Class 8 | MATHS |
Chapter | ਰਾਸ਼ੀਆਂ ਦੀ ਤੁਲਨਾ |
PSEB (PUNJABI MEDIUM) | EXERCISE |
Number Of Questions | 38 |
Academic Year | 2023-24 |
ਹੇਠਾਂ ਲਿਖਿਆਂ ਦਾ ਅਨੁਪਾਤ ਪਤਾ ਕਰੋ : ਇੱਕ ਸਾਇਕਲ ਦੀ 15 km ਪ੍ਰਤੀ ਘੰਟੇ ਦੀ ਗਤੀ ਦਾ ਇੱਕ ਸਕੂਟਰ ਦੀ 30 km ਪ੍ਰਤੀ ਘੰਟੇ ਦੀ ਗਤੀ ਨਾਲ।
ਹੇਠਾਂ ਲਿਖਿਆਂ ਦਾ ਅਨੁਪਾਤ ਪਤਾ ਕਰੋ : 5m ਦਾ 10km ਨਾਲ
ਹੇਠਾਂ ਲਿਖਿਆਂ ਦਾ ਅਨੁਪਾਤ ਪਤਾ ਕਰੋ : 50 ਪੈਸੇ ਦਾ Rs 5 ਨਾਲ
ਹੇਠਾਂ ਲਿਖੇ ਅਨੁਪਾਤਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ : 3 : 4
ਹੇਠਾਂ ਲਿਖੇ ਅਨੁਪਾਤਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ : 2 : 3
25 ਵਿਦਿਆਰਥੀਆਂ ਵਿੱਚੋਂ 72% ਵਿਦਿਆਰਥੀ ਗਣਿਤ ਵਿੱਚ ਚੰਗੇ ਹਨ। ਕਿੰਨੇ ਵਿਦਿਆਰਥੀ ਗਣਿਤ ਵਿੱਚ ਚੰਗੇ ਨਹੀਂ ਹਨ?
ਇੱਕ ਫੁੱਟਬਾਲ ਟੀਮ ਨੇ ਕੁੱਲ ਜਿੰਨੇ ਮੈਟ ਖੇਡੇ ਉਹਨਾਂ ਵਿੱਚੋਂ 10 ਮੇਚਾਂ ਵਿੱਚ ਜਿੱਤ ਹਾਸਿਲ ਕੀਤੀ। ਜੇ ਉਹਨਾਂ ਦੀ ਜਿੱਤ ਦਾ ਪ੍ਰਤੀਸ਼ਤ 40 ਸੀ ਤਾਂ ਉਸ ਟੀਮ ਨੇ ਕੁੱਲ ਕਿੰਨੇ ਮੈਟ ਖੇਡੇ ?
ਜੇ ਚਮੇਲੀ ਦੇ ਕੋਲ ਆਪਣੀ ਰਕਮ ਦਾ 75% ਖਰਚ ਕਰਨ ਦੇ ਬਾਅਦ Rs 600 ਬਚੇ ਤਾਂ ਪਤਾ ਕਰੋ ਉਸਦੇ ਕੋਲ ਸ਼ੁਰੂ ਵਿੱਚ ਕਿੰਨੀ ਰਕਮ ਸੀ?
ਜੇ ਕਿਸੇ ਸ਼ਹਿਰ ਵਿੱਚ 60% ਵਿਅਕਤੀ ਕ੍ਰਿਕੇਟ ਪਸੰਦ ਕਰਦੇ, 30% ਫੁੱਟਬਾਲ ਪਸੰਦ ਕਰਦੇ ਹਨ ਅਤੇ ਬਾਕੀ ਹੋਰ ਖੇਡਾਂ ਪਸੰਦ ਕਰਦੇ ਹਨ, ਤਾਂ ਪਤਾ ਕਰੋ ਕਿ ਕਿੰਨੇ ਪ੍ਰਤੀਸ਼ਤ ਵਿਅਕਤੀ ਹੋਰ ਖੇਡਾਂ ਪਸੰਦ ਕਰਦੇ ਹਨ? ਜੇ ਕੁੱਲ ਵਿਅਕਤੀ 50 ਲੱਖ ਹਨ ਤਾਂ ਹਰੇਕ ਤਰ੍ਹਾਂ ਦੀ ਖੇਡ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਅਸਲ ਸੰਖਿਆ ਪਤਾ ਕਰੋ।
ਇੱਕ ਵਿਅਕਤੀ ਦੀ ਤਨਖਾਹ ਵਿੱਚ 10% ਵਾਧਾ ਹੁੰਦਾ ਹੈ। ਜੇ ਉਸਦੀ ਨਵੀਂ ਤਨਖਾਹ Rs 1,54,000 ਹੈ ਤਾਂ ਉਸਦੀ ਮੂਲ ਤਨਖਾਹ ਪਤਾ ਕਰੋ।
ਐਤਵਾਰ ਨੂੰ 845 ਵਿਅਕਤੀ ਚਿੜੀਆਂ ਘਰ ਗਏ। ਸੋਮਵਾਰ ਨੂੰ ਸਿਰਫ 169 ਵਿਅਕਤੀ ਗਏ। ਚਿੜੀਆਘਰ ਦੀ ਸੈਰ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਵਿੱਚ ਸੋਮਵਾਰ ਨੂੰ ਕਿੰਨੇ ਪ੍ਰਤੀਸ਼ਤ ਕਮੀ ਹੋਈ?
ਇੱਕ ਦੁਕਾਨਦਾਰ Rs 2400 ਵਿੱਚ 80 ਵਸਤੂਆਂ ਖਰੀਦਦਾ ਹੈ ਅਤੇ ਉਹਨਾਂ ਨੂੰ 16% ਲਾਭ ‘ਤੇ ਵੇਚਦਾ ਹੈ। ਇੱਕ ਵਸਤੂ ਦਾ ਵੇਚ ਮੁੱਲ ਪਤਾ ਕਰੋ।
ਇੱਕ ਵਸਤੂ ਦਾ ਮੁੱਲ Rs 15,500 ਸੀ। Rs 450 ਇਸਦੀ ਮੁਰੰਮਤ ‘ਤੇ ਖਰਚ ਕੀਤੇ ਗਏ ਸਨ। ਜੇ ਇਸ ਨੂੰ 15% ਲਾਭ ‘ਤੇ ਵੇਚਿਆ ਜਾਂਦਾ ਹੈ ਤਾਂ ਉਸਦਾ ਵੇਚ ਮੁੱਲ ਪਤਾ ਕਰੋ।
ਇੱਕ VCR ਅਤੇ TV ਵਿੱਚੋਂ ਹਰੇਕ ਨੂੰ Rs 8000 ‘ਤੇ ਖਰੀਦਿਆ ਗਿਆ। ਦੁਕਾਨਦਾਰ ਨੂੰ VCR ‘ਤੇ 4% ਹਾਨੀ ਅਤੇ TV ‘ਤੇ 8% ਲਾਭ ਹੋਇਆ। ਇਸ ਪੂਰੇ ਲੈਣ-ਦੇਣ ਵਿੱਚ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ।
ਸੇਲ ਦੇ ਦੌਰਾਨ ਇੱਕ ਦੁਕਾਨ ਸਾਰੀਆਂ ਵਸਤੂਆਂ ਦੇ ਅੰਕਿਤ ਮੁੱਲ ‘ਤੇ 10% ਕਟੌਤੀ ਦਿੰਦੀ ਹੈ। Rs 1450 ਅੰਕਿਤ ਮੁੱਲ ਵਾਲੀ ਇੱਕ ਜੀਨ ਅਤੇ ਦੋ ਕਮੀਜ਼ਾਂ, ਜਿਸ ਵਿੱਚ ਹਰੇਕ ਦਾ ਅੰਕਿਤਾ ਮੁੱਲ Rs 850 ਹੈ, ਨੂੰ ਖਰੀਦਣ ਦੇ ਲਈ ਕਿਸੇ ਗ੍ਰਾਹਕ ਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ?
ਇੱਕ ਦੁੱਧ ਵਾਲੇ ਨੇ ਆਪਣੀਆਂ ਦੋ ਮੱਝਾਂ ਨੂੰ Rs 20,000 ਪ੍ਰਤੀ ਮੱਝ ਦੀ ਦਰ ਨਾਲ ਵੇਚਿਆ। ਇੱਕ ਮੱਝ ‘ਤੇ ਉਸ ਨੇ 5% ਲਾਭ ਹੋਇਆ ਅਤੇ ਦੂਸਰੀ ‘ਤੇ ਉਸ ਨੂੰ 10% ਹਾਨੀ ਹੋਈ। ਇਸ ਸੌਦੇ ਵਿੱਚ ਉਸਦਾ ਕੁੱਲ ਲਾਭ ਜਾਂ ਹਾਨੀ ਪਤਾ ਕਰੋ। (ਸੰਕੇਤ : ਪਹਿਲਾਂ ਹਰੇਕ ਦਾ ਖਰੀਦ ਮੁੱਲ ਪਤਾ ਕਰੋ।)
ਇੱਕ ਟੈਲੀਵਿਜ਼ਨ ਦਾ ਮੁੱਲ Rs 13,000 ਹੈ। ਇਸ 'ਤੇ 12% ਦੀ ਦਰ ਨਾਲ ਵਿਕਰੀ ਟੈਕਸ ਵਸੂਲਿਆ ਜਾਂਦਾ ਹੈ। ਜੇ ਵਿਨੋਦ ਇਸ ਟੈਲੀਵਿਜ਼ਨ ਨੂੰ ਖਰੀਦਦਾ ਹੈ ਤਾਂ ਉਸਦੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਪਤਾ ਕਰੋ।
ਅਰੁਣ ਇੱਕ ਜੋੜੀ ਸਕੇਟਸ (ਪਹੀਏ ਵਾਲੇ ਬੂਟ) ਕਿਸੇ ਸੇਲ ਤੋਂ ਖਰੀਦ ਕੇ ਲਿਆਇਆ ਜਿਸ ‘ਤੇ ਦਿੱਤੀ ਗਈ ਕਟੌਤੀ ਦੀ ਦਰ 20% ਸੀ। ਜੋ ਉਸ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ Rs. 1600 ਹੈ ਤਾਂ ਅੰਕਿਤ ਮੁੱਲ ਪਤਾ ਕਰੋ।
ਮੈਂ ਇੱਕ ਹੇਅਰ ਡਰਾਇਰ (ਵਾਲ ਸੁਕਾਉਣ ਵਾਲਾ ਯੰਤਰ) 8% ਵੇਟ ਸਮੇਤ Rs 5400 ਵਿੱਚ ਖਰੀਦਿਆ। ਵੈਟ ਨੂੰ ਜੋੜਨ ਤੋਂ ਪਹਿਲਾਂ ਦਾ ਉਸਦਾ ਮੁੱਲ ਪਤਾ ਕਰੋ।
ਹੇਠਾਂ ਲਿਖਿਆਂ ਦੇ ਲਈ ਮਿਸ਼ਰਧਨ (ਕੁੱਲ ਰਾਸ਼ੀ) ਅਤੇ ਮਿਸ਼ਰਤ ਵਿਆਜ ਪਤਾ ਕੋਰ : Rs 10,800 'ਤੇ 3 ਸਾਲ ਦੇ ਲਈ `12(1)/(2)%` ਸਲਾਨਾ ਦਰ 'ਤੇ ਸਲਾਨਾ ਜੋੜਨ ‘ਤੇ।
ਹੇਠਾਂ ਲਿਖਿਆਂ ਦੇ ਲਈ ਮਿਸ਼ਰਧਨ (ਕੁੱਲ ਰਾਸ਼ੀ) ਅਤੇ ਮਿਸ਼ਰਤ ਵਿਆਜ ਪਤਾ ਕੋਰ : Rs 18,000 'ਤੇ `2(1)/(2)` ਸਾਲ ਦੇ ਲਈ 10% ਸਲਾਨਾ ਦਰ 'ਤੇ ਸਲਾਨਾ ਜੋੜਨ ‘ਤੇ।
ਹੇਠਾਂ ਲਿਖਿਆਂ ਦੇ ਲਈ ਮਿਸ਼ਰਧਨ (ਕੁੱਲ ਰਾਸ਼ੀ) ਅਤੇ ਮਿਸ਼ਰਤ ਵਿਆਜ ਪਤਾ ਕੋਰ : Rs 62,500 'ਤੇ `1(1)/(2)` ਸਾਲ ਦੇ ਲਈ 8% ਸਲਾਨਾ ਦਰ 'ਤੇ ਛਿਮਾਹੀ ਜੋੜਨ ‘ਤੇ।
ਹੇਠਾਂ ਲਿਖਿਆਂ ਦੇ ਲਈ ਮਿਸ਼ਰਧਨ (ਕੁੱਲ ਰਾਸ਼ੀ) ਅਤੇ ਮਿਸ਼ਰਤ ਵਿਆਜ ਪਤਾ ਕੋਰ : Rs 10,000 'ਤੇ 1 ਸਾਲ ਦੇ ਲਈ 8% ਸਲਾਨਾ ਦਰ 'ਤੇ ਛਿਮਾਹੀ ਜੋੜਨ ‘ਤੇ।
ਕਮਲਾ ਨੇ ਇੱਕ ਸਕੂਟਰ ਖਰੀਦਣ ਦੇ ਲਈ ਕਿਸੇ ਬੈਂਕ ਵਿੱਚ Rs 26400, 15% ਸਲਾਨਾ ਤੇ ਉਧਾਰ ਲਏ ਜਦੋਂ ਕਿ ਵਿਆਜ ਸਲਾਨਾ ਜੁੜਦਾ ਹੋਵੇ। 2 ਸਾਲ ਅਤੇ 4 ਮਹੀਨੇ ਦੇ ਅੰਤ ਵਿੱਚ ਉਧਾਰ ਖਤਮ ਕਰਨ ਦੇ ਲਈ ਉਸ ਨੂੰ ਕਿੰਨੀ ਰਾਸ਼ੀ ਦਾ ਭੁਗਤਾਨ ਕਰਨਾ ਪਿਆ ? (ਸੰਕੇਤ : ਵਿਆਜ ਨੂੰ ਸਲਾਨਾ ਜੋੜਦੇ ਹੋਏ ਪਹਿਲਾਂ 2 ਸਾਲ ਲਈ A ਪਤਾ ਕਰੋ ਅਤੇ ਦੂਜੇ ਸਾਲ ਲਈ ਕੁੱਲ ਰਾਸ਼ੀ ‘ਤੇ `4/12` ਸਾਲ ਦਾ ਸਧਾਰਨ ਵਿਆਜ ਪਤਾ ਕਰੋ।)
ਫੈਬਿਨਾ ਨੇ Rs 12,500. 3 ਸਾਲ ਦੇ ਲਈ 12% ਸਲਾਨਾ ਦਰ ‘ਤੇ ਸਧਾਰਨ ਵਿਆਜ ‘ਤੇ ਉਧਾਰ ਲਏ ਅਤੇ ਰਾਧਾ ਨੇ ਉਨ੍ਹੀ ਰਾਸ਼ੀ ਉਨ੍ਹੇ ਸਮੇਂ ਦੇ ਲਈ 10% ਸਲਾਨਾ ਦਰ ਨਾਲ ਮਿਸ਼ਰਤ ਵਿਆਜ ‘ਤੇ ਉਧਾਰ ਲਈ। ਜੇਕਰ ਵਿਆਜ ਸਲਾਨਾ ਜੁੜਦਾ ਹੋਵੇ ਤਾਂ ਕਿਸ ਨੇ ਜ਼ਿਆਦਾ ਵਿਆਜ ਦਾ ਭੁਗਤਾਨ ਕਰਨਾ ਹੈ ਅਤੇ ਕਿੰਨਾ ਵੱਧ ਕਰਨ ਹੈ?
ਮੈਂ ਜਮਸ਼ੇਦ ਤੋ Rs 12,000, 2 ਸਾਲ ਦੇ ਲਈ 6% ਸਲਾਨਾ ਦਰ ‘ਤੇ ਸਧਾਰਨ ਵਿਆਜ ‘ਤੇ ਉਧਾਰ ਲਏ। ਜੇ ਮੈਂ ਇਹ ਰਾਸ਼ੀ 6% ਸਲਾਨਾ ਦੀ ਦਰ ਨਾਲ ਮਿਸ਼ਰਤ ਵਿਆਜ ‘ਤੇ ਉਧਾਰ ਲਈ ਹੁੰਦੀ ਤਾਂ ਮੈਨੂੰ ਕਿੰਨੀ ਵੱਧ ਰਾਸ਼ੀ ਦਾ ਭੁਗਤਾਨ ਕਰਨਾ ਪੈਂਦਾ ?
ਵਾਸੂਦੇਵ ਨੇ 12% ਸਲਾਨਾ ਦਰ ‘ਤੇ Rs 60,000 ਦਾ ਨਿਵੇਸ਼ ਕੀਤਾ। ਜੇਕਰ ਵਿਆਜ ਛਿਮਾਹੀ ਜੁੜਦਾ ਹੋਵੇ ਤਾਂ ਪਤਾ ਕਰੋ ਕਿ ਉਹ 6 ਮਹੀਨੇ ਦੇ ਅੰਤ ਵਿੱਚ
ਵਾਸੂਦੇਵ ਨੇ 12% ਸਲਾਨਾ ਦਰ ‘ਤੇ Rs 60,000 ਦਾ ਨਿਵੇਸ਼ ਕੀਤਾ। ਜੇਕਰ ਵਿਆਜ ਛਿਮਾਹੀ ਜੁੜਦਾ ਹੋਵੇ ਤਾਂ ਪਤਾ ਕਰੋ ਕਿ ਉਹ ਇੱਕ ਸਾਲ ਦੇ ਅੰਤ ਵਿੱਚ, ਕੁੱਲ ਕਿੰਨੀ ਰਾਸ਼ੀ ਪ੍ਰਾਪਤ ਕਰੇਗਾ?
ਆਰਿਫ ਨੇ ਇੱਕ ਬੈਂਕ ਤੋਂ Rs 80,000 ਦਾ ਕਰਜ਼ਾ ਲਿਆ। ਜੇਕਰ ਵਿਆਜ ਦੀ ਦਰ 10% ਸਲਾਨਾ ਹੈ ਤਾਂ `1(1)/(2)` ਸਾਲ ਬਾਅਦ ਉਸਦੇ ਦੁਆਰਾ ਭੁਗਤਾਨ ਕੀਤੀਆਂ ਜਾਣ ਵਾਲੀਆਂ ਰਾਸ਼ੀਆਂ ਵਿੱਚ ਅੰਤਰ ਪਤਾ ਕਰੋ। ਜੇਕਰ ਵਿਆਜ ਸਲਾਨਾ ਜੁੜਦਾ ਹੋਵੇ
ਆਰਿਫ ਨੇ ਇੱਕ ਬੈਂਕ ਤੋਂ Rs 80,000 ਦਾ ਕਰਜ਼ਾ ਲਿਆ। ਜੇਕਰ ਵਿਆਜ ਦੀ ਦਰ 10% ਸਲਾਨਾ ਹੈ ਤਾਂ `1(1)(2)` ਸਾਲ ਬਾਅਦ ਉਸਦੇ ਦੁਆਰਾ ਭੁਗਤਾਨ ਕੀਤੀਆਂ ਜਾਣ ਵਾਲੀਆਂ ਰਾਸ਼ੀਆਂ ਵਿੱਚ ਅੰਤਰ ਪਤਾ ਕਰੋ। ਜੇਕਰ ਵਿਆਜ ਛਿਮਾਹੀ ਜੁੜਦਾ ਹੋਵੇ।
ਮਾਰੀਆ ਨੇ ਕਿਸੇ ਵਪਾਰ ਵਿੱਚ Rs 8000 ਦਾ ਨਿਵੇਸ਼ ਕੀਤਾ। ਉਸ ਨੂੰ 5% ਸਲਾਨਾ ਦਰ ‘ਤੇ ਮਿਸ਼ਰਤ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ। ਜੇਕਰ ਵਿਆਜ ਸਲਾਨਾ ਜੁੜਦਾ ਹੋਵੇ ਤਾਂ ਦੋ ਸਾਲ ਦੇ ਅੰਤ ਵਿੱਚ ਉਸਦੇ ਨਾਂ ‘ਤੇ ਜਮ੍ਹਾਂ ਕੀਤੀ ਗਈ ਰਾਸ਼ੀ ਪਤਾ ਕਰੋ।
ਮਾਰੀਆ ਨੇ ਕਿਸੇ ਵਪਾਰ ਵਿੱਚ Rs 8000 ਦਾ ਨਿਵੇਸ਼ ਕੀਤਾ। ਉਸ ਨੂੰ 5% ਸਲਾਨਾ ਦਰ ‘ਤੇ ਮਿਸ਼ਰਤ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ। ਜੇਕਰ ਵਿਆਜ ਸਲਾਨਾ ਜੁੜਦਾ ਹੋਵੇ ਤਾਂ ਤੀਸਰੇ ਸਾਲ ਦਾ ਵਿਆਜ ਪਤਾ ਕਰੋ।
Rs 10,000 ਤੇ `1(1)/(2)` ਸਾਲ ਦੇ ਲਈ 10% ਸਲਾਨਾ ਦਰ ਨਾਲ ਮਿਸ਼ਰਤ ਵਿਆਜ ਅਤੇ ਕੁੱਲ ਰਾਸ਼ੀ ਪਤਾ ਕਰੋ ਜਦੋਂ ਕਿ ਵਿਆਜ ਛਿਮਾਹੀ ਜੁੜਣਾ ਹੈ। ਕੀ ਇਹ ਵਿਆਜ ਉਸ ਵਿਆਜ ਤੋਂ ਜ਼ਿਆਦਾ ਹੋਵੇਗਾ ਜਿਹੜਾ ਸਲਾਨਾ ਜੁੜਦਾ ਹੋਵੇ?
ਜੇਕਰ ਰਾਮ Rs 4096. 18 ਮਹੀਨੇ ਦੇ ਲਈ `12(1)/(2)%` ਸਲਾਨਾ ਦਰ ‘ਤੇ ਉਧਾਰ ਦਿੰਦਾ ਹੈ ਅਤੇ ਵਿਆਜ ਛਿਮਾਹੀ ਜੁੜਦਾ ਹੋਵੇ ਤਾਂ ਪਤਾ ਕਰੋ ਕਿ ਰਾਮ ਕੁੱਲ ਕਿੰਨੀ ਰਾਸ਼ੀ ਪ੍ਰਾਪਤ ਕਰੇਗਾ ?
5% ਸਲਾਨਾ ਦਰ ਨਾਲ ਵੱਧਦੇ ਹੋਏ ਸਾਲ 2003 ਦੇ ਅੰਤ ਵਿੱਚ ਇੱਕ ਸਥਾਨ ਦੀ ਜਨਸੰਖਿਆ 54,000 ਹੋ ਗਈ । ਹੇਠਾਂ ਲਿਖੀਆ ਨੂੰ ਪਤਾ ਕਰੋ : ਸਾਲ 2001 ਵਿੱਚ ਜਨਸੰਖਿਆ
5% ਸਲਾਨਾ ਦਰ ਨਾਲ ਵੱਧਦੇ ਹੋਏ ਸਾਲ 2003 ਦੇ ਅੰਤ ਵਿੱਚ ਇੱਕ ਸਥਾਨ ਦੀ ਜਨਸੰਖਿਆ 54,000 ਹੋ ਗਈ । ਹੇਠਾਂ ਲਿਖੀਆ ਨੂੰ ਪਤਾ ਕਰੋ : ਸਾਲ 2005 ਵਿੱਚ ਕਿੰਨੀ ਜਨਸੰਖਿਆ ਹੋਵੇਗੀ ?
ਇੱਕ ਪ੍ਰਯੋਗਸ਼ਾਲਾ ਵਿੱਚ, ਕਿਸੇ ਨਿਸ਼ਚਿਤ ਪ੍ਰਯੋਗ ਵਿੱਚ ਬੈਕਟੀਰੀਆ ਦੀ ਸੰਖਿਆ 2.5% ਪ੍ਰਤੀ ਘੰਟੇ ਦੀ ਦਰ ਨਾਲ ਵੱਧ ਰਹੀ ਹੈ। ਜਦੋ ਪ੍ਰਯੋਗ ਦੇ ਸ਼ੁਰੂ ਵਿੱਚ ਬੈਕਟੀਰੀਆ ਦੀ ਸੰਖਿਆ 5,06,000 ਸੀ ਤਾਂ 2 ਘੰਟੇ ਦੇ ਅੰਤ ਵਿੱਚ ਬੈਕਟੀਰੀਆ ਦੀ ਸੰਖਿਆ ਪਤਾ ਕਰੋ।
ਇੱਕ ਸਕੂਟਰ Rs 42,000 ਰੁਪਏ ਵਿੱਚ ਖਰੀਦਿਆ ਗਿਆ। 8% ਸਲਾਨਾ ਦਰ ਨਾਲ ਇਸਦੇ ਮੁੱਲ ਵਿੱਚ ਕਮੀ ਹੋ ਗਈ। 1 ਸਾਲ ਬਾਅਦ ਸਕੂਟਰ ਦਾ ਮੁੱਲ ਪਤਾ ਕਰੋ।
EXERCISE questions and complete solutions for chapter ਰਾਸ਼ੀਆਂ ਦੀ ਤੁਲਨਾ of PSEB (PUNJABI MEDIUM) of Class 8