Class 10 | MATHS |
Chapter | ਤ੍ਰਿਭੁਜ |
PSEB (PUNJABI MEDIUM) | EXERCISE |
Number Of Questions | 65 |
Academic Year | 2023-24 |
ਬਰੈਕਟਾਂ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸਬਦਾਂ ਦਾ ਪ੍ਰਯੋਗ ਕਰਕੇ, ਖਾਲੀ ਸਥਾਨ ਭਰੋ : ਸਾਰੇ ਚੱਕਰ ------------------ ਹੁੰਦੇ ਹਨ (ਸਰਬੰਗਸਮ, ਸਮਰੂਪ)
ਬਰੈਕਟਾਂ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸਬਦਾਂ ਦਾ ਪ੍ਰਯੋਗ ਕਰਕੇ, ਖਾਲੀ ਸਥਾਨ ਭਰੋ : ਸਾਰੇ ਵਰਗ --------------- ਹੁੰਦੇ ਹਨ। (ਸਮਰੂਪ, ਸਰਬੰਗਸਮ)
ਬਰੈਕਟਾਂ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸਬਦਾਂ ਦਾ ਪ੍ਰਯੋਗ ਕਰਕੇ, ਖਾਲੀ ਸਥਾਨ ਭਰੋ : ਸਾਰੇ ---------------- ਤ੍ਰਿਭੁਜ ਸਮਰੂਪ ਹੁੰਦੇ ਹਨ (ਸਮਦੋਭੁਜੀ, ਸਮਭੁਜੀ)
ਹੇਠ ਲਿਖੇ ਜੋੜਿਆਂ ਦੀਆਂ ਦੋ ਭਿੰਨ-ਭਿੰਨ ਉਦਾਹਰਣਾਂ ਦਿਉ : ਸਮਰੂਪ ਚਿੱਤਰ
ਹੇਠ ਲਿਖੇ ਜੋੜਿਆਂ ਦੀਆਂ ਦੋ ਭਿੰਨ-ਭਿੰਨ ਉਦਾਹਰਣਾਂ ਦਿਉ : ਅਜਿਹੇ ਚਿੱਤਰ ਜੋ ਸਮਰੂਪ ਨਹੀਂ ਹਨ।
ਦੱਸੋ ਕਿ ਹੇਠ ਦਿੱਤੇ ਚਤੁਰਭੁਜ ਸਮਰੂਪ ਹਨ ਜਾਂ ਨਹੀਂ
ਕਿਸੇ `Delta PQR` ਦੀਆਂ ਭੁਜਾਵਾਂ PQ ਅਤੇ PR ਉੱਤੇ ਕ੍ਰਮਵਾਰ ਬਿੰਦੂ E ਅਤੇ F ਸਥਿਤ ਹਨ। ਹੇਠ ਲਿਖਿਆਂ ਵਿੱਚੋਂ ਹਰੇਕ ਸਥਿਤੀ ਵਿੱਚ ਦੱਸੋ ਕਿ, ਕੀ EF||QR ਹੈ : PE = 4 cm, QE = 4.5 cm PF=8 cm ਅਤੇ RF = 9 cm
ਕਿਸੇ `Delta PQR` ਦੀਆਂ ਭੁਜਾਵਾਂ PQ ਅਤੇ PR ਉੱਤੇ ਕ੍ਰਮਵਾਰ ਬਿੰਦੂ E ਅਤੇ F ਸਥਿਤ ਹਨ। ਹੇਠ ਲਿਖਿਆਂ ਵਿੱਚੋਂ ਹਰੇਕ ਸਥਿਤੀ ਵਿੱਚ ਦੱਸੋ ਕਿ, ਕੀ EF||QR ਹੈ : PQ = 1.28 cm, PR = 2.56 cm PE=0.18 cm ਅਤੇ PF = 0.36 cm
ਚਿੱਤਰ 6.19 ਵਿੱਚ DE||AC ਅਤੇ DF||AE ਹੋਵੇ ਤਾਂ ਸਿੱਧ ਕਰੋ ਕਿ `(BF)/(FE)=(BE)/(EC)` ਹੈ।
ਚਿੱਤਰ 6.20 ਵਿੱਚ DE||OQ ਅਤੇ DF||OR ਹੈ। ਦਿਖਾਉ ਕਿ EF||QR ਹੈ
ਚਿੱਤਰ 6.21 ਵਿੱਚ ਕ੍ਰਮਵਾਰ OP,OQ ਅਤੇ OR ਉੱਤੇ ਸਥਿਤ ਬਿੰਦੂ A, B ਅਤੇ C ਇਸ ਤਰ੍ਹਾਂ ਹਨ ਕਿ AB||PQ ਅਤੇ AC||PR ਹੈ। ਦਰਸਾਓ ਕਿ BC||QR ਹੈ
ਪ੍ਰਮੇਯ 6.1 ਦਾ ਪ੍ਰਯੋਗ ਕਰਦੇ ਹੋਏ ਸਿੱਧ ਕਰੋ ਕਿ ਇੱਕ ਤ੍ਰਿਭੁਜ ਦੀ ਇੱਕ ਭੁਜਾ ਦੇ ਮੱਧ ਬਿੰਦੂ ਵਿੱਚੋਂ ਦੂਸਰੀ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ ਤੀਸਰੀ ਭੁਜਾ ਨੂੰ ਸਮਦੁਭਾਜਿਤ ਕਰਦੀ ਹੈ। (ਯਾਦ ਕਰੋ ਕਿ ਤੁਸੀਂ ਇਸ ਨੂੰ ਜਮਾਤ IX ਵਿੱਚ ਅਜਿਹਾ ਕਰ ਚੁੱਕੇ ਹੋ)।
ਪ੍ਰਮੇਯ 6.2 ਦਾ ਪ੍ਰਯੋਗ ਕਰਦੇ ਹੋਏ ਸਿੱਧ ਕਰੋ ਕਿ ਇੱਕ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਤੀਸਰੀ ਭੁਜਾ ਦੇ ਸਮਾਂਤਰ ਹੁੰਦੀ ਹੈ। (ਯਾਦ ਕਰੋ ਕਿ ਤੁਸੀਂ ਜਮਾਤ IX ਵਿੱਚ ਅਜਿਹਾ ਕਰ ਚੁੱਕੇ ਹੋ)।
ABCD ਇੱਕ ਸਮਲੰਬ ਚਤੁਰਭੁਜ ਹੈ ਜਿਸ ਵਿੱਚ AB||DC ਹੈ ਅਤੇ ਇਸ ਦੇ ਵਿਕਰਣ ਆਪਸ ਵਿੱਚ ਬਿੰਦੂ O ਤੇ ਕੱਟਦੇ ਹਨ। ਦਿਖਾਓ ਕਿ `(AO)/(BO)=(CO)/(DO)` ਹੈ।
ਇੱਕ ਚਤੁਰਭੁਜ ABCD ਦੇ ਵਿਕਰਣ ਆਪਸ ਵਿੱਚ ਬਿੰਦੂ O ਉੱਤੇ ਇਸ ਤਰ੍ਹਾਂ ਕੱਟਦੇ ਹਨ ਕਿ `(AO)/(BO)=(CO)/(DO)` ਹੈ। ਦਿਖਾਓ ਕਿ ABCD ਇੱਕ ਸਮਲੰਬ ਚਤੁਰਭੁਜ ਹੈ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਦੱਸੋ ਕਿ ਚਿੱਤਰ 6.34 ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜੇ ਸਮਰੂਪ ਹਨ? ਉਸ ਸਮਰੂਪਤਾ ਕਸੌਟੀ ਨੂੰ ਲਿਖੋ ਜਿਸਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਹੈ ਅਤੇ ਸਮਰੂਪ ਤ੍ਰਿਭੁਜਾਂ ਨੂੰ ਸੰਕੇਤਨ ਰੂਪ ਵਿੱਚ ਵੀ ਦਰਸਾਓ।
ਚਿੱਤਰ 6.35 ਵਿੱਚ `Delta ODC~Delta OBA, angle BOC=125^@` ਅਤੇ `angle CDO=70^@` ਹੈ। `angle DOC`, `angle DCO` ਅਤੇ `angle OAB` ਪਤਾ ਕਰੋ।
ਸਮਲੰਬ ਚਤੁਰਭੁਜ ABCD, ਜਿਸ ਵਿਚ AB||DC ਹੈ, ਦੇ ਵਿਕਰਣ AC ਅਤੇ BD ਆਪਸ ਵਿਚ O 'ਤੇ ਕੱਟਦੇ ਹਨ। ਦੋ ਤ੍ਰਿਭੁਜਾਂ ਦੀ ਸਮਰੂਪਤਾ ਕਸੋਟੀ ਦਾ ਪ੍ਰਯੋਗ ਕਰਦੇ ਹੋਏ ਦਿਖਾਉ ਕਿ `(OA)/(OC)=(OB)/(OD)` ਹੈ।
ਚਿੱਤਰ 6.36 ਵਿੱਚ, `(QR)/(QS)=(QT)/(PR)` ਅਤੇ `angle1=angle2` ਹੈ। ਦਿਖਾਉ ਕਿ `Delta PQS~Delta TQR` ਹੈ।
`Delta PQR` ਦੀਆਂ ਭੁਜਾਵਾਂ PR ਅਤੇ QR ਉਤੇ ਕ੍ਰਮਵਾਰ ਬਿੰਦੂ S ਅਤੇ T ਇਸ ਤਰ੍ਹਾਂ ਸਥਿਤ ਹਨ ਕਿ `angle P=angle RTS` ਹੈ।ਦਿਖਾਉ ਕਿ `Delta RPQ~Delta RTS` ਹੈ।
ਚਿੱਤਰ 6.37 ਵਿਚ, ਜੇਕਰ `Delta ABE~=Delta ACD` ਹੈ ਤਾਂ ਦਿਖਾਉ ਕਿ `Delta ADE~Delta ABC`ਹੈ।
ਸਮਾਂਤਰ ਚਤਰੁਭੁਜ ABCD ਦੀ ਵਧਾਈ ਗਈ ਭੁਜਾ AD ਉੱਤੇ ਸਥਿਤ E ਕੋਈ ਬਿੰਦੂ ਹੈ ਅਤੇ BE ਭੁਜਾ CD ਨੂੰ F 'ਤੇ ਕੱਟਦੀ ਹੈ। ਦਿਖਾਉ ਕਿ `Delta ABE~Delta CFB` ਹੈ।
ਚਿੱਤਰ 6.39 ਵਿਚ,ABC ਅਤੇ AMP ਦੋ ਸਮਕੋਣ ਤ੍ਰਿਭੁਜਾਂ ਹਨ, ਜਿਨ੍ਹਾਂ ਦੇ ਕੋਣ B ਅਤੇ M ਸਮਕੋਣ ਹਨ। ਸਿੱਧ ਕਰੋ ਕਿ:- (i)`Delta ABC~Delta AMP`(ii) `(CA)/(PA)=(BC)/(MP)`
CD ਅਤੇ GH ਕ੍ਰਮਵਾਰ `angle ACB` ਅਤੇ `angle EGF` ਦੇ ਅਜਿਹੇ ਸਮਦੁਭਾਜਕ ਹਨ ਕਿ ਬਿੰਦੂ D ਅਤੇ H ਕ੍ਰਮਵਾਰ `Delta ABC` ਅਤੇ `Delta FEG` ਦੀਆਂ ਭੁਜਾਵਾਂ AB ਅਤੇ FEਉੱਤੇ ਸਥਿਤ ਹਨ। ਜੇਕਰ `Delta ABC~Delta FEG` ਹੋਵੇ,ਤਾਂ ਦਿਖਾਉ ਕਿ :-`Delta DCB~Delta HGE`
CD ਅਤੇ GH ਕ੍ਰਮਵਾਰ `angle ACB` ਅਤੇ `angle EGF` ਦੇ ਅਜਿਹੇ ਸਮਦੁਭਾਜਕ ਹਨ ਕਿ ਬਿੰਦੂ D ਅਤੇ H ਕ੍ਰਮਵਾਰ `Delta ABC` ਅਤੇ `Delta FEG` ਦੀਆਂ ਭੁਜਾਵਾਂ AB ਅਤੇ FEਉੱਤੇ ਸਥਿਤ ਹਨ। ਜੇਕਰ `Delta ABC~Delta FEG` ਹੋਵੇ,ਤਾਂ ਦਿਖਾਉ ਕਿ :-`Delta DCA~Delta HGF`
ਚਿੱਤਰ 6.40 ਵਿਚ,AB= AC ਵਾਲੇ ਇਕ ਸਮਦੋਭੁਜੀ ਤ੍ਰਿਭੁਜ ABC ਦੀ ਵਧਾਈ ਗਈ ਭੁਜਾ CB ਉੱਤੇ ਸਥਿਤ E ਇਕ ਬਿੰਦੂ ਹੈ। ਜੇਕਰ `AD bot BC` ਅਤੇ `EF bot AC` ਹੋਵੇ ਤਾਂ ਸਿੱਧ ਕਰੋ ਕਿ `Delta ABD ~ Delta ECF` ਹੈ।
ਇੱਕ ਤ੍ਰਿਭੁਜ ABC ਦੀਆਂ ਕ੍ਰਮਵਾਰ ਭੁਜਾਵਾਂ AB ਅਤੇ BC ਮੱਧਿਕਾ AD ਕਿਸੇ ਹੋਰ ਤ੍ਰਿਭੁਜ PQR ਦੀਆਂ ਕ੍ਰਮਵਾਰ ਭੁਜਾਵਾਂ PQ,QR ਅਤੇ ਮੱਧਿਕਾ PM ਦੇ ਸਮਾਨ-ਅਨੁਪਾਤੀ ਹਨ(ਦੇਖੋ ਚਿੱਤਰ 6.41)।ਦਿਖਾਉ ਕਿ `Delta ABC ~Delta PQR` ਹੈ।
ਇੱਕ ਤ੍ਰਿਭੁਜ ABC ਦੀ ਭੁਜਾ BC ਉੱਤੇ ਇਕ ਬਿੰਦੂ D ਇਸ ਤਰ੍ਹਾਂ ਸਥਿਤ ਹੈ ਕਿ `angle ADC =angle BAC` ਹੈ। ਦਿਖਾਉ ਕਿ `CA^2=CB.CD` ਹੈ।
6m ਲੰਬਾਈ ਵਾਲੇ ਇਕ ਲੰਬ ਰੂਪ ਵਿਚ ਖੜੇ ਖੰਭੇ ਦੀ ਜਮੀਨ 'ਤੇ ਪਰਛਾਵੇਂ ਦੀ ਲੰਬਾਈ 4m ਹੈ, ਜਦੋਂ ਕਿ ਉਸ ਸਮੇਂ ਇਕ ਮੀਨਾਰ ਦੀ ਪਰਛਾਵੇਂ ਦੀ ਲੰਬਾਈ 28m ਹੈ।ਮੀਨਾਰ ਦੀ ਉਚਾਈ ਪਤਾ ਕਰੋ।
AD ਅਤੇ PM ਤ੍ਰਿਭੁਜਾਂ ABC ਅਤੇ PQR ਦੀਆਂ ਕ੍ਰਮਵਾਰ ਮੱਧਿਕਾਵਾਂ ਹਨ, ਜਦੋਂ ਕਿ `Delta ABC ~Delta PQR` ਹੈ।ਸਿੱਧ ਕਰੋ ਕਿ `(AB)/(PQ)=(AD)/(PM)` ਹੈ।
ਮੰਨ ਲਉ `Delta ABC ~Delta DEF` ਹੈ ਅਤੇ ਇਨ੍ਹਾਂ ਦੇ ਖੇਤਰਫਲ ਕ੍ਰਮਵਾਰ 64 `cm^2`ਅਤੇ 121 `cm^2` ਹਨ। ਜੇਕਰ `EF=15.4cm ਹੋਵੇ ਤਾਂ BC ਪਤਾ ਕਰੋ।
ਇਕ ਸਮਲੰਬ ਚਤੁਰਭੁਜ ABCD ਜਿਸ ਵਿੱਚ AB II DC ਹੈ, ਦੇ ਵਿਕਰਣ ਆਪਸ ਵਿਚ O ਬਿੰਦੂ ਉੱਤੇ ਕੱਟਦੇ ਹਨ।ਜੇਕਰ AB=2 CD ਹੋਵੇ ਤਾਂ ਤ੍ਰਿਭੁਜਾਂ AOB ਅਤੇ COD ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ।
ਚਿੱਤਰ 6.44 ਵਿੱਚ ਇਕੋ ਆਧਾਰ BC ਉੱਤੇ ਦੋ ਤ੍ਰਿਭੁਜ ABC ਅਤੇ DBC ਬਣੇ ਹੋਏ ਹਨ। ਜੇਕਰ AD,BC ਨੂੰ O 'ਤੇ ਕੱਟੇ ਤਾਂ ਦਰਸਾਉ ਕਿ `(ar (ABC))/(ar (DBC))=(AO)/(DO)` ਹੈ।
ਜੇਕਰ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲ ਬਰਾਬਰ ਹੋਣ ਤਾਂ ਸਿੱਧ ਕਰੋ ਕਿ ਉਹ ਤ੍ਰਿਭੁਜ ਸਰਬੰਗਸਮ ਹੁੰਦੇ ਹਨ।
ਸਿੱਧ ਕਰੋ ਕਿ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਇਨ੍ਹਾਂ ਦੀਆਂ ਸੰਗਤ ਮੱਧਿਕਾਵਾਂ ਦੇ ਅਨੁਪਾਤ ਦਾ ਵਰਗ ਹੁੰਦਾ ਹੈ।
ਸਿੱਧ ਕਰੋ ਕਿ ਇਕ ਵਰਗ ਦੀ ਕਿਸੇ ਭੁਜਾ 'ਤੇ ਬਣਾਏ ਗਏ ਸਮਭੁਜੀ ਤ੍ਰਿਭੁਜ ਦਾ ਖੇਤਰਫਲ ਉਸੇ ਵਰਗ ਦੇ ਇਕ ਵਿਕਰਣ 'ਤੇ ਬਣੇ ਸਮਭੁਜੀ ਤ੍ਰਿਭੁਜ ਦੇ ਖੇਤਰਫਲ ਦਾ ਅੱਧਾ ਹੁੰਦਾ ਹੈ।
ABC ਅਤੇ BDE ਦੋ ਸਮਭੁਜੀ ਤ੍ਰਿਭੁਜਾਂ ਇਸ ਪ੍ਰਕਾਰ ਹਨ ਕਿ D ਭੁਜਾ BC ਦਾ ਮੱਧ ਬਿੰਦੂ ਹੈ। ਤ੍ਰਿਭੁਜਾਂ ABC ਅਤੇ BDE ਦੇ ਖੇਤਰਫਲਾਂ ਦਾ ਅਨੁਪਾਤ ਹੈ:
ਦੋ ਸਮਰੂਪ ਤ੍ਰਿਭੁਜਾਂ ਦੀਆਂ ਭੁਜਾਵਾਂ 4:9 ਦੇ ਅਨੁਪਾਤ ਵਿਚ ਹਨ। ਇਨ੍ਹਾਂ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਹੈ:
ਤ੍ਰਿਭੁਜ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ। ਨਿਰਧਾਰਿਤ ਕਰੋ ਕਿ ਇਹ ਤ੍ਰਿਭੁਜ ਸਮਕੋਣ ਤ੍ਰਿਭੁਜ ਹੈ? ਇਸ ਸਥਿਤੀ ਵਿਚ ਕਰਣ ਦੀ ਲੰਬਾਈ ਵੀ ਲਿਖੋ:-7cm, 24cm, 25cm
ਤ੍ਰਿਭੁਜ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ। ਨਿਰਧਾਰਿਤ ਕਰੋ ਕਿ ਇਹ ਤ੍ਰਿਭੁਜ ਸਮਕੋਣ ਤ੍ਰਿਭੁਜ ਹੈ? ਇਸ ਸਥਿਤੀ ਵਿਚ ਕਰਣ ਦੀ ਲੰਬਾਈ ਵੀ ਲਿਖੋ:- 3cm,8cm, 6 cm
ਤ੍ਰਿਭੁਜ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ। ਨਿਰਧਾਰਿਤ ਕਰੋ ਕਿ ਇਹ ਤ੍ਰਿਭੁਜ ਸਮਕੋਣ ਤ੍ਰਿਭੁਜ ਹੈ? ਇਸ ਸਥਿਤੀ ਵਿਚ ਕਰਣ ਦੀ ਲੰਬਾਈ ਵੀ ਲਿਖੋ:- 50cm, 80 cm, 100cm
ਤ੍ਰਿਭੁਜ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ। ਨਿਰਧਾਰਿਤ ਕਰੋ ਕਿ ਇਹ ਤ੍ਰਿਭੁਜ ਸਮਕੋਣ ਤ੍ਰਿਭੁਜ ਹੈ? ਇਸ ਸਥਿਤੀ ਵਿਚ ਕਰਣ ਦੀ ਲੰਬਾਈ ਵੀ ਲਿਖੋ:- 13cm, 12cm,5cm
PQR ਇਕ ਸਮਕੋਣ ਤ੍ਰਿਭੁਜ ਹੈ ਜਿਸਦਾ ਕੋਣ Pਸਮਕੋਣ ਹੈ ਅਤੇ QR 'ਤੇ ਬਿੰਦੂ M ਇਸ ਤਰ੍ਹਾਂ ਸਥਿਤ ਹੈ ਕਿ `PM bot QR` ਹੈ।ਦਰਸਾਉ ਕਿ `PM^2=QM.MR` ਹੈ।
ਚਿੱਤਰ 6.53 ਵਿਚ ABD ਇਕ ਸਮਕੋਣ ਤ੍ਰਿਭੁਜ ਹੈ ਇਸਦਾ ਕੋਣ A ਸਮਕੋਣ ਹੈ ਅਤੇ `AC bot BD` ਹੈ। ਦਿਖਾਉ ਕਿ `AB^2=BC.BD`
ਚਿੱਤਰ 6.53 ਵਿਚ ABD ਇਕ ਸਮਕੋਣ ਤ੍ਰਿਭੁਜ ਹੈ ਇਸਦਾ ਕੋਣ A ਸਮਕੋਣ ਹੈ ਅਤੇ `AC bot BD` ਹੈ। ਦਿਖਾਉ ਕਿ `AD^2=BD.CD`
ABC ਇਕ ਸਮਦੋਭੁਜੀ ਤ੍ਰਿਭੁਜ ਹੈ ਜਿਸਦਾ ਕੋਣ C ਸਮਕੋਣ ਹੈ। ਸਿੱਧ ਕਰੋ ਕਿ `AB^2 = 2AC^2` ਹੈ।
ABC ਇਕ ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿਚ AC=BC ਹੈ।ਜੇਕਰ `AB^2 = 2 AC^2` ਹੈ ਤਾਂ ਸਿੱਧ ਕਰੋ ਕਿ ਇਕ ਸਮਕੋਣ ਤ੍ਰਿਭੁਜ ਹੈ।
ਇਕ ਸਮਭੁਜੀ ਤ੍ਰਿਭੁਜ ABC ਦੀ ਭੁਜਾ 2a ਹੈ।ਇਸਦੇ ਹਰੇਕ ਸਿਖਰ ਲ਼ੰਬ ਦੀ ਲੰਬਾਈ ਪਤਾ ਕਰੋ।
ਸਿੱਧ ਕਰੋ ਕਿ ਇਕ ਸਮਚਤੁਰਭੁਜ ਦੀਆਂ ਭੁਜਾਵਾਂ ਦੇ ਵਰਗਾਂ ਦਾ ਜੋੜ ਉਸਦੇ ਵਿਕਰਣਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ।
ਚਿੱਤਰ 6.54 ਵਿੱਚ, `Delta ABC` ਦੇ ਵਿਚ ਸਥਿਤ ਕੋਈ ਬਿੰਦੂ O ਹੈ ਅਤੇ `OD bot BC,OE bot AC` ਅਤੇ `OF bot AB`ਹੈ।ਦਿਖਾਓ ਕਿ `OA^2 + OB^2 + OC^2-OD^2-OE^2-OF^2= AF^2 +BD^2 + CE^2`
ਚਿੱਤਰ 6.54 ਵਿੱਚ, `Delta ABC` ਦੇ ਵਿਚ ਸਥਿਤ ਕੋਈ ਬਿੰਦੂ O ਹੈ ਅਤੇ `OD bot BC,OE bot AC` ਅਤੇ `OF bot AB`ਹੈ।ਦਿਖਾਓ ਕਿ `AF^2+BD^2+CE^2=AE^2+CD^2+BF^2`
10m ਲੰਬੀ ਇਕ ਪੌੜੀ ਇੱਕ ਕੰਧ ਨਾਲ ਲਗਾਉਣ 'ਤੇ ਜਮੀਨ ਨਾਲੋਂ 8m ਦੀ ਉੱਚਾਈ 'ਤੇ ਸਥਿਤ ਇੱਕ ਖਿੜਕੀ ਤੱਕ ਪਹੁੰਚਦੀ ਹੈ।ਕੰਧ ਦੇ ਅਧਾਰ ਤੋਂ ਪੌੜੀ ਦੇ ਹੇਠਲੇ ਸਿਰੇ ਦੀ ਦੂਰੀ ਪਤਾ ਕਰੋ।
18m ਉੱਚੇ ਇਕ ਸਿੱਧੇ ਖੜ੍ਹੇ ਖੰਬੇ ਦੇ ਉਪਰਲੇ ਸਿਰੇ ਨਾਲ ਤਾਰ ਦਾ ਇਕ ਸਿਰਾ ਜੁੜਿਆ ਹੋਇਆ ਹੈ ਅਤੇ ਤਾਰ ਦਾ ਦੂਸਰਾ ਸਿਰਾ ਇਕ ਕਿੱਲੇ ਨਾਲ ਜੁੜਿਆ ਹੋਇਆ ਹੈ।ਖੰਬੇ ਦੇ ਅਧਾਰ ਤੋਂ ਕਿੱਲੇ ਨੂੰ ਕਿੰਨੀ ਦੂਰੀ 'ਤੇ ਗੱਡਿਆ ਜਾਵੇ ਕਿ ਤਾਰ ਤਣੀ ਰਹੇ ਜਦੋਂ ਕਿ ਤਾਰ ਦੀ ਲੰਬਾਈ 24m ਹੈ।
ਇੱਕ ਹਵਾਈ ਜਹਾਜ ਇਕ ਹਵਾਈ ਅੱਡੇ ਤੋਂ ਉੱਤਰ ਵੱਲ 1000 km/h ਦੀ ਚਾਲ ਨਾਲ ਉੱਡਦਾ ਹੈ।ਉਸੇ ਸਮੇਂ ਇਕ ਹੋਰ ਹਵਾਈ ਜਹਾਜ ਉਸੇ ਹਵਾਈ ਅੱਡੇ ਤੋਂ ਪੱਛਮ ਵੱਲ 1200 km/h ਦੀ ਚਾਲ ਨਾਲ ਉੱਡਦਾ ਹੈ।1 1/2 ਘੰਟੇ ਬਾਦ ਦੋਵਾਂ ਹਵਾਈ ਜਹਾਜਾਂ ਦੀ ਵਿਚਕਾਰਲੀ ਦੂਰੀ ਕਿੰਨੀ ਹੋਵੇਗੀ?
ਦੋ ਖੰਬੇ ਜਿਨ੍ਹਾਂ ਦੀਆਂ ਉੱਚਾਈਆਂ 6m ਅਤੇ 11m ਹਨ ਅਤੇ ਉਹ ਸਮਤਲ ਭੂਮੀ 'ਤੇ ਖੜ੍ਹੇ ਹਨ। ਜੇਕਰ ਉਹਨਾਂ ਦੇ ਹੇਠਲੇ ਸਿਰਿਆਂ ਦੇ ਵਿਚਕਾਰਲੀ ਦੂਰੀ 12m ਹੋਵੇ ਤਾਂ ਉਹਨਾਂ ਦੇ ਉਪਰਲੇ ਸਿਰਿਆਂ ਦੇ ਵਿਚਕਾਰਲੀ ਦੂਰੀ ਪਤਾ ਕਰੋ।
ਇੱਕ ਤ੍ਰਿਭੁਜ ABC ਜਿਸਦਾ ਕੋਣ C ਸਮਕੋਣ ਹੈ,ਦੀਆਂ ਭੁਜਾਵਾਂ CA ਅਤੇ CB 'ਤੇ ਕ੍ਰਮਵਾਰ ਬਿੰਦੂ D ਅਤੇ E ਸਥਿਤ ਹਨ। ਸਿੱਧ ਕਰੋ ਕਿ `AE^2+BD^2=AB^2+DE^2` ਹੈ।
ਕਿਸੇ ਤ੍ਰਿਭੁਜ ABC ਦੇ ਸਿਖ਼ਰ A ਤੋਂ BC 'ਤੇ ਸੁੱਟਿਆ ਗਿਆ ਲੰਬ BC ਨੂੰ ਬਿੰਦੂ D 'ਤੇ ਇਸ ਤਰ੍ਹਾਂ ਕੱਟਦਾ ਹੈ ਕਿ DB=3CD ਹੈ(ਦੇਖੋ ਚਿੱਤਰ 6.55)। ਸਿੱਧ ਕਰੋ ਕਿ `2AB^2=2AC^2+BC^2` ਹੈ।
ਕਿਸੇ ਸਮਭੁਜੀ ਤ੍ਰਿਭੁਜ ABC ਦੀ ਭੁਜਾ BC 'ਤੇ ਇਕ ਬਿੰਦੂ D ਇਸ ਤਰ੍ਹਾਂ ਸਥਿਤ ਹੈ ਕਿ BD=1/3 BC ਹੈ,ਸਿੱਧ ਕਰੋ ਕਿ `9AD^2=7AB^2` ਹੈ।
ਕਿਸੇ ਸਮਭੁਜੀ ਤ੍ਰਿਭੁਜ ਵਿੱਚ, ਸਿੱਧ ਕਰੋ ਕਿ ਉਸਦੀ ਇੱਕ ਭੁਜਾ ਦੇ ਵਰਗ ਦਾ ਤਿਗੁਣਾ (ਤਿੰਨ ਗੁਣਾ) ਉਸਦੇ ਇੱਕ ਸਿਖ਼ਰ ਲੰਬ ਦੇ ਵਰਗ ਦੇ ਚਾਰ ਗੁਣਾ ਦੇ ਬਰਾਬਰ ਹੁੰਦਾ ਹੈ।
ਸਹੀ ਉੱਤਰ ਚੁਣ ਕੇ ਉਸਦਾ ਕਾਰਣ ਦੱਸੋ :`Delta ABC` ਵਿਚ `AB=6sqrt3 cm` , AC=12cm ਅਤੇ BC=6cm ਹੈ।ਕੋਣ B ਹੈ:-
EXERCISE questions and complete solutions for chapter ਤ੍ਰਿਭੁਜ of PSEB (PUNJABI MEDIUM) of Class 10