Class 12 | MATHS |
Chapter | ਤਿੰਨ-ਵਿਮਾਈ ਜਿਮਾਇਤੀ |
PSEB (PUNJABI MEDIUM) | Exercise |
Number Of Questions | 74 |
Academic Year | 2023-24 |
ਜੇਕਰ ਇੱਕ ਰੇਖਾ x, y ਅਤੇ z-ਧੁਰੇ ਦੈ ਨਾਲ ਕ੍ਰਮਵਾਰ `90^o, 135^o, 45^o` ਦੇ ਕੋਣ ਬਣਾਉਂਦੀ ਹੈ ਤਾਂ ਇਸ ਦੇ ਦਿਸ਼ਾ-ਕੋਸਾਈਨ ਪਤਾ ਕਰੋ।
ਇੱਕ ਰੇਖਾ ਦੇ ਦਿਸ਼ਾ-ਕੋਸਾਈਨ ਪਤਾ ਕਰੋ ਜੋ ਨਿਰਦੇਸ਼ ਅੰਕੀ ਧੁਰਿਆਂ ਦੇ ਨਾਲ ਸਮਾਨ ਕੋਣ ਬਣਾਉਂਦੀ ਹੈ।
ਜੇਕਰ ਇੱਕ ਰੇਖਾ ਦੇ ਦਿਸ਼ਾ ਅਨੁਪਾਤ -18, 12,-4, ਤਾਂ ਇਸ ਦੇ ਦਿਸ਼ਾ-ਕੋਸਾਈਨ ਕੀ ਹਨ।
ਦਰਸਾਉ ਕਿ ਬਿੰਦੂ (2,3,4), (-1,-2,1), (5,8,7) ਸਮਰੇਖੀ ਹਨ।
ਇੱਕ ਤ੍ਰਿਭੁਜ ਦੀਆਂ ਭੁਜਾਵਾਂ ਦੇ ਦਿਸ਼ਾ-ਕੋਸਾਈਨ ਪਤਾ ਕਰੋ ਜੇਕਰ ਤ੍ਰਿਭੁਜ ਦੇ ਸਿਖਰ ਬਿੰਦੂ (3,5,-4), (-1,1,2) ਅਤੇ (-5,-5,-2) ਹਨ।
ਦਰਸਾਉ ਕਿ ਦਿਸ਼ਾ ਕੋਸਾਈਨ `12/13, -3/13, -4/13, 4/13, 12/13, 3/13, 3/13, -4/13, 12/13` ਵਾਲੀਆਂ ਤਿੰਨ ਰੇਖਾਵਾਂ ਪਰਸਪਰ ਲੰਬ ਹੈ।
ਦਰਸਾਉ ਕਿ ਬਿੰਦੂਆਂ (1,-1,2), (3,4,-2) ਤੋਂ ਹੋ ਕੇ ਜਾਣ ਵਾਲੀ ਰੇਖਾ ਬਿੰਦੂਆਂ (0,3,2) ਅਤੇ (3,5,6) ਵਿੱਚੋਂ ਜਾਣ ਵਾਲੀ ਰੇਖਾ ਤੇ ਲੰਬ ਹੈ।
ਦਰਸਾਉ ਕਿ ਬਿੰਦੂਆਂ (4,7,8), (2,3,4) ਤੋਂ ਹੋ ਕੇ ਜਾਣ ਵਾਲੀ ਰੇਖਾ ਬਿੰਦੂਆਂ (-1,-2,1) ਅਤੇ (1,2,5) ਵਿੱਚੋਂ ਜਾਣ ਵਾਲੀ ਰੇਖਾ ਦੇ ਸਮਾਂਤਰ ਹੈ।
ਬਿੰਦੂ (1,2,3) ਤੋਂ ਗੁਜਰਨ ਵਾਲੀ ਰੇਖਾ ਦਾ ਸਮੀਕਰਣ ਪਤਾ ਕਰੋ ਜੋ ਵੈਕਟਰ `3hati + 2hatj - 2hatk` ਦੇ ਸਮਾਂਤਰ ਹੈ।
ਬਿੰਦੂ ਜਿਸ ਦਾ ਸਥਿਤੀ ਵੈਕਟਰ `2hati-hatj+4hatk` ਤੋਂ ਗੁਜਰਨ ਅਤੇ ਵੈਕਟਰ `hati + 2hatj - hatk` ਦੀ ਦਿਸ਼ਾ ਵਿੱਚ ਜਾਣ ਵਾਲੀ ਰੇਖਾ ਦਾ ਵੈਕਟਰ ਅਤੇ ਕਾਰਟੀਜੀਆਨ ਰੂਪ ਵਿੱਚ ਸਮੀਕਰਣ ਪਤਾ ਕਰੋ।
ਉਸ ਰੇਖਾ ਦਾ ਕਾਰਟੀਜੀਅਨ ਸਮੀਕਰਣ ਪਾਤ ਕਰੋ ਜੋ ਬਿੰਦੂ (-2,4,-5) ਤੋਂ ਜਾਂਦੀ ਹੈ ਅਤੇ `(x+3)/3 = (y-4)/5 = (z+8)/6` ਦੇ ਸਮਾਂਤਰ ਹੈ।
ਇੱਕ ਰੇਖਾ ਦਾ ਕਾਰਟੀਜੀਅਨ ਸਮੀਕਰਣ `(x-5)/3 = (y+4)/7 = (z-6)/2` ਹੈ। ਇਸ ਰੇਖਾ ਦਾ ਵੈਕਟਰ ਸਮੀਕਰਣ ਪਤਾ ਕਰੋ।
ਮੂਲ ਬਿੰਦੂ ਅਤੇ (5,-2,3) ਤੋਂ ਜਾਣ ਵਾਲੀ ਰੇਖਾ ਦਾ ਵੈਕਟਰ ਅਤੇ ਕਾਰਟੀਜੀਅਨ ਰੂਪਾਂ ਵਿੱਚ ਸਮੀਕਰਣ ਪਾਤ ਕਰੋ।
ਬਿੰਦੂਆਂ (3,-2,-5) ਅਤੇ (3,-2,6) ਵਿੱਚੋਂ ਗੁਜਰਨ ਵਾਲੀ ਰੇਖਾ ਦੀ ਵੈਕਟਰ ਅਤੇ ਕਾਰਟੀਜੀਅਨ ਰੂਪਾਂ ਵਿੱਚ ਸਮੀਕਰਣ ਪਤਾ ਕਰੋ।
ਰੇਖਾ-ਜੋੜੇ ਵਿਚਕਾਰ ਕੋਣ ਪਤਾ ਕਰੋ: `vecr = 2hati-5hatj+hatk + lambda(3hati+2hatj+6hatk)` ਅਤੇ `vecr = 7hati-6hatj+mu(hati+2hatj+2hatk)`
ਰੇਖਾ-ਜੋੜੇ ਵਿਚਕਾਰ ਕੋਣ ਪਤਾ ਕਰੋ: `vecr = 3hati+hatj-2hatk + lambda(hati-hatj-2hatk)` ਅਤੇ `ecr = 2hati-hatj-56hatk+mu(3hati-5hatj-4hatk)`
ਰੇਖਾ-ਜੋੜੇ ਵਿਚਕਾਰ ਕੋਣ ਪਤਾ ਕਰੋ: `(x-2)/2 = (y-1)/5 = (z+3)/(-3)` ਅਤੇ `(x+2)/(-1) = (y-4)/8 = (z-5)/4`
ਰੇਖਾ-ਜੋੜੇ ਵਿਚਕਾਰ ਕੋਣ ਪਤਾ ਕਰੋ: `x/2 = y/2 = z/1` ਅਤੇ `(x-5)/4 = (y-2)/1 = (z-3)/8`
p ਦਾ ਮੁੱਲ ਪਤਾ ਕਰੋ ਤਾਂ ਕਿ ਰੇਖਾਵਾਂ `(1-x)/3 = (7y-14)/2p = (z-3)/2` ਅਤੇ `(7-7x)/3p = (y-5)/1 = (6-z)/5` ਪਰਸਪਰ ਲੰਬ ਹੋਣ।
ਦਰਸਾਉ ਕਿ ਰੇਖਾਵਾਂ `(x-5)/7 = (y+2)/-5 = z/1` ਅਤੇ `x/1 = y/2 = z/3` ਪਰਸਪਰ ਲੰਬ ਹੋਣ।
ਰੇਖਾਵਾਂ `vecr = (hati + 2hatj+hatk) + lambda(hati-hatj+hatk)` ਅਤੇ `vecr = 2hati - hatj-hatk + mu(2hati+hatj+2hatk)` ਦੇ ਵਿਚਕਾਰ ਨਿਊਨਤਮ ਦੂਰੀ ਪਤਾ ਕਰੋ।
ਰੇਖਾਵਾਂ `(x+1)/7 = (y+1)/-6 = (z+1)/1` ਅਤੇ `(x-3)/1 = (y-5)/-2 = (z-7)/1` ਦੇ ਵਿਚਕਾਰ ਨਿਊਨਤਮ ਦੂਰੀ ਪਤਾ ਕਰੋ।
ਰੇਖਾਵਾਂ ਜਿਹਨਾਂ ਦੇ ਵੈਕਟਰ ਸਮੀਕਰਣ ਨਿਮਨਲਿਖਤ ਹਨ ਦੇ ਵਿਚਕਾਰ ਦੀ ਨਿਊਨਤਮ ਦੂਰੀ ਪਤਾ ਕਰੋ। `vecr = (hati+2hatj+3hatk) +lambda(hati-3hatj+2hatk)` ਅਤੇ `vecr = 4hati+5hatj+6hatk+mu(2hati+3hatj+hatk)`
ਰੇਖਾਵਾਂ ਜਿਹਨਾਂ ਦੇ ਵੈਕਟਰ ਸਮੀਕਰਣ ਨਿਮਨਲਿਖਤ ਹਨ ਦੇ ਵਿਚਕਾਰ ਦੀ ਨਿਊਨਤਮ ਦੂਰੀ ਪਤਾ ਕਰੋ। `vecr = (1-t)hati + (t-2)hatj + (3-2t)hatk` ਅਤੇ `vecr = (s+1)hati + (2s-1)hatj - (2s+1)hatk`
`z=2` ਦਾ ਸਮਤਲ ਦੇ ਅਭਿਲੰਬ ਦੀ ਦਿਸ਼ਾ ਕੋਸਾਈਨ ਅਤੇ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
`x+y+z=1` ਦਾ ਸਮਤਲ ਦੇ ਅਭਿਲੰਬ ਦੀ ਦਿਸ਼ਾ ਕੋਸਾਈਨ ਅਤੇ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
`2x+3y-z=5` ਦਾ ਸਮਤਲ ਦੇ ਅਭਿਲੰਬ ਦੀ ਦਿਸ਼ਾ ਕੋਸਾਈਨ ਅਤੇ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
`5y+8=0` ਦਾ ਸਮਤਲ ਦੇ ਅਭਿਲੰਬ ਦੀ ਦਿਸ਼ਾ ਕੋਸਾਈਨ ਅਤੇ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
ਉਸ ਸਮਤਲ ਦਾ ਵੈਕਟਰ ਸਮੀਕਰਣ ਪਤਾ ਕਰੋ, ਜੋ ਮੂਲ ਬਿੰਦੂ ਤੋਂ 7 ਇਕਾਈ ਦੂਰੀ ਤੇ ਹੈ ਅਤੇ ਵੈਕਟਰ `3hati+5hatj-6hatk` ਤੇ ਅਭਿਲੰਬ ਹੈ।
ਦਿੱਤੇ ਸਮਤਲ ਦਾ ਕਾਰਟੀਜੀਅਨ ਪਤਾ ਕਰੋ: `vecr cdot (hati+hatj-hatk) = 2`
ਦਿੱਤੇ ਸਮਤਲ ਦਾ ਕਾਰਟੀਜੀਅਨ ਪਤਾ ਕਰੋ: `vecr cdot (2hati+3hatj-4hatk) = 1`
ਦਿੱਤੇ ਸਮਤਲ ਦਾ ਕਾਰਟੀਜੀਅਨ ਪਤਾ ਕਰੋ: `vecr cdot [(s-2t)hati + (3-t)hatj + (2s+t)hatk] = 15`
ਦਿੱਤੀ ਸਥਿਤੀ ਵਿੱਚ ਮੂਲ ਬਿੰਦੂ ਤੋਂ ਖਿੱਚੇ ਗਏ ਲੰਬ ਦੇ ਪੈਰ/ਪਾਦ ਦੇ ਨਿਰਦੇਸ਼ ਅੰਕ ਪਤਾ ਕਰੋ: `2x + 3y + 4z - 12 = 0`
ਦਿੱਤੀ ਸਥਿਤੀ ਵਿੱਚ ਮੂਲ ਬਿੰਦੂ ਤੋਂ ਖਿੱਚੇ ਗਏ ਲੰਬ ਦੇ ਪੈਰ/ਪਾਦ ਦੇ ਨਿਰਦੇਸ਼ ਅੰਕ ਪਤਾ ਕਰੋ: `3y + 4z - 6 = 0`
ਦਿੱਤੀ ਸਥਿਤੀ ਵਿੱਚ ਮੂਲ ਬਿੰਦੂ ਤੋਂ ਖਿੱਚੇ ਗਏ ਲੰਬ ਦੇ ਪੈਰ/ਪਾਦ ਦੇ ਨਿਰਦੇਸ਼ ਅੰਕ ਪਤਾ ਕਰੋ: `x + y + z = 1`
ਦਿੱਤੀ ਸਥਿਤੀ ਵਿੱਚ ਮੂਲ ਬਿੰਦੂ ਤੋਂ ਖਿੱਚੇ ਗਏ ਲੰਬ ਦੇ ਪੈਰ/ਪਾਦ ਦੇ ਨਿਰਦੇਸ਼ ਅੰਕ ਪਤਾ ਕਰੋ: `5y + 8 = 0`
ਦਿੱਤੀਆਂ ਸ਼ਰਤਾਂ ਦੇ ਅਧੀਨ ਸਮਤਲਾਂ ਦਾ ਵੈਕਟਰ ਅਤੇ ਕਾਰਟੀਜੀਅਨ ਸਮੀਕਰਣ ਪਤਾ ਕਰੋ ਜੋ ਬਿੰਦੂ (1,0,-2) ਵਿਚੋਂ ਜਾਂਦਾ ਹੋਵੇ ਅਤੇ `hati+hatj-hatk` ਸਮਤਲ ਦੇ ਅਭਿਲੰਬ ਹੈ।
ਦਿੱਤੀਆਂ ਸ਼ਰਤਾਂ ਦੇ ਅਧੀਨ ਸਮਤਲਾਂ ਦਾ ਵੈਕਟਰ ਅਤੇ ਕਾਰਟੀਜੀਅਨ ਸਮੀਕਰਣ ਪਤਾ ਕਰੋ ਜੋ ਬਿੰਦੂ (1,4,6) ਵਿਚੋਂ ਜਾਂਦਾ ਹੋਵੇ ਅਤੇ `hati-2hatj+hatk` ਸਮਤਲ ਦੇ ਅਭਿਲੰਬ ਹੈ।
ਉਸ ਸਮਤਲ ਦਾ ਸਮੀਕਰਣ ਪਤਾ ਕਰੋ ਜੇ ਇਹਨਾਂ ਤਿੰਨ ਬਿੰਦੂਆਂ ਵਿਚੋਂ ਗੁਜਰਦਾ ਹੈ : (1,1,-1), (6,4,-5), (-4,-2,3)
ਉਸ ਸਮਤਲ ਦਾ ਸਮੀਕਰਣ ਪਤਾ ਕਰੋ ਜੇ ਇਹਨਾਂ ਤਿੰਨ ਬਿੰਦੂਆਂ ਵਿਚੋਂ ਗੁਜਰਦਾ ਹੈ : (1,1,0), (1,2,1), (-2,2,-1)
ਸਮਤਲ `2x+y-z = 5` ਦੁਆਰਾ ਕੱਟੇ ਗਏ ਅੰਤਰ ਖੰਡਾਂ ਨੂੰ ਪਤਾ ਕਰੋ।
ਉਸ ਸਮਤਲ ਦਾ ਸਮੀਕਰਣ ਪਤਾ ਕਰੋ ਜਿਸਦਾ y ਧੁਰੇ ਤੇ ਅੰਤਰ ਖੰਡ 3 ਅਤੇ ਜੋ ਤਲ ZOX ਦੇ ਸਮਾਂਤਰ ਹੈ।
ਉਸ ਸਮਤਲ ਦਾ ਸਮੀਕਰਣ ਪਤਾ ਕਰੋ ਜੇ ਸਮਤਲਾਂ `3x-y+2z-4=0` ਅਤੇ `x+y+z-2 = 0` ਦੇ ਕਾਟ ਬਿੰਦੂ (2,2,1) ਵਿੱਚੋਂ ਲੰਘਦਾ ਹੈ।
ਉਸ ਸਮਤਲ ਦੀ ਵੈਕਟਰ ਸਮੀਕਰਣ ਪਤਾ ਕਰੋ ਜੋ ਸਮਤਲਾਂ `vecr cdot (2hati+2hatj-3hatk) = 7, vecr cdot(2hati + 5hatj + 3hatk) = 9` ਦੀ ਕਾਟ ਰੇਖਾ ਅਤੇ (2,1,3) ਵਿੱਚੋਂ ਲੰਘਦਾ ਹੈ।
ਤਲਾਂ `x+y+z = 1` ਅਤੇ `2x+3y+4z=5` ਦੀ ਕਾਟ ਰੇਖਾ ਵਿੱਚੋਂ ਲੰਘ ਕੇ ਜਾਣ ਵਾਲੇ ਅਤੇ ਤਲ `x-y+z =0` ਤੇ ਲੰਬ ਤਲ ਦਾ ਸਮੀਕਰਣ ਪਤਾ ਕਰੋ।
ਸਮਤਲਾਂ ਜਿਹਨਾਂ ਦੇ ਵੈਕਟਰ ਸਮੀਕਰਣ `vecr cdot(2hati+2hatj - 3hatk) = 5` ਅਤੇ `vecr cdot(3hati-3hatj+5hatk) = 3` ਹਨ ਦੇ ਵਿੱਚ ਕੋਣ ਪਤਾ ਕਰੋ।
ਪਤਾ ਕਰੋ ਕਿ ਕੀ ਦਿੱਤੇ ਗਏ ਸਮਤਲਾਂ ਦੇ ਜੋੜੇ ਸਮਾਂਤਰ ਹਨ ਜਾਂ ਲੰਬ ਹਨ, ਅਤੇ ਉਸ ਸਥਿਤੀ ਵਿੱਚ ਜੇਕਰ ਨਾ ਤੇ ਇਹ ਸਮਾਂਤਰ ਹਨ ਅਤੇ ਨਾ ਹੀ ਲੰਬ ਹਨ ਤਾਂ ਉਹਨਾਂ ਦੇ ਵਿਚਕਾਰ ਕੋਣ ਪਤਾ ਕਰੋ: `7x+5y+6z+30 = 0` ਅਤੇ `3x-y-10z+4 = 0`
ਪਤਾ ਕਰੋ ਕਿ ਕੀ ਦਿੱਤੇ ਗਏ ਸਮਤਲਾਂ ਦੇ ਜੋੜੇ ਸਮਾਂਤਰ ਹਨ ਜਾਂ ਲੰਬ ਹਨ, ਅਤੇ ਉਸ ਸਥਿਤੀ ਵਿੱਚ ਜੇਕਰ ਨਾ ਤੇ ਇਹ ਸਮਾਂਤਰ ਹਨ ਅਤੇ ਨਾ ਹੀ ਲੰਬ ਹਨ ਤਾਂ ਉਹਨਾਂ ਦੇ ਵਿਚਕਾਰ ਕੋਣ ਪਤਾ ਕਰੋ: `2x+y+3z-2 = 0` ਅਤੇ `x-2y+5 = 0`
ਪਤਾ ਕਰੋ ਕਿ ਕੀ ਦਿੱਤੇ ਗਏ ਸਮਤਲਾਂ ਦੇ ਜੋੜੇ ਸਮਾਂਤਰ ਹਨ ਜਾਂ ਲੰਬ ਹਨ, ਅਤੇ ਉਸ ਸਥਿਤੀ ਵਿੱਚ ਜੇਕਰ ਨਾ ਤੇ ਇਹ ਸਮਾਂਤਰ ਹਨ ਅਤੇ ਨਾ ਹੀ ਲੰਬ ਹਨ ਤਾਂ ਉਹਨਾਂ ਦੇ ਵਿਚਕਾਰ ਕੋਣ ਪਤਾ ਕਰੋ: `2x-2y+4z+5 = 0` ਅਤੇ `3x-3y+6z-1 = 0`
ਪਤਾ ਕਰੋ ਕਿ ਕੀ ਦਿੱਤੇ ਗਏ ਸਮਤਲਾਂ ਦੇ ਜੋੜੇ ਸਮਾਂਤਰ ਹਨ ਜਾਂ ਲੰਬ ਹਨ, ਅਤੇ ਉਸ ਸਥਿਤੀ ਵਿੱਚ ਜੇਕਰ ਨਾ ਤੇ ਇਹ ਸਮਾਂਤਰ ਹਨ ਅਤੇ ਨਾ ਹੀ ਲੰਬ ਹਨ ਤਾਂ ਉਹਨਾਂ ਦੇ ਵਿਚਕਾਰ ਕੋਣ ਪਤਾ ਕਰੋ: `2x-y+3z-1 = 0` ਅਤੇ `2x-y+3z+3 = 0`
ਪਤਾ ਕਰੋ ਕਿ ਕੀ ਦਿੱਤੇ ਗਏ ਸਮਤਲਾਂ ਦੇ ਜੋੜੇ ਸਮਾਂਤਰ ਹਨ ਜਾਂ ਲੰਬ ਹਨ, ਅਤੇ ਉਸ ਸਥਿਤੀ ਵਿੱਚ ਜੇਕਰ ਨਾ ਤੇ ਇਹ ਸਮਾਂਤਰ ਹਨ ਅਤੇ ਨਾ ਹੀ ਲੰਬ ਹਨ ਤਾਂ ਉਹਨਾਂ ਦੇ ਵਿਚਕਾਰ ਕੋਣ ਪਤਾ ਕਰੋ: `4x+8y+z-8 = 0` ਅਤੇ `y+z-4 = 0`
ਦਿੱਤੇ ਗਏ ਬਿੰਦੂ ਤੋਂ ਦਿੱਤੇ ਗਏ ਸੰਗਤ ਸਮਤਲਾਂ ਦੀ ਦੂਰੀ ਪਤਾ ਕਰੋ: ਬਿੰਦੂ (0,0,0) ਸਮਤਲ `3x-4y+12z = 3`
ਦਿੱਤੇ ਗਏ ਬਿੰਦੂ ਤੋਂ ਦਿੱਤੇ ਗਏ ਸੰਗਤ ਸਮਤਲਾਂ ਦੀ ਦੂਰੀ ਪਤਾ ਕਰੋ: ਬਿੰਦੂ (3,-2,1) ਸਮਤਲ `2x-y+2z+3 = 0`
ਦਿੱਤੇ ਗਏ ਬਿੰਦੂ ਤੋਂ ਦਿੱਤੇ ਗਏ ਸੰਗਤ ਸਮਤਲਾਂ ਦੀ ਦੂਰੀ ਪਤਾ ਕਰੋ: ਬਿੰਦੂ (2,3,-5) ਸਮਤਲ `x+2y-2z = 9`
ਦਿੱਤੇ ਗਏ ਬਿੰਦੂ ਤੋਂ ਦਿੱਤੇ ਗਏ ਸੰਗਤ ਸਮਤਲਾਂ ਦੀ ਦੂਰੀ ਪਤਾ ਕਰੋ: ਬਿੰਦੂ (-6,0,0) ਸਮਤਲ `2x-3y+6z-2 = 0`
ਦਿਖਾਉ ਕਿ ਮੂਲ ਬਿੰਦੂ (2,1,1) ਤੋਂ ਨਾਲ ਮਿਲਾਉਣ ਵਾਲੀ ਰੇਖਾ ਬਿੰਦੂਆਂ (3,5,-1) ਅਤੇ (4,3,-1) ਦੁਆਰਾ ਬਣੀ ਰੇਖਾ ਤੇ ਲੰਬ ਹੈ।
ਜੇਕਰ ਦੋ ਪਰਸਪਰ ਲੰਬ ਰੇਖਾਵਾਂ ਦੇ ਦਿਸ਼ਾ ਕੋਸਾਈਨ `l_1, m_1, n_1` ਅਤੇ `l_2, m_2, n_2` ਹੋਣ ਤਾਂ ਦਰਸਾਉ ਕਿ ਇਹਨਾਂ ਦੋਵਾਂ ਤੇ ਲੰਬ ਰੇਖਾ ਦੇ ਦਿਸ਼ਾ ਕੋਸਾਈਨ `m_1n_2 - m_2n_1, n_1l_2 - n_2l_1, l_1m_2-l_2m_1` ਹਨ।
ਉਹਨਾਂ ਰੇਖਾਵਾਂ ਦੇ ਵਿਚਕਾਰ ਕੋਣ ਪਤਾ ਕਰੋ ਜਿਹਨਾਂ ਦੇ ਦਿਸ਼ਾ ਅਨੁਪਾਤ a,b,c ਅਤੇ b-c, c-a, a-b ਹਨ।
x-ਧੁਰੇ ਦੇ ਸਮਾਂਤਰ ਅਤੇ ਮੂਲ ਬਿੰਦੂ ਵਿੱਚੋਂ ਜਾਣ ਵਾਲੀ ਰੇਖਾ ਦਾ ਸਮੀਕਰਣ ਪਤਾ ਕਰੋ।
ਜੇਕਰ ਬਿੰਦੂਆਂ A, B, C, D ਦੇ ਨਿਰਦੇਸ਼ ਅੰਕ ਕ੍ਰਮਵਾਰ (1,2,3), (4,57), (-4,3,-6) ਅਤੇ (2,9,2) ਹੋਣ ਤਾਂ AB ਅਤੇ CD ਰੇਖਾਵਾਂ ਦੇ ਵਿਚਕਾਰ ਕੋਣ ਪਤਾ ਕਰੋ।
ਜੇਕਰ ਰੇਖਾਵਾਂ `(x-1)/-3 = (y-2)/2k = (z-3)/2` ਅਤੇ `(x-1)/3k = (y-1)/1 = (z-6)/-5` ਪਰਸਪਰ ਲੰਬ ਹੋਣ ਤਾਂ k ਦਾ ਮੁੱਲ ਪਤਾ ਕਰੋ।
ਬਿੰਦੂ (1,2,3) ਵਿੱਚੋਂ ਨਿਕਲਣ ਵਾਲੀ ਅਤੇ ਤਲ `vecr cdot(hati+2hatj-5hatk) + 9 = 0` ਤੇ ਲੰਬ ਰੇਖਾ ਦੀ ਵੈਕਟਰ ਸਮੀਕਰਣ ਪਤਾ ਕਰੋ।
ਬਿੰਦੂ (a,b,c) ਵਿੱਚੋਂ ਜਾਣ ਵਾਲੀ ਅਤੇ ਤਲ `vecr cdot(hati + hatj + hatk) = 2` ਦੇ ਸਮਾਂਤਰ ਤਲ ਦਾ ਸਮੀਕਰਣ ਪਤਾ ਕਰੋ।
ਰੇਖਾਵਾਂ `vecr = 6hati+2hatj+2hatk+lambda(hati-2hatj+2hatk)` ਅਤੇ `vecr = -4hati-hatk+mu(3hati-2hatj-2hatk)` ਦੇ ਵਿੱਚ ਨਿਊਨਤਮ ਦੂਰੀ ਪਤਾ ਕਰੋ।
ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜਿੱਥੇ ਬਿੰਦੂਆਂ (5,1,6) ਅਤੇ (3,4,1) ਨੂੰ ਮਿਲਾਉਣ ਵਾਲੀ ਰੇਖਾ YZ ਤਲ ਨੂੰ ਕੱਟਦੀ ਹੈ।
ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜਿੱਥੇ ਬਿੰਦੂਆਂ (3,-4,-5) ਅਤੇ (2,-3,1) ਵਿੱਚੋਂ ਗੁਜਰਨ ਵਾਲੀ ਰੇਖਾ, ਸਮਤਲ `2x+y+z=7` ਦੇ ਪਾਰ ਜਾਂਦੀ ਹੈ।
ਬਿੰਦੂ (-1,3,2) ਜਾਣ ਵਾਲੇ ਅਤੇ ਸਮਤਲਾਂ `x+2y+3z = 5` ਅਤੇ `3x+3y+z = 0` ਵਿੱਚੋਂ ਹਰੇਕ ਤੇ ਲੰਬ ਸਮਤਲ ਦਾ ਸਮੀਕਰਣ ਪਤਾ ਕਰੋ।
ਜੇਕਰ O ਮੂਲ ਬਿੰਦੂ ਅਤੇ ਬਿੰਦੂ P ਦੇ ਨਿਰਦੇਸ਼ ਅੰਕ (1,2,-3), ਹਨ ਤਾਂ ਬਿੰਦੂ P ਤੋਂ ਜਾਣ ਵਾਲੀ ਅਤੇ OP ਤੇ ਲੰਬ ਤਲ ਦਾ ਸਮੀਕਰਣ ਪਤਾ ਕਰੋ।
ਸਮਤਲਾਂ `vecr cdot(hati+2hatj+3hatk) - 4 = 0` ਅਤੇ `vecr cdot (2hati + hatj - hatk) +5 = 0` ਦੀ ਕਾਟ ਰੇਖਾ ਨੂੰ ਸ਼ਾਮਿਲ ਕਰਨ ਵਾਲੀ ਅਤੇ ਤਲ `vecr cdot (5hati+3hatj-6hatk) +8 =0` ਉੱਪਰ ਲੰਬ ਤਲ ਦਾ ਸਮੀਕਰਣ ਪਤਾ ਕਰੋ.
ਬਿੰਦੂ (1,2,3) ਵਿੱਚੋਂ ਗੁਜਰਨ ਵਾਲੀ ਅਤੇ ਸਮਤਲਾਂ `vecr cdot(hati-hatj+2hatk) = 5` ਅਤੇ `vecr cdot(3hati+hatj+hatk) = 6` ਦੇ ਸਮਾਂਤਰ ਰੇਖਾ ਦੀ ਵੈਕਟਰ ਸਮੀਕਰਣ ਪਤਾ ਕਰੋ।
ਬਿੰਦੂ (1,2,-4) ਤੋਂ ਜਾਣ ਵਾਲੀ ਅਤੇ ਦੋਵੇਂ ਰੇਖਾਵਾਂ `(x-8)/3 = (y+9)/-16 = (z-10)/7` ਅਤੇ `(x-15)/3 = (y-29)/8 = (z-5)/-5` ਦੇ ਲੰਬ ਰੇਖਾ ਦੀ ਵੈਕਟਰ ਸਮੀਕਰਣ ਪਤਾ ਕਰੋ।
ਜੇਕਰ ਇੱਕ ਸਮਤਲ ਦੇ ਅੰਤਰ ਖੰਡ a, b, c ਹਨ ਅਤੇ ਇਸਦੀ ਮੂਲ ਬਿੰਦੂ ਤੋਂ ਦੂਰੀ p ਇਕਾਈ ਹੈ ਤਾਂ ਸਿੱਧ ਕਰੋ ਕਿ `1/a^2 + 1/b^2 + 1/c^2 = 1/p^2`
ਦੇ ਸਮਤਲਾਂ `2x+3y+4z=4` ਅਤੇ `4x+6y+8z = 12` ਦੇ ਵਿਚਕਾਰ ਦੂਰੀ ਹੈ:
ਸਮਤਲ `2x-y+4z = 5` ਅਤੇ `5x-2.5y+10z = 6` ਹਨ:
Exercise questions and complete solutions for chapter ਤਿੰਨ-ਵਿਮਾਈ ਜਿਮਾਇਤੀ of PSEB (PUNJABI MEDIUM) of Class 12