Doubtnut Promotions Sticky

Complete Solutions to EXERCISE of chapter ਕਣਾਂ ਦੇ ਸਿਸਟਮ ਅਤੇ ਘੁੰਮਣ ਗਤੀ of Class 11 book with complete answers and questions

Class 11PHYSICS
Chapterਕਣਾਂ ਦੇ ਸਿਸਟਮ ਅਤੇ ਘੁੰਮਣ ਗਤੀ
PSEB (PUNJABI MEDIUM)EXERCISE
Number Of Questions29
Academic Year2023-24
  1. ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (a) ਗੋਲਾ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?


    03:46
    View Solution
  2. ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (b) ਸਿਲੰਡਰ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?


    03:27
    View Solution
  3. ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (c) ਰਿੰਗ । ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?


    03:25
    View Solution
  4. ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (d) ਘਣ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?


    03:31
    View Solution
  5. `HCl` ਅਣੂ ਵਿਚ ਦੋ ਪਰਮਾਣੂਆਂ ਦੇ ਨਾਭਿਕਾਂ ਦੇ ਵਿਚ ਦੂਰੀ ਲਗਭਗ `1.27 overset @A(1 overset @A=10^-10m)` ਹੈ। ਇਸ ਅਣੂ ਦੇ ਪੁੰਜ ਕੇਂਦਰ ਦੀ ਲਗਭਗ ਸਥਿਤੀ ਪਤਾ ਕਰੋ। ਇਹ ਪਤਾ ਹੈ ਕਿ ਕਲੋਰੀਨ ਦਾ ਪਰਮਾਣੂ ਹਾਈਡਰੋਜਨ ਦੇ ਪਰਮਾਣੂ ਦੀ ਤੁਲਨਾ ਵਿਚ 35.5 ਗੁਣਾ ਭਾਰੀ ਹੁੰਦਾ ਹੈ ਅਤੇ ਕਿਸੇ ਪਰਮਾਣੂ ਦਾ ਸਾਰਾ ਪੁੰਜ ਉਸਦੇ ਨਾਭਿਕ ਤੇ ਕੇਂਦਰਿਤ ਹੁੰਦਾ ਹੈ।


    04:37
    View Solution
  6. ਕੋਈ ਬੱਚਾ ਕਿਸੇ ਚਕਿਣੇ ਖਿਤਜੀ ਫਰਸ਼ ਤੇ ਇਕ ਸਮਾਨ ਚਾਲ V ਨਾਲ ਗਤੀਮਾਨ ਕਿਸੇ ਲੰਬੀ ਟਰਾਲੀ ਦੇ ਇਕ ਸਿਰੇ 'ਤੇ ਬੈਠਾ ਹੈ।ਜੇ ਬੱਚਾ ਖੜ੍ਹਾ ਹੋ ਕੇ ਟਰਾਲੀ ਤੇ ਕਿਸੇ ਵੀ ਤਰ੍ਹਾਂ ਦੌੜਨ ਲੱਗਦਾ ਹੈ, ਤਦ ਸਿਸਟਮ (ਟਰਾਲੀ+ਬੱਚਾ) ਦੇ ਪੁੰਜ ਕੇਂਦਰ ਦੀ ਚਾਲ ਕੀ ਹੈ?


    03:22
    View Solution
  7. ਦਰਸਾਓ ਕਿ a ਅਤੇ b ਦੇ ਵਿਚ ਬਣੇ ਤ੍ਰਿਭੁਜ ਦੇ ਖੇਤਰਫਲ `axb` ਦੇ ਪਰਿਮਾਣ ਦਾ ਅੱਧ ਹੈ।


    03:12
    View Solution
  8. ਦਰਸਾਓ ਕਿ `a*(bxxc)` ਦਾ ਪਰਿਮਾਣ ਤਿੰਨ ਸਦਿਸ਼ਾ a, b ਅਤੇ c ਨਾਲ ਬਣੇ ਸਮਾਂਤਰ ਛੇ ਮੁੱਖੀ ਦੇ ਆਇਤਨ ਦੇ ਬਰਾਬਰ ਹੈ।


    05:26
    View Solution
  9. ਦੋ ਕਣ ਜਿਹਨਾਂ ਵਿਚੋਂ ਹਰੇਕ ਦਾ ਪੁੰਜ `m` ਅਤੇ ਚਾਲ `v` ਹੈ `d` ਦੂਰੀ ਵਾਲੀਆਂ, ਸਮਾਂਤਰ ਰੇਖਾਵਾਂ ਵਿਚ, ਉਲਟ ਦਿਸ਼ਾਵਾਂ ਵਿਚ ਚਲ ਰਹੇ ਹਨ। ਦਰਸਾਓ ਕਿ ਇਸ ਦੋ ਕਣ ਸਿਸਟਮ ਦਾ ਸਦਿਸ਼ ਕੋਣੀ ਸੰਵੇਗ ਬਰਾਬਰ ਰਹਿੰਦਾ ਹੈ, ਬੇਸ਼ੱਕ ਅਸੀਂ ਜਿਹੜੇ ਵੀ ਬਿੰਦੂ ਦੇ ਆਲ਼ੇ-ਦੁਆਲ਼ੇ ਕੋਣੀ ਸੰਵੇਗ ਲਈਏ।


    05:32
    View Solution
  10. W ਭਾਰ ਦਾ ਇਕ ਅਸਮਅੰਗ ਛੜ ਨੂੰ, ਉਪੇਖਣੀ ਭਾਰ ਵਾਲੀਆਂ ਦੋ ਡੋਰੀਆਂ ਨਾਲ ਚਿੱਤਰ 7.39 ਵਿਚ ਦਰਸਾਏ ਅਨੁਸਾਰ ਲਟਕਾ ਕੇ ਵਿਰਾਮ ਅਵਸਥਾ ਵਿਚ ਰੱਖਿਆ ਗਿਆ ਹੈ।ਡੋਰੀਆਂ ਦੁਆਰਾ ਖੜ੍ਹੇਦਾਅ ਦਿਸ਼ਾ ਨਾਲ ਬਣੇ ਕੋਣ ਕ੍ਰਮਵਾਰ `36.9^@` ਅਤੇ `53.1^@` ਹਨ। ਛੜ 2m ਲੰਬਾਈ ਦੀ ਹੈ। ਛੜ ਦੇ ਖੱਬੇ ਸਿਰੇ ਤੋਂ ਇਸਦੇ ਗੁਰੂਤਾ ਕੇਂਦਰ ਦੀ ਦੂਰੀ `d` ਪਤਾ ਕਰੋ।


    05:28
    View Solution
  11. ਇੱਕ ਕਾਰ ਦਾ ਭਾਰ 1800 kg ਹੈ। ਇਸਦੀਆਂ ਅਗਲੀਆਂ ਅਤੇ ਪਿਛਲੀਆਂ ਧੁਰੀਆਂ ਵਿਚ ਦੂਰੀ 1.8 m ਹੈ। ਇਸਦਾ ਗੁਰੂਤਾ ਕੇਂਦਰ, ਅਗਲੀ ਧੁਰੀ ਤੋਂ 1.05m ਪਿੱਛੇ ਹੈ। ਸਮਤਲ ਧਰਤੀ ਦੁਆਰਾ ਹਰੇਕ ਅਗਲੇ ਅਤੇ ਪਿਛਲੇ ਪਹੀਆਂ ਤੇ ਲੱਗਣ ਵਾਲੇ ਬਲ ਦੀ ਗਣਨਾ ਕਰੋ।


    03:43
    View Solution
  12. ਕਿਸੇ ਗੋਲੇ ਦਾ, ਇਸਦੇ ਵਿਆਸ ਦੇ ਆਲ਼ੇ-ਦੁਆਲ਼ੇ ਜੜ੍ਹਤਾ ਮੋਮੰਟ `2MR^2//5` ਹੈ, ਜਿੱਥੇ M ਗੋਲੇ ਦਾ ਪੁੰਜ ਅਤੇ R ਇਸਦਾ ਅਰਧ ਵਿਆਸ ਹੈ। ਗੋਲੇ ਤੇ ਖਿੱਚੀ ਗਈ ਸਪਰਸ਼ ਰੇਖਾ ਦੇ ਆਲ਼ੇ-ਦੁਆਲ਼ੇ ਇਸਦਾ ਜੜ੍ਹਤਾ ਮੋਮੰਟ ਪਤਾ ਕਰੋ।


    02:41
    View Solution
  13. M ਪੁੰਜ ਅਤੇ R ਅਰਧ ਵਿਆਸ ਵਾਲੀ ਕਿਸੇ ਡਿਸਕ ਦਾ ਇਸਦੇ ਕਿਸੇ ਵਿਆਸ ਦੇ ਆਲ਼ੇ-ਦੁਆਲ਼ੇ ਜੜ੍ਹਤਾ ਮੋਮੰਟ `MR^2//4` ਹੈ। ਡਿਸਕ ਦੀ ਲੰਬ ਦਿਸ਼ਾ ਵਿਚ ਇਸਦੀ ਕੋਰ ਤੋਂ ਲੰਘਣ ਵਾਲੀ ਧੁਰੀ ਦੇ ਆਲ਼ੇ-ਦੁਆਲ਼ੇ ਇਸ ਚਕਲੀ ਦਾ ਜੜ੍ਹਤਾ ਮੋਮੰਟ ਪਤਾ ਕਰੋ।


    02:41
    View Solution
  14. 20 kg ਪੁੰਜ ਦਾ ਕੋਈ ਠੋਸ ਸਿਲੰਡਰ ਆਪਣੇ ਧੁਰੇ ਦੇ ਆਲ਼ੇ-ਦੁਆਲ਼ੇ `100 rad s^-1` ਦੀ ਕੋਣੀ ਚਾਲ ਨਾਲ ਘੁੰਮ ਰਿਹਾ ਹੈ। ਸਿਲੰਡਰ ਦਾ ਅਰਧ ਵਿਆਸ 0.25m ਹੈ। ਸਿਲੰਡਰ ਦੇ ਘੁੰਮਣ ਨਾਲ ਸੰਬੰਧਿਤ ਗਤਿਜ ਊਰਜਾ ਕੀ ਹੈ? ਸਿਲੰਡਰ ਦਾ ਆਪਣੇ ਧੁਰੇ ਦੇ ਆਲ਼ੇ-ਦੁਆਲ਼ੇ ਕੋਣੀ ਸੰਵੇਗ ਦਾ ਪਰਿਮਾਣ ਕੀ ਹੈ?


    02:52
    View Solution
  15. ਕੋਈ ਬੱਚਾ ਕਿਸੇ ਘੁੰਮਣਯੋਗ ਮੇਜ਼ ਤੇ ਆਪਣੀਆਂ ਦੋਵੇਂ ਬਾਹਾਂ ਬਾਹਰ ਵੱਲ ਖਿਲਾਰ ਕੇ ਖੜ੍ਹਾ ਹੈ। ਘੁੰਮਣ ਯੋਗ ਮੇਜ਼ ਨੂੰ `40 rev/min` ਦੀ ਕੋਣੀ ਚਾਲ ਨਾਲ ਘੁੰਮਾਇਆ ਜਾਂਦਾ ਹੈ। ਜੇ ਬੱਚਾ ਆਪਣੇ ਹੱਥਾਂ ਨੂੰ ਵਾਪਸ ਇਕੱਠਾ ਕਰਕੇ ਆਪਣਾ ਜੜ੍ਹਤਾ ਮੋਮੰਟ ਆਪਣੇ ਆਰੰਭਿਕ ਜੜ੍ਹਤਾ ਮੋਮੰਟ ਦਾ 2/5 ਗੁਣਾ ਕਰ ਲੈਂਦਾ ਹੈ, ਤਾਂ ਇਸ ਸਥਿਤੀ ਵਿਚ ਉਸਦੀ ਕੋਣੀ ਚਾਲ ਕੀ ਹੋਵੇਗੀ?ਇਹ ਮੰਨ ਲਓ ਕਿ ਇਸ ਮੇਜ਼ ਦੀ ਘੁੰਮਣ ਗਤੀ ਰਗੜ ਰਹਿਤ ਹੈ।


    02:28
    View Solution
  16. 3 kg ਪੁੰਜ ਅਤੇ 40 cm ਅਰਧ ਵਿਆਸ ਦੇ ਕਿਸੇ ਖੋਖਲੇ ਸਿਲੰਡਰ ਤੇ ਕੋਈ ਨਿਗੁਣੇ ਪੁੰਜ ਦੀ ਰੱਸੀ ਲਪੇਟੀ ਗਈ ਹੈ। ਜੇ ਰੱਸੀ ਨੂੰ 30 N ਬਲ ਨਾਲ ਖਿਚਿਆ ਜਾਵੇ ਤਾਂ ਸਿਲੰਡਰ ਦਾ ਕੋਣੀ ਪ੍ਰਵੇਗ ਕੀ ਹੋਵੇਗਾ? ਰੱਸੀ ਦਾ ਰੇਖੀ ਪ੍ਰਵੇਗ ਕੀ ਹੈ? ਇਹ ਮੰਨਿਆ ਕਿ ਇਸ ਕੇਸ ਵਿਚ ਕੋਈ ਫਿਸਲਣ ਨਹੀਂ ਹੈ।


    02:43
    View Solution
  17. ਕਿਸੇ ਰੋਟਰ ਦੀ `200 rad s^-1` ਦੀ ਇਕ-ਸਮਾਨ ਕੋਣੀ ਚਾਲ ਬਣਾਏ ਰੱਖਣ ਦੇ ਲਈ ਇਕ ਇੰਜਣ ਦੁਆਰਾ 180 N m ਦਾ ਟਾਰਕ ਲਗਾਉਣਾ ਜ਼ਰੂਰੀ ਹੁੰਦਾ ਹੈ। ਇੰਜਣ ਦੇ ਲਈ ਜ਼ਰੂਰੀ ਸ਼ਕਤੀ ਪਤਾ ਕਰੋ।(ਨੋਟ: ਰਗੜ ਨਾ ਹੋਣ ਦੀ ਸੂਰਤ ਵਿਚ ਇਕ ਸਮਾਨ ਕੋਣੀ ਵੇਗ ਹੋਣ ਤੇ ਇਹ ਆਪਣੇ ਆਪ ਹੀ ਸਪੱਸ਼ਟ ਹੈ ਕਿ ਟਾਰਕ ਜ਼ੀਰੋ ਹੈ। ਵਿਵਹਾਰ ਵਿਚ ਲਗਾਏ ਗਏ ਟਾਰਕ ਦੀ ਲੋੜ ਰਗੜ ਦੁਆਰਾ ਪੈਦਾ ਕੀਤੇ ਟਾਰਕ ਨੂੰ ਖਤਮ ਕਰਨ ਲਈ ਹੁੰਦੀ ਹੈ)। ਇਹ ਮੰਨ ਲਉ ਕਿ ਇੰਜਣ ਦੀ ਸਮੱਰਥਾ 100% ਹੈ।


    02:08
    View Solution
  18. R ਅਰਧ ਵਿਆਸ ਵਾਲੀ ਸਮਅੰਗੀ ਡਿਸਕ ਵਿਚੋਂ `R//2` ਅਰਧ ਵਿਆਸ ਦਾ ਇਕ ਚੱਕਰ ਅਕਾਰ ਦਾ ਭਾਗ ਕੱਟ ਕੇ ਕੱਢ ਦਿੱਤਾ ਗਿਆ ਹੈ। ਇਸ ਤਰ੍ਹਾਂ ਬਣੇ ਚੱਕਰਾਕਾਰ ਸੁਰਾਖ ਦਾ ਕੇਂਦਰ ਮੂਲ ਡਿਸਕ ਦੇ ਕੇਂਦਰ ਤੋਂ `R//2` ਦੂਰੀ ਤੇ ਹੈ ।ਇਸ ਕੱਟੇ ਭਾਗ ਤੋਂ ਬਾਦ ਬਚੀ ਡਿਸਕ ਦੇ ਗੁਰੂਤਾ ਕੇਂਦਰ ਦੀ ਸਥਿਤੀ ਪਤਾ ਕਰੋ।


    07:18
    View Solution
  19. ਇੱਕ ਮੀਟਰ ਛੜ ਦੇ ਕੇਂਦਰ ਦੇ ਹੇਠਾਂ ਨਾਈਫ਼ ਐਜ਼ ਰੱਖਣ ਤੇ ਇਹ ਸੰਤੁਲਿਤ ਹੋ ਜਾਂਦੀ ਹੈ ਜਦੋਂ ਦੋ ਸਿੱਕੇ ਜਿਹਨਾਂ ਵਿਚ ਹਰੇਕ ਦਾ ਪੁੰਜ 5 g ਹੈ, `12.0cm` ਦੇ ਚਿੰਨ੍ਹ ਤੇ ਇਕ ਦੇ ਉਪਰ ਇੱਕ ਰੱਖੇ ਜਾਂਦੇ ਹਨ ਤਾਂ ਛੜ ਚਿੰਨ੍ਹ `45.0cm` ਤੇ ਸੰਤੁਲਿਤ ਹੋ ਜਾਂਦੀ ਹੈ।ਮੀਟਰ ਛੜ ਦਾ ਪੁੰਜ ਕੀ ਹੈ?


    03:38
    View Solution
  20. 2 m ਅਰਧ ਵਿਆਸ ਦੇ ਇਕ ਛੱਲੇ(ਰਿੰਗ) ਦਾ ਭਾਰ 100kg ਹੈ। ਇਹ ਇੱਕ ਖਿਤਜੀ ਫਰਸ਼ ਤੇ ਇਸ ਤਰ੍ਹਾਂ ਲੋਟਨਿਕ ਗਤੀ ਕਰਦਾ ਹੈ ਕਿ ਇਸਦੇ ਪੁੰਜ ਕੇਂਦਰ ਦੀ ਚਾਲ `20 cm/s` ਹੋਵੇ। ਇਸਨੂੰ ਰੋਕਣ ਲਈ ਕਿੰਨਾਂ ਕਾਰਜ ਕਰਨਾ ਹੋਵੇਗਾ।


    02:47
    View Solution
  21. ਆਕਸੀਜਨ ਅਣੂ ਦਾ ਪੁੰਜ `5.30xx10^-26 kg` ਹੈ ਅਤੇ ਇਸਦੇ ਕੇਂਦਰ ਵਿਚੋਂ ਹੋ ਕੇ ਲੰਘਣ ਵਾਲੀ ਅਤੇ ਇਸਦੇ ਦੋਵੇ ਪਰਮਾਣੂਆਂ ਨੂੰ ਮਿਲਾਉਣ ਵਾਲੀ ਰੇਖਾ ਦੇ ਲੰਬ ਦਿਸ਼ਾ ਵਿਚ ਧੁਰੇ ਦੇ ਆਲ਼ੇ-ਦੁਆਲ਼ੇ ਜੜ੍ਹਤਾ ਮੋਮੰਟ `1.94xx10^-46kg m^2` ਹੈ। ਮੰਨ ਲਉ ਕਿ ਗੈਸ ਦੇ ਅਜਿਹੇ ਅਣੂਆਂ ਦੀ ਔਸਤ ਚਾਲ `500 m//s` ਹੈ ਅਤੇ ਇਸਦੇ ਘੁੰਮਣ ਦੀ ਗਤਿਜ ਊਰਜਾ, ਸਥਾਨਾਂਤਰਨ ਦੀ ਗਤਿਜ ਊਰਜਾ ਦੀ ਦੋ ਤਿਹਾਈ ਹੈ ਅਣੂ ਦਾ ਔਸਤ ਕੋਣੀ ਵੇਗ ਪਤਾ ਕਰੋ।


    03:02
    View Solution
  22. ਇਕ ਵੇਲਣ `30^@` ਕੋਣ ਬਣਾਉਣ ਵਾਲੇ ਢਾਲੂ ਤਲ ਤੇ ਲੁੜਕਦਾ ਹੋਇਆ ਉਪਰ ਚੜਦਾ ਹੈ। ਢਾਲੂ ਤਲ ਦੀ ਤਲੀ ਵਿਚ ਵੇਲਣ ਦੇ ਪੁੰਜ ਕੇਂਦਰ ਦੀ ਚਾਲ `5 m//s` ਹੈ।(a)ਢਾਲੂ ਤਲ ਤੇ ਵੇਲਣ ਕਿੰਨਾ ਉਪਰ ਜਾਵੇਗਾ? (b) ਵਾਪਸ ਤਲੀ ਤਕ ਮੁੜਣ ਵਿਚ ਕਿੰਨਾ ਸਮਾਂ ਲਗੇਗਾ।


    04:30
    View Solution
  23. ਕੋਈ ਵਿਅਕਤੀ ਇਕ ਘੁੰਮਦੇ ਹੋਏ ਪਲੇਟ ਫਾਰਮ ਤੇ ਖੜ੍ਹਾ ਹੈ ਉਸਨੇ ਆਪਣੀਆਂ ਦੋਵੇਂ ਬਾਹਾਂ ਫੈਲਾ ਰੱਖੀਆਂ ਹਨ ਅਤੇ ਹਰੇਕ ਵਿਚ 5kg ਭਾਰ ਫੜ ਕੇ ਰੱਖਿਆ ਹੈ। ਪਲੇਟਫਾਰਮ ਦੀ ਕੋਣੀ ਚਾਲ `30 rev//min` ਹੈ। ਫਿਰ ਉਹ ਵਿਅਕਤੀ ਬਾਹਾਂ ਨੂੰ ਆਪਣੇ ਸਰੀਰ ਦੇ ਨੇੜੇ ਲੈ ਆਉਂਦਾ ਹੈ ਜਿਸ ਨਾਲ ਘੁੰਮਣ ਧੁਰੇ ਤੋਂ ਹਰੇਕ ਭਾਰ ਦੀ ਦੂਰੀ 90cm ਤੋਂ ਬਦਲ ਕੇ 20cm ਹੋ ਜਾਂਦੀ ਹੈ। ਪਲੇਟ ਫਾਰਮ ਸਹਿਤ ਵਿਅਕਤੀ ਦੇ ਜੜ੍ਹਤਾ ਮੋਮੰਟ ਦਾ ਮਾਨ, `7.6kg m^2` ਲੈ ਸਕਦੇ ਹਾਂ।(a) ਉਸਦਾ ਨਵਾਂ ਕੋਣੀ ਵੇਗ ਕੀ ਹੈ?(ਰਗੜ ਦੀ ਉਪੇਖਿਆ ਕਰੋ)। (b) ਕੀ ਇਸ ਪ੍ਰਕਿਰਿਆ ਵਿਚ ਗਤਿਜ ਊਰਜਾ ਸੁਰੱਖਿਅਤ ਹੁੰਦੀ ਹੈ? ਜੇ ਨਹੀ ਤਾਂ ਇਸ ਵਿਚ ਪਰਿਵਰਤਨ ਦਾ ਸ੍ਰੋਤ ਕੀ ਹੈ


    05:30
    View Solution
  24. ਇੱਕ ਸਿਲੰਡਰ ਜਿਸਦਾ ਪੁੰਜ 10 kg ਅਤੇ ਅਰਧ ਵਿਆਸ 15 cm ਹੈ, ਇੱਕ ਢਾਲੂ ਤਲ, ਜਿਸਦਾ ਕੋਣ `30^@` ਹੈ, ਤੇ ਲੋਟਨਿਕ ਗਤੀ ਕਰਦਾ ਹੈ। ਸਥਿਤਿਕ ਰਗੜ ਦਾ ਗੁਣਾਂਕ `mu_s=0.25` ਹੈ।(a) ਸਿਲੰਡਰ ਤੇ ਕਿੰਨਾਂ ਰਗੜ ਬਲ ਲਗ ਰਿਹਾ ਹੈ? (b) ਲੋਟਨਿਕ ਗਤੀ ਦੇ ਦੌਰਾਨ ਰਗੜ ਬਲ ਦੇ ਵਿਰੁਧ ਕਿੰਨਾਂ ਕਾਰਜ ਕੀਤਾ ਗਿਆ? (c) ਜੇ ਢਾਲੂ ਤਲ ਦੇ ਕੋਣ `theta` ਵਿਚ ਵਾਧਾ ਕੀਤਾ ਜਾਵੇ, ਤਾਂ `theta` ਦੇ ਕਿਸ ਮੂਲ ਤੇ ਸਿਲੰਡਰ ਫਿਸਲਣਾ ਸ਼ੁਰੂ ਕਰ ਦੇਵੇਗਾ ਅਤੇ ਸ਼ੁੱਧ ਲੋਟਨਿਕ ਗਤੀ ਨਹੀਂ ਕਰੇਗਾ?


    08:12
    View Solution
  25. ਨਿਮਨਲਿਖਤ ਕਥਨਾਂ ਨੂੰ ਧਿਆਨਪੂਰਵਕ ਪੜ੍ਹੋ ਅਤੇ ਕਾਰਨ ਦੱਸੋ ਕਿ ਠੀਕ ਜਾਂ ਗਲਤ ਕਿਉਂ ਹਨ:- ਲੋਟਨਿਕ ਗਤੀ ਦੌਰਾਨ, ਰਗੜ ਬਲ ਦੀ ਦਿਸ਼ਾ ਪਿੰਡ ਦੇ ਪੁੰਜ ਕੇਂਦਰ ਦੀ ਗਤੀ ਦੀ ਦਿਸ਼ਾ ਵਾਲੀ ਹੁੰਦੀ ਹੈ।


    01:31
    View Solution
  26. ਨਿਮਨਲਿਖਤ ਕਥਨਾਂ ਨੂੰ ਧਿਆਨਪੂਰਵਕ ਪੜ੍ਹੋ ਅਤੇ ਕਾਰਨ ਦੱਸੋ ਕਿ ਠੀਕ ਜਾਂ ਗਲਤ ਕਿਉਂ ਹਨ:- ਲੋਟਨਿਕ ਗਤੀ ਦੌਰਾਨ ਸਪਰਸ਼ ਬਿੰਦੂ ਦੀ ਤਤਕਾਲ ਚਾਲ ਜ਼ੀਰੋ ਹੈ।


    01:57
    View Solution
  27. ਨਿਮਨਲਿਖਤ ਕਥਨਾਂ ਨੂੰ ਧਿਆਨਪੂਰਵਕ ਪੜ੍ਹੋ ਅਤੇ ਕਾਰਨ ਦੱਸੋ ਕਿ ਠੀਕ ਜਾਂ ਗਲਤ ਕਿਉਂ ਹਨ:- ਲੋਟਨਿਕ ਗਤੀ ਦੌਰਾਨ ਸਪਰਸ਼ ਬਿੰਦੂ ਦਾ ਤਤਕਾਲ ਪ੍ਰਵੇਗ ਜ਼ੀਰੋ ਹੈ।


    01:24
    View Solution
  28. ਨਿਮਨਲਿਖਤ ਕਥਨਾਂ ਨੂੰ ਧਿਆਨਪੂਰਵਕ ਪੜ੍ਹੋ ਅਤੇ ਕਾਰਨ ਦੱਸੋ ਕਿ ਠੀਕ ਜਾਂ ਗਲਤ ਕਿਉਂ ਹਨ:- ਸ਼ੁੱਧ ਲੋਟਨਿਕ ਗਤੀ ਲਈ ਰਗੜ ਵਿਰੁੱਧ ਕਾਰਜ ਜ਼ੀਰੋ ਹੈ।


    01:28
    View Solution
  29. ਨਿਮਨਲਿਖਤ ਕਥਨਾਂ ਨੂੰ ਧਿਆਨਪੂਰਵਕ ਪੜ੍ਹੋ ਅਤੇ ਕਾਰਨ ਦੱਸੋ ਕਿ ਠੀਕ ਜਾਂ ਗਲਤ ਕਿਉਂ ਹਨ:- ਇਕ ਬਿਲਕੁਲ ਰਗੜ ਰਹਿਤ ਢਾਲੂ ਤਲ ਤੋਂ ਇਕ ਪਹੀਆ ਕੇਵਲ ਫਿਸਲ ਸਕਦਾ ਹੈ।(ਲੋਟਨਿਕ ਗਤੀ ਨਹੀਂ ਕਰਦਾ)


    02:00
    View Solution

EXERCISE questions and complete solutions for chapter ਕਣਾਂ ਦੇ ਸਿਸਟਮ ਅਤੇ ਘੁੰਮਣ ਗਤੀ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਕਣਾਂ ਦੇ ਸਿਸਟਮ ਅਤੇ ਘੁੰਮਣ ਗਤੀ