Class 9 | MATHS |
Chapter | ਗਣਿਤ ਵਿਚ ਪ੍ਰਮਾਣ |
PSEB (PUNJABI MEDIUM) | EXERCISE |
Number Of Questions | 36 |
Academic Year | 2023-24 |
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਇੱਕ ਸਾਲ ਵਿਚ 13 ਮਹੀਨੇ ਹੁੰਦੇ ਹਨ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਦੀਵਾਲੀ ਸ਼ੁੱਕਰਵਾਰ ਨੂੰ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਮਗਾਦੀ ਦਾ ਤਾਪਮਾਨ `26^@ C` ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਧਰਤੀ ਦਾ ਇਕ ਚੰਦਰਮਾ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਕੁੱਤੇ ਉੱਡ ਸਕਦੇ ਹਨ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਫਰਵਰੀ ਵਿਚ ਸਿਰਫ 28 ਦਿਨ ਹੁੰਦੇ ਹਨ।
ਦੱਸੋ ਕਿ ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ।ਕਾਰਣ ਸਹਿਤ ਉੱਤਰ ਦਿਉ। ਇੱਕ ਚਤੁਰਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ `350^@` ਹੁੰਦਾ ਹੈ।
ਦੱਸੋ ਕਿ ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ।ਕਾਰਣ ਸਹਿਤ ਉੱਤਰ ਦਿਉ। ਕਿਸੀ ਵੀ ਵਾਸਤਵਿਕ ਸੰਖਿਆ x ਦੇ ਲਈ `x^2 ge 0` ਹੈ।
ਦੱਸੋ ਕਿ ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ।ਕਾਰਣ ਸਹਿਤ ਉੱਤਰ ਦਿਉ। ਸਮਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਹੁੰਦਾ ਹੈ।
ਦੱਸੋ ਕਿ ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ।ਕਾਰਣ ਸਹਿਤ ਉੱਤਰ ਦਿਉ। ਦੋ ਜਿਸਤ ਸੰਖਿਆਵਾਂ ਦਾ ਜੋੜ ਜਿਸਤ ਹੁੰਦਾ ਹੈ।
ਦੱਸੋ ਕਿ ਹੇਠ ਲਿਖਿਆਂ ਕਥਨ ਸੱਚ ਹੈ ਜਾਂ ਝੂਠ।ਕਾਰਣ ਸਹਿਤ ਉੱਤਰ ਦਿਉ। ਦੋ ਟਾਂਕ ਸੰਖਿਆਵਾਂ ਦਾ ਜੋੜ ਟਾਂਕ ਹੁੰਦਾ ਹੈ।
ਲੋੜੀਂਦੇ ਪ੍ਰਤੀਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਇਸ ਤਰ੍ਹਾਂ ਲਿਖੋ ਕਿ ਇਹ ਕਥਨ ਸੱਚ ਹੋ ਜਾਣ: ਸਾਰੀਆਂ ਅਭਾਜ ਸੰਖਿਆਵਾਂ ਟਾਂਕ ਹੁੰਦੀਆਂ ਹਨ।
ਲੋੜੀਂਦੇ ਪ੍ਰਤੀਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਇਸ ਤਰ੍ਹਾਂ ਲਿਖੋ ਕਿ ਇਹ ਕਥਨ ਸੱਚ ਹੋ ਜਾਣ: ਇੱਕ ਵਾਸਤਵਿਕ ਸੰਖਿਆ ਦਾ ਦੁੱਗਣਾ ਹਮੇਸ਼ਾ ਇੱਕ ਜਿਸਤ ਸੰਖਿਆ ਹੁੰਦੀ ਹੈ।
ਲੋੜੀਂਦੇ ਪ੍ਰਤੀਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਇਸ ਤਰ੍ਹਾਂ ਲਿਖੋ ਕਿ ਇਹ ਕਥਨ ਸੱਚ ਹੋ ਜਾਣ: ਕਿਸੇ ਵੀ x ਦੇ ਲਈ, `3x +1 > 4` ਹੁੰਦਾ ਹੈ।
ਲੋੜੀਂਦੇ ਪ੍ਰਤੀਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਇਸ ਤਰ੍ਹਾਂ ਲਿਖੋ ਕਿ ਇਹ ਕਥਨ ਸੱਚ ਹੋ ਜਾਣ: ਕਿਸੇ ਵੀ x ਦੇ ਲਈ, `x^3 ge 0` ਹੁੰਦਾ ਹੈ।
ਲੋੜੀਂਦੇ ਪ੍ਰਤੀਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਇਸ ਤਰ੍ਹਾਂ ਲਿਖੋ ਕਿ ਇਹ ਕਥਨ ਸੱਚ ਹੋ ਜਾਣ: ਹਰੇਕ ਤ੍ਰਿਭੁਜ ਵਿਚ ਮੱਧਿਕਾ ਇੱਕ ਕੋਣ ਸਮਦੋਭਾਜਕ ਵੀ ਹੁੰਦੀ ਹੈ।
ਨਿਗਮਨੀ ਤਰਕਣ ਦੁਆਰਾ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਮਨੁੱਖ ਥਣਧਾਰੀ ਜੀਵ ਹੁੰਦੇ ਹਨ। ਸਾਰੇ ਥਣਧਾਰੀ ਰੀੜਧਾਰੀ ਹੁੰਦੇ ਹਨ। ਇਹਨਾਂ ਦੋ ਕਥਨਾਂ ਦੇ ਆਧਾਰ 'ਤੇ ਤੁਸੀਂ ਮਨੁੱਖ ਦੇ ਸੰਬੰਧ ਵਿੱਚ ਕੀ ਸਿੱਟਾ ਕੱਢ ਸਕਦੇ ਹੋ?
ਨਿਗਮਨੀ ਤਰਕਣ ਦੁਆਰਾ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਐਂਥਨੀ ਇੱਕ ਨਾਈ ਹੈ।ਦਿਨੇਸ਼ ਨੇ ਆਪਣੇ ਵਾਲ ਕੱਟਵਾਏ ਹਨ। ਕੀ ਤੁਸੀਂ ਇਹ ਸਿੱਟਾ ਕੱਢ ਸਕਦੇ ਹੋ ਕਿ ਐਂਥਨੀ ਨੇ ਦਿਨੇਸ਼ ਦੇ ਵਾਲ ਕੱਟੇ ਹਨ?
ਨਿਗਮਨੀ ਤਰਕਣ ਦੁਆਰਾ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਮਾਰਟਿਅਨ ਦੀ ਜੀਭ ਲਾਲ ਹੁੰਦੀ ਹੈ। ਗੁਲਗ ਇੱਕ ਮਾਰਟਿਅਨ ਹੈ। ਇਹਨਾਂ ਦੋ ਕਥਨਾ ਦੇ ਆਧਾਰ 'ਤੇ ਤੁਸੀਂ ਗੁਲਗ ਬਾਰੇ ਕੀ ਸਿੱਟਾ ਕੱਢ ਸਕਦੇ ਹੋ?
ਨਿਗਮਨੀ ਤਰਕਣ ਦੁਆਰਾ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਜੇਕਰ ਕਿਸੇ ਦਿਨ ਚਾਰ ਘੰਟੇ ਤੋਂ ਅਧਿਕ ਵਰਖਾ ਹੁੰਦੀ ਹੈ, ਤਾਂ ਅਗਲੇ ਦਿਨ ਗਟਰਾਂ ਦੀ ਸਫਾਈ ਕਰਨੀ ਪੈਂਦੀ ਹੈ। ਅੱਜ 6 ਘੰਟੇ ਵਰਖਾ ਹੋਈ ਹੈ।ਕੱਲ ਗਟਰ ਦੀ ਸਥਿਤੀ ਕੀ ਹੋਵੇਗੀ। ਇਸ ਬਾਰੇ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਤੁਹਾਨੂੰ ਫਿਰ ਤੋਂ ਚਾਰ ਕਾਰਡ ਦਿੱਤੇ ਗਏ ਹਨ। ਹਰੇਕ ਕਾਰਡ ਦੇ ਇੱਕ ਪਾਸੇ ਇਕ ਸੰਖਿਆਂ ਅਤੇ ਦੂਜੇ ਪਾਸੇ ਇੱਕ ਅੱਖਰ ਛਪਿਆ ਹੈ। ਹੇਠਾਂ ਦਿੱਤਾ ਗਿਆ ਨਿਯਮ ਲਾਗੂ ਹੁੰਦਾ ਹੈ ਜਾਂ ਨਹੀਂ, ਇਸਦੀ ਜਾਂਚ ਕਰਨ ਦੇ ਲਈ, ਉਹ ਕਿਹੜੇ ਦੋ ਕਾਰਡ ਹੋਣਗੇ ਜਿਹਨਾਂ ਨੂੰ ਪਲਟਣ ਦੀ ਲੋੜ ਹੋਵੇਗੀ? "ਜੇਕਰ ਇੱਕ ਕਾਰਡ ਦੇ ਇੱਕ ਪਾਸੇ ਇੱਕ ਵਿਅੰਜਨ ਹੋਵੇ, ਤਾਂ ਦੂਜੇ ਪਾਸੇ ਇਕ ਟਾਂਕ ਸੰਖਿਆ ਹੁੰਦੀ ਹੈ।"
ਕੋਈ ਵੀ ਤਿੰਨ ਲਗਾਤਾਰ ਜਿਸਤ ਸੰਖਿਆਵਾਂ ਲਵੋ ਅਤੇ ਉਹਨਾਂ ਦਾ ਗੁਣਨਫਲ ਪਤਾ ਕਰੋ। ਉਦਾਹਰਣ ਦੇ ਲਈ, 2 × 4 × 6 = 48, 4 × 6 × 8 = 192 ਆਦਿ। ਇਹਨਾਂ ਗੁਣਨਫਲਾਂ ਦੇ ਤਿੰਨ ਕਿਆਸ ਬਣਾਉ।
ਪਾਸਕੱਲ - ਤ੍ਰਿਭੁਜ 'ਤੇ ਆ ਜਾਉ। ਪੰਗਤੀ 1: 1 = `11^0` ਪੰਗਤੀ 2: 1 1 = `11^1` ਪੰਗਤੀ 3: 1 2 1 = `11^2` ਪੰਗਤੀ 4 ਅਤੇ ਪੰਗਤੀ 5 ਦੇ ਲਈ ਇੱਕ-ਇੱਕ ਕਿਆਸ ਬਣਾਉ। ਕੀ ਤੁਹਾਡਾ ਕਿਆਸ ਸੱਚ ਹੈ? ਕੀ ਤੁਹਾਡਾ ਕਿਆਸ ਪੰਗਤੀ 6 'ਤੇ ਵੀ ਲਾਗੂ ਹੁੰਦਾ ਹੈ?
ਨਿਮਨਲਿਖਿਤ ਪ੍ਰਤਿਰੂਪ (ਨਮੂਨਾ) ਦੇਖੋ। `1^2 = 1` `11^2 = 121` `111^2 = 12321` `1111^2 = 1234321` `11111^2 = 123454321` ਹੇਠ ਦਿੱਤੇ ਵਿੱਚੋਂ ਹਰੇਕ ਲਈ ਇਕੋ ਕਿਆਸ ਬਣਾਉ। `111111^2`= `1111111^2` = ਪੜਤਾਲ ਕਰੋ ਕਿ ਤੁਹਾਡਾ ਕਿਆਸ ਸੱਚ ਹੈ ਜਾਂ ਨਹੀਂ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। ਜੇਕਰ ਦੋ ਤ੍ਰਿਭੁਜਾਂ ਦੇ ਸੰਗਤ ਕੋਣ ਬਰਾਬਰ ਹੋਣ, ਤਾਂ ਤ੍ਰਿਭੁਜ ਸਰਬੰਗਸਮ ਹੁੰਦੇ ਹਨ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। ਉਹ ਚਤਰੁਭੁਜ, ਜਿਸਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ ਇੱਕ ਵਰਗ ਹੁੰਦਾ ਹੈ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। ਉਹ ਚਤੁਰਭੁਜ, ਜਿਸਦੇ ਸਾਰੇ ਕੋਣ ਬਰਾਬਰ ਹਨ, ਇਕ ਵਰਗ ਹੁੰਦਾ ਹੈ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। ਜੇਕਰ a ਅਤੇ b ਸੰਪੂਰਨ ਸੰਖਿਆਵਾਂ ਹੋਣ ਤਾਂ `sqrt (a^2 + b^2)= a+b` ਹੈ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। `2n^2+ 11` ਇੱਕ ਅਭਾਜ ਸੰਖਿਆ ਹੈ, ਜਿੱਥੇ n ਪੂਰਨ ਸੰਖਿਆ ਹੈ।
ਹੇਠ ਲਿਖੇ ਕਥਨ ਨੂੰ ਝੂਠ ਸਿੱਧ ਕਰਨ ਲਈ ਵਿਰੋਧੀ ਉਦਾਹਰਣ ਦਿਉ। ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ n ਦੇ ਲਈ, `n^2 -n + 41` ਇੱਕ ਅਭਾਜ ਸੰਖਿਆ ਹੈ।
ਸਿੱਧ ਕਰੋ ਕਿ ਦੋ ਟਾਂਕ ਸੰਖਿਆਵਾਂ ਦਾ ਜੋੜਫਲ ਜਿਸਤ ਹੁੰਦਾ ਹੈ।
ਸਿੱਧ ਕਰੋ ਕਿ ਦੋ ਟਾਂਕ ਸੰਖਿਆਵਾਂ ਦਾ ਗੁਣਨਫਲ ਟਾਂਕ ਹੁੰਦਾ ਹੈ।
ਸਿੱਧ ਕਰੋ ਕਿ ਤਿੰਨ ਲਗਾਤਾਰ ਜਿਸਤ ਸੰਖਿਆਵਾਂ ਦਾ ਜੋੜਫਲ 6 ਨਾਲ ਵੰਡਣ ਯੋਗ ਹੁੰਦਾ ਹੈ।
ਸਿੱਧ ਕਰੋ ਕਿ ਉਸ ਰੇਖਾ 'ਤੇ ਅਸੀਮਤ ਰੂਪ ਵਿਚ ਅਨੇਕਾਂ ਬਿੰਦੂ ਹੁੰਦੇ ਹਨ ਜਿਨ੍ਹਾਂ ਦਾ ਸਮੀਕਰਣ y=2x ਹੈ। (ਸੰਕੇਤ: ਬਿੰਦੂ (n,2n) ਲਵੋ, ਜਿਥੇ n ਕੋਈ ਸੰਪੂਰਨ ਸੰਖਿਆ ਹੈ।)
ਤੁਹਾਡੇ ਮਿੱਤਰ ਨੇ ਕਦੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਆਪਣੇ ਮਨ ਵਿਚ ਇੱਕ ਸੰਖਿਆ ਸੋਚ ਲਵੋ ਅਤੇ ਉਸਦੇ ਨਾਲ ਵਿਭਿੰਨ ਕਿਰਿਆਵਾਂ ਕਰੋ ਅਤੇ ਤਦ ਤੁਹਾਡੀ ਮੂਲ ਸੰਖਿਆ ਜਾਣੇ ਬਿਨ੍ਹਾਂ ਹੀ ਉਸਨੇ ਦੱਸ ਦਿੱਤਾ ਹੋਵੇਗਾ ਕਿ ਉਹ ਵਾਸਤਵਿਕ ਸੰਖਿਆ ਕਿਹੜੀ ਸੀ। ਤੁਹਾਡੇ ਕੋਲ ਕਿਹੜੀ ਸੰਖਿਆ ਬਚੀ ਹੈ। ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ। ਸਿੱਧ ਕਰੋ ਕਿ ਉਦਾਹਰਣ ਸੱਚ ਕਿਉਂ ਹੈ? ਇੱਕ ਸੰਖਿਆ ਲਵੋ, ਉਸਦਾ ਦੁੱਗਣਾ ਕਰੋ, ਉਸ ਵਿੱਚ 9 ਜੋੜੋ, ਆਪਣੀ ਮੂਲ ਸੰਖਿਆ ਜੋੜੋ। ਇਸਨੂੰ ਤਿੰਨ ਨਾਲ ਭਾਗ ਕਰੋ।ਆਪਣੀ ਮੂਲ ਸੰਖਿਆ ਨੂੰ ਇਸ ਵਿੱਚੋਂ ਘਟਾਉ। ਤੁਹਾਡਾ ਪਰਿਣਾਮ 3 ਹੈ।
ਤੁਹਾਡੇ ਮਿੱਤਰ ਨੇ ਕਦੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਆਪਣੇ ਮਨ ਵਿਚ ਇੱਕ ਸੰਖਿਆ ਸੋਚ ਲਵੋ ਅਤੇ ਉਸਦੇ ਨਾਲ ਵਿਭਿੰਨ ਕਿਰਿਆਵਾਂ ਕਰੋ ਅਤੇ ਤਦ ਤੁਹਾਡੀ ਮੂਲ ਸੰਖਿਆ ਜਾਣੇ ਬਿਨ੍ਹਾਂ ਹੀ ਉਸਨੇ ਦੱਸ ਦਿੱਤਾ ਹੋਵੇਗਾ ਕਿ ਉਹ ਵਾਸਤਵਿਕ ਸੰਖਿਆ ਕਿਹੜੀ ਸੀ। ਤੁਹਾਡੇ ਕੋਲ ਕਿਹੜੀ ਸੰਖਿਆ ਬਚੀ ਹੈ। ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ। ਸਿੱਧ ਕਰੋ ਕਿ ਉਦਾਹਰਣ ਸੱਚ ਕਿਉਂ ਹੈ? ਕੋਈ ਤਿੰਨ ਅੰਕਾਂ ਵਾਲੀ ਇਕ ਸੰਖਿਆ ਲਵੋ। (ਉਦਾਹਰਣ ਦੇ ਲਈ 425 ਲਵੋ) ਇਨ੍ਹਾਂ ਅੰਕਾਂ ਨੂੰ ਉਸੇ ਕ੍ਰਮ ਵਿਚ ਦੁਬਾਰਾ ਲਿਖ ਕੇ ਇੱਕ ਛੇ ਅੰਕਾਂ ਵਾਲੀ ਸੰਖਿਆ ਬਣਾਉ (425425)।ਤੁਹਾਡੀ ਨਵੀਂ ਸੰਖਿਆ 7,11 ਅਤੇ 13 ਨਾਲ ਵੰਡਣਯੋਗ ਹੈ।
EXERCISE questions and complete solutions for chapter ਗਣਿਤ ਵਿਚ ਪ੍ਰਮਾਣ of PSEB (PUNJABI MEDIUM) of Class 9