Class 8 | MATHS |
Chapter | ਰਾਸ਼ੀਆਂ ਦੀ ਤੁਲਨਾ |
PSEB (PUNJABI MEDIUM) | EXAMPLE |
Number Of Questions | 17 |
Academic Year | 2023-24 |
ਕਿਸੇ ਸਕੂਲ ਵਿੱਚ ਜਮਾਤ VII ਦੇ ਲਈ ਪਿਕਨਿਕ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ ਅਤੇ ਇਹਨਾਂ ਦੀ ਸੰਖਿਆ 18 ਹੈ। ਪਿਕਨਿਕ ਦਾ ਸਥਾਨ ਸਕੂਲ ਤੋਂ 55km ਦੂਰ ਹੈ ਅਤੇ ਟਰਾਂਸਪੋਰਟ ਕੰਪਨੀ Rs 12 ਪ੍ਰਤੀ km ਦਾ ਦਰ ਨਾਲ ਕਿਰਾਇਆ ਲੈਂਦੀ ਹੈ। ਖਾਣ-ਪੀਣ ਦਾ ਕੁੱਲ ਖਰਚ Rs 4280 ਹੋਵੇਗਾ। ਕੀ ਤੁਸੀਂ ਦੱਸ ਸਕਦੇ ਹੋ : ਜਮਾਤ ਵਿੱਚ ਲੜਕੀਆਂ ਦੀ ਸੰਖਿਆ ਦਾ ਲੜਕਿਆਂ ਦੀ ਸੰਖਿਆ ਨਾਲ ਅਨੁਪਾਤ ?
ਕਿਸੇ ਸਕੂਲ ਵਿੱਚ ਜਮਾਤ VII ਦੇ ਲਈ ਪਿਕਨਿਕ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ ਅਤੇ ਇਹਨਾਂ ਦੀ ਸੰਖਿਆ 18 ਹੈ। ਪਿਕਨਿਕ ਦਾ ਸਥਾਨ ਸਕੂਲ ਤੋਂ 55km ਦੂਰ ਹੈ ਅਤੇ ਟਰਾਂਸਪੋਰਟ ਕੰਪਨੀ Rs 12 ਪ੍ਰਤੀ km ਦਾ ਦਰ ਨਾਲ ਕਿਰਾਇਆ ਲੈਂਦੀ ਹੈ। ਖਾਣ-ਪੀਣ ਦਾ ਕੁੱਲ ਖਰਚ Rs 4280 ਹੋਵੇਗਾ। ਕੀ ਤੁਸੀਂ ਦੱਸ ਸਕਦੇ ਹੋ : ਜੇ ਦੋ ਅਧਿਆਪਕ ਵੀ ਜਮਾਤ ਦੇ ਨਾਲ ਪਿਕਨਿਕ ‘ਤੇ ਜਾ ਰਹੇ ਹਨ ਤਾਂ ਪ੍ਰਤੀ ਵਿਅਕਤੀ ਖਰਚ?
ਕਿਸੇ ਸਕੂਲ ਵਿੱਚ ਜਮਾਤ VII ਦੇ ਲਈ ਪਿਕਨਿਕ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਕੁੱਲ ਸੰਖਿਆ ਦਾ 60% ਲੜਕੀਆਂ ਹਨ ਅਤੇ ਇਹਨਾਂ ਦੀ ਸੰਖਿਆ 18 ਹੈ। ਪਿਕਨਿਕ ਦਾ ਸਥਾਨ ਸਕੂਲ ਤੋਂ 55km ਦੂਰ ਹੈ ਅਤੇ ਟਰਾਂਸਪੋਰਟ ਕੰਪਨੀ Rs 12 ਪ੍ਰਤੀ km ਦਾ ਦਰ ਨਾਲ ਕਿਰਾਇਆ ਲੈਂਦੀ ਹੈ। ਖਾਣ-ਪੀਣ ਦਾ ਕੁੱਲ ਖਰਚ Rs 4280 ਹੋਵੇਗਾ। ਕੀ ਤੁਸੀਂ ਦੱਸ ਸਕਦੇ ਹੋ : ਜੇ ਉਹਨਾਂ ਦਾ ਪਹਿਲਾ ਠਹਿਰਾਅ ਸਕੂਲ ਤੋਂ 22 km ਦੀ ਦੂਰੀ ‘ਤੇ ਹੈ ਤਾਂ ਉਹ ਕੁੱਲ 55km ਦੀ ਦੂਰੀ ਦਾ ਕਿੰਨੇ ਪ੍ਰਤੀਸ਼ਤ ਹੈ? ਕਿੰਨੇ ਪ੍ਰਤੀਸ਼ਤ ਦੂਰੀ ਤੈਅ ਕਰਨਾ ਬਾਕੀ ਹੈ?
ਪਿਛਲੇ ਸਾਲ ਇੱਕ ਸਕੂਟਰ ਦਾ ਮੁੱਲ Rs 34,000 ਸੀ। ਇਸ ਸਾਲ ਇਸਦੇ ਮੁੱਲ ਵਿੱਚ 20% ਵਾਧਾ ਹੋ ਗਿਆ ਹੈ। ਸਕੂਟਰ ਦਾ ਨਵਾਂ ਮੁੱਲ ਪਤਾ ਕਰੋ?
Rs 840 ਅੰਕਿਤ ਮੁੱਲ ਵਾਲੀ ਇੱਕ ਵਸਤੂ Rs 714 ਵਿੱਚ ਵੇਚੀ ਜਾਂਦੀ ਹੈ। ਕਟੌਤੀ ਜਾਂ ਕਟੌਤੀ ਪ੍ਰਤੀਸ਼ਤ ਪਤਾ ਕਰੋ।
ਇੱਕ ਫਰਾਕ ਦਾ ਸੂਚੀ ਮੁੱਲ Rs 220 ਹੈ। ਸੇਲ ਵਿੱਚ 20% ਕਟੌਤੀ ਦੀ ਘੋਸ਼ਣਾ ਕੀਤੀ ਜਾਂਦੀ ਹੈ। ਇਸ ਫਰਾਕ ‘ਤੇ ਕਟੌਤੀ ਦੀ ਰਾਸ਼ੀ ਕੀ ਹੈ ਅਤੇ ਇਸਦਾ ਵੇਚ ਮੁੱਲ ਕੀ ਹੈ?
ਸੋਹਣ ਨੇ ਇੱਕ ਪੁਰਾਣਾ ਫਰਿੱਜ Rs 2500 ਵਿੱਚ ਖਰੀਦਿਆਂ। ਉਸਨੇ Rs 500 ਉਸਦੀ ਮੁਰੰਮਤ ‘ਤੇ ਖਰਚ ਕੀਤੇ ਅਤੇ Rs 3300 ਵਿੱਚ ਵੇਚ ਦਿੱਤਾ। ਉਸਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ।
ਇੱਕ ਦੁਕਾਨਦਾਰ ਨੇ 200 ਬਲਬ Rs 10 ਪ੍ਰਤੀ ਬਲਬ ਦੀ ਦਰ ਨਾਲ ਖਰੀਦੇ। ਉਹਨਾਂ ਵਿੱਚ 5 ਬਲਬ ਖਰਾਬ ਹਨ ਅਤੇ ਉਹਨਾਂ ਨੂੰ ਸੁੱਟਣਾ ਪਿਆ। ਬਾਕੀ ਬਲਬਾਂ ਨੂੰ Rs 12 ਪ੍ਰਤੀ ਬਲਬ ਦੀ ਦਰ ‘ਤੇ ਵੇਚਿਆ ਗਿਆ। ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ।
ਮੀਨੂੰ ਨੇ ਦੋ ਪੱਖੇ Rs 1200 ਪ੍ਰਤੀ ਪੱਖੇ ਦੀ ਦਰ ਨਾਲ ਖਰੀਦੇ ਹਨ। ਉਸਨੇ ਇੱਕ ਪੱਖੇ ਨੂੰ 5% ਹਾਨੀ ਨਾਲ ਅਤੇ ਦੂਸਰੇ ਪੱਖੇ ਨੂੰ 10% ਲਾਭ ਨਾਲ ਵੇਚਿਆ ਹੈ। ਹਰੇਕ ਪੱਖੇ ਦਾ ਵੇਚ ਮੁੱਲ ਪਤਾ ਕਰੋ। ਕੁੱਲ ਲਾਭ ਜਾਂ ਹਾਨੀ ਵੀ ਪਤਾ ਕਰੋ।
(ਵਿਕਰੀ ਕਰ ਪਤਾ ਕਰਨਾ) ਕਿਸੇ ਦੁਕਾਨ ‘ਤੇ ਇੱਕ ਜੋੜੀ ਰੋਲਰ ਸਕੇਟਸ (ਪਹੀਏ ‘ਤੇ ਘੁੰਮਣ ਵਾਲੇ ਜੁੱਤੇ) ਦਾ ਮੁੱਲ Rs 450 ਸੀ। ਵਸੂਲੇ ਗਏ ਵਿਕਰੀ ਟੈਕਸ ਦੀ ਦਰ 5% ਸੀ। ਬਿੱਲ ਦੀ ਭੂਗਤਾਨ ਰਾਸ਼ੀ ਪਤਾ ਕਰੋ।
ਵਹੀਦਾ ਨੇ ਇੱਕ ਕੂਲਰ 10% Rs 3300 ਵਿੱਚ ਖਰੀਦਿਆ ਹੈ। ਵੈਟ ਦੇ ਜੁੜਨ ਤੋਂ ਪਹਿਲਾਂ ਕੂਲਰ ਦਾ ਮੁੱਲ ਪਤਾ ਕਰੋ। [ਵੈਟ(VAT) Value Added Tax]
Rs 10,000 ਦੀ ਰਾਸ਼ੀ 15% ਸਲਾਨਾ ਵਿਆਜ ਦਰ ‘ਤੇ 2 ਸਾਲ ਦੇ ਲਈ ਉਧਾਰ ਲਈ ਜਾਂਦੀ ਹੈ। ਇਸ ਰਾਸ਼ੀ ‘ਤੇ ਸਧਾਰਨ ਵਿਆਜ ਅਤੇ 2 ਸਾਲ ਦੇ ਅੰਤ ਵਿੱਚ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਪਤਾ ਕਰੋ।
Rs 12,600 ਦਾ 2 ਸਾਲ ਦੇ ਲਈ 10% ਸਲਾਨਾ ਦਰ ਨਾਲ ਮਿਸ਼ਰਤ ਵਿਆਜ ਪਤਾ ਕਰੋ ਜਦੋਂ ਕਿ ਵਿਆਜ ਸਲਾਨਾ ਜੁੜਦਾ ਹੋਵੇ।
ਜੇਕਰ ਵਿਆਜ ਛਿਮਾਹੀ ਹੁੰਦਾ ਹੈ ਤਾਂ `1(1)/(2)` ਸਾਲ ਦੇ ਲਈ 10% ਸਲਾਨਾ ਦਰ ‘ਤੇ ਉਧਾਰ ਲਏ ਗਏ Rs 12,000 ਦੇ ਕਰਜ਼ ਦਾ ਭੁਗਤਾਨ ਕਰਨ ਦੇ ਲਈ ਕਿੰਨੀ ਰਾਸ਼ੀ ਦੇਣੀ ਪਵੇਗੀ।
Rs 10,000 ਦੀ ਰਾਸ਼ੀ ਦਾ 1 ਸਾਲ ਅਤੇ 3 ਮਹੀਨੇ ਦੇ ਲਈ `8(1)/(2)%` ਸਲਾਨਾ ਦਰ ਨਾਲ ਨਿਵੇਸ਼ ਕਰਨ ‘ਤੇ ਮਿਸ਼ਰਤ ਵਿਆਜ ਪਤਾ ਕਰੋ, ਜਦੋਂ ਕਿ ਵਿਆਜ ਸਲਾਨਾ ਲਗਦਾ ਹੋਵੇ।
ਸਾਲ 1997 ਦੇ ਅੰਤ ਵਿੱਚ ਕਿਸੇ ਸ਼ਹਿਰ ਦੀ ਜਨਸੰਖਿਆ 20,000 ਸੀ। ਇਸ ਵਿੱਚ 5% ਸਲਾਨਾ ਦਰ ਨਾਲ ਵਾਧਾ ਹੋਇਆ। ਸਾਲ 2000 ਦੇਅੰਤ ਵਿੱਚ ਸ਼ਹਿਰ ਦੀ ਜਨਸੰਖਿਆ ਪਤਾ ਕਰੋ।
ਇੱਕ T.V. Rs 21,000 ਵਿੱਚ ਖਰਿਦਿਆ ਗਿਆ। ਇੱਕ ਸਾਲ ਬਾਅਦ T.V ਦਾ ਮੁੱਲ 5% ਘੱਟ ਹੋ ਗਿਆ। (ਇੱਥੇ ਘੱਟਣ ਦਾ ਅਰਥ ਹੈ ਵਸਤੂ ਦੇ ਉਪਯੋਗ ਅਤੇ ਉਮਰ ਦੇ ਕਾਰਨ ਉਸਦੇ ਮੁੱਲ ਵਿੱਚ ਕਮੀ ਹੋਈ)। ਇੱਕ ਸਾਲ ਬਾਅਦ T.V. ਦਾ ਮੁੱਲ ਪਤਾ ਕਰੋ।
EXAMPLE questions and complete solutions for chapter ਰਾਸ਼ੀਆਂ ਦੀ ਤੁਲਨਾ of PSEB (PUNJABI MEDIUM) of Class 8