Class 12 | MATHS |
Chapter | ਸੰਭਾਵਨਾ |
PSEB (PUNJABI MEDIUM) | Example |
Number Of Questions | 37 |
Academic Year | 2023-24 |
ਜੇਕਰ `P (A) =7/13 , P (B) =9/13` ਅਤੇ `P (A cap B) =4/13` , ਤਾਂ `P (A|B)` ਪਤਾ ਕਰੋ। ਅਸੀਂ ਜਾਣਦੇ ਹਾਂ ਕਿ `P(A|B) = (P(AcapB))/(P(B))'
ਇੱਕ ਪਰਿਵਾਰ ਵਿੱਚ ਦੋ ਬੱਚੇ ਹਨ। ਜੇਕਰ ਇਹ ਪਤਾ ਹੋਵੇ ਕਿ ਬੱਚਿਆਂ ਵਿਚੋਂ ਘੱਟੋ- ਘੱਟ ਇੱਕ ਬੱਚਾ ਲੜਕਾ ਹੈ, ਤਾਂ ਦੋਵੇਂ ਬੱਚਿਆਂ ਦੇ ਲੜਕਾ ਹੋਣ ਦੀ ਕੀ ਸੰਭਾਵਨਾ ਹੈ?
ਇੱਕ ਬਕਸੇ ਵਿੱਚ ਦੱਸ ਕਾਰਡ 1ਤੋਂ 10 ਤੱਕ ਤੇ ਸੰਪੂਰਨ ਸੰਖਿਆਵਾਂ ਲਿਖ ਕੇ ਰੱਖੇ ਹੋਏ ਹਨ ਅਤੇ ਉਹਨਾ ਨੂੰ ਚੰਗੀ ਤਰ੍ਹਾਂ ਮਿਲਾ ਦਿੱਤਾ ਗਿਆ ਹੈ। ਇਸ ਬਕਸੇ ਤੋਂ ਇੱਕ ਕਾਰਡ ਬੇਤਰਤੀਬੀ ਨਾਲ ਕੱਢਿਆ ਗਿਆ। ਜੇਕਰ ਇਹ ਪਤਾ ਹੋਵੇ ਕਿ ਕੱਢੇ ਹੋਏ ਕਾਰਡ ਤੇ ਸੰਖਿਆ 3 ਤੋਂ ਵੱਧ ਹੈ, ਤਾਂ ਇਸ ਸੰਖਿਆ ਦੇ ਜਿਸਤ ਹੋਣ ਦੀ ਕੀ ਸੰਭਾਵਨਾ ਹੈ?
ਇੱਕ ਸਕੂਲ ਵਿੱਚ 1000 ਵਿਦਿਆਰਥੀ ਹਨ, ਜਿਹਨਾਂ ਵਿੱਚੋਂ 430 ਲੜਕੀਆਂ ਹਨ। ਇਹ ਪਤਾ ਹੈ ਕਿ 430 ਵਿੱਚੋਂ 10% ਲੜਕੀਆਂ ਜਮਾਤ XII ਵਿੱਚ ਪੜ੍ਹਦੀਆਂ ਹਨ। ਕੀ ਸੰਭਾਵਨਾ ਹੈ ਕਿ ਇੱਕ ਬੇਤਰਤੀਬੀ ਨਾਲ ਚੁਣਿਆ ਹੋਇਆ ਵਿਦਿਆਰਥੀ ਜਮਾਤ XII ਵਿੱਚ ਪੜ੍ਹਦਾ ਹੈ, ਜੇਕਰ ਇਹ ਪਤਾ ਹੈ ਕਿ ਚੁਣਿਆ ਹੋਇਆ ਵਿਦਿਆਰਥੀ ਲੜਕੀ ਹੈ?
ਇੱਕ ਪਾਸੇ ਨੂੰ ਤਿੰਨ ਵਾਰੀ ਸੁੱਟਣ ਦੇ ਪ੍ਰਯੋਗ ਵਿੱਚ ਘਟਨਾ A ਅਤੇ B ਨੂੰ ਹੇਠ ਲਿਖੇ ਤਰ੍ਹਾਂ ਪਰਿਭਾਸ਼ਿਤ ਕੀਤਾ ਹੋਇਆ ਹੈ: A: ਤੀਜੀ ਉਛਾਲ ਤੇ ਸੰਖਿਆ 4 ਆਉਣਾ B: ਪਹਿਲੀ ਉਛਾਲ ਤੇ ਸੰਖਿਆ 6 ਅਤੇ ਦੂਜੀ ਤੇ ਸੰਖਿਆ 5 ਆਉਣਾ’ ਜੇਕਰ B ਦਾ ਘਟਿਤ ਹੋਣਾ ਦਿੱਤਾ ਹੈ, ਤਾਂ ਘਟਨਾ A ਦੀ ਸੰਭਾਵਨਾ ਪਤਾ ਕਰੋ।
ਇੱਕ ਪਾਸੇ ਨੂੰ ਦੋ ਵਾਰੀ ਸੁੱਟਿਆ ਗਿਆ ਅਤੇ ਆਉਣ ਵਾਲੀ ਸੰਖਿਆ ਦਾ ਜੋੜ 6 ਪ੍ਰਾਪਤ ਕੀਤਾ ਗਿਆ। ਸੰਖਿਆ 4 ਦੇ ਘੱਟੋ- ਘੱਟ ਇੱਕ ਵਾਰੀ ਆਉਣ ਦੀ ਬਾਸ਼ਰਤ ਸੰਭਾਵਨਾ ਪਤਾ ਕਰੋ।
ਇੱਕ ਸਿੱਕੇ ਨੂੰ ਉਛਾਲੇ ਜਾਣ ਦੇ ਪ੍ਰਯੋਗ ਤੇ ਵਿਚਾਰ ਕਰੋ। ਜੇਕਰ ਸਿੱਕੇ ਤੇ ਚਿੱਤ ਆਵੇ ਤਾਂ ਸਿੱਕੇ ਨੂੰ ਦੁਬਾਰਾ ਉਛਾਲਿਆ ਜਾਵੇ ਪਰ ਜੇਕਰ ਸਿੱਕੇ ਤੇ ਪਟ ਆਵੇ ਤਾਂ ਇੱਕ ਪਾਸਾ ਸੁੱਟੋ। ਜੇਕਰ ਘਟਨਾ ‘ਘੱਟੋ-ਘੱਟ ਇੱਕ ਪੱਟ ਆਉਣਾ’ ਦਾ ਘਟਿਤ ਹੋਣਾ ਦਿੱਤਾ ਗਿਆ ਹੈ ਤਾਂ ਘਟਨਾ ‘ਪਾਸੇ ਤੇ 4 ਤੋਂ ਵੱਡੀ ਸੰਖਿਆਂ ਦਾ ਆਉਣਾ’ ਦੀ ਬਾਸ਼ਰਤ ਸੰਭਾਵਨਾ ਪਤਾ ਕਰੋ।
ਇੱਕ ਕਲਸ਼ ਵਿੱਚ 10 ਕਾਲੀਆਂ ਅਤੇ 5 ਸਫ਼ੇਦ ਗੇਂਦੇ ਹਨ। ਦੋ ਗੇਂਦਾਂ ਇੱਕ ਦੇ ਬਾਅਦ ਇੱਕ ਕੱਢੀਆਂ ਜਾਂਦੀਆਂ ਹਨ ਅਤੇ ਪਹਿਲੀ ਗੇਂਦ ਦੂਜੀ ਦੇ ਕੱਢਣ ਤੋਂ ਪਹਿਲੀ ਮੁੜ ਨਹੀਂ ਰੱਖੀ ਜਾਂਦੀ ਹੈ। ਮੰਨ ਲਉ ਕਿ ਕਲਸ਼ ਵਿੱਚੋਂ ਹਰੇਕ ਗੇਂਦ ਦਾ ਕੱਢਣਾ ਸਮÎ-ਸੰਭਾਵੀ ਹੈ, ਤਾਂ ਦੋਵੇਂ ਕਾਲੀਆਂ ਗੇਂਦਾਂ ਕੱਢਣ ਦੀ ਕੀ ਸੰਭਾਵਨਾ ਹੈ?
52 ਪੱਤਿਆਂ ਦੀ ਚੰਗੀ ਫੈਂਟੀ ਹੋਈ ਗੁੱਟੀ ਵਿੱਚੋਂ ਇੱਕ ਦੇ ਬਾਅਦ ਇੱਕ ਤਿੰਨ ਪੱਤੇ ਬਗੈਰ ਬਦਲੇ ਕੱਢੇ ਗਏ। ਪਹਿਲੇ ਦੋ ਪੱਤਿਆਂ ਦਾ ਬਾਦਸ਼ਾਹ ਅਤੇ ਤੀਜੇ ਦਾ ਇੱਕਾ ਹੋਣ ਦੀ ਕੀ ਸੰਭਾਵਨਾ ਹੈ।
ਇੱਕ ਪਾਸੇ ਨੂੰ ਇੱਕ ਵਾਰੀ ਸੁੱਟਿਆ ਜਾਂਦਾ ਹੈ। ਘਟਨਾ ‘ਪਾਸੇ ਤੇ ਪ੍ਰਾਪਤ ਸੰਖਿਆ 3 ਦਾ ਗੁਣਜ ਹੈ’, ਨੂੰ E ਤੋਂ ਅਤੇ ‘ਪਾਸੇ ਤੇ ਪ੍ਰਾਪਤ ਸੰਖਿਆ ਜਿਸਤ ਹੈ’, ਨੂੰ F ਤੋਂ ਨਿਰੂਪਿਤ ਕੀਤਾ ਜਾਵੇ ਤਾਂ ਦੱਸੋ ਕੀ ਘਟਨਾਵਾਂ E ਅਤੇ F ਅਜ਼ਾਦ ਹਨ?
ਇੱਕ ਨਿਰਪੱਖ (unbiased) ਪਾਸੇ ਨੂੰ ਦੋ ਵਾਰੀ ਸੁੱਟਿਆ ਗਿਆ। ਮੰਨ ਲਵੋ A ਘਟਨਾ ‘ਪਹਿਲੀ ਉਛਾਲ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ’ ਅਤੇ B ਘਟਨਾ ‘ਦੂਜੀ ਉਛਾਲ ਤੇ ਟਾਂਕ ਸੰਖਿਆ ਪ੍ਰਾਪਤ ਹੋਣਾ’ ਦਰਸਾਉਂਦੇ ਹਨ। ਘਟਨਾਵਾਂ A ਅਤੇ B ਦੇ ਅਜ਼ਾਦ ਦਾ ਨਿਰੀਖਣ ਕਰੋ।
ਤਿੰਨ ਸਿੱਕਿਆਂ ਨੂੰ ਸੁੱਟਿਆ ਗਿਆ ਹੈ। ਮੰਨ ਲਉ E ਘਟਨਾ ‘ ਤਿੰਨ ਚਿੱਤ ਜਾਂ ਤਿੰਨ ਪਟ ਪ੍ਰਾਪਤ ਹੋਣਾ’ ਅਤੇ F ਘਟਨਾ ‘ ਘੱਟੋਂ- ਘੱਟ ਦੋ ਚਿੱਤ ਪ੍ਰਾਪਤ ਹੋਣਾ’ ਅਤੇ G ਘਟਨਾ ‘ ਵੱਧ ਤੋਂ ਵੱਧ ਦੋ ਪਟ ਪ੍ਰਾਪਤ ਹੋਣਾ’ ਨੂੰ ਦਰਸਾਉਂਦੇ ਹਨ। ਜੋੜੇ (E,F), (E,G) ਅਤੇ (F,G) ਵਿੱਚ ਕਿਹੜੇ-ਕਿਹੜੇ ਅਜ਼ਾਦ ਹਨ? ਕਿਹੜੇ-ਕਿਹੜੇ ਨਿਰਭਰ ਹਨ?
ਸਿੱਧ ਕਰੋ ਕਿ ਜੇਕਰ E ਅਤੇ F ਦੋ ਅਜ਼ਾਦ ਘਟਨਾਵਾਂ ਹਨ ਤਾਂ E ਅਤੇ F' ਅਜ਼ਾਦ ਹੋਣਗੀਆਂ।
ਜੇਕਰ A ਅਤੇ B ਅਜ਼ਾਦ ਘਟਨਾਵਾਂ ਹਨ ਤਾਂ, A ਜਾਂ B ਵਿੱਚੋਂ ਘੱਟੋਂ- ਘੱਟ ਇੱਕ ਦੋ ਹੋਣ ਦੀ ਸੰਭਾਵਨਾ = `1-P(A') P(B')`
ਕਿਸੇ ਵਿਅਕਤੀ ਨੇ ਇੱਕ ਨਿਰਮਾਣ ਕਾਰਜ ਦਾ ਠੇਕਾ ਲਿਆ ਹੈ। ਹੜਤਾਲ ਹੋਣ ਦੀ ਸੰਭਾਵਨਾ 0.65 ਹੈ। ਹੜਤਾਲ ਨਾ ਹੋਣ ਦੀ ਅਤੇ ਹੜਤਾਲ ਹੋਣ ਦੀ ਹਾਲਤਾਂ ਵਿੱਚ ਨਿਰਮਾਣ ਕਾਰਜ ਦੇ ਸਮਾਂ ਅਨੁਸਾਰ ਪੂਰਾ ਹੋਣ ਦੀ ਸੰਭਾਵਨਾਵਾਂ ਕ੍ਰਮਵਾਰ: 0-80 ਅਤੇ 0-32 ਹਨ। ਨਿਰਮਾਣ ਕਾਰਜ ਸਮੇਂ ਅਨੁਸਾਰ ਪੂਰਾ ਹੋਣ ਦੀ ਸੰਭਾਵਨਾ ਪਤਾ ਕਰੋ।
ਦੋ ਥੈਲੇ I ਅਤੇ II ਦਿੱਤੇ ਹਨ। ਥੈਲੇ I ਵਿੱਚ 3 ਲਾਲ ਅਤੇ 4 ਕਾਲੀਆਂ ਗੇਂਦਾਂ ਹਨ ਜਦੋਂ ਕਿ ਥੈਲੇ II ਵਿੱਚ 5 ਲਾਲ ਅਤੇ 6 ਕਾਲੀਆਂ ਗੇਂਦਾਂ ਹਨ। ਕਿਸੇ ਇੱਕ ਥੈਲੇ ਵਿੱਚੋਂ ਬੇਤਰਤੀਬੀ ਨਾਲ ਇੱਕ ਗੇਂਦ ਕੱਢੀ ਗਈ ਜਿਹੜੀ ਕਿ ਲਾਲ ਰੰਗ ਦੀ ਹੈ। ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਇਹ ਗੇਂਦ ਥੈਲੇ II ਵਿੱਚੋਂ ਕੱਢੀ ਗਈ ਹੈ?
ਤਿੰਨ ਇੱਕੋ ਜਿਹੇ ਬਕਸੇ I, II ਅਤੇ III ਦਿੱਤੇ ਹਨ ਜਿੱਥੇ ਹਰੇਕ ਵਿੱਚ ਦੋ ਸਿੱਕੇ ਹਨ। ਬਕਸੇ I ਵਿੱਚ ਦੋਵੇਂ ਸਿੱਕੇ ਸੋਨੇ ਦੇ ਹਨ, ਬਕਸੇ II ਵਿੱਚ ਦੋਵੇਂ ਸਿੱਕੇ ਚਾਂਦੀ ਦੇ ਹਨ ਅਤੇ ਬਕਸੇ III ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਸਿੱਕਾ ਹੈ। ਇੱਕ ਇਨਸਾਨ ਬੇਤਰਤੀਬੀ ਨਾਲ ਇੱਕ ਬਕਸਾ ਚੁਣਦਾ ਹੈ ਅਤੇ ਉਸ ਵਿੱਚੋਂ ਬੇਤਰਤੀਬੀ ਨਾਲ ਇੱਕ ਸਿੱਕਾ ਕੱਢਣਾ ਹੈ। ਜੇਕਰ ਸਿੱਕਾ ਸੋਨੇ ਦਾ ਹੈ, ਤਾਂ ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਬਕਸੇ ਵਿੱਚ ਦੂਜਾ ਸਿੱਕਾ ਵੀ ਸੋਨੇ ਦਾ ਹੈ?
ਇੱਕ ਬੋਲਟ ਬਣਉਣ ਦੇ ਕਾਰਖਾਨੇ ਵਿੱਚ ਮਸ਼ੀਨਾਂ 1, 2 ਅਤੇ 3 ਕੁਲ ਪੈਦਾਵਾਰ ਦਾ ਕ੍ਰਮਵਾਰ 25%, 35% ਅਤੇ 40% ਬੋਲਟ ਬਣਾਉਂਦੀਆਂ ਹਨ। ਇਹਨਾ ਮਸ਼ੀਨਾਂ ਦੇ ਪੈਦਾਵਾਰ ਦਾ ਕ੍ਰਮਵਾਰ 5, 4 ਅਤੇ 2 ਪ੍ਰਤੀਸ਼ਤ ਭਾਗ ਖਰਾਬ ਹੈ। ਬੋਲਟਾਂ ਦੀ ਕੁੱਲ ਪੈਦਾਵਾਰ ਵਿੱਚੋਂ ਇੱਕ ਬੋਲਟ ਬੇਤਰਤੀਬੀ ਨਾਲ ਕੱਢਿਆ ਜਾਂਦਾ ਹੈ ਅਤੇ ਖਰਾਬ ਪਾਇਆ ਜਾਂਦਾ ਹੈ। ਇਸਦੀ ਕੀ ਸੰਭਾਵਨਾ ਹੈ ਕਿ ਉਹ ਬੋਲਟ ਮਸ਼ੀਨ 2 ਰਾਹੀਂ ਬਣਾਇਆ ਹੋਇਆ ਹੈ?
ਇੱਕ ਡਾਕਟਰ ਨੇ ਇੱਕ ਰੋਗੀ ਨੂੰ ਵੇਖਣ ਆਉਣਾ ਹੈ। ਪਹਿਲਾਂ ਦੇ ਤਜ਼ਰਬਿਆਂ ਤੋਂ ਇਹ ਪਤਾ ਹੈ ਕਿ ਉਸਦੇ ਟ੍ਰੇਨ, ਬੱਸ ਜਾਂ ਸਕੂਟਰ ਜਾਂ ਕਿਸੇ ਹੋਰ ਵਾਹਨ ਤੋਂ ਆਉਣ ਦੀਆਂ ਸੰਭਾਵਨਾਵਾਂ `3/10, 1/5, 1/10 ਅਤੇ 2/5` ਹਨ। ਜੇਕਰ ਉਹ ਟ੍ਰੇਨ, ਬੱਸ ਜਾਂ ਸਕੂਟਰ ਤੇ ਆਉਂਦਾ ਹੈ ਤਾਂ ਉਸਦੇ ਦੇਰ ਨਾਲ ਆਉਣ ਦੀਆਂ ਸੰਭਾਵਨਾਵਾਂ ਕ੍ਰਮਵਾਰ `1/4, 1/3, 1/12` ਹਨ, ਪਰ ਕਿਸੇ ਹੋਰ ਵਾਹਨ ਤੇ ਆਉਣ ਤੇ ਉਸਨੂੰ ਦੇਰ ਨਹੀਂ ਹੁੰਦੀ ਹੈ। ਜੇਕਰ ਉਹ ਦੇਰ ਨਾਲ ਆਇਆ, ਤਾਂ ਉਸਦੇ ਟ੍ਰੇਨ ਤੇ ਆਉਣ ਦੀ ਸੰਭਾਵਨਾ ਪਤਾ ਕਰੋ।
ਇੱਕ ਵਿਅਕਤੀ ਦੇ ਬਾਰੇ ਪਤਾ ਹੈ ਕਿ ਉਹ 4 ਵਿੱਚੋਂ 3 ਵਾਰੀ ਸੱਚ ਬੋਲਦਾ ਹੈ। ਉਹ ਇੱਕ ਪਾਸੇ ਨੂੰ ਸੁੱਟਦਾ ਹੈ ਅਤੇ ਦੱਸਦਾ ਹੈ ਕਿ ਆਉਣ ਵਾਲੀ ਸੰਖਿਆ 6 ਹੈ ਇਸਦੀ ਸੰਭਾਵਨਾ ਪਤਾ ਕਰੋ ਕਿ ਪਾਸੇ ਤੇ ਆਉਣ ਵਾਲੀ ਸੰਖਿਆ ਅਸਲ ਵਿੱਚ 6 ਹੈ।
ਇੱਕ ਵਿਅਕਤੀ ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਣ ਦੀ ਖੇਡ ਖੇਡਦਾ ਹੈ। ਖੇਡ ਦੇ ਆਯੋਜਕ ਰਾਹੀਂ ਉਸ ਵਿਅਕਤੀ ਨੂੰ ਹਰੇਕ ਚਿੱਤ ਲਈ 2 ਦਿੰਦਾ ਹੈ ਅਤੇ ਹਰੇਕ ਪੱਟ ਲਈ ਉਹ ਵਿਅਕਤੀ ਆਯੋਜਕ ਨੂੰ 1.50 ਦਿੰਦਾ ਹੈ। ਮੰਨ ਲਓੁ X ਵਿਅਕਤੀ ਰਾਹੀਂ ਜਿੱਤੀ ਗਈ ਜਾਂ ਹਾਰੀ ਗਈ ਰਾਸ਼ੀ ਦਰਸਾਉਂਦਾ ਹੈ। ਦਰਸਾਉ ਕਿ X ਇੱਕ ਬੇਤਰਤੀਬ ਚਲ ਹੈ ਅਤੇ ਇਸਨੂੰ ਪ੍ਰਯੋਗ ਦੇ ਵੰਨਗੀ ਸਮੂਹ ਦੇ ਫਲਨ ਦੇ ਰੂਪ ਵਿੱਚ ਦਰਸਾਉ।
ਇੱਕ ਥੈਲੇ ਵਿੱਚ 2 ਸਫ਼ੇਦ ਅਤੇ 1 ਲਾਲ ਗੇਂਦ ਹੈ। ਬੇਤਰਤੀਬ ਨਾਲ ਇੱਕ ਗੇਂਦ ਕੱਢੀ ਗਈ ਅਤੇ ਉਸਦਾ ਰੰਗ ਨੋਟ ਕਰਨ ਦੇ ਬਾਅਦ ਦੁਬਾਰਾ ਥੈਲੇ ਵਿੱਚ ਪਾ ਦਿੱਤਾ ਗਿਆ। ਇਹ ਦੁਬਾਰਾ ਕੀਤਾ ਗਿਆ। ਜੇਕਰ X ਦੋ ਵਾਰੀ ਕੱਢਣ ਵਿੱਚ ਸਫਲਤਾ ਦੀ ਗਿਣਤੀ ਨੂੰ ਦਰਸਾਉਂਦਾ ਹੈ, ਤਾਂ X ਦਾ ਵਿਵਰਨ ਦਿਉ, ਜਿੱਥੇ ਇੱਕ ਲਾਲ ਗੇਂਦ ਦਾ ਕੱਢਣਾ ਸਫਲਤਾ ਮੰਨਿਆ ਜਾਂਦਾ ਹੈ।
ਤਾਸ਼ ਦੇ 52 ਪੱਤਿਆਂ ਦੀ ਇੱਕ ਫੈਂਟੀ ਹੋਈ ਗੁੱਟੀ ਵਿੱਚੋਂ ਦੋ ਪੱਤੇ ਇੱਕ ਤੋਂ ਬਾਅਦ ਇੱਕ ਪੁਨਰ ਸਥਾਪਿਤ ਕਰਕੇ ਕੱਡੇ ਗਏ। ਇੱਕਿਆਂ ਦੀ ਗਿਣਤੀ ਦੀ ਸੰਭਾਵਨਾ ਵੰਡ ਪਤਾ ਕਰੋ।
ਪਾਸਿਆਂ ਦੇ ਇੱਕ ਜੋੜੇ ਨੂੰ ਤਿੰਨ ਵਾਰੀ ਸੁੱਟਿਆ ਗਿਆ, ਦੋਹਾਂ ਪਾਸਿਆਂ ਤੇ ਇੱਕੋ ਸੰਖਿਆ ਵਾਲੇ ਜੋੜੇ (doublets) ਦੀ ਸੰਭਾਵਨਾ ਵੰਡ ਪਤਾ ਕਰੋ।
ਮੰਨ ਲਉ ਕਿਸੇ ਬੇਤਰਤੀਬੀ ਨਾਲ ਚੁਣੇ ਹੋਏ ਵਿਦਿਆਰਥੀ ਦਿਵਸ ਵਿੱਚ ਪੜ੍ਹਨ ਦੇ ਘੰਟੇ X ਨਾਲ ਦਰਸਾਏ ਜਾਂਦੇ ਹਨ। X ਦੇ ਮੁੱਲ x ਲੈਣ ਦੀ ਸੰਭਾਵਨਾ ਹੇਠ ਲਿਖੀ ਤਰ੍ਹਾਂ ਹੈ, ਜਿੱਥੇ k ਇੱਕ ਵਾਸਤਵਿਕ ਸੰਖਿਆ ਹੈ: `P(X=x)={(0.1,ਜੇਕਰ x=0),(kx,ਜੇਕਰ x=1ਜਾਂ2),(k(5-x),ਜੇਕਰ x3ਜਾਂ4),(0 ਇਸ ਤੋਂ ਇਲਾਵਾ):}` k ਦਾ ਮੁੱਲ ਪਤਾ ਕਰੋ।
ਮੰਨ ਲਉ ਕਿਸੇ ਬੇਤਰਤੀਬੀ ਨਾਲ ਚੁਣੇ ਹੋਏ ਵਿਦਿਆਰਥੀ ਦਿਵਸ ਵਿੱਚ ਪੜ੍ਹਨ ਦੇ ਘੰਟੇ X ਨਾਲ ਦਰਸਾਏ ਜਾਂਦੇ ਹਨ। X ਦੇ ਮੁੱਲ x ਲੈਣ ਦੀ ਸੰਭਾਵਨਾ ਹੇਠ ਲਿਖੀ ਤਰ੍ਹਾਂ ਹੈ, ਜਿੱਥੇ k ਇੱਕ ਵਾਸਤਵਿਕ ਸੰਖਿਆ ਹੈ: `P(X=x)={(0.1,,''ਜੇਕਰ'',,x=0),(kx,,''ਜੇਕਰ'',,x=1ਜਾਂ2),(k(5-x),,''ਜੇਕਰ'',,x3ਜਾਂ4),(0,,,,ਇਸ ਤੋਂ ਇਲਾਵਾ):}` ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਤੁਸੀਂ ਘੱਟੋ-ਘੱਟ ਦੋ ਘੰਟੇ ਪੜ੍ਹਦੇ ਹੋ? ਕੇਵਲ ਦੋ ਘੰਟੇ ਪੜ੍ਹਦੇ ਹੋ? ਵੱਧੋਂ-ਵੱਧ ਦੋ ਘੰਟੇ ਪੜ੍ਹਦੇ ਹੋ?
ਮੰਨ ਲਉ ਕਿ ਪਾਸਿਆਂ ਦੇ ਇੱਕ ਜੋੜੇ ਨੂੰ ਉਛਾਲਿਆ ਜਾਂਦਾ ਹੈ ਅਤੇ ਬੇਤਰਤੀਬ ਚਲ X] ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ ਲਿਆ ਜਾਂਦਾ ਹੈ। X ਦਾ ਮੱਧਮਾਨ ਜਾਂ ਪੂਰਵ ਅਨੁਮਾਨ ਪਤਾ ਕਰੋ।
ਇੱਕ ਨਿਰਪੱਖ ਪਾਸੇ ਨੂੰ ਸੁੱਟਣ ਤੇ ਪ੍ਰਾਪਤ ਸੰਖਿਆਵਾਂ ਦਾ ਪ੍ਰਸਰਨ ਪਤਾ ਕਰੋ।
ਤਾਸ਼ ਦੇ 52 ਪੱਤਿਆਂ ਦੀ ਇੱਕ ਫੈਂਟੀ ਹੋਈ ਗੁੱਟੀ ਵਿਚੋਂ ਦੋ ਪੱਤੇ ਇੱਕ ਤੋਂ ਬਾਅਦ ਇੱਕ ਬਿਨ੍ਹਾਂ ਪੁਨਰ ਸਥਾਪਿਤ ਕੀਤੇ ਕੱਢੇ ਜਾਂਦੇ ਹਨ। ਬਾਦਸ਼ਾਹਾਂ ਦੀ ਸੰਖਿਆ ਦਾ ਮੱਧਮਾਨ, ਪ੍ਰਸਰਨ ਅਤੇ ਮਾਨਕ ਵਿਚਲਨ ਪਤਾ ਕਰੋ।
ਜੇਕਰ ਇੱਕ ਨਿਰਪੱਖ ਸਿੱਕੇ ਨੂੰ 10 ਵਾਰੀ ਉਛਾਲਿਆ ਗਿਆ ਤਾਂ ਹੇਠ ਦਿੱਤੀਆਂ ਸੰਭਾਵਨਾਵਾਂ ਪਤਾ ਕਰੋ: ਠੀਕ ਛੇ ਚਿੱਤ
ਜੇਕਰ ਇੱਕ ਨਿਰਪੱਖ ਸਿੱਕੇ ਨੂੰ 10 ਵਾਰੀ ਉਛਾਲਿਆ ਗਿਆ ਤਾਂ ਹੇਠ ਦਿੱਤੀਆਂ ਸੰਭਾਵਨਾਵਾਂ ਪਤਾ ਕਰੋ: ਘੱਟ ਤੋਂ ਘੱਟ ਛੇ ਚਿੱਤ
ਜੇਕਰ ਇੱਕ ਨਿਰਪੱਖ ਸਿੱਕੇ ਨੂੰ 10 ਵਾਰੀ ਉਛਾਲਿਆ ਗਿਆ ਤਾਂ ਹੇਠ ਦਿੱਤੀਆਂ ਸੰਭਾਵਨਾਵਾਂ ਪਤਾ ਕਰੋ: ਵੱਧ ਤੋਂ ਵੱਧ ਛੇ ਚਿੱਤ
10% ਖਰਾਬ ਅੰਡਿਆਂ ਵਾਲੇ ਇੱਕ ਢੇਰ ਤੋਂ 10 ਅੰਡੇ ਇੱਕ ਤੋਂ ਬਾਅਦ ਇੱਕ ਪੁਨਰ ਸਥਾਪਿਤ ਕਰਦੇ ਹੋਏ ਕੱਢੇ ਗਏ। ਇਸ ਗੱਲ ਦੀ ਸੰਭਾਵਨਾ ਪਤਾ ਕਰੋ ਕਿ 10 ਅੰਡਿਆਂ ਦੇ ਨਮੂਨੇ ਵਿੱਚ ਘੱਟੋ ਘੱਟ ਇੱਕ ਅੰਡਾ ਖਰਾਬ ਹੈ।
ਦੋ-ਪੱਦੀ ਵੰਡ `B(4, (1/3))` ਦਾ ਮੱਧਮਾਨ ਪਤਾ ਕਰੋ।
ਇੱਕ ਨਿਸ਼ਾਨੇਬਾਜ਼ ਦੇ ਨਿਸ਼ਾਨਾ ਸਹੀ ਲਗਾਉਣ ਦੀ ਸੰਭਾਵਨਾ `3/4` ਹੈ। ਉਹ ਘੱਟੋ-ਘੱਟੋ ਕਿੰਨੀ ਵਾਰੀ ਗੋਲੀ ਚਲਾਵੇ ਕਿ ਨਿਸ਼ਾਨੇ ਤੇ ਘੱਟੋ-ਘੱਟੋ ਇੱਕ ਵਾਰੀ ਗੋਲੀ ਲੱਗਣ ਦੀ ਸੰਭਾਵਨਾ 0-99 ਤੋਂ ਵੱਧ ਹੋਵੇ?
A ਅਤੇ B ਵਾਰੀ ਸਿਰ ਇੱਕ ਪਾਸੇ ਨੂੰ ਸੁੱਟਦੇ ਹਨ ਜਦੋਂ ਤੱਕ ਕਿ ਉਹਨਾਂ ਵਿੱਚੋਂ ਕੋਈ ਇੱਕ ਪਾਸੇ ਤੇ ਛੇ ਪ੍ਰਾਪਤ ਕਰਕੇ ਖੇਡ ਜਿੱਤ ਨਹੀਂ ਲੈਂਦਾ। ਜੇਕਰ A ਤੋਂ ਖੇਡ ਸ਼ੁਰੂ ਕਰੀਏ ਤਾਂ ਉਹਨਾਂ ਦੀ ਜਿੱਤਣ ਦੀ ਕ੍ਰਮਵਾਰ ਸੰਭਾਵਨਾ ਪਤਾ ਕਰੋ।
ਜੇਕਰ ਇੱਕ ਮਸ਼ੀਨ ਚੰਗੀ ਤਰ੍ਹਾਂ ਲਗਾਈ ਜਾਂਦੀ ਹੈ, ਤਾਂ 90% ਸਵੀਕਾਰ ਯੋਗ ਵਸਤਾਂ ਬਣਾਉਂਦੀ ਹਨ। ਜੇਕਰ ਇਹ ਚੰਗੀ ਤਰ੍ਹਾਂ ਨਹੀਂ ਲਗਾਈ ਜਾਂਦੀ ਤਾਂ ਇਹ ਮਾਤਰ 40% ਸਵੀਕਾਰ ਯੋਗ ਵਸਤਾਂ ਬਣਾਉਂਦੀ ਹੈ। ਪਹਿਲਾਂ ਦਾ ਤਜਰਬਾ ਇਹ ਦਰਸਾਉਂਦਾ ਹੈ ਕਿ ਮਸ਼ੀਨ 80% ਚੰਗੀ ਤਰ੍ਹਾਂ ਸਥਾਪਿਤ ਹੈ। ਜੇਕਰ ਇੱਕ ਠੀਕ ਸਥਾਪਨ ਦੇ ਬਾਅਦ ਮਸ਼ੀਨ 2 ਸਵੀਕਾਰ ਯੋਗ ਵਸਤਾਂ ਬਣਾਦੀ ਹੈ ਤਾਂ ਇਹ ਸੰਭਾਵਨਾ ਪਤਾ ਕਰੋ ਕਿ ਮਸ਼ੀਨ ਚੰਗੀ ਤਰ੍ਹਾਂ ਸਥਾਪਿਤ ਹੈ।
Example questions and complete solutions for chapter ਸੰਭਾਵਨਾ of PSEB (PUNJABI MEDIUM) of Class 12