Doubtnut Promotions Sticky

Complete Solutions to EXERCISE of chapter ਗੁਰੂਤਾ ਆਕਰਸ਼ਣ of Class 11 book with complete answers and questions

Class 11PHYSICS
Chapterਗੁਰੂਤਾ ਆਕਰਸ਼ਣ
PSEB (PUNJABI MEDIUM)EXERCISE
Number Of Questions25
Academic Year2023-24
  1. ਸਹੀ ਵਿਕਲਪ ਚੁਣੋ:- ਵੱਧਦੀ ਉਚਾਈ ਨਾਲ ਗੁਰੂਤਾ ਪ੍ਰਵੇਗ ਵਧਦਾ/ ਘੱਟਦਾ ਹੈ।


    01:30
    View Solution
  2. ਸਹੀ ਵਿਕਲਪ ਚੁਣੋ:- ਵੱਧਦੀ ਡੂੰਘਾਈ ਦੇ ਨਾਲ (ਧਰਤੀ ਨੂੰ ਇਕ-ਸਮਾਨ ਘਣਤਾ ਦਾ ਗੋਲਾ ਮੰਨ ਕੇ)ਗੁਰੂਤਾ ਪ੍ਰਵੇਗ ਵਧਦਾ/ ਘੱਟਦਾ ਹੈ।


    01:17
    View Solution
  3. ਸਹੀ ਵਿਕਲਪ ਚੁਣੋ:- ਗੁਰੂਤਾ ਪ੍ਰਵੇਗ ਧਰਤੀ ਦੇ ਪੁੰਜ/ ਪਿੰਡ ਦੇ ਪੁੰਜ ਤੇ ਨਿਰਭਰ ਨਹੀਂ ਕਰਦਾ ।


    01:23
    View Solution
  4. ਸਹੀ ਵਿਕਲਪ ਚੁਣੋ:- ਧਰਤੀ ਦੇ ਕੇਂਦਰ ਤੋਂ `r_2` ਅਤੇ `r_1` ਦੂਰੀਆਂ ਦੇ ਦੋ ਬਿੰਦੂਆਂ ਵਿਚ ਸਥਿਤਿਜ ਊਰਜਾ ਅੰਤਰ ਦੇ ਲਈ ਸੂਤਰ `-G Mm(1//r_2-1//r_1)` ਸੂਤਰ `mg(r_2-r_1)` ਤੋਂ ਵੱਧ/ਘੱਟ ਯਥਾਰਥਕ ਹੈ।


    02:08
    View Solution
  5. ਮੰਨ ਲਓ ਇਕ ਅਜਿਹਾ ਗ੍ਰਹਿ ਹੈ ਜੋ ਸੂਰਜ ਦੇ ਇਰਦ-ਗਿਰਦ ਧਰਤੀ ਦੀ ਤੁਲਨਾ ਵਿਚ ਦੋ ਗੁਣੀ ਚਾਲ ਨਾਲ ਗਤੀ ਕਰਦਾ ਹੈ, ਤਾਂ ਧਰਤੀ ਦੀ ਕਕਸ਼ਾ ਦੀ ਤੁਲਨਾ ਵਿਚ ਇਸਦੀ ਕਕਸ਼ਾ ਦਾ ਸਾਈਜ਼ ਕੀ ਹੈ ?


    03:03
    View Solution
  6. ਬ੍ਰਹਿਸਪਤੀ ਦੇ ਇਕ ਉਪਗ੍ਰਹਿ, ਆਓ (Io) ਦੀ ਕਕਸ਼ਾ ਅਵਧੀ 1.769 ਦਿਨ ਹੈ ਅਤੇ ਕਕਸ਼ਾ ਦਾ ਅਰਧ ਵਿਆਸ `4.22xx10^8 m` ਹੈ। ਇਹ ਦਰਸਾਓ ਕਿ ਬ੍ਰਹਿਸਪਤੀ ਦਾ ਪੁੰਜ ਸੂਰਜ ਦੇ ਪੁੰਜ ਦਾ ਲਗਭਗ 1/1000 ਗੁਣਾ ਹੈ।


    03:11
    View Solution
  7. ਸਹੀ ਵਿਕਲਪ ਚੁਣੋ:- ਜੇ ਸਥਿਤਿਜ ਊਰਜਾ ਦਾ ਅਨੰਤ ਤੇ ਮਾਨ ਜ਼ੀਰੋ ਹੋਵੇ, ਤਾਂ ਕਕਸ਼ਾ ਵਿਚ ਘੁੰਮਦੇ ਕਿਸੇ ਉਪਗ੍ਰਹਿ ਦੀ ਕੁੱਲ ਊਰਜਾ ਇਸਦੀ ਗਤਿਜ/ਸਥਿਤਿਜ ਊਰਜਾ ਦਾ ਰਿਣਾਤਮਕ ਹੈ।


    02:34
    View Solution
  8. ਸਹੀ ਵਿਕਲਪ ਚੁਣੋ:- ਕਕਸ਼ਾ ਵਿਚ ਘੁੰਮਦੇ ਕਿਸੇ ਉਪਗ੍ਰਹਿ ਨੂੰ ਧਰਤੀ ਦੇ ਗੁਰੂਤਾ ਪ੍ਰਭਾਵ ਤੋਂ ਬਾਗਰ ਕੱਢਣ ਲਈ ਜ਼ਰੂਰੀ ਊਰਜਾ ਬਰਾਬਰ ਉਚਾਈ (ਜਿੰਨੀ ਉਪਗ੍ਰਹਿ ਦੀ ) ਦੇ ਕਿਸੇ ਸਥਿਰ ਪਿੰਡ ਨੂੰ ਧਰਤੀ ਦੇ ਅਸਰ ਤੋਂ ਬਾਹਰ ਪ੍ਰੇਖਿਤ ਕਰਨ ਦੇ ਲਈ ਜ਼ਰੂਰੀ ਊਰਜਾ ਤੋਂ ਵੱਧ/ਘੱਟ ਹੁੰਦੀ ਹੈ।


    02:52
    View Solution
  9. ਨਿਮਨਲਿਖਤ ਵਿਚੋਂ ਕਿਹੜੇ ਲੱਛਣ ਪੁਲਾੜ ਵਿਚ ਪੁਲਾੜ ਯਾਤਰੀ ਦੇ ਲਈ ਦੁੱਖ ਦੇਣ ਵਾਲੇ ਹੋ ਸਕਦੇ ਹਨ? (a) ਪੈਰਾਂ ਵਿਚ ਸੋਜ (b) ਚਿਹਰੇ ਤੇ ਸੋਜ (c) ਸਿਰਦਰਦ (d) ਓਰੀਐਂਟੇਸ਼ਨਲ ਸਮੱਸਿਆ


    03:00
    View Solution
  10. ਇਕ-ਸਮਾਨ ਪੁੰਜ ਘਣਤਾ ਵਾਲੇ ਅਰਧ ਗੋਲਾਕਾਰ ਖੋਲ ਦੇ ਕੇਂਦਰ ਤੇ ਗੁਰੂਤਾ ਤੀਬਰਤਾ ਦੀ ਦਿਸ਼ਾ ਜਿਵੇਂ ਤੀਰਾਂ ਦੁਆਰਾ ਦਿਖਾਈ ਗਈ ਹੈ(ਦੇਖੋ ਚਿੱਤਰ 8.12)
    , ਵਿੱਚੋਂ ਕਿਹੜੀ ਠੀਕ ਹੈ:-


    02:27
    View Solution
  11. ਉਪਰੋਕਤ ਸਮੱਸਿਆ ਵਿਚ ਕਿਸੇ ਮਨਮਰਜ਼ੀ ਨਾਲ ਲਏ ਬਿੰਦੂ P ਤੇ ਗੁਰੂਤਾ ਤੀਬਰਤਾ ਕਿਸ ਤੀਰ ਦੁਆਰਾ ਦਰਸਾਈ ਜਾਵੇਗੀ ?


    02:30
    View Solution
  12. ਧਰਤੀ ਤੋਂ ਕਿਸੇ ਰਾਕੇਟ ਨੂੰ ਸੂਰਜ ਵੱਲ ਦਾਗਿਆ ਗਿਆ ਹੈ। ਧਰਤੀ ਦੇ ਕੇਂਦਰ ਤੋਂ ਕਿਸ ਦੂਰੀ ਤੇ ਰਾਕੇਟ ਤੇ ਗੁਰੂਤਾ ਆਕਰਸ਼ਨ ਬਲ ਜ਼ੀਰੋ ਹੈ? ਸੂਰਜ ਦਾ ਪੁੰਜ= `2xx10^30 kg` , ਧਰਤੀ ਦਾ ਪੁੰਜ = `6xx10^24 kg` ਹੈ।ਹੋਰ ਗ੍ਰਹਿਆਂ ਆਦਿ ਦੇ ਪ੍ਰਭਾਵ ਦੀ ਉਪੇਖਿਆ ਕਰੋ।(ਆਰਬਿਟ ਦਾ ਅਰਧ ਵਿਆਸ=`1.5xx10^11 m`)


    05:54
    View Solution
  13. ਤੁਸੀਂ ਸੂਰਜ ਨੂੰ ਕਿਵੇਂ ਤੋਲੋਗੇ, ਅਰਥਾਤ ਉਸਦੇ ਪੁੰਜ ਦਾ ਅੰਦਾਜ਼ਾ ਕਿਵੇਂ ਲਗਾਓਗੇ? ਸੂਰਜ ਦੇ ਇਰਦ-ਗਿਰਦ ਧਰਤੀ ਦੀ ਕਕਸ਼ਾ ਦਾ ਔਸਤ ਅਰਧ ਵਿਆਸ `1.5xx10^8 km` ਹੈ।


    02:28
    View Solution
  14. ਇੱਕ ਸ਼ਨੀ ਵਰ੍ਹਾ ਇੱਕ ਧਰਤੀ ਵਰ੍ਹੇ ਦਾ 29.5 ਗੁਣਾ ਹੈ ।ਜੇ ਧਰਤੀ ਸੂਰਜ ਤੋਂ `1.5xx10^8 km` ਦੂਰ ਹੈ ਤਾਂ ਸ਼ਨੀ ਸੂਰਜ ਤੋਂ ਕਿੰਨਾ ਦੂਰ ਹੈ।


    02:24
    View Solution
  15. ਧਰਤੀ ਦੀ ਸਤਹਿ ਤੇ ਕਿਸੇ ਵਸਤੂ ਦਾ ਭਾਰ 63N ਹੈ।ਧਰਤੀ ਦੇ ਅਰਧ ਵਿਆਸ ਦੀ ਅੱਧੀ ਉਚਾਈ ਤੇ ਧਰਤੀ ਦੇ ਕਾਰਨ ਇਸ ਵਸਤੂ ਤੇ ਗੁਰੂਤਾ ਬਲ ਕਿੰਨਾਂ ਹੈ?


    02:04
    View Solution
  16. ਇਹ ਮੰਨਦੇ ਹੋਏ ਕਿ ਧਰਤੀ ਇਕ-ਸਮਾਨ ਘਣਤਾ ਦਾ ਇਕ ਗੋਲਾ ਹੈ ਅਤੇ ਇਸਦੀ ਸਤਹਿ ਤੇ ਕਿਸੇ ਵਸਤੂ ਦਾ ਭਾਰ 250 N ਹੈ, ਇਹ ਪਤਾ ਕਰੋ ਕਿ ਧਰਤੀ ਦੇ ਕੇਂਦਰ ਵਲ ਅੱਧੀ ਦੂਰੀ ਤੇ ਇਸ ਵਸਤੂ ਦਾ ਭਾਰ ਕੀ ਹੋਵੇਗਾ?


    01:52
    View Solution
  17. ਧਰਤੀ ਦੀ ਸਤਹਿ ਤੋਂ ਖੜ੍ਹੇਦਾਅ ਉੱਪਰ ਵੱਲ ਕੋਈ ਰਾਕੇਟ ਦੀ `5 km s^-1` ਚਾਲ ਨਾਲ ਦਾਗਿਆ ਜਾਂਦਾ ਹੈ। ਧਰਤੀ ਤੇ ਵਾਪਸ ਪਰਤਨ ਤੋਂ ਪਹਿਲਾਂ ਰਾੱਕੇਟ ਧਰਤੀ ਤੋਂ ਕਿੰਨੀ ਦੂਰ ਤਕ ਜਾਵੇਗਾ? ਧਰਤੀ ਦਾ ਪੁੰਜ=`6.0xx10^24 kg` , ਧਰਤੀ ਦਾ ਔਸਤ ਅਰਧ ਵਿਆਸ=`6.4xx10^6m` ਅਤੇ `G= 6.67xx10^-11 N m^2 kg^-2`


    03:05
    View Solution
  18. ਧਰਤੀ ਦੀ ਸਤਹਿ ਤੇ ਕਿਸੇ ਪ੍ਰਖੇਪਕ ਦੀ ਪਲਾਇਨ ਗਤੀ `11.2 km s^-1` ਹੈ। ਕਿਸੇ ਵਸਤੂ ਨੂੰ ਇਸ ਚਾਲ ਦੀ ਤਿੰਨ ਗੁਣੀ ਚਾਲ ਨਾਲ ਪ੍ਰਖੇਪਤ ਕੀਤਾ ਜਾਂਦਾ ਹੈ। ਧਰਤੀ ਤੋਂ ਵੱਧ ਤੋਂ ਵੱਧ ਦੂਰ ਜਾਣ ਤੇ ਇਸਦੀ ਚਾਲ ਕਿੰਨੀ ਹੋਵੇਗੀ? ਸੂਰਜ ਅਤੇ ਹੋਰ ਗ੍ਰਹਿਆਂ ਦੀ ਉਪਸਥਿਤੀ ਦੀ ਉਪੇਖਿਆ ਕਰੋ।


    04:32
    View Solution
  19. ਕੋਈ ਉਪਗ੍ਰਹਿ ਧਰਤੀ ਦੀ ਸਤਹਿ ਤੋਂ 400 km ਉਚਾਈ ਤੇ ਧਰਤੀ ਦੇ ਆਲ਼ੇ-ਦੁਆਲ਼ੇ ਚੱਕਰ ਲਗ ਰਿਹਾ ਹੈ। ਇਸ ਉਪਗ੍ਰਹਿ ਨੂੰ ਧਰਤੀ ਦੇ ਗੁਰੂਤਾ ਪ੍ਰਭਾਵ ਤੋਂ ਬਾਹਰ ਕੱਢਣ ਵਿਚ ਕਿੰਨੀ ਊਰਜਾ ਖ਼ਰਚ ਹੋਵੇਗੀ? ਉਪਗ੍ਰਹਿ ਦਾ ਪੁੰਜ = 200 kg ਧਰਤੀ ਦਾ ਪੁੰਜ= `6.0xx10^24 kg` ਧਰਤੀ ਦਾ ਅਰਧ ਵਿਆਸ =`6.4xx10^6 m`, `G= 6.67xx10^-11 N m^2 kg^-2` ।


    02:29
    View Solution
  20. ਦੋ ਤਾਰੇ, ਜਿਹਨਾਂ ਵਿਚ ਹਰੇਕ ਦਾ ਪੁੰਜ ਸੂਰਜ ਦੇ ਪੁੰਜ `(2xx10^30 kg)` ਦੇ ਬਰਾਬਰ ਹੈ, ਇਕ ਦੂਸਰੇ ਵੱਲ ਸਿੱਧੀ ਟੱਕਰ ਦੇ ਲਈ ਵੱਧ ਰਹੇ ਹਨ। ਜਦੋਂ ਉਹ `10^9 km` ਦੂਰੀ ਤੇ ਹਨ ਤਾਂ ਇਹਨਾਂ ਦੀ ਚਾਲ ਦੀ ਉਪੇਖਿਆ ਕੀਤੀ ਜਾ ਸਕਦੀ ਹੈ। ਇਹ ਤਾਰੇ ਕਿਸ ਚਾਲ ਨਾਲ ਟਕਰਾਉਣਗੇ? ਹਰੇਕ ਤਾਰੇ ਦਾ ਅਰਧ ਵਿਆਸ `10^4 km` ਹੈ।ਇਹ ਮੰਨੋ ਕਿ ਟਕਰਾਉਣ ਤੋਂ ਪਹਿਲਾਂ ਤਾਰਿਆਂ ਵਿਚ ਕੋਈ ਰੂਪ ਵਿਗਾੜ ਨਹੀਂ ਹੋਇਆ (G ਦੇ ਗਿਆਤ ਮੂਲ ਦੀ ਵਰਤੋਂਂ ਕਰੋ)।


    04:27
    View Solution
  21. ਦੋ ਭਾਰੀ ਗੋਲੇ ਜਿਹਨਾਂ ਵਿਚ ਹਰੇਕ ਦਾ ਪੁੰਜ 100 kg ਅਰਧ ਵਿਆਸ `0.10m` ਹੈ ਕਿਸੇ ਖਿਤਜੀ ਮੇਜ਼ ਤੇ ਇਕ-ਦੂਸਰੇ ਨਾਲ `1.0m` ਦੂਰੀ ਤੇ ਸਥਿਤ ਹੈ ਦੋਨੋਂ ਗੋਲਿਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੇ ਮੱਧ ਬਿੰਦੂ ਤੇ ਗੁਰੂਤਾ ਬਲ ਅਤੇ ਪੁਟੈਂਸ਼ਲ ਕੀ ਹੈ? ਕੀ ਇਸ ਬਿੰਦੂ ਤੇ ਰੱਖਿਆ ਕੋਈ ਪਿੰਡ ਸੰਤੁਲਨ ਵਿਚ ਹੋਵੇਗਾ? ਜੇ ਹਾਂ, ਤਾਂ ਇਹ ਸੰਤੁਲਨ ਸਥਾਈ ਹੋਵੇਗਾ ਜਾਂ ਅਸਥਾਈ ।


    03:42
    View Solution
  22. ਜਿਵੇਂ ਕਿ ਤੁਸੀਂ ਇਸ ਪਾਠ ਵਿਚ ਸਿੱਖਿਆ ਹੈ ਕਿ ਕੋਈ ਜੀਓਸਟੇਸ਼ਨਰੀ ਉਪਗ੍ਰਹਿ ਧਰਤੀ ਦੀ ਸਤਹਿ ਤੋਂ ਲਗਭਗ 36000 km ਉਚਾਈ ਤੇ ਧਰਤੀ ਦੀ ਪਰਿਕਰਮਾ ਕਰਦਾ ਹੈ। ਇਸ ਉਪਗ੍ਰਹਿ ਦੀ ਨਿਰਧਾਰਿਤ ਥਾਂ ਤੇ ਗੁਰੂਤਾ ਬਲ ਦੇ ਕਾਰਨ ਪੁਟੈਂਸ਼ਲ ਕਿੰਨਾਂ ਹੈ?(ਅਨੰਤ ਤੇ ਸਥਿਤਿਜ ਊਰਜਾ ਜ਼ੀਰੋ ਲਓ) ਧਰਤੀ ਦਾ ਪੁੰਜ =`6.0xx10^24 kg` ਧਰਤੀ ਦਾ ਅਰਧ ਵਿਆਸ =6400 km


    01:55
    View Solution
  23. ਸੂਰਜ ਦੇ ਪੁੰਜ ਤੋਂ 2.5 ਗੁਣਾ ਪੁੰਜ ਦਾ ਕੋਈ ਤਾਰਾ 12km ਸਾਈਜ਼ ਤਕ ਕੋਲੈਪਸ ਕਰਕੇ, ਚਾਲ `1.2 rev./s` ਨਾਲ ਘੁੰਮ ਰਿਹਾ ਹੈ।ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਛੋਟੇ ਤਾਰੇ ਨੂੰ ਨਿਊਟ੍ਰਾਨ ਤਾਰਾ ਕਿਹਾ ਜਾਂਦਾ ਹੈ। ਕੁਝ ਖਗੋਲੀ ਪਿੰਡ ਜਿਹਨਾਂ ਨੂੰ ਪਲਸਰ ਕਿਹਾ ਜਾਂਦਾ ਹੈ ਵੀ ਇਸੇ ਵਰਗ ਵਿਚ ਆਉਂਦੇ ਹਨ। ਇਸਦੇ ਭੂ-ਮੱਧ ਰੇਖੀ ਤਲ ਤੇ ਰੱਖਿਆ ਕੋਈ ਪਿੰਡ, ਗੁਰੂਤਾ ਬਲ ਦੇ ਕਾਰਨ, ਕੀ ਇਸਦੀ ਸਤਹਿ ਨਾਲ ਚਿਪਕਿਆ ਰਹੇਗਾ? ਸੂਰਜ ਦਾ ਪੁੰਜ =`2xx10^30 kg`)


    05:02
    View Solution
  24. ਕੋਈ ਪੁਲਾੜ ਜਹਾਜ਼ ਮੰਗਲ ਤੇ ਰੁਕਿਆ ਹੋਇਆ ਹੈ। ਇਸ ਸਪੇਸਸ਼ਿਪ ਤੇ ਕਿੰਨੀ ਊਰਜਾ ਖ਼ਰਚ ਕੀਤੀ ਜਾਵੇ ਕਿ ਇਸਨੂੰ ਸੌਰ ਮੰਡਲ ਤੋਂ ਬਾਗਰ ਧਕੇਲਿਆ ਜਾ ਸਕੇ। ਸਪੇਸਸ਼ਿਪ ਦਾ ਪੁੰਜ=1000 kg, ਸੂਰਜ ਦਾ ਪੁੰਜ=`2xx10^30 kg` , ਮੰਗਲ ਦਾ ਪੁੰਜ=`6.4xx10^23 kg` , ਮੰਗਲ ਦਾ ਅਰਧ ਵਿਆਸ =3395 km, ਮੰਗਲ ਦੀ ਕਕਸ਼ਾ ਦਾ ਅਰਧ ਵਿਆਸ =`2.28xx10^8 km` ਅਤੇ `G=6.67xx10^-11 Nm^2 kg^-2`


    03:35
    View Solution
  25. ਕਿਸੇ ਰਾੱਕੇਟ ਨੂੰ ਮੰਗਲ ਦੀ ਸਤਹਿ ਤੋਂ `2 km s^-1` ਦੀ ਚਾਲ ਨਾਲ ਖੜ੍ਹੇਦਾਅ ਉੱਪਰ ਵੱਲ ਦਾਗਿਆ ਜਾਂਦਾ ਹੈ। ਜੇ ਮੰਗਲ ਦੇ ਵਾਤਾਵਰਨ ਪ੍ਰਤਿਰੋਧ ਦੇ ਕਾਰਨ ਇਸਦੀ 20% ਅਰੰਭਿਕ ਊਰਜਾ ਨਸ਼ਟ ਹੋ ਜਾਂਦੀ ਹੈ, ਤਾਂ ਮੰਗਲ ਦੀ ਸਤਹਿ ਤੇ ਮੁੜ ਪਰਤਨ ਤੋਂ ਪਹਿਲਾਂ ਰਾੱਕੇਟ ਮੰਗਲ ਤੋਂ ਕਿੰਨੀ ਦੂਰ ਤੱਕ ਜਾਵੇਗਾ। ਮੰਗਲ ਦਾ ਪੁੰਜ=`6.4xx10^23 kg` , ਮੰਗਲ ਦਾ ਅਰਧ ਵਿਆਸ =3395 km ਅਤੇ `G=6.67xx10^-11 Nm^2 kg^-2`


    03:53
    View Solution

EXERCISE questions and complete solutions for chapter ਗੁਰੂਤਾ ਆਕਰਸ਼ਣ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਗੁਰੂਤਾ ਆਕਰਸ਼ਣ