Class 9 | MATHS |
Chapter | ਅੰਕੜਾ ਵਿਗਿਆਨ |
PSEB (PUNJABI MEDIUM) | EXAMPLE |
Number Of Questions | 6 |
Academic Year | 2023-24 |
ਨੌਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਉਹਨਾਂ ਦਾ ਜਨਮ ਦਾ ਮਹੀਨਾ ਦਸਣ ਲਈ ਕਿਹਾ
ਗਿਆ। ਇਸ ਪ੍ਰਕਾਰ ਪ੍ਰਾਪਤ ਅਕੜਿਆਂ ਤੋਂ ਹੇਠ ਦਿੱਤਾ ਆਲੇਖ ਬਣਾਇਆ ਗਿਆ ਹੈ।
ਉੱਪਰ ਦਿੱਤੇ ਗਏ ਆਲੇਖ ਤੋਂ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਨਵੰਬਰ ਮਹੀਨੇ ਕਿੰਨੇ ਵਿਦਿਆਰਥੀਆਂ ਦਾ ਜਨਮ ਹੋਇਆ ?
(ii) ਕਿਸ ਮਹੀਨੇ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਦਾ ਜਨਮ ਹੋਇਆ ?
ਇਕ ਪਰਿਵਾਰ ਨੇ ਜਿਸ ਦੀ ਮਹੀਨੇਵਾਰ ਆਮਦਨ 20000 ਰੁਪਏ ਹੈ, ਭਿਨ-ਭਿਨ ਮੱਦਾਂ `ਤੇ ਹਰ ਮਹੀਨੇ ਹੋਣ ਵਾਲੇ ਖਰਚ ਦੀ ਯੋਜਨਾ ਬਣਾਈ ਸੀ:-
ਉੱਪਰ ਦਿੱਤੇ ਅਕੜਿਆਂ ਦਾ ਵਿਕ ਛੜ ਗ੍ਰਾਫ਼ ਬਣਾਓ।
5 ਆਦਮੀਆਂ ਤੋਂ ਇਹ ਪੁੱਛਿਆ ਗਿਆ ਕਿ ਆਪਣੇ ਬਰਾਦਰੀ ਦੇ ਸਮਾਜਿਕ ਕਾਰਜ਼ਾਂ ਲਈ ਉਹ ਇੱਕ ਹਫਤੇ ਵਿੱਚ ਕਿਨਾ ਸਮਾਂ ਦਿਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਕ੍ਰਮਵਾਰ 10, 7, 13, 20 ਅਤੇ 15 ਘੰਟੇ। ਇਕ ਹਫਤੇ ਵਿੱਚ ਉਹਨਾਂ ਦੁਆਰਾ ਸਮਾਜਿਕ ਕਾਰਜਾਂ ਵਿਚ ਲਗਾਏ ਸਮੇਂ ਦਾ ਮੱਧਮਾਨ ਪਤਾ ਕਰੋ।
ਇੱਕ ਜਮਾਤ ਦੇ 9 ਵਿਦਿਆਰਥੀਆਂ ਦੀਆਂ (ਸੈਂਟੀਮੀਟਰਾਂ ਵਿੱਚ) ਲੰਬਾਈਆਂ ਇਹ ਹਨ। 155 160 145 149 150 147 152 144 148 ਇਹਨਾਂ ਅੰਕੜਿਆਂ ਦੀ ਮੱਧਿਕਾ ਪਤਾ ਕਰੋ।
ਕਬੱਡੀ ਦੀ ਇੱਕ ਟੀਮ ਦੁਆਰਾ ਅਨੇਕ ਮੈਚਾਂ ਵਿੱਚ ਪ੍ਰਾਪਤ ਕੀਤੇ ਅੰਕ ਇਹ ਹਨ : 17, 2, 7, 27, 15, 5, 14, 8 10, 24, 48, 10, 8 7, 18, 28 ਟੀਮ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਮੱਧਿਕਾ ਪਤਾ ਕਰੋ।
20 ਵਿਦਿਆਰਥੀਆਂ ਦੁਆਰਾ (10 ਵਿੱਚੋਂ) ਪ੍ਰਾਪਤ ਕੀਤੇ ਗਏ ਹੇਠ ਲਿਖੇ ਅੰਕਾਂ ਦਾ ਬਹੁਲਕ ਪਤਾ ਕਰੋ । 4, 6, 5, 9, 3, 2, 7, 7, 6, 5, 4, 9, 10, 10, 3, 4, 7, 6, 9,9
EXAMPLE questions and complete solutions for chapter ਅੰਕੜਾ ਵਿਗਿਆਨ of PSEB (PUNJABI MEDIUM) of Class 9