Class 9 | MATHS |
Chapter | ਰੇਖਾਵਾਂ ਅਤੇ ਕੋਣ |
PSEB (PUNJABI MEDIUM) | EXERCISE |
Number Of Questions | 17 |
Academic Year | 2023-24 |
ਚਿੱਤਰ 6.13 ਵਿਚ ਰੇਖਾਵਾਂ AB ਅਤੇ CD ਬਿੰਦੂ O 'ਤੇ ਕੱਟਦੀਆਂ ਹਨ।ਜੇ `angle AOC+ angle BOE=70^@` ਹੈ ਅਤੇ `angle BOD= 40^@` ਹੈ, ਤਾਂ `angle BOE` ਅਤੇ ਰਿਫਲੈਕਸ (ਪ੍ਰਤਿਵਰਤੀ) `angle COE` ਪਤਾ ਕਰੋ।
ਚਿੱਤਰ 6.14 ਵਿਚ ਰੇਖਾਵਾਂ XY ਅਤੇ MN ਬਿੰਦੂ O 'ਤੇ ਕੱਟਦੀਆਂ ਹਨ।ਜੇ `angle POY = 90^@` ਅਤੇ a : b = 2 : 3 ਹੈ, ਤਾਂ c ਪਤਾ ਕਰੋ।
ਚਿੱਤਰ 6.15 ਵਿਚ ਜੇ `angle PQR = angle PRQ` ਹੈ, ਤਾਂ ਸਿੱਧ ਕਰੋ ਕਿ `angle PQS = angle PRT` ਹੈ।
ਚਿੱਤਰ 6.16 ਵਿਚ ਜੇ `x + y = w + z` ਹੈ, ਤਾਂ ਸਿੱਧ ਕਰੋ ਕਿ AOB ਇੱਕ ਰੇਖਾ ਹੈ।
ਚਿੱਤਰ 6.17 ਵਿਚ POQ ਇੱਕ ਰੇਖਾ ਹੈ।ਕਿਰਣ OR ਰੇਖਾ PQ 'ਤੇ ਲੰਬ ਹੈ।ਕਿਰਣਾਂ OP ਅਤੇ OR ਦੇ ਵਿਚਕਾਰ OS ਇਕ ਹੋਰ ਕਿਰਣ ਹੈ।ਸਿੱਧ ਕਰੋ:- `angle ROS=1/2 (angle QOS-angle POS)`
ਦਿੱਤਾ ਹੈ ਕਿ `angle XYZ = 64^@` ਹੈ ਅਤੇ XY ਨੂੰ ਬਿੰਦੂ P ਤੱਕ ਵਧਾਇਆ ਗਿਆ ਹੈ। ਦਿੱਤੀ ਹੋਈ ਸੂਚਨਾ ਤੋਂ ਇਕ ਚਿੱਤਰ ਖਿੱਚੋ। ਜੇ ਕਿਰਣ YQ, `angle ZYP` ਨੂੰ ਸਮਦੋਭਾਜਿਤ ਕਰਦੀ ਹੈ, ਤਾਂ `angle XYQ` ਅਤੇ ਰਿਫਲੈਕਸ `angle QYP` ਦੇ ਮੁੱਲ ਪਤਾ ਕਰੋ।
ਚਿੱਤਰ 6.28 ਵਿਚ, x ਅਤੇ y ਦੇ ਮੁੱਲ ਪਤਾ ਕਰੋ ਅਤੇ ਫਿਰ ਦਰਸਾਉ ਕਿ AB || CD ਹੈ।
ਚਿੱਤਰ 6.29 ਵਿਚ, ਜੇ AB || CD, CD || EF ਅਤੇ y : z = 3 : 7 ਹੈ ਤਾਂ x ਦਾ ਮੁੱਲ ਪਤਾ ਕਰੋ।
ਚਿੱਤਰ 6.30 ਵਿਚ, ਜੇ AB || CD, `EF bot CD` ਅਤੇ `angle GED = 126^@` ਹੈ, ਤਾਂ `angle AGE, angle GEF` ਅਤੇ `angle FGE` ਪਤਾ ਕਰੋ।
ਚਿੱਤਰ 6.31 ਵਿਚ, ਜੇ PQ || ST, `angle PQR = 110^@` ਅਤੇ `angle RST = 130^@` ਹੈ, ਤਾਂ `angle QRS` ਪਤਾ ਕਰੋ। (ਸੰਕੇਤ: ਬਿੰਦੂ R ਤੋਂ ਹੋ ਕੇ ST ਦੇ ਸਮਾਂਤਰ ਇਕ ਰੇਖਾ ਖਿੱਚੋ)
ਚਿੱਤਰ 6.32 ਵਿੱਚ, ਜੇਕਰ AB || CD, `angle APQ = 50^@` ਅਤੇ `angle PRD = 127^@` ਹੈ, ਤਾਂ x ਅਤੇ y ਪਤਾ ਕਰੋ।
ਚਿੱਤਰ 6.33 ਵਿਚ, PQ ਅਤੇ RS ਦੋ ਦਰਪਣ ਹਨ ਜੋ ਇਕ ਦੂਜੇ ਦੇ ਸਮਾਂਤਰ ਰੱਖੇ ਗਏ ਹਨ। ਇਕ ਅਪਾਤੀ ਕਿਰਣ AB, ਦਰਪਣ PQ ਤੋਂ B ਤੇ ਟਕਰਾਉਂਦੀ ਹੈ ਅਤੇ ਪਰਵਰਤਿਤ ਕਿਰਣ ਪੱਥ BC ਤੇ ਚੱਲਦੇ ਦਰਪਣ RS ਤੋਂ C 'ਤੇ ਟਕਰਾਉਂਦੀ ਹੈ ਅਤੇ ਦੁਬਾਰਾ CD ਦੇ ਇੱਕੋ ਦਿਸ਼ਾ ਵਿਚ ਪਰਵਰਤਿਤ ਹੋ ਜਾਂਦੀ ਹੈ। ਸਿੱਧ ਕਰੋ ਕਿ AB || CD ਹੈ।
ਚਿੱਤਰ 6.39 ਵਿੱਚ,`triangle PQR` ਦੀਆਂ ਭੁਜਾਵਾਂ QP ਅਤੇ RQ ਨੂੰ ਕ੍ਰਮਵਾਰ ਬਿੰਦੂਆਂ S ਅਤੇ T ਤੱਕ ਵਧਾਇਆ ਗਿਆ ਹੈ। ਜੇ `angle SPR = 135^@` ਹੈ ਅਤੇ `angle PQT = 110^@` ਹੈ, ਤਾਂ `angle PRQ` ਪਤਾ ਕਰੋ।
ਚਿੱਤਰ 6.40 ਵਿਚ, `angle X = 62^@` ਅਤੇ `angle XYZ = 54^@` ਹੈ। ਜੇਕਰ YO ਅਤੇ ZO ਕ੍ਰਮਵਾਰ `triangle XYZ` ਦੇ `angle XYZ` ਅਤੇ `angle XZY` ਦੇ ਸਮਦੁਭਾਜਕ ਹੋਣ, ਤਾਂ `angle OZY` ਅਤੇ `angle YOZ` ਪਤਾ ਕਰੋ।
ਚਿੱਤਰ 6.41 ਵਿਚ, ਜੇ AB || DE, `angle BAC = 35^@` ਅਤੇ `angle CDE = 53^@` ਹੈ, ਤਾਂ `angle DCE` ਪਤਾ ਕਰੋ।
ਚਿੱਤਰ 6.42 ਵਿਚ, ਜੇ ਰੇਖਾਵਾਂ PQ ਅਤੇ RS ਬਿੰਦੂ T 'ਤੇ ਇਸ ਤਰ੍ਹਾਂ ਕੱਟਦੀਆਂ ਹਨ ਕਿ `angle PRT = 40^@, angle RPT = 95^@ ` ਅਤੇ `angle TSQ = 75^@` ਹੈ, ਤਾਂ `angle SQT` ਪਤਾ ਕਰੋ।
ਚਿੱਤਰ 6.43 ਵਿਚ,ਜੇ `PQ bot PS`, PQ || SR, `angle SQR = 28^@` ਅਤੇ `angle QRT = 65^@` ਹੈ, ਤਾਂ x ਅਤੇ y ਦੇ ਮੁੱਲ ਪਤਾ ਕਰੋ।
EXERCISE questions and complete solutions for chapter ਰੇਖਾਵਾਂ ਅਤੇ ਕੋਣ of PSEB (PUNJABI MEDIUM) of Class 9