Doubtnut Promotions Sticky

Complete Solutions to EXERCISE of chapter ਤਰਲਾਂ ਦੇ ਯੰਤਰਿਕ ਗੁਣ of Class 11 book with complete answers and questions

Class 11PHYSICS
Chapterਤਰਲਾਂ ਦੇ ਯੰਤਰਿਕ ਗੁਣ
PSEB (PUNJABI MEDIUM)EXERCISE
Number Of Questions31
Academic Year2023-24
  1. ਸਪੱਸ਼ਟ ਕਰੋ, ਕਿਉਂ: ਦਿਮਾਗ ਦੀ ਬਜਾਏ ਮਨੁੱਖੀ ਪੈਰਾਂ ਤੇ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ।


    01:56
    View Solution
  2. ਸਪੱਸ਼ਟ ਕਰੋ, ਕਿਉਂ: 6km ਉਚਾਈ ਤੇ ਵਾਯੂਮੰਡਲੀ ਦਬਾਉ ਸਮੁੰਦਰ ਤਲ ਤੇ ਵਾਯੂਮੰਡਲੀ ਦਬਾਉ ਦਾ ਲਗਭਗ ਅੱਧਾ ਹੋ ਜਾਂਦਾ ਹੈ ਜਦੋਂਕਿ ਵਾਯੂਮੰਡਲ ਦਾ ਵਿਸਤਾਰ 100km ਤੋਂ ਵੀ ਵੱਧ ਉਚਾਈ ਤੱਕ ਹੈ।


    01:29
    View Solution
  3. ਸਪੱਸ਼ਟ ਕਰੋ, ਕਿਉਂ: ਜਦੋਂਕਿ ਦਬਾਉ, ਪ੍ਰਤੀ ਇਕਾਈ ਖੇਤਰਫਲ ਤੇ ਲੱਗਣ ਵਾਲਾ ਬਲ ਹੁੰਦਾ ਹੈ ਫਿਰ ਵੀ ਹਾਈਡਰੋਸਟੈਟਿਕ ਦਬਾਉ ਅਦਿਸ਼ ਰਾਸ਼ੀ ਹੈ।


    02:03
    View Solution
  4. ਸਪੱਸ਼ਟ ਕਰੋ, ਕਿਉਂ: ਪਾਰੇ ਦਾ ਕੱਚ ਨਾਲ ਸਪਰਸ਼ ਕੋਣ ਅਧਿਕ ਕੋਣ ਹੁੰਦਾ ਹੈ ਜਦੋਂਕਿ ਪਾਣੀ ਦਾ ਕੱਚ ਨਾਲ ਸਪਰਸ਼ ਕੋਣ ਨਿਊਨ ਕੋਣ ਹੁੰਦਾ ਹੈ।


    02:40
    View Solution
  5. ਸਪੱਸ਼ਟ ਕਰੋ, ਕਿਉਂ: ਕੱਚ ਦੀ ਸਾਫ਼ ਸਮਤਲ ਸਤਹਿ ਤੇ ਪਾਣੀ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਜਦੋਂਕਿ ਪਾਰਾ ਉਸੀ ਸਤਹਿ ਤੇ ਬੂੰਦਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। (ਦੂਸਰੇ ਸ਼ਬਦਾਂ ਵਿਚ ਪਾਣੀ ਕੱਚ ਨੂੰ ਗਿੱਲਾ ਕਰ ਦਿੰਦਾ ਹੈ ਜਦੋਂਕਿ ਪਾਰਾ ਅਜਿਹਾ ਨਹੀ ਕਰਦਾ ਹੈ।)


    01:33
    View Solution
  6. ਸਪੱਸ਼ਟ ਕਰੋ, ਕਿਉਂ: ਕਿਸੇ ਦ੍ਰਵ ਦਾ ਸਤਹ ਤਣਾਵ, ਸਤਹ ਦੇ ਖੇਤਰਫਲ ਤੇ ਨਿਰਭਰ ਨਹੀ ਕਰਦਾ ।


    01:26
    View Solution
  7. ਸਪੱਸ਼ਟ ਕਰੋ, ਕਿਉਂ: ਪਾਣੀ ਵਿਚ ਘੁੱਲੇ ਡਿਟਰਜੇਂਟ ਦੇ ਸਪਰਸ਼ ਕੋਣਾਂ ਦਾ ਮੁੱਲ ਘੱਟ ਹੋਣਾ ਚਾਹੀਦਾ ਹੈ।


    02:45
    View Solution
  8. ਸਪੱਸ਼ਟ ਕਰੋ, ਕਿਉਂ: ਜੇ ਕਿਸੇ ਬਾਹਰੀ ਬਲ ਦਾ ਪ੍ਰਭਾਵ ਨਾ ਹੋਵੇ, ਤਾਂ ਦ੍ਰਵ ਬੂੰਦਾ ਦਾ ਅਕਾਰ ਸਦਾ ਗੋਲਾਕਾਰ ਹੁੰਦਾ ਹੈ।


    00:58
    View Solution
  9. ਹਰੇਕ ਕਥਨ ਨਾਲ ਦਿੱਤੀ ਸੂਚੀ ਵਿਚੋਂ ਢੁਕਵੇਂ ਸ਼ਬਦ ਚੁਣ ਕੇ ਖਾਲੀ ਥਾਂ ਭਰੋ।(a) ਵਿਆਪਕ ਰੂਪ ਵਿਚ ਦ੍ਰਵਾਂ ਦਾ ਸਤਹ ਤਣਾਵ ਤਾਪਮਾਨ ਦੇ ਵੱਧਣ ਨਾਲ......ਹੈ।(ਵੱਧਦਾ/ਘੱਟਦਾ)


    01:06
    View Solution
  10. ਹਰੇਕ ਕਥਨ ਨਾਲ ਦਿੱਤੀ ਸੂਚੀ ਵਿਚੋਂ ਢੁਕਵੇਂ ਸ਼ਬਦ ਚੁਣ ਕੇ ਖਾਲੀ ਥਾਂ ਭਰੋ। (b) ਗੈਸਾਂ ਦੀ ਵਿਸਕਾਸਤਾ ਤਾਪਮਾਨ ਵੱਧਣ ਤੇ ......ਹੈ,ਜਦੋਂਕਿ ਦ੍ਰਵਾਂ ਦੀ ਵਿਸਕਾਸਤਾ ਤਾਪਮਾਨ ਵਧਣ ਤੇ........ਹੈ।(ਵੱਧਦੀ/ਘੱਟਦੀ)


    01:35
    View Solution
  11. ਹਰੇਕ ਕਥਨ ਨਾਲ ਦਿੱਤੀ ਸੂਚੀ ਵਿਚੋਂ ਢੁਕਵੇਂ ਸ਼ਬਦ ਚੁਣ ਕੇ ਖਾਲੀ ਥਾਂ ਭਰੋ।(c) ਦ੍ਰਿੜਤਾ ਇਲਾਸਟਿਕ ਗੁਣਾਂਕ ਵਾਲੇ ਠੋਸਾਂ ਦੇ ਲਈ ਸ਼ਿਅਰਿੰਗ ਬਲ........ਦੇ ਅਨੁਪਾਤੀ ਹੁੰਦਾ ਹੈ, ਜਦੋਂਕਿ ਦ੍ਰਵਾਂ ਲਈ ਇਹ.........ਦੇ ਅਨੁਪਾਤੀ ਹੁੰਦਾ ਹੈ।(ਸ਼ਿਅਰ ਸਟਰੇਨ/ਸ਼ਿਅਰ ਸਟਰੇਨ ਦੀ ਦਰ)


    02:36
    View Solution
  12. ਹਰੇਕ ਕਥਨ ਨਾਲ ਦਿੱਤੀ ਸੂਚੀ ਵਿਚੋਂ ਢੁਕਵੇਂ ਸ਼ਬਦ ਚੁਣ ਕੇ ਖਾਲੀ ਥਾਂ ਭਰੋ।(d)ਕਿਸੇ ਤਰਲ ਦੇ ਅਪਰਿਵਰਤੀ ਪ੍ਰਵਾਹ ਵਿਚ ਆਏ ਕਿਸੇ ਤੰਗ ਜਗ੍ਹਾ ਤੇ ਪ੍ਰਵਾਹ ਦੀ ਚਾਲ ਵਿਚ ਵਾਧਾ ਵਿਚ.........ਦੀ ਪਾਲਣਾ ਹੁੰਦੀ ਹੈ। (ਪੁੰਜ ਦੇ ਸੁਰੱਖਿਅਣ/ ਬਰਨੌਲੀ ਸਿਧਾਂਤ)


    02:36
    View Solution
  13. ਹੇਠ ਲਿਖੇ ਕਾਰਨ ਸਪੱਸ਼ਟ ਕਰੋ: (a) ਕਿਸੇ ਕਾਗਜ਼ ਦੀ ਪੱਟੀ ਨੂੰ ਖਿਤਜ ਰੱਖਣ ਦੇ ਲਈ ਤੁਹਾਨੂੰ ਉਸ ਕਾਗਜ਼ ਦੇ ਉੱਪਰ ਵੱਲ ਫੂਕ ਮਾਰਨੀ ਚਾਹੀਦੀ ਹੈ, ਹੇਠਾਂ ਵੱਲ ਨਹੀਂ।


    02:07
    View Solution
  14. ਹੇਠ ਲਿਖੇ ਕਾਰਨ ਸਪੱਸ਼ਟ ਕਰੋ: (b) ਜਦੋਂ ਅਸੀ ਕਿਸੇ ਪਾਣੀ ਦੀ ਟੂਟੀ ਨੂੰ ਆਪਣੀਆਂ ਉਂਗਲੀਆਂ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਂਗਲੀਆਂ ਵਿਚਲੀ ਖਾਲੀ ਥਾਂ ਤੋਂ ਤੇਜ਼ ਜਲ ਧਾਰਾਵਾਂ ਨਿਕਲਦੀਆਂ ਹਨ।


    01:43
    View Solution
  15. ਹੇਠ ਲਿਖੇ ਕਾਰਨ ਸਪੱਸ਼ਟ ਕਰੋ: (d) ਕਿਸੇ ਪਾਤਰ ਦੇ ਬਾਰੀਕ ਛੇਕ ਵਿਚੋਂ ਨਿਕਲਣ ਵਾਲਾ ਤਰਲ ਉਸ ਤੇ ਪਿੱਛੇ ਵੱਲ ਥਰੱਸਟ ਲਗਾਉਂਦਾ ਹੈ।


    01:33
    View Solution
  16. ਉੱਚੀ ਅੱਡੀ ਦੀਆਂ ਜੁੱਤੀਆਂ ਪਾ ਕੇ 50 kg ਪੁੰਜ ਵਾਲੀ ਇਕ ਲੜਕੀ ਆਪਣੇ ਸਰੀਰ ਨੂੰ 1.0cm ਵਿਆਸ ਦੀ ਇਕ ਹੀ ਚੱਕਰਾਕਾਰ ਅੱਡੀ ਤੇ ਸੰਤੁਲਿਤ ਕਰਦੀ ਹੈ। ਖਿਤਜੀ ਫਰਸ਼ ਤੇ ਅੱਡੀ ਦੁਆਰਾ ਲੱਗਿਆ ਬਲ ਪਤਾ ਕਰੋ।


    02:30
    View Solution
  17. ਕੀ ਬਰਨੌਲੀ ਸਮੀਕਰਨ ਦੀ ਵਰਤੋਂ ਕਿਸੇ ਨਦੀ ਦੀ ਕਿਸੇ ਰੈਪਿਡ ਦੇ ਜਲ ਪ੍ਰਵਾਹ ਦਾ ਵਿਵਰਣ ਦੇਣ ਲਈ ਕੀਤੀ ਜਾ ਸਕਦੀ ਹੈ।


    02:05
    View Solution
  18. ਕਿਸੇ 1.5m ਲੰਬੀ, 1.0cm ਅਰਧਵਿਆਸ ਨਲੀ ਵਿਚ ਗਲਿਸਰੀਨ ਦਾ ਅਪਰਿਵਰਤੀ ਪ੍ਰਵਾਹ ਹੋ ਰਿਹਾ ਹੈ। ਜੇ ਨਲੀ ਦੇ ਇਕ ਸਿਰੇ ਤੇ ਪ੍ਰਤੀ ਸੈਕਿੰਡ ਇਕੱਠੇ ਹੋਣ ਵਾਲੀ ਗਲਿਸਰੀਨ ਦੀ ਮਾਤਰਾ `4.0xx 10^-3kgs^-1` ਹੋਵੇ, ਤਾਂ ਨਲੀ ਦੇ ਦੋਨੋਂ ਸਿਰਿਆਂ ਵਿਚ ਦਬਾਉ ਅੰਤਰ ਪਤਾ ਕਰੋ।(ਗਲਿਸਰੀਨ ਦੀ ਘਣਤਾ= `1.3xx 10^3kgm^-3` ਅਤੇ ਗਲਿਸਰੀਨ ਦੀ ਵਿਸਕਾਸਤਾ=`0.83 Pa s` ), (ਤੁਸੀਂ ਇਹ ਵੀ ਜਾਂਚ ਕਰਨਾ ਚਾਹੋਗੇ ਕਿ ਇਸ ਨਲੀ ਵਿਚ ਲੈਮੀਨਾਰ ਪ੍ਰਵਾਹ ਦੀ ਪਰਿਕਲਪਨਾ ਠੀਕ ਹੈ।)


    03:10
    View Solution
  19. ਕਿਸੇ ਆਦਰਸ਼ ਹਵਾਈ ਜਹਾਜ਼ ਦੇ ਪ੍ਰੀਖਣ ਪ੍ਰਯੋਗ ਵਿਚ ਹਵਾ- ਸੁਰੰਗ ਦੇ ਅੰਦਰ, ਪੰਖਾਂ ਦੀ ਉਪਰਲੀ ਅਤੇ ਹੇਠਲੀ ਸਤਹਿ ਤੇ ਹਵਾ ਪ੍ਰਵਾਹ ਦੀਆਂ ਗਤੀਆਂ ਕ੍ਰਮਵਾਰ `70ms^-1` ਅਤੇ `63ms^-1` ਹਨ। ਜੇ ਪੰਖ ਦਾ ਖੇਤਰਫਲ `2.5m^2` ਹੈ, ਤਾਂ ਉਸ ਉਪਰ ਲੱਗੇ ਉਛਾਲ ਬਲ ਦਾ ਪਤਾ ਕਰੋ। ਹਵਾ ਦੀ ਘਣਤਾ =`1.3kgm^-3` ਲਉ।


    03:35
    View Solution
  20. ਕਿਸੇ ਸਪ੍ਰੇ ਪੰਪ ਦੀ ਵੇਲਣਾਕਾਰ ਨਲੀ ਦੇ ਕ੍ਰਾਸ ਸੈਕਸ਼ਨ ਦਾ ਖੇਤਰਫਲ `8.0 cm^2` ਹੈ। ਇਸ ਨਲੀ ਦੇ ਇਕ ਸਿਰੇ ਤੇ `1.0mm` ਵਿਆਸ ਦੇ 40 ਸੂਖਮ ਛੇਦ ਹਨ। ਜੇ ਇਸ ਨਲੀ ਦੇ ਅੰਦਰ ਦ੍ਰਵ ਦੇ ਪ੍ਰਵਾਹਿਤ ਹੋਣ ਦੀ ਦਰ `1.5m min^-1` ਹੈ ਤਾਂ ਛੇਦਾਂ ਤੋਂ ਹੋ ਕੇ ਲੰਘਣ ਵਾਲੇ ਦ੍ਰਵ ਦੀ ਨਿਸ਼ਕਾਸਨ ਚਾਲ ਪਤਾ ਕਰੋ।


    03:52
    View Solution
  21. U- ਆਕਾਰ ਦੀ ਕਿਸੇ ਤਾਰ ਨੂੰ ਸਾਬਣ ਦੇ ਘੋਲ ਵਿਚ ਡੁਬੋ ਕੇ ਬਾਹਰ ਕੱਢਿਆ ਗਿਆ । ਜਿਸ ਨਾਲ ਉਸ ਤੇ ਇਕ ਪਤਲੀ ਸਾਬਣ ਦੀ ਫਿਲਮ ਬਣ ਗਈ ।ਇਸ ਤਾਰ ਦੇ ਦੂਸਰੇ ਸਿਰੇ ਤੇ ਫਿਲਮ ਦੇ ਸੰਪਰਕ ਵਿਚ ਇਕ ਫਿਸਲਨ ਵਾਲਾ ਹਲਕਾ ਤਾਰ ਲੱਗਾ ਹੈ ਜੋ `1.5xx 10^-2N` ਭਾਰ (ਜਿਸ ਵਿਚ ਇਸਦਾ ਆਪਣਾ ਭਾਰ ਵੀ ਸ਼ਾਮਿਲ ਹੈ) ਨੂੰ ਸੰਭਾਲਦਾ ਹੈ। ਫਿਸਲਨ ਵਾਲੇ ਤਾਰ ਦੀ ਲੰਬਾਈ `30cm` ਹੈ। ਸਾਬਣ ਦੀ ਫਿਲਮ ਦਾ ਸਤਹ ਤਣਾਵ ਕਿੰਨਾ ਹੈ?


    02:33
    View Solution
  22. 3.00mm ਅਰਧ ਵਿਆਸ ਦੇ ਕਿਸੇ ਪਾਰੇ ਦੀ ਬੂੰਦ ਦੇ ਬਿਲਕੁਲ ਅੰਦਰ, ਕਮਰੇ ਦੇ ਤਾਪਮਾਨ ਤੇ ਦਬਾਉ ਕਿੰਨਾ ਹੈ? `20^@ C` ਤਾਪਮਾਨ ਤੇ ਪਾਰੇ ਦਾ ਸਤਹ ਤਣਾਵ `4.65xx 10^-1 Nm^-1` ਹੈ। ਜੇ ਵਾਯੂਮੰਡਲੀ ਦਬਾਉ `1.01xx10^5 Pa` ਹੈ, ਤਾਂ ਪਾਰੇ ਦੀ ਬੂੰਦ ਦੇ ਬਿਲਕੁਲ ਅੰਦਰ ਵਾਧੂ ਦਬਾਉ ਪਤਾ ਕਰੋ।


    02:30
    View Solution
  23. 5.00mm ਅਰਧ ਵਿਆਸ ਦੇ ਕਿਸੇ ਸਾਬਣ ਦੇ ਘੋਲ ਦੇ ਬੁਲਬੁਲੇ ਦੇ ਅੰਦਰ ਵਾਧੂ ਦਬਾਉ ਕਿੰਨਾ ਹੈ? `20^@ C` ਤਾਪਮਾਨ ਤੇ ਸਾਬੁਣ ਦੇ ਘੋਲ ਦਾ ਸਤਹ ਤਣਾਵ `2.50xx 10^-2 Nm^-1` ਹੈ। ਜੇ ਇਸੇ ਵਿਮਾਂ ਵਾਲਾ ਕੋਈ ਹਵਾ ਦਾ ਬੁਲਬੁਲਾ 1.20 ਸਾਪੇਖੀ ਘਣਤਾ ਦੇ ਸਾਬਣ ਦੇ ਘੋਲ ਨਾਲ ਭਰੇ ਕਿਸੇ ਪਾਤਰ ਵਿਚ `40.0cm` ਡੂੰਘਾਈ ਤੇ ਬਣਦਾ, ਤਾਂ ਇਸ ਬੁਲਬੁਲੇ ਦੇ ਅੰਦਰ ਦਬਾਉ, ਕਿੰਨਾ ਹੁੰਦਾ, ਪਤਾ ਕਰੋ।(1 ਵਾਯੂਮੰਡਲੀ ਦਬਾੳ= `1.01xx10^5 Pa`)


    04:05
    View Solution
  24. `1.0m^2` ਖੇਤਰਫਲ ਦੇ ਵਰਗਾਕਾਰ ਆਧਾਰ ਵਾਲੇ ਕਿਸੇ ਟੈਂਕ ਨੂੰ ਵਿਚੋਂ ਖੜ੍ਹੇਦਾਅ ਕੰਧ ਨਾਲ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ। ਵੰਡ ਕਰਨ ਵਾਲੀ ਕੰਧ ਦੇ ਹੇਠਾਂ `20cm^2` ਖੇਤਰਫਲ ਦਾ ਕਬਜ਼ੇ ਲੱਗਾ ਦਰਵਾਜ਼ਾ ਹੈ। ਟੈਂਕ ਦਾ ਇਕ ਭਾਗ ਪਾਣੀ ਨਾਲ ਭਰਿਆ ਹੈ ਅਤੇ ਦੂਸਰਾ ਭਾਗ 1.7 ਸਾਪੇਖੀ ਘਣਤਾ ਵਾਲੇ ਤੇਜ਼ਾਬ ਨਾਲ ਭਰਿਆ ਹੈ। ਦੋਵੇਂ ਭਾਗ 4.0m ਉਚਾਈ ਤਕ ਭਰੇ ਗਏ ਹਨ। ਦਰਵਾਜ਼ੇ ਨੂੰ ਬੰਦ ਰੱਖਣ ਲਈ ਲੋੜੀਂਦਾ ਬਲ ਪਤਾ ਕਰੋ।


    04:38
    View Solution
  25. ਕਿਸੇ ਧਮਨੀ ਵਿਚ ਲਹੂ ਦਾ ਪ੍ਰਵਾਹ ਲੈਮੀਨਾਰ ਪ੍ਰਵਾਹ ਹੀ ਬਣਿਆ ਰਹੇ ਤਾਂ `2xx10^-3 m` ਅਰਧ ਵਿਆਸ ਦੀ ਕਿਸੇ ਧਮਣੀ ਵਿਚ ਲਹੂ ਪ੍ਰਵਾਹ ਦੀ ਵੱਧ ਤੋਂ ਵੱਧ ਚਾਲ ਕਿੰਨੀ ਹੋਣੀ ਚਾਹੀਦੀ ? (b) ਸੰਗਤ ਪ੍ਰਵਾਹ ਦਰ ਕੀ ਹੈ? (ਲਹੂ ਦੀ ਵਿਸਕਾਸਤਾ `2.084xx10^-3 Pa s` ਲਉ)


    03:30
    View Solution
  26. ਕੋਈ ਹਵਾਈ ਜਹਾਜ਼ ਕਿਸੇ ਨਿਸ਼ਚਿਤ ਉਚਾਈ ਤੇ ਕਿਸੇ ਸਥਿਰ ਚਾਲ ਨਾਲ ਆਕਾਸ਼ ਵਿਚ ਉਡ ਰਿਹਾ ਹੈ ਅਤੇ ਇਸਦੇ ਦੋਨੋਂ ਪੰਖਾਂ ਵਿਚ ਹਰੇਕ ਦਾ ਖੇਤਰਫਲ `25m^2` ਹੈ। ਜੇ ਹਵਾ ਦੀ ਚਾਲ ਪੰਖ ਤੇ ਹੇਠਲੀ ਸਤਹਿ ਤੇ `180kmh^-1` ਅਤੇ ਉਪਰਲੀ ਸਤਹਿ ਤੇ `234kmh^-1` ਹੈ, ਤਾਂ ਹਵਾ ਦਾ ਪੁੰਜ ਪਤਾ ਕਰੋ। (ਹਵਾ ਦੀ ਘਣਤਾ `1kgm^-3` ਲਉ।)


    05:01
    View Solution
  27. ਮਿਲੀਕਨ ਤੇਲ ਬੂੰਦ ਪ੍ਰਯੋਗ ਵਿਚ, `2.0xx 10^-5m` ਅਰਧ ਵਿਆਸ ਅਤੇ `1.2xx10^3kgm^-3` ਘਣਤਾ ਦੀ ਕਿਸੇ ਬੂੰਦ ਦੀ ਸੀਮਾਂਤ ਚਾਲ ਕੀ ਹੈ? ਪ੍ਰਯੋਗ ਦੇ ਤਾਪਮਾਨ ਤੇ ਹਵਾ ਦੀ ਵਿਸਕਾਸਤਾ `1.8xx10^-5 Pas` ਲਉ। ਇਸ ਚਾਲ ਤੇ ਬੂੰਦ ਤੇ ਵਿਸਕਸ ਬਲ ਕਿੰਨਾ ਹੈ?( ਹਵਾ ਦੇ ਕਾਰਨ ਬੂੰਦ ਤੇ ਉਛਾਲ ਬਲ ਦੀ ਉਪੇਖਿਆ ਕਰੋ)


    03:26
    View Solution
  28. ਸੋਡਾ ਕੱਚ ਦੇ ਨਾਲ ਪਾਰੇ ਦਾ ਸਪਰਸ਼ ਕੋਣ `140^@` ਹੈ। ਜੇ ਪਾਰੇ ਨਾਲ ਭਰੀ ਤੰਗ ਨਲੀ ਵਿਚ `1.00mm` ਅਰਧ ਵਿਆਸ ਦੇ ਕੱਚ ਦੀ ਕਿਸੇ ਨਲੀ ਦਾ ਇਕ ਸਿਰਾ ਡੁਬੋਇਆ ਜਾਂਦਾ ਹੈ, ਤਾਂ ਪਾਰੇ ਦੀ ਬਾਹਰੀ ਸਤਹਿ ਦੀ ਤੁਲਨਾ ਵਿਚ ਨਲੀ ਦੇ ਅੰਦਰ ਪਾਰੇ ਦੀ ਉਚਾਈ ਕਿੰਨੀ ਹੇਠਾਂ ਹੋ ਜਾਵੇਗੀ ?( ਪਾਰੇ ਦੀ ਘਣਤਾ =`13.6xx 10^3kgm^-3`)


    04:03
    View Solution
  29. `3.0mm` ਅਤੇ `6.0mm` ਵਿਆਸ ਦੀਆਂ ਦੋ ਤੰਗ ਨਲੀਆਂ ਨੂੰ ਇਕ ਦੂਜੇ ਨਾਲ ਜੋੜ ਕੇ ਸਿਰਿਆਂ ਤੋਂ ਖੁੱਲੀ ਇਕ U-ਆਕਾਰ ਦੀ ਨਲੀ ਬਣਾਈ ਜਾਂਦੀ ਹੈ। ਜੇ ਇਸ ਨਲੀ ਵਿਚ ਪਾਣੀ ਭਰਿਆ ਹੈ, ਤਾਂ ਇਸ ਨਲ਼ੀ ਦੀਆਂ ਦੋਨੋਂ ਭੁਜਾਵਾਂ ਵਿਚ ਭਰੇ ਪਾਣੀ ਦੇ ਪੱਧਰਾਂ ਵਿਚ ਕੀ ਅੰਤਰ ਹੋਵੇਗਾ। ਪ੍ਰਯੋਗ ਦੇ ਤਾਪਮਾਨ ਤੇ ਪਾਣੀ ਦਾ ਸਤਹਿ ਤਣਾਵ `7.3xx10^-2Nm^-1` ਹੈ। ਸਪਰਸ਼ ਕੋਣ ਜ਼ੀਰੋ ਲਉ ਅਤੇ ਪਾਣੀ ਦੀ ਘਣਤਾ `1.0xx10^3kgm^-3` ਲਉ। `(g=9.8 ms^-2)`


    04:20
    View Solution
  30. ਇਹ ਪਤਾ ਹੈ ਕਿ ਹਵਾ ਦੀ ਘਣਤਾ `rho` ਉਚਾਈ `y` (ਮੀਟਰਾਂ ਵਿਚ) ਦੇ ਨਾਲ ਇਸ ਸੰਬੰਧ ਅਨੁਸਾਰ ਘੱਟਦੀ ਹੈ: `rho= rho_0 e^(-y//y_0)` ਇੱਥੇ ਸਮੁੰਦਰ ਤਲ ਤੇ ਹਵਾ ਦੀ ਘਣਤਾ `rho_0= 1.25 kg m^-3` ਅਤੇ `y_0` ਇਕ ਸਥਿਰ ਅੰਕ ਹੈ।ਘਣਤਾ ਵਿਚ ਇਸ ਪਰਿਵਰਤਨ ਨੂੰ ਵਾਯੂਮੰਡਲ ਦਾ ਨਿਯਮ ਕਹਿੰਦੇ ਹਨ। ਇਹ ਸੰਕਲਪਨਾ ਕਰਦੇ ਹੋਏ ਕਿ ਵਾਯੂਮੰਡਲ ਦਾ ਤਾਪਮਾਨ ਨਿਸ਼ਚਿਤ ਰਹਿੰਦਾ ਹੈ।(ਸਮਤਾਪੀ ਅਵਸਥਾ) ਇਸ ਨਿਯਮ ਨੂੰ ਪ੍ਰਾਪਤ ਕਰੋ। ਇਹ ਵੀ ਮੰਨੋ ਕਿ g ਦਾ ਮੁੱਲ ਨਿਸ਼ਚਿਤ ਰਹਿੰਦਾ ਹੈ।


    02:44
    View Solution
  31. `1425 m^3` ਆਇਤਨ ਦਾ ਹੀਲੀਅਮ ਨਾਲ ਭਰਿਆ ਕੋਈ ਵੱਡਾ ਗੁਬਾਰਾ 400 kg ਦੇ ਕਿਸੇ ਪਲੋਡ ਨੂੰ ਚੁੱਕਣ ਦੇ ਕੰਮ ਵਿਚ ਲਿਆਂਦਾ ਜਾਂਦਾ ਹੈ। ਇਹ ਮੰਨਦੇ ਹੋਏ ਕਿ ਉਪਰ ਜਾਂਦੇ ਸਮੇਂ ਗੁਬਾਰੇ ਦਾ ਅਰਧ ਵਿਆਸ ਨਿਸ਼ਚਿਤ ਹੈ, ਗੁਬਾਰਾ ਕਿੰਨੀ ਵੱਧ ਤੋਂ ਵੱਧ ਉਚਾਈ ਤੱਕ ਉਪਰ ਉਠੇਗਾ? [`y_0= 8000 m` ਅਤੇ `rho_He= 0.18 kg m^-3` ਲਉ]।


    03:57
    View Solution

EXERCISE questions and complete solutions for chapter ਤਰਲਾਂ ਦੇ ਯੰਤਰਿਕ ਗੁਣ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਤਰਲਾਂ ਦੇ ਯੰਤਰਿਕ ਗੁਣ