Class 12 | MATHS |
Chapter | ਡੈਰੀਵੇਟਿਵ ਦੇ ਅਣਉਪਯੋਗ |
PSEB (PUNJABI MEDIUM) | Example |
Number Of Questions | 57 |
Academic Year | 2023-24 |
ਚੱਕਰ ਦੇ ਖੇਤਰਫਲ ਦੇ ਬਦਲਾਵ ਦੀ ਦਰ ਇਸ ਦੇ ਅਰਧ ਵਿਆਸ r ਦੇ ਸੰਬੰਧ ਵਿੱਚ ਪਤਾ ਕਰੋ ਜਦੋਂ r = 5 cm ਹੈ।
ਇੱਕ ਘਣ ਦਾ ਆਇਤਨ `8 (cm)^3/s` ਦੀ ਦਰ ਨਾਲ ਵੱਧ ਰੋਹਾ ਹੈ। ਜਦੋਂ ਇਸ ਦੇ ਇੱਕ ਸਿਰੇ ਦੀ ਲੰਬਾਈ 12 cm ਹੈ ਤਾਂ ਇਸ ਦੀ ਸਤ੍ਹਾ ਦਾ ਖੇਤਰਫਲ ਕਿਸ ਦਰ ਨਾਲ ਵੱਧ ਰਿਹਾ ਹੈ?
ਇੱਕ ਸਥਿਰ ਝੀਲ ਵਿੱਚ ਇੱਕ ਪੱਥਰ ਸੁੱਟਿਆ ਜਾਂਦਾ ਹੈ ਅਤੇ ਤਰੰਗਾਂ ਚੱਕਰਾਕਾਰ ਵਿੱਚ 4 cm/s ਦੀ ਚਾਲ ਨਾਲ ਚੱਲਦੀਆਂ ਹਨ। ਜਦੋਂ ਚੱਕਰਾਕਾਰ ਤਰੰਗ ਦਾ ਅਰਧਵਿਆਸ 10cm ਹੈ, ਉਸ ਪਲ, ਚੱਖਰ ਰਾਹੀਂ ਘਿਰਆ ਹੋਇਆ ਖੇਤਰਫਲ ਕਿੰਨੀ ਤੇਜੀ ਨਾਲ ਵੱਧ ਰਿਹਾ ਹੈ?
ਇੱਕ ਆਇਤ ਦੀ ਲੰਬਾਈ x, ਦੇ ਘਟਣ ਦੀ ਦਰ 3 cm/min ਅਤੇ ਚੌੜਾਈ y, ਦੇ ਵਧਣ ਦੀ ਦਰ 2 cm/min ਹੈ। ਜਦੋਂ x=10 cm ਅਤੇ y = 6 cm ਹੈ ਤਦ ਆਇਤ ਦੇ ਪਰਿਮਾਪ ਅਤੇ ਖੇਤਰਫਲ ਦੇ ਬਦਲਾਵ ਦੀ ਦਰ ਪਤਾ ਕਰੋ।
ਕਿਸੇ ਵਸਤੂ ਦੀਆਂ x ਇਕਾਈਆਂ ਦੇ ਉਤਪਾਦਨ ਵਿੱਚ ਕੁੱਲ ਲਾਗਤ C(x) ਰੁਪਏ ਵਿੱਚ `C(x) = 0.005 x^3 - 0.02 x^2 + 30x + 5000` ਨਾਲ ਦਰਸਾਈ ਜਾਂਦੀ ਹੈ। ਸੀਮਾਂਤ ਲਾਗਤ ਪਤਾ ਕਰੋ ਜਦੋਂ 3 ਇਕਾਈਆਂ ਦਾ ਉਤਪਾਦਨ ਕੀਤਾ ਜਾਂਦਾ ਹੈ। ਇੱਥੇ ਸੀਮਾਂਤ ਲਾਗਤ ਨਾਲ ਸਾਡਾ ਮਤਲਬ ਉਤਪਾਦਨ ਦੇ ਕਿਸੇ ਪੱਧਰ ਤੇ ਕੁੱਲ ਲਾਗਤ ਦੇ ਤਤਕਾਲਿਕ ਬਦਲਾਵ ਦੀ ਦਰ ਨਾਲ ਹੈ।
ਕਿਸੇ ਉਤਪਾਦ ਦੀਆਂ x ਇਕਾਈਆਂ ਦੇ ਵੇਚਣ ਨਾਲ ਪ੍ਰਾਪਤ ਕੁੱਲ ਆਮਦਨ ਰੁਪਇਆਂ ਵਿੱਚ `R(x) = 3x^2 +36x +5` ਨਾਲ ਦਰਸਾਈ ਜਾਂਦੀ ਹੈ। ਜਦੋਂ x = 15 ਹੋਵੇ ਤਾਂ ਸੀਮਾਂਤ ਆਮਦਨ ਪਤਾ ਕਰੋ। ਇੱਥੇ ਸੀਮਾਂਤ ਆਮਦਨ ਨਾਲ ਸਾਡਾ ਮਤਲਬ ਕਿਸੰ ਪਲ ਵੇਚੀਆਂ ਗਈਆਂ ਵਸਤੂਆਂ ਦੇ ਸੰਬੰਧ ਵਿੱਚ ਕੁੱਲ ਆਮਦਨ ਦੇ ਬਦਲਾਵ ਦੀ ਦਰ ਨਾਲ ਹੈ।
ਦਿਖਾਉ ਕਿ ਦਿੱਤਾ ਗਿਆ ਫਲਨ `f(x) = 7x-3, R` ਤੇ ਇੱਕ ਸਖਤੀ ਨਾਲ ਵਧਦਾ ਫਲਨ ਹੈ।
ਦਰਸਾਉ ਕਿ ਦਿੱਤਾ ਗਿਆ ਫਲਨ f, `f(x) = x^3 - 3x^2 + 4x, x in R` R ਤੇ ਸਖਤੀ ਨਾਲ ਵਧਦਾ ਫਲਨ ਹੈ।
ਸਿੱਧ ਕਰੋ ਕਿ ਦਿੱਤਾ ਗਿਆ ਫਲਨ `f(x) = cosx, (0,pi)` ਵਿੱਚ ਸਖਤੀ ਨਾਲ ਘਟਦਾ ਹੈ।
ਸਿੱਧ ਕਰੋ ਕਿ ਦਿੱਤਾ ਗਿਆ ਫਲਨ `f(x) = cosx, (pi,2pi)` ਵਿੱਚ ਸਖਤੀ ਨਾਲ ਵਧਦਾ ਹੈ।
ਸਿੱਧ ਕਰੋ ਕਿ ਦਿੱਤਾ ਗਿਆ ਫਲਨ `f(x) = cosx, (0,2pi)` ਵਿੱਚ ਨਾ ਤਾਂ ਵਧਦਾ ਹੈ ਤੇ ਨਾ ਹੀ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ ਦਿੱਤਾ ਗਿਆ ਫਲਨ `f(x) = x^2 - 4x + 6`, ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ ਦਿੱਤਾ ਗਿਆ ਫਲਨ `f(x) = x^2 - 4x + 6`, ਸਖਤੀ ਨਾਲ ਘਟਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 4x^3 - 6x^2 - 72x + 30` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 4x^3 - 6x^2 - 72x + 30` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = sin3x, x in [0,pi/2]` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = sin3x, x in [0,pi/2]` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = sinx + cosx, 0lexle2pi` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਉਹ ਅੰਤਰਾਲ ਪਤਾ ਕਰੋ ਜਿਸ ਵਿੱਚ `f(x) = sinx + cosx, 0lexle2pi` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
`x=2` ਤੇ ਵਕਰ `y = x^3-x` ਦੀ ਸਪਰਸ਼ ਰੇਖਾ ਦੀ ਢਲਾਨ ਪਤਾ ਕਰੋ।
ਵਕਰ `y = sqrt(4x-3)-(1)` ਤੇ ਉਹ ਬਿੰਦੂਆਂ ਨੂੰ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾ ਦੀ ਢਲਾਨ `2/3` ਹੈ।
ਢਲਾਨ 2 ਵਾਲੀਆਂ ਸਾਰੀਆਂ ਰੇਖਾਵਾਂ ਦੇ ਸਮੀਕਰਣ ਪਤਾ ਕਰੋ ਜੋ ਵਕਰ `y +2/(x-3) = 0` ਨੂੰ ਸਪਰਸ਼ ਕਰਦੀਆਂ ਹਨ।
ਵਕਰ `x^2/4 + y^2/25 = 1` ਤੇ ਉਹ ਬਿੰਦੂ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾਵਾਂ x-ਧੁਰੇ ਦੇ ਸਮਾਂਤਰ ਹੈ।
ਵਕਰ `x^2/4 + y^2/25 = 1` ਤੇ ਉਹ ਬਿੰਦੂ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾਵਾਂ y-ਧੁਰੇ ਦੇ ਸਮਾਂਤਰ ਹੈ।
ਵਕਰ `y = (x-7)/((x-2)(x-3))` ਤੇ ਉਹਨਾਂ ਬਿੰਦੂਆਂ ਤੇ ਸਪਰਸ਼ ਰੇਖਾਵਾਂ ਪਤਾ ਕਰੋ ਜਿੱਥੇ ਇਹ x-ਧੁਰੇ ਨੂੰ ਕੱਟਦੀਆਂ ਹਨ।
ਵਕਰ `x^(2/3) + y^(2/3) = 2` ਦੇ ਬਿੰਦੂ (1,1) ਤੇ ਸਪਰਸ਼ ਰੇਖਾ ਅਤੇ ਅਭਿਲੰਬ ਦੇ ਸਮੀਕਰਨ ਪਤਾ ਕਰੋ।
`x = a sin^3 t, y = b cos^3 t` ਤੋਂ ਦਿੱਤੇ ਵਕਰ ਦੇ ਇੱਕ ਬਿੰਦੂ, ਜਿੱਥੇ `t = pi/2` ਹੈ, ਤੇ ਸਪਰਸ਼ ਰੇਖਾ ਦੀ ਸਮੀਕਰਣ ਪਤਾ ਕਰੋ।
`sqrt(36.6)` ਦੀ ਲਗਭਗਤਾ ਪਤਾ ਕਰਨ ਦੇ ਲਈ ਡਿਫਰੈਂਸ਼ਿਅਲ ਦੀ ਵਰਤੋਂ ਕਰੋ।
`(25)^(1/3)` ਦੀ ਲਗਭਗਤਾ ਪਤਾ ਕਰਨ ਦੇ ਲਈ ਡਿਫਰੈਂਸ਼ਿਅਲ ਦੀ ਵਰਤੋਂ ਕਰੋ।
`f(3.02)` ਦਾ ਲਗਭਗ ਮੁੱਲ ਪਤਾ ਕਰੋ, ਇੱਥੇ `f(x) = 3x^2+5x+3` ਹੈ।
x ਮੀਟਰ ਭੁਜਾ ਵਾਲੇ ਘਣ ਦੀ ਭੁਜਾ ਵਿੱਚ 2`%` ਦੇ ਵਾਧੇ ਕਾਰਨ ਨਾਲ ਘਣ ਦੇ ਆਇਤਨ V ਵਿੱਚ ਲਗਭਗ ਬਦਲਾਵ ਪਤਾ ਕਰੋ।
ਇੱਕ ਗੋਲੇ ਦਾ ਅਰਧ ਵਿਆਸ 20 ਸਮ ਮਾਪਿਆ ਜਾਂਦਾ ਹੈ ਜਿਸ ਵਿੱਚ 2 ਸਮ: ਦੀ ਗਲਤੀ ਹੈ। ਇਸਦੇ ਆਇਤਨ ਦੀ ਗਣਨਾ ਵਿੱਚ ਲਗਭਗ ਗਲਤੀ ਪਤਾ ਕਰੋ।
`f(x) = x^2, x in R` ਨਾਲ ਦਿੱਤੇ ਗਏ ਫਲਨ f ਦੇ ਅਧਿਕਤਮ ਅਤੇ ਨਿਊਨਤਮ ਮੁੱਲ, ਜੇ ਕੋਈ ਹੈ ਤਾਂ ਪਤਾ ਕਰੋ।
`f(x) = |x|, x in R` ਦੁਆਰਾ ਦਿੱਤੇ ਗਏ ਫਲਨ f ਦੇ ਅਧਿਕਤਮ ਅਤੇ ਨਿਊਨਤਮ ਮੁੱਲ, ਜੇ ਕੋਈ ਹੋਵੇ ਤਾਂ ਪਤਾ ਕਰੋ।
`f(x) = x, x in (0,1)` ਦੁਆਰਾ ਦਿੱਤੇ ਗਏ ਫਲਨ f ਦੇ ਅਧਿਕਤਮ ਅਤੇ ਨਿਊਨਤਮ ਮੁੱਲ, ਜੇ ਕੋਈ ਹੋਵੇ ਤਾਂ ਪਤਾ ਕਰੋ।
`f(x) = x^3-3x+3` ਦੁਆਰਾ ਦਿੱਤੇ ਗਏ ਫਲਨ f ਦੇ ਅਧਿਕਤਮ ਅਤੇ ਨਿਊਨਤਮ ਦੇ ਸਾਰੇ ਬਿੰਦੂਆਂ ਦਾ ਪਤਾ ਕਰੋ।
`f(x) = 2x^3-6x^2+6x+5` ਦੁਆਰਾ ਦਿੱਤੇ ਗਏ ਫਲਨ f ਦੇ ਅਧਿਕਤਮ ਅਤੇ ਨਿਊਨਤਮ ਦੇ ਸਾਰੇ ਬਿੰਦੂਆਂ ਦਾ ਪਤਾ ਕਰੋ।
`f(x) = 3+|x|, x in R` ਦੁਆਰਾ ਦਿੱਤੇ ਗਏ ਫਲਨ f ਦਾ ਸਥਾਨਕ ਨਿਊਨਤਮ ਮੁੱਲ ਪਤਾ ਕਰੋ।
`f(x) = 2x^3-6x^2+6x+5` ਦੁਆਰਾ ਦਿੱਤੇ ਗਏ ਫਲਨ f ਦੇ ਸਥਾਨਕ ਅਧਿਕਤਮ ਅਤੇ ਸਥਾਨਕ ਨਿਊਨਤਮ ਮੁੱਲ ਪਤਾ ਕਰੋ।
ਇਸ ਤਰ੍ਹਾਂ ਦੀਆਂ ਦੋ ਧਨ ਸੰਖਿਆਵਾਂ ਪਤਾ ਕਰੋ ਜਿਹਨਾਂ ਦਾ ਜੋੜ 15 ਹੈ ਅਤੇ ਜਿਹਨਾਂ ਦੇ ਵਰਗਾਂ ਦਾ ਜੋੜ ਨਿਊਨਤਮ ਹੋਵੇ।
ਬਿੰਦੂ `(0,c)` ਤੇ ਪੈਰਾਬੋਲਾ `y = x^2` ਦੀ ਨਿਊਨਤਮ ਦੂਰੀ ਪਤਾ ਕਰੋ ਜਿੱਥੇ `0lecle5` ਹੈ।
ਅੰਤਰਾਲ [1,5] ਵਿੱਚ `f(x) = 2x^3-15x^2+36x+1` ਨਾਲ ਦਿੱਤੇ ਗਏ ਫਲਨ f ਦੇ ਨਿਰਪੇਖ ਅਧਿਕਤਮ ਅਤੇ ਨਿਰਪੇਖ ਨਿਊਨਤਮ ਮੁੱਲਾਂ ਦਾ ਪਤਾ ਕਰੋ।
`f(x) = 12x^(4/3)-6x^(1/3), x in [-1,1]` ਨਾਲ ਦਿੱਤੇ ਗੇ ਇੱਕ ਫਲਨ f ਦੇ ਨਿਰਪੇਖ ਅਧਿਕਤਮ ਅਤੇ ਨਿਰਪੇਖ ਨਿਊਨਤਮ ਮੁੱਲ ਪਤਾ ਕਰੋ।
ਇੱਕ ਕਾਰ ਸਮੇਂ `t = 0` ਤੇ ਬਿੰਦੂ P ਤੋਂ ਚੱਲਣਾ ਸ਼ੁਰੂ ਕਰਕੇ ਬਿੰਦੂ Q ਦੇ ਰੁਕ ਜਾਂਦੀ ਹੈ। ਕਾਰ ਵੱਲੋਂ t ਸੈਕਿੰਡ ਵਿੱਚ ਤੈਅ ਕੀਤੀ ਦੂਰੀ, x ਮੀਟਰ ਵਿੱਚ `x = t^2(2-(t/3))` ਨਾਲ ਦਰਸਾਈ ਜਾਂਦੀ ਹੈ। ਕਾਰ ਨੂੰ Q ਤੱਕ ਪਹੁੰਚਣ ਵਿੱਚ ਲੱਗਿਆ ਸਮਾਂ ਪਤਾ ਕਰੋ ਅਤੇ P ਅਤੇ Q ਦੇ ਵਿੱਚ ਦੂਰੀ ਵੀ ਪਤਾ ਕਰੋ।
ਪਾਣੀ ਦੀ ਇੱਕ ਟੈਂਕੀ ਦਾ ਆਕਾਰ, ਲੰਬ ਧੁਰੇ ਵਾਲੇ ਇੱਕ ਉਲਟੇ ਲੰਬਕਾਰੀ ਸ਼ੰਕੂ ਵਰਗਾ ਹੈ ਜਿਸ ਦਾ ਸਿਖਰ ਹੇਠਾਂ ਹੈ। ਇਸ ਦਾ ਅਰਧ ਸਿਖਰ ਕੋਣ `tan^(-1)(0.5)` ਹੈ। ਇਸ ਵਿੱਚ `0.2 m^3/h` ਦੀ ਦਰ ਨਾਲ ਪਾਣੀ ਭਰਿਆ ਜਾਂਦਾ ਹੈ। ਪਾਣੀ ਦੇ ਪੱਧਰ ਦੇ ਵਧਣ ਦੀ ਦਰ ਇਸ ਪਲ ਪਤਾ ਕਰੋ ਜਦੋਂ ਟੈਂਕੀ ਵਿੱਚ ਪਾਣੀ ਦੀ ਉਚਾਈ `1m` ਹੈ।
`2m` ਉਚਾਈ ਦਾ ਆਦਮੀ `6m` ਉੱਚੇ ਬਿਜਲੀ ਦੇ ਖੰਭੇ ਤੋਂ ਦੂਰ `2km/h` ਦੀ ਇੱਕ ਸਮਾਨ ਚਾਲ ਨਾਲ ਚਲਦਾ ਹੈ। ਉਸ ਦੇ ਪਰਛਾਵੇਂ ਦੀ ਲੰਬਾਈ ਦੀ ਵਧਣ ਦੀ ਦਰ ਪਤਾ ਕਰੋ।
ਵਕਰ `x^2 = 4y` ਦੇ ਕਿਸੇ ਬਿੰਦੂ ਤੇ ਅਭਿਲੰਬ ਦਾ ਸਮੀਕਰਨ ਪਤਾ ਕਰੋ ਜੋ ਬਿੰਦੂ (1,2) ਤੋਂ ਲੰਘਦਾ ਹੈ।
ਉਹਨਾਂ ਅੰਤਰਾਲਾਂ ਨੂੰ ਪਤਾ ਕਰੋ ਜਿਹਨਾਂ ਵਿੱਚ ਫਲਨ `f(x) = (3/10)x^4 - (4/5)x^3 - 3x^2 + (36/5)x + 11` ਸਖਤੀ ਨਾਲ ਵਧਦਾ ਹੈ।
ਉਹਨਾਂ ਅੰਤਰਾਲਾਂ ਨੂੰ ਪਤਾ ਕਰੋ ਜਿਹਨਾਂ ਵਿੱਚ ਫਲਨ `f(x) = (3/10)x^4 - (4/5)x^3 - 3x^2 + (36/5)x + 11` ਸਖਤੀ ਨਾਲ ਘਟਦਾ ਹੈ।
ਸਿੱਧ ਕਰੋ ਕਿ `f(x) = tan^(-1)(sinx+cosx), x>0` ਨਾਲ ਦਿੱਤਾ ਗਿਆ ਫਲਨ `f, (0,pi/4)` ਵਿੱਚ ਸਖਤੀ ਨਾਲ ਵਧਦਾ ਫਲਨ ਹੈ।
3 ਸਮ: ਅਰਧ ਵਿਆਸ ਨਾਲੀ ਇੱਕ ਚੱਕਰਾਕਾਰ ਪਲੇਟ ਗਰਮ ਕੀਤੀ ਜਾ ਰਹੀ ਹੈ। ਫੈਲਣ ਨਾਲ ਇਸਦਾ ਅਰਧ ਵਿਆਸ `0.05cm/s` ਦੀ ਦਰ ਨਾਲ ਵਧ ਰਿਹਾ ਹੈ। ਪਤਾ ਕਰੋ ਕਿ ਇਸ ਦਾ ਖੇਤਰਫਲ ਕਿਸ ਦਰ ਨਾਲ ਵਧ ਰਿਹਾ ਹੈ ਜਦੋਂ ਅਰਧ ਵਿਆਸ `3.2 cm` ਹੋਵੇ।
ਆਇਤਕਾਰ `3mxx8m` ਐਨੂਮੀਨੀਅਮ ਦੀ ਚਾਦਰ ਨਾਲ, ਹਰੇਕ ਕੋਨੇ ਤੋਂ ਬਰਾਬਰ ਵਰਗ ਕੱਟ ਕੇ ਅਤੇ ਕਿਨਾਰੇ ਉੱਪਰ ਵੱਲ ਮੋੜ ਕੇ ਇੱਕ ਖੁੱਲਾ ਬਕਸਾ ਤਿਆਰ ਕੀਤਾ ਜਾਣਾ ਹੈ। ਇਸ ਤਰ੍ਹਾਂ ਦੇ ਸਭ ਤੋਂ ਵੱਡੇ ਬਕਸੇ ਦਾ ਆਇਤਨ ਪਤਾ ਕਰੋ।
ਇੱਕ ਨਿਰਮਾਤਾ ਵਸਤੂਆਂ ਨੂੰ `Rs(5-(x/100))` ਰੁਪਏ ਪ੍ਰਤੀ ਵਸਤੂ ਦੇ ਨਾਲ ਵੇਚ ਸਕਦਾ ਹੈ। x ਵਸਤੂਆਂ ਦਾ ਖਰੀਦ ਮੁੱਲ `Rs((x/5)+500)` ਰੁਪਏ ਹੈ। ਪਤਾ ਕਰੋ ਕਿ ਉਸ ਨੂੰ ਕਿੰਨੀਆਂ ਵਸਤੂਆਂ ਵੇਚਣੀਆਂ ਚਾਹੀਦੀਆਂ ਹਨ ਜਿਸ ਨਾਲ ਉਸ ਨੂੰ ਅਧਿਕਤਮ ਲਾਭ ਹੋਵੇ।
ਵਿਚਾਰ ਕਰੋ ਜੇਕਰ `x^2 -5x + 6 = 0` ਹੈ ਤਾਂ `x = 3` ਜਾਂ `x = 2` ਹੈ।
ਸਿੱਧ ਕਰੋ ਕਿ ਫਲਨ `f: R rarr R` ਜਿਹੜਾ `f(x) = 2x + 5` ਰਾਹੀਂ ਪਰਿਭਾਸ਼ਿਤ ਹੈ, ਇੱਕ-ਇੱਕ ਫਲਨ ਹੈ।
ਸਿੱਧ ਕਰੋ ਕਿ `f(x) = 2x+5` ਰਾਹੀਂ ਪਿਰਭਾਸ਼ਿਤ ਫਲਨ `f: R rarr R` ਇੱਕ-ਇੱਕ ਫਲਨ ਹੈ।
ਪ੍ਰਮਾਣਿਤ ਕਰੋ ਕਿ ਜੇਕਰ ਮੈਟ੍ਰਿਕਸ A, Invertible ਹੈ ਤਾਂ A, non-singular ਹੈ।
Example questions and complete solutions for chapter ਡੈਰੀਵੇਟਿਵ ਦੇ ਅਣਉਪਯੋਗ of PSEB (PUNJABI MEDIUM) of Class 12