Class 11 | MATHS |
Chapter | ਗਣਿਤਕ ਵਿਵੇਚਨ |
PSEB (PUNJABI MEDIUM) | EXERCISE |
Number Of Questions | 68 |
Academic Year | 2023-24 |
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਇੱਕ ਮਹੀਨੇ ਵਿੱਚ 35 ਦਿਨ ਹੁੰਦੇ ਹਨ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਗਣਿਤ ਇੱਕ ਔਖਾ ਵਿਸ਼ਾ ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- 15 ਅਤੇ 7 ਦਾ ਜੋੜਫਲ 10 ਤੋਂ ਵੱਧ ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਕਿਸੇ ਸੰਖਿਆ ਦਾ ਵਰਗ ਇੱਕ ਜਿਸਤ ਸੰਖਿਆ ਹੁੰਦੀ ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਕਿਸੇ ਚਤੁਰਭੁਜ ਦੀਆਂ ਭੁਜਾਵਾਂ ਬਰਾਬਰ ਲੰਬਾਈ ਦੀਆਂ ਹੁੰਦੀਆਂ ਹਨ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਇਸ ਪ੍ਰਸ਼ਨ ਦਾ ਉੱਤਰ ਦਿਉ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- (-1) ਅਤੇ 8 ਦਾ ਗੁਣਨਫਲ 8 ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਕਿਸੇ ਤ੍ਰਿਭੁਜ ਦੇ ਸਾਰੇ ਅੰਦਰਲੇ ਕੋਣਾਂ ਦਾ ਜੋੜਫਲ `180^@` ਹੁੰਦਾ ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਅੱਜ ਤੇਜ਼ ਹਵਾਵਾਂ ਵਾਲਾ ਦਿਨ ਹੈ।
ਹੇਠ ਲਿਖਿਆਂ ਵਾਕ ਕਥਨ ਹੈ? ਆਪਣੇ ਉੱਤਰ ਦੇ ਲਈ ਕਾਰਨ ਵੀ ਦੱਸੋ:- ਸਾਰੀਆਂ ਵਾਸਤਵਿਕ ਸੰਖਿਆਵਾਂ,ਮਿਸ਼ਰਿਤ ਸੰਖਿਆਵਾਂ ਹੁੰਦੀਆਂ ਹਨ।
ਵਾਕਾਂ ਦੇ ਤਿੰਨ- ਇਹੋ ਜਿਹੇ ਉਦਾਹਰਣ ਦਿਓ ਜਿਹੜਾ ਕਥਨ ਨਹੀਂ ਹੈ।ਉੱਤਰ ਦੇ ਲਈ ਕਾਰਨ ਦੱਸੋ?
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- ਚੇਨੱਈ, ਤਮਿਲਨਾਡੂ ਦੀ ਰਾਜਧਾਨੀ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- `sqrt2` ਇੱਕ ਮਿਸ਼ਰਿਤ ਸੰਖਿਆ ਨਹੀ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- ਸਾਰੇ ਤ੍ਰਿਭੁਜ ਸਮਬਾਹੂ ਤ੍ਰਿਭੁਜ ਨਹੀਂ ਹੁੰਦੇ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- ਸੰਖਿਆ 2 ਸੰਖਿਆ 7 ਤੋਂ ਵੱਧ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- ਹਰੇਕ ਪ੍ਰਾਕਿਰਤਕ ਸੰਖਿਆ ਇੱਕ ਪੂਰਨ ਅੰਕ ਹੁੰਦੀ ਹੈ।
ਕੀ ਹੇਠ ਲਿਖੇ ਕਥਨ ਯੁਗਮ ਇੱਕ-ਦੂਜੇ ਦੇ ਨਿਖੇਪਨ ਹਨ? ਸੰਖਿਆ x ਇਕ ਪਰਿਮੇਯ ਸੰਖਿਆ ਨਹੀਂ ਹੈ। ਸੰਖਿਆ x ਇਕ ਅਪਰਿਮੇਯ ਸੰਖਿਆ ਨਹੀਂ ਹੈ।
ਕੀ ਹੇਠ ਲਿਖੇ ਕਥਨ ਯੁਗਮ ਇੱਕ-ਦੂਜੇ ਦੇ ਨਿਖੇਪਨ ਹਨ? ਸੰਖਿਆ x ਇਕ ਪਰਿਮੇਯ ਸੰਖਿਆ ਹੈ। ਸੰਖਿਆ x ਇਕ ਅਪਰਿਮੇਯ ਸੰਖਿਆ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚੋ ਕਿ ਉਹ ਸੱਚ ਹਨ ਜਾਂ ਝੂਠ ਹਨ? ਸੰਖਿਆ 3 ਅਭਾਜ ਹੈ ਜਾਂ ਟਾਂਕ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚੋ ਕਿ ਉਹ ਸੱਚ ਹਨ ਜਾਂ ਝੂਠ ਹਨ? ਸਾਰੀਆਂ ਸੰਪੂਰਨ ਸੰਖਿਆਵਾਂ ਧਨ ਹਨ ਜਾਂ ਰਿਣ ਹਨ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚੋ ਕਿ ਉਹ ਸੱਚ ਹਨ ਜਾਂ ਝੂਠ ਹਨ? ਸੰਖਿਆ 100, ਸੰਖਿਆਵਾਂ 3,11 ਅਤੇ 5 ਨਾਲ ਭਾਗਯੋਗ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਵਿਚ ਪਹਿਲਾਂ ਸੰਯੋਜਕ ਸ਼ਬਦਾਂ ਨੂੰ ਪਹਿਚਾਣੋ ਅਤੇ ਫੇਰ ਉਹਨਾ ਨੂੰ ਘਟਕ ਕਥਨਾਂ ਵਿਚ ਵੰਡੋ:- ਸਾਰੀਆਂ ਪਰਿਮੇਯ ਸੰਖਿਆਵਾਂ ਵਾਸਤਵਿਕ ਸੰਖਿਆਵਾਂ ਹੁੰਦੀਆਂ ਹਨ ਅਤੇ ਸਾਰੀਆਂ ਵਾਸਤਵਿਕ ਸੰਖਿਆਵਾਂ ਮਿਸ਼ਰਤ ਸੰਖਿਆਵਾਂ ਨਹੀਂ ਹੁੰਦੀਆਂ ਹਨ।
ਹੇਠ ਲਿਖੇ ਮਿਸ਼ਰਿਤ ਕਥਨ ਵਿਚ ਪਹਿਲਾਂ ਸੰਯੋਜਕ ਸ਼ਬਦਾਂ ਨੂੰ ਪਹਿਚਾਣੋ ਅਤੇ ਫੇਰ ਉਹਨਾ ਨੂੰ ਘਟਕ ਕਥਨਾਂ ਵਿਚ ਵੰਡੋ:- ਕਿਸੇ ਪੂਰਨ ਸੰਖਿਆ ਦਾ ਵਰਗ ਧਨ ਜਾਂ ਰਿਣ ਹੁੰਦਾ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਵਿਚ ਪਹਿਲਾਂ ਸੰਯੋਜਕ ਸ਼ਬਦਾਂ ਨੂੰ ਪਹਿਚਾਣੋ ਅਤੇ ਫੇਰ ਉਹਨਾ ਨੂੰ ਘਟਕ ਕਥਨਾਂ ਵਿਚ ਵੰਡੋ:-ਰੇਤ ਧੁੱਪ ਵਿੱਚ ਜਲਦੀ ਗਰਮ ਹੋ ਜਾਂਦੀ ਹੈ ਅਤੇ ਰਾਤ ਨੂੰ ਜਲਦੀ ਠੰਢੀ ਨਹੀਂ ਹੁੰਦੀ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਵਿਚ ਪਹਿਲਾਂ ਸੰਯੋਜਕ ਸ਼ਬਦਾਂ ਨੂੰ ਪਹਿਚਾਣੋ ਅਤੇ ਫੇਰ ਉਹਨਾ ਨੂੰ ਘਟਕ ਕਥਨਾਂ ਵਿਚ ਵੰਡੋ:- x=2 ਅਤੇ x=3 ਸਮੀਕਰਣ `3x^2 - x-10 = 0` ਦੇ ਮੂਲ ਹਨ।
ਹੇਠ ਲਿਖੇ ਕਥਨ ਵਿੱਚੋਂ ਪਰਿਮਾਣਵਾਚਕ ਵਾਕ ਅੰਸ਼ ਪਹਿਚਾਣੋ ਅਤੇ ਕਥਨ ਦੇ ਨਿਖੇਪਨ ਲਿਖੋ:-ਇੱਕ ਇਹੋ ਜਿਹੀ ਸੰਖਿਆ ਦੀ ਹੋਂਦ ਹੈ, ਜੋ ਆਪਣੇ ਵਰਗ ਦੇ ਬਰਾਬਰ ਹੈ।
ਹੇਠ ਲਿਖੇ ਕਥਨ ਵਿੱਚੋਂ ਪਰਿਮਾਣਵਾਚਕ ਵਾਕ ਅੰਸ਼ ਪਹਿਚਾਣੋ ਅਤੇ ਕਥਨ ਦੇ ਨਿਖੇਪਨ ਲਿਖੋ:- ਹਰੇਕ ਵਾਸਤਵਿਕ ਸੰਖਿਆ x ਦੇ ਲਈ x,`x + 1` ਤੋਂ ਘੱਟ ਹੁੰਦਾ ਹੈ।
ਹੇਠ ਲਿਖੇ ਕਥਨ ਵਿੱਚੋਂ ਪਰਿਮਾਣਵਾਚਕ ਵਾਕ ਅੰਸ਼ ਪਹਿਚਾਣੋ ਅਤੇ ਕਥਨ ਦੇ ਨਿਖੇਪਨ ਲਿਖੋ:- ਭਾਰਤ ਦੇ ਹਰੇਕ ਰਾਜ ਦੇ ਲਈ ਇੱਕ ਰਾਜਧਾਨੀ ਦੀ ਹੋਂਦ ਹੈ।
ਜਾਂਚੋ ਕਿ ਕੀ ਹੇਠ ਲਿਖੇ ਕਥਨਾਂ ਦੇ ਜੋੜੇ ਇੱਕ ਦੂਜੇ ਦੇ ਨਿਖੇਪਣ ਹਨ। ਆਪਣੇ ਉੱਤਰ ਲਈ ਕਾਰਨ ਦੱਸੋ:- (1) ਹਰੇਕ ਵਾਸਤਵਿਕ ਸੰਖਿਆਵਾਂ x ਅਤੇ y ਦੇ ਲਈ `x + y= y + x` ਸੱਚ ਹੈ। (2) ਇਹੋ ਜਿਹੀਆਂ ਵਾਸਤਵਿਕ ਸੰਖਿਆਵਾਂ x ਅਤੇ y ਦੀ ਹੋਂਦ ਹੈ ਜਿਹਨਾਂ ਦੇ ਲਈ `x + y= y + x` ਸੱਚ ਹੈ।
ਦੱਸੋ ਕਿ ਹੇਠ ਲਿਖੇ ਕਥਨ ਵਿਚ ਦਿੱਤਾ 'ਜਾਂ' 'ਨਿਵੇਕਲਾ' ਹੈ ਜਾਂ 'ਸ਼ਾਮਿਲ' ਹੈ। ਆਪਣੇ ਉੱਤਰ ਲਈ ਕਾਰਨ ਦੱਸੋ:- ਸੂਰਜ ਚੜਦਾ ਹੈ ਜਾਂ ਚੰਨ ਢਲਦਾ ਹੈ।
ਦੱਸੋ ਕਿ ਹੇਠ ਲਿਖੇ ਕਥਨ ਵਿਚ ਦਿੱਤਾ 'ਜਾਂ' 'ਨਿਵੇਕਲਾ' ਹੈ ਜਾਂ 'ਸ਼ਾਮਿਲ' ਹੈ। ਆਪਣੇ ਉੱਤਰ ਲਈ ਕਾਰਨ ਦੱਸੋ:- ਡਰਾਇਵਿੰਗ ਲਾਈਸੇਂਸ ਦੇ ਆਵੇਦਨ ਲਈ ਤੁਹਾਡੇ ਕੋਲ ਰਾਸ਼ਨ ਕਾਰਡ ਜਾਂ ਪਾਸਪੋਰਟ ਹੋਣਾ ਚਾਹੀਦਾ ਹੈ।
ਦੱਸੋ ਕਿ ਹੇਠ ਲਿਖੇ ਕਥਨ ਵਿਚ ਦਿੱਤਾ 'ਜਾਂ' 'ਨਿਵੇਕਲਾ' ਹੈ ਜਾਂ 'ਸ਼ਾਮਿਲ' ਹੈ। ਆਪਣੇ ਉੱਤਰ ਲਈ ਕਾਰਨ ਦੱਸੋ:-ਸਾਰੀਆਂ ਪੂਰਨ ਸੰਖਿਆਵਾਂ ਧਨ ਜਾਂ ਰਿਣ ਹੁੰਦੇ ਹਨ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਲਿਖੋ:- ਜੇਕਰ x ਇੱਕ ਅਭਾਜ ਸੰਖਿਆ ਹੈ ਤਾਂ x ਟਾਂਕ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਲਿਖੋ:- ਜੇਕਰ ਦੋ ਰੇਖਾਵਾਂ ਸਮਾਂਤਰ ਹਨ ਤਾਂ ਉਹ ਆਪਸ ਵਿੱਚ ਇਕ ਸਮਤਲ ਵਿੱਚ ਨਹੀਂ ਕੱਟਦੀਆਂ ਹਨ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਲਿਖੋ:- ਕਿਸੇ ਵਸਤੂ ਦੇ ਠੰਢਾ ਹੋਣ ਦਾ ਭਾਵ ਹੈ ਕਿ ਉਸਦਾ ਤਾਪਮਾਨ ਘੱਟ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਲਿਖੋ:- ਤੁਸੀਂ ਜਿਆਮਿਤੀ ਵਿਸ਼ੇ ਨੂੰ ਸਮਝ ਨਹੀਂ ਸਕਦੇ ਜੇਕਰ ਤੁਹਾਨੂੰ ਇਹ ਗਿਆਨ ਨਹੀਂ ਹੈ ਕਿ ਨਿਗਨਾਤਮਕ ਵਿਵੇਚਨ ਕਿਸ ਪ੍ਰਕਾਰ ਕੀਤਾ ਜਾਂਦਾ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਲਿਖੋ:- x ਇੱਕ ਜਿਸਤ ਸੰਖਿਆ ਹੈ ਤੋਂ ਭਾਵ ਹੈ ਕਿ x ਸੰਖਿਆ 4 ਨਾਲ ਭਾਜ ਹੈ।
ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:- ਤੁਹਾਨੂੰ ਨੌਕਰੀ ਮਿਲਣ ਦਾ ਭਾਵ ਹੈ ਕਿ ਤੁਹਾਡੀ ਯੋਗਤਾ ਚੰਗੀ ਹੈ।
ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:-ਕੇਲੇ ਦਾ ਰੁੱਖ ਫੁੱਟੇਗਾ ਜੇਕਰ ਉਹ ਇੱਕ ਮਹੀਨੇ ਤੱਕ ਗਰਮ ਵਾਤਾਵਰਨ ਵਿਚ ਰਹੇ।
ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:-ਇੱਕ ਚਤੁਰਭੁਜ ਸਮਾਂਤਰ ਚਤੁਰਭੁਜ ਹੈ ਜੇਕਰ ਉਸਦੇ ਵਿਕਰਣ ਇੱਕ-ਦੂਜੇ ਨੂੰ ਸਮਦੋਭਾਜਿਤ ਕਰਦੇ ਹਨ।
ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:- ਜਮਾਤ ਵਿੱਚ A+ ਗਰੇਡ ਪ੍ਰਾਪਤ ਕਰਨ, ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੁਸਤਕ ਦੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰ ਲੈਂਦੇ ਹੋ।
ਹੇਠਾਂ ਦਿੱਤੇ ਕਥਨਾਂ ਵਿੱਚੋਂ ਹਰੇਕ ਦਾ (1) ਵਿਚ ਦਿੱਤੇ ਕਥਨ ਦਾ ਪ੍ਰਤਿਧਨਾਤਮਕ ਅਤੇ ਵਿਲੋਮ ਕਥਨ ਪਛਾਣੋ। ਜੇਕਰ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਤਾਂ ਤੁਹਾਡੇ ਕੋਲ ਸਰਦੀਆਂ ਦੇ ਕੱਪੜੇ ਹਨ। (1) ਜੇਕਰ ਤੁਹਾਡੇ ਕੋਲ ਠੰਡ ਦੇ ਕੱਪੜੇ ਨਹੀਂ ਹਨ, ਤਾਂ ਤੁਸੀਂ ਦਿੱਲੀ ਵਿਚ ਨਹੀਂ ਰਹਿੰਦੇ ਹੋ। (2) ਜੇਕਰ ਤੁਹਾਡੇ ਕੋਲ ਠੰਡ ਦੇ ਕੱਪੜੇਂ ਹਨ, ਤਾਂ ਤੁਸੀਂ ਦਿੱਲੀ ਵਿਚ ਰਹਿੰਦੇ ਹੋ।
ਸਿੱਧ ਕਰੋ ਕਿ ਕਥਨ p: 'ਜੇਕਰ x ਇੱਕ ਵਾਸਤਵਿਕ ਸੰਖਿਆ ਹੈ ਕਿ x3 + 4x = 0 ਤਾਂ x=0 ,ਸੱਚ ਹੈ'। ਪ੍ਰਤੱਖ ਵਿਧੀ ਰਾਹੀਂ
ਸਿੱਧ ਕਰੋ ਕਿ ਕਥਨ p: 'ਜੇਕਰ x ਇੱਕ ਵਾਸਤਵਿਕ ਸੰਖਿਆ ਹੈ ਕਿ `x3 + 4x = 0` ਤਾਂ x=0 ,ਸੱਚ ਹੈ'। ਵਿਰੋਧ ਰਾਹੀਂ
ਸਿੱਧ ਕਰੋ ਕਿ ਕਥਨ p: ਜੇਕਰ x ਇੱਕ ਵਾਸਤਵਿਕ ਸੰਖਿਆ ਹੈ ਕਿ `x^3 + 4x = 0 ` ਤਾਂ x=0 ,ਸੱਚ ਹੈ'। ਪ੍ਰਤਿਧਨਾਤਮਕ ਕਥਨ ਰਾਹੀਂ
ਪ੍ਰਤਿਉਦਾਹਰਣ ਰਾਹੀਂ ਸਿੱਧ ਕਰੋ ਕਿ ਕਥਨ "ਕਿਸੇ ਵੀ ਇਹੋ ਜਿਹੀਆਂ ਵਾਸਤਵਿਕ ਸੰਖਿਆਵਾਂ a ਅਤੇ b ਦੇ ਲਈ ਜਿੱਥੇ `a^2=b^2` ਹੈ ਦਾ ਭਾਵ ਹੈ ਕਿ a=b" ਸੱਚ ਨਹੀਂ ਹੈ।
ਪ੍ਰਤਿਉਦਾਹਰਣ ਰਾਹੀਂ ਸਿੱਧ ਕਰੋ ਕਿ ਹੇਠ ਲਿਖੇ ਕਥਨ ਸੱਚ ਨਹੀਂ ਹਨ:- p: ਜੇਕਰ ਕਿਸੇ ਤ੍ਰਿਭੁਜ ਦੇ ਸਾਰੇ ਕੋਣ ਸਮਾਨ ਹਨ ਤਾਂ ਤ੍ਰਿਭੁਜ ਅਧਿਕ ਕੋਣੀ ਤ੍ਰਿਭੁਜ ਹੈ।
ਪ੍ਰਤਿਉਦਾਹਰਣ ਰਾਹੀਂ ਸਿੱਧ ਕਰੋ ਕਿ ਹੇਠ ਲਿਖੇ ਕਥਨ ਸੱਚ ਨਹੀਂ ਹਨ:- q: ਸਮੀਕਰਣ `x^2 -1 = 0` ਦਾ ਕੋਈ ਮੂਲ 0 ਅਤੇ 2 ਦੇ ਵਿਚਕਾਰ ਸਥਿਤ ਨਹੀਂ ਹੈ।
ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ? ਹਰੇਕ ਲਈ ਵੈਧ ਕਾਰਨ ਦੱਸੋ:- p: ਕਿਸੇ ਚੱਕਰ ਦਾ ਹਰੇਕ ਅਰਧਵਿਆਸ ਉਸਦੀ ਜੀਵਾ ਹੁੰਦੀ ਹੈ।
ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ? ਹਰੇਕ ਲਈ ਵੈਧ ਕਾਰਨ ਦੱਸੋ:- q:ਚੱਕਰ ਦੀ ਜੀਵਾ ਨੂੰ ਕੇਂਦਰ ਸਮਦੋਭਾਜਿਤ ਕਰਦਾ ਹੈ।
ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ? ਹਰੇਕ ਲਈ ਵੈਧ ਕਾਰਨ ਦੱਸੋ:- r: ਇੱਕ ਚੱਕਰ ਕਿਸੇ ਇਲਿਪਸ ਦੀ ਇੱਕ ਖਾਸ ਸਥਿਤੀ ਹੈ।
ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ? ਹਰੇਕ ਲਈ ਵੈਧ ਕਾਰਨ ਦੱਸੋ:-s: ਜੇਕਰ x ਅਤੇ y ਇਹੋ ਜਿਹੀਆਂ ਪੂਰਨ ਸੰਖਿਆਵਾਂ ਹਨ ਕਿ x > y ਤਾਂ -x < -y ਹੈ।
ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ? ਹਰੇਕ ਲਈ ਵੈਧ ਕਾਰਨ ਦੱਸੋ:- `t:sqrt11` ਇੱਕ ਪਰਿਮੇਯ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- p: ਹਰੇਕ ਧਨ ਵਾਸਤਵਿਕ ਸੰਖਿਆ x, ਲਈ ਸੰਖਿਆ x-1 ਵੀ ਧਨ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:-q: ਸਾਰੀਆਂ ਬਿੱਲੀਆਂ ਖਰੋਂਚਦੀਆਂ ਹਨ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:-r: ਹਰੇਕ ਵਾਸਤਵਿਕ ਸੰਖਿਆ x, ਲਈ ਜਾਂ ਤਾਂ x >1 ਜਾਂ x< 1.
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:-s: ਇੱਕ ਇਹੋ ਜਿਹੀ ਸੰਖਿਆ x ਦੀ ਹੋਦ ਹੈ ਕਿ 0< x < 1.
ਹੇਠ ਲਿਖੇ ਬਾਸ਼ਰਤ ਕਥਨ ਦਾ ਵਿਲੋਮ ਅਤੇ ਪ੍ਰਤਿਧਨਾਤਮਕ ਕਥਨ ਲਿਖੋ:-p: ਇੱਕ ਧਨ ਪੂਰਨ ਸੰਖਿਆ ਅਭਾਜ ਸੰਖਿਆ ਹੈ ਜੇਕਰ 1 ਅਤੇ ਪੂਰਨ ਸੰਖਿਆ ਦੇ ਇਲਾਵਾ ਉਸਦਾ ਕੋਈ ਹੋਰ ਭਾਜਕ ਨਹੀਂ ਹੈ।
ਹੇਠ ਲਿਖੇ ਬਾਸ਼ਰਤ ਕਥਨ ਦਾ ਵਿਲੋਮ ਅਤੇ ਪ੍ਰਤਿਧਨਾਤਮਕ ਕਥਨ ਲਿਖੋ:-r: ਜੇਕਰ ਬਾਹਰ ਗਰਮੀ ਹੈ ਤਾਂ ਤੁਹਾਨੂੰ ਪਿਆਸ ਲੱਗਦੀ ਹੈ।
ਹੇਠ ਲਿਖੇ ਕਥਨ ਨੂੰ "ਜੇਕਰ p,ਤਾਂ q" ਦੇ ਰੂਪ ਵਿੱਚ ਲਿਖੋ। p: ਸਰਵਰ ਤੇ ਲਾਗ ਆਨ ਕਰਨ ਲਈ ਪਾਸਵਰਡ ਦਾ ਹੋਣਾ ਜ਼ਰੂਰੀ ਹੈ।
ਹੇਠ ਲਿਖੇ ਕਥਨ ਨੂੰ "ਜੇਕਰ p,ਤਾਂ q" ਦੇ ਰੂਪ ਵਿੱਚ ਲਿਖੋ। q:ਜਦੋਂ ਕਦੀ ਮੀਂਹ ਪੈਂਦਾ ਹੈ ਟਰੈਫ਼ਿਕ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਹੇਠ ਲਿਖੇ ਕਥਨ ਨੂੰ "ਜੇਕਰ p,ਤਾਂ q " ਦੇ ਰੂਪ ਵਿੱਚ ਲਿਖੋ। r: ਤੁਸੀਂ ਵੇਬਸਾਈਟ ਵਿੱਚ ਦਾਖਲਾ ਲੈ ਸਕਦੇ ਹੋ ਕੇਵਲ ਜੇਕਰ ਤੁਸੀਂ ਨਿਰਧਾਰਿਤ ਫ਼ੀਸ ਦਾ ਭੁਗਤਾਨ ਕੀਤਾ ਹੋਵੇ।
ਹੇਠ ਲਿਖੇ ਕਥਨ ਨੂੰ "p ਜੇਕਰ ਅਤੇ ਕੇਵਲ ਜੇਕਰ q" ਦੇ ਰੂਪ ਵਿਚ ਦੋਬਾਰਾ ਲਿਖੋ:- p:ਜੇਕਰ ਤੁਸੀ ਦੂਰਦਰਸ਼ਨ ਵੇਖਦੇ ਹੋ ਤਾਂ ਤੁਹਾਡਾ ਮਨ ਮੁਕਤ ਹੁੰਦਾ ਹੈ ਅਤੇ ਜੇਕਰ ਤੁਹਾਡਾ ਮਨ ਮੁਕਤ ਹੈ ਤਾਂ ਤੁਸੀਂ ਦੂਰਦਰਸ਼ਨ ਵੇਖਦੇ ਹੋ।
ਹੇਠ ਲਿਖੇ ਕਥਨ ਨੂੰ "p ਜੇਕਰ ਅਤੇ ਕੇਵਲ ਜੇਕਰ q" ਦੇ ਰੂਪ ਵਿਚ ਦੋਬਾਰਾ ਲਿਖੋ:- q:ਤੁਹਾਡੇ ਰਾਹੀਂ A-ਗਰੇਡ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਅਤੇ ਕਾਫ਼ੀ ਹੈ ਕਿ ਤੁਸੀਂ ਘਰ ਦਾ ਕੰਮ ਲਗਾਤਾਰ ਕਰਦੇ ਹੋ।
ਹੇਠ ਲਿਖੇ ਕਥਨ ਨੂੰ "p ਜੇਕਰ ਅਤੇ ਕੇਵਲ ਜੇਕਰ q" ਦੇ ਰੂਪ ਵਿਚ ਦੋਬਾਰਾ ਲਿਖੋ:-r:ਜੇਕਰ ਇਕ ਚਤੁਰਭੁਜ ਸਮਾਨ ਕੋਣੀ ਹੈ ਤਾਂ ਉਹ ਇੱਕ ਆਇਤ ਹੁੰਦਾ ਹੈ ਅਤੇ ਜੇਕਰ ਇੱਕ ਚਤੁਰਭੁਜ ਆਇਤ ਹੈ ਤਾਂ ਉਹ ਸਮਾਨ ਕੋਣੀ ਹੁੰਦਾ ਹੈ।
ਹੇਠਾਂ ਦੋ ਕਥਨ ਦਿੱਤੇ ਹਨ:- p:25 ਸੰਖਿਆ 5 ਦੀ ਇੱਕ ਗੁਣਜ ਹੈ। q:28 ਸੰਖਿਆ 8 ਦੀ ਇੱਕ ਗੁਣਜ ਹੈ। ਉਪਰੋਕਤ ਕਥਨਾਂ ਦਾ ਸੰਯੋਜਕ 'ਅਤੇ' ਅਤੇ 'ਜਾਂ' ਰਾਹੀਂ ਮਿਸ਼ਰਿਤ ਕਥਨ ਲਿਖੋ। ਦੋਵੇਂ ਸਥਿਤੀਆਂ ਵਿੱਚ ਪ੍ਰਾਪਤ ਮਿਸ਼ਰਿਤ ਕਥਨਾਂ ਦੀ ਵੈਧਤਾ ਜਾਂਚੋ।
ਹੇਠ ਲਿਖੇ ਕਥਨ ਦੀ ਵੈਧਤਾ ਦੀ ਜਾਂਚ ਉਹਨਾਂ ਦੇ ਸਾਹਮਣੇ ਲਿਖੀ ਵਿਧੀ ਰਾਹੀਂ ਕਰੋ। p: ਇਕ ਪਰਿਮੇਯ ਸੰਖਿਆ ਅਤੇ ਇਕ ਅਪਰਿਮੇਯ ਸੰਖਿਆ ਜਾਂ ਜੋੜਫਲ ਅਪਰਿਮੇਯ ਹੁੰਦਾ ਹੈ( ਵਿਲੋਮ ਵਿਧੀ ਰਾਹੀ)
ਹੇਠ ਲਿਖੇ ਕਥਨ ਦੀ ਵੈਧਤਾ ਦੀ ਜਾਂਚ ਉਹਨਾਂ ਦੇ ਸਾਹਮਣੇ ਲਿਖੀ ਵਿਧੀ ਰਾਹੀਂ ਕਰੋ। q:ਜੇਕਰ n ਇਕ ਵਾਸਤਵਿਕ ਸੰਖਿਆ ਹੈ ਕਿ n>3 ਤਾਂ `n^2 > 9`(ਵਿਲੋਮ ਵਿਧੀ ਦੁਆਰਾ)।
EXERCISE questions and complete solutions for chapter ਗਣਿਤਕ ਵਿਵੇਚਨ of PSEB (PUNJABI MEDIUM) of Class 11