Class 12 | MATHS |
Chapter | ਸੰਭਾਵਨਾ |
PSEB (PUNJABI MEDIUM) | Exercise |
Number Of Questions | 100 |
Academic Year | 2023-24 |
ਜਕਰ E ਅਤੇ F ਇਸ ਤਰ੍ਹਾਂ ਦੀ ਘਟਨਾਵਾਂ ਹਨ ਕਿ `P(E) = 0.6, P(F) = 0.3` ਅਤੇ `P(E cap F) = 0.2` ਹੈ, ਤਾਂ `P(E|F)` ਅਤੇ `P(F|E)` ਪਤਾ ਕਰੋ।
`P(A|B)` ਪਤਾ ਕਰੋ, ਜੇਕਰ `P(B) = 0.5` ਅਤੇ `P (A cap B) = 0.32` ਹੋਵੇ।
ਜੇਕਰ `P(A) = 0.8, P(B) = 0.5` ਅਤੇ `P (B|A) = 0.4` ਪਤਾ ਕਰੋ। `P(AcapB)`
ਜੇਕਰ `P(A) = 0.8, P(B) = 0.5` ਅਤੇ `P (B|A) = 0.4` ਪਤਾ ਕਰੋ। `P(A|B)`
ਜੇਕਰ `P(A) = 0.8, P(B) = 0.5` ਅਤੇ `P (B|A) = 0.4` ਪਤਾ ਕਰੋ। `P(AcupB)`
`P(A cup B)` ਪਤਾ ਕਰੋ, ਜੇਕਰ `P(A) = P(B) = 5/ 13` ਅਤੇ `P(A|B) = 2/ 5`
ਜੇਕਰ `P(A) = 6/11 , P(B) = 5/11` ਅਤੇ `P(A Cup B) = 7/11` ਤਾਂ ਪਤਾ ਕਰੋ : `P(AcapB)`
ਜੇਕਰ `P(A) = 6/11 , P(B) = 5/11` ਅਤੇ `P(A Cup B) = 7/11` ਤਾਂ ਪਤਾ ਕਰੋ : `P(A|B)`
ਜੇਕਰ `P(A) = 6/11 , P(B) = 5/11` ਅਤੇ `P(A Cup B) = 7/11` ਤਾਂ ਪਤਾ ਕਰੋ : `P(B|A)`
`P(E|F)` ਪਤਾ ਕਰੋ ਜੇਕਰ: ਇੱਕ ਸਿੱਕੇ ਨੂੰ ਤਿੰਨ ਵਾਰ ਉਛਾਲਿਆ ਗਿਆ: E : ਤੀਜੀ ਉਛਾਲ ਤੇ ਚਿੱਤ, F : ਪਹਿਲੀ ਦੋਵੇਂ ਉਛਾਲਾਂ ਤੇ ਚਿੱਤ
`P(E|F)` ਪਤਾ ਕਰੋ ਜੇਕਰ: ਇੱਕ ਸਿੱਕੇ ਨੂੰ ਤਿੰਨ ਵਾਰ ਉਛਾਲਿਆ ਗਿਆ: E : ਘੱਟੋ-ਘੱਟ ਦੋ ਚਿੱਤ, F : ਵੱਧ ਤੋਂ ਵੱਧ ਇੱਕ ਚਿੱਤ
`P(E|F)` ਪਤਾ ਕਰੋ ਜੇਕਰ: ਇੱਕ ਸਿੱਕੇ ਨੂੰ ਤਿੰਨ ਵਾਰ ਉਛਾਲਿਆ ਗਿਆ: E : ਵੱਧ ਤੋਂ ਵੱਧ ਦੋ ਪਟ, F : ਘੱਟੋ-ਘੱਟ ਦੋ ਪਟ
`P(E|F)` ਪਤਾ ਕਰੋ ਜੇਕਰ: ਦੋ ਸਿੱਕਿਆਂ ਨੂੰ ਇੱਕ ਵਾਰੀ ਉਛਾਲਿਆ ਗਿਆ : E : ਇੱਕ ਸਿੱਕੇ ਤੇ ਪਟ ਆਉਣਾ F : ਇੱਕ ਸਿੱਕੇ ਤੇ ਚਿੱਤ ਆਉਣਾ
`P(E|F)` ਪਤਾ ਕਰੋ ਜੇਕਰ: ਦੋ ਸਿੱਕਿਆਂ ਨੂੰ ਇੱਕ ਵਾਰੀ ਉਛਾਲਿਆ ਗਿਆ : E : ਕੋਈ ਪਟ ਨਾ ਆਉਣਾ। F: ਕੋਈ ਚਿੱਤ ਨਾ ਆਉਣਾ
`P(E|F)` ਪਤਾ ਕਰੋ ਜੇਕਰ: ਇੱਕ ਪਾਸੇ ਨੂੰ ਤਿੰਨ ਵਾਰੀ ਉਛਾਲਿਆ ਜਾਂਦਾ ਹੈ: E : ਤੀਜੀ ਉਛਾਲ ਤੇ ਸੰਖਿਆ 4 ਆਉਣਾ F : ਪਹਿਲੀ ਦੋ ਉਛਾਲਾਂ ਤੇ ਕ੍ਰਮਵਾਰ 6 ਅਤੇ 5 ਆਉਣਾ
`P(E|F)` ਪਤਾ ਕਰੋ ਜੇਕਰ: ਇੱਕ ਪਰਿਵਾਰ ਦੇ ਚਿੱਤਰ ਵਿੱਚ ਮਾਤਾ, ਪਿਤਾ ਅਤੇ ਪੁੱਤਰ ਬੇਤਰਤੀਬੀ ਨਾਲ ਖੜੇ ਹਨ: E : ਪੁੱਤਰ ਇੱਕ ਸਿਰੇ ਤੇ ਖੜਾ ਹੈ, F : ਪਿਤਾ ਵਿਚਕਾਰ ਖੜਾ ਹੈ।
ਇੱਕ ਕਾਲੇ ਅਤੇ ਇੱਕ ਲਾਲ ਪਾਸੇ ਨੂੰ ਉਛਾਲਿਆ ਗਿਆ ਹੈ : ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ 9 ਹੋਣ ਦੀ ਬਾਸ਼ਰਤ ਸੰਭਾਵਨਾ ਪਤਾ ਕਰੋ ਜੇਕਰ ਇਹ ਪਤਾ ਹੋਵੇ ਕਿ ਕਾਲੇ ਪਾਸੇ ਤੇ 5 ਆਇਆ ਹੈ।
ਇੱਕ ਕਾਲੇ ਅਤੇ ਇੱਕ ਲਾਲ ਪਾਸੇ ਨੂੰ ਉਛਾਲਿਆ ਗਿਆ ਹੈ : ਪਾਸਿਆਂ ਤੇ ਪ੍ਰਾਪਤ ਸੰਖਿਆਵਾਂ ਦਾ ਜੋੜ 8 ਹੋਣ ਦੀ ਬਾਸ਼ਰਤ ਸੰਭਾਵਨਾ ਪਤਾ ਕਰੋ ਜੇਕਰ ਇਹ ਪਤਾ ਹੋਵੇ ਕਿ ਲਾਲ ਪਾਸੇ ਤੇ ਸੰਖਿਆ 4 ਤੋਂ ਘੱਟ ਹੈ।
ਇੱਕ ਨਿਰਪੱਖ ਪਾਸੇ ਨੂੰ ਸੁੱਟਿਆ ਜਾਂਦਾ ਹੈ। ਘਟਨਾਵਾਂ `E = {1,3,5}, F = {2,3}`, ਅਤੇ `G = {2,3,4,5}` ਲਈ ਪਤਾ ਕਰੋ : `P (E|F)` ਅਤੇ `P (F|E)`
ਇੱਕ ਨਿਰਪੱਖ ਪਾਸੇ ਨੂੰ ਸੁੱਟਿਆ ਜਾਂਦਾ ਹੈ। ਘਟਨਾਵਾਂ `E = {1,3,5}, F = {2,3}`, ਅਤੇ `G = {2,3,4,5}` ਲਈ ਪਤਾ ਕਰੋ : `P (E|G)` ਅਤੇ `P(G|E)`
ਇੱਕ ਨਿਰਪੱਖ ਪਾਸੇ ਨੂੰ ਸੁੱਟਿਆ ਜਾਂਦਾ ਹੈ। ਘਟਨਾਵਾਂ `E = {1,3,5}, F = {2,3}`, ਅਤੇ `G = {2,3,4,5}` ਲਈ ਪਤਾ ਕਰੋ : `P(EcupF|G)` ਅਤੇ `P(EcapF|G)`
ਮੰਨ ਲਉ ਕਿ ਜਨਮ ਲੈਣ ਵਾਲੇ ਬੱਚੇ ਦਾ ਮੁੰਡਾ ਜਾਂ ਕੁੜੀ ਹੋਣਾ ਸਮ- ਸੰਭਾਵੀ ਹੈ। ਜੇਕਰ ਕਿਸੇ ਪਰਿਵਾਰ ਵਿੱਚ ਦੋ ਬੱਚੇ ਹਨ, ਤਾਂ ਦੋਵੇਂ ਬੱਚਿਆ ਦੇ ਕੁੜੀ ਹੋਣ ਦੀ ਬਾਸ਼ਰਤ ਸੰਭਾਵਨਾ ਕੀ ਹੈ, ਜੇਕਰ ਇਹ ਦਿੱਤਾ ਹੋਵੇ ਕਿ ਸਭ ਤੋਂ ਛੋਟਾ ਬੱਚਾ ਕੁੜੀ ਹੈ
ਮੰਨ ਲਉ ਕਿ ਜਨਮ ਲੈਣ ਵਾਲੇ ਬੱਚੇ ਦਾ ਮੁੰਡਾ ਜਾਂ ਕੁੜੀ ਹੋਣਾ ਸਮ- ਸੰਭਾਵੀ ਹੈ। ਜੇਕਰ ਕਿਸੇ ਪਰਿਵਾਰ ਵਿੱਚ ਦੋ ਬੱਚੇ ਹਨ, ਤਾਂ ਦੋਵੇਂ ਬੱਚਿਆ ਦੇ ਕੁੜੀ ਹੋਣ ਦੀ ਬਾਸ਼ਰਤ ਸੰਭਾਵਨਾ ਕੀ ਹੈ, ਜੇਕਰ ਇਹ ਦਿੱਤਾ ਹੋਵੇ ਕਿ ਘੱਟੋ-ਘੱਟ ਇੱਕ ਬੱਚਾ ਕੁੜੀ ਹੈ।
ਇੱਕ ਅਧਿਆਪਕ ਦੇ ਕੋਲ 300 ਸੱਚ/ਝੂਠ ਤਰ੍ਹਾਂ ਦੇ ਅਸਾਨ ਪ੍ਰਸ਼ਨ, 200 ਸੱਚ/ਝੂਠ ਤਰ੍ਹਾਂ ਦੇ ਮੁਸ਼ਕਿਲ ਪ੍ਰਸ਼ਨ, 500 ਬਹੁ- ਵਿਕਲਪ ਪ੍ਰਕਾਰ ਦੇ ਅਸਾਨ ਪ੍ਰਸ਼ਨ ਅਤੇ 400 ਬਹੁ- ਵਿਕਲਪ ਪ੍ਰਕਾਰ ਦੇ ਮੁਸ਼ਕਿਲ ਪ੍ਰਸ਼ਨ ਹਨ। ਜੇਕਰ ਪ੍ਰਸ਼ਨਾ ਵਿੱਚੋਂ ਇੱਕ ਪ੍ਰਸ਼ਨ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ, ਤਾਂ ਇੱਕ ਅਸਾਨ ਪ੍ਰਸ਼ਨ ਦੀ ਬਹੁ-ਵਿਕਲਪੀ ਹੋਣ ਦੀ ਕੀ ਸੰਭਾਵਨਾ ਹੈ?
ਇਹ ਦਿੱਤਾ ਹੋਇਆ ਹੈ ਕਿ ਦੋ ਪਾਸਿਆਂ ਨੂੰ ਸੁੱਟਣ ਤੇ ਪ੍ਰਾਪਤ ਸੰਖਿਆਵਾਂ ਵੱਖ- ਵੱਖ ਹਨ। ਦੋਵੇਂ ਸੰਖਿਆਵਾਂ ਦਾ ਜੋੜ 4 ਹੋਣ ਦੀ ਸੰਭਾਵਨਾ ਪਤਾ ਕਰੋ।
ਇੱਕ ਪਾਸੇ ਨੂੰ ਸੁੱਟਣ ਦੇ ਪ੍ਰਯੋਗ ਤੇ ਵਿਚਾਰ ਕਰੋ। ਜੇਕਰ ਪਾਸੇ ਤੇ ਆਈ ਸੰਖਿਆ 3 ਦੀ ਗੁਣਜ ਹੈ ਤਾਂ ਪਾਸੇ ਨੂੰ ਦੁਬਾਰਾ ਸੁੱਟੋ ਅਤੇ ਜੇਕਰ ਕੋਈ ਹੋਰ ਸੰਖਿਆ ਆਵੇ ਤਾਂ ਇੱਕ ਸਿੱਕੇ ਨੂੰ ਉਛਾਲੋ। ਘਟਨਾ ‘ਘੱਟੋ- ਘੱਟ ਇੱਕ ਪਾਸ਼ੇ ਤੇ ਸੰਖਿਆ 3 ਆਉਣਾ ’ ਦਿੱਤਾ ਹੋਇਆ ਹੈ ਤਾਂ ਘਟਨਾ ‘ਸਿੱਕੇ ਤੇ ਪੱਟ ਆਉਣਾ’ ਦੀ ਬਾਸ਼ਰਤ ਸੰਭਾਵਨਾ ਪਤਾ ਕਰੋ।
ਜੇਕਰ `P (A) = 1/2 , P(B) = 0` ਤਾਂ `P (A|B)` ਹੈ :
ਜੇਕਰ A ਅਤੇ B ਦੋ ਘਟਨਾਵਾਂ ਇਸ ਪ੍ਰਕਾਰ ਹਨ ਕਿ `P (A|B) = P(B|A) ne 0` ਤਾਂ:
ਜੇਕਰ `P(A)=3/5, P(B) = 1/5` ਅਤੇ A ਅਤੇ B ਅਜ਼ਾਦ ਘਟਨਾਵਾਂ ਹਨ ਤਾਂ `P (A cap B)` ਪਤਾ ਕਰੋ।
52 ਪੱਤਿਆਂ ਦੀ ਇੱਕ ਗੁੱਟੀ ਵਿੱਚੋਂ ਬੇਤਰਤੀਬੀ ਨਾਲ ਬਿਨਾਂ ਬਦਲੇ ਦੋ ਪੱਤੇ ਕੱਢੇ ਗਏ। ਦੋਵੇਂ ਪੱਤਿਆਂ ਦੇ ਕਾਲੇ ਰੰਗ ਦਾ ਹੋਣ ਦੀ ਸੰਭਾਵਨਾ ਪਤਾ ਕਰੋ।
ਸੰਤਰਿਆਂ ਦੇ ਇੱਕੋਂ ਬਕਸੇ ਦਾ ਨਿਰੀਖਣ ਉਸ ਵਿੱਚੋਂ ਬੇਤਰਤੀਬੀ ਨਾਲ ਬਗੈਰ ਬਦਲੇ ਤਿੰਨ ਸੰਤਰੇ ਕੱਢ ਕੇ ਕੀਤਾ ਜਾਂਦਾ ਹੈ। ਜੇਕਰ ਤਿੰਨੇ ਕੱਢੇ ਹੋਏ ਸੰਤਰੇ ਚੰਗੇ ਹੋਣ ਤਾਂ ਬਕਸੇ ਨੂੰ ਵੇਚਣ ਲਈ ਸਵੀਕਾਰ ਕੀਤਾ ਜਾਂਦਾ ਹੈ ਨਹੀਂ ਤਾਂ ਅਸਵੀਕਾਰ ਕਰ ਦਿੰਦੇ ਹਨ। ਇੱਕ ਬਕਸੇ, ਜਿਸ ਵਿੱਚ 15 ਸੰਤਰੇ ਹਨ ਜਿਹਨਾਂ ਵਿੱਚੋਂ 12 ਚੰਗੇ ਅਤੇ 3 ਖਰਾਬ ਸੰਤਰੇ ਹਨ, ਕੀ ਵਿਕਰੀ ਲਈ ਸਵੀਕਾਰ ਹੋਣ ਲਈ ਸੰਭਾਵਨਾ ਪਤਾ ਕਰੋ।
ਇੱਕ ਨਿਰਪੱਖ ਸਿੱਕਾ ਅਤੇ ਇੱਕ ਨਿਰਪੱਖ ਪਾਸੇ ਨੂੰ ਸੁੱਟਿਆ ਗਿਆ। ਮੰਨ ਲਉ A ਘਟਨਾ ‘ ਸਿੱਕੇ ਤੇ ਚਿੱਤ ਆਉਣਾ’ ਅਤੇ B ਘਟਨਾ ‘ਪਾਸੇ ਤੇ ਸੰਖਿਆ 3 ਆਉਣਾ’ ਨੂੰ ਦਰਸਾਉਂਦੇ ਹਨ। ਨਿਰੀਖਣ ਕਰੋ ਕਿ ਘਟਨਾਵਾਂ A ਅਤੇ B ਅਜ਼ਾਦ ਹਨ ਜਾਂ ਨਹੀਂ?
ਇੱਕ ਪਾਸੇ ਤੇ 1, 2, 3 ਲਾਲ ਰੰਗ ਨਾਲ ਅਤੇ 4, 5, 6 ਹਰੇ ਰੰਗ ਨਾਲ ਲਿਖੇ ਗਏ ਹਨ। ਇਸ ਪਾਸੇ ਨੂੰ ਸੁੱਟਿਆ ਗਿਆ। ਮੰਨ ਲਉ A ਘਟਨਾ 'ਸੰਖਿਆ ਜਿਸਤ ਹੈ’ ਅਤੇ B ਘਟਨਾ ‘ ਸੰਖਿਆ ਲਾਲ ਰੰਗ ਨਾਲ ਲਿਖੀ ਹੋਈ ਹੈ’, ਨੂੰ ਦਰਸਾਉਂਦੇ ਹਨ। ਕੀ A ਅਤੇ B ਅਜ਼ਾਦ ਹਨ?
ਮੰਨ ਲਉ E ਅਤੇ F ਦੋ ਘਟਨਾਵਾਂ ਇਸ ਤਰ੍ਹਾਂ ਹਨ ਕਿ `P(E)=3/5, P(F)=3/10` ਅਤੇ `P (E cap F)=1/5` ਤਾਂ ਕੀ E ਅਤੇ F ਅਜ਼ਾਦ ਹਨ?
A ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 1/2, P(AcupB)=3/5` ਅਤੇ `P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
A ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 1/2, P(AcupB)=3/5` ਅਤੇ `P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
ਮੰਨ ਲਉ A ਅਤੇ B ਅਜ਼ਾਦ ਘਟਨਾਵਾਂ ਹਨ ਅਤੇ `P(A) = 0.3` ਅਤੇ `P(B) = 0.4` ਹੈ, ਤਾਂ ਪਤਾ ਕਰੋ: `P(AcapB)`
ਮੰਨ ਲਉ A ਅਤੇ B ਅਜ਼ਾਦ ਘਟਨਾਵਾਂ ਹਨ ਅਤੇ `P(A) = 0.3` ਅਤੇ `P(B) = 0.4` ਹੈ, ਤਾਂ ਪਤਾ ਕਰੋ: `P(AcupB)`
ਮੰਨ ਲਉ A ਅਤੇ B ਅਜ਼ਾਦ ਘਟਨਾਵਾਂ ਹਨ ਅਤੇ `P(A) = 0.3` ਅਤੇ `P(B) = 0.4` ਹੈ, ਤਾਂ ਪਤਾ ਕਰੋ: `P(A|B)`
ਮੰਨ ਲਉ A ਅਤੇ B ਅਜ਼ਾਦ ਘਟਨਾਵਾਂ ਹਨ ਅਤੇ `P(A) = 0.3` ਅਤੇ `P(B) = 0.4` ਹੈ, ਤਾਂ ਪਤਾ ਕਰੋ: `P(B|A)`
ਦਿੱਤੀ ਹੋਈ ਘਟਨਾਵਾਂ A ਅਤੇ B ਇਹੋ ਜਿਹੀਆਂ ਹਨ, ਜਿੱਥੇ `P(A)=1/4, P(B) =1/2` ਅਤੇ `P(Acap B) =1/8` ਤਾਂ `P(A ਨਹੀਂ ਅਤੇ B ਨਹੀਂ)` ਪਤਾ ਕਰੋ।
ਮੰਨ ਲਉ A ਅਤੇ B ਇਹੋ ਜਿਹੀਆਂ ਘਟਨਾਵਾਂ ਹਨ ਕਿ `P(A) =1/2` ਅਤੇ `P(B) =7/12` ਅਤੇ `P(A` ਨਹੀਂ ਅਤੇ B ਨਹੀਂ)`=1/4` ਹੈ। ਕੀ A ਅਤੇ B ਅਜ਼ਾਦ ਘਟਨਾਵਾਂ ਹੈ?
A ਅਤੇ B ਅਜ਼ਾਦ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 0.3`, ਅਤੇ `P(B) = 0.6` ਤਾਂ `P(A` ਅਤੇ B) ਦਾ ਮੁੱਲ ਪਤਾ ਕਰੋ।
A ਅਤੇ B ਅਜ਼ਾਦ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 0.3`, ਅਤੇ `P(B) = 0.6` ਤਾਂ P(A ਅਤੇ B ਨਹੀਂ) ਦਾ ਮੁੱਲ ਪਤਾ ਕਰੋ।
A ਅਤੇ B ਅਜ਼ਾਦ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 0.3`, ਅਤੇ `P(B) = 0.6` ਤਾਂ P(A ਜਾਂ B) ਦਾ ਮੁੱਲ ਪਤਾ ਕਰੋ।
A ਅਤੇ B ਅਜ਼ਾਦ ਘਟਨਾਵਾਂ ਦਿੱਤੀਆਂ ਹਨ ਜਿੱਥੇ `P(A) = 0.3`, ਅਤੇ `P(B) = 0.6` ਤਾਂ `P(A` ਅਤੇ B ਵਿੱਚੋਂ ਕੋਈ ਨਹੀਂ) ਦਾ ਮੁੱਲ ਪਤਾ ਕਰੋ।
ਇੱਕ ਪਾਸੇ ਨੂੰ ਤਿੰਨ ਵਾਰੀ ਸੁੱਟਿਆ ਜਾਂਦਾ ਹੈ ਤਾਂ ਘੱਟੋ ਘੱਟ ਇੱਕ ਵਾਰੀ ਟਾਂਕ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ।
ਦੋ ਗੇਂਦਾ ਇੱਕ ਡੱਬੇ ਵਿੱਚੋਂ ਬਿਨਾਂ ਬਦਲੇ ਕੱਢੀਆਂ ਜਾਂਦੀਆਂ ਹਨ। ਡੱਬੇ ਵਿੱਚ 10 ਕਾਲੀਆਂ ਅਤੇ 8 ਲਾਲ ਗੇਂਦਾਂ ਹਨ ਤਾਂ ਸੰਭਾਵਨਾ ਪਤਾ ਕਰੋ ਕਿ ਦੋਵੇਂ ਗੇਂਦਾ ਲਾਲ ਹਨ।
ਦੋ ਗੇਂਦਾ ਇੱਕ ਡੱਬੇ ਵਿੱਚੋਂ ਬਿਨਾਂ ਬਦਲੇ ਕੱਢੀਆਂ ਜਾਂਦੀਆਂ ਹਨ। ਡੱਬੇ ਵਿੱਚ 10 ਕਾਲੀਆਂ ਅਤੇ 8 ਲਾਲ ਗੇਂਦਾਂ ਹਨ ਤਾਂ ਸੰਭਾਵਨਾ ਪਤਾ ਕਰੋ ਕਿ ਪਹਿਲੀ ਕਾਲੀ ਤੇ ਦੂਜੀ ਲਾਲ ਹੈ
ਦੋ ਗੇਂਦਾ ਇੱਕ ਡੱਬੇ ਵਿੱਚੋਂ ਬਿਨਾਂ ਬਦਲੇ ਕੱਢੀਆਂ ਜਾਂਦੀਆਂ ਹਨ। ਡੱਬੇ ਵਿੱਚ 10 ਕਾਲੀਆਂ ਅਤੇ 8 ਲਾਲ ਗੇਂਦਾਂ ਹਨ ਤਾਂ ਸੰਭਾਵਨਾ ਪਤਾ ਕਰੋ ਕਿ ਇੱਕ ਕਾਲੀ ਅਤੇ ਦੂਜੀ ਲਾਲ ਹੈ।
ਇੱਕ ਖਾਸ ਸਮੱਸਿਆ ਨੂੰ A ਅਤੇ B ਰਾਹੀਂ ਅਜ਼ਾਦੀ ਨਾਲ ਹੱਲ ਕਰਨ ਦੀ ਸੰਭਾਵਨਾਵਾਂ ਕ੍ਰਮਵਾਰ `1/2` ਅਤੇ `1/3` ਹਨ। ਜੇਕਰ ਦੋਵੇਂ, ਅਜ਼ਾਦੀ ਨਾਲ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਸੰਭਾਵਨਾ ਪਤਾ ਕਰੋ ਕਿ: ਸਮੱਸਿਆ ਹੱਲ ਹੋਵੇਗੀ।
ਇੱਕ ਖਾਸ ਸਮੱਸਿਆ ਨੂੰ A ਅਤੇ B ਰਾਹੀਂ ਅਜ਼ਾਦੀ ਨਾਲ ਹੱਲ ਕਰਨ ਦੀ ਸੰਭਾਵਨਾਵਾਂ ਕ੍ਰਮਵਾਰ `1/2` ਅਤੇ `1/3` ਹਨ। ਜੇਕਰ ਦੋਵੇਂ, ਅਜ਼ਾਦੀ ਨਾਲ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਸੰਭਾਵਨਾ ਪਤਾ ਕਰੋ ਕਿ: ਉਹਨਾ ਵਿੱਚੋਂ ਕੇਵਲ ਇਹ ਇੱਕ ਹੱਲ ਕਰੇਗਾ।
ਤਾਸ਼ ਦੇ 52 ਪੱਤਿਆਂ ਦੀ ਇੱਕ ਫੈਂਟੀ ਹੋਈ ਗੁੱਟੀ ਵਿੱਚੋਂ ਇੱਕ ਪੱਤਾ ਬੇਤਰਤੀਬੀ ਨਾਲ ਕੱਢਿਆ ਜਾਂਦਾ ਹੈ ਹੇਠ ਲਿਖੀਆਂ ਵਿੱਚੋਂ ਕਿਹੜੀ ਹਾਲਤਾਂ ਵਿੱਚ ਘਟਨਾਵਾਂ E ਅਤੇ F ਅਜ਼ਾਦ ਹੈ? E : ‘ਕੱਢਿਆ ਹੋਇਆ ਪੱਤਾ ਹੁਕਮ ਦਾ ਹੈ। F : ‘ਕੱਢਿਆ ਹੋਇਆ ਪੱਤਾ ਇੱਕਾ ਹੈ।
ਤਾਸ਼ ਦੇ 52 ਪੱਤਿਆਂ ਦੀ ਇੱਕ ਫੈਂਟੀ ਹੋਈ ਗੁੱਟੀ ਵਿੱਚੋਂ ਇੱਕ ਪੱਤਾ ਬੇਤਰਤੀਬੀ ਨਾਲ ਕੱਢਿਆ ਜਾਂਦਾ ਹੈ ਹੇਠ ਲਿਖੀਆਂ ਵਿੱਚੋਂ ਕਿਹੜੀ ਹਾਲਤਾਂ ਵਿੱਚ ਘਟਨਾਵਾਂ E ਅਤੇ F ਅਜ਼ਾਦ ਹੈ? E : ‘ਕੱਢਿਆ ਹੋਇਆ ਪੱਤਾ ਕਾਲੇ ਰੰਗ ਦਾ ਹੈ। F : ‘ਕੱਢਿਆ ਹੋਇਆ ਪੱਤਾ ਬਾਦਸ਼ਾਹ ਹੈ।
ਤਾਸ਼ ਦੇ 52 ਪੱਤਿਆਂ ਦੀ ਇੱਕ ਫੈਂਟੀ ਹੋਈ ਗੁੱਟੀ ਵਿੱਚੋਂ ਇੱਕ ਪੱਤਾ ਬੇਤਰਤੀਬੀ ਨਾਲ ਕੱਢਿਆ ਜਾਂਦਾ ਹੈ ਹੇਠ ਲਿਖੀਆਂ ਵਿੱਚੋਂ ਕਿਹੜੀ ਹਾਲਤਾਂ ਵਿੱਚ ਘਟਨਾਵਾਂ E ਅਤੇ F ਅਜ਼ਾਦ ਹੈ? E : ‘ਕੱਢਿਆ ਹੋਇਆ ਪੱਤਾ ਬਾਦਸ਼ਾਹ ਜਾਂ ਬੇਗਮ ਹੈ। F : ‘ਕੱਢਿਆ ਹੋਇਆ ਪੱਤਾ ਬੇਗਮ ਜਾਂ ਗੁਲਾਮ ਹੈ।
ਇੱਕ ਹੋਸਟਲ ਵਿੱਚ 60% ਵਿਦਿਆਰਥੀ ਹਿੰਦੀ ਦਾ, 40% ਅੰਗਰੇਜ਼ੀ ਦਾ ਅਤੇ 20% ਦੋਵੇਂ ਭਾਸ਼ਾਵਾਂ ਦਾ ਅਖਬਾਰ ਪੜ੍ਹਦੇ ਹਨ। ਇੱਕ ਵਿਦਿਆਰਥੀ ਨੂੰ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ ਕਿ ਉਹ ਨਾ ਤਾਂ ਹਿੰਦੀ ਅਤੇ ਨਾ ਹੀ ਅੰਗਰੇਜ਼ੀ ਦਾ ਅਖਬਾਰ ਪੜ੍ਹਦਾ ਹੈ।
ਇੱਕ ਹੋਸਟਲ ਵਿੱਚ 60% ਵਿਦਿਆਰਥੀ ਹਿੰਦੀ ਦਾ, 40% ਅੰਗਰੇਜ਼ੀ ਦਾ ਅਤੇ 20% ਦੋਵੇਂ ਭਾਸ਼ਾਵਾਂ ਦਾ ਅਖਬਾਰ ਪੜ੍ਹਦੇ ਹਨ। ਇੱਕ ਵਿਦਿਆਰਥੀ ਨੂੰ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ। ਜੇਕਰ ਉਹ ਹਿੰਦੀ ਦਾ ਅਖਬਾਰ ਪੜ੍ਹਦਾ ਹੈ ਤਾਂ ਉਸਦੇ ਅੰਗਰੇਜ਼ੀ ਦਾ ਅਖਬਾਰ ਵੀ ਪੜ੍ਹਨ ਵਾਲਾ ਹੋਣ ਦੀ ਸੰਭਾਵਨਾ ਪਤਾ ਕਰੋ।
ਇੱਕ ਹੋਸਟਲ ਵਿੱਚ 60% ਵਿਦਿਆਰਥੀ ਹਿੰਦੀ ਦਾ, 40% ਅੰਗਰੇਜ਼ੀ ਦਾ ਅਤੇ 20% ਦੋਵੇਂ ਭਾਸ਼ਾਵਾਂ ਦਾ ਅਖਬਾਰ ਪੜ੍ਹਦੇ ਹਨ। ਇੱਕ ਵਿਦਿਆਰਥੀ ਨੂੰ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ। ਜੇਕਰ ਉਹ ਅੰਗਰੇਜ਼ੀ ਦਾ ਅਖਬਾਰ ਪੜ੍ਹਦਾ ਹੈ ਤਾਂ ਉਸਦੇ ਹਿੰਦੀ ਦਾ ਅਖਬਾਰ ਵੀ ਪੜ੍ਹਨ ਵਾਲਾ, ਹੋਣ ਦੀ ਸੰਭਾਵਨਾ ਪਤਾ ਕਰੋ।
ਜੇਕਰ ਪਾਸਿਆਂ ਦਾ ਇੱਕ ਜੋੜਾ ਸੁੱਟਿਆ ਜਾਂਦਾ ਹੈ ਤਾਂ ਹਰੇਕ ਪਾਸੇ ਤੇ ਜਿਸਤ ਅਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੇਠ ਲਿਖਿਆਂ ਵਿੱਚੋਂ ਕੀ ਹੈ?
ਦੋ ਘਟਨਾਵਾਂ A ਅਤੇ B ਨੂੰ ਆਪਸ ਵਿੱਚ ਅਜ਼ਾਦ ਕਹਿੰਦੇ ਹਨ, ਜੇਕਰ
ਇੱਕ ਕਲਸ਼ ਵਿੱਚ 5 ਲਾਲ ਅਤੇ 5 ਕਾਲੀਆਂ ਗੇਂਦਾ ਹਨ। ਬੇਤਰਤੀਬੀ ਨਾਲ ਇੱਕ ਗੇਂਦ ਕੱਢੀ ਜਾਂਦੀ ਹੈ, ਜਿਸਦਾ ਰੰਗ ਨੋਟ ਕਰਨ ਦੇ ਬਾਅਦ ਦੁਬਾਰਾ ਕਲਸ਼ ਵਿੱਚ ਪਾ ਦਿੱਤੀ ਜਾਂਦੀ ਹੈ। ਕੱਢੇ ਹੋਏ ਰੰਗ ਦੀਆਂ 2 ਹੋਰ ਗੇਂਦਾਂ ਕਲਸ਼ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਅਤੇ ਕਲਸ਼ ਵਿਚੋਂ ਇੱਕ ਗੇਂਦ ਕੱਢੀ ਜਾਂਦੀ ਹੈ। ਦੂਜੀ ਗੇਂਦ ਦੀ ਲਾਲ ਹੋਣ ਦੀ ਸੰਭਾਵਨਾ ਕੀ ਹੈ?
ਇੱਕ ਥੈਲੇ ਵਿੱਚ 4 ਲਾਲ ਅਤੇ 4 ਕਾਲੀਆਂ ਗੇਂਦਾ ਹਨ ਅਤੇ ਥੈਲੇ ਵਿੱਚ 2 ਲਾਲ ਅਤੇ 6 ਕਾਲੀਆਂ ਗੇਂਦਾਂ ਹਨ। ਦੋਵੇਂ ਥੈਲਿਆਂ ਵਿੱਚੋਂ ਇੱਕ ਨੂੰ ਬੇਤਰਤੀਬੀ ਨਾਲ ਚੁਣਿਆ ਜਾਂਦਾ ਹੈ ਅਤੇ ਉਸ ਵਿੱਚੋਂ ਇੱਕ ਗੇਂਦ ਕੱਢੀ ਜਾਂਦੀ ਹੈ ਜਿਹੜੀ ਕਿ ਲਾਲ ਹੈ। ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਗੇਂਦ ਪਹਿਲੇ ਥੈਲੇ ਵਿੱਚੋਂ ਕੱਢੀ ਹੈ?
ਇਹ ਪਤਾ ਕਰੋ ਕਿ ਇੱਕ ਕਾਲਜ ਦੇ ਵਿਦਿਆਰਥੀਆਂ ਵਿੱਚੋਂ 60% ਹੋਸਟਲ ਵਿੱਚ ਰਹਿੰਦੇ ਹਨ ਅਤੇ 40% ਹੋਸਟਲ ਵਿੱਚ ਨਹੀਂ ਰਹਿੰਦੇ ਹਨ। ਪਹਿਲਾਂ ਦੇ ਸਾਲਾਂ ਦੇ ਨਤੀਜੇ ਸੂਚਿਤ ਕਰਦੇ ਹਨ ਕਿ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ 30% ਅਤੇ ਹੋਸਟਲ ਵਿੱਚ ਨਾ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ 20% ਵਿਦਿਆਰਥੀਆਂ ਨੇ A ਗਰੇਡ ਲਿਆ। ਸਾਲ ਦੇ ਅੰਤ ਵਿੱਚ ਕਾਲਜ ਦੇ ਇੱਕ ਵਿਦਿਆਰਥੀ ਨੂੰ ਬੇਤਰਤੀਬੀ ਨਾਲ ਚੁਣਿਆ ਗਿਆ ਅਤੇ ਇਹ ਪਾਇਆ ਗਿਆ ਕਿ ਉਸਨੂੰ A-ਗਰੇਡ ਮਿਲਿਆ ਹੈ। ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਉਹ ਵਿਦਿਆਰਥੀ ਹੋਸਟਲ ਵਿੱਚ ਰਹਿਣ ਵਾਲਾ ਹੈ?
ਇੱਕ ਬਹੁ-ਵਿਕਲਪੀ ਪ੍ਰਸ਼ਨ ਦਾ ਉਤਰ ਦੇਣ ਵਿੱਚ ਇੱਕ ਵਿਦਿਆਰਥੀ ਜਾਂ ਤਾਂ ਪ੍ਰਸ਼ਨ ਦਾ ਉਤਰ ਜਾਣਦਾ ਹੈ ਜਾਂ ਉਹ ਅੰਦਾਜ਼ਾ ਲਗਾਉਂਦਾ ਹੈ। ਮੰਨ ਲਉ ਕਿ ਉਸਦੇ ਉਤਰ ਜਾਨਣ ਦੀ ਸੰਭਾਵਨਾ `3/4` ਹੈ ਅਤੇ ਅੰਦਾਜ਼ਾ ਲਗਾਉਣ ਦੀ ਸੰਭਾਵਨਾ `1/4` ਹੈ। ਮੰਨ ਲਉ ਕਿ ਵਿਦਿਆਰਥੀ ਦੇ ਪ੍ਰਸ਼ਨ ਦੇ ਉਤਰ ਦਾ ਅੰਦਾਜ਼ਾ ਲਗਾਉਣਤੇ ਸਹੀ ਉਤਰ ਦੇਣ ਦੀ ਸੰਭਾਵਨਾ `1/4` ਹੈ ਤਾਂ ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਕੋਈ ਵਿਦਿਆਰਥੀ ਪ੍ਰਸ਼ਨ ਦਾ ਉਤਰ ਜਾਣਦਾ ਹੈ ਜੇਕਰ ਇਹ ਪਤਾ ਹੈ ਕਿ ਉਸਨੇ ਸਹੀ ਉਤਰ ਦਿੱਤਾ ਹੈ?
ਕਿਸੇ ਖਾਸ ਰੋਗ ਦੇ ਸਹੀ ਪ੍ਰੀਖਿਅਣ ਲਈ ਖੂਨ ਦੀ ਜਾਂਚ 99% ਅਸਰਦਾਰ ਹੈ, ਜਦੋਂ ਅਸਲ ਵਿੱਚ ਰੋਗੀ ਉਸ ਰੋਗ ਤੋਂ ਪੀੜਿਤ ਹੈ। ਪਰ 0.5% ਵਾਰੀ ਕਿਸੇ ਠੀਕ ਵਿਅਕਤੀ ਦੇ ਖੂਨ ਦੀ ਜਾਂਚ ਕਰਨ ਤੇ ਪ੍ਰੀਖਿਅਣ ਗਲਤ ਰਿਪੋਰਟ ਦਿੰਦਾ ਹੈ ਭਾਵ ਵਿਅਕਤੀ ਨੂੰ ਰੋਗ ਤੋਂ ਪੀੜਿਤ ਦੱਸਦਾ ਹੈ। ਜੇਕਰ ਕਿਸੇ ਅਬਾਦੀ ਵਿੱਚ 0-1% ਲੋਗ ਉਸ ਰੋਗ ਤੋਂ ਪੀੜਿਤ ਹਨ ਤਾਂ ਕੀ ਸੰਭਾਵਨਾ ਹੈ ਕਿ ਕੋਈ ਬੇਤਰਤੀਬੀ ਨਾਲ ਚੁਣਿਆ ਹੋਇਆ ਵਿਅਕਤੀ ਉਸ ਰੋਗ ਤੋਂ ਪੀੜਿਤ ਹੋਵੇਗਾ ਜੇਕਰ ਉਸਦੇ ਖੂਨ ਦੀ ਜਾਂਚ ਵਿੱਚ ਦੱਸਿਆ ਜਾਂਦਾ ਹੈ ਕਿ ਉਸਨੂੰ ਇਹ ਰੋਗ ਹੈ?
ਤਿੰਨ ਸਿੱਕੇ ਦਿੱਤੇ ਹਨ। ਇੱਕੇ ਸਿੱਕੇ ਦੇ ਦੋਵੇਂ ਪਾਸੇ ਚਿੱਤ ਹੈ। ਦੂਜਾ ਸਿੱਕਾ ਪੱਖਪਾਤੀ ਹੈ ਜਿਸ ਵਿੱਚ ਚਿੱਤ 75% ਵਾਰੀ ਆਉਂਦੀ ਹੈ ਅਤੇ ਤੀਜਾ ਸਿੱਕਾ ਨਿਰਪੱਖ ਹੈ। ਤਿੰਨਾਂ ਵਿੱਚੋਂ ਇੱਕ ਸਿੱਕਾ ਬੇਤਰਤੀਬੀ ਨਾਲ ਚੁਣਿਆ ਗਿਆ ਅਤੇ ਉਛਾਲਿਆ ਗਿਆ। ਜੇਕਰ ਸਿੱਕੇ ਤੇ ਚਿੱਤ ਆਉਂਦਾ ਹੈ, ਤਾਂ ਕੀ ਸੰਭਾਵਨਾ ਹੈ ਕਿ ਉਹ ਦੋਵੇਂ ਚਿੱਤ ਵਾਲੇ ਸਿੱਕੇ ਹਨ?
ਇੱਕ ਬੀਮਾ ਕੰਪਨੀ 2000 ਸਕੂਟਰ ਚਾਲਕਾਂ, 4000 ਕਾਰ ਚਾਲਕਾਂ ਅਤੇ 6000 ਟਰੱਕ ਦਾ ਬੀਮਾ ਕਰਦੀ ਹੈ। ਦੁਰਘਟਨਾਵਾਂ ਦੀਆਂ ਸੰਭਾਵਨਾਵਾਂ ਕ੍ਰਮਵਾਰ: 0-01, 0-03 ਅਤੇ 0-15 ਹੈ। ਬੀਮਾ ਕਰਵਾਉਣ ਵਾਲੇ ਚਾਲਕਾਂ ਵਿੱਚੋਂ ਇੱਕ ਦੁਰਘਟਨਾ ਤੋਂ ਪੀੜਿਤ ਹੋ ਜਾਂਦਾ ਹੈ। ਉਸ ਵਿਅਕਤੀ ਦੇ ਸਕੂਟਰ ਚਾਲਕ ਹੋਣ ਦੀ ਸੰਭਾਵਨਾ ਕੀ ਹੈ?
ਇੱਕ ਕਾਰਖਾਨੇ ਵਿੱਚ A ਅਤੇ B ਮਸ਼ੀਨਾਂ ਹਨ। ਪਹਿਲੇ ਵਿਵਰਨ ਤੋਂ ਪਤਾ ਲਗਦਾ ਹੈ ਕਿ ਕੁੱਲ ਪੈਦਾਵਾਰ ਦਾ 60% ਮਸ਼ੀਨ A ਅਤੇ 40% ਮਸ਼ੀਨ B ਰਾਹੀਂ ਪੈਦਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨ A ਦਾ 2% ਅਤੇ ਮਸ਼ੀਨ B ਦਾ 1% ਪੈਦਾਵਾਰ ਖਰਾਬ ਹੈ। ਜੇਕਰ ਕੁੱਲ ਪੈਦਾਵਾਰ ਦਾ ਇੱਕ ਢੇਰ ਬਣਾ ਲਿਆ ਜਾਂਦਾ ਹੈ ਅਤੇ ਉਸ ਢੇਰ ਤੋਂ ਬੇਤਰਤੀਬੀ ਨਾਲ ਕੱਢੀ ਗਈ ਵਸਤੂ ਖਰਾਬ ਹੋਵੇ, ਤਾਂ ਇਸ ਵਸਤੂ ਦੇ ਮਸ਼ੀਨ A ਰਾਹੀਂ ਬਣੇ ਹੋਣ ਦੀ ਕੀ ਸੰਭਾਵਨਾ ਹੈ?
ਦੋ ਟੋਲੀਆਂ ਇੱਕ ਨਿਗਮ ਦੇ ਨਿਦੇਸ਼ਕ ਮੰਡਲ ਵਿੱਚ ਪਦ ਪ੍ਰਾਪਤ ਕਰਨ ਲਈ ਮੁਕਾਬਲੇ ਵਿੱਚ ਹਨ। ਪਹਿਲੀ ਅਤੇ ਦੂਜੀ ਟੋਲੀ ਦੇ ਜਿੱਤਣ ਦੀ ਸੰਭਾਵਨਾਵਾਂ ਕ੍ਰਮਵਾਰ 0-6 ਅਤੇ 0-4 ਹਨ। ਇਸ ਤੋਂ ਇਲਾਵਾ ਜੇਕਰ ਪਹਿਲੀ ਟੋਲੀ ਜਿੱਤਦੀ ਹੈ ਤਾਂ ਇੱਕ ਨਵੇਂ ਉਤਪਾਦ ਦੇ ਸ਼ੁਰੂ ਹੋਣ ਦੀ ਸੰਭਾਵਨਾ 0-7 ਹੈ ਅਤੇ ਜੇਕਰ ਦੂਜੀ ਟੋਲੀ ਜਿੱਤਦੀ ਹੈ ਤਾਂ ਇਸ ਗੱਲ ਦੀ ਸੰਗਤ ਸੰਭਾਵਨਾ 0-3 ਹੈ। ਇਸ ਦੀ ਸੰਭਾਵਨਾ ਪਤਾ ਕਰੋ ਕਿ ਨਵਾਂ ਉਤਪਾਦ ਦੂਜੇ ਦਲ ਰਾਹੀਂ ਸ਼ੁਰੂ ਕੀਤਾ ਗਿਆ ਹੈ।
ਮੰਨ ਲਉ ਕਿ ਕੋਈ ਕੁੜੀ ਇੱਕ ਪਾਸਾ ਸੁੱਟਦੀ ਹੈ। ਜੇਕਰ ਉਸਨੂੰ 5 ਜਾਂ 6 ਸੰਖਿਆ ਪ੍ਰਾਪਤ ਹੁੰਦੀ ਹੈ ਤਾਂ ਉਹ ਇੱਕ ਸਿੱਕਾ ਤਿੰਨ ਵਾਰੀ ਉਛਾਲਦੀ ਹੈ ਅਤੇ ਚਿੱਤ ਆਉਣ ਦੀ ਗਿਣਤੀ ਨੋਟ ਕਰਦੀ ਹੈ। ਜੇਕਰ ਉਸਨੂੰ 1, 2, 3 ਜਾਂ 4 ਸੰਖਿਆ ਪ੍ਰਾਪਤ ਹੁੰਦੀ ਹੈ ਤਾਂ ਉਹ ਇੱਕ ਸਿੱਕੇ ਆਉਣਾ ਇੱਕ ਵਾਰੀ ਉਛਾਲਦੀ ਹੈ ਅਤੇ ਇਹ ਨੋਟ ਕਰਦੀ ਹੈ ਕਿ ਉਸਤੇ ਚਿੱਤ ਜਾਂ ਪੱਟ ਆਉਂਦਾ ਹੈ। ਜੇਕਰ ਉਸਨੂੰ ਠੀਕ ਇੱਕ ਚਿੱਤ ਪ੍ਰਾਪਤ ਹੁੰਦਾ ਹੈ, ਤਾਂ ਉਸਦੇ ਰਾਹੀਂ ਉਛਾਲੇ ਪਾਸੇ ਤੇ 1, 2, 3 ਜਾਂ 4 ਆਉਣ ਦੀ ਸੰਭਾਵਨਾ ਕੀ ਹੈ?
ਇੱਕ ਨਿਰਮਾਤਾ ਦੇ ਕੋਲ A, B ਅਤੇ C ਮਸ਼ੀਨ ਆਪਰੇਟਰ ਹਨ। ਪਹਿਲਾ ਆਪਰੇਟਰ A 1% ਖਰਾਬ ਸਮੱਗਰੀ ਬਣਾਉਂਦਾ ਹੈ ਅਤੇ ਆਪਰੇਟਰ B ਅਤੇ C ਕ੍ਰਮਵਾਰ 5% ਅਤੇ 7% ਖਰਾਬ ਸਮੱਗਰੀ ਬਣਾੳਂਦੇ ਹਨ। ਕਾਰਜ ਤੇ A ਕੁੱਲ 50% ਸਮਾਂ ਲਗਾਉਂਦਾ ਹੈ, B ਕੁੱਲ ਸਮਾਂ ਦਾ 30% ਅਤੇ C ਕੁੱਲ ਸਮਾਂ ਦਾ 20% ਲਗਾਉਂਦਾ ਹੈ। ਜੇਕਰ ਇੱਕ ਖਰਾਬ ਸਮੱਗਰੀ ਬਣਦੀ ਹੈ ਤਾਂ ਉਸਨੂੰ A ਰਾਹੀਂ ਬਨਾਉਣ ਦੀ ਸੰਭਾਵਨਾ ਕੀ ਹੈ?
52 ਪੱਤਿਆਂ ਦੀ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪਤਾ ਗਵਾਚ ਜਾਂਦਾ ਹੈ। ਬਾਕੀ ਪੱਤਿਆਂ ਵਿਚੋਂ ਦੋ ਪੱਤੇ ਕੱਢੇ ਜਾਂਦੇ ਹਨ ਜਿਹੜੇ ਇੱਟ ਦੇ ਹਨ। ਗਵਾਚੇ ਪੱਤੇ ਦੇ ਇੱਟ ਦੇ ਹੋਣ ਦੀ ਕੀ ਸੰਭਾਵਨਾ ਹੈ?
A ਰਾਹੀਂ ਸੱਚ ਬੋਲਣ ਦੀ ਸੰਭਾਵਨਾ `4/5` ਹੈ। ਇੱਕ ਸਿੱਕਾ ਉਛਾਲਿਆ ਜਾਂਦਾ ਹੈ ਅਤੇ A ਦੱਸਦਾ ਹੈ ਕਿ ਚਿੱਤ ਆਇਆ ਹੈ। ਅਸਲ ਵਿੱਚ ਚਿੱਤ ਆਉਣ ਦੀ ਸੰਭਾਵਨਾ ਹੈ:
ਜੇਕਰ A ਅਤੇ B ਇਹੋ ਜਿਹੀਆਂ ਘਟਨਾਵਾਂ ਹਨ ਕਿ `AsubB` ਹੈ ਅਤੇ `P(B) ne 0` ਹੈ ਤਾਂ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਠੀਕ ਹੈ:
ਦੱਸੋ ਕਿ ਹੇਠ ਲਿਖੀ ਸੰਭਾਵਨਾ ਵੰਡ ਵਿੱਚ ਕਿਹੜੇ ਇੱਕ ਬੇਤਰਤੀਬ ਚਲ ਲਈ ਸੰਭਵ ਨਹੀਂ ਹਨ। ਆਪਣਾ ਉੱਤਰ ਕਾਰਣ ਨਾਲ ਲਿਖੋ। `
ਦੱਸੋ ਕਿ ਹੇਠ ਲਿਖੀ ਸੰਭਾਵਨਾ ਵੰਡ ਵਿੱਚ ਕਿਹੜੇ ਇੱਕ ਬੇਤਰਤੀਬ ਚਲ ਲਈ ਸੰਭਵ ਨਹੀਂ ਹਨ। ਆਪਣਾ ਉੱਤਰ ਕਾਰਣ ਨਾਲ ਲਿਖੋ। `
ਦੱਸੋ ਕਿ ਹੇਠ ਲਿਖੀ ਸੰਭਾਵਨਾ ਵੰਡ ਵਿੱਚ ਕਿਹੜੇ ਇੱਕ ਬੇਤਰਤੀਬ ਚਲ ਲਈ ਸੰਭਵ ਨਹੀਂ ਹਨ। ਆਪਣਾ ਉੱਤਰ ਕਾਰਣ ਨਾਲ ਲਿਖੋ। `
ਦੱਸੋ ਕਿ ਹੇਠ ਲਿਖੀ ਸੰਭਾਵਨਾ ਵੰਡ ਵਿੱਚ ਕਿਹੜੇ ਇੱਕ ਬੇਤਰਤੀਬ ਚਲ ਲਈ ਸੰਭਵ ਨਹੀਂ ਹਨ। ਆਪਣਾ ਉੱਤਰ ਕਾਰਣ ਨਾਲ ਲਿਖੋ। `
ਇੱਕ ਕਲਸ਼ ਵਿੱਚ 5 ਲਾਲ ਅਤੇ 2 ਕਾਲੀਆਂ ਗੇਂਦਾਂ ਹਨ। ਦੋ ਗੇਂਦਾ ਬੇਤਰਤੀਬੀ ਨਾਲ ਕੱਢੀਆਂ ਗਈਆਂ। ਮੰਨ ਲਉ X ਕਾਲੀ ਗੇਂਦਾਂ ਨੂੰ ਦਰਸਾਉਂਦਾ ਹੈ। X ਦੇ ਸੰਭਾਵੀ ਮੁੱਲ ਕੀ ਹਨ? ਕੀ X ਬੇਤਰਤੀਬ ਚਲ ਹੈ?
ਮੰਨ ਲਉ X ਚਿੱਤਾਂ ਦੀ ਗਿਣਤੀ ਅਤੇ ਪਟਾਂ ਦੀ ਗਿਣਤੀ ਵਿੱਚ ਅੰਤਰ ਨੂੰ ਦਰਸਾਉਂਦਾ ਹੈ, ਜਦੋਂ ਇੱਕ ਸਿੱਕੇ ਨੂੰ 6 ਵਾਰੀ ਉਛਾਲਿਆ ਜਾਂਦਾ ਹੈ। X ਦੇ ਸੰਭਾਵੀ ਮੁੱਲ ਕੀ ਹਨ?
ਇੱਕ ਸਿੱਕੇ ਦੀ ਦੋ ਉਛਾਲਾਂ ਵਿੱਚ ਚਿੱਤਾਂ ਦੀ ਗਿਣਤੀ ਦੀ ਸੰਭਾਵਨਾ ਵੰਡ ਪਤਾ ਕਰੋ।
ਤਿੰਨ ਸਿੱਕਿਆਂ ਨੂੰ ਇੱਕੋ ਵਾਰੀ ਉਛਾਲਣ ਤੇ ਪਟਾਂ ਦੀ ਗਿਣਤੀ ਦੀ ਸੰਭਾਵਨਾ ਵੰਡ ਪਤਾ ਕਰੋ।
ਇੱਕ ਸਿੱਕੇ ਦੀ ਚਾਰ ਉਛਾਲਾਂ ਵਿੱਚ ਚਿੱਤਾਂ ਦੀ ਗਿਣਤੀ ਦੀ ਸੰਭਾਵਨਾ ਵੰਡ ਪਤਾ ਕਰੋ।
ਇੱਕ ਪਾਸਾ ਦੋ ਵਾਰੀ ਸੁੱਟਣ ਤੇ ਸਫਲਤਾ ਦੀ ਸੰਖਿਆ ਦੀ ਸੰਭਾਵਨਾ ਵੰਡ ਪਤਾ ਕਰੋ ਜਿੱਥੇ : 4 ਤੋਂ ਵੱਡੀ ਸੰਖਿਆ’ ਨੂੰ ਇੱਕ ਸਫਲਤਾ ਮੰਨਿਆ ਗਿਆ ਹੈ।
ਇੱਕ ਪਾਸਾ ਦੋ ਵਾਰੀ ਸੁੱਟਣ ਤੇ ਸਫਲਤਾ ਦੀ ਸੰਖਿਆ ਦੀ ਸੰਭਾਵਨਾ ਵੰਡ ਪਤਾ ਕਰੋ ਜਿੱਥੇ : ਪਾਸੇ ਤੇ ਸੰਖਿਆ 6 ਆਉਣਾ’ ਨੂੰ ਸਫਲਤਾ ਮੰਨਿਆ ਗਿਆ ਹੈ।
30 ਬਲਬਾਂ ਦੇ ਇੱਕ ਢੇਰ ਵਿੱਚੋਂ, ਵਿੱਚੋਂ 6 ਬਲਬ ਖਰਾਬ ਹਨ। 4 ਬਲਬ ਦਾ ਇੱਕ ਨਮੂਨਾ ਬੇਤਰਤੀਬੀ ਨਾਲ ਬਗੈਰ ਪੁਨਰ ਸਥਾਪਿਤ ਕੀਤਾ ਕੱਢਿਆ ਜਾਂਦਾ ਹੈ। ਖਰਾਬ ਬਲਬਾਂ ਦੀ ਸੰਖਿਆ ਦੀ ਸੰਭਾਵਨਾ ਵੰਡ ਪਤਾ ਕਰੋ।
ਇੱਕ ਸਿੱਕਾ ਗੈਰ ਨਿਰਪੱਖ ਹੈ, ਜਿਸ ਵਿੱਚ ਚਿੱਤ ਆਉਣ ਦੀ ਸੰਭਾਵਨਾ ਪਟ ਆਉਣ ਤੋਂ ਤਿਗੁਣੀ ਹੈ। ਜੇਕਰ ਸਿੱਕਾ ਦੋ ਵਾਰੀ ਉਛਾਲਿਆ ਜਾਂਦਾ ਹੈ ਤਾਂ ਪਟਾਂ ਦੀ ਗਿਣਤੀ ਦੀ ਸੰਭਾਵਨਾ ਵੰਡ ਪਤਾ ਕਰੋ।
ਇੱਕ ਬੇਤਰਤੀਬ ਚਲ X ਦੀ ਸੰਭਾਵਨਾ ਵੰਡ ਹੇਠ ਦਿੱਤਾ ਗਿਆ ਹੈ।
ਪਤਾ ਕਰੋ: `P (0ltXlt3)` ਪਤਾ ਕਰੋ: k
ਇੱਕ ਬੇਤਰਤੀਬ ਚਲ X ਦੀ ਸੰਭਾਵਨਾ ਵੰਡ ਹੇਠ ਦਿੱਤਾ ਗਿਆ ਹੈ। `
ਪਤਾ ਕਰੋ: `P(0
ਇੱਕ ਬੇਤਰਤੀਬ ਚਲ X ਦੀ ਸੰਭਾਵਨਾ ਵੰਡ ਹੇਠ ਦਿੱਤਾ ਗਿਆ ਹੈ।
ਪਤਾ ਕਰੋ: `P(06)`
ਇੱਕ ਬੇਤਰਤੀਬ ਚਲ X ਦੀ ਸੰਭਾਵਨਾ ਵੰਡ ਹੇਠ ਦਿੱਤਾ ਗਿਆ ਹੈ। `
ਇੱਕ ਬੇਤਰਤੀਬ ਚਲ X ਸੰਭਾਵਨਾ ਫਲਨ P(x) ਹੇਠ ਪ੍ਰਕਾਰ ਹੈ, ਜਿੱਥੇ k ਕੋਈ ਸੰਖਿਆ ਹੈ: `P(x)={(k,,`ਜੇਕਰ,,`x=0),(2k,,`ਜੇਕਰ,,`x=1),(3k,,`ਜੇਕਰ,,`x=2),(0,,,,):}` k ਦਾ ਮੁੱਲ ਪਤਾ ਕਰੋ।
ਇੱਕ ਬੇਤਰਤੀਬ ਚਲ X ਸੰਭਾਵਨਾ ਫਲਨ P(x) ਹੇਠ ਪ੍ਰਕਾਰ ਹੈ, ਜਿੱਥੇ k ਕੋਈ ਸੰਖਿਆ ਹੈ: `P(x)={(k,,`ਜੇਕਰ,,`x=0),(2k,,`ਜੇਕਰ,,`x=1),(3k,,`ਜੇਕਰ,,`x=2),(0,,,,):}` `P(X<2), P(Xle2), P(Xge2)` ਪਤਾ ਕਰੋ।
ਇੱਕ ਨਿਰਪੱਖ ਸਿੱਕੇ ਨੂੰ ਤਿੰਨ ਵਾਰੀ ਉਛਾਲਣ ਤੇ ਪ੍ਰਾਪਤ ਚਿੱਤਾਂ ਦੀ ਸੰਖਿਆ ਦਾ ਮੱਧਮਾਨ ਪਤਾ ਕਰੋ।
ਦੋ ਪਾਸਿਆਂ ਦੇ ਜੋੜੇ ਨੂੰ ਸੁੱਟਿਆ ਗਿਆ। ਜੇਕਰ X, ਛੇ ਦੀ ਸੰਖਿਆ ਨੂੰ ਦਰਸਾਉਂਦਾ ਹੈ, ਤਾਂ X ਦਾ ਪੂਰਵ ਅਨੁਮਾਨ ਪਤਾ ਕਰੋ।
ਪਹਿਲੀਆਂ ਛੇ ਧਨਾਤਮਕ ਸੰਪੂਰਨ ਵਿੱਚੋਂ ਦੋ ਸੰਖਿਆਵਾਂ ਬੇਤਰਤੀਬੀ (ਬਿਨਾ ਪੁਨਰ ਸਥਾਪਿਤ ਕੀਤੇ) ਨਾਲ ਚੁਣੀਆਂ ਗਈਆਂ। ਮੰਨ ਲਉ X ਦੋਵੇਂ ਸੰਖਿਆਵਾਂ ਵਿੱਚੋਂ ਵੱਡੀ ਸੰਖਿਆ ਨੂੰ ਦਰਸਾਉਂਦੀ ਹੈ। E(X) ਪਤਾ ਕਰੋ।
ਮੰਨ ਲਉ ਦੋ ਪਾਸਿਆਂ ਨੂੰ ਸੁੱਟਣ ਤੇ ਪ੍ਰਾਪਤ ਸੰਖਿਆਵਾਂ ਦੇ ਜੋੜ ਨੂੰ X ਤੋਂ ਲਿਖਿਆ ਜਾਂਦਾ ਹੈ। X ਦਾ ਪ੍ਰਸਰਨ ਅਤੇ ਮਾਨਕ ਵਿਚਲਨ ਪਤਾ ਕਰੋ।
ਇੱਕ ਜਮਾਤ ਵਿੱਚ 15 ਵਿਦਿਆਰਥੀ ਹਨ ਜਿਹਨਾਂ ਦੀ ਉਮਰ 14, 17, 15, 14, 21, 17, 19, 20, 16, 18, 20, 17, 16, 19 ਅਤੇ 20 ਸਾਲ ਹੈ। ਇੱਕ ਵਿਦਿਆਰਥੀ ਨੂੰ ਇਸ ਤਰ੍ਹਾਂ ਚੁਣਿਆ ਗਿਆ ਕਿ ਹਰੇਕ ਵਿਦਿਆਰਥੀ ਦੇ ਚੁਣੇ ਜਾਣ ਦੀ ਸੰਭਾਵਨਾ ਬਰਾਬਰ ਹੈ ਅਤੇ ਚੁਣੇ ਵਿਦਿਆਰਥੀ ਦੀ ਉਮਰ ਨੂੰ (X)ਨੂੰ ਲਿਖਿਆ ਗਿਆ। ਬੇਤਰਤੀਬ ਚਲ X ਦੀ ਸੰਭਾਵਨਾ ਵੰਡ ਪਤਾ ਕਰੋ। X ਦਾ ਮੱਧਮਾਨ, ਪ੍ਰਸਰਨ ਅਤੇ ਮਾਨਕ ਵਿਚਲਨ ਵੀ ਪਤਾ ਕਰੋ।
ਇੱਕ ਬੈਠਕ ਵਿੱਚ 70% ਭਾਗੀਦਾਰਾਂ ਨੇ ਕਿਸੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ 30% ਭਾਗੀਦਾਰਾਂ ਨੇ ਵਿਰੋਧ ਕੀਤਾ। ਇੱਕ ਭਾਗੀਦਾਰ ਨੂੰ ਬੇਤਰਤੀਬ ਨਾਲ ਚੁਣਿਆ ਗਿਆ ਅਤੇ, ਜੇਕਰ ਉਸ ਭਾਗੀਦਾਰ ਨੇ ਪ੍ਰਸਤਾਵ ਦਾ ਵਿਰੋਧ ਕੀਤਾ ਹੋਵੇ ਤਾਂ `X = 0` ਲਿਆ ਗਿਆ, ਜਦੋਂ ਕਿ ਜੇਕਰ ਉਸਨੇ ਪ੍ਰਸਤਾਵ ਦਾ ਸਮਰਥਨ ਕੀਤਾ ਹੋਵੇ ਤਾਂ `X = 1` ਲਿਆ ਗਿਆ। `E(X)` ਅਤੇ `var (X)` ਪਤਾ ਕਰੋ।
ਇਹੋ ਜਿਹੇ ਪਾਸੇ, ਜਿਸਦੇ ਤਿੰਨ ਫ਼ਲਨਾਂ ਤੇ 1 ,ਹੋਰ ਦੋ ’ਤੇ 2 ਅਤੇ ਇੱਕ ਪਾਸੇ ’ਤੇ 5 ਲਿਖਿਆ ਹੈ, ਨੂੰ ਸੁੱਟਣ ਤੇ ਪ੍ਰਾਪਤ ਸੰਖਿਆਵਾਂ ਦਾ ਮੱਧਮਾਨ ਹੈ :
Exercise questions and complete solutions for chapter ਸੰਭਾਵਨਾ of PSEB (PUNJABI MEDIUM) of Class 12