Class 9 | MATHS |
Chapter | ਹੀਰੋ ਦਾ ਸੂਤਰ |
PSEB (PUNJABI MEDIUM) | EXERCISE |
Number Of Questions | 10 |
Academic Year | 2023-24 |
ਇੱਕ ਆਵਾਜਾਈ ਸੰਕੇਤ ਬੋਰਡ ਉੱਤੇ 'ਅੱਗੇ ਸਕੂਲ ਹੈ' ਲਿਖਿਆ ਹੋਇਆ ਹੈ ਅਤੇ ਭੁਜਾ 'a' ਵਾਲੇ ਇਕ ਸਮਭੁਜੀ ਤ੍ਰਿਭੁਜ ਦੇ ਆਕਾਰ ਦਾ ਹੈ।ਹੀਰੋ ਦੇ ਸੂਤਰ ਦਾ ਪ੍ਰਯੋਗ ਕਰਕੇ ਇਸ ਬੋਰਡ ਦਾ ਖੇਤਰਫਲ ਪਤਾ ਕਰੋ। ਜੇਕਰ ਸੰਕੇਤ ਬੋਰਡ ਦਾ ਪਰਿਮਾਪ 180 ਸਮ ਹੈ, ਤਾਂ ਇਸਦਾ ਖੇਤਰਫਲ ਕੀ ਹੋਵੇਗਾ?
ਕਿਸੇ ਫਲਾਈ ਓਵਰ ਦੀ ਤ੍ਰਿਭੁਜ ਆਕਾਰ ਦੀਵਾਰ ਨੂੰ ਇਸਤਿਹਾਰਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ। ਦੀਵਾਰ ਦੀਆਂ ਭੁਜਾਵਾਂ ਦੀ ਲੰਬਾਈਆਂ 122 ਮੀ., 22ਮੀ. ਅਤੇ 120 ਮੀ. ਹੈ। (ਦੇਖੋ ਚਿੱਤਰ 12.9)। ਇਸ ਇਸ਼ਤਿਹਾਰਾਂ ਤੋਂ ਹਰ ਸਾਲ ₹5000 ਪ੍ਰਤੀ ਵਰਗ ਮੀਟਰ ਦੀ ਪ੍ਰਾਪਤੀ ਹੁੰਦੀ ਹੈ। ਇੱਕ ਕੰਪਨੀ ਨੇ ਇਸ ਦੀਵਾਰ ਨੂੰ ਇਸ਼ਤਿਹਾਰ ਲਈ, 3 ਮਹੀਨੇ ਲਈ ਕਿਰਾਏ ਤੇ ਲਿਆ ਹੈ। ਉਸ ਨੇ ਕਿੰਨਾ ਕਿਰਾਇਆ ਦਿੱਤਾ?
ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 18 ਸਮ ਅਤੇ 10 ਸਮ ਹਨ, ਉਸਦਾ ਪਰਿਮਾਪ 42 ਸਮ ਹੈ।
ਇੱਕ ਤ੍ਰਿਭੁਜ ਦੀ ਭੁਜਾਵਾਂ ਦਾ ਅਨੁਪਾਤ 12:17:25 ਹੈ ਅਤੇ ਉਸਦਾ ਪਰਿਮਾਪ 540 ਸਮ ਹੈ। ਇਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ।
ਇੱਕ ਸਮਦੋਭੁਜੀ ਤ੍ਰਿਭੁਜ ਦਾ ਪਰਿਮਾਪ 30 ਸਮ ਹੈ ਅਤੇ ਉਸਦੀਆਂ ਬਰਾਬਰ ਭੁਜਾਵਾਂ 12 ਸਮ ਲੰਬਾਈ ਦੀਆਂ ਹਨ। ਇਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ।
ਇੱਕ ਪਾਰਕ ਚਤੁਰਭੁਜ ABCD ਦੇ ਅਕਾਰ ਦਾ ਹੈ, ਜਿਸ ਵਿੱਚ `angle C = 90^@`,AB=9 ਮੀ.,BC =12 ਮੀ.,CD= 5 ਮੀ. ਅਤੇ AD=8 ਮੀ. ਹੈ। ਇਸ ਪਾਰਕ ਦਾ ਕਿੰਨਾ ਖੇਤਰਫਲ ਹੈ?
ਇੱਕ ਤ੍ਰਿਭੁਜ ਅਤੇ ਸਮਾਂਤਰ ਚਤੁਰਭੁਜ ਦਾ ਇੱਕ ਹੀ ਆਧਾਰ ਹੈ ਅਤੇ ਖੇਤਰਫਲ ਵੀ ਇਕ ਹੀ ਹੈ। ਜੇਕਰ ਤ੍ਰਿਭੁਜ ਦੀਆਂ ਭੁਜਾਵਾਂ 26 ਸਮ,28 ਸਮ ਅਤੇ 30 ਸਮ ਹੋਣ ਅਤੇ ਸਮਾਂਤਰ ਚਤੁਰਭੁਜ 28 ਸਮ ਦੇ ਆਧਾਰ ਤੇ ਸਥਿਤ ਹੋਣ ਤਾਂ ਉਸਦੀ ਸੰਗਤ ਉਚਾਈ ਪਤਾ ਕਰੋ।
ਇੱਕ ਸਮਚਤੁਰਭੁਜ ਆਕਾਰ ਘਾਹ ਦੇ ਖੇਤ ਵਿੱਚ 18 ਗਊਆਂ ਦੇ ਚਰਨ ਲਈ ਘਾਹ ਹੈ। ਜੇਕਰ ਇਸ ਸਮਚਤੁਰਭੁਜ ਦੀ ਹਰੇਕ ਭੁਜਾ 30 ਮੀਂ ਹੋਵੇ ਅਤੇ ਵੱਡਾ ਵਿਕਰਣ 48 ਮੀਟਰ ਹੋਵੇ ਤਾਂ ਹਰੇਕ ਗਊ ਦੇ ਚਰਨ ਲਈ ਇਸ ਘਾਹ ਦੇ ਖੇਤ ਦਾ ਕਿੰਨਾ ਖੇਤਰਫਲ ਪ੍ਰਾਪਤ ਹੋਵੇਗਾ?
ਫਰਸ਼ 'ਤੇ ਇੱਕ ਫੁੱਲਾਂ ਦਾ ਨਮੂਨਾ 16 ਤ੍ਰਿਭੁਜ ਅਕਾਰ ਟਾਈਲਾਂ ਨਾਲ ਬਣਾਇਆ ਗਿਆ ਹੈ ਜਿਸ ਵਿੱਚ ਹਰੇਕ ਦੀ ਭੁਜਾ 9 ਸਮ, 28 ਸਮ ਅਤੇ 35 ਸਮ ਹੈ(ਦੇਖੋ ਚਿੱਤਰ 12.18)। ਇਹਨਾਂ ਟਾਈਲਾਂ ਨੂੰ 50 ਪੈਸੇ ਪ੍ਰਤੀ `ਸਮ^2` ਦੀ ਦਰ ਨਾਲ ਪਾਲਿਸ਼ ਕਰਨ ਦਾ ਖਰਚ ਪਤਾ ਕਰੋ।
ਇੱਕ ਖੇਤ ਸਮਲੰਬ ਚਤੁਰਭੁਜ ਦਾ ਹੈ ਜਿਸ ਦੀਆਂ ਸਮਾਂਤਰ ਭੁਜਾਵਾਂ 25 ਮੀ. ਅਤੇ 10 ਮੀ. ਹਨ। ਇਸ ਦੀਆਂ ਅਸਮਾਂਤਰ ਭੁਜਾਵਾਂ 14 ਮੀ. ਅਤੇ 13 ਮੀ. ਹਨ। ਇਸ ਖੇਤ ਦਾ ਖੇਤਰਫਲ ਪਤਾ ਕਰੋ।
EXERCISE questions and complete solutions for chapter ਹੀਰੋ ਦਾ ਸੂਤਰ of PSEB (PUNJABI MEDIUM) of Class 9