Class 9 | MATHS |
Chapter | ਤ੍ਰਿਭੁਜਾਂ |
PSEB (PUNJABI MEDIUM) | EXAMPLE |
Number Of Questions | 9 |
Academic Year | 2023-24 |
ਚਿੱਤਰ 7.8 ਵਿੱਚ OA = OB ਅਤੇ OD = OC ਹੈ ਸਿਧ ਕਰੋ (i) `Delta AOD cong Delta BOC` ਅਤੇ (ii) AD || BC.
AB ਇਕ ਰੇਖਾ ਖੰਡ ਹੈ ਅਤੇ ਰੇਖਾ l ਇਸ ਦਾ ਲੰਬ ਸਮਦੁਭਾਜਕ ਹੈ। ਜੇਕਰ ਬਿੰਦੂ P,l ਉੱਤੇ ਹੋਵੇ ਤਾਂ ਸਿਧ ਕਰੋ ਕਿ P ਬਿੰਦੂ A ਅਤੇ B ਤੋਂ ਬਰਾਬਰ ਦੂਰੀ ਉੱਤੇ ਹੈ।
ਰੇਖਾ ਖੰਡ AB ਇਕ ਦੂਸਰੀ ਰੇਖਾ ਖੰਡ CD ਦੇ ਸਮਾਨੰਤਰ ਹੈ। O,AD ਦਾ ਮਧ ਬਿੰਦੂ ਹੈ
(ਦੇਖੋ ਚਿਤਰ 7.15)। ਸਿਧ ਕਰੋ ਕਿ (i) `Delta AOB cong Delta DOC` (ii) O,BC ਦਾ ਮਧ ਬਿਦੂ ਹੈ।
`Delta ABC` ਵਿੱਚ, `angle A` ਦਾ ਸਮਦੁਭਾਜਕ AD,ਭੁਜਾ BC ਤੇ ਲੰਬ ਹੈ (ਦੇਖੋ ਚਿਤਰ 7.27)। ਸਿਧ ਕਰੋ ਕਿ AB = AC ਅਤੇ `Delta ABC` ਸਮਦੋਭੁਜੀ ਤ੍ਰਿਭੁਜ ਹੈ।
ਤ੍ਰਿਭੁਜ ABC ਵਿੱਚ ਬਿੰਦੂ E ਅਤੇ F ਸਮਾਨ ਭੁਜਾਵਾਂ AB ਅਤੇ AC ਦੇ ਕ੍ਰਮਵਾਰ ਮਧ ਬਿੰਦੂ ਹਨ (ਦੇਖੋ ਚਿਤਰ 7.28)। ਸਿਧ
ਕਰੋ ਕਿ BF= CE ਹੈ ।
ਇਕ ਸਮਦੋਭੁਜੀ ਤ੍ਰਿਭੁਜ ABC ਵਿੱਚ AB=AC ਹੈ ਜਿਸ ਵਿੱਚ BC ਉੱਤੇ D ਅਤੇ E ਬਿੰਦੂ ਇਸ ਤਰ੍ਹਾਂ ਹਨ ਕਿ BE=CD (ਦੇਖੋ ਚਿਤਰ 7.29)। ਸਿੱਧ ਕਰੋ ਕਿ AD= AE ਹੈ ।
AB ਇੱਕ ਰੇਖਾ ਖੰਡ ਹੈ। P ਅਤੇ Q, AB ਦੇ ਉਲਟ ਪਾਸਿਆਂ 'ਤੇ ਇਸ ਤਰ੍ਹਾਂ ਦੇ ਬਿੰਦੂ ਹਨ ਕਿ ਹਰੇਕ ਬਿੰਦੂ A ਅਤੇ B ਤੋਂ ਸਮਾਨ ਦੂਰੀ
'ਤੇ ਹੈ (ਵੇਖੋ ਚਿੰਤਰ 7.37)। ਸਿਧ ਕਰੋ ਕਿ ਰੇਖਾ PQ, AB ਦਾ ਲੰਬ ਸਮਦੁਭਾਜਕ ਹੈ।
l ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ
ਸਮਾਨ ਦੂਰੀ `ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
`Delta ABC` ਦੀ ਭੁਜਾ BC ਤੇ D ਇਕ ਅਜਿਹਾ ਬਿੰਦੂ ਹੈ ਕਿ AD=AC ਹੈ
(ਦੇਖੋ ਚਿਤਰ 7.47)। ਦਿਖਾਉ ਕਿ AB>AD ਹੈ।
EXAMPLE questions and complete solutions for chapter ਤ੍ਰਿਭੁਜਾਂ of PSEB (PUNJABI MEDIUM) of Class 9