂ P(A ਜਾਂ B) ਪਤਾ ਕਰੋ।
ਜੇਕਰ E ਅਤੇ F ਘਟਨਾਵਾਂ ਇਸ ਪ੍ਰਕਾਰ ਹਨ ਕਿ P(E) =1/4, P(F)=1/2 ਅਤੇ P(E ਅਤੇ F)=1/8, ਤਾਂ ਪਤਾ ਕਰੋ। (1)P (E ਜਾਂ F) (2) P(E ਨਹੀਂ ਅਤੇ F ਨਹੀਂ)
ਘਟਨਾਵਾਂ E ਅਤੇ F ਇਸ ਪ੍ਰਕਾਰ ਕਿ P(E ਨਹੀਂ ਜਾਂ F ਨਹੀਂ)=0.25, ਦੱਸੋ ਕਿ E ਅਤੇ F ਪਰਸਪਰ ਨਿਵੇਕਲੇ ਹਨ ਜਾਂ ਨਹੀਂ?
ਘਟਨਾਵਾਂ A ਅਤੇ B ਇਸ ਪ੍ਰਕਾਰ ਹਨ ਕਿ P(A) = 0.42, P(B) = 0.48 ਅਤੇ P(A ਅਤੇ B) = 0.16 ਪਤਾ ਕਰੋ:-(1) P(Aਨਹੀਂ), (2) P(Bਨਹੀਂ) (3) P( A ਜਾਂ B)
ਇੱਕ ਪਾਠਸ਼ਾਲਾ ਦੀ ਜਮਾਤ XI ਦੇ 40% ਵਿਦਿਆਰਥੀ ਗਣਿਤ ਪੜ੍ਹਦੇ ਹਨ ਅਤੇ 30% ਜੀਵ ਵਿਗਿਆਨ ਪੜ੍ਹਦੇ ਹਨ। ਜਮਾਤ ਦੇ 10% ਵਿਦਿਆਰਥੀ ਗਣਿਤ ਅਤੇ ਜੀਵ ਵਿਗਿਆਨ ਦੋਵੇਂ ਪੜ੍ਹਦੇ ਹਨ।ਜੇਕਰ ਜਮਾਤ ਦਾ ਇਕ ਵਿਦਿਆਰਥੀ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ, ਤਾਂ ਸੰਭਾਵਨਾ ਪਤਾ ਕਰੋ ਕਿ ਉਹ ਗਣਿਤ ਜਾਂ ਜੀਵ ਵਿਗਿਆਨ ਪੜ੍ਹਦਾ ਹੋਵੇਗਾ।
ਇੱਕ ਦਾਖਲਾ ਪ੍ਰੀਖਿਆ ਨੂੰ ਦੋ ਟੈਸਟਾਂ ਦੇ ਅਧਾਰ ਤੇ ਸ਼੍ਰੇਣੀਕਰਣ ਕੀਤਾ ਜਾਂਦਾ ਹੈ। ਕਿਸੇ ਬੇਤਰਤੀਬੀ ਨਾਲ ਚੁਣਿਆ ਹੋਇਆ ਵਿਦਿਆਰਥੀ ਦੀ ਪਹਿਲੇ ਟੈਸਟ ਵਿਚ ਪਾਸ ਹੋਣ ਦੀ ਸੰਭਾਵਨਾ 0.8 ਹੈ ਅਤੇ ਦੂਜੇ ਟੈਸਟ ਵਿਚ ਪਾਸ ਹੋਣ ਦੀ ਸੰਭਾਵਨਾ 0.7 ਹੈ।ਦੋਨਾਂ ਵਿੱਚੋਂ ਘੱਟੋ-ਘੱਟ ਇਕ ਟੈਸਟ ਪਾਸ ਕਰਨ ਦੀ ਸੰਭਾਵਨਾ 0.95 ਹੈ। ਦੋਨਾਂ ਟੈਸਟਾਂ ਨੂੰ ਪਾਸ ਕਰਨ ਦੀ ਸੰਭਾਵਨਾ ਕੀ ਹੈ?
ਇੱਕ ਵਿਦਿਆਰਥੀ ਦੇ ਅੰਤਿਮ ਪ੍ਰੀਖਿਆ ਦੇ ਅੰਗਰੇਜ਼ੀ ਅਤੇ ਹਿੰਦੀ ਦੋਨਾਂ ਵਿਸ਼ਿਆਂ ਨੂੰ ਪਾਸ ਕਰਨ ਦੀ ਸੰਭਾਵਨਾ 0.5 ਹੈ ਅਤੇ ਦੋਨਾਂ ਵਿੱਚੋਂ ਕੋਈ ਵੀ ਵਿਸ਼ਾ ਪਾਸ ਨਾ ਕਰਨ ਦੀ ਸੰਭਾਵਨਾ 0.1 ਹੈ। ਜੇਕਰ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰਨ ਦੀ ਸੰਭਾਵਨਾ 0.75 ਹੋਵੇ ਤਾਂ ਹਿੰਦੀ ਦੀ ਪ੍ਰੀਖਿਆ ਪਾਸ ਕਰਨ ਦੀ ਸੰਭਾਵਨਾ ਕੀ ਹੈ?
ਇੱਕ ਜਮਾਤ ਦੇ 60 ਵਿਦਿਆਰਥੀਆਂ ਵਿੱਚੋਂ 30 ਨੇ ਐਨ.ਸੀ.ਸੀ., 32 ਨੇ ਐਨ.ਐਸ.ਐਸ. ਅਤੇ 24 ਨੇ ਦੋਹਾਂ ਨੂੰ ਚੁਣਿਆ ਹੈ। ਜੇਕਰ ਇਹਨਾਂ ਵਿਚੋਂ ਇਕ ਵਿਦਿਆਰਥੀ ਬੇਤਰਤੀਬੀ ਨਾਲ ਚੁਣਿਆ ਗਿਆ ਹੈ ਤਾਂ ਸੰਭਾਵਨਾ ਪਤਾ ਕਰੋ ਕਿ: ਵਿਦਿਆਰਥੀ ਨੇ ਐਨ.ਸੀ.ਸੀ. ਜਾਂ ਐਨ.ਐਸ.ਐਸ. ਨੂੰ ਚੁਣਿਆ ਹੈ।
ਇੱਕ ਜਮਾਤ ਦੇ 60 ਵਿਦਿਆਰਥੀਆਂ ਵਿੱਚੋਂ 30 ਨੇ ਐਨ.ਸੀ.ਸੀ., 32 ਨੇ ਐਨ.ਐਸ.ਐਸ. ਅਤੇ 24 ਨੇ ਦੋਹਾਂ ਨੂੰ ਚੁਣਿਆ ਹੈ। ਜੇਕਰ ਇਹਨਾਂ ਵਿਚੋਂ ਇਕ ਵਿਦਿਆਰਥੀ ਬੇਤਰਤੀਬੀ ਨਾਲ ਚੁਣਿਆ ਗਿਆ ਹੈ ਤਾਂ ਸੰਭਾਵਨਾ ਪਤਾ ਕਰੋ ਕਿ: ਵਿਦਿਆਰਥੀ ਨੇ ਨਾ ਤਾਂ ਐਨ.ਸੀ.ਸੀ. ਅਤੇ ਨਾ ਹੀ ਐਨ.ਐਸ.ਐਸ. ਨੂੰ ਚੁਣਿਆ ਹੈ।
ਇੱਕ ਜਮਾਤ ਦੇ 60 ਵਿਦਿਆਰਥੀਆਂ ਵਿੱਚੋਂ 30 ਨੇ ਐਨ.ਸੀ.ਸੀ., 32 ਨੇ ਐਨ.ਐਸ.ਐਸ. ਅਤੇ 24 ਨੇ ਦੋਹਾਂ ਨੂੰ ਚੁਣਿਆ ਹੈ। ਜੇਕਰ ਇਹਨਾਂ ਵਿਚੋਂ ਇਕ ਵਿਦਿਆਰਥੀ ਬੇਤਰਤੀਬੀ ਨਾਲ ਚੁਣਿਆ ਗਿਆ ਹੈ ਤਾਂ ਸੰਭਾਵਨਾ ਪਤਾ ਕਰੋ ਕਿ: ਵਿਦਿਆਰਥੀ ਨੇ ਐਨ.ਸੀ.ਸੀ. ਨੂੰ ਚੁਣਿਆ ਹੈ ਪਰ ਐਨ.ਐਸ.ਐਸ. ਨੂੰ ਨਹੀਂ ਚੁਣਿਆ ਹੈ।
ਇੱਕ ਡੱਬੇ ਵਿੱਚ 10 ਲਾਲ,20 ਨੀਲੀਆਂ ਅਤੇ 30 ਹਰੀਆਂ ਗੋਲੀਆਂ ਰੱਖੀਆਂ ਹਨ।ਡੱਬੇ ਵਿੱਚ 5 ਗੋਲੀਆਂ ਬੇਤਰਤੀਬੀ ਨਾਲ ਕੱਢੀਆਂ ਜਾਂਦੀਆਂ ਹਨ। ਸੰਭਾਵਨਾ ਕੀ ਹੈ ਕਿ :-(1)ਸਾਰੀਆਂ ਗੋਲੀਆਂ ਨੀਲੀਆਂ ਹਨ? (2) ਘੱਟੋ-ਘੱਟ ਇਕ ਗੋਲੀ ਹਰੀ ਹੈ
ਤਾਸ਼ ਦੇ 52 ਪੱਤਿਆਂ ਦੀ ਇੱਕ ਚੰਗੀ ਤਰ੍ਹਾਂ ਫੈਂਟੀ ਹੋਈ ਗੱਠੀ ਵਿੱਚੋਂ 4 ਪੱਤੇ ਕੱਢੇ ਜਾਂਦੇ ਹਨ। ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਕੱਢੇ ਹੋਏ ਪੱਤਿਆਂ ਵਿੱਚ 3 ਇੱਟ ਅਤੇ ਇੱਕ ਹੁਕਮ ਦਾ ਪੱਤਾ ਹੈ?
ਇੱਕ ਪਾਸੇ ਦੇ ਦੋ ਫਲਕਾਂ ਵਿੱਚੋਂ ਹਰੇਕ ਤੇ ਸੰਖਿਆ 1 ਅੰਕਿਤ ਹੈ, ਤਿੰਨ ਫਲਕਾਂ ਵਿੱਚ ਹਰੇਕ ਤੇ ਸੰਖਿਆ 2 ਅੰਕਿਤ ਹੈ ਅਤੇ ਇਕ ਫਲਕ ਤੇ ਸੰਖਿਆ 3 ਅੰਕਿਤ ਹੈ। ਜੇਕਰ ਪਾਸਾ ਇੱਕ ਵਾਰੀ ਸੁੱਟਿਆਂ ਜਾਂਦਾ ਹੈ ਤਾਂ ਹੇਠ ਲਿਖੇ ਪਤਾ ਕਰੋ: P(2)
ਇੱਕ ਪਾਸੇ ਦੇ ਦੋ ਫਲਕਾਂ ਵਿੱਚੋਂ ਹਰੇਕ ਤੇ ਸੰਖਿਆ 1 ਅੰਕਿਤ ਹੈ, ਤਿੰਨ ਫਲਕਾਂ ਵਿੱਚ ਹਰੇਕ ਤੇ ਸੰਖਿਆ 2 ਅੰਕਿਤ ਹੈ ਅਤੇ ਇਕ ਫਲਕ ਤੇ ਸੰਖਿਆ 3 ਅੰਕਿਤ ਹੈ। ਜੇਕਰ ਪਾਸਾ ਇੱਕ ਵਾਰੀ ਸੁੱਟਿਆਂ ਜਾਂਦਾ ਹੈ ਤਾਂ ਹੇਠ ਲਿਖੇ ਪਤਾ ਕਰੋ: P(1 ਜਾਂ 3)
ਇੱਕ ਪਾਸੇ ਦੇ ਦੋ ਫਲਕਾਂ ਵਿੱਚੋਂ ਹਰੇਕ ਤੇ ਸੰਖਿਆ 1 ਅੰਕਿਤ ਹੈ, ਤਿੰਨ ਫਲਕਾਂ ਵਿੱਚ ਹਰੇਕ ਤੇ ਸੰਖਿਆ 2 ਅੰਕਿਤ ਹੈ ਅਤੇ ਇਕ ਫਲਕ ਤੇ ਸੰਖਿਆ 3 ਅੰਕਿਤ ਹੈ। ਜੇਕਰ ਪਾਸਾ ਇੱਕ ਵਾਰੀ ਸੁੱਟਿਆਂ ਜਾਂਦਾ ਹੈ ਤਾਂ ਹੇਠ ਲਿਖੇ ਪਤਾ ਕਰੋ: P(3 ਨਹੀਂ)
ਇੱਕ ਲਾਟਰੀ ਵਿਚ 10,000 ਟਿਕਟ ਵੇਚੇ ਗਏ ਜਿਹਨਾਂ ਵਿੱਚ ਦਸ ਸਮਾਨ ਇਨਾਮ ਦਿੱਤੇ ਜਾਣੇ ਹਨ। ਕੋਈ ਇਨਾਮ ਨਾ ਮਿਲਣ ਦੀ ਸੰਭਾਵਨਾ ਕੀ ਹੈ ਜੇਕਰ ਤੁਸੀਂ (a) ਇੱਕ ਟਿਕਟ ਖਰੀਦਦੇ ਹੋ (b) ਦੋ ਟਿਕਟਾਂ ਖਰੀਦਦੇ ਹੋ (c) 10 ਟਿਕਟਾਂ ਖਰੀਦਦੇ ਹੋ?
100 ਵਿਦਿਆਰਥੀਆਂ ਵਿਚੋਂ 40 ਅਤੇ 60 ਵਿਦਿਆਰਥੀਆਂ ਦੇ ਦੋ ਵਰਗ ਬਣਾਏ ਹੋਏ ਹਨ। ਜੇਕਰ ਤੁਸੀਂ ਅਤੇ ਤੁਹਾਡਾ ਇੱਕ ਮਿੱਤਰ 100 ਵਿਦਿਆਰਥੀਆਂ ਵਿਚ ਹੈ ਤਾਂ ਸੰਭਾਵਨਾ ਕੀ ਹੈ ਕਿ: ਤੁਸੀਂ ਦੋਵੇਂ ਇੱਕ ਹੀ ਵਰਗ ਵਿੱਚ ਹੋਣ?
100 ਵਿਦਿਆਰਥੀਆਂ ਵਿਚੋਂ 40 ਅਤੇ 60 ਵਿਦਿਆਰਥੀਆਂ ਦੇ ਦੋ ਵਰਗ ਬਣਾਏ ਹੋਏ ਹਨ। ਜੇਕਰ ਤੁਸੀਂ ਅਤੇ ਤੁਹਾਡਾ ਇੱਕ ਮਿੱਤਰ 100 ਵਿਦਿਆਰਥੀਆਂ ਵਿਚ ਹੈ ਤਾਂ ਸੰਭਾਵਨਾ ਕੀ ਹੈ ਕਿ: ਤੁਸੀਂ ਦੋਵੇਂ ਵੱਖ-ਵੱਖ ਵਰਗਾਂ ਵਿੱਚ ਹੋਣ?
ਤਿੰਨ ਵਿਅਕਤੀਆਂ ਲਈ ਤਿੰਨ ਪੱਤਰ ਲਿਖਵਾਏ ਗਏ ਹਨ ਅਤੇ ਹਰੇਕ ਲਈ ਪਤਾ ਲਿਖਿਆ ਇੱਕ ਲਿਫ਼ਾਫ਼ਾ ਹੈ।ਪੱਤਰਾਂ ਨੂੰ ਲਿਫ਼ਾਫ਼ਿਆਂ ਵਿਚ ਬੇਤਰਤੀਬੀ ਨਾਲ ਇਸ ਤਰ੍ਹਾਂ ਪਾਇਆ ਗਿਆ ਹੈ ਕਿ ਹਰੇਕ ਲਿਫ਼ਾਫ਼ੇ ਵਿੱਚ ਇੱਕ ਹੀ ਪੱਤਰ ਹੈ। ਸੰਭਾਵਨਾ ਪਤਾ ਕਰੋ ਕਿ ਘੱਟੋ-ਘੱਟ ਇੱਕ ਪੱਤਰ ਆਪਣੇ ਠੀਕ ਲਿਫ਼ਾਫ਼ੇ ਵਿੱਚ ਪਾਇਆ ਗਿਆ ਹੈ।
A ਅਤੇ B ਦੋ ਘਟਨਾਵਾਂ ਇਸ ਪ੍ਰਕਾਰ ਹਨ ਕਿ P(A) = 0.54, P(B) = 0.69 ਅਤੇ `P(A nn B)` = 0.35 ਪਤਾ ਕਰੋ:- `P(A uu B)`
A ਅਤੇ B ਦੋ ਘਟਨਾਵਾਂ ਇਸ ਪ੍ਰਕਾਰ ਹਨ ਕਿ P(A) = 0.54, P(B) = 0.69 ਅਤੇ `P(A nn B)` = 0.36 ਪਤਾ ਕਰੋ:-`P(A'nnB')`
A ਅਤੇ B ਦੋ ਘਟਨਾਵਾਂ ਇਸ ਪ੍ਰਕਾਰ ਹਨ ਕਿ P(A) = 0.54, P(B) = 0.69 ਅਤੇ `P(A nn B)` = 0.37 ਪਤਾ ਕਰੋ:- `P(AnnB')`
A ਅਤੇ B ਦੋ ਘਟਨਾਵਾਂ ਇਸ ਪ੍ਰਕਾਰ ਹਨ ਕਿ P(A) = 0.54, P(B) = 0.69 ਅਤੇ `P(A nn B)` = 0.38 ਪਤਾ ਕਰੋ:- `P(BnnA')`
ਇੱਕ ਸੰਸਥਾ ਦੇ ਕਰਮਚਾਰੀਆਂ ਵਿੱਚੋਂ 5 ਕਰਮਚਾਰੀਆਂ ਨੂੰ ਪ੍ਰਬੰਧ ਸਮਿਤੀ ਲਈ ਚੁਣਿਆ ਗਿਆ ਹੈ। ਪੰਜ ਕਰਮਚਾਰੀਆਂ ਦਾ ਬਿਉਰਾ ਹੇਠ ਲਿਖੇ ਅਨੁਸਾਰ ਹੈ:
ਇਸ ਸਮੂਹ ਤੋਂ ਬੁਲਾਰੇ ਦੇ ਪਦ ਲਈ ਬੇਤਰਤੀਬੀ ਨਾਲ ਇੱਕ ਵਿਅਕਤੀ ਚੁਣਿਆ ਗਿਆ। ਬੁਲਾਰਾ ਇੱਕ ਪੁਰਖ ਜਾਂ 35 ਸਾਲ ਤੋਂ ਵੱਧ ਉਮਰ ਦਾ ਹੋਣ ਦੀ ਕੀ ਸੰਭਾਵਨਾ ਹੈ?
EXERCISE questions and complete solutions for chapter ਸੰਭਾਵਨਾ of PSEB (PUNJABI MEDIUM) of Class 11