Class 8 | MATHS |
Chapter | ਇੱਕ ਚਲ ਵਾਲੇ ਰੇਖੀ ਸਮੀਕਰਨ |
PSEB (PUNJABI MEDIUM) | EXERCISE |
Number Of Questions | 65 |
Academic Year | 2023-24 |
x-2=7
y+3=10
6=x+2
`3/7+x=17/7`
6x = 12
`t/5=10`
`(2x)/3=18`
`1.6=y/(1.5)`
7x-9=16
14y-8=13
17+6p=8
`x/3+1=7/15`
ਜੇ ਤੁਹਾਨੂੰ ਕਿਸੇ ਸੰਖਿਆ ਵਿੱਚੋਂ `1/2` ਘਟਾਉਣ ਅਤੇ ਨਤੀਜੇ ਨੂੰ `1/2` ਨਾਲ ਗੁਣਾ ਕਰਨ ‘ਤੇ `1/8` ਪ੍ਰਾਪਤ ਹੁੰਦਾ ਹੈ ਤਾਂ ਉਹ ਸੰਖਿਆ ਕੀ ਹੈ?
ਇੱਕ ਆਇਤਾਕਾਰ ਸਵੀਮਿੰਗ ਪੂਲ ਦੀ ਲੰਬਾਈ ਉਸਦੀ ਚੌੜਾਈ ਦੇ ਦੁਗਣੇ ਤੋਂ 2 ਮੀਟਰ ਜ਼ਿਆਦਾ ਹੈ। ਜੇਕਰ ਇਸਦਾ ਪਰਿਮਾਪ 154 ਮੀਟਰ ਹੈ ਤਾਂ ਇਸਦੀ ਲੰਬਾਈ ਅਤੇ ਚੌੜਾਈ ਪਤਾ ਕਰੋ।
ਇੱਕ ਸਮਦੋਭੁਜੀ ਤਿਕੋਣ ਦਾ ਅਧਾਰ `4/3cm` ਅਤੇ ਉਸਦਾ ਪਰਿਮਾਪ `4(2)/15cm` ਹੈ। ਇਸ ਦੀਆਂ ਦੋ ਬਰਾਬਰ ਭੁਜਾਵਾਂ ਦਾ ਮਾਪ ਪਤਾ ਕਰੋ।
ਦੋ ਸੰਖਿਆਵਾਂ ਦਾ ਜੋੜਫਲ 95 ਹੈ। ਜੇਕਰ ਇੱਕ ਸੰਖਿਆ ਦੂਸਰੀ ਨਾਲੋਂ 15 ਜ਼ਿਆਦਾ ਹੈ ਤਾਂ ਦੋਨੋਂ ਸੰਖਿਆਵਾਂ ਪਤਾ ਕਰੋ।
ਦੋ ਸੰਖਿਆਵਾਂ ਵਿੱਚ ਅਨੁਪਾਤ 5:3 ਹੈ। ਜੇਕਰ ਉਹਨਾਂ ਵਿੱਚ ਅੰਤਰ 18 ਹੈ ਤਾਂ ਸੰਖਿਆਵਾਂ ਪਤਾ ਕਰੋ।
ਤਿੰਨ ਲਗਾਤਾਰ ਸੰਪੂਰਨ ਸੰਖਿਆਵਾਂ ਦਾ ਜੋੜਫਲ 51 ਹੈ। ਸੰਪੂਰਰਨ ਸੰਖਿਆਵਾਂ ਪਤਾ ਕਰੋ।
8 ਦੇ ਤਿੰਨ ਲਗਾਤਾਰ ਗੁਣਜਾਂ ਦਾ ਜੋੜਫਲ 888 ਹੈ। ਗੁਣਜਾਂ ਨੂੰ ਪਤਾ ਕਰੋ।
ਤਿੰਨ ਲਗਾਤਾਰ ਸੰਪੂਰਨ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲੈ ਕੇ ਉਹਨਾਂ ਨੂੰ ਕ੍ਰਮਵਾਰ 2,3 ਅਤੇ 4 ਨਾਲ ਗੁਣਾ ਕਰਨ ਤੇ ਜੋੜਫਲ 74 ਪ੍ਰਾਪਤ ਹੁੰਦਾ ਹੈ। ਤਿੰਨੋਂ ਸੰਪੂਰਨ ਸੰਖਿਆਵਾਂ ਪਤਾ ਕਰੋ।
ਰਾਹੁਲ ਅਤੇ ਹਾਰੁਨ ਦੀ ਵਰਤਮਾਨ ਉਮਰ ਵਿੱਚ ਅਨੁਪਾਤ 5 : 7 ਹੈ। 4 ਸਾਲ ਬਾਅਦ ਉਹਨਾਂ ਦੀ ਉਮਰ ਦਾ ਜੋੜ 56 ਸਾਲ ਹੋ ਜਾਵੇਗਾ। ਉਹਨਾਂ ਦੀ ਉਮਰ ਕੀ ਹੈ?
ਕਿਸੇ ਜਮਾਤ ਵਿੱਚ ਮੁੰਡੇ ਅਤੇ ਕੁੜੀਆਂ ਦੀ ਸੰਖਿਆਂ ਵਿੱਚ ਅਨੁਪਾਤ 7 : 5 ਹੈ। ਜੇਕਰ ਮੁੰਡਿਆਂ ਦੀ ਸੰਖਿਆ ਕੁੜੀਆਂ ਦੀ ਸੰਖਿਆਂ ਨਾਲੋਂ 8 ਜ਼ਿਆਦਾ ਹੈ ਤਾਂ ਜਮਾਤ ਵਿੱਚ ਕੁੱਲ਼ ਕਿੰਨੇ ਵਿਦਿਆਰਥੀ ਹਨ?
ਭਾਈਚੁੰਗ ਦੇ ਪਿਤਾ ਜੀ, ਉਸਦੇ ਦਾਦਾ ਜੀ ਨਾਲੋਂ 26 ਸਾਲ ਛੋਟੇ ਹਨ ਅਤੇ ਉਸ ਤੋਂ 29 ਸਾਲ ਵੱਡੇ ਹਨ। ਜਦਕਿ ਉਹਨਾਂ ਤਿੰਨਾਂ ਦੀ ਉਮਰਾਂ ਦਾ ਜੋੜ 135 ਸਾਲ ਹੈ ਤਾਂ ਉਹਨਾਂ ਦੀ ਉਮਰ ਅਲੱਗ-ਅਲੱਗ ਪਤਾ ਕਰੋ।
15 ਸਾਲ ਬਾਅਦ ਰਵੀ ਦੀ ਉਮਰ, ਉਸਦੀ ਵਰਤਮਾਨ ਉਮਰ ਤੋਂ ਚਾਰ ਗੁਣਾ ਹੈ ਜਾਵੇਗੀ। ਰਵੀ ਦੀ ਵਰਤਮਾਨ ਉਮਰ ਕੀ ਹੈ?
ਇਕ ਪਰਿਮੇਯ ਸੰਖਿਆ ਨੂੰ `5/2` ਨਾਲ ਗੁਣਾ ਕਰਕੇ `2/3` ਜੋੜਨ ਤੇ `-7/12` ਪ੍ਰਾਪਤ ਹੁੰਦਾ ਹੈ। ਉਹ ਸੰਖਿਆ ਕੀ ਹੈ?
ਲਕਸ਼ਮੀ ਇੱਕ ਬੈਂਕ ਵਿੱਚ ਖਜਾਨਚੀ ਹੈ। ਉਸ ਕੋਲ ਨਗਦੀ ਦੇ ਰੂਪ ਵਿੱਚ Rs 100, Rs 50 ਅਤੇ Rs 10 ਵਾਲੇ ਨੋਟ ਹਨ। ਉਹਨਾਂ ਸੰਖਿਆਵਾਂ ਵਿੱਚ ਕ੍ਰਮਵਾਰ 2:3:5 ਦਾ ਅਨੁਪਾਤ ਹੈ ਅਤੇ ਉਹਨਾਂ ਦਾ ਕੁੱਲ ਮੁੱਲ Rs 4,00,000 ਰੁਪਏ ਹੈ। ਉਸਦੇ ਕੋਲ ਹਰੇਕ ਤਰ੍ਹਾਂ ਦੇ ਕਿੰਨੇ-ਕਿੰਨੇ ਨੋਟ ਹਨ?
ਮੇਰੇ ਕੋਲ Rs 300 ਮੁੱਲ ਦੇ, Rs1, Rs2 ਅਤੇ Rs5 ਵਾਲੇ ਸਿੱਕੇ ਹਨ। Rs 2 ਵਾਲੇ ਸਿੱਕਿਆਂ ਦੀ ਸੰਖਿਆ Rs 5 ਵਾਲੇ ਸਿੱਕਿਆਂ ਦੀ ਸੰਖਿਆਂ ਦਾ ਤਿੰਨ ਗੁਣਾ ਹੈ ਅਤੇ ਸਿੱਕਿਆਂ ਦੀ ਕੁੱਲ ਸੰਖਿਆ 160 ਹੈ। ਮੇਰੇ ਕੋਲ ਹਰੇਕ ਤਰ੍ਹਾਂ ਦੇ ਕਿੰਨੇ-ਕਿੰਨੇ ਸਿੱਕੇ ਹਨ?
ਇੱਕ ਲੇਖ ਮੁਕਾਬਲੇ ਵਿੱਚ ਪ੍ਰਬੰਧਕਾਂ ਨੇ ਇਹ ਤੈਅ ਕੀਤਾ ਕਿ ਹਰੇਕ ਜਿੱਤਣ ਵਾਲੇ ਨੂੰ Rs 100 ਅਤੇ ਜਿੱਤਣ ਵਾਲੇ ਨੂੰ ਛੱਡ ਕੇ ਹਰੇਕ ਹਿੱਸਾ ਲੈਣ ਵਾਲੇ ਨੂੰ Rs 25 ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ। ਜੇਕਰ ਇਨਾਮਾਂ ਵਿੱਚ ਵੰਡੀ ਰਾਸ਼ੀ Rs 3,000 ਹੈ ਤਾਂ ਕੁੱਲ 63 ਹਿੱਸਾ ਲੈਣ ਵਾਲਿਆਂ ਵਿੱਚੋਂ ਜਿੱਤਣ ਵਾਲਿਆਂ ਦੀ ਸੰਖਿਆ ਪਤਾ ਕਰੋ।
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 3x = 2x + 18
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 5t - 3 = 3t - 5
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 5x + 9 = 5 + 3x
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 4z + 3 = 6 + 2z
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 2x - 1 = 14 - x
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : 8x + 4 = 3 (x - 1) + 7
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : `x = 4/5 (x + 10)`
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : `(2x)/(3) + 1 = (7x)/(15) + 3`
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : `2y + 5/3 = 26/3 - y`
ਹੇਠ ਲਿਖਿਆਂ ਸਮੀਕਰਨਾਂ ਨੂੰ ਹੱਲ ਕਰੋ ਅਤੇ ਆਪਣੇ ਉੱਤਰ ਦੀ ਪੜਤਾਲ ਕਰੋ : `3m = 5m - 8/5`
ਅਮੀਨਾ ਇੱਕ ਸੰਖਿਆ ਸੋਚਦੀ ਹੈ। ਉਹ ਇਸ ਵਿੱਚੋਂ `5/2` ਘਟਾ ਕੇ ਨਤੀਜੇ ਨੂੰ 8 ਨਾਲ ਗੁਣਾ ਕਰਦੀ ਹੈ। ਹੁਣ ਜੋ ਨਤੀਜਾ ਮਿਲਦਾ ਹੈ ਉਹ ਸੋਚੀ ਗਈ ਸੰਖਿਆ ਦੀ ਤਿੰਨ ਗੁਣਾ ਹੈ। ਉਹ ਸੋਚੀ ਗਈ ਸੰਖਿਆ ਪਤਾ ਕਰੋ।
ਦੋ ਸੰਖਿਆਵਾਂ ਵਿੱਚ ਪਹਿਲੀ ਸੰਖਿਆ ਦੂਸਰੀ ਤੋਂ ਪੰਜ ਗੁਣਆ ਹੈ। ਹਰੇਕ ਸੰਖਿਆ ਵਿੱਚ 21 ਜੋੜਨ ‘ਤੇ ਪਹਿਲੀ ਸੰਖਿਆ ਦੂਸਰੀ ਤੋਂ ਦੂਗਣੀ ਹੈ ਜਾਂਦੀ ਹੈ। ਸੰਖਿਆਵਾਂ ਪਤਾ ਕਰੋ।
ਦੋ ਅੰਕ ਵਾਲੀ ਦਿੱਤੀ ਗਈ ਇੱਕ ਸੰਖਿਆ ਦੇ ਅੰਕਾਂ ਦਾ ਜੋੜ 9 ਹੈ। ਇਸ ਸੰਖਿਆ ਦੇ ਅੰਕਾਂ ਦੇ ਸਥਾਨ ਬਦਲ ਕੇ ਪ੍ਰਾਪਤ ਕੀਤੀ ਸੰਖਿਆ, ਦਿੱਤੀ ਗਈ ਸੰਖਿਆ ਨਾਲੋਂ 27 ਜ਼ਿਆਦਾ ਹੈ। ਦਿੱਤੀ ਗਈ ਸੰਖਿਆ ਪਤਾ ਕਰੋ।
ਦੋ ਅੰਕ ਵਾਲੀ ਦਿੱਤੀ ਗਈ ਇੱਕ ਸੰਖਿਆ ਵਿੱਚ ਇੱਕ ਅੰਕ ਦੂਸਰੇ ਦਾ ਤਿੰਨ ਗੁਣਾ ਹੈ। ਇਸਦੇ ਅੰਕਾਂ ਦੇ ਸਥਾਨ ਬਦਲ ਕੇ ਪ੍ਰਾਪਤ ਸੰਖਿਆ ਨੂੰ, ਦਿੱਤੀ ਗਈ ਸੰਖਿਆ ਵਿੱਚ ਜੋੜਨ ‘ਤੇ 88 ਪ੍ਰਾਪਤ ਹੁੰਦਾ ਹੈ। ਦਿੱਤੀ ਗਈ ਸੰਖਿਆ ਪਤਾ ਕਰੋ।
ਸ਼ੋਬੌ ਦੀ ਮਾਂ ਦੀ ਉਮਰ, ਸ਼ੋਬੌ ਦੀ ਉਮਰ ਦਾ 6 ਗੁਣਾ ਹੈ। 5 ਸਾਲ ਬਾਅਦ ਸ਼ੋਬੌ ਦੀ ਉਮਰ, ਉਸਦੀ ਮਾਂ ਦੀ ਵਰਤਮਾਨ ਉਮਰ ਦੀ ਇੱਕ ਤਿਹਾਈ ਹੋ ਜਾਵੇਗੀ। ਉਸਦੀ ਉਮਰ ਪਤਾ ਕਰੋ।
ਮਹੂਲੀ ਪਿੰਡ ਵਿੱਚ, ਇੱਕ ਤੰਗ ਆਇਤਾਕਾਰ ਪਲਾਟ ਸਕੂਲ ਬਣਾਉਣ ਦੇ ਲਈ ਰੱਖਿਆ ਹੈ। ਇਸ ਪਲਾਟ ਦੀ ਲੰਬਾਈ ਅਤੇ ਚੌੜਾਈ ਵਿੱਚ 11:4 ਦਾ ਅਨੁਪਾਤ ਹੈ। ਪਿੰਡ ਦੀ ਪੰਚਾਇਤ ਨੂੰ ਇਸ ਪਲਾਟ ਦੀ ਚਾਰ ਦੀਵਾਰੀ ਕਰਨ ਲਈ Rs. 100 ਪ੍ਰਤੀ ਮੀਟਰ ਦੀ ਦਰ ਨਾਲ Rs 75000 ਦੇਣੇ ਪੈਣਗੇ। ਪਲਾਟ ਦਾ ਮਾਪ ਪਤਾ ਕਰੋ।
ਹਸਨ, ਸਕੂਲ ਵਰਦੀ ਬਣਾਉਣ ਲਈ ਦੋ ਤਰ੍ਹਾਂ ਦਾ ਕੱਪੜਾ ਖਰੀਦਦਾ ਹੈ। ਇਸ ਵਿੱਚ ਕਮੀਜ਼ ਦੇ ਕੱਪੜੇ ਦਾ ਮੁੱਲ Rs 50 ਪ੍ਰਤੀ ਮੀਟਰ ਅਤੇ ਪੈਂਟ ਦੇ ਕੱਪੜੇ ਦਾ ਮੁੱਲ Rs 90 ਪ੍ਰਤੀ ਮੀਟਰ ਹੈ। ਉਹ ਪੈਂਟ ਦੇ ਹਰੇਕ 2 ਮੀਟਰ ਕੱਪੜੇ ਦੇ ਲਈ ਕਮੀਜ਼ ਦਾ 3 ਮੀਟਰ ਕੱਪੜਾ ਖਰੀਦਦਾ ਹੈ। ਉਹ ਇਸ ਕੱਪੜੇ ਨੂੰ ਕ੍ਰਮਵਾਰ 12% ਅਤੇ 10% ਲਾਭ ‘ਤੇ ਵੇਚ ਕੇ Rs 36.660 ਪ੍ਰਾਪਤ ਕਰਦਾ ਹੈ। ਉਸਨੇ ਪੈਟਾਂ ਦੇ ਲਈ ਕਿੰਨਾ ਕੱਪੜਾ ਖਰੀਦਿਆ ?
ਹਿਰਨਾਂ ਦੇ ਇੱਕ ਝੁੰਡ ਦਾ ਅੱਧਾ ਭਾਗ ਮੈਦਾਨ ਵਿੱਚ ਚਰ ਰਿਹਾ ਹੈ ਅਤੇ ਬਾਕੀ ਦਾ ਤਿੰਨ ਚੌਥਾਈ ਨੇੜੇ ਖੇਡ ਰਿਹਾ ਹੈ। ਬਾਕੀ ਬੱਚੇ 9 ਹਿਰਨ ਇੱਕ ਤਲਾਬ ਵਿੱਚ ਪਾਣੀ ਪੀ ਰਹੇ ਸਨ। ਝੁੰਡ ਵਿੱਚ ਹਿਰਨਾਂ ਦੀ ਸੰਖਿਆ ਪਾਤ ਕਰੋ।
ਦਾਦਾ ਜੀ ਦੀ ਉਮਰ ਆਪਣੀ ਪੋਤਰੀ ਦੀ ਉਮਰ ਦਾ ਦਸ ਗੁਣਾ ਹੈ। ਜਦਕਿ ਉਸਦੀ ਉਮਰ ਪੋਤਰੀ ਦੀ ਉਮਰ ਨਾਲੋਂ 54 ਸਾਲ ਜ਼ਿਆਦਾ ਹੈ ਤਾਂ ਉਹਨਾਂ ਦੋਨਾਂ ਦੀ ਉਮਰ ਪਤਾ ਕਰੋ।
ਅਮਨ ਦੀ ਉਮਰ ਉਸਦੇ ਪੁੱਤਰ ਦੀ ਉਮਰ ਨਾਲੋਂ ਤਿੰਨ ਗੁਣਾ ਹੈ। 10 ਸਾਲ ਪਹਿਲਾਂ ਉਸਦੀ ਉਮਰ ਪੁੱਤਰ ਦੀ ਉਮਰ ਦਾ ਪੰਜ ਗੁਣਾ ਸੀ। ਦੋਨਾਂ ਦੀ ਵਰਤਮਾਨ ਉਮਰ ਪਤਾ ਕਰੋ।
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `x/2-1/5=x/3+1/4`
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `n/2-3n/4+5n/6=21`
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `x+7-(8x)/3=17/6-(5x)/2`
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `(x-5)/3=(x-3)/5`
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `(3t-2)/4-(2t+3)/3=2/3-t`
ਹੇਠਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ `m-(m-1)/2=1-(m-2)/3`
ਹੇਠਾਂ ਲਿਖੀਆਂ ਨੂੰ ਸਰਲ ਰੂਪ ਵਿੱਚ ਬਦਲਦੇ ਹੋਏ ਹੱਲ ਕਰੋ : 3(t-3)=5(2t+1)
ਹੇਠਾਂ ਲਿਖੀਆਂ ਨੂੰ ਸਰਲ ਰੂਪ ਵਿੱਚ ਬਦਲਦੇ ਹੋਏ ਹੱਲ ਕਰੋ : 15(y-4)-2(y-9)+5(y+6)=0
ਹੇਠਾਂ ਲਿਖੀਆਂ ਨੂੰ ਸਰਲ ਰੂਪ ਵਿੱਚ ਬਦਲਦੇ ਹੋਏ ਹੱਲ ਕਰੋ : 3(5z-7)-2(9z-11)=4(8z-13)-17
ਹੇਠਾਂ ਲਿਖੀਆਂ ਨੂੰ ਸਰਲ ਰੂਪ ਵਿੱਚ ਬਦਲਦੇ ਹੋਏ ਹੱਲ ਕਰੋ : 0.25(4f-3)=0.05(10f-9)
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ : `(8x-3) / (3x)=2`
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ : `(9x)/(7-6x)=15`
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ : `(z)/(z+15)=4/9`
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ : `(3y+4)/(2-6y)=(-2)/5`
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ : `(7y+4)/(y-2)=(-4)/3`
ਹਰੀ ਅਤੇ ਹੈਰੀ ਦੀ ਵਰਤਮਾਨ ਉਮਰ ਦਾ ਅਨੁਪਾਤ 5 : 7 ਹੈ। 4 ਸਾਲ ਬਾਅਦ ਉਹਨਾਂ ਦੀ ਉਮਰ ਦਾ ਅਨੁਪਾਤ 3 : 4 ਹੋ ਜਾਵੇਗਾ। ਇਸਦੀ ਵਰਤਮਾਨ ਉਮਰ ਪਤਾ ਕਰੋ।
ਇਕ ਪਰਿਮੇਯ ਸੰਖਿਆ ਦਾ ਹਰ ਉਸਦੇ ਅਸ਼ ਨਾਲੋਂ 8 ਜ਼ਿਆਦਾ ਹੈ। ਜੇਕਰ ਅੰਸ਼ ਵਿੱਚ 17 ਜੋੜ ਦਿੱਤਾ ਜਾਵੇ ਅਤੇ ਹਰ ਵਿੱਚੋਂ 1 ਘਟਾ ਦਿੱਤਾ ਜਾਵੇ ਤਾਂ ਸਾਨੂੰ `3/2` ਪ੍ਰਾਪਤ ਹੋਵੇਗਾ। ਉਹ ਪਰਿਮੇਯ ਸੰਖਿਆ ਪਤਾ ਕਰੋ।
EXERCISE questions and complete solutions for chapter ਇੱਕ ਚਲ ਵਾਲੇ ਰੇਖੀ ਸਮੀਕਰਨ of PSEB (PUNJABI MEDIUM) of Class 8